prevents-organic-facial-side-effects -sachi shiksha punjabi

ਆਰਗੈਨਿਕ ਫੇਸ਼ੀਅਲ ’ਚ ਰਸਾਇਣਯੁਕਤ ਚੀਜ਼ਾਂ ਦੀ ਵਰਤੋਂ ਨਾ ਕਰਕੇ ਕੁਦਰਤੀ ਜੜ੍ਹੀ ਬੂਟੀਆਂ, ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹਰ ਤਰ੍ਹਾਂ ਦੀ ਚਮੜੀ ’ਤੇ ਸੂਟ ਕਰਦਾ ਹੈ ਅਤੇ ਕੋਈ ਸਾਈਡ-ਇਫੈਕਟ ਵੀ ਨਹੀਂ ਛੱਡਦਾ।

ਚਮੜੀ ਦੀ ਹਰ ਸਮੱਸਿਆ ਲਈ ਵੱਖਰਾ ਫੇਸ਼ੀਅਲ :

ਹਰ ਇਨਸਾਨ ਦੀ ਚਮੜੀ ਅਲੱਗ ਹੁੰਦੀ ਹੈ ਕਿਸੇ ਦੀ ਨਾਰਮਲ, ਕਿਸੇ ਦੀ ਆਇਲੀ ਅਤੇ ਕਿਸੇ ਦੀ ਚਮੜੀ ਖੁਸ਼ਕ ਹੁੰਦੀ ਹੈ ਕਿਸੇ ਦੀ ਚਮੜੀ ’ਤੇ ਫੁੰਨਸੀਆਂ ਹੋ ਸਕਦੀਆਂ ਹਨ ਅਤੇ ਕਿਸੇ ਦੀ ਚਮੜੀ ਝੁਰੜੀਆਂ ਭਰੀ ਹੋ ਸਕਦੀ ਹੈ ਆਰਗੈਨਿਕ ਫੇਸ਼ੀਅਲ ਚਮੜੀ ਟਾਈਪ ਦਾ ਧਿਆਨ ਰੱਖਦੇ ਹੋਏ ਤਿਆਰ ਕੀਤਾ ਜਾਂਦਾ ਹੈ ਉਦਾਹਰਨ ਦੇ ਤੌਰ ’ਤੇ ਜੇਕਰ ਚਮੜੀ ਫੁੰਨਸੀਆਂ ਯੁਕਤ ਹੈ ਤਾਂ ਇਸ ਫੇਸ਼ੀਅਲ ਨੂੰ ਚਮੜੀ ਤੋਂ ਤੇਲ ਘੱਟ ਕਰਨ ਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਹੈ ਜੇਕਰ ਚਮੜੀ ’ਤੇ ਝੁਰੜੀਆਂ ਹਨ ਅਤੇ ਉਮਰ ਤੋਂ ਪਹਿਲਾਂ ਤੁਹਾਡੇ ’ਤੇ ਉਮਰ ਦਾ ਅਸਰ ਜ਼ਿਆਦਾ ਹੈ ਤਾਂ ਝੁਰੜੀਆਂ ਘੱਟ ਕਰਨ ਵਾਲੀ ਪ੍ਰਾਪਟੀਜ਼ ਨੂੰ ਮਿਲਾ ਕੇ ਫੇਸ਼ੀਅਲ ਕੀਤਾ ਜਾਂਦਾ ਹੈ ਤਾਂ ਕਿ ਤੁਹਾਡੀ ਚਮੜੀ ਜਵਾਨ ਲੱਗੇ।

ਹਰ ਮੌਸਮ ਲਈ ਹੈ ਆਰਗੈਨਿਕ ਫੇਸ਼ੀਅਲ ਲਾਹੇਵੰਦ :

ਆਰਗੈਨਿਕ ਫੇਸ਼ੀਅਲ ਦਾ ਇੱਕ ਲਾਭ ਇਹ ਵੀ ਹੈ ਕਿ ਹਰ ਮੌਸਮ ’ਚ ਇਸ ਦੇ ਨਤੀਜੇ ਬਿਹਤਰ ਆਉਂਦੇ ਹਨ ਖਾਸ ਕਰਕੇ ਗਰਮੀ ਅਤੇ ਧੁੱਪ ਦੇ ਅਸਰ ਨੂੰ ਘੱਟ ਕਰਨ ਲਈ ਇਸ ’ਚ ਖੀਰਾ, ਪਪੀਤਾ, ਗੁਲਾਬ ਜਲ, ਸਟੋਨਕਰਾਪ, ਬਲੈਕ ਥਾਰਨ ਵਰਗੀਆਂ ਚੀਜ਼ਾਂ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਧੁੱਪ ’ਚ ਝੁਲਸੀ ਚਮੜੀ ’ਤੇ ਰੌਣਕ ਆ ਜਾਂਦੀ ਹੈ।

ਕਿਸੇ ਵੀ ਉਮਰ ’ਚ ਇਸ ਨੂੰ ਕਰਾਇਆ ਜਾ ਸਕਦਾ ਹੈ :

ਇਸ ’ਚ ਨੈਚੂਰਲ ਪ੍ਰੋਡਕਟਸ ਹੋਣ ਕਾਰਨ ਕਿਸੇ ਵੀ ਉਮਰ ਦੇ ਲੋਕ ਇਸ ਫੇਸ਼ੀਅਲ ਦਾ ਲਾਭ ਲੈ ਸਕਦੇ ਹਨ ਖਾਸ ਕਰਕੇ ਜਿਨ੍ਹਾਂ ਦੀ ਚਮੜੀ ’ਤੇ ਪੈਚੇਜ਼ ਹੋਣ, ਟੈਨਿੰਗ ਹੋਣ ਜਾਂ ਛਾਈਆਂ ਹੋਣ ਆਰਗੈਨਿਕ ਫੇਸ਼ੀਅਲ ਉਨ੍ਹਾਂ ਲਈ ਲਾਹੇਵੰਦ ਹੁੰਦਾ ਹੈ ਇਸ ਫੇਸ਼ੀਅਲ ਨਾਲ ਟੋਨ ਬੈਲੰਸ ਕਰਨ ’ਚ ਮੱਦਦ ਮਿਲਦੀ ਹੈ ਇਸ ’ਚ ਜ਼ਰੂਰੀ ਨਿਊਟ੍ਰੀਐਂਟਸ ਹੋਣ ਕਾਰਨ ਸੈਂਸਟਿਵ ਚਮੜੀ ਵਾਲੇ ਵੀ ਇਸ ਨੂੰ ਬਿਨਾਂ ਕਿਸੇ ਝਿਜਕ ਦੇ ਕਰਵਾ ਸਕਦੇ ਹਨ।

ਮਸਾਜ ਦਾ ਖਾਸ ਯੋਗਦਾਨ :

ਆਰਗੈਨਿਕ ਫੇਸ਼ੀਅਲ ’ਚ ਖਾਲੀ ਚਿਹਰੇ ਦੀ ਚਮੜੀ ’ਤੇ ਹੀ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਨੈੱਕ, ਬੈਕ ਅਤੇ ਹੱਥਾਂ ਦੀ ਮਾਲਿਸ਼ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਕਿ ਇਸ ਨੂੰ ਕਰਾਉਣ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਰਿਲੈਕਸ ਮਹਿਸੂਸ ਕਰੋ ਆਰਗੈਨਿਕ ਫੇਸ਼ੀਅਲ ਪਹਿਲੀ ਵਾਰ ਕਰਾਉਣ ਨਾਲ ਚਮੜੀ ’ਤੇ 6 ਤੋਂ 8 ਹਫਤਿਆਂ ਤੱਕ ਇਸਦਾ ਅਸਰ ਬਣਿਆ ਰਹਿੰਦਾ ਹੈ ਜੇਕਰ ਬਾਅਦ ’ਚ ਵੀ ਇਸਨੂੰ ਨਿਯਮਤ ਕਰਾਇਆ ਜਾਵੇ ਤਾਂ 6 ਤੋਂ 8 ਮਹੀਨਿਆਂ ਤੱਕ ਇਸਦਾ ਅਸਰ ਬਣਿਆ ਰਹਿੰਦਾ ਹੈ।

ਫੇਸ਼ੀਅਲ ਦੇ ਸਟੈੱਪ :

ਪਹਿਲੇ ਸਟੈੱਪ ’ਚ ਚਮੜੀ ਨੂੰ ਸਾਫ ਕੀਤਾ ਜਾਂਦਾ ਹੈ ਸਾਫ ਕਰਨ ਲਈ ਚਮੜੀ ਦੀ ਟਾਈਪ ਵਾਲੇ ਫਰੂਟ ਐਕਸਟੇਊਕਟਸ ਵਾਲੇ ਕÇਲੰਜਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਮੁਰਝਾਈ ਚਮੜੀ ਨੂੰ ਹਟਾਇਆ ਜਾਂਦਾ ਹੈ ਜਿਸ ’ਚ ਪਪੀਤੇ ਅਤੇ ਹੋਰ ਫਰੂਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਸਕਿੱਨ ਨੂੰ ਟਾਈਟ ਅਤੇ ਮੁਲਾਇਮ ਬਣਾਉਣ ਲਈ ਕਈ ਤਰ੍ਹਾਂ ਦੇ ਮਾਸਕ ਲਗਾਏ ਜਾਂਦੇ ਹਨ ਆਖਰ ’ਚ ਚਮੜੀ ਰੂਪ ਕ੍ਰੀਮ ਦੀ ਵਰਤੋਂ ਕਰਕੇ ਚਿਹਰੇ ’ਤੇ, ਗਰਦਨ, ਬੈਕ ਅਤੇ ਹੱਥਾਂ ਦੀ ਮਸਾਜ ਕੀਤੀ ਜਾਂਦੀ ਹੈ ਤਾਂ ਕਿ ਚਮੜੀ ’ਚ ਚਮਕ ਆ ਸਕੇ ਚਿਹਰੇ ਦੀ ਨਮੀ ਨੂੰ ਬਰਕਰਾਰ ਰੱਖਣ ’ਚ ਮੱਦਦ ਮਿਲਦੀ ਹੈ ਝੁਰੜੀਆਂ, ਦਾਗ ਧੱਬੇ ਇਸ ਫੇਸ਼ੀਅਲ ਨਾਲ ਦੂਰ ਹੁੰਦੇ ਹਨ ਚਮੜੀ ਨੂੰ ਕਈ ਪੋਸ਼ਣ ਤੱਤ ਮਿਲਣ ਨਾਲ ਚਮੜੀ ਲੰਬੇ ਸਮੇਂ ਤੱਕ ਬੇਦਾਗ ਅਤੇ ਨਿੱਖਰੀ ਰਹਿੰਦੀ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!