ਏਅਰੋਪੋਨਿਕ ਤਕਨੀਕ ਨੇ ਰਾਹ ਕੀਤੀ ਆਸਾਨ ਹੁਣ ਹਵਾ ’ਚ ਵੀ ਆਲੂ ਦੀ ਖੇਤੀ

ਖੇਤੀ ਦੇ ਖੇਤਰ ’ਚ ਨਵੀਆਂ-ਨਵੀਆਂ ਤਕਨੀਕਾਂ ਇਜ਼ਾਦ ਹੋ ਰਹੀਆਂ ਹਨ, ਜਿਸ ਨਾਲ ਕਿਰਸਾਨੀ ਸਰਲ ਹੁੰਦੀ ਜਾ ਰਹੀ ਹੈ ਨਵੀਂ ਤਕਨੀਕ ਨਾਲ ਹੁਣ ਕਿਸਾਨ ਜ਼ਮੀਨ ਦੀ ਬਜਾਇ ਹਵਾ ’ਚ ਵੀ ਆਲੂ ਉਗਾ ਸਕਣਗੇ ਜੀ ਹਾਂ, ਏਅਰੋਪੋਨਿਕ ਤਕਨੀਕ ਜ਼ਰੀਏ ਇਹ ਸੰਭਵ ਹੈ ਇਹ ਪੋਟੈਟੋ ਟੈਕਨੋਲਾਜੀ ਕੇਂਦਰ ਸ਼ਾਮਗੜ੍ਹ ਦਾ ਕ੍ਰਾਂਤੀਕਾਰੀ ਕਦਮ ਹੈ,

ਜਿਸ ’ਚ ਬਿਨਾਂ ਜ਼ਮੀਨ, ਬਿਨਾਂ ਮਿੱਟੀ ਦੇ ਹੀ ਹਵਾ ’ਚ ਆਲੂ potato cultivation ਉਗਾਏ ਜਾ ਸਕਣਗੇ ਅਤੇ ਪੈਦਾਵਾਰ ਵੀ 5 ਗੁਣਾ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ ਇਸ ਪੋਟੈਟੋ ਸੈਂਟਰ ਦਾ ਇੰਟਰਨੈਸ਼ਨਲ ਪੋਟੈਟੋ ਸੈਂਟਰ ਨਾਲ ਹੋਏ ਐੱਮਓਯੂ ਤੋਂ ਬਾਅਦ ਹਰਿਆਣਾ ਸਰਕਾਰ ਤੋਂ ਏਅਰੋਪੋਨਿਕ ਪ੍ਰੋਜੈਕਟ ਦੀ ਮਨਜ਼ੂਰੀ ਮਿਲ ਗਈ ਹੈ ਕਰਨਾਲ ਬਾਗਬਾਨੀ ਵਿਭਾਗ ਦੀ ਦੇਖ-ਰੇਖ ’ਚ ਆਲੂ ਕੇਂਦਰ ਇਸ ਤਕਨੀਕ ਨਾਲ ਖੇਤੀ ਕਰਨ ’ਚ ਆਪਣਾ ਯੋਗਦਾਨ ਦੇ ਰਿਹਾ ਹੈ ਏਅਰੋਪੋਨਿਕ ਤਕਨੀਕ ’ਚ ਸ਼ੁਰੂਆਤ ’ਚ ਲੈਬ ਤੋਂ ਆਲੂ ਹਾਰਡਨਿੰਗ ਯੂਨਿਟ ਤੱਕ ਪਹੁੰਚਦੇ ਹਨ ਇਸ ਤੋਂ ਬਾਅਦ ਪੌਦਿਆਂ ਦੀਆਂ ਜੜ੍ਹਾਂ ਨੂੰ ਬਾਵਸਟੀਨ ’ਚ ਡੁਬੋਂਦੇ ਹਨ

ਇਸ ਨਾਲ ਉਸ ’ਚ ਕੋਈ ਵੀ ਫੰਗਸ ਨਹੀਂ ਲੱਗਦਾ ਇਸ ਤੋਂ ਬਾਅਦ ਬੈੱਡ ਬਣਾ ਕੇ ਉਸ ’ਚ ਕੋਕੋਪੀਟ ’ਚ ਇਨ੍ਹਾਂ ਪੌਦਿਆਂ ਨੂੰ ਲਗਾ ਦਿੱਤਾ ਜਾਂਦਾ ਹੈ ਇਸ ਦੇ ਤਕਰੀਬਨ 10 ਤੋਂ 15 ਦਿਨਾਂ ਬਾਅਦ ਇਨ੍ਹਾਂ ਪੌਦਿਆਂ ਨੂੰ ਏਅਰੋਪੋਨਿਕ ਯੂਨਿਟ ਅੰਦਰ ਲਗਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਠੀਕ ਸਮੇਂ ਤੋਂ ਬਾਅਦ ਆਲੂ ਦੀ ਫਸਲ ਤਿਆਰ ਹੋ ਜਾਂਦੀ ਹੈ ਜ਼ਿਕਰਯੋਗ ਹੈ ਕਿ ਆਲੂ ਤਕਨੀਕੀ ਕੇਂਦਰ ਕਰਨਾਲ ਆਲੂ ਉਤਪਾਦਨ ਕਰਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਏਅਰੋਪੋਨਿਕਸ ਤਕਨੀਕੀ ਸੰਸਥਾਨ ਹੈ

Also Read :-

potato cultivation 5 ਗੁਣਾ ਜ਼ਿਆਦਾ ਉਤਪਾਦਨ ਸੰਭਵ

ਆਲੂ ਦਾ ਬੀਜ ਉਤਪਾਦਨ ਕਰਨ ਲਈ ਆਮ ਤੌਰ ’ਤੇ ਗ੍ਰੀਨ ਹਾਊਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਇਸ ’ਚ ਪੈਦਾਵਾਰ ਬੇਹੱਦ ਘੱਟ ਆਉਂਦੀ ਹੈ ਇੱਕ ਪੌਦੇ ਤੋਂ ਪੰਜ ਛੋਟੇ ਆਲੂ ਮਿਲਦੇ ਹਨ ਜਿਨ੍ਹਾਂ ਨੂੰ ਕਿਸਾਨ ਖੇਤ ’ਚ ਲਾਉਂਦਾ ਹੈ ਇਸ ਤੋਂ ਬਾਅਦ ਬਿਨਾਂ ਮਿੱਟੀ ਦੇ ਕੋਕੋਪੀਟ ’ਚ ਆਲੂ ਦਾ ਬੀਜ ਉਤਪਾਦਨ ਸ਼ੁਰੂ ਕੀਤਾ ਗਿਆ ਏਅਰੋਪੋਨਿਕ ਤਕਨੀਕ ਨਾਲ ਆਲੂ ਉਤਪਾਦਨ ਕੀਤਾ ਜਾ ਰਿਹਾ ਹੈ ਇਸ ’ਚ ਬਿਨਾਂ ਮਿੱਟੀ, ਬਿਨਾਂ ਜ਼ਮੀਨ ਦੇ ਆਲੂ ਪੈਦਾ ਹੋਣ ਲੱਗੇ ਹਨ ਇੱਕ ਪੌਦਾ 40 ਤੋਂ 60 ਛੋਟੇ ਆਲੂ ਤੱਕ ਦੇ ਰਿਹਾ ਹੈ ਜਿਨ੍ਹਾਂ ਨੂੰ ਖੇਤ ’ਚ ਬੀਜ ਦੇ ਤੌਰ ’ਤੇ ਬੀਜਿਆ ਜਾ ਰਿਹਾ ਹੈ ਇਸ ਤਕਨੀਕ ਨਾਲ ਕਰੀਬ 5 ਗੁਣਾ ਪੈਦਾਵਾਰ ਵਧ ਜਾਵੇਗੀ

ਪੁਰਾਣੀ ਤਕਨੀਕ ਵਾਲੇ ਕਿਸਾਨਾਂ ਨੂੰ ਆਧੁਨਿਕ ਖੇਤੀ ਨਾਲ ਹੋਵੇਗਾ ਜ਼ਿਆਦਾ ਫਾਇਦਾ

ਐਕਸਪਰਟ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਆਲੂ ਦੇ ਬੀਜ ਦੇ ਉਤਪਾਦਨ ਦੀ ਸਮਰੱਥਾ ਨੂੰ ਤਿੰਨ ਤੋਂ ਚਾਰ ਗੁਣਾ ਤੱਕ ਵਧਾਇਆ ਜਾ ਰਿਹਾ ਹੈ ਇਸ ਤਕਨੀਕ ਨਾਲ ਸਿਰਫ ਹਰਿਆਣਾ ਹੀ ਨਹੀਂ, ਸਗੋਂ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਵੀ ਲਾਭ ਪਹੁੰਚੇਗਾ ਇਸ ਤਰ੍ਹਾਂ ਨਵੀਆਂ-ਨਵੀਆਂ ਤਕਨੀਕਾਂ ਦੇ ਆਉਣ ਨਾਲ ਕਿਸਾਨਾਂ ਨੂੰ ਜਾਣਕਾਰੀ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਆਮਦਨੀ ’ਚ ਵੀ ਵਾਧਾ ਹੋ ਰਿਹਾ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਆਲੂ ਦੀ ਗੁਣਵੱਤਾ ਦੂਜੀ ਤਕਨੀਕ ਨਾਲ ਕਰਨ ਵਾਲੇ ਆਲੂ ਦੀ ਖੇਤੀ ਨਾਲੋਂ ਕਾਫੀ ਬਿਹਤਰ ਹੁੰਦੀ ਹੈ, ਇਸ ’ਚ ਜਿੱਥੇ ਕਿਸਾਨ ਆਉਣ ਵਾਲੇ ਸਮੇਂ ’ਚ ਇੱਕ ਆਲੂ ਨਾਲ 10 ਬੀਜ ਕਰ ਸਕਦੇ ਹਨ,

ਤਾਂ ਉੱਥੇ ਏਅਰੋਪੋਨਿਕਸ ਤਕਨੀਕ ਨਾਲ ਪੈਦਾਵਾਰ ’ਚ ਵੀ 10 ਗੁਣਾ ਜ਼ਿਆਦਾ ਵਾਧਾ ਹੁੰਦਾ ਹੈ ਅਜਿਹੇ ਪਲਾਂਟ ਲਗਾਉਣ ਲਈ ਸਰਕਾਰ ਵਿਸ਼ੇਸ਼ ਤੌਰ ’ਤੇ ਸਬਸਿਡੀ ਵੀ ਦੇ ਰਹੀ ਹੈ ਏਅਰੋਪੋਨਿਕਸ ਤਕਨੀਕ ਨਾਲ ਆਲੂ ’ਚ ਬਿਮਾਰੀਆਂ ਅਤੇ ਕੀਟ ਵੀ ਘੱਟ ਲੱਗਦੇ ਹਨ ਤੇ ਇਸ ਦੀ ਗੁਣਵੱਤਾ ਵੀ ਕਾਫੀ ਵਧੀਆ ਹੁੰਦੀ ਹੈ ਇਸ ਤਕਨੀਕ ਦੀ ਵਰਤੋਂ ਕਰਕੇ ਕਿਸਾਨ ਵਧੀਆ ਗੁਣਵੱਤਾ ਦੇ ਆਲੂ ਦਾ ਬੀਜ ਤਿਆਰ ਕਰ ਸਕਦੇ ਹਨ ਇਸ ਤਕਨੀਕ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕਦੀ ਹੈ ਸਗੋਂ ਮੀਂਹ ਦੌਰਾਨ ਫਸਲਾਂ ’ਚ ਰੋਗ ਲੱਗਣ ਨਾਲ ਕਿਸਾਨਾਂ ਨੂੰ ਜੋ ਨੁਕਸਾਨ ਹੁੰਦਾ ਹੈ ਉਸ ’ਚ ਵੀ ਕਮੀ ਆਵੇਗੀ

ਏਅਰੋਪੋਨਿਕ ਇੱਕ ਮਹੱਤਵਪੂਰਨ ਤਕਨੀਕ ਹੈ

ਇਸ ਦੇ ਨਾਂਅ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਏਅਰੋਪੋਨਿਕਸ ਭਾਵ ਹਵਾ ’ਚ ਆਲੂ ਨੂੰ ਪੈਦਾ ਕਰਨਾ ਇਸ ਤਕਨੀਕ ’ਚ ਜੋ ਵੀ ਨਿਊਟ੍ਰੀਐਂਟਸ ਪੌਦਿਆਂ ਨੂੰ ਦਿੱਤੇ ਜਾਂਦੇ ਹਨ, ਉਹ ਮਿੱਟੀ ਜ਼ਰੀਏ ਨਹੀਂ, ਸਗੋਂ ਲਟਕਦੀਆਂ ਹੋਈਆਂ ਜੜ੍ਹਾਂ ਜ਼ਰੀਏ ਦਿੱਤੇ ਜਾਂਦੇ ਹਨ ਇਸ ਤਕਨੀਕ ਜ਼ਰੀਏ ਆਲੂ ਦੇ ਬੀਜਾਂ ਦਾ ਬਹੁਤ ਹੀ ਵਧੀਆ ਉਤਪਾਦਨ ਕਰ ਸਕਦੇ ਹਾਂ ਜੋ ਕਿਸੇ ਵੀ ਮਿੱਟੀ ਜਨਿਤ ਰੋਗਾਂ ਤੋਂ ਰਹਿਤ ਹੋਣਗੇ ਪਰੰਪਰਾਗਤ ਖੇਤੀ ਦੇ ਮੁਕਾਬਲੇ ਇਸ ਤਕਨੀਕ ਜ਼ਰੀਏ ਜ਼ਿਆਦਾ ਗਿਣਤੀ ’ਚ ਪੈਦਾਵਾਰ ਮਿਲਦੀ ਹੈ

ਆਉਣ ਵਾਲੇ ਸਮੇਂ ’ਚ ਇਸ ਤਕਨੀਕ ਨਾਲ ਚੰਗੀ ਗੁਣਵੱਤਾ ਵਾਲੇ ਬੀਜ ਦੀ ਕਮੀ ਪੂਰੀ ਕੀਤੀ ਜਾ ਸਕੇਗੀ ਕੇਂਦਰ ’ਚ ਇੱਕ ਯੂਨਿਟ ’ਚ ਇਸ ਤਕਨੀਕ ਨਾਲ 20 ਹਜ਼ਾਰ ਪੌਦੇ ਲਗਾਉਣ ਦੀ ਸਮਰੱਥਾ ਹੈ, ਇਸ ਨਾਲ ਅੱਗੇ ਫਿਰ ਕਰੀਬ 8 ਤੋਂ 10 ਲੱਖ ਮਿੰਨੀ ਟਿਊਬਰਸ ਜਾਂ ਬੀਜ ਤਿਆਰ ਕੀਤੇ ਜਾ ਸਕਦੇ ਹਨ
ਡਾ. ਜਤਿੰਦਰ ਸਿੰਘ ਵਿਗਿਆਨਕ ਆਲੂ ਕੇਂਦਰ, ਕਰਨਾਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!