ਮਨ ਲਾ ਕੇ ਕਰੋ ਪ੍ਰੀਖਿਆ ਦੀ ਤਿਆਰੀ
ਫਾਈਨਲ ਪ੍ਰੀਖਿਆਵਾਂ ਸ਼ੁਰੂ ਹੋਣ ’ਚ ਹੁਣ ਕੁਝ ਹੀ ਸਮਾਂ ਬਚਿਆ ਹੈ ਵਿਦਿਆਰਥੀ ਪ੍ਰੀਖਿਆ ’ਚ ਚੰਗੇ ਨੰਬਰ ਪ੍ਰਾਪਤ ਕਰਨ ਲਈ ਤਿਆਰੀ ’ਚ ਜੁਟੇ ਹੋਏ ਹਨ ਪਰ ਪ੍ਰੀਖਿਆ ਦੀ ਤਿਆਰੀ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਤੁੁਸੀਂ ਪ੍ਰੀਖਿਆ ’ਚ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ ਹਾਲਾਂਕਿ, ਜ਼ਿਆਦਾਤਰ ਵਿਦਿਆਰਥੀ ਇਸ ਉਲਝਣ ’ਚ ਹਨ ਕਿ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ, ਕਿਉਂਕਿ ਉਨ੍ਹਾਂ ਨੇ ਕੁਝ ਹਫਤਿਆਂ ’ਚ ਇੱਕ ਸਾਲ ਦਾ ਪੂਰਾ ਸਿਲੇਬਸ ਯਾਦ ਕਰਨਾ ਹੁੰਦਾ ਹੈ ਚਿੰਤਾ ਨਾ ਕਰੋ! ਜੇਕਰ ਤੁਸੀਂ ਆਗਾਮੀ ਪ੍ਰੀਖਿਆ ਲਈ ਅਧਿਐਨ ਕਰਨਾ ਹੈ, ਪਰ ਤੁਹਾਡੇ ਕੋਲ ਤਿਆਰੀ ਲਈ ਘੱਟ ਸਮਾਂ ਹੈ, ਤਾਂ ਪ੍ਰੀਖਿਆਂ ਲਈ ਚੰਗੀ ਤਰ੍ਹਾਂ ਅਧਿਐਨ ਕਰਨ ਲਈ ਇਨ੍ਹਾਂ ਤਰੀਕਿਆਂ ਦਾ ਪਾਲਣ ਕਰੋ ਭਲੇ ਹੀ ਤੁਹਾਡੇ ਕੋਲ ਪ੍ਰੀਖਿਆ ਲਈ ਕੁਝ ਦਿਨਾਂ ਦਾ ਸਮਾਂ ਹੋਵੇ,
Also Read :-
Table of Contents
ਇਹ ਟਿਪਸ ਤੁਹਾਡੇ ਲਈ ਮੱਦਦਗਾਰ ਸਾਬਤ ਹੋਣਗੇ:-
ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦਾ ਵਿਸ਼ਲੇਸ਼ਣ ਕਰੋ:
ਤੁਹਾਨੂੰ ਆਗਾਮੀ ਪ੍ਰੀਖਿਆਵਾਂ ਦੇ ਸਿਲੇਬਸ ਅਨੁਸਾਰ ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦੇ ਵਿਸ਼ਲੇਸ਼ਣ ਨਾਲ ਸ਼ੁਰੂਆਤ ਕਰਨੀ ਪਵੇਗੀ ਇਸ ਦੇ ਲਈ ਤੁਹਾਨੂੰ ਹੇਠ ਲਿਖੇ ਕੰਮ ਕਰਨੇ ਹੋਣਗੇ ਪਿਛਲੇ ਸਾਲਾਂ ਦੇ ਘੱਟ ਤੋਂ ਘੱਟ 5 ਸਾਲਾਂ ਦੇ ਪ੍ਰਸ਼ਨ-ਪੱਤਰ ਇਕੱਠੇ ਕਰੋ ਵੱਖ-ਵੱਖ ਅਧਿਆਇ ਦੇ ਸਵਾਲਾਂ ਦੇ ਵੇਟੇਜ਼ ਨੂੰ ਕਰਾਸ-ਚੈੱਕ ਕਰੋ, ਤਾਂ ਕਿ ਜ਼ਿਆਦਾ ਵੇਟੇਜ਼ ਅਤੇ ਘੱਟ ਮਹੱਤਵਪੂਰਨ ਅਧਿਆਇ ਦੀ ਪਛਾਣ ਕੀਤੀ ਜਾ ਸਕੇ ਤੁਹਾਨੂੰ ਔਖੇ, ਔਸਤ ਅਤੇ ਆਸਾਨ ਪੱਧਰ ਦੇ ਸਵਾਲਾਂ ਅਤੇ ਅਧਿਆਇ ਬਾਰੇ ਪਤਾ ਚੱਲ ਜਾਵੇਗਾ ਇਸ ਨਾਲ ਤੁਹਾਨੂੰ ਹਰ ਅਧਿਆਇ ਤੋਂ ਮਹੱਤਵਪੂਰਨ ਵਿਸ਼ਿਆਂ ਨੂੰ ਸਮਝਣ ’ਚ ਮੱਦਦ ਮਿਲੇਗੀ, ਜਿਨ੍ਹਾਂ ਦਾ ਤੁਹਾਨੂੰ ਪ੍ਰੀਖਿਆ ਲਈ ਅਧਿਐਨ ਕਰਨਾ ਚਾਹੀਦਾ ਹੈ
ਪੜ੍ਹਦੇ ਸਮੇਂ ਅੰਕ ਬਣਾਓ:
ਜਦੋਂ ਤੁਸੀਂ ਆਪਣੀ ਤਿਆਰੀ ਸ਼ੁਰੂ ਕਰਦੇ ਹੋ, ਤਾਂ ਉਸ ਵਿਸ਼ੇ ਨੂੰ ਪੜ੍ਹੋ ਜੋ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਅਤੇ ਫਿਰ ਅਸਾਨੀ ਨਾਲ ਸਿੱਖਣ ਲਈ ਸੂਚਕ ਵਾਕ ਬਣਾਓ ਇਸ ਨੂੰ ਆਸਾਨ ਬਣਾਉਣ ਲਈ, ਤੁਸੀਂ ਉੱਤਰ ਅਤੇ ਸਬੰਧਿਤ ਵਿਸ਼ਿਆਂ ਨੂੰ ਦਰਸਾਉਣ ਲਈ ਬੁਲੇਟ, ਨੰਬਰਿੰਗ, ਵਿਸ਼ੇਸ਼ ਪ੍ਰਤੀਕਾਂ ਜਾਂ ਮਾਇੰਡ ਮੈਪਿੰਗ ਭਾਵ ਡਾਇਗ੍ਰਾਮ ਦੀ ਵਰਤੋਂ ਕਰ ਸਕਦੇ ਹੋ
ਰਿਵੀਜ਼ਨ (ਦੁਹਰਾਈ) ਹੈ ਸਭ ਤੋਂ ਜ਼ਰੂਰੀ:
ਇੱਕ ਵਾਰ ਆਪਣਾ ਸਿਲੇਬਸ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਰਿਵੀਜ਼ਨ (ਦੁਹਰਾਈ) ਕਰਨੀ ਚਾਹੀਦੀ ਹੈ ਰਿਵੀਜਨ (ਦੁਹਰਾਈ) ਨਾਲ ਤੁਹਾਨੂੰ ਆਪਣੀਆਂ ਕਮੀਆਂ ਦਾ ਪਤਾ ਚੱਲੇਗਾ ਜਿਸ ਨਾਲ ਤੁਸੀਂ ਅੱਗੇ ਦੀ ਰਣਨੀਤੀ ਤੈਅ ਕਰ ਸਕੋਗੇ ਇਹ ਤੁਹਾਨੂੰ ਪੜ੍ਹਾਈ ’ਚ ਮੱਦਦ ਕਰੇਗਾ
ਜ਼ਰੂਰਤ ਦੇ ਹਿਸਾਬ ਨਾਲ ਪੜ੍ਹਾਈ ਕਰੋ:
ਆਮ ਤੌਰ ’ਤੇ ਅਜਿਹਾ ਹੰੁੰਦਾ ਹੈ ਕਿ ਵਿਦਿਆਰਥੀ ਪੜ੍ਹਾਈ ਦੌਰਾਨ ਆਪਣਾ ਮੋਬਾਇਲ, ਲੈਪਟਾਪ, ਟੈਬਲਟ ਨਾਲ ਲੈ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਲਗਾਤਾਰ ਧਿਆਨ ਭਟਕਦਾ ਹੈ ਪੜ੍ਹਾਈ ਦੌਰਾਨ ਕਦੇ ਵੀ ਅਜਿਹੇ ਉਪਕਰਣ ਨਹੀਂ ਰੱਖਣੇ ਚਾਹੀਦੇ, ਇਸ ਨਾਲ ਤੁਹਾਡੀ ਇਕਾਗਰਤਾ ਪ੍ਰਭਾਵਿਤ ਹੁੰਦੀ ਹੈ ਅਤੇ ਤੁਸੀਂ ਆਪਣਾ ਸਮਾਂ ਬਰਬਾਦ ਕਰਦੇ ਹੋ ਤੁਹਾਨੂੰ ਸਿਰਫ਼ ਉਹੀ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ, ਜੋ ਤੁਹਾਨੂੰ ਅਸਲ ’ਚ ਪੜ੍ਹਨ ਲਈ ਚਾਹੀਦੀਆਂ ਹਨ, ਜਿਵੇਂ ਨੋਟਬੁੱਕ, ਸਿਲੇਬਸ, ਪ੍ਰਸ਼ਨ-ਪੱਤਰ ਅਤੇ ਸਟੇਸ਼ਨਰੀ ਆਦਿ ਨਾਲ ਹੀ, ਆਪਣੀ ਜ਼ਰੂਰਤ ਦੀਆਂ ਚੀਜ਼ਾਂ ਇੱਕ ਜਗ੍ਹਾ ’ਤੇ ਰੱਖੋ ਤਾਂ ਕਿ ਤੁਹਾਨੂੰ ਉੱਠਣ ਜਾਂ ਆਪਣੀ ਪੜ੍ਹਾਈ ਵਿਚਕਾਰ ਛੱਡਣ ਦੀ ਜ਼ਰੂਰਤ ਨਾ ਪਵੇ
ਪੜ੍ਹਾਈ ਦੌਰਾਨ ਲੰਬੇ ਬੇ੍ਰਕ ਨਾ ਲਓ:
ਆਮ ਤੌਰ ’ਤੇ ਮਾਹਿਰਾਂ ਵੱਲੋਂ ਤੁਹਾਡੀ ਤਿਆਰੀ ਦਰਮਿਆਨ ਬਰੇਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ’ਚੋਂ ਕਿਸੇ ਨੇ ਵੀ ਸਮਾਂ-ਸੀਮਾ ਅਤੇ ਬਰੇਕ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਹੈ ਆਦਰਸ਼ ਰੂਪ ਨਾਲ ਤੁਹਾਨੂੰ ਹਰ 45 ਮਿੰਟ ਦੇ ਅਧਿਐਨ ਦੇ ਦੌਰ ’ਚ 15 ਮਿੰਟ ਦਾ ਬਰੇਕ ਲੈਣਾ ਚਾਹੀਦਾ ਹੈ ਨਾਲ ਹੀ, 15 ਮਿੰਟ ਦੇ ਬ੍ਰੇਕ ਨੂੰ 10+5, 5+10 ਜਾਂ 5+5+5 ’ਚ ਵੰਡਿਆ ਨਾ ਕਰੋ, ਕਿਉਂਕਿ ਇਸ ਨਾਲ ਤੁਸੀਂ ਇਕਾਗਰ ਨਹੀਂ ਹੋਵੋਂਗੇ ਇਸ ਲਈ ਪੜ੍ਹਾਈ ਦੌਰਾਨ ਇਕਾਗਰਤਾ ਬਣਾਈ ਰੱਖਣ ਲਈ ਇੱਕ ਘੰਟੇ ’ਚ ਛੋਟਾ ਬਰੇਕ ਲਓ, ਭਾਵ 60 ਮਿੰਟ=45 ਮਿੰਟ ਪੜ੍ਹਾਈ+15 ਮਿੰਟ ਇੱਕ ਬਰੇਕ
ਪੜ੍ਹਾਈ ਲਈ ਟਾਈਮ ਮੈਨੇਜਮੈਂਟ:
ਤੁਸੀਂ ਸੁਣਿਆ ਹੋਵੇਗਾ ਕਿ ਜੋ ਸਮੇਂ ਦੇ ਨਾਲ ਚੱਲਦਾ ਹੈ, ਉਹ ਪੂਰੀ ਦੁਨੀਆਂ ਜਿੱਤ ਸਕਦਾ ਹੈ ਇਸ ਲਈ ਸਮੇਂ ਦੇ ਮਹੱਤਵ ਨੂੰ ਸਮਝੋ ਅਤੇ ਉਸ ਦੀ ਵਰਤੋਂ ਕਰੋ ਸਮਾਂ ਫਿਰ ਵਾਪਸ ਆਉਣ ਵਾਲਾ ਨਹੀਂ ਇਸ ਲਈ ਇਸ ਦੇ ਨਾਲ ਚੱਲੋ, ਨਾ ਅੱਗੇ ਅਤੇ ਨਾ ਹੀ ਪਿੱਛੇ ਇਸ ਲਈ ਪੜ੍ਹਾਈ ਦਾ ਸਮਾਂ ਤੈਅ ਕਰੋ ਸਵੇਰੇ-ਸਵੇਰੇ 3 ਘੰਟੇ ਅਤੇ ਸ਼ਾਮ ਨੂੰ 2 ਘੰਟੇ ਦਾ ਸਮਾਂ ਤੈਅ ਕਰਕੇ ਪੜ੍ਹਾਈ ਕਰੋ
ਪੜ੍ਹਾਈ ਦੀ ਜਗ੍ਹਾ:
ਆਪਣੀ ਪੜ੍ਹਾਈ ਦੀ ਜਗ੍ਹਾ ਅਜਿਹੀ ਥਾਂ ਚੁਣੋ ਜਿੱਥੇ ਸ਼ੋਰ-ਸ਼ਰਾਬਾ ਨਾ ਹੋਵੇ, ਕੋਈ ਪ੍ਰੇਸ਼ਾਨ ਕਰਨ ਵਾਲਾ ਨਾ ਹੋਵੇ, ਜਿੱਥੇ ਤੁਹਾਨੂੰ ਸ਼ਾਂਤੀ ਮਿਲੇ, ਤੁਸੀਂ ਚੈਨ ਨਾਲ ਪੜ੍ਹਾਈ ਕਰ ਸਕੋਂ ਅਤੇ ਉੱਥੇ ਤੁਹਾਡਾ ਮਨ ਵੀ ਲੱਗੇਗਾ
ਇਕਾਂਤ ਜਗ੍ਹਾ ਦੀ ਚੋਣ ਕਰੋ
ਸ਼ੋਰ-ਸ਼ਰਾਬੇ ਤੋਂ ਬਚੋ ਸ਼ਾਂਤ ਵਾਤਾਵਰਨ ਸਰੀਰ ਨੂੰ ਊਰਜਾ ਦਿੰਦਾ ਹੈ, ਜਿਸ ਨਾਲ ਪੜ੍ਹਾਈ ’ਚ ਮਨ ਲੱਗਣ ਦਾ ਚਾਂਸ ਵਧ ਜਾਂਦਾ ਹੈ
ਆਪਣੀ ਊਰਜਾ ਨੂੰ ਸਥਿਰ ਰੱਖਣ ’ਚ ਸ਼ਾਂਤ ਵਾਤਾਵਰਨ ਮੱਦਦ ਕਰਦਾ ਹੈ ਮਨ ਦੀ ਹਾਲਤ ਸਥਿਰ ਰਹਿੰਦੀ ਹੈ ਸ਼ਾਂਤ ਵਾਤਾਵਰਨ ਦਿਮਾਗ ਨੂੰ ਯਾਦ ਕਰਨ ਦੀ ਸ਼ਕਤੀ ਦਿੰਦਾ ਹੈ
ਯੋਗ ਅਪਣਾਓ:
ਯੋਗ ਕਰਨ ਨਾਲ ਸਾਡਾ ਮਨ ਅਤੇ ਸਰੀਰ ਪੂਰੀ ਤਰ੍ਹਾਂ ਨਾਲ ਸੰਤੁਲਿਤ ਅਤੇ ਸਿਹਤਮੰਦ ਰਹਿੰਦਾ ਹੈ ਅਤੇ ਊਰਜਾ ਵੀ ਸਾਡੇ ਸਰੀਰ ’ਚ ਭਰਪੂਰ ਬਣੀ ਰਹਿੰਦੀ ਹੈ, ਜਿਸ ਨਾਲ ਧਿਆਨ ਕੇਂਦਰਿਤ ਕਰਨਾ ਅਸਾਨ ਹੋ ਜਾਂਦਾ ਹੈ ਅਤੇ ਇਸ ਦਾ ਸਿੱਧਾ ਅਸਰ ਤੁਹਾਡੀ ਸਟੱਡੀ ਲਾਈਫ ’ਤੇ ਪੈਂਦਾ ਹੈ ਸਿਹਤਮੰਦ ਅਤੇ ਸੰਤੁਲਿਤ ਸਰੀਰ ਪੜ੍ਹਾਈ ਲਈ ਸਰਵੋਤਮ ਹੁੰਦਾ ਹੈ ਯੋਗਾ ਮਨ ਲਗਾਉਣ ’ਚ ਮੱਦਦ ਕਰਦਾ ਹੈ ਯੋਗਾ ਨਾਲ ਮਨ ਤਰੋਤਾਜ਼ਾ ਰਹਿੰਦਾ ਹੈ, ਜੋ ਪੜ੍ਹਾਈ ਲਈ ਠੀਕ ਹੁੰਦਾ ਹੈ ਪੜ੍ਹਾਈ ਨੂੰ ਬਿਹਤਰ ਬਣਾਉਣ ’ਚ ਯੋਗ ਸਭ ਤੋਂ ਵਧੀਆ ਬਦਲ ਹੈ
ਵਧੀਆ ਨੀਂਦ ਲਓ ਅਤੇ ਚੰਗਾ ਖਾਓ:
ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੜ੍ਹਾਈ ਦੌਰਾਨ ਖੁਦ ਨੂੰ ਚੌਕਸ ਰੱਖਣ ਲਈ ਤੁਹਾਨੂੰ ਸਿਹਤਮੰਦ ਖਾਣਾ ਖਾਣਾ ਚਾਹੀਦਾ ਹੈ ਅਤੇ ਆਰਾਮ ਕਰਨਾ ਚਾਹੀਦਾ ਹੈ ਇਸ ਦੇ ਲਈ, ਤੁਹਾਨੂੰ 6-7 ਘੰਟੇ ਸੌਣਾ ਚਾਹੀਦਾ ਹੈ ਕੁਝ ਸਰੀਰਕ ਕਸਰਤ ਅਤੇ ਧਿਆਨ ਕਰਨ ਲਈ ਸਮਾਂ ਕੱਢੋ, ਇਸ ਨਾਲ ਤੁਹਾਨੂੰ ਸਰੀਰਕ ਅਤੇ ਮਾਨਸਿਕ ਫਿਟਨੈੱਸ ’ਚ ਸੁਧਾਰ ਕਰਨ ’ਚ ਮੱਦਦ ਮਿਲਦੀ ਹੈ ਇਸ ਤੋਂ ਇਲਾਵਾ, ਕ੍ਰਿਪਾ ਕਰਕੇ ਜੰਕ ਫੂਡ, ਚੀਨੀ ਲੇਪ ਉਤਪਾਦਾਂ ਅਤੇ ਕੈਫੀਨ ਤੋਂ ਬਚੋ ਕਿਉਂਕਿ ਇਹ ਚੀਜ਼ਾਂ ਤੁਹਾਡੇ ਸਰੀਰ ਨੂੰ ਜ਼ਿਆਦਾ ਥਕਾ ਦਿੰਦੀਆਂ ਹਨ ਅਤੇ ਤੁਸੀਂ ਪੜ੍ਹਾਈ ਦੌਰਾਨ ਧਿਆਨ ਕੇਂਦਰਿਤ ਨਹੀਂ ਕਰ ਸਕਦੇ