Pesticides for All - sachi shiksha punjabi

Pesticides for All ਕੀਟਨਾਸ਼ਕ ਸਭ ਲਈ ਕਾਲ

ਖੇਤੀ, ਡੱਬਾਬੰਦ ਪ੍ਰੋਸੈਸਡ ਫੂਡ ਅਤੇ ਸਾਰੇ ਪੈਕਡ ਡਰਿੰਕਸ ’ਚ ਉਨ੍ਹਾਂ ਨੂੰ ਸੁਰੱਖਿਅਤ ਬਣਾਉਣ ਲਈ ਅੰਨ੍ਹੇਵਾਹ ਕੀਟਨਾਸ਼ਕਾਂ ਦਾ ਇਸਤੇਮਾਲ ਵਧ ਗਿਆ ਹੈ ਨਤੀਜੇ ਵਜੋਂ ਸਾਰੇ ਖਾਧ ਅਤੇ ਪੀਣ ਵਾਲੇ ਪਦਾਰਥਾਂ ’ਚ ਕੀਟਨਾਸ਼ਕਾਂ ਦੀ ਮੌਜ਼ੂਦਗੀ ਵਧ ਗਈ ਹੈ ਅਤੇ ਮਨੁੱਖ ਸਮੇਤ ਹੋਰ ਜੀਵ-ਜੰਤੂਆਂ ਦੀਆਂ ਬੇਵਕਤੀ ਮੌਤਾਂ ਹੋ ਰਹੀਆਂ ਹਨ ਵਰਤਮਾਨ ਸਮੇਂ ’ਚ ਸਾਡੇ ਸਾਹਮਣੇ ਕੋਈ ਵੀ ਅਜਿਹਾ ਖਾਧ ਜਾਂ ਪੀਣ ਵਾਲਾ ਪਦਾਰਥ ਮੌਜ਼ੂਦ ਨਹੀਂ ਹੈ ਜੋ ਕੀਟਨਾਸ਼ਕਾਂ ਦੇ ਪ੍ਰਭਾਵ ਤੋਂ ਬਚ ਸਕਿਆ ਹੋਵੇ

ਬਨਸਪਤੀ ਜਗਤ ਤੋਂ ਲੈ ਕੇ ਜੀਵ-ਜਗਤ ਤੱਕ ਸਾਰਿਆਂ ਦਾ ਆਪਸੀ ਜੀਵਨ ਸੰਬੰਧ ਬੱਝਿਆ ਹੋਇਆ ਹੈ ਧਰਤੀ ’ਤੇ ਮੌਜ਼ੂਦ ਸਾਰੇ ਰੁੱਖ-ਬੂਟਿਆਂ ਨਾਲ ਜੀਵ-ਜਗਤ ਦਾ ਸੰਬੰਧ ਹੈ ਇਨ੍ਹਾਂ ਦੀ ਆਪਸੀ ਹੋਂਦ ਹੈ ਸਾਰੇ ਰੁੱਖ, ਬੂਟੇ, ਫਲ-ਫੁੱਲਾਂ, ਬੀਜ ’ਚ ਕੀਟ ਪੈਦਾ ਹੁੰਦੇ ਹਨ ਖੇਤੀ ਅਤੇ ਬਾਗਵਾਨੀ ਦੇ ਖੇਤਰ ’ਚ ਅਜਿਹੇ ਕੀਟਾਂ ਦੇ ਸਫਾਏ ਲਈ ਬਾਜ਼ਾਰ ’ਚ ਕਈ ਤਰ੍ਹਾਂ ਦੇ ਤੇਜ਼ ਅਤੇ ਖ਼ਤਰਨਾਕ ਕੀਟਨਾਸ਼ਕ ਮਿਲਦੇ ਹਨ, ਜਿਨ੍ਹਾਂ ਦੀ ਕਿਸਾਨ ਜ਼ਿਆਦਾਤਰ ਵਰਤੋਂ ਕਰ ਲੱਗੇ ਹਨ, ਜਿਸ ਕਾਰਨ ਸਾਰੀਆਂ ਉਤਪਾਦਿਤ ਖਾਧ ਵਸਤੂਆਂ ’ਚ ਕੀਟਨਾਸ਼ਕ ਆਪਣੇ ਆਪ ਪਾਏ ਜਾਣ ਲੱਗੇ ਹਨ ਇਨ੍ਹਾਂ ਦੇ ਉਤਪਾਦਨ ਤੋਂ ਬਾਅਦ ਵੀ ਇਨ੍ਹਾਂ ਦੇ ਭੰਡਾਰਨ ਅਤੇ ਵਪਾਰ ਦੌਰਾਨ ਇਸ ’ਚ ਕੀਟਨਾਸ਼ਕ ਪਾਇਆ ਜਾ ਰਿਹਾ ਹੈ

Also Read :-

ਲਗਭਗ ਸਾਰੇ ਖਾਦਾਨ, ਦਾਲਾਂ, ਤੇਲ ਬੀਜ, ਫਲ, ਫੁੱਲ, ਸਬਜ਼ੀ ’ਚ ਕੀਟਨਾਸ਼ਕ ਪਾਏ ਹਨ, ਕੀਟਨਾਸ਼ਕ ਵਾਲੇ ਅਜਿਹੇ ਕਿਸੇ ਵੀ ਖਾਧ ਪਦਾਰਥ ਦੀ ਵਰਤੋਂ ਸਿੱਧੇ ਤੌਰ ’ਤੇ ਕਰਨਾ ਖਤਰਿਆਂ ਨਾਲ ਭਰਿਆ ਹੈ ਡੱਬਾ ਬੰਦ ਸਾਰੇ ਪ੍ਰੋਸੈਸਡ ਫੂਡ ’ਚ ਅਤੇ ਪੀਣ ਵਾਲੇ ਪਦਾਰਥਾਂ ’ਚ ਨਿਰਮਾਤਾ ਉਸ ਦੇ ਉਤਪਾਦਨ ਦੌਰਾਨ ਉਸ ਨੂੰ ਟਿਕਾਊ ਬਣਾਉਣ ਲਈ ਕੁਝ ਨਾ ਕੁਝ ਮਾਤਰਾ ’ਚ ਕੀਟਨਾਸ਼ਕ ਮਿਲਾਉਂਦੇ ਹਨ ਇਨ੍ਹਾਂ ਕੀਟਨਾਸ਼ਕਾਂ ਦੀ ਮੌਜ਼ੂਦਗੀ ਉਨ੍ਹਾਂ ਨੂੰ ਉਪਯੋਗ ਤੱਕ ਕੀੜਿਆਂ ਤੋਂ ਬਚਾ ਕੇ ਰੱਖਦੀ ਹੈ ਨਤੀਜੇ ਵਜੋਂ ਕੋਈ ਵੀ ਪ੍ਰੋਸੈਸਡ ਫੂਡ ਜਾਂ ਡਰਿੰਕਸ ਵਰਤੋਂ ਕਰਦੇ ਹਾਂ ਤਾਂ ਉਦੋਂ ਤੱਕ ਉਸ ’ਚ ਕੀਟਨਾਸ਼ਕ ਪ੍ਰਭਾਵੀ ਰਹਿੰਦੇ ਹਨ ਅਸੀਂ ਪ੍ਰੋਸੈਸਡ ਫੂਡ ਦੇ ਨਾਲ ਉਸ ’ਚ ਮਿਲੀ ਇਸ ਕੀਟਨਾਸ਼ੀ ਦਵਾਈ ਨੂੰ ਵੀ ਖਾਂਦੇ ਹਾਂ ਪੀਣ ਵਾਲੇ ਪਦਾਰਥ ਪੀਂਦੇ ਸਮੇਂ ਉਸ ’ਚ ਮੌਜ਼ੂਦ ਕੀਟਨਾਸ਼ੀ ਨੂੰ ਵੀ ਪੀਂਦੇ ਹਾਂ

ਸਥਿਤੀ ਅੱਜ ਇਹ ਹੈ ਕਿ ਜੋ ਵੀ ਪ੍ਰੋਸੈਸਡ ਫੂਡ ਅਤੇ ਡਰਿੰਕਸ ਸਾਡੇ ਸਾਹਮਣੇ ਹਨ, ਉਨ੍ਹਾਂ ’ਚ ਕੀਟਨਾਸ਼ੀ ਖਤਰਨਾਕ ਰਸਾਇਣ ਮਿਲਿਆ ਹੈ, ਜਿਸ ਨੂੰ ਅਸੀਂ ਬੇਧੜਕ ਵਰਤਦੇ ਹਾਂ ਮਿਨਰਲ ਵਾਟਰ ’ਚ ਵੀ ਇਹ ਕੀਟਨਾਸ਼ਕ ਰਸਾਇਣ ਮਿਲਾਇਆ ਜਾਂਦਾ ਹੈ ਖੇਤੀ ਉਤਪਾਦ ਚਾਰੇ ਨੂੰ ਖਾਣ ਨਾਲ ਦੁੱਧ ਦੇਣ ਵਾਲੀਆਂ ਗਾਵਾਂ ਅਤੇ ਮੱਝਾਂ ਦੇ ਦੁੱਧ ’ਚ ਵੀ ਕੀਟਨਾਸ਼ਕ ਦੀ ਮਾਤਰਾ ਮਿਲ ਰਹੀ ਹੈ ਬਿਨ੍ਹਾਂ ਧੋਤੇ ਫਲ-ਫੁੱਲ ਸਬਜੀ ਖਾਣ ਵਾਲੀ ਗਰਭਵਤੀ ਦੇ ਦੁੱਧ ’ਚ ਕੀਟਨਾਸ਼ਕਾਂ ਦੀ ਮਾਮੂਲੀ ਮਾਤਰਾ ਮੌਜ਼ੂਦ ਰਹਿੰਦੀ ਹੈ ਜੋ ਦੁੱਧ ਪੀਣ ਵਾਲੇ ਬੱਚਿਆਂ ਨੂੰ ਇਸ ਜ਼ਰੀਏ ਮਿਲ ਜਾਂਦੀ ਹੈ

ਖੇਤਾਂ ਅਤੇ ਬਾਗਾਂ ’ਚ ਡਲਾ ਕੀਟਨਾਸ਼ਕ ਮੀਂਹ ਦੌਰਾਨ ਪਾਣੀ ’ਚ ਘੁਲ ਕੇ ਵਹਿ ਕੇ ਨਦੀ, ਤਾਲਾਬ, ਸਮੁੰਦਰ ਜਾਂ ਪੱਧਰੇ ਪਾਣੀ ਸਰੋਤਾਂ ਅਤੇ ਜਲ ਭੰਡਾਰਾਂ ’ਚ ਪਹੁੰਚ ਰਿਹਾ ਹੈ ਇਸ ਕੀਟਨਾਸ਼ਕ ਦੀ ਜ਼ਿਆਦਾ ਵਰਤੋਂ ਨੇ ਸਭ ਕੁਝ ਗੜਬੜ ਕਰ ਦਿੱਤਾ ਹੈ ਖੇਤੀ ਮਿੱਤਰ ਅਤੇ ਖੇਤੀ ਰੱਖਿਅਕ ਜੀਵ ਮਾਰੇ ਜਾ ਰਹੇ ਹਨ ਕੱਛੂਕੁਮਾ, ਕੇਕੜਾ, ਡੱਡੂ, ਸੱਪ, ਤਿਤਲੀ, ਪੰਛੀ, ਪਤੰਗੇ, ਨਿਓਲੇ, ਸਿਆਰ, ਸਭ ਇੱਕ-ਇੱਕ ਕਰਕੇ ਮਰਦੇ ਅਤੇ ਗਾਇਬ ਹੁੰਦੇ ਜਾ ਰਹੇ ਹਨ ਖੇਤਾਂ ਅਤੇ ਬਾਗਾਂ ’ਚ ਇਨ੍ਹਾਂ ਖੇਤੀ ਮਿੱਤਰਾਂ ਦੇ ਦਰਸ਼ਨ ਦੁਰਲੱਭ ਹੁੰਦੇ ਜਾ ਰਹੇ ਹਨ ਨਦੀਆਂ, ਤਲਾਬਾਂ ਦੀਆਂ ਮੱਛੀਆਂ ਦੀਆਂ ਕਈ ਪ੍ਰਜਾਤੀਆਂ ਲੁਪਤ ਹੁੰਦੀਆਂ ਜਾ ਰਹੀਆਂ ਹਨ

ਨਦੀਆਂ-ਤਲਾਬਾਂ ਦੇ ਪਾਣੀ ਨੂੰ ਸਾਫ ਰੱਖਣ ਵਾਲੇ ਸ਼ੈਵਾਲ, ਸਿੱਪੀ, ਘੋਂਘੇ ਹੁਣ ਬਹੁਤ ਘੱਟ ਹੋ ਗਏ ਹਨ ਹਰ ਥਾਂ ਇਨ੍ਹਾਂ ਕੀਟਨਾਸ਼ਕਾਂ ਦਾ ਬੁਰਾ ਅਸਰ ਦਿਸ ਰਿਹਾ ਹੈ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਸਭ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਸਭ ਨੂੰ ਬੇਵਰਤੇ ਕਾਲ ਦੇ ਮੂੰਹ ’ਚ ਜਾਣਾ ਪੈ ਰਿਹਾ ਹੈ ਖੇਤੀ ਬਾਗਬਾਨੀ ਦੇ ਖੇਤਰ ’ਚ ਇਸ ਦੀ ਵਰਤੋਂ ’ਚ ਕਮੀ ਅਤੇ ਬਦਲਵੇਂ ਕੁਦਰਤੀ ਕੀਟਨਾਸ਼ਕਾਂ ਨੂੰ ਵਾਧਾ ਦੇਣਾ ਜ਼ਰੂਰੀ ਹੋ ਗਿਆ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਪ੍ਰੋਸੈਸਡ ਫੂਡ ਅਤੇ ਡਰਿੰਕਸ ’ਚ ਕੀਟਨਾਸ਼ਕਾਂ ਦੀ ਮਾਤਰਾ ਨੂੰ ਘੱਟ ਜਾਂ ਨਿਰਧਾਰਿਤ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ

ਆਮ ਜਨਤਾ ਨੂੰ ਵੀ ਇਸ ਦਿਸ਼ਾ ’ਚ ਖੁਦ ਸਾਵਧਾਨੀ ਵਰਤਣੀ ਚਾਹੀਦੀ ਹੈ ਸਾਰੇ ਅਨਾਜ, ਦਾਲਾਂ, ਤੇਲ ਬੀਜ, ਫਲ, ਫੁੱਲ, ਸਬਜੀ ਨੂੰ ਧੋ ਕੇ ਵਰਤਿਆ ਜਾਣਾ ਚਾਹੀਦਾ ਹੈ ਇਨ੍ਹਾਂ ਨੂੰ ਵਹਿੰਦੇ ਪਾਣੀ ਦੀ ਧਾਰ ਦੇ ਹੇਠਾਂ ਧੋਣ ਨਾਲ ਇਨ੍ਹਾਂ ਦੀ ਉੱਪਰਲੀ ਪਰਤ ’ਤੇ ਮੌਜ਼ੂਦ ਕੀਟਨਾਸ਼ਕ ਪਾਣੀ ’ਚ ਧੋ ਕੇ ਸਾਫ ਹੋ ਜਾਣਗੇ ਡੱਬਾ ਬੰਦ ਪ੍ਰੋਸੈਸਡ ਫੂਡ ਅਤੇ ਡਰਿੰਕਸ ਦੀ ਵਰਤੋਂ ਘੱਟ ਤੋਂ ਘੱਟ ਕਰ ਦੇਣੀ ਚਾਹੀਦੀ ਹੈ

ਮਿਨਰਲ ਵਾਟਰ ਦੀ ਥਾਂ ਪਰੰਪਰਾਗਤ ਤਰੀਕੇ ਜਾਂ ਫਿਲਟਰ ਕੀਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਕਿਸੇ ਖਾਧ ਪਦਾਰਥ ਨੂੰ ਸਾਦੇ ਜਾਂ ਲੂਣ ਘੋਲ ਵਾਲੇ ਪਾਣੀ ’ਚ ਧੋ ਕੇ ਭਾਫ ਨਾਲ ਜਾਂ ਹੋਰ ਤਰੀਕੇ ਨਾਲ ਪਕਾਇਆ ਜਾਂਦਾ ਹੈ ਤਾਂ ਉਸ ’ਚ ਮੌਜ਼ੂਦ ਕੀਟਨਾਸ਼ਕ 50 ਤੋਂ 60 ਪ੍ਰਤੀਸ਼ਤ ਘੱਟ ਹੋ ਜਾਂਦੇ ਹਨ ਖੁਦ ਸਾਵਧਾਨੀ ਵਰਤਣਾ ਬਹੁਤ ਹੱਦ ਤੱਕ ਮੱਦਦਗਾਰ ਸਿੱਧ ਹੋਵੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!