World Cancer Day -sachi shiksha punjabi

ਕੈਂਸਰ ਦੀ ਸ਼ੁਰੂਆਤ ਹੈ ਪ੍ਰਾਇਮਰੀ ਟਿਊਮਰ

ਦੁਨੀਆਂ ’ਚ ਫੈਲੀਆਂ ਖ਼ਤਰਨਾਕ ਬਿਮਾਰੀਆਂ ’ਚ ਕੈਂਸਰ ਇੱਕ ਜਾਨਲੇਵਾ ਅਤੇ ਖਤਰਨਾਕ ਬਿਮਾਰੀ ਹੈ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ’ਚ ਹੋ ਸਕਦਾ ਹੈ ਅਤੇ ਇਹ ਇੱਕ ਹਿੱਸੇ ਤੋਂ ਕਿਸੇ ਦੂਜੇ ਹਿੱਸੇ ’ਚ ਬਹੁਤ ਹੀ ਅਸਾਨੀ ਨਾਲ ਫੈਲ ਸਕਦਾ ਹੈ ਸਰੀਰ ਦੇ ਕਿਸੇ ਇੱਕ ਹਿੱਸੇ ’ਚ ਸਭ ਤੋਂ ਪਹਿਲਾਂ ਹੋਣ ਵਾਲੇ ਕੈਂਸਰ ਨੂੰ ਪ੍ਰਾਇਮਰੀ ਟਿਊਮਰ ਕਹਿੰਦੇ ਹਨ ਜਿਸ ਤੋਂ ਬਾਅਦ ਸਰੀਰ ਦੇ ਦੂਜੇ ਹਿੱਸਿਆਂ ’ਚ ਹੋਣ ਵਾਲਾ ਟਿਊਮਰ ਮੈਟਾਸਟੇਟਿਕ ਜਾਂ ਸੈਕੰਡਰੀ ਕੈਂਸਰ ਕਹਾਉਂਦਾ ਹੈ ਜੇਕਰ ਪਹਿਲੀ ਸਟੇਜ਼ ’ਚ ਕੈਂਸਰ ਦਾ ਪਤਾ ਚੱਲ ਜਾਂਦਾ ਹੈ ਤਾਂ ਕਾਫ਼ੀ ਹੱਦ ਤੱਕ ਸੰਭਾਵਨਾ ਹੁੰਦੀ ਹੈ ਕਿ ਪੀੜਤ ਨੂੰ ਬਚਾਇਆ ਜਾ ਸਕੇ

ਡਬਲਿਊਐੱਚਓ ਦੀ ਮੰਨੀਏ ਤਾਂ ਦੁਨੀਆਂ ’ਚ ਹਰ ਸਾਲ ਹੋਣ ਵਾਲੀਆਂ 8 ਮੌਤਾਂ ’ਚ ਇੱਕ ਮੌਤ ਦੀ ਵਜ੍ਹਾ ਕੈਂਸਰ ਹੀ ਹੈ ਰਿਪੋਰਟ ਅਨੁਸਾਰ ਬੈ੍ਰੇਸਟ, ਸਰਵਾਈਕਲ, ਪ੍ਰੋਸਟੈੱਟ, ਮੂੰਹ ਅਤੇ ਵੱਡੀ ਅੰਤੜੀ ਦੇ ਕੈਂਸਰ ਦੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਉਂਦੇ ਹਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਕੈਂਸਰ ਰੋਗ ਨਾਲ ਪ੍ਰਭਾਵਿਤਾਂ ਦੀ ਦਰ ਘੱਟ ਹੋਣ ਦੇ ਬਾਵਜ਼ੂਦ ਇੱਥੇ 15 ਪ੍ਰਤੀਸ਼ਤ ਲੋਕ ਕੈਂਸਰ ਦੇ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਦਿੰਦੇ ਹਨ ਡਬਲਿਊਐੱਚਓ ਦੀ ਸੂਚੀ ਮੁਤਾਬਕ 172 ਦੇਸ਼ਾਂ ਦੀ ਸੂਚੀ ’ਚ ਭਾਰਤ ਦਾ ਸਥਾਨ 155ਵਾਂ ਹੈ

ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ 2020 ਦੀ ਰਿਪੋਰਟ ਅਨੁਸਾਰ, ਸਾਲ ਦਰ ਸਾਲ ਜਿਸ ਤਰ੍ਹਾਂ ਕੈਂਸਰ ਦੇ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ, ਅਜਿਹੇ ’ਚ ਖਦਸ਼ਾ ਹੈ ਕਿ ਸਾਲ 2025 ਤੱਕ ਭਾਰਤ ’ਚ ਮਾਮਲੇ 1.39 (13.9 ਲੱਖ) ਮਿਲੀਅਨ ਤੋਂ ਵਧ ਕੇ 1.57 ਮਿਲੀਅਨ (15.7 ਲੱਖ) ਤੋਂ ਜ਼ਿਆਦਾ ਹੋ ਸਕਦਾ ਹੈ ਲੋਕਾਂ ਨੂੰ ਕੈਂਸਰ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ਵਭਰ ’ਚ ਹਰ ਸਾਲ 4 ਫਰਵਰੀ ਨੂੰ ‘ਵਿਸ਼ਵ ਕੈਂਸਰ ਦਿਵਸ’ ਮਨਾਇਆ ਜਾਂਦਾ ਹੈ ਸਾਡੇ ਦੇਸ਼ ’ਚ 7 ਨਵੰਬਰ ਨੂੰ ਕੌਮੀ ਕੈਂਸਰ ਜਾਗਰੂਕਤਾ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਵਿਸ਼ਵ ਕੈਂਸਰ ਦਿਨ ਸਭ ਤੋਂ ਪਹਿਲਾਂ ਸਾਲ 1993 ’ਚ ਜਿਨੇਵਾ, ਸਵਿੱਟਜ਼ਰਲੈਂਡ ’ਚ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਵੱਲੋਂ ਮਨਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਅੱਗੇ ਵਧਦਾ ਗਿਆ

Also Read: world cancer day

ਭਾਰਤ ’ਚ ਕੈਂਸਰ ਦੇ ਸ਼ਿਕਾਰ ਲੋਕ:

ਫਿਲਹਾਲ ਭਾਰਤ ’ਚ ਇਹ ਪ੍ਰਤੀ ਲੱਖ 70.23 ਵਿਅਕਤੀ ਹਨ ਡੈਨਮਾਰਕ ਵਰਗੇ ਯੂਰਪੀ ਦੇਸ਼ਾਂ ’ਚ ਇਹ ਗਿਣਤੀ ਦੁਨੀਆਂ ’ਚ ਸਭ ਤੋਂ ਵੱਧ ਹੈ ਇੱਥੇ ਕੈਂਸਰ ਪ੍ਰਭਾਵਿਤਾਂ ਦੀ ਦਰ ਪ੍ਰਤੀ ਲੱਖ 338.1 ਵਿਅਕਤੀ ਹੈ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਸਾਲ 2020 ’ਚ ਭਾਰਤ ’ਚ 13.9 ਲੱਖ ਲੋਕ ਕੈਂਸਰ ਨਾਲ ਪੀੜਤ ਸਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੰਕੜਾ 2025 ਤੱਕ 15.7 ਲੱਖ ਤੱਕ ਪਹੁੰਚ ਜਾਵੇਗਾ ਦੂਜੇ ਪਾਸੇ ਪਹਿਲਾਂ ਦੇ ਅੰਕੜਿਆਂ ’ਤੇ ਧਿਆਨ ਦਿੱਤਾ ਜਾਵੇ ਤਾਂ ਸਾਲ 1990 ਦੇ ਮੁਕਾਬਲੇ ਵਰਤਮਾਨ ’ਚ ਪ੍ਰੋਸਟੈਟ ਕੈਂਸਰ ਦੇ ਮਾਮਲੇ ’ਚ 22 ਪ੍ਰਤੀਸ਼ਤ ਅਤੇ ਔਰਤਾਂ ’ਚ ਸਰਵਾਈਕਲ ਕੈਂਸਰ ਦੇ ਮਾਮਲੇ ’ਚ 2 ਪ੍ਰਤੀਸ਼ਤ ਅਤੇ ਬ੍ਰੈਸਟ ਕੈਂਸਰ ਦੇ ਮਾਮਲੇ ’ਚ 23 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ

ਇੱਕ ਅਨੁਮਾਨ ਮੁਤਾਬਕ ਭਾਰਤ ’ਚ 42 ਪ੍ਰਤੀਸ਼ਤ ਪੁਰਸ਼ ਅਤੇ 18 ਪ੍ਰਤੀਸ਼ਤ ਔਰਤਾਂ ਤੰਬਾਕੂ ਦੀ ਵਰਤੋਂ ਕਾਰਨ ਕੈਂਸਰ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਚੁੱਕੇ ਹਨ ਕੌਮੀ ਕੈਂਸਰ ਸੰਸਥਾ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ’ਚ ਹਰ ਸਾਲ ਇਸ ਬਿਮਾਰੀ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ, ਇਨ੍ਹਾਂ ’ਚੋਂ 80 ਪ੍ਰ੍ਰਤੀਸ਼ਤ ਲੋਕਾਂ ਦੀ ਮੌਤ ਦਾ ਕਾਰਨ ਬਿਮਾਰੀ ਪ੍ਰਤੀ ਉਦਾਸੀਨ ਰਵੱਈਆ ਹੈ ਉਨ੍ਹਾਂ ਨੂੰ ਇਲਾਜ ਲਈ ਡਾਕਟਰ ਕੋਲ ਉਦੋਂ ਲੈ ਜਾਂਦੇ ਹਨ, ਜਦੋਂ ਹਾਲਤ ਲਗਭਗ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ

ਕੈਂਸਰ ਰੋਗ ਮਾਹਿਰਾਂ ਦੀ ਮੰਨੀਏ ਤਾਂ ਇਸ ਰੋਗ ਦੇ ਸ਼ਿਕਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ, ਜੇਕਰ ਰੋਗ ਦਾ ਪਤਾ ਸ਼ੁਰੂਆਤੀ ਪੜਾਅ ’ਚ ਹੀ ਲਗਾ ਲਿਆ ਜਾਵੇ ਪਰ ਸਮੱਸਿਆ ਇਹੀ ਹੈ ਕਿ ਜ਼ਿਆਦਾਤਰ ਲੋਕਾਂ ’ਚ ਇਸ ਦਾ ਹੱਲ ਹੀ ਆਖਰੀ ਪੜਾਅ ’ਚ ਹੋ ਪਾਉਂਦਾ ਹੈ ਇਹੀ ਕਾਰਨ ਹੈ ਕਿ ਸਾਰਿਆਂ ਨੂੰ ਕੈਂਸਰ ਦੇ ਲੱਛਣ ਅਤੇ ਇਸ ਤੋਂ ਬਚਾਅ ਦੇ ਉਪਾਅ ਨੂੰ ਲੈ ਕੇ ਅਲਰਟ ਰਹਿਣਾ ਚਾਹੀਦਾ ਹੈ

ਇਸ ਲਈ ਆਓ ਜਾਣਦੇ ਹਾਂ ਕੈਂਸਰ ਦੇ ਲੱਛਣ ਅਤੇ ਬਚਾਅ ਦੇ ਉਪਾਅ ਬਾਰੇ:

ਕੈਂਸਰ ਅਤੇ ਉਸ ਦੇ ਲੱਛਣ:

ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ’ਚ ਸਰੀਰ ’ਚ ਬੇਕਾਬੂ ਰੂਪ ਨਾਲ ਕੋਸ਼ਿਕਾਵਾਂ ਵਧਣ ਲਗਦੀਆਂ ਹਨ ਕੈਂਸਰ, ਮਨੁੱਖੀ ਸਰੀਰ ’ਚ ਕਿਤੇ ਵੀ ਸ਼ੁਰੂ ਹੋ ਸਕਦਾ ਹੈ ਇਹ ਕੋਸ਼ਿਕਾਵਾਂ ਟਿਊਮਰ ਦਾ ਰੂਪ ਲੈ ਲੈਂਦੀਆਂ ਹਨ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਫੇਫੜੇ, ਕੋਲੇਰੈਕਟਲ, ਪੈਨਕ੍ਰੀਏਟਿਕ ਅਤੇ ਪ੍ਰੋਸਟੈੱਟ ਨੂੰ ਕੈਂਸਰ ਦਾ ਸਭ ਤੋਂ ਖਤਰਨਾਕ ਰੂਪ ਮੰਨਿਆ ਜਾਂਦਾ ਹੈ ਸਾਰੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ ’ਤੇ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਇਨ੍ਹਾਂ ’ਚੋਂ ਦੋ-ਤਿੰਨ ਲੱਛਣ ਤੁਹਾਡੇ ’ਚ ਲਗਾਤਾਰ ਬਣੇ ਰਹਿੰਦੇ ਹਨ ਤਾਂ ਇਸ ਬਾਰੇ ਡਾਕਟਰ ਤੋਂ ਸਲਾਹ ਜ਼ਰੂਰ ਲਓ-

  • ਚਮੜੀ ਦੇ ਹੇਠਾਂ ਆਮ ਤੌਰ ’ਤੇ ਗੰਢ ਮਹਿਸੂਸ ਹੋਣਾ
  • ਉਮੀਦ ਤੋਂ ਪਰ੍ਹੇ ਸਰੀਰ ਦੇ ਵਜ਼ਨ ’ਚ ਕਮੀ ਹੋਣਾ
  • ਚਮੜੀ ’ਚ ਤਬਦੀਲੀ, ਜਿਵੇਂ ਚਮੜੀ ਦਾ ਪੀਲਾ, ਕਾਲਾ ਪੈਣਾ ਜਾਂ ਲਾਲ ਹੋਣਾ, ਜ਼ਖਮਾਂ ਦਾ ਠੀਕ ਨਾ ਹੋਣਾ
  • ਲਗਾਤਾਰ ਖੰਘ ਜਾਂ ਸਾਹ ਲੈਣ ’ਚ ਤਕਲੀਫ ਹੋਣਾ
  • ਖਾਣੇ ਤੋਂ ਬਾਅਦ ਲਗਾਤਾਰ ਅਪਚ ਜਾਂ ਬੇਚੈਨੀ ਮਹਿਸੂਸ ਹੋਣਾ

ਕੈਂਸਰ ਤੋਂ ਬਚਾਅ ਲਈ ਤੰਬਾਕੂ ਤੋਂ ਕਰੋ ਪ੍ਰਹੇਜ਼:

ਕਿਸੇ ਵੀ ਤਰ੍ਹਾਂ ਤੰਬਾਕੂ ਦੀ ਵਰਤੋਂ ਤੁਹਾਨੂੰ ਕੈਂਸਰ ਦਾ ਮਰੀਜ਼ ਬਣਾ ਸਕਦੀ ਹੈ ਤੰਬਾਕੂ ਪੀਣ ਨੂੰ ਵੱਖ-ਵੱਖ ਤਰ੍ਹਾਂ ਦੇ ਕੈਂਸਰ ਨਾਲ ਜੋੜਿਆ ਗਿਆ ਹੈ- ਜਿਸ ’ਚ ਫੇਫੜੇ, ਮੂੰਹ, ਗਲੇ, ਪੈਨਕ੍ਰੀਏਟਿਕ, ਪੇਸ਼ਾਬ, ਬੱਚੇਦਾਨੀ ਦਾ ਗਰੀਵਾ ਅਤੇ ਗੁਰਦੇ ਦਾ ਕੈਂਸਰ ਸ਼ਾਮਲ ਹਨ ਦੂਜੇ ਪਾਸੇ ਚਬਾਉਣ ਵਾਲੇ ਤੰਬਾਕੂ ਨੂੰ ਮੌਖਿਕ ਖੋਲ ਅਤੇ ਪੈਨਕ੍ਰੀਆਟਿਕ ਦੇ ਕੈਂਸਰ ਨਾਲ ਜੋੜਿਆ ਗਿਆ ਹੈ ਇੱਥੋਂ ਤੱਕ ਕਿ ਸੈਕਿੰਡ ਹੈਂਡ ਧੂੰਏ ਦੇ ਸੰਪਰਕ ’ਚ ਆਉਣ ਨਾਲ ਵੀ ਤੁਹਾਡੇ ਫੇਫੜਿਆਂ ਦੇ ਕੈਂਸਰ ਦਾ ਖਤਰਾ ਹੋ ਸਕਦਾ ਹੈ

ਹੈਲਦੀ ਡਾਈਟ ਲਓ:

ਹੈਲਦੀ (ਸਿਹਤਮੰਦ) ਰਹਿਣ ਲਈ ਹੈਲਦੀ ਡਾਈਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਅਜਿਹੇ ’ਚ ਪਲਾਂਟ ਆਧਾਰਿਤ ਫੂਡ ਦੀ ਵਰਤੋਂ ਸਿਹਤ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨਾਲ ਹੀ ਅਜਿਹੇ ਖਾਣੇ ਦੇ ਬਦਲ ਨੂੰ ਚੁਣੋ, ਜੋ ਸਿਹਤ ਅਤੇ ਵਜ਼ਨ ਨੂੰ ਬਣਾਏ ਰੱਖਣ ’ਚ ਮੱਦਦ ਕਰਦੇ ਹਨ ਇਸ ਤੋਂ ਇਲਾਵਾ ਪ੍ਰੋਸੈਸਡ ਫੂਡ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਕੈਂਸਰ ਦੇ ਜ਼ੋਖਮ ਨੂੰ ਵਧਾਉਣ ਦਾ ਕੰਮ ਕਰਦੇ ਹਨ

ਰੋਜ਼ਾਨਾ ਕਸਰਤ ਕਰੋ:

ਰੋਜ਼ਾਨਾ ਸਰੀਰਕ ਗਤੀਵਿਧੀ ਪ੍ਰੋਸਟੈੱਟ, ਕੋਲਨ, ਐਂਡੋਮੈਟਰੀਅਮ ਅਤੇ ਪੈਨਕ੍ਰੀਅਸ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਦੇ ਜ਼ੋਖਮ ਨੂੰ ਘੱਟ ਕਰਦਾ ਹੈ ਇਸ ਲਈ ਸੁਬ੍ਹਾ-ਸਵੇਰੇ ਤੇ ਸੰਭਵ ਹੋਵੇ ਤਾਂ ਸ਼ਾਮ ਨੂੰ ਵੀ ਥੋੜ੍ਹੀ-ਥੋੜ੍ਹੀ ਕਸਰਤ ਜ਼ਰੂਰ ਕਰੋ

ਵੈਕਸੀਨੇਸ਼ਨ ਕਰਾਓ:

ਐੱਚਪੀਵੀ ਟੀਕਾ ਕਈ ਤਰ੍ਹਾਂ ਦੇ ਕੈਂਸਰ ਨੂੰ ਰੋਕ ਸਕਦਾ ਹੈ ਇਸ ਦੇ ਨਾਲ ਹੀ ਹੈਪੇਟਾਈਟਸ-ਬੀ ਟੀਕਾ ਲੀਵਰ ਕੈਂਸਰ ਨੂੰ ਰੋਕਣ ’ਚ ਮੱਦਦ ਕਰ ਸਕਦਾ ਹੈ

ਰੈਗੂਲਰ ਮੈਡੀਕਲ ਚੈਕਅੱਪ ਕਰਵਾਓ:

ਵੱਖ-ਵੱਖ ਤਰ੍ਹਾਂ ਦੇ ਕੈਂਸਰ ਲਈ ਹਰ ਰੋਜ਼ ਖੁਦ ਜਾਂਚ ਕਰਵਾਉਣੀ ਚਾਹੀਦੀ ਹੈ ਜਿਵੇਂ ਕਿ ਚਮੜੀ, ਕੋਲਨ, ਬੱਚੇਦਾਨੀ ਦਾ ਮੂੰਹ ਅਤੇ ਛਾਤੀ ਦੇ ਕੈਂਸਰ ਦੀ ਰੋਜ਼ਾਨਾ ਜਾਂਚ ਕਰਵਾਉਂਦੇ ਰਹਿਣ ’ਤੇ ਜਲਦ ਪਤਾ ਲਗਾਇਆ ਜਾ ਸਕਦਾ ਹੈ ਜਿਸ ਨਾਲ ਕੈਂਸਰ ਤੋਂ ਠੀਕ ਹੋਣ ਦੀ ਸੰਭਾਵਨਾ ਵੀ ਕਈ ਗੁਣਾ ਤੱਕ ਵਧ ਜਾਂਦੀ ਹੈ
ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ ਜ਼ਿਆਦਾ ਜਾਣਕਾਰੀ ਲਈ ਹਮੇਸ਼ਾ ਆਪਣੇ ਡਾਕਟਰ ਨਾਲ ਸੰਪਰਕ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!