Pimples -sachi shiksha punjabi

ਤੁਹਾਡੇ ਚਿਹਰੇ ਦੇ ਦੁਸ਼ਮਣ: ਮੁੰਹਾਸੇ

ਨੌਜਵਾਨ ਅਵਸਥਾ ’ਚ ਚਿਹਰੇ ’ਤੇ ਕੁਝ ਦਾਣੇ ਨਿੱਕਲਣਾ ਤਾਂ ਸੁਭਾਵਿਕ ਹੀ ਹੈ, ਪਰ ਕੁਝ ਲੜਕਿਆਂ ’ਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕੁਝ ਇਨ੍ਹਾਂ ’ਚ ਅਪਵਾਦ ਵੀ ਹੋ ਸਕਦੇ ਹਨ ਇਹ ਦਾਣੇ ਚਿਹਰੇ, ਛਾਤੀ ਅਤੇ ਕਮਰ ’ਤੇ ਹੀ ਜ਼ਿਆਦਾ ਨਿੱਕਲਦੇ ਹਨ

ਨੌਜਵਾਨ ਅਵਸਥਾ ’ਚ ਮੁੰਹਾਸੇ ਇੱਕ ਮੁਸੀਬਤ ਬਣ ਜਾਂਦੇ ਹਨ ਕਿਉਂਕਿ ਆਮ ਤੌਰ ’ਤੇ ਇਸੇ ਉਮਰ ਦੇ ਲੜਕੇ-ਲੜਕੀਆਂ ਦੇ ਚਿਹਰਿਆਂ ’ਤੇ ਇਸ ਦਾ ਅਸਰ ਹੁੰਦਾ ਹੈ ਕੁਦਰਤੀ ਮੁਸੀਬਤ ਨੂੰ ਲੜਕੇ-ਲੜਕੀ ਅਨਜਾਣੇ ’ਚ ਉਦੋਂ ਹੋਰ ਵੀ ਵਧਾ ਲੈਂਦੇ ਹਨ, ਜਦੋਂ ਉਹ ਇਨ੍ਹਾਂ ਨੂੰ ਹੱਥ ਨਾਲ ਪੁੱਟ ਕੇ ਖਤਮ ਕਰਨਾ ਚਾਹੁੰਦੇ ਹਨ ਸਿੱਟੇ ਵਜੋਂ ਚਿਹਰੇ ’ਤੇ ਕਈ ਧੱਬੇ ਅਤੇ ਖੱਡੇ ਜਿਹੇ ਪੈ ਜਾਂਦੇ ਹਨ ਅਤੇ ਚਿਹਰਾ ਖੁਰਦੁਰਾ ਅਤੇ ਅਜੀਬ ਜਿਹਾ ਦਿਸਣ ਲੱਗਦਾ ਹੈ

ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਲੜਕਿਆਂ ਦੀ ਤੁਲਨਾ ’ਚ ਲੜਕੀਆਂ ’ਤੇ ਇਨ੍ਹਾਂ ਦਾ ਅਸਰ ਜ਼ਿਆਦਾ ਪਾਇਆ ਜਾਂਦਾ ਹੈ ਕਦੇ-ਕਦੇ ਇਨ੍ਹਾਂ ਦਾ ਅਸਰ ਐਨਾ ਜ਼ਿਆਦਾ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਇਲਾਜ ਕਰਾਉਣ ਦੀ ਨੌਬਤ ਆ ਜਾਂਦੀ ਹੈ ਜਿਹੜੇ ਲੜਕਿਆਂ ਦੇ ਮਾਤਾ-ਪਿਤਾ ਨੂੰ ਮੁੰਹਾਸੇ ਹੋ ਚੁੱਕੇ ਹੁੰਦੇ ਹਨ ਉਹ ਹੀ ਅਕਸਰ ਇਸ ਦੇ ਸ਼ਿਕਾਰ ਹੁੰਦੇ ਹਨ ਚਮੜੀ ਮਾਹਿਰਾਂ ਦੀ ਰਾਇ ’ਚ ਨੌਜਵਾਨ ਅਵਸਥਾ ’ਚ ਚਿਹਰੇ ’ਤੇ ਕੁਝ ਦਾਣੇ ਨਿੱਕਲਣਾ ਤਾਂ ਸੁਭਾਵਿਕ ਹੀ ਹੈ, ਪਰ ਕੁਝ ਲੜਕਿਆਂ ’ਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕੁਝ ਇਨ੍ਹਾਂ ’ਚ ਅਪਵਾਦ ਵੀ ਹੋ ਸਕਦੇ ਹਨ ਇਹ ਦਾਣੇ ਚਿਹਰੇ, ਛਾਤੀ ਅਤੇ ਕਮਰ ’ਤੇ ਹੀ ਜ਼ਿਆਦਾ ਨਿੱਕਲਦੇ ਹਨ

Also Read:

ਮੁੰਹਾਸੇ Pimples ਕਿਉਂ ਹੁੰਦੇ ਹਨ?

ਨੌਜਵਾਨ ਅਵਸਥਾ ’ਚ ਮੁੰਹਾਸੇ ਆਮ ਹਾਰਮੋਨਸ ਤਬਦੀਲੀ ਦੇੇ ਕਾਰਨ ਹੁੰਦੇ ਹਨ ਪਾਚਣ ਤੰਤਰ ਦੀ ਗੜਬੜੀ ਅਤੇ ਕਬਜ਼ ਕਾਰਨ ਵੀ ਕਦੇ-ਕਦੇ ਮੁੰਹਾਸੇ ਹੇ ਜਾਂਦੇ ਹਨ ਮੁੰਹਾਸੇ ਮਹਾਵਾਰੀ ਤੋਂ ਪਹਿਲਾਂ ਜਾਂ ਜ਼ਿਆਦਾ ਪਸੀਨਾ ਆਉਣ ’ਤੇ ਜ਼ਿਆਦਾ ਜ਼ੋਰ ਫੜਦੇ ਹਨ ਮੁੰਹਾਸੇ ਦੇ ਦਾਣੇ ਇਸ ਤਰ੍ਹਾਂ ਬਣਦੇ ਹਨ:-

ਚਮੜੀ ਦੇ ਹੇਠਾਂ ਤੇਲ ਗ੍ਰੰਥੀਆਂ ਹੁੰਦੀਆਂ ਹਨ ਜਿਨ੍ਹਾਂ ’ਚੋਂ ਤੇਲ ਨਿੱਕਲਦਾ ਰਹਿੰਦਾ ਹੈ ਇਹ ਤੇਲ ਜੰਮ ਕੇ ਜਦੋਂ ਰੋਮਛਿੱਦਰਾਂ ਨੂੰ ਬੰਦ ਕਰ ਦਿੰਦਾ ਹੈ ਤਾਂ ਚਮੜੀ ਦੀ ਬਾਹਰੀ ਸਤ੍ਹਾ ’ਤੇ ਸਫੈਦ ਜਾਂ ਕਾਲੇ ਪਸ ਬਣ ਜਾਂਦੇ ਹਨ ਜਿਸ ਨਾਲ ਲਸਿਕਾ ਗ੍ਰੰਥੀਆਂ ਦਾ ਮੂੰਹ ਬੰਦ ਹੋ ਜਾਂਦਾ ਹੈ ਅਤੇ ਚਮੜੀ ਦੇ ਅੰਦਰੋਂ ਨਿੱਕਲਣ ਵਾਲਾ ਇਹ ਤੇਲੀਆ ਪਦਾਰਥ ਅੰਦਰ ਹੀ ਅੰਦਰ ਸੜ ਕੇ ਮੁੰਹਾਸਿਆਂ ਦਾ ਰੂਪ ਗ੍ਰਹਿਣ ਕਰ ਲੈਂਦਾ ਹੈ
ਕਦੇ-ਕਦੇ ਇਹ ਦਾਣੇ ਲਾਲ ਹੁੰਦੇ ਹਨ ਅਤੇ ਉੱਥੇ ਪਸ ਭਰਿਆ ਹੋਣ ਕਾਰਨ ਇਨ੍ਹਾਂ ਦਾ ਮੂੰਹ ਪੀਲਾ ਹੋ ਜਾਂਦਾ ਹੈ ਇਹ ਦਾਣੇ ਜਾਂ ਮੁੰਹਾਸੇ ਜਦੋਂ ਸੁੱਕ ਜਾਂਦੇ ਹਨ ਤਾਂ ਉੱਥੋਂ ਚਮੜੀ ਖੁਰਦਰੀ ਜਾਂ ਉੱਬੜ-ਖਾਬੜ ਜਿਹੀ ਹੋ ਜਾਂਦੀ ਹੈ, ਜਿਸ ਨਾਲ ਚਮੜੀ ’ਤੇ ਦਾਗ ਬਣ ਜਾਂਦੇ ਹਨ

Pimplesਬਚਣ ਲਈ ਸਾਵਧਾਨੀਆਂ:-

  • ਮੁੰਹਾਸਿਆਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਧਿਆਨ ’ਚ ਰੱਖਣੀਆਂ ਚਾਹੀਦੀਆਂ ਹਨ
  • ਚਿਹਰੇ ’ਤੇ ਵਧੀਆ ਕ੍ਰੀਮ ਜਾਂ ਅੰਗਰਾਗ (ਲੇਪ) ਅਤੇ ਚੰਗੇ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ
  • ਪੇਟ ਹਮੇਸ਼ਾ ਸਾਫ (ਕਬਜ਼ ਰਹਿਤ) ਰੱਖਣਾ ਚਾਹੀਦਾ ਹੈ, ਖੂਬ ਪਾਣੀ ਪੀਣਾ ਚਾਹੀਦਾ ਹੈ ਅਤੇ ਰੋਜ਼ ਖੁੱਲ੍ਹੀ ਹਵਾ ’ਚ ਘੁੰਮਣਾ ਚਾਹੀਦਾ ਹੈ
  • ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ਅਤੇ ਭੋਜਨ ’ਚ ਹਰੀ ਸਬਜ਼ੀ ਅਤੇ ਸਲਾਦ ਜ਼ਿਆਦਾ ਮਾਤਰਾ ’ਚ ਖਾਣੀ ਚਾਹੀਦੀ ਹੈ
  • ਠੰਢੀਆਂ ਚੀਜ਼ਾਂ ਜਿਵੇਂ ਮੌਸਮੀ ਦਾ ਜੂਸ, ਸੰਤਰਾ ਆਦਿ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ
  • ਚਿਹਰੇ ਨੂੰ ਹਫਤੇ ’ਚ ਇੱਕ ਵਾਰ ਭਾਫ ਦੇਣੀ ਚਾਹੀਦੀ ਹੈ

Pimples ਘਰੇਲੂ ਇਲਾਜ

ਜੇਕਰ ਮੁੰਹਾਸਿਆਂ ਦਾ ਅਸਰ ਬਹੁਤ ਜ਼ਿਆਦਾ ਨਾ ਹੋਵੇ ਤਾਂ ਘਰੇਲੂ ਇਲਾਜ ਵੀ ਲਾਭਦਾਇਕ ਹੁੰਦਾ ਹੈ ਮੁੰਹਾਸਿਆਂ ਦੇ ਕੁਝ ਘਰੇਲੂ ਇਲਾਜ ਹੇਠ ਲਿਖੇ ਅਨੁਸਾਰ ਹਨ-

  • ਰਾਤ ਨੂੰ ਮੂੰਹ ਧੋਣ ਤੋਂ ਬਾਅਦ ਗਲਿਸਰੀਨ ਅਤੇ ਨਿੰਬੂ ਦੇ ਘੋਲ ਨਾਲ ਹਲਕੀ-ਹਲਕੀ ਮਾਲਸ਼ ਕਰੋ ਇਸ ਨਾਲ ਚਿਹਰੇ ਦੀ ਚਮੜੀ ਮੁਲਾਇਮ ਅਤੇ ਸੁੰਦਰ ਬਣਦੀ ਹੈ
  • ਆਲੂ ਨੂੰ ਉੱਬਾਲ ਕੇ, ਜਿਸ ਪਾਣੀ ’ਚ ਆਲੂ ਉੱਬਾਲਿਆ ਗਿਆ ਹੋਵੇ, ਉਸ ਪਾਣੀ ’ਚ ਆਲੂ ਦੇ ਛਿਲਕੇ ਅਤੇ ਆਲੂ ਦੇ ਗੁੱਦੇ ਨੂੰ ਪੀਸ ਕੇ ਗਾੜ੍ਹਾ ਲੇਪ ਤਿਆਰ ਕਰਕੇ ਚਿਹਰੇ ’ਤੇ ਲਗਾਓ ਇਸ ਦੀ ਵਰਤੋਂ ਨਾਲ ਛਾਈਆਂ, ਮੁੰਹਾਸੇ ਮਿਟ ਜਾਂਦੇ ਹਨ ਅਤੇ ਚਿਹਰਾ ਵੀ ਚਮਕਦਾਰ ਹੋ ਜਾਂਦਾ ਹੈ
  • ਹਰਡ ਦਾ ਚੂੂਰਨ, ਨਿੰਮ ਦੇ ਪੱਤੇ, ਅੰਬ ਦੀ ਛਾਲ, ਅਨਾਰ ਦੀ ਕਲੀ ਅਤੇ ਮਹਿੰਦੀ ਦੇ ਪੱਤੇ, ਇਨ੍ਹਾਂ ਸਭ ਨੂੰ ਸੁੱਕਾ ਕੇ, ਕੁੱਟ ਪੀਸ ਕੇ ਰੱਖ ਲਓ ਅਤੇ ਨਹਾਉਣ ਸਮੇਂ ਇਸ ਮਿਸ਼ਰਨ ਨੂੰ ਥੋੜ੍ਹੀ ਦੇਰ ਪਾਣੀ ’ਚ ਗਲਾ ਕੇ ਇਸ ਨਾਲ ਆਪਣਾ ਚਿਹਰਾ ਧੋਵੋ ਇਸ ਨੂੰ ਤੁਸੀਂ ਪੂਰੇ ਸਰੀਰ ’ਚ ਵੀ ਲਗਾ ਸਕਦੇ ਹੋ ਸਾਬਣ ਬਿਲਕੁਲ ਨਾ ਲਗਾਓ ਇਸ ਨਾਲ ਚਿਹਰਾ ਸਿਹਤਮੰਦ, ਨਿਰੋਗ ਅਤੇ ਚਮਕੀਲਾ ਰਹੇਗਾ
  • ਤੁਲਸੀ ਦੇ ਪੱਤਿਆਂ ਦੇ ਰਸ ’ਚ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰਨ ਨਾਲ ਦਾਦ, ਖਾਰਸ਼, ਛਾਈ, ਮੁੰਹਾਸੇ, ਸੇਹੁੰਆਂ ਆਦਿ ਰੋਗ ਦੂਰ ਹੁੰਦੇ ਹਨ
  • ਉੱਪਰ ਦੇ ਸਾਰੇ ਇਲਾਜ ਮੁੰਹਾਸੇ ਘੱਟ ਹੋਣ ਦੀ ਸਥਿਤੀ ’ਚ ਹੀ ਕਾਰਗਰ ਸਾਬਤ ਹੁੰਦੇ ਹਨ ਪਰ ਜੇਕਰ ਮੁੰਹਾਸਿਆਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਅਜਿਹੀ ਸਥਿਤੀ ’ਚ ਤਰੀਕੇ ਅਨੁਸਾਰ ਡਾਕਟਰੀ ਇਲਾਜ ਕਰਾਉਣਾ ਪੈਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!