ਹੁਣ ਕਰੋ ਡਰੋਨ ਨਾਲ ਛਿੜਕਾਅ

Spray Drone ਛਿੜਕਾਅ ਹੀ ਨਹੀਂ, ਫਸਲੀ ਬਿਮਾਰੀਆਂ ’ਤੇ ਤਿੱਖੀ ਨਜ਼ਰ ਵੀ ਰੱਖੇਗਾ ਡਰੋਨ ਖੇਤਾਂ ’ਚ ਵਧਣ ਲੱਗਿਆ ਡਰੋਨ ਛਿੜਕਾਅ ਦਾ ਕਰੇਜ਼

ਖੇਤੀ ਦੇ ਖੇਤਰ ’ਚ ਡਰੋਨ ਤਕਨੀਕ ਦੀ ਵਰਤੋਂ ਕ੍ਰਾਂਤੀਕਾਰੀ ਨਤੀਜੇ ਲਿਆਉਣ ’ਚ ਸਮਰੱਥ ਹੈ
ਚਿਰਾਗ ਸ਼ਰਮਾ, ਮੁੱਖ ਕਾਰਜਕਾਰੀ ਅਧਿਕਾਰੀ, ਡਰੋਨ ਡੈਸਟੀਸ਼ਨ (ਦੇਸ਼ ਦੀ ਪਹਿਲੀ ਡਰੋਨ ਪਾਇਲਟ ਸਿਖਲਾਈ ਅਕੈਡਮੀ) ਅਤੇ ਭਾਰਤੀ ਡਰੋਨ ਮਹਾਂਸੰਘ ਦੇ ਸੰਸਥਾਪਕ

Spray Drone ਭਾਰਤ ’ਚ ਡਰੋਨ ਦੀ ਵਰਤੋਂ ਨੂੰ ਤੇਜ਼ੀ ਨਾਲ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਖੇਤੀ ਵਿਵਸਥਾ ’ਚ ਡਰੋਨ ਤਕਨੀਕ ਨਾ ਸਿਰਫ ਫਸਲ ਦੀ ਗੁਣਵੱਤਾ ਨੂੰ ਵਧਾਉਣ ’ਚ ਸਗੋਂ ਗੜੇਮਾਰੀ ਜਾਂ ਹੜ੍ਹ ਦੀ ਆਫਤ ’ਚ ਨੁਕਸਾਨ ਦੇ ਮੁਲਾਂਕਣ ਅਤੇ ਬੀਮਾ ਦਾਅਵਿਆਂ ਦੇ ਨਿਪਟਾਰੇ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਡਰੋਨ ਤਕਨੀਕ ਦਰਅਸਲ ਕਿਸਾਨਾਂ ਦੀ ਸਭ ਤੋਂ ਵੱਡੀ ਮਿੱਤਰ ਤਕਨੀਕ ਸਾਬਤ ਹੋ ਰਹੀ ਹੈ ਡਰੋਨ ਨਾਲ ਫਸਲਾਂ ਦੇ ਡੂੰਘੇ ਪੜਤਾਲ ਜਾਂ ਐੱਮਆਰਆਈ ਤਕਨੀਕ ਦੀ ਵਰਤੋਂ ਨਾਲ ਯੂਰੀਆ ਅਤੇ ਕੀਟਨਾਸ਼ਕਾਂ ਦੀ ਸਟੀਕ ਵਰਤੋਂ ਅਤੇ ਫਸਲ ਦੇ ਜ਼ਿਆਦਾ ਪੋਸ਼ਕ ਹੋਣ ਬਾਰੇ ਵੀ ਪਤਾ ਚੱਲ ਜਾਂਦਾ ਹੈ

Related Posts:

ਅਤੇ ਇਸ ਨਾਲ ਉਤਪਾਦਕਤਾ ਅਤੇ ਪੋਸ਼ਣਤਾ ਵਧਾਉਣ ’ਚ ਮੱਦਦ ਮਿਲਦੀ ਹੈ ਹਾਲਾਂਕਿ ਭਾਰਤ ’ਚ ਖੇਤੀ ਲਈ ਡਰਿੱਪ ਸਿੰਚਾਈ ਅਤੇ ਖੇਤੀ ’ਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ ਅਜਿਹੇ ’ਚ ਖੇਤੀ ਲਈ ਹੁਣ ਡਰੋਨ ਦੀ ਵਰਤੋਂ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਡਰੋਨ ਦੀ ਵਜ੍ਹਾ ਨਾਲ ਮਨੁੱਖੀ ਸ਼ਕਤੀ ਦੀ ਜ਼ਰੂਰਤ ਘੱਟ ਹੋਵੇਗੀ ਇਸ ਦੇ ਨਾਲ ਹੀ ਪਾਣੀ ਦੀ ਮਾਤਰਾ ਅਤੇ ਰਸਾਇਣਾਂ ਦੀ ਮਾਤਰਾ ਦੀ ਖਪਤ ਡਰੋਨ ਦੀ ਵਰਤੋਂ ਨਾਲ ਘੱਟ ਹੋਵੇਗੀ ਆਧੁਨਿਕਤਾ ਦੇ ਦੌਰ ’ਚ ਨਵੀਂ-ਨਵੀਂ ਤਕਨੀਕ ਅਤੇ ਮਸ਼ੀਨਾਂ ਨੇ ਖੇਤੀ-ਕਿਸਾਨੀ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ

ਇੱਕ ਜ਼ਮਾਨਾ ਸੀ ਜਦੋਂ ਵੱਡੇ-ਵੱਡੇ ਖੇਤਾਂ ’ਚ ਖੇਤੀ ਦੇ ਕੰਮ ਕਰਨ ’ਚ ਕਈ ਦਿਨ ਲੱਗ ਜਾਂਦੇ ਸਨ ਜ਼ਿਆਦਾ ਮਜ਼ਦੂਰੀ ਦੇ ਚੱਲਦਿਆਂ ਖੇਤੀ ਦਾ ਖਰਚ ਵੀ ਵਧ ਜਾਂਦਾ ਸੀ ਪਰ ਹੁਣ ਖੇਤੀ ਡਰੋਨ ਦੇ ਆ ਜਾਣ ਨਾਲ ਕਈ ਦਿਨਾਂ ਦਾ ਕੰਮ ਕੁਝ ਹੀ ਮਿੰਟਾਂ ’ਚ ਪੂਰਾ ਹੋ ਸਕਦਾ ਹੈ ਭਾਵੇਂ ਫਸਲ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਹੋਵੇ, ਜਾਂ ਤਰਲ ਯੂਰੀਆ ਦੀ ਵਰਤੋਂ, ਇਨ੍ਹਾਂ ਸਾਰੇ ਕੰਮਾਂ ਤੋਂ ਇਲਾਵਾ ਡਰੋਨ ’ਚ ਲੱਗੇ ਕੈਮਰੇ ’ਚ ਫਸਲ ਦੀ ਨਿਗਰਾਨੀ ਵੀ ਆਸਾਨ ਹੁੰਦੀ ਹੈ

ਕਾਰਗਰ ਹੋਵੇਗੀ ਸਪਾਟ ਇਨ ਸਪਰੇਅ ਤਕਨੀਕ :-

ਐਗਰੀ ਹੈਲਥ ਸਕੈਨ ਤੋਂ ਇਹ ਪਤਾ ਚੱਲ ਸਕੇਗਾ ਕਿ ਕਪਾਹ, ਸਰੋ੍ਹਂ, ਕਣਕ ਆਦਿ ਫਸਲਾਂ ’ਚ ਕਿਸ ਹਿੱਸੇ ’ਚ ਕੀਟ ਪ੍ਰਕੋਪ ਹਨ ਇਸ ਨਾਲ ਕੀਟਨਾਸ਼ਕ ਸਿਰਫ ਓਨੇ ਹੀ ਹਿੱਸੇ ’ਚ ਹੀ ਛਿੜਕਾਉਣ ਦੀ ਜ਼ਰੂਰਤ ਹੋਵੇਗੀ ਇਸ ਨਾਲ ਇਹ ਵੀ ਪਤਾ ਚੱਲ ਸਕੇਗਾ ਕਿ ਕਿਸ ਹਿੱਸੇ ’ਚ ਖਾਧ ਦੀ ਮਾਤਰਾ ਘੱਟ ਹੈ ਅਤੇ ਕਿਸ ਹਿੱਸੇ ’ਚ ਜ਼ਿਆਦਾ ਇਸ ਨਾਲ ਘੱਟ ਹਿੱਸੇ ਵਾਲੇ ਖੇਤਰ ’ਚ ਖਾਧ ਪਾਈ ਜਾ ਸਕਦੀ ਹੈ ਇਸ ਨੂੰ ਸਪਾਟ ਸਪਰੇਅ ਤਕਨੀਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਨੁਕਸਾਨ ਦਾ ਸਹੀ ਮੁਲਾਂਕਣ ਹੋਵੇਗਾ

ਕਿਸਾਨਾਂ ਅਤੇ ਸਰਕਾਰ ਲਈ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਡਰੋਨ ਦੇ ਸਰਵੇਖਣ ਸਬੰਧੀ ਵਰਤੋਂ ਨਾਲ ਕਿਸਾਨ ਫਸਲ ਬੀਮਾ ਦੇ ਅਸਰਦਾਰ ਪ੍ਰਕਿਰਿਆ ’ਚ ਮੱਦਦ ਮਿਲਦੀ ਹੈ ਡਰੋਨ ’ਚ ਲੱਗੇ ਸ਼ਕਤੀਸ਼ਾਲੀ ਕੈਮਰੇ ਖੇਤਾਂ ’ਚ ਹੜ੍ਹ ਜਾਂ ਗੜੇ ਆਦਿ ਕਾਰਨਾਂ ਨਾਲ ਫਸਲਾਂ ਦੇ ਨੁਕਸਾਨ ਦਾ ਸਟੀਕ ਬਿਓਰਾ ਦੇਣ ’ਚ ਸਮਰੱਥ ਹੈ ਜਿਸ ਨਾਲ ਦਾਅਵਾ ਨਿਪਟਾਰੇ ’ਚ ਘੱਟ ਜੱਦੋ-ਜ਼ਹਿਦ ਕਰਨੀ ਪਵੇਗੀ ਅਤੇ ਬਿਨਾਂ ਕਿਸੇ ਵਿਵਾਦ ਦੇ ਸਹੀ ਰਕਮ ਦਾ ਭੁਗਤਾਨ ਕਰਨਾ ਸੰਭਵ ਹੋਵੇਗਾ

ਸਮੇਂ ਤੋਂ ਪਹਿਲਾਂ ਬਿਮਾਰੀ ਦੀ ਮਿਲੇਗੀ ਜਾਣਕਾਰੀ

ਕਿਸਾਨਾਂ ਲਈ ਸਪਰੇਅ ਡਰੋਨ ਬਹੁਤ ਲਾਹੇਵੰਦ ਹੁੰਦੇ ਹਨ ਇਸ ਨਾਲ ਨੈਨੋ ਯੂਰੀਆ ਦੇ ਛਿੜਕਾਅ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਡਰੋਨ ’ਚ ਐੱਮਆਰਆਈ ਤਕਨੀਕ ਭਾਵ ਐਗਰੀ ਹੈਲਥ ਸਕੈਨ ਲਗਾਉਣ ਨਾਲ ਸਮੇਂ-ਸਮੇਂ ’ਤੇ ਕਿਸਾਨ ਫਸਲ ਦੀ ਜਾਣਕਾਰੀ ਲੈਂਦਾ ਰਹੇਗਾ ਅਤੇ ਉਸ ਨੂੰ ਪਤਾ ਚੱਲਦਾ ਰਹੇਗਾ ਕਿ ਫਸਲ ’ਚ ਕਿਸ ਸਮੇਂ ਪੋਸ਼ਣ ਸਭ ਤੋਂ ਜ਼ਿਆਦਾ ਹੋਵੇਗਾ ਅਤੇ ਉਸ ਨੂੰ ਕੱਟਣ ਦਾ ਸਹੀ ਸਮਾਂ ਕੀ ਹੈ

ਐੱਸਓਪੀ: 10 ਫਸਲਾਂ ’ਤੇ ਛਿੜਕਾਅ ਲਈ ਵਰਤ ਸਕਦੇ ਹੋ ਡਰੋਨ

ਦੇਸ਼ ਦੇ ਕਿਸਾਨ ਖੇਤੀ ਲਈ ਡਰੋਨ ਦੀ ਵਰਤੋਂ ਕਰ ਸਕਦੇ ਹਨ, ਇਸ ਦੇ ਲਈ ਖੇਤੀ ਮੰਤਰਾਲੇ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਡਰੋਨ ਦੀ ਵਰਤੋਂ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ ਜਾਰੀ ਕੀਤਾ ਗਿਆ ਹੈ ਪੌਦਿਆਂ ਦੀ ਸੁਰੱਖਿਆ, ਸੰਗਰੋਧ ਤੇ ਭੰਡਾਰਨ ਡਾਇਰੈਕਟੋਰੇਟ ਵੱਲੋਂ ਕੀਟਨਾਸ਼ਕ ਐਕਟ 1968 ਦੀ ਤਜਵੀਜ਼ (ਨਿਯਮ 43) ਅਤੇ ਉਪਕ੍ਰਮ ਲਈ ਕੀਟਨਾਸ਼ਕ ਨਿਯਮ (97) ਤਹਿਤ ਡਰੋਨ ਦੇ ਐੱਸਓਪੀ ਨੂੰ ਤਿਆਰ ਕੀਤਾ ਗਿਆ ਹੈ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਿਰਦੇਸ਼ ਜਾਰੀ ਕੀਤੇ ਹਨ

ਕਿ ਡਰੋਨ ਦੀ ਵਰਤੋਂ ਸਿਰਫ ਕਣਕ, ਕਪਾਹ ਅਤੇ ਮੱਕੀ ਤੋਂ ਇਲਾਵਾ ਇਸ ਤਰ੍ਹਾਂ ਦੀਆਂ 10 ਫਸਲਾਂ ’ਚ ਕੀਤੀ ਜਾ ਸਕਦੀ ਹੈ ਡਰੋਨ ਦੀ ਵਰਤੋਂ ਨਾਲ ਖੇਤਾਂ ’ਚ ਕੀਟਨਾਸ਼ਕ ਦਾ ਛਿੜਕਾਅ ਸਹੀ ਤੌਰ ’ਤੇ ਕੀਤਾ ਜਾ ਸਕਦਾ ਹੈ ਐਗਰੀਕਲਚਰ ਮੈਕਾਨਾਈਜੇਸ਼ਨ ਮਿਸ਼ਨ ਅਧੀਨ, ਖੇਤੀ ਵਿਗਿਆਨ ਕੇਂਦਰ, ਸੂਬੇ ਦੀ ਖੇਤੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ਼ ਪ੍ਰੀਸ਼ਦ ਮਿਲ ਕੇ ਕਿਸਾਨਾਂ ਨੂੰ ਡਰੋਨ ਦੀ ਖਰੀਦ ’ਤੇ ਸੌ ਪ੍ਰਤੀਸ਼ਤ ਤੱਕ ਦੀ ਵਿੱਤੀ ਮੱਦਦ ਦੇ ਰਹੇ ਹਨ ਇਹ ਮੱਦਦ 10 ਲੱਖ ਤੱਕ ਦੇ ਡਰੋਨ ਦੀ ਖਰੀਦ ’ਤੇ ਦਿੱਤੀ ਜਾ ਰਹੀ ਹੈ

ਕੀ ਹਨ ਦਿਸ਼ਾ-ਨਿਰਦੇਸ਼

  • ਖੇਤਰ ਦੀ ਨਿਸ਼ਾਨਦੇਹੀ ਦੀ ਜ਼ਿੰਮੇਵਾਰੀ ਆਪ੍ਰੇਟਰਾਂ ਦੀ ਹੋਵੇਗੀ
  • ਆਪ੍ਰੇਟਰ ਸਿਰਫ ਮਾਨਕ ਕੀਟਨਾਸ਼ਕਾਂ ਅਤੇ ਉਨ੍ਹਾਂ ਦੇ ਫਾਰਮੂਲੇਸ਼ਨ ਦੀ ਵਰਤੋਂ ਕਰਨਗੇ
  • ਮਨਜ਼ੂਰਸ਼ੁਦਾ ਉੱਚਾਈ ਤੋਂ ਉੱਪਰ ਡਰੋਨ ਨੂੰ ਨਹੀਂ ਉਡਾਇਆ ਜਾ ਸਕਦਾ
  • ਆਪ੍ਰੇਟਰਾਂ ਵੱਲੋਂ ਧੁਆਈ ਅਤੇ ਪਹਿਲ ਦੇ ਆਧਾਰ ’ਤੇ ਇਲਾਜ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ
  • ਸਾਰੇ ਹਵਾਈ ਸੰਚਾਲਨਾਂ ਨੂੰ ਘੱਟ ਤੋਂ ਘੱਟ ਚੌਵੀ ਘੰਟੇ ਪਹਿਲਾਂ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕਰਨਾ ਹੋਵੇਗਾ
  • 24 ਘੰਟਿਆਂ ਤੋਂ ਪਹਿਲਾਂ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦੇਣੀ ਹੋਵੇਗੀ
  • ਜਾਨਵਰਾਂ ਅਤੇ ਵਿਅਕਤੀਆਂ ਨੂੰ ਛਿੜਕਾਅ ਵਾਲੇ ਖੇਤਰ ’ਚ ਆਉਣ ਤੋਂ ਰੋਕਿਆ ਜਾਵੇਗਾ
  • ਪਾਇਲਟਾਂ ਨੂੰ ਕੀਟਨਾਸ਼ਕਾਂ ਦੇ ਅਸਰ ਨੂੰ ਸ਼ਾਮਲ ਕਰਦੇ ਹੋਏ ਸਿਖਲਾਈ ’ਚੋਂ ਲੰਘਣਾ ਹੋਵੇਗਾ

ਧਿਆਨ ਰੱਖੋ…

  • ਤੈਅ ਕਰੋ ਕਿ ਤੁਹਾਡਾ ਡਰੋਨ (50 ਫੁੱਟ ਤੱਕ ਦੇ ਕੰਟਰੋਲ ਤੋਂ ਬਾਹਰ ਹਵਾਈ ਖੇਤਰ ਨੂੰ ਛੱਡ ਕੇ) ਡਿਜੀਟਰ ਸਕਾਈ ਨੋ ਪਰਮੀਸ਼ਨ-ਨੋ ਟੇਕ ਆਫ (ਐੱਨਪੀਐੱਨਟੀ) ਕੰਪਟੀਐਂਟ ਹੈ
  • ਕੰਟਰੋਲ ਹਵਾਈ ਖੇਤਰ ’ਚ ਸੰਚਾਲਨ ਲਈ ਡੀਜੀਸੀਏ ਨਾਲ ਖਾਸ ਪਛਾਣ ਗਿਣਤੀ (ਯੂਐੱਲਐੱਨ) ਪ੍ਰਾਪਤ ਕਰੋ ਅਤੇ ਇਸ ਨੂੰ ਆਪਣੇ ਡਰੋਨ ’ਤੇ ਲਗਾਓ
  • ਡਰੋਨ ਦੀ ਵਰਤੋਂ ਸਿਰਫ ਦਿਨ ਦੇ ਉਜ਼ਾਲੇ ’ਚ ਹੀ ਕਰੋ
  • ਹਵਾਈ ਅੱਡਿਆਂ ਅਤੇ ਹੈਲੀਕਾਪਟਰਾਂ ਕੋਲ ਡਰੋਨ ਨਾ ਉਡਾਓ
  • ਬਿਨਾਂ ਮਨਜ਼ੂਰੀ ਦੇ ਪ੍ਰਾਈਵੇਟ ਪ੍ਰਾਪਰਟੀ ਦੇ ਉੱਪਰ ਡਰੋਨ ਨਾ ਉਡਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!