Nutritious food ਪੌਸ਼ਟਿਕ ਭੋਜਨ ਬਣਾਉਣ ਲਈ

ਜਿਵੇਂ ਭੋਜਨ ਨੂੰ ਸਵਾਦ ਬਣਾਉਣ ਲਈ ਅਸੀਂ ਮਸਾਲੇ, ਤੇਲ, ਮੱਖਣ, ਗੰਢੇ, ਲਸਣ, ਟਮਾਟਰ ਦੀ ਵਰਤੋਂ ਕਰਕੇ ਕਦੇ ਉਨ੍ਹਾਂ ਨੂੰ ਤਲ ਕੇ, ਭੁੰਨ ਕੇ ਜਾਂ ਸਟੀਮ ਕਰਕੇ ਬਣਾਉਂਦੇ ਹਾਂ ਉਸੇ ਤਰ੍ਹਾਂ ਭੋਜਨ ਨੂੰ ਜ਼ਿਆਦਾ ਪੌਸ਼ਟਿਕ ਵੀ ਬਣਾਇਆ ਜਾ ਸਕਦਾ ਹੈ

ਘੱਟ ਲੂਣ, ਘੱਟ ਖੰਡ ਅਤੇ ਘੱਟ ਤੇਲ ਦੀ ਵਰਤੋਂ ਕਰਕੇ ਹੋਰ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਉਸ ਨੂੰ ਜ਼ਿਆਦਾ ਪੌਸ਼ਟਿਕ ਬਣਾ ਸਕਦੇ ਹਾਂ ਪੌਸ਼ਟਿਕ ਆਹਾਰ ਸਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦਿੰਦੇ ਹਨ ਜੇਕਰ ਭੋਜਨ ਬਣਾਉਂਦੇ ਸਮੇਂ ਸਹੀ ਚੀਜ਼ਾਂ ਦੀ ਵਰਤੋਂ ਕਰੋ ਤਾਂ ਉਨ੍ਹਾਂ ਦੀ ਪੌਸ਼ਟਿਕਤਾ ਵਧ ਜਾਵੇਗੀ ਅਤੇ ਗੈਰ-ਜ਼ਰੂਰੀ ਚੀਜ਼ਾਂ ਪਾ ਕੇ ਸਵਾਦ ਦੇ ਚੱਕਰ ’ਚ ਰਹੇ ਤਾਂ ਉਨ੍ਹਾਂ ਦੀ ਪੌਸ਼ਟਿਕਤਾ ਘੱਟ ਹੋ ਜਾਵੇਗੀ

Also Read :-

ਵਰਤੋਂ ਕਰੋ ਘੱਟ-ਫੈਟ ਪਨੀਰ ਅਤੇ ਚੀਜ਼:-

ਤੁਸੀਂ ਕੁਝ ਵੀ ਬਣਾ ਰਹੇ ਹੋ ਉਸ ’ਚ ਜੇਕਰ ਪਨੀਰ ਦੀ ਵਰਤੋਂ ਕਰਦੇ ਹੋ ਜੋ ਫੁੱਲ ਕਰੀਮ ਦੁੱਧ ਨਾਲ ਬਣਿਆ ਹੈ ਤਾਂ ਉਸ ਦੀ ਥਾਂ ਘੱਟ-ਫੈਟ ਪਨੀਰ ਦੀ ਵਰਤੋਂ ਕਰੋ ਪਨੀਰ ਦੀ ਸਬਜ਼ੀ ’ਚ ਵੀ ਘੱਟ-ਫੈਟ ਪਨੀਰ ਦੀ ਵਰਤੋਂ ਕਰੋ ਜੇਕਰ ਪੀਜ਼ਾ ਬਾਜ਼ਾਰ ਤੋਂ ਮੰਗਾ ਰਹੇ ਹੋ ਤਾਂ ਐਕਸਟਰਾ ਚੀਜ਼ ਲਈ ਆਰਡਰ ਨਾ ਕਰੋ ਘਰ ’ਚ ਬਣਾ ਰਹੇ ਹੋ ਤਾਂ ਸਬਜ਼ੀਆਂ ਜ਼ਿਆਦਾ ਚੀਜ਼ ਘੱਟ ਪਾਓ ਵੈਸੇ ਦੁੱਧ ਉਤਪਾਦ ’ਚ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ ਪਰ ਘੱਟ-ਫੈਟ ਦੁੱਧ ਉਤਪਾਦ ਦੀ ਹੀ ਵਰਤੋਂ ਕਰੋ

ਘੱਟ ਕਰੋ ਲੂਣ ਦੀ ਵਰਤੋਂ:-

ਅਸੀਂ ਭੋਜਨ ਨੂੰ, ਪਰਾਂਠੇ ਨੂੰ ਹੋਰ ਸਵਾਦ ਬਣਾਉਣ ਲਈ ਮੱਖਣ ਦੀ ਵਰਤੋਂ ਕਰਦੇ ਹਾਂ ਜਦਕਿ ਸਬਜ਼ੀ ਅਤੇ ਪਰਾਂਠੇ ’ਚ ਪਹਿਲਾਂ ਤੋਂ ਵੀ ਲੂਣ ਮਿਲਿਆ ਹੁੰਦਾ ਹੈ ਇਹ ਲੂਣ ਅਸੀਂ ਜ਼ਿਆਦਾ ਲੈਂਦੇ ਹਾਂ ਜੋ ਸਾਡੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ ਲੂਣ ਦੇ ਨਾਲ ਵਾਧੂ ਫੈਟ ਵੀ ਸਾਡੇ ਸਰੀਰ ’ਚ ਚਲੇ ਜਾਂਦੇ ਹਨ ਆਪਣੇ ਭੋਜਨ ਨੂੰ ਜ਼ਿਆਦਾ ਸਿਹਤਮੰਦ ਬਣਾਉਣ ਲਈ ਭੋਜਨ ’ਚ ਕੁਝ ਮਸਾਲੇ ਵਰਤ ਸਕਦੇ ਹੋ ਜਿਵੇਂ ਧਨੀਆ, ਸੌਂਫ, ਕੜੀ-ਪੱਤਾ, ਲਸਣ ਆਦਿ ਇਨ੍ਹਾਂ ਦੀ ਵਰਤੋਂ ਨਾਲ ਭੋਜਨ ਦੀ ਮਹਿਕ ਵੀ ਚੰਗੀ ਹੋਵੇਗੀ ਅਤੇ ਪੌਸ਼ਟਿਕਤਾ ਵੀ ਜ਼ਿਆਦਾ ਹੋਵੇਗੀ ਸਬਜ਼ੀ, ਦਾਲ ਬਣਨ ਤੋਂ ਬਾਅਦ ਨਿੰਬੂ ਦਾ ਰਸ ਮਿਲਾਉਣਾ ਵੀ ਸਬਜੀ, ਦਾਲ ਨੂੰ ਜ਼ਿਆਦਾ ਪੌਸ਼ਟਿਕਤਾ ਪ੍ਰਦਾਨ ਕਰਦਾ ਹੈ

Nutritious food ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰੋ:

ਸਬਜ਼ੀਆਂ ਵਿਟਾਮਿਨਾਂ ਅਤੇ ਮਿਨਰਲਾਂ ਨਾਲ ਭਰਪੂਰ ਹੁੰਦੀਆਂ ਹਨ ਇਨ੍ਹਾਂ ਦੀ ਵਰਤੋਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਸਬਜ਼ੀਆਂ ਦੀ ਵਰਤੋਂ ਸੂਪ, ਜੂਸ ’ਚ ਜ਼ਿਆਦਾ ਤੋਂ ਜ਼ਿਆਦਾ ਕਰੋ ਬੱਚਿਆਂ ਨੂੰ ਸਬਜੀ ਖਾਣ ਦੀ ਆਦਤ ਪਾਓ, ਥੋੜ੍ਹਾ ਵੱਡਾ ਹੋਣ ’ਤੇ ਸਮਝਾਓ ਕਿ ਹਰ ਰੋਜ਼ ਥੋੜ੍ਹੀ-ਥੋੜ੍ਹੀ ਸਬਜੀ ਖਾਣਾ ਸਰੀਰ ਲਈ ਲਾਭਦਾਇਕ ਹੈ ਜੇਕਰ ਤੁਸੀਂ ਰੋਜ ਘਰ ’ਚ ਸਬਜ਼ੀ ਬਣਾਓਗੇ ਅਤੇ ਦੇਵੋਗੇ ਤਾਂ ਉਨ੍ਹਾਂ ਨੂੰ ਹੌਲੀ-ਹੌਲੀ ਆਦਤ ਪੈ ਜਾਵੇਗੀ

ਖਾਣਾ ਬਣਾਉਂਦੇ ਸਮੇਂ ਜੈਤੂਨ ਦਾ ਤੇਲ ਵਰਤੋਂ ’ਚ ਲਿਆਓ:-

ਰਿਫਾਇੰਡ ਤੇਲਾਂ ਨੂੰ ਜਿਵੇਂ ਮੱਕਾ, ਸੋਇਆਬੀਨ, ਕਨੋਲਾ ਤੇਲਾਂ ਨੂੰ ਬਹੁਤ ਜ਼ਿਆਦਾ ਰਿਫਾਇਨ ਕੀਤਾ ਜਾਂਦਾ ਹੈ ਜਿਨ੍ਹਾਂ ਨਾਲ ਬਣਾਇਆ ਗਿਆ ਭੋਜਨ ਸਿਹਤਮੰਦ ਨਹੀਂ ਹੁੰਦਾ ਕਿਉਂਕਿ ਰਿਫਾਇੰਡ ਤੇਲਾਂ ਨੂੰ ਜਦੋਂ ਕੁਕਿੰਗ ਲਈ ਗਰਮ ਕੀਤਾ ਜਾਂਦਾ ਹੈ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਸ ਤੋਂ ਬਿਹਤਰ ਜੈਤੂਨ ਦਾ ਤੇਲ, ਸਰੋ੍ਹਂ ਅਤੇ ਨਾਰੀਅਲ ਦਾ ਤੇਲ ਹੁੰਦਾ ਹੈ ਜੋ ਗਰਮ ਕਰਨ ’ਤੇ ਵੀ ਸਿਹਤ ਲਈ ਠੀਕ ਰਹਿੰਦੇ ਹਨ ਇਸ ਲਈ ਰਿਫਾਇੰਗ ਤੇਲ ਦੀ ਵਰਤੋਂ ਘੱਟ ਤੋਂ ਘੱਟ ਕਰੋ ਉਸ ਦੀ ਥਾਂ ਜੈਤੂਨ, ਸਰ੍ਹੋਂ ਅਤੇ ਨਾਰੀਅਲ ਤੇਲ ਦੀ ਵਰਤੋਂ ਕਰੋ

ਮੈਦੇ ਦੀ ਥਾਂ ਸਾਬਤ ਅਨਾਜ ਨਾਲ ਬਣੇ ਭੋਜਨ ਪਦਾਰਥ ਦੀ ਵਰਤੋਂ ਕਰੋ:-

ਮੈਦਾ ਅਨਾਜ ਦਾ ਸਭ ਤੋਂ ਰਿਫਾਇੰਡ ਹਿੱਸਾ ਹੈ ਜੋ ਸਾਡੀਆਂ ਅੰਤੜੀਆਂ ’ਤੇ ਚਿਪਕਦਾ ਹੈ ਜਿਸ ਨਾਲ ਸਾਡੀ ਪਾਚਣ-ਕਿਰਿਆ ਪ੍ਰਭਾਵਿਤ ਹੁੰਦੀ ਹੈ ਜੇਕਰ ਤੁਸੀਂ ਕਣਕ ਦੀ ਰੋਟੀ ਖਾਂਦੇ ਹੋ ਤਾਂ ਸੂੜ੍ਹੇ ਵਾਲਾ ਆਟਾ ਬਿਹਤਰ ਬਦਲ ਹੈ ਸਫੈਦ ਬਰੈੱਡ ਦੀ ਥਾਂ ਹੋਲ ਵਹੀਟ ਬਰੈੱਡ ਜ਼ਿਆਦਾ ਬਿਹਤਰ ਹੈ ਮੈਦੇ ਨਾਲ ਬਣੇ ਪਾਸਤਾ, ਨਿਊਡਲਸ ਦੀ ਥਾਂ ਆਟੇ ਨਾਲ ਬਣੇ ਨਿਊਡਲ ਅਤੇ ਪਾਸਤਾ ਬਣਾਓ ਰਿਫਾਇੰਡ ਸਫੈਦ ਚਾਵਲ ਦੀ ਥਾਂ ਭੂਰੇ ਚਾਵਲ ਦੀ ਵਰਤੋਂ ਕਰੋ

ਖੰਡ ਘੱਟ ਤੋਂ ਘੱਟ ਲਓ:-

ਖੰਡ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਆਦਤ ਤੁਹਾਡੀ ਸਿਹਤ ਲਈ ਲਾਭਦਾਇਕ ਹੈ ਸਾਡੀ ਸਿਹਤ ਸਬੰਧੀ ਸਮੱਸਿਆਵਾਂ ਦੇ ਪਿੱਛੇ ਖੰਡ ਦੀ ਜ਼ਿਆਦਤਾ ਦਾ ਸੇਵਨ ਬਹੁਤ ਵੱਡਾ ਕਾਰਨ ਹੈ ਖੰਡ ਦੀ ਜ਼ਿਆਦਾ ਵਰਤੋਂ ਸਾਡੀ ਰੋਗ ਪ੍ਰਤੀਰੋਧਕ ਸਮੱਰਥਾ ਨੂੰ ਘੱਟ ਕਰਦਾ ਹੈ ਕਿਡਨੀ ਡੈਮੇਜ਼ ਦੀ ਸਮੱਸਿਆ ਨੂੰ ਵਧਾਉਂਦਾ ਹੈ ਵਧਦੀ ਉਮਰ ਦਾ ਅਸਰ ਚਿਹਰੇ ’ਤੇ ਜਲਦੀ ਦਿਸਣ ਲੱਗਦਾ ਹੈ ਅਤੇ ਸਰੀਰ ’ਚ ਮਿਨਰਲ ਦੇ ਸੰਤੁਲਨ ਨੂੰ ਵੀ ਵਿਗਾੜਦਾ ਹੈ ਖੰਡ ਦੀ ਵਰਤੋਂ ਘੱਟ ਤੋਂ ਘੱਟ ਕਰੋ ਉਸ ਦੀ ਥਾਂ ਗੁੜ, ਸ਼ਹਿਦ ਦੀ ਵਰਤੋਂ ਕਰੋ
ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!