Parents-sachi shiksha punjabi

ਮਾਪੇ ਹੀ ਬਣ ਸਕਦੇ ਹਨ ਰੋਲ ਮਾਡਲ

ਮਨੋਵਿਗਿਆਨਕਾਂ ਅਨੁਸਾਰ ਬੱਚੇ ’ਤੇ ਪੇਰੈਂਟਸ ਦਾ ਅਸਰ ਸਭ ਤੋਂ ਜ਼ਿਆਦਾ ਪੈਂਦਾ ਹੈ ਕਿਉਂਕਿ ਉਹ ਆਪਣਾ ਸ਼ੁਰੂ ਦਾ ਸਾਰਾ ਸਮਾਂ ਆਪਣੇ ਮਾਤਾ-ਪਿਤਾ ਨਾਲ ਰਹਿ ਕੇ ਲੰਘਾਉਂਦਾ ਹੈ ਜਦੋਂ ਸਕੂਲ ਜਾਂਦਾ ਹੈ, ਤਾਂ ਵੀ ਉਹ ਮਾਤਾ-ਪਿਤਾ ਨਾਲ ਜ਼ਿਆਦਾ ਸਮਾਂ ਲੰਘਾਉਂਦਾ ਹੈ ਹਾਂ, ਜਦੋਂ ਵੱਡਾ ਹੁੰਦਾ ਹੈ ਤਾਂ ਉਹ ਮਿੱਤਰਾਂ ਨਾਲ ਵੀ ਕਾਫੀ ਸਮਾਂ ਰਹਿੰਦਾ ਹੈ ਬੱਚੇ ਆਪਣੇ ਮਾਤਾ-ਪਿਤਾ ਦੇ ਵਿਹਾਰ ਨੂੰ ਧਿਆਨ ’ਚ ਰੱਖਦੇ ਹਨ ਕਿ ਉਹ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਹਨ, ਆਪਣੇ ਆਸ-ਪਾਸ ਦੇ ਲੋਕਾਂ ਨਾਲ ਕਿਵੇਂ ਰਿਐਕਟ ਕਰਦੇ ਹਨ, ਇਹ ਸਭ?ਗੱਲਾਂ ਜਾਣੇ-ਅਨਜਾਣੇ ਬੱਚਿਆਂ ’ਚ ਖੁਦ ਆ ਜਾਂਦੀਆਂ ਹਨ।

ਉਂਜ ਤਾਂ ਅੱਜ-ਕੱਲ੍ਹ ਦੇ ਸੁਚੇਤ ਮਾਤਾ-ਪਿਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਛੁੱਕ ਹੁੰਦੇ ਹਨ। ਕਿ ਉਨ੍ਹਾਂ ਦੇ ਬੱਚਿਆਂ ’ਚ ਚੰਗੀਆਂ ਆਦਤਾਂ ਹੋਣ ਅਤੇ ਉਹ ਵਾਤਾਵਰਨ ਅਨੁਸਾਰ ਖੁਦ ਨੂੰ ਢਾਲ ਸਕਣ, ਇਸ ਲਈ ਪੇਰੈਂਟਸ ਨੂੰ ਉਨ੍ਹਾਂ ਦਾ ਰੋਲ ਮਾਡਲ ਬਣ ਕੇ ਉਦਾਹਰਨ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਬੱਚੇ ਜਿਹੋ-ਜਿਹਾ ਉਹ ਚਾਹੁੰਦੇ ਹਨ, ਬਣਨ।

ਬੱਚਿਆਂ ਨੂੰ ਸ਼ੁਰੂ ਤੋਂ ਹੀ ਨਿਡਰ ਬਣਾਓ। ਉਨ੍ਹਾਂ ਨੂੰ ਡਰਨ ਵਾਲੀਆਂ ਕਹਾਣੀਆਂ ਨਾ ਸੁਣਾਓ ਕਿਉਂਕਿ ਮੈਟਰੋ ਸਿਟੀ ’ਚ ਮਾਪੇ ਨੌਕਰੀ ਪੇਸ਼ੇ ਵਾਲਾ ਹੁੰਦੇ ਹਨ ਅਤੇ ਕਈ ਵਾਰ ਬੱਚਿਆਂ ਨੂੰ ਘਰ ’ਚ ਇਕੱਲਾ ਰਹਿਣਾ ਪੈਂਦਾ ਹੈ ਤਾਂ ਅਜਿਹੇ ’ਚ ਸੁਰੱਖਿਅਤ ਮਹਿਸੂਸ ਕਰੇ ਜੇਕਰ ਸ਼ੁਰੂ ਤੋਂ ਹੀ ਡਰਪੋਕ ਹੋਣਗੇ ਤਾਂ ਉਹ ਖੁਦ ਨੂੰ ਅਨਸੈਫ ਮਹਿਸੂਸ ਕਰਨਗੇ ਬਚਪਨ ਤੋਂ ਉਨ੍ਹਾਂ ਨੂੰ ਇਹ ਗੁਣ ਸਿਖਾਓ, ਇਸ ਨਾਲ ਉਨ੍ਹਾਂ ਦਾ ਵਿਕਾਸ ਚੰਗਾ ਹੋਵੇਗਾ। ਬੱਚਿਆਂ ਨੂੰ ਤੁਸੀਂ ਜੇਕਰ ਪਿਆਰ ਦੁਲਾਰ ਸਿਖਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪਿਆਰ ਜਾਂ ਦੁਲਾਰ ਕਰਦੇ ਰਹੋ ਕਦੇ-ਕਦੇ ਸਿਰ ਅਤੇ ਮੋਢੇ ’ਤੇ ਪਿਆਰ ਭਰਿਆ ਹੱਥ ਰੱਖੋ ਗੋਦੀ ’ਚ ਥੋੜ੍ਹੀ ਦੇਰ ਉਨ੍ਹਾਂ ਦਾ ਸਿਰ ਰੱਖੋ।

ਉਨ੍ਹਾਂ ਨੂੰ ਆਪਣਾ ਪਿਆਰ ਦਿਖਾਓ ਜਿਸ ਨਾਲ ਉਹ ਸੁਰੱਖਿਅਤ ਮਹਿਸੂਸ ਕਰਨ ਬੱਚਿਆਂ ਦੀ ਪੜ੍ਹਾਈ ਅਤੇ ਐਕਟੀਵਿਟੀਜ਼ ’ਚ ਰੁਚੀ ਲਓ ਉਨ੍ਹਾਂ ਨਾਲ ਬੱਚੇ ਬਣ ਕੇ ਖੇਡੋ ਨੌਜਵਾਨ ਬੱਚਿਆਂ ਨਾਲ ਦੋਸਤਾਨਾ ਵਿਹਾਰ ਕਰੋ, ਟੀਵੀ ਪ੍ਰੋਗਰਾਮ ਇਕੱਠੇ ਦੇਖੋ, ਖਾਣਾ ਇਕੱਠੇ ਖਾਓ ਇਸ ਨਾਲ ਉਹ ਵੀ ਤੁਹਾਨੂੰ ਪਿਆਰ ਦੇਣਗੇ ਤੁਹਾਡੀ ਗੱਲ ਸੁਣਨਗੇ, ਵੱਡਿਆਂ ਨੂੰ ਇੱਜ਼ਤ ਦੇਣਗੇ ਅਤੇ ਛੋਟਿਆਂ ਨੂੰ ਪਿਆਰ ਦੇਣਗੇ ਵੱਡੇ ਬੱਚਿਆਂ ਨੂੰ ਦੋਸਤ ਦੇ ਰੂਪ ’ਚ ਮਾਪੇ ਮਿਲ ਜਾਣਗੇ ਉਹ ਫਰੀਲੀ ਤੁਹਾਡੀ ਸਲਾਹ ਲੈਣਗੇ, ਕੁਝ ਛੁਪਾਉਣਗੇ ਵੀ ਨਹੀਂ।

ਪੇਰੈਂਟਸ ਨੂੰ ਆਪਣੀਆਂ ਭਾਵਨਾਵਾਂ ਵੀ ਪ੍ਰਦਰਸ਼ਿਤ ਕਰਦੇ ਰਹਿਣਾ ਚਾਹੀਦਾ ਹੈ ਜਿਵੇਂ ਹੱਸਦੇ ਮੁਸਕਰਾਉਂਦੇ ਰਹਿਣਾ ਸੁਭਾਵਿਕ ਹੈ ਉਵੇਂ ਹੀ ਗੁੱਸਾ ਵੀ ਸੁਭਾਵਿਕ ਭਾਵਨਾ ਹੈ ਕਦੇ-ਕਦੇ ਕਿਸੇ ਗੱਲ ਨੂੰ ਸਮਝਾਉਣ ’ਤੇ ਵੀ ਬੱਚੇ ਕਹਿਣਾ ਨਾ ਮੰਨਣ ਤਾਂ ਗੁੱਸਾ ਆਉਣਾ ਸੁਭਾਵਿਕ ਹੈ। ਪਰ ਉਸ ਦਾ ਇਜ਼ਹਾਰ ਇਕਦਮ ਨਾ ਕਰਦੇ ਹੋਏ ਉਸ ਗੱਲ ’ਤੇ ਦੁਬਾਰਾ ਗੌਰ ਫਰਮਾਉਂਦੇ ਹੋਏ ਆਪਣੀਆਂ ਭਾਵਨਾਵਾਂ ਪ੍ਰਗਟਾਓ
ਕਦੇ-ਕਦੇ ਜਲਦੀ ਗੁੱਸਾ ਆ ਜਾਵੇ ਅਤੇ ਬਾਅਦ ’ਚ ਲੱਗੇ ਕਿ ਪੇਰੈਂਟਸ ਦੀ ਗਲਤੀ ਸੀ, ਸਮੱਸਿਆ ਐਨੀ ਗੰਭੀਰ ਨਹੀਂ ਸੀ ਤਾਂ ਅਜਿਹੇ ’ਚ ਪੇਰੈਂਟਸ ਨੂੰ ਸਾੱਰੀ ਬੋਲਣ ’ਚ ਪਰਹੇਜ਼ ਨਹੀਂ ਕਰਨਾ ਚਾਹੀਦਾ ਇਸ ਨਾਲ ਬੱਚੇ ਜੋ ਆਪਣੇ ਪੇਰੈਂਟਸ ਨੂੰ ਗਾਈਡ ਮੰਨਦੇ ਹਨ, ਉਹ ਵੀ ਅਪ੍ਰਤੱਖ ਤੌਰ ’ਤੇ ਸਿੱਖ ਜਾਣਗੇ ਕਿ ਗੁੱਸੇ ’ਤੇ ਕਿਵੇਂ ਕਾਬੂ ਪਾਇਆ ਜਾਵੇ ਜਾਂ ਗਲਤੀ ਹੋਣ ’ਤੇ ਸਾੱਰੀ ਮਹਿਸੂਸ ਕਿਵੇਂ ਕੀਤਾ ਜਾਵੇ।

ਕੁਝ ਘਰ ਦੇ ਮਾਮਲੇ ’ਚ ਜਿਵੇਂ ਮੈਨਿਊ ਤਿਆਰ ਕਰਨ ’ਚ ਅਣਲੋਂੜੀਦੇ ਸਮਾਨ ਸੁੱਟਣ ’ਚ, ਇੰਟੀਰੀਅਰ ਡੈਕੋਰੇਸ਼ਨ ’ਚ ਬੱਚਿਆਂ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਨਾਲ ਬੱਚੇ ਵੀ ਕੁਝ ਗੱਲਾਂ ਨੂੰ ਦੋਸਤਾਂ ਤੋਂ ਸਲਾਹ ਨਾ ਲੈ ਕੇ ਤੁਹਾਡੇ ਤੋਂ ਲੈਣਾ ਪਸੰਦ ਕਰਨਗੇ। ਪਰ ਪੇਰੈਂਟਸ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਤਰੀਕਾ ਆਉਣਾ ਚਾਹੀਦਾ ਨਹੀਂ ਤਾਂ ਬੱਚੇ ਦੋਸਤਾਂ ਤੋਂ ਅੱਧ-ਅਧੂਰੀ ਜਾਨਕਾਰੀ ਲੈ ਕੇ ਕੰਮ ਵਿਗਾੜ ਸਕਦੇ ਹਨ ਬੱਚਿਆਂ ਨੂੰ ਆਪਣੇ ਵਿਹਾਰ ਨਾਲ ਇਹ ਪ੍ਰਗਟਾ ਦੇਣਾ ਚਾਹੀਦਾ ਹੈ। ਕਿ ਕੀ ਉਨ੍ਹਾਂ ਨੂੰ ਪਸੰਦ ਨਹੀਂ ਹੈ ਤਾਂ ਬੱਚੇ ਅਜਿਹਾ ਕੁਝ ਵੀ ਕਰਨ ਤੋਂ ਪਰਹੇਜ਼ ਕਰਨਗੇ।

ਇਹ ਤਾਂ ਸੱਚ ਹੈ ਮਾਪੇ ਜੋ ਵੀ ਕਰਦੇ ਹਨ। ਬੱਚੇ ਉਨ੍ਹਾਂ ਨੂੰ ਆਸਾਨੀ ਨਾਲ ਫਾਲੋ ਕਰਦੇ ਹਨ। ਜੇਕਰ ਬੱਚੇ ਪਰਿਵਾਰ ਨਾਲ ਜੁੜੇ ਰਹਿਣਗੇ ਤਾਂ ਉਨ੍ਹਾਂ ਦਾ ਐਟੀਚਿਊਡ ਹੈਲਦੀ ਬਣੇਗਾ ਇਸ ਦੇ ਲਈ ਆਪਣਾ ਐਟੀਚਿਊਡ ਵੀ ਹੈਲਦੀ ਬਣਾਓ ਤਾਂ ਕਿ ਤੁਹਾਡੇ ਬੱਚੇ ਜ਼ਿੰਦਗੀ ਨੂੰ ਮਸਤ ਤਰੀਕੇ ਨਾਲ, ਪਾਜ਼ੀਟਿਵ ਹੋ ਕੇ, ਸੁਰੱਖਿਅਤ ਜ਼ਿੰਦਗੀ ਜੀਅ ਸਕਣ।

-ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!