ਬੱਚਿਆਂ ਦੇ ਵਿਕਾਸ ਲਈ ਖੇਡਣਾ ਵੀ ਜ਼ਰੂਰੀ

ਵਿਦਿਆਰਥੀ ਜੀਵਨ ’ਚ ਪੜ੍ਹਨਾ ਜ਼ਰੂਰੀ ਹੈ ਪਰ ਪੜ੍ਹਾਈ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਫਿਟਨੈੱਸ ਲਈ ਖੇਡਣਾ ਵੀ ਓਨਾ ਹੀ ਜ਼ਰੂਰੀ ਹੈ ਖੇਡਣ ਨਾਲ ਬੱਚੇ ਹਿੱਟ ਅਤੇ ਫਿੱਟ ਰਹਿੰਦੇ ਹਨ ਟੀਵੀ, ਇੰਟਰਨੈੱਟ, ਕੰਪਿਊਟਰ, ਮੋਬਾਇਲ ’ਤੇ ਸਮਾਂ ਗੁਆਉਣ ਤੋਂ ਬਿਹਤਰ ਹੁੰਦਾ ਹੈ, ਬਾਹਰ ਦੋਸਤਾਂ ਨਾਲ ਆਊਟਡੋਰ ਗੇਮਾਂ ਖੇਡਣਾ ਕੰਪਿਊਟਰ ਦਾ ਵੀ ਪੜ੍ਹਾਈ ’ਚ ਜ਼ਿਆਦਾ ਗਿਆਨ ਪ੍ਰਾਪਤ ਕਰਨ ਦਾ ਅਹਿਮ ਰੋਲ ਹੁੰਦਾ ਹੈ

ਜੇਕਰ ਉਸ ਨੂੰ ਬਸ ਗਿਆਨ ਵਧਾਉਣ ਲਈ ਵਰਤੋਂ ਕੀਤਾ ਜਾਵੇ ਬੇਕਾਰ ਦੀ ਸਰਫਿੰਗ, ਪਿੱਕਚਰ ਦੇਖਣਾ, ਸਮਾਂ ਅਤੇ ਦਿਮਾਗ ਨੂੰ ਬਰਬਾਦ ਹੀ ਕਰਦਾ ਹੈ ਖੇਡਣ ਨਾਲ ਬੱਚਿਆਂ ਨੂੰ ਕਈ ਲਾਭ ਹੁੰਦੇ ਹਨ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਉਨ੍ਹਾਂ ਦੀ ਰੁਚੀ ਅਨੁਸਾਰ ਉਨ੍ਹਾਂ ਨੂੰ ਵਿਸ਼ੇਸ਼ ਖੇਡਾਂ ਦੀ ਟ੍ਰੇਨਿੰਗ ਦਿਖਾਈ ਜਾਵੇ ਤਾਂ ਬੱਚੇ ਸਪੋਰਟਸ ’ਚ ਆਪਣਾ ਕਰੀਅਰ ਤੱਕ ਬਣਾ ਸਕਦੇ ਹਨ

Also Read :-

ਆਓ ਜਾਣੀਏ ਖੇਡਣ ਨਾਲ ਕੀ ਲਾਭ ਬੱਚੇ ਲੈ ਸਕਦੇ ਹਨ

ਸਰੀਰਕ ਅਤੇ ਮਾਨਸਿਕ ਫਿਟਨੈੱਸ ਲਈ:-

ਕੋਈ ਵੀ ਖੇਡ ਖੇਡਣ ਲਈ ਬੱਚਿਆਂ ਦਾ ਸਰੀਰਕ ਵਿਕਾਸ ਤਾਂ ਹੁੰਦਾ ਹੈ, ਨਾਲ ਹੀ ਮਾਨਸਿਕ ਵੀ ਕਿਉਂਕਿ ਉਨ੍ਹਾਂ ਨੂੰ ਹਰ ਸਮੇਂ ਸੁਚੇਤ ਰਹਿਣਾ ਪੈਂਦਾ ਹੈ, ਆਪਣੀਆਂ ਅੱਖਾਂ, ਦਿਮਾਗ ਅਤੇ ਸਰੀਰ ਦੇ ਅੰਗਾਂ ਦਾ ਸਮੇਂ ’ਤੇ ਵਰਤੋਂ ਜੋ ਕਰਨੀ ਹੁੰਦੀ ਹੈ ਜਿਵੇਂ ਚੈੱਸ ’ਚ ਦਿਮਾਗ ਨੂੰ ਹਰ ਸਮੇਂ ਅਲਰਟ ਰੱਖਣਾ ਪੈਂਦਾ ਹੈ ਉਸੇ ਤਰ੍ਹਾਂ ਸਕੇਟਿੰਗ ਕਰਦੇ ਹੋਏ ਆਪਣੇ ਸਰੀਰ ਨੂੰ ਸੰਤੁਲਨ ’ਚ ਰੱਖਣਾ ਜ਼ਰੂਰੀ ਹੈ ਬਾਸਕਿਟਬਾਲ, ਟੈਨਿਸ, ਕ੍ਰਿਕਟ, ਹਾਕੀ, ਫੁੱਟਬਾਲ ਵਰਗੀਆਂ ਖੇਡਾਂ ’ਚ ਵੀ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਅਲਰਟ ਰਹਿਣਾ ਪੈਂਦਾ ਹੈ ਇਸ ਤਰ੍ਹਾਂ ਖਿਡਾਰੀ ਆਪਣੀ ਜ਼ਿੰਦਗੀ ’ਚ ਵੀ ਹਮੇਸ਼ਾ ਜਾਗਰੂਕ ਰਹਿੰਦੇ ਹਨ

ਬੱਚੇ ਟੀਮ ਭਾਵਨਾ ਅਤੇ ਸਮੇਂ ਦੀ ਪਾਬੰਦੀ ਸਿੱਖਦੇ ਹਨ:-

ਸਪੋਰਟਸ ’ਚ ਜਾਣ ਨਾਲ ਬੱਚੇ ਅਨੁਸ਼ਾਸਿਤ ਬਣਦੇ ਹਨ, ਸਮੇਂ ਦੀ ਵੈਲਿਊ ਸਮਝਦੇ ਹਨ ਅਤੇ ਉਨ੍ਹਾਂ ’ਚ ਟੀਮ ਭਾਵਨਾ ਜਾਗ੍ਰਤ ਹੁੰਦੀ ਹੈ ਦੂਜਿਆਂ ਨਾਲ ਕਿਵੇਂ ਵਿਹਾਰ ਕਰਨਾ ਹੈ, ਟੀਮ ’ਚ ਰਹਿ ਕੇ ਸ਼ੇਅਰ ਕਰਨਾ, ਜਿੱਤ-ਹਾਰ ਦਾ ਅਰਥ ਸਮਝ ਆਉਂਦਾ ਹੈ ਟੀਮ ’ਚ ਛੋਟੇ ਬੱਚੇ ਹਨ ਉਨ੍ਹਾਂ ਨਾਲ ਪਿਆਰ ਕਰਨਾ ਅਤੇ ਵੱਡਿਆਂ ਪ੍ਰਤੀ ਸਨਮਾਨਪੂਰਵਕ ਵਿਹਾਰ ਕਰਨਾ ਸਿੱਖਦੇ ਹਨ

ਡਿਪ੍ਰੈਸ਼ਨ ਤੋਂ ਦੂਰ ਰਹਿੰਦੇ ਹਨ ਬੱਚੇ:-

ਲਗਾਤਾਰ ਖੇਡਣ ਵਾਲੇ ਬੱਚੇ ਡਿਪ੍ਰੈਸ਼ਨ ਤੋਂ ਦੂਰ ਰਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਫਾਲਤੂ ਗੱਲਾਂ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਖੇਡ ’ਚ ਰੁਝੇ ਰਹਿੰਦੇ ਹਨ ਉਨ੍ਹਾਂ ਦੀ ਊਰਜਾ ਨੂੰ ਸਹੀ ਰਸਤਾ ਖੇਡਾਂ ਰਾਹੀਂ ਮਿਲਦਾ ਹੈ

ਸੰਜਮ ਅਤੇ ਅਨੁਸ਼ਾਸਨ ਸਿੱਖਦੇ ਹਨ:-

ਖੇਡਣ ਨਾਲ ਬੱਚਿਆਂ ’ਚ ਸੰਜਮਤਾ ਦਾ ਵਿਕਾਸ ਹੁੰਦਾ ਹੈ ਉਨ੍ਹਾਂ ਨੂੰ ਪਤਾ ਹੁੰਦਾ ਹੈ ਆਪਣੀ ਵਾਰੀ ਆਉਣ ’ਤੇ ਹੀ ਖੇਡਣਾ ਹੈ ਅਤੇ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ ਸਮੇਂ ’ਤੇ ਖੇਡ ਦੇ ਮੈਦਾਨ ’ਚ ਜਾਣਾ, ਆਪਣੀ ਟਰਨ ’ਤੇ ਖੇਡਣਾ, ਕੋਚ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਆਦਿ

ਜਿੱਤ ਦਾ ਜਜ਼ਬਾ:-

ਖੇਡ ’ਚ ਬੱਚੇ ਜਦੋਂ ਜਿੱਤਦੇ ਹਨ, ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ ਇਸ ਤਰ੍ਹਾਂ ਜਿੱਤਣ ਦੀ ਲਾਲਸਾ ਉਨ੍ਹਾਂ ’ਚ ਬਣੀ ਰਹਿੰਦੀ ਹੈ, ਜਿਸ ਨਾਲ ਅੱਗੇ ਵਧਣ ਦੀ ਸੋਚ ’ਚ ਵੀ ਵਿਕਾਸ ਹੁੰਦਾ ਹੈ

ਟੀਵੀ ਅਤੇ ਮੋਬਾਇਲ ਤੋਂ ਦੂਰੀ ਵਧਦੀ ਹੈ:-

ਜੇਕਰ ਬੱਚੇ ਖੇਡਣ ਲਈ ਲਗਾਤਾਰ ਬਾਹਰ ਜਾਂਦੇ ਹਨ ਤਾਂ ਓਨਾ ਸਮਾਂ ਟੀਵੀ, ਮੋਬਾਇਲ ਤੋਂ ਦੂਰ ਰਹਿੰਦੇ ਹਨ ਜੋ ਉਨ੍ਹਾਂ ਦੀਆਂ ਅੱਖਾਂ ਅਤੇ ਦਿਮਾਗ ਦੋਵਾਂ ਲਈ ਬਿਹਤਰ ਹੈ ਅੱਜ-ਕੱਲ੍ਹ ਬੱਚੇ ਬਚਪਨ ਤੋਂ ਹੀ ਟੀਵੀ, ਮੋਬਾਇਲ, ਕੰਪਿਊਟਰ ਨਾਲ ਜੁੜੇ ਰਹਿੰਦੇ ਹਨ ਜੇਕਰ ਤੁਸੀਂ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਖੇਡਣ ਲਈ ਉਤਸ਼ਾਹਿਤ ਕਰੋ

ਬੱਚਿਆਂ ’ਚ ਫੁਰਤੀ ਬਣੀ ਰਹਿੰਦੀ ਹੈ:-

ਸੁਸਤ ਬੱਚਿਆਂ ਨੂੰ ਫੂਰਤੀਵਾਨ ਬਣਾਉਣ ’ਚ ਖੇਡ ਦਾ ਅਹਿਮ ਰੋਲ ਹੁੰਦਾ ਹੈ ਜੇਕਰ ਤੁਹਾਡੇ ਬੱਚੇ ਸੁਸਤ ਹਨ ਤਾਂ ਉਨ੍ਹਾਂ ਨੂੰ ਖੇਡਣ ਲਈ ਉਤਸ਼ਾਹਿਤ ਕਰੋ ਤਾਂ ਕਿ ਸਰੀਰਕ ਅਤੇ ਮਾਨਸਿਕ ਤੌਰ ’ਤੇ ਚੁਸਤ ਬਣੇ ਰਹਿਣ

ਖੇਡ-ਖੇਡ ’ਚ ਬਣ ਜਾਂਦੇ ਹਨ ਵੱਡੇ ਖਿਡਾਰੀ:-

ਕਦੇ-ਕਦੇ ਬੱਚੇ ਬਚਪਨ ਤੋਂ ਕਿਸੇ ਵਿਸ਼ੇੇਸ਼ ਖੇਡ ’ਚ ਰੁਚੀ ਦਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਕਈ ਵਾਰ ਉਹ ਵੱਡੇ ਹੋ ਕੇ ਵਧੀਆ ਖਿਡਾਰੀ ਸਿੱਧ ਹੁੰਦੇ ਹਨ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਸ਼ੌਂਕ ਨੂੰ ਪਛਾਣ ਅਤੇ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਮੌਕਾ ਦੇਣ ਤਾਂ ਕਿ ਉਹ ਆਪਣੇ ਸ਼ੌਂਕ ਨੂੰ ਅੱਗੇ ਵਧਾ ਸਕਣ ਅਤੇ ਯੋਗ ਖਿਡਾਰੀ ਸਿੱਧ ਹੋ ਸਕਣ
ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!