god -sachi shiksha punjabi

ਈਸ਼ਵਰ ਦੀ ਰਚਨਾ ’ਚ ਕਮੀ ਨਹੀਂ ਹੈ

ਈਸ਼ਵਰ ਦੀ ਕੁਦਰਤ ਨੂੰ ਨਿਹਾਰਨ ਲੱਗੋਂ ਤਾਂ ਸਾਨੂੰ ਉਸ ਦੀ ਸ਼ੁੁਰੂਆਤ ਤੇ ਅੰਤ ਹੀ ਸਮਝ ਨਹੀਂ ਆਉਂਦਾ ਕਿੱਥੋਂ ਸ਼ੁਰੂ ਕਰੀਏ? ਇਹ ਸਭ ਤੋਂ ਵੱਡਾ ਸਵਾਲ ਸਾਹਮਣੇ ਆ ਜਾਂਦਾ ਹੈ ਅਸੀਂ ਜਿੰਨਾ ਜ਼ਿਆਦਾ ਉਸ ਦੀ ਸ੍ਰਿਸ਼ਟੀ ਬਾਰੇ ਸੋਚਦੇ ਹਾਂ, ਓਨਾ ਹੀ ਉਸ ’ਚ ਡੁੱਬਦੇ ਜਾਂਦੇ ਹਾਂ

ਉਸ ਦੀ ਸ੍ਰਿਸ਼ਟੀ ’ਚ ਡੁੱਬੇ ਰਹਿਣ ਵਾਲਿਆਂ ਨੂੰ ਅਸੀਂ ਦਾਰਸ਼ਨਿਕ ਕਹਿੰਦੇ ਹਾਂ ਉਹ ਉਸ ਦੇ ਚਮਤਕਾਰਾਂ ਦੀ ਪੜਚੋਲ ਕਰਦੇ ਰਹਿੰਦੇ ਹਨ ਉਸ ਦੀ ਬਣਾਈ ਹੋਈ ਹਰ ਵਸਤੂ ਦੀ ਪੂਰਨ ਤੌਰ ’ਤੇ ਸਾਨੂੰ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ ਕਿ ਅਸੀਂ ਉਸ ਵਾਂਗ ਕਿਉਂ ਨਹੀਂ ਹੋ ਸਕਦੇ? ਉਸ ਦੀ ਬਣਾਈ ਕਿਸੇ ਵੀ ਵਸਤੂ ਨੂੰ ਨਿਹਾਰਨ ਲੱਗੋਂ, ਉਸ ’ਤੇ ਡੂੰਘਾਈ ਨਾਲ ਵਿਚਾਰ ਕਰਨ ਲੱਗੋਂ ਤਾਂ ਬਹੁਤ ਖੋਜਣ ’ਤੇ ਵੀ ਅਸੀਂ ਉਸ ’ਚ ਕਮੀ ਨਹੀਂ ਕੱਢ ਸਕਦੇ

ਕੁਦਰਤ ਨੂੰ ਹੀ ਲੈ ਲਓ ਸੂਰਜ, ਚੰਦਰਮਾ, ਹਵਾ, ਨਦੀ, ਸਮੁੰਦਰ, ਗ੍ਰਹਿ ਅਤੇ ਨਕਸ਼ੱਤਰ ਆਦਿ ਸਾਰੇ ਆਪਣੇ ਕੰਮਾਂ ਨੂੰ ਨਿਯਮਪੂਰਵਕ ਬਿਨਾਂ ਰੁਕੇ, ਬਿਨਾਂ ਥੱਕੇ ਚੌਵੀ ਘੰਟੇ ਕਰਦੇ ਰਹਿੰਦੇ ਹਨ ਉਨ੍ਹਾਂ ਲਈ ਨਾ ਕਿਸੇ ਅਲਾਰਮ ਕਲਾਕ ਦੀ ਜ਼ਰੂਰਤ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਕੰਮ ’ਚ ਢਿੱਲ ਵਰਤਣ ਲਈ ਡਾਂਟ ਦੀ ਜ਼ਰੂਰਤ ਹੁੰਦੀ ਹੈ ਈਸ਼ਵਰ ਨੂੰ ਕਦੇ ਵੀ ਸਮੇਂ-ਅਸਮੇਂ ਉਸ ਦੀ ਕਲਾਸ ਲੈਣ ਅਤੇ ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਨਹੀਂ ਪੈਂਦੀ

Also Read :-

ਨਾ ਹੀ ਉਹ ਸਭ ਛੁੱਟੀ ਲਈ ਪ੍ਰਾਰਥਨਾ ਪੱਤਰ ਮਾਲਕ ਨੂੰ ਭੇਜਦੇ ਹਨ ਕਿ ਉਹ ਥੱਕ ਗਏ ਹਨ ਜਾਂ ਸੈਰ-ਸਪਾਟੇ ਲਈ ਜਾਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਨਿੱਤ-ਪ੍ਰਤੀ-ਦਿਨ ਲਈ ਕੰਮ ਕੁਝ ਸਮੇਂ ਲਈ ਮੁਕਤ ਕੀਤਾ ਜਾਵੇ ਉਹ ਤਾਂ ਅਨੁਸ਼ਾਸਨ-ਬੱਧ ਹੋ ਕੇ ਲਗਾਤਾਰ ਚੱਲਦੇ ਰਹਿੰਦੇ ਹਨ ਉਹ ਸਭ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ

ਜਿੱਥੇ ਵੀ ਨਿਗ੍ਹਾ ਮਾਰੋ ਸ੍ਰਿਸ਼ਟੀ ’ਚ ਕੁਦਰਤ ਦੀ ਮਨਮੋਹਕ ਸੁੰਦਰਤਾ ਖਿੱਲਰੀ ਹੋਈ ਹੈ ਉਸ ਨੂੰ ਕਰੂਪ ਬਣਾਉਣ ’ਚ ਅਸੀਂ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡਦੇ ਫਿਰ ਵੀ ਉਹ ਸੁੰਦਰਤਾ ਸਾਨੂੰ ਸਭ ਨੂੰ ਆਪਣੇ ਆਪ ਖਿੱਚ ਲੈਂਦੀ ਹੈ ਸ਼ਹਿਰਾਂ ਅਤੇ ਜੰਗਲਾਂ ’ਚ ਰੰਗ-ਬਿਰੰਗੇ ਫਲਾਂ ਅਤੇ ਫੁੱਲਾਂ ਨਾਲ ਲੱਦੇ ਹੋਏ ਦਰਖੱਤ ਚਮਕ ਦਿੰਦੇ ਹਨ ਫੁੱਲਾਂ ਦਾ ਮਹਿਕਣਾ ਉਨ੍ਹਾਂ ਦੀ ਸੁੰਦਰਤਾ ’ਚ ਚਾਰ ਚੰਨ ਲਗਾ ਦਿੰਦਾ ਹੈ ਉਹ ਬਹੁਤ ਵੱਡਾ ਚਿੱਤਰਕਾਰ ਹੈ ਉਸ ਦਾ ਰੰਗ-ਰੂਪ ਸਾਡੀ ਸਮਝ ਤੋਂ ਪਰ੍ਹੇ ਦੀ ਗੱਲ ਹੈ

ਐਨੇ ਸੁੰਦਰ ਪਾਣੀ ’ਚ ਰਹਿਣ ਵਾਲੇ, ਆਕਾਸ਼ ’ਚ ਰਹਿਣ ਵਾਲੇ ਅਤੇ ਜ਼ਮੀਨੀ ਜੀਵ ਬਣਾਏ ਹਨ ਕਿ ਉਨ੍ਹਾਂ ਨੂੰ ਨਿਹਾਰਦੇ ਹੀ ਬਣਦਾ ਹੈ ਅਸੀਂ ਉਨ੍ਹਾਂ ਜੀਵਾਂ ਨੂੰ ਆਪਣੀ ਜੀਭ ਦੇ ਸਵਾਦ ਲਈ ਬੇਰਹਿਮੀ ਨਾਲ ਮਾਰ ਕੇ ਖਾ ਜਾਂਦੇ ਹਾਂ ਇਸੇ ਤਰ੍ਹਾਂ ਹੋਰ ਪਦਾਰਥਾਂ ਦਾ ਵੀ ਜਿੰਨਾ ਜ਼ਿਆਦਾ ਵਿਸ਼ਲੇਸ਼ਣ ਅਸੀਂ ਕਰਦੇ ਜਾਂਦੇ ਹਾਂ, ਓਨਾ ਹੀ ਉਨ੍ਹਾਂ ’ਚ ਡੁੱਬਦੇ ਚਲੇ ਜਾਂਦੇ ਹਾਂ ਉਸ ਸਮੇਂ ਮਨ ਕਰਦਾ ਹੈ ਕਿ ਕਾਸ਼ ਉਹ ਜਗਤਕਰਤਾ ਸਾਨੂੰ ਮਿਲ ਜਾਵੇ ਤਾਂ ਅਸੀਂ ਆਪਣੀ ਜਗਿਆਸਾ ਸ਼ਾਂਤ ਕਰ ਲਈਏ

ਅਸੀਂ ਮਨੁੱਖ ਜੇਕਰ ਕੋਈ ਵੀ ਨਵੀਂ ਵਸਤੂ ਬਣਾਉਂਦੇ ਹਾਂ ਤਾਂ ਕਿੰਨੀ ਵਾਰ ਉਸ ਦਾ ਪ੍ਰੀਖਣ ਕਰਦੇ ਹਾਂ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ ਐਨਾ ਸਭ ਹੋਣ ਤੋਂ ਬਾਅਦ ਵੀ ਸਾਡੇ ਤੋਂ ਕਿਤੇ ਨਾ ਕਿਤੇ ਗਲਤੀ ਹੋ ਹੀ ਜਾਂਦੀ ਹੈ ਅਸੀਂ ਪੁਤਲੇ ਤਾਂ ਬਣਾ ਸਕਦੇ ਹਾਂ, ਉਸ ਨੂੰ ਬੈਟਰੀ ਨਾਲ ਰਟਾ-ਰਟਾਇਆ ਬੁਲਵਾ ਸਕਦੇ ਹਾਂ ਪਰ ਉਸ ’ਚ ਜਾਨ ਪਾ ਕੇ ਉਸ ਨੂੰ ਜਿਉਂਦਾ ਨਹੀਂ ਕਰ ਸਕਦੇ

ਅਸੀਂ ਸੰਸਾਰਿਕ ਪ੍ਰਾਣੀ ਇੱਕ ਪਰਿਵਾਰ ਅਤੇ ਕੁਟੁੰਬ ’ਚ ਕੁਝ ਸੀਮਤ ਲੋਕਾਂ ਨਾਲ ਮਿਲ ਕੇ ਨਹੀਂ ਰਹਿ ਸਕਦੇ ਸਾਡੇ ਆਪਸੀ ਮਤਭੇਦ ਸਾਨੂੰ ਦੂਰੀਆਂ ਬਣਾਉਣ ਲਈ ਮਜ਼ਬੂਰ ਕਰ ਦਿੰਦੇ ਹਨ ਉਨ੍ਹਾਂ ਲਈ ਸਭ ਸਾਧਨ ਨਹੀਂ ਜੁਟਾ ਪਾਉਂਦੇ ਅਤੇ ਆਪਣੇ ਹੰਕਾਰ ਕਾਰਨ ਅਸੀਂ ਚਾਹੁੰਦੇ ਹੋਏ ਵੀ ਸਭ ਦਾ ਸਾਥ ਨਹੀਂ ਨਿਭਾ ਸਕਦੇ ਇੱਕ ਉਹ ਪਰਮ ਪਿਤਾ ਹੈ ਜਿਸ ਨੇ ਪਤਾ ਨਹੀਂ ਕਿੰਨੇ ਅਰਬਾਂ-ਖਰਬਾਂ ਜੀਵਾਂ ਨੂੰ ਇਸ ਧਰਤੀ ’ਤੇ ਪੈਦਾ ਕੀਤਾ ਹੈ ਅਤੇ ਬੜੀ ਹੀ ਸਰਲਤਾ ਨਾਲ ਉਨ੍ਹਾਂ ਸਭ ਦਾ ਧਿਆਨ ਰੱਖਣਾ ਹੈ, ਉਨ੍ਹਾਂ ਨੂੰ ਸਾਰੀਆਂ ਸੁੱਖ-ਸਹੂਲਤਾਂ ਦਿੰਦਾ ਹੈ

ਸਾਡੀ ਬਣਾਈ ਹੋਈ ਕਿਸੇ ਵੀ ਰਚਨਾ ’ਚ ਕਮੀ ਕੱਢਣਾ ਬਹੁਤ ਸੌਖਾ ਹੈ ਪਰ ਉਸ ਪਰਮਾਤਮਾ ਦੀ ਬਣਾਈ ਹੋਈ ਇੱਕ ਵੀ ਰਚਨਾ ’ਚ ਕਿਤੇ ਕਮੀ ਦੀ ਗੁੰਜਾਇਸ਼ ਨਹੀਂ ਹੈ ਇਸ ਲਈ ਉਹ ਮਹਾਨ ਹੈ ਅਤੇ ਉਸ ਦੇ ਸਾਹਮਣੇ ਅਸੀਂ ਸਭ ਨਤਮਸਤਕ ਹੋ ਜਾਂਦੇ ਹਾਂ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!