ਆੱਰੇਂਜ ਕੁਲਫੀ
ਸਮੱਗਰੀ:-
- 1 ਲੀਟਰ ਫੁੱਲ ਕਰੀਮ ਦੁੱਧ,
- 1 ਗ੍ਰਾਮ ਕੇਸਰ,
- 20 ਗ੍ਰਾਮ ਪਿਸਤਾ ਕੱਟਿਆ ਹੋਇਆ,
- 30 ਗ੍ਰਾਮ ਬਾਦਾਮ ਕੱਟੇ ਹੋਏ,
- 150 ਗ੍ਰਾਮ ਖੰਡ,
- 1 ਸੰਤਰਾ
ਵਿਧੀ:-
ਦੁੱਧ ’ਚ ਖੰਡ, ਪਿਸਤਾ, ਬਾਦਾਮ ਅਤੇ ਕੇਸਰ ਮਿਲਾ ਕੇ ਹਲਕੇ ਸੇਕੇ ’ਤੇ ਰਬੜੀ ਵਰਗਾ ਹੋਣ ਤੱਕ ਪਕਾਓ ਸੇਕੇ ਤੋਂ ਉਤਾਰ ਕੇ ਠੰਢਾ ਹੋਣ ਲਈ ਅਲੱਗ ਰੱਖੋ
- ਸੰਤਰੇ ਦੀ ਟੋਪੀ ਕੱਢ ਕੇ ਵਿਚਲਾ ਹਿੱਸਾ ਸਾਵਧਾਨੀ ਪੂਰਵਕ ਕੱਢ ਲਓ
- ਹੁਣ ਇਸ ’ਚ ਰਬੜੀ ਮਿਸ਼ਰਨ ਭਰੋ ਉੱਪਰ ਤੋਂ ਕੱਢੀ ਹੋਈ ਟੋਪੀ ਨਾਲ ਚੰਗੀ ਤਰ੍ਹਾਂ ਢਕ ਕੇ ਫਰੀਜ਼ਰ ’ਚ 2-3 ਘੰਟਿਆਂ ਲਈ ਰੱਖੋ
- ਫਰੀਜ਼ਰ ’ਚੋਂ ਕੱਢ ਕੇ ਟੋਪੀ ਹਟਾਓ ਅਤੇ ਉੱਪਰ ਤੋਂ ਸੰਤਰੇ ਦੇ ਕੁਝ ਛਿੱਲੜ ਛਿੱੱਲ ਕੇ ਸਜਾਓ ਭਾਵੇਂ ਤਾਂ ਫਲੇਵਰ ਸਿਰਪ ਨਾਲ ਵੀ ਸਜਾ ਸਕਦੇ ਹੋ ਠੰਢਾ-ਠੰਢਾ ਸਰਵ ਕਰੋ