ਪ੍ਰੀ- ਬਰਾਈਡਲ ਮੈਕਅੱਪ ਲਿਆਉਂਦਾ ਹੈ ਬਿਊਟੀ ’ਚ ਨਿਖਾਰ

ਵਿਆਹ ’ਚ ਖੂਬਸੂਰਤ ਲੱਗਣਾ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਹੈ ਕਿਉਂਕਿ ਇਹ ਇੱਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਸਾਰਿਆਂ ਦੀਆਂ ਨਜ਼ਰਾਂ ਬਰਾਈਡ ’ਤੇ ਹੁੰਦੀਆਂ ਹਨ ਪਹਿਲਾਂ ਤਾਂ ਲਾੜੀ ਬਸ ਵਿਆਹ ਵਾਲੇ ਦਿਨ ਹੀ ਤਿਆਰ ਹੁੰਦੀ ਸੀ ਅਤੇ ਉਸ ਨੂੰ ਤਿਆਰ ਉਸ ਦੀਆਂ ਸਹੇਲੀਆਂ, ਭਾਬੀ, ਭੈਣ, ਚਾਚੀ, ਮਾਮੀ ਕਰਦੀਆਂ ਸਨ ਉਦੋਂ ਵੀ ਉਸ ਦਾ ਰੂਪ ਨਿੱਖਰਿਆ-ਨਿੱਖਰਿਆ ਲੱਗਦਾ ਸੀ

ਕਿਉਂਕਿ ਉਸ ਤੋਂ ਪਹਿਲਾਂ ਉਹ ਕਦੇ ਜ਼ਿਆਦਾ ਤਿਆਰ ਹੀ ਨਹੀਂ ਹੁੰਦੀ ਸੀ ਸਮੇਂ ਅਨੁਸਾਰ ਮੈਕਅੱਪ ਕਰਨ ਦੇ ਤਰੀਕਿਆਂ ’ਚ ਬਦਲਾਅ ਆਇਆ ਹੁਣ ਸਬੰਧੀਆਂ ਦੀ ਜਗ੍ਹਾ ਬਿਊਟੀ ਪਾਰਲਰ ਨੇ ਲੈ ਲਈ ਹੈ ਲੋਕ ਕੁਝ ਮਹੀਨੇ ਪਹਿਲਾਂ ਹੀ ਆਪਣੀ ਪਸੰਦ ਦੇ ਬਿਊਟੀ ਪਾਰਲਰ ’ਚ ਬੁਕਿੰਗ ਕਰਵਾ ਲੈਂਦੇ ਹਨ ਪਹਿਲੇ ਸਮੇਂ ’ਚ ਲੜਕੀਆਂ ਨੂੰ ਇੱਕ ਦੋ ਮਹੀਨੇ ਪਹਿਲਾਂ ਤੋਂ ਹੀ ਘਰੋਂ ਬਾਹਰ ਜਿਆਦਾ ਨਹੀਂ ਨਿਕਲਣ ਦਿੱਤਾ ਜਾਂਦਾ ਸੀ।

ਘਰ ’ਚ ਹੀ ਰਹਿ ਕੇ ਉਹ ਹਲਕਾ ਲੇਪ ਲਗਾ ਕੇ ਚਮੜੀ ਸਾਫ ਕਰਦੀ ਸੀ ਅਤੇ ਧੁੱਪ ਤੋਂ ਖੁਦ ਨੂੰ ਬਚਾ ਕੇ ਰੱਖਦੀ ਸੀ ਤਾਂ ਕਿ ਉਸ ਦੀ ਚਮੜੀ ਨਿੱਖਰੀ ਰਹੇ ਮਾਤਾ-ਪਿਤਾ ਵੀ ਲੜਕੀ ਦੀ ਡਾਈਟ ’ਤੇ ਖਾਸ ਧਿਆਨ ਦਿੰਦੇ ਸਨ ਦੁੱਧ, ਦਹੀ, ਮੱਖਣ ਅਤੇ ਮੇਵੇ ਖਾਣ ਨੂੰ ਦਿੰਦੇ ਸਨ ਹੁਣ ਤਾਂ ਲੜਕੀਆਂ ਵਿਆਹ ਤੋਂ ਦੋ-ਚਾਰ ਦਿਨ ਪਹਿਲਾਂ ਤੱਕ ਵੀ ਦਫ਼ਤਰ ਜਾਂਦੀਆਂ ਹਨ ਜਾਂ ਸ਼ਾਪਿੰਗ ਕਰਦੀਆਂ ਰਹਿੰਦੀਆਂ ਹਨ ਬਸ ਉਹ ਪ੍ਰੀ-ਬਾਈਡਲ ਲਈ ਸਮਾਂ ਕੱਢ ਕੇ ਬਿਊਟੀ ਪਾਰਲਰ ਚਲੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਦੀ ਚਮੜੀ ਚਮਕਦਾਰ ਰਹੇ ਅਤੇ ਉਹ ਵਿਆਹ ਦੇ ਦਿਨ ਖੂਬਸੂਰਤ ਲੱਗ ਸਕਣ ਇਹ ਸੱਚ ਹੈ ਪ੍ਰੀ-ਬਰਾਈਡਲ ਮੈਕਅੱਪ ਤੁਹਾਡੀ ਖੂਬਸੂਰਤੀ ਨਿਖਾਰਨ ’ਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਇਸ ਨਾਲ ਤੁਹਾਡੀ ਚਮੜੀ ਸਾਫ ਅਤੇ ਚਮਕਦਾਰ ਰਹਿੰਦੀ ਹੈ ਜੇਕਰ ਤੁਸੀਂ ਵੀ ਦਮਕਦਾ ਰੂਪ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਵਿਆਹ ਤੋਂ ਪਹਿਲਾਂ ਪ੍ਰੀ-ਬਰਾਈਡਲ ਕਰਵਾਓ ਅਤੇ ਚੰਦ ਵਰਗੀ ਖੂਬਸੂਰਤੀ ਪਾਓ।

ਚਿਹਰੇ ਦੀ ਸਫਾਈ :

ਵਿਆਹ ਤੋਂ ਇੱਕ ਮਹੀਨਾ ਪਹਿਲਾਂ ਹੀ ਚਿਹਰੇ ਦੀ ਸਫਾਈ ’ਤੇ ਖਾਸ ਧਿਆਨ ਦਿਓ ਜੇਕਰ ਤੁਸੀਂ ਜਾੱਬ ’ਤੇ ਜਾਂਦੇ ਹੋ ਤਾਂ ਵਾਪਸ ਆ ਕੇ ਕੱਚੇ ਦੁੱਧ ਨੂੰ ਚਿਹਰੇ, ਬਾਹਾਂ, ਹੱਥਾਂ ਅਤੇ ਗਰਦਨ ’ਤੇ ਰੂੰ ਦੇ ਫੰਬੇ ਨਾਲ ਲਾਓ ਅਤੇ ਕੁਝ ਦੇਰ ਬਾਅਦ ਤਾਜ਼ੇ ਪਾਣੀ ਨਾਲ ਹੱਥ-ਮੂੰਹ ਧੋ ਲਓ ਮਾਰਕਿਟ ’ਚ ਡੀਪ ਕਲਿੰਜਰ ਮਿਲਦੇ ਹਨ ਇਸ ਨਾਲ ਚਮੜੀ ਦੀ ਡੂੰਘਾਈ ਤੱਕ ਸਫਾਈ ਹੋ ਜਾਂਦੀ ਹੈ ਫੇਸ ’ਤੇ ਮਾਈਲਡ ਫੈਸ਼ਵਾਸ਼ ਦੀ ਵਰਤੋਂ ਕਰੋ ਨਹਾਉਣ ਤੋਂ ਬਾਅਦ ਪੂਰੀ ਬਾਡੀ ’ਤੇ ਮਾਸ਼ਚਰਾਈਜ਼ਰ ਲਗਾਓ ਰਾਤ ਨੂੰ ਚਿਹਰਾ, ਹੱਕ, ਪੈਰ, ਬਾਵਾਂ ਸਾਫ ਕਰਕੇ ਸੌਂਵੋ ਅਤੇ ਸੌਂਦੇ ਸਮੇਂ ਵੀ ਹਲਕਾ ਜਿਹਾ ਮਾਸ਼ਚਰਾਈਜ਼ਰ ਲਗਾ ਲਓ ਹਫਤੇ ’ਚ ਘੱਟ ਤੋਂ ਘੱਟ ਦੋ ਤਿੰਨ ਵਾਰ ਫੇਸਪੈਕ ਲਾਓ ਲਾਭ ਮਿਲੇਗਾ ਫੇਸ ਪੈਕ ਚੰਗੀ ਕੰਪਨੀ ਦਾ ਲਓ।

ਸੰਤੁਲਿਤ ਖਾਣ-ਪਾਣ :

ਚਮੜੀ ਦੀ ਚਮਕ ਬਣਾਏ ਰੱਖਣ ਲਈ ਕ੍ਰੀਮਾਂ ਤੋਂ ਜ਼ਿਆਦਾ ਰੋਲ ਸੰਤੁਲਿਤ ਖੁਰਾਕ ਦਾ ਹੁੰਦਾ ਹੈ ਖਾਸ ਕਰਕੇ ਲਾੜੀ ਬਣਨ ਜਾ ਰਹੀਆਂ ਲੜਕੀਆਂ ਨੂੰ ਤਾਂ ਆਪਣੀ ਚਮੜੀ ਦੀ ਖਾਸ ਕੇਅਰ ਦੀ ਜ਼ਰੂਰਤ ਹੁੰਦੀ ਹੈ ਦਿਨ ’ਚ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਓ ਨੀਂਦ ਪੂਰੀ ਅਤੇ ਗਹਿਰੀ ਲਓ ਚੰਗਾ ਪੌਸ਼ਟਿਕ ਖੁਰਾਕ ਲਓ ਇਸ ਨਾਲ ਤੁਹਾਡੀ ਸਕਿੱਨ ਗਲੋਅ ਕਰੇਗੀ ਸ਼ਾਪਿੰਗ ਦੌਰਾਨ ਸਟਰੈਸ ਨੂੰ ਦੂਰ ਰੱਖੋ ਸਟਰੈਸ ਨਾਲ ਤੁਹਾਡਾ ਚਿਹਰਾ ਥੱਕਿਆ ਹੋਇਆ ਅਤੇ ਮੁਰਝਾਇਆ ਹੋਇਆ ਲੱਗੇਗਾ ਬੇਵਜ੍ਹਾ ਦੇ ਤਨਾਅ ਨਾ ਪਾਲੋ ਥੋੜ੍ਹਾ ਸਮਾਂ ਯੋਗਾ ਅਤੇ ਮੈਡੀਟੇਸ਼ਨ ਨੂੰ ਦਿਓ ਤਾਂ ਕਿ ਚਿਹਰਾ ਇੱਕਦਮ ਤਾਜ਼ਗੀ ਭਰਿਆ ਰਹੇ।

ਘਰੇਲੂ ਲੇਪ :

ਵਿਆਹ ਤੋਂ ਇੱਕ ਮਹੀਨਾ ਪਹਿਲਾਂ ਤੋਂ ਹੀ ਚਿਹਰੇ, ਬਾਹਾਂ, ਗਰਦਨ ’ਤੇ ਹਲਦੀ ਅਤੇ ਨਿੰਮ ਦਾ ਪੇਸਟ ਲਾਓ ਅਤੇ ਕੁਝ ਸਮੇਂ ਦੇ ਅੰਤਰਾਲ ਤੋਂ ਬਾਅਦ ਨਹਾ ਲਓ ਚਮੜੀ ’ਚ ਗਲੋਅ ਬਣਿਆ ਰਹੇਗਾ।

ਫੇਸ਼ੀਅਲ :

ਅੱਜ-ਕੱਲ੍ਹ ਬਿਊਟੀ, ਕਲੀਨਿਕਸ ’ਚ ਫੇਸ਼ੀਅਲ ’ਚ ਕਈ ਵਰਾਇਟੀਆਂ ਹਨ ਜਿਵੇਂ ਪਿੰਪਲਸ, ਫੁੰਨਸੀਆਂ ਲਈ ਆਪਣੀ ਬਿਊਟੀਸ਼ੀਅਨ ਨਾਲ ਮਿਲ ਕੇ ਆਪਣੀ ਚਮੜੀ ਅਨੁਸਾਰ ਕਿਹੜਾ ਫੇਸ਼ੀਅਲ ਸਹੀ ਹੈ ਉਹੀ ਲਓ ਵਿਆਹ, ਸਮਾਰੋਹ ਦੇ ਸਮੇਂ ਗੋਲਡ, ਡਾਇਮੰਡ ਅਤੇ ਪਰਲ ਫੇਸ਼ੀਅਲ ਜ਼ਿਆਦਾ ਚੰਗੇ ਹੁੰਦੇ ਹਨ ਹਰਬਲ, ਫਰੂਟ ਕ੍ਰੀਮ ਵਾਲਾ ਫੇਸ਼ੀਅਲ ਵੀ ਠੀਕ ਹੁੰਦਾ ਹੈ ਭਾਵੇਂ ਤਾਂ ਕ੍ਰੀਮ ਦੇ ਨਾਲ ਤੁਸੀਂ ਐਪਲ, ਸਟ੍ਰਾਬੇਰੀ, ਪੀਚ, ਖੀਰਾ ਜੂਸ ਵੀ ਮਿਲਵਾ ਸਕਦੇ ਹੋ ਇਸ ਨਾਲ ਚਮੜੀ ਨੂੰ ਨਿਊਟ੍ਰਿਸ਼ੰਸ ਮਿਲ ਜਾਣਗੇ ਅਤੇ ਚਮੜੀ ਜ਼ਿਆਦਾ ਨਿੱਖਰੀ-ਨਿੱਖਰੀ ਲੱਗੇਗੀ।

ਬਲੀਚ :

ਜੇਕਰ ਪਹਿਲੀ ਵਾਰ ਬਲੀਚ ਦੀ ਵਰਤੋਂ ਕਰਨੀ ਹੋਵੇ ਤਾਂ ਪਹਿਲਾਂ ਉਸ ਨੂੰ ਚਮੜੀ ’ਤੇ ਚੈੱਕ ਕਰ ਲਓ ਕਿਉਂਕਿ ਬਲੀਚ ਨਾਲ ਕਈ ਵਾਰ ਸੈਂਸਟਿਵ ਚਮੜੀ ’ਤੇ ਐਲਰਜੀ ਹੋ ਜਾਂਦੀ ਹੈ ਚੈੱਕ ਕਰਨ ਤੋਂ ਬਾਅਦ ਜੇਕਰ ਚਮੜੀ ’ਤੇ ਬੁਰਾ ਅਸਰ ਨਾ ਹੋਵੇ ਤਾਂ ਵਿਆਹ ਤੋਂ ਘੱੱਟ ਤੋਂ ਘੱਟ 15 ਦਿਨ ਪਹਿਲਾਂ ਬਲੀਚ ਕਰਵਾ ਲਓ ਤਾਂ ਕਿ ਤੁਹਾਨੂੰ ਪਤਾ ਰਹੇ ਕਿ ਬਲੀਚ ਤੁਹਾਨੂੰ ਸੂਟ ਕਰਦੀ ਹੈ ਪ੍ਰੀ-ਬਰਾਈਡਲ ਪੈਕੇਜ਼ ’ਚ ਸਪੈਸ਼ਲ ਬਲੀਚ ਕੀਤੀ ਜਾਂਦੀ ਹੈ ਤੁਸੀਂ ਉੱਥੋਂ ਹੀ ਬਲੀਚ ਕਰਵਾਓ ਵਿਆਹ ਤੋਂ ਪਹਿਲਾਂ ਇੱਕ ਜਾਂ ਦੋ ਵਾਰ ਬਲੀਚ ਕਰਵਾਓ ਬਲੀਚ ਤੁਹਾਡੀ ਬਾਡੀ ਦੇ ਵਾਲਾਂ ਦਾ ਰੰਗ ਤੁਹਾਡੀ ਚਮੜੀ ਨਾਲ ਮੈਚ ਕਰ ਦਿੰਦਾ ਹੈ ਇਸ ਨਾਲ ਚਮੜੀ ਜ਼ਿਆਦਾ ਗੋਰੀ ਲਗਦੀ ਹੈ।

ਵੈਕਸਿੰਗ :

ਪ੍ਰੀ-ਬਾਈਡਲ ਪੈਕੇਜ ’ਚ ਵੈਕਸਿੰਗ ਦਾ ਆਪਸ਼ਨ ਵੀ ਹੁੰਦਾ ਹੈ ਅਜਿਹੇ ’ਚ ਵੈਕਸਿੰਗ ਉੱਥੋਂ ਹੀ ਕਰਵਾਓ ਤੁਹਾਨੂੰ ਇਸ ਦਾ ਫੈਸਲਾ ਪਹਿਲਾਂ ਲੈਣਾ ਹੋਵੇਗਾ ਕਿ ਤੁਸੀਂ ਹੱਥ, ਬੈਕ, ਪੈਰ ਅਤੇ ਲੱਤਾਂ ਦੀ ਹੀ ਵੈਕਸਿੰਗ ਕਰਵਾਉਣਾ ਚਾਹੁੰਦੇ ਹਾਂ ਜਾਂ ਪੂਰੀ ਬਾਡੀ ਦੀ ਵੈਕਸਿੰਗ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਪੈਕੇਜ਼ ਉਸੇ ਆਧਾਰ ’ਤੇ ਨਿਰਧਾਰਤ ਹੋਵੇਗਾ ੳਂੁਜ ਅੱਜ-ਕੱਲ੍ਹ ਲੜਕੀਆਂ ਫੁੱਲ ਬਾਡੀ ਵੈਕਸਿੰਗ ਨੂੰ ਹੀ ਤਵੱਜੋ ਦਿੰਦੀਆਂ ਹਨ।

ਮੈਨੀਕਿਓਰ ਅਤੇ ਪੈਡੀਕਿਓਰ :

ਕਿਸੇ-ਕਿਸੇ ਪ੍ਰੀ ਬਾਈਡਲ ਮੈਕਅੱਪ ’ਚ ਮੈਨੀਕਿਓਰ ਅਤੇ ਪੈਡੀਕਿਓਰ ਹੁੰਦਾ ਹੈ ਕਿਸੇ ’ਚ ਨਹੀਂ ਕਿਉਂਕਿ ਜ਼ਿਆਦਾਤਰ ਲੜਕੀਆਂ ਮੈਨੀਕਿਓਰ, ਪੈਡੀਕਿਓਰ ਆਪਣੇ ਰੂਟੀਨ ਦੇ ਪਾਰਲਰ ਤੋਂ ਕਰਵਾਉਣਾ ਪਸੰਦ ਕਰਦੀਆਂ ਹਨ ਪਰ ਕੋਸ਼ਿਸ਼ ਕਰੋ ਕਿ ਪ੍ਰੀ-ਬਾਈਡਲ ਪੈਕੇਜ ’ਚ ਇਸ ਨੂੰ ਵੀ ਰੱਖੋ ਪੈਡੀਕਿਓਰ, ਮੈਨੀਕਿਓਰ ’ਚ ਤੁਹਾਡੇ ਹੱਥਾਂ ਅਤੇ ਪੈਰਾਂ ਦੀ ਸਫਾਈ ਦੇ ਨਾਲ ਮਸਾਜ ਹੋ ਜਾਂਦੀ ਹੈ ਅਤੇ ਨਹੁੰ ਵੀ ਸਾਫ ਹੋ ਜਾਂਦੇ ਹਨ ਦੋ ਦਿਨ ਪਹਿਲਾਂ ਹੀ ਮੈਨੀਕਿਓਰ, ਪੈਡੀਕਿਓਰ ਕਰਵਾ ਲਓ ਨੇਲਪੇਂਟ ਡਰੈੱਸ ਕਲਰ ਦੇ ਅਨੁਸਾਰ ਉਸੇ ਦਿਨ ਲਵਾਓ।

ਚੰਗੀ ਕੰਪਨੀ ਦੇ ਬਿਊਟੀ ਪ੍ਰੋਡਕਟਸ ਹੀ ਖਰੀਦੋ :

ਵਿਆਹ ਤੋਂ ਇੱਕਦਮ ਪਹਿਲਾਂ ਅਤੇ ਬਾਅਦ ’ਚ ਨਵੇਂ ਬਿਊਟੀ ਪ੍ਰੋਡਕਟਸ ਨਾ ਵਰਤੋਂ ਕਿਉਂਕਿ ਤੁਸੀਂ ਜਾਣਦੇ ਨਹੀਂ ਕਿ ਉਹ ਤੁਹਾਡੀ ਚਮੜੀ ’ਤੇ ਸੂਟ ਕਰਦੇ ਹਨ ਜਾਂ ਨਹੀਂ ਹਾਂ, ਤੁਸੀਂ ਅਜਿਹਾ ਕਰ ਸਕਦੇ ਹੋ ਕਿ ਜੋ ਪ੍ਰੋਡਕਟਸ ਤੁਸੀਂ ਵਰਤਦੇ ਹੋ, ਉਨ੍ਹਾਂ ਦੇ ਵੱਖ-ਵੱਖ ਸ਼ੈਡਸ ਟਰਾਈ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਪਤਾ ਚੱਲ ਸਕੇ ਕਿ ਤੁਹਾਨੂੰ ਕਿਹੜੇ ਸ਼ੇਡਸ ਸੂਟ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਖਰੀਦਿਆ ਜਾ ਸਕੇ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!