ਉੱਫ ਗਰਮੀ! ਡੀਹਾਈਡ੍ਰੇਸ਼ਨ ਤੋਂ ਬਚ ਕੇ ਰਹੋ
ਬਦਲਦੇ ਮੌਸਮ ਦਾ ਅਸਰ ਸਰੀਰ ਅਤੇ ਸਿਹਤ ’ਤੇ ਵੀ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ ਜੇਕਰ ਗਰਮੀ ’ਚ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਣਾ ਹੈ ਅਤੇ ਸਿਹਤਮੰਦ ਰਹਿਣਾ ਹੈ
Also Read :-
- ਵਰਖਾ ਦੀ ਰੁੱਤ ’ਚ ਬਿਜਲੀ ਤੋਂ ਬਚਾਅ ਕਿਵੇਂ ਕਰੀਏ?
- ਹਰ ਰੋਜ਼ 1200 ਯੂਨਿਟ ਬਿਜਲੀ ਦਾ ਖੁਦ ਉਤਪਾਦਨ ਕਰਦਾ ਹੈ ਡੇਰਾ ਸੱਚਾ ਸੌਦਾ
- ਘਰ ਦੀ ਵਾਈਰਿੰਗ ਕਰੋ ਧਿਆਨ ਨਾਲ
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਕੁਦਰਤ ਲਈ ਵਰਦਾਨ ਹੈ ਡੇਰਾ ਸੱਚਾ ਸੌਦਾ
Table of Contents
ਤਾਂ ਬਚਾਅ ਦੇ ਤਰੀਕੇ ਜਾਣਨਾ ਬੇਹੱਦ ਜ਼ਰੂਰੀ ਹੈ
ਡੀਹਾਈਡ੍ਰੇਸ਼ਨ:
ਗਰਮੀਆਂ ’ਚ ਜ਼ਿਆਦਾ ਅਤੇ ਵਾਰ-ਵਾਰ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਦੀ ਕਮੀ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋੋਣ ਲਗਦੀ ਹੈ ਅਤੇ ਜੋ ਲੋਕ ਐਕਸਰਸਾਈਜ਼ ਕਰਦੇ ਹਨ ਜਾਂ ਜਿੰਮ ਜਾਂਦੇ ਹਨ, ਉਨ੍ਹਾਂ ਨੂੰ ਤਾਂ ਡੀਹਾਈਡੇ੍ਰਸ਼ਨ ਦੀ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ
ਪਾਣੀ ਦੀ ਕਮੀ ਦੇ ਲੱਛਣ:
ਜ਼ਿਆਦਾ ਪਿਆਸ ਲੱਗਣਾ, ਆਮ ਤੋਂ ਘੱਟ ਪੇਸ਼ਾਬ ਆਉਣਾ, ਪੇਸ਼ਾਬ ਦਾ ਰੰਗ ਗਹਿਰਾ ਹੋਣਾ, ਬੇਵਜ੍ਹਾ ਥਕਾਣ ਮਹਿਸੂਸ ਹੋਣਾ, ਰੋਣ ਨਾਲ ਅੱਖਾਂ ’ਚ ਹੰਝੂ ਨਾ ਆਉਣਾ, ਸਿਰਦਰਦ ਅਤੇ ਚੱਕਰ ਆਉਣਾ
ਕੀ ਕਰੀਏ:
- ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
- ਲੂਣ ਦੀ ਕਮੀ ਨੂੰ ਦੂਰ ਕਰਨ ਲਈ ਸਪੋਰਟਸ ਡਰਿੰਕ ਪੀਓ
- ਜ਼ਿਆਦਾ ਲਿਕਵਿਡ ਪੀਣ ਲਈ ਪਾਣੀ ’ਚ ਸੰਤਰਾ ਜੂਸ, ਪੁਦੀਨੇ ਦੇ ਪੱਤੇ ਜਾਂ ਨਿੰਬੂ ਨਿਚੋੜੋ, ਇਸ ਨਾਲ ਤੁਸੀਂ ਜ਼ਿਆਦਾ ਪਾਣੀ ਪੀ ਸਕਦੇ ਹੋ
- ਚਾਹ ਜਾਂ ਕਾੱਫੀ ਦੀ ਵਰਤੋਂ ਘੱਟ ਕਰੋ
- ਹਲਕੇ-ਫੁਲਕੇ ਕੱਪੜੇ ਪਹਿਨੋ
ਐਸੀਡਿਟੀ:
ਗਰਮੀਆਂ ’ਚ ਐਸੀਡਿਟੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ’ਚ ਭਾਰੀਪਣ, ਖੱਟੀਆਂ ਡਕਾਰਾਂ, ਪੇਟ ਦਰਦ, ਜੀਅ ਮਿਚਲਾਉਣਾ ਆਦਿ ਸ਼ਿਕਾਇਤਾਂ ਹੁੰਦੀਆਂ ਹਨ ਅਜਿਹੀ ਸਥਿਤੀ ’ਚ ਤੁਸੀਂ ਵਾਰ-ਵਾਰ ਥੋੜ੍ਹੀ-ਥੋੜ੍ਹੀ ਮਾਤਰਾ ’ਚ ਪਾਣੀ ਪੀਓ ਇਸ ਨਾਲ ਖਾਣਾ ਜਲਦੀ ਪਚ ਜਾਂਦਾ ਹੈ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ ਹਰਡ, ਸੌਂਠ ਅਤੇ ਸੇਂਧਾ ਲੂਣ ਤਿੰਨਾਂ ਨੂੰ ਮਿਲਾ ਕੇ ਰੱਖ ਲਓ ਐਸੀਡਿਟੀ ਦੀ ਸ਼ਿਕਾਇਤ ਹੋਣ ’ਤੇ ਇੱਕ ਟੀ-ਚਮਚ ਦੀ ਮਾਤਰਾ ’ਚ ਇਹ ਚੂਰਨ ਠੰਢੇ ਪਾਣੀ ਨਾਲ ਲਓ
ਵਾਰ-ਵਾਰ ਪਿਆਸ ਲੱਗਣਾ:
- ਛੁਹਾਰੇ ਦੀ ਗੁਠਲੀ ਮੂੰਹ ’ਚ ਰੱਖੋ
- ਆਲੂਬੁਖਾਰਾ ਚੂਸਣ ਨਾਲ ਵੀ ਲਾਭ ਹੁੰਦਾ ਹੈ
- ਧਨੀਏ ਨੂੰ ਪਾਣੀ ’ਚ ਭਿਓਂ ਦਿਓ, ਦੋ ਘੰਟਿਆਂ ਬਾਅਦ ਉਸ ਨੂੰ ਮਸਲ ਕੇ ਛਾਨ ਲਓ ਇਸ ਪਾਣੀ ’ਚ ਸ਼ਹਿਦ ਅਤੇ ਸ਼ੱਕਰ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ
ਗਰਮੀ ’ਚ ਸਿਰ ਚਕਰਾਏ ਤਾਂ
ਗਰਮੀ ਦੇ ਦਿਨਾਂ ’ਚ ਸਿਰ ਚਕਰਾਉਂਦਾ ਹੋਵੇ ਜਾਂ ਜੀਅ ਘਬਰਾਉਂਦਾ ਹੋਵੇ, ਤਾਂ ਆਂਵਲੇ ਦਾ ਸ਼ਰਬਤ ਪੀਓ
ਲੂ ਲੱਗਣ ’ਤੇ:
- ਲੂ ਲੱਗਣ ’ਤੇ ਗੰਢੇ ਦੇ ਰਸ ਨਾਲ ਪੁੜਪੜੀਆਂ ਅਤੇ ਛਾਤੀ ’ਤੇ ਮਾਲਸ਼ ਕਰੋ
- ਨਾਰੀਅਲ ਦੇ ਦੁੱਧ ਨਾਲ ਕਾਲਾ ਜੀਰਾ ਪੀਸ ਕੇ ਸਰੀਰ ’ਤੇ ਮੱਲਣ ਨਾਲ ਲੂ ਦੀ ਜਲਨ ਘੱਟ ਹੁੰਦੀ ਹੈ
- ਧਨੀਏ ਦੇ ਪਾਣੀ ’ਚ ਸ਼ੱਕਰ ਮਿਲਾ ਕੇ ਪੀਣ ਨਾਲ ਲੂ ਦਾ ਅਸਰ ਘੱਟ ਹੋ ਜਾਂਦਾ ਹੈ
- ਤੁਲਸੀ ਦੇ ਪੱਤਿਆਂ ਦੇ ਰਸ ’ਚ ਸ਼ੱਕਰ ਮਿਲਾ ਕੇ ਪੀਣ ਨਾਲ ਲੂ ਨਹੀਂ ਲਗਦੀ
ਫੂਡ ਪਾਇਜਨਿੰਗ:
- ਗਰਮੀਆਂ ’ਚ ਬੇਹਾ ਜਾਂ ਬਾਹਰ ਦਾ ਖਾਣਾ ਖਾਣ, ਖਾਣ-ਪੀਣ ’ਚ ਗੜਬੜੀ ਹੋਣ ਜਾਂ ਜ਼ਿਆਦਾ ਗਰਮੀ ਕਾਰਨ ਫੂਡ ਪਾਇਜਨਿੰਗ ਦੀ ਪ੍ਰਾਬਲਮ ਹੋ ਸਕਦੀ ਹੈ, ਜਿਸ ਕਾਰਨ ਉਲਟੀ, ਪੇਟ ਦਰਦ, ਦਸਤ, ਤੇਜ਼ ਬੁਖਾਰ ਅਤੇ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਹੋ ਸਕਦੀ ਹੈ
- ਖਾਣਾ ਬਣਾਉਣ ਤੋਂ ਪਹਿਲਾਂ, ਵਾਸ਼ਰੂਮ ਇਸਤੇਮਾਲ ਕਰਨ ਤੋਂ ਬਾਅਦ ਅਤੇ ਪਾਲਤੂ ਜਾਨਵਰ ਨੂੰ ਛੂਹਣ ਤੋਂ ਬਾਅਦ ਮੈਡੀਕੇਟਿਡ ਸਾਬਣ ਨਾਲ ਹੱਥ ਧੋਵੋ ਖਾਣੇ ਤੋਂ ਪਹਿਲਾਂ ਵੀ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ
- ਬਾਹਰ ਦਾ ਖਾਣਾ ਜਾਂ ਬੇਹਾ ਖਾਣਾ ਖਾਣ ਤੋਂ ਪਰਹੇਜ਼ ਕਰੋ
- ਮੌਸਮੀ ਫਲ ਅਤੇ ਸਬਜ਼ੀਆਂ ਧੋ ਕੇ ਹੀ ਖਾਓ