ਕਦੇ ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਸੰਤਾਂ ਦਾ ਕੰਮ ਇਸ ਸਮਾਜ ’ਚ ਆ ਕੇ ਬੁਰਾਈਆਂ ਦੂਰ ਕਰਨਾ ਹੁੰਦਾ ਹੈ ਸੰਤ ਕਿਸੇ ਦੇ ਧਰਮ, ਮਜ਼੍ਹਬ ’ਚ ਦਖਲ ਨਹੀਂ ਦਿੰਦੇ, ਸਗੋਂ ਉਹ ਤਾਂ ਸਿਖਾਉਂਦੇ ਹਨ ਕਿ ਆਪਣੇ-ਆਪਣੇ ਧਰਮ ’ਚ ਰਹਿੰਦੇ ਹੋਏ ਆਪਣੇ-ਆਪਣੇ ਧਰਮ ਨੂੰ ਮੰਨ ਲਓ ਅਤੇ ਅਸੀਂ ਕਿੰਨੀ ਵਾਰ ਕਹਿ ਚੁੱਕੇ ਹਾਂ
ਕਿ ਸਾਰੇ ਧਰਮਾਂ ਦੇ ਭਗਤ ਜੇਕਰ ਇਸੇ ਮਿੰਟ ਤੋਂ ਧਰਮ ਨੂੰ ਮੰਨਣਾ ਸ਼ੁਰੂ ਕਰ ਦੇਣਗੇ, ਅਗਲੇ ਮਿੰਟ ਧਰਤੀ ’ਤੇ ਪਿਆਰ-ਮੁਹੱਬਤ ਦੀ ਗੰਗਾ ਵਹਿਣ ਲੱਗੇਗੀ ਕਿਉਂਕਿ ਧਰਮਾਂ ’ਚ ਬੇਗਰਜ਼, ਨਿਹਸਵਾਰਥ ਪਿਆਰ ਦੀ ਗੱਲ ਕਹੀ ਹੈ ਫਜ਼ੂਲ ਦੀ ਬਹਿਸ ਨਾ ਕਰੋ, ਕਿਸੇ ਨੂੰ ਗਲਤ ਨਾ ਬੋਲੋ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦਾ ਨਿਰਾਦਰ ਨਾ ਕਰੋ, ਸਭ ਦਾ ਸਤਿਕਾਰ ਕਰੋ, ਸਭ ਦੀ ਇੱਜ਼ਤ ਕਰੋ, ਨਸ਼ੇ ਨਾ ਕਰੋ, ਮਾਸਾਹਾਰ ਨੂੰ ਤਿਆਗ ਦਿਓ, ਕਿਉਂਕਿ ਇਸ ਨਾਲ ਦਇਆ ਆਉਣੀ ਖਤਮ ਹੁੰਦੀ ਹੈ,
ਆਦਮੀ ਦੇ ਅੰਦਰੋਂ ਦਇਆ-ਰਹਿਮ ਨਾਂਅ ਦੀ ਚੀਜ਼ ਚਲੀ ਜਾਂਦੀ ਹੈ ਤਾਂ ਅਜਿਹੀ ਭਗਤੀ ਦੀਆਂ ਗੱਲਾਂ ਸਾਡੇ ਸੰਤ, ਪੀਰ-ਫਕੀਰਾਂ ਨੇ ਦੱਸੀਆਂ ਅਤੇ ਉਹ ਗੱਲ ਦਾਤਾ, ਰਹਿਬਰ ਨੇ ਬਹੁਤ ਸਾਰੇ ਭਜਨਾਂ ਰਾਹੀਂ ਕਹੀ, ਕਿ ਕਦੇ ਕਿਸੇ ਦਾ ਬੁਰਾ ਨਾ ਸੋਚੋ, ਕਦੇ ਕਿਸੇ ਦਾ ਦਿਲ ਨਾ ਦੁਖਾਓ ‘‘ਦਿਲ ਨਾ ਕਿਸੀ ਕਾ ਦੁਖਾਨਾ ਭਾਈ, ਦਿਲ ਨਾ ਕਿਸੀ ਕਾ ਦੁਖਾਨਾ ਹਰ ਦਿਲ ਮੇਂ ਪ੍ਰਭੂ ਕਾ ਠਿਕਾਣਾ ਭਾਈ, ਹਰ ਦਿਲ ਮੇਂ ਪ੍ਰਭੂ ਕਾ ਠਿਕਾਣਾ’’
Also Read: ਰੂਹਾਨੀ ਕਾਲਜ ਹੈ ਡੇਰਾ ਸੱਚਾ ਸੌਦਾ 75ਵਾਂ ਰੂਹਾਨੀ ਸਥਾਪਨਾ ਦਿਵਸ ਮੁਬਾਰਕ! ਮੁਬਾਰਕ!
ਕਦੇ ਕਿਸੇ ਦਾ ਦਿਲ ਨਾ ਦੁਖਾਓ, ਹਾਂ ਬਚਨਾਂ ’ਤੇ ਪੱਕਾ ਰਹਿਣਾ ਜ਼ਰੂਰੀ ਹੈ ਉਸ ਤੋਂ ਬਾਅਦ ਕਿਸੇ ’ਤੇ ਟੌਂਟ ਨਾ ਕਸੋ, ਕਿਸੇ ਦਾ ਬੁਰਾ ਨਾ ਤਕਾਓ, ਕਿਸੇ ਨੂੰ ਬੁਰਾ ਕਹੋ ਨਾ, ਕਿਉਂਕਿ ਜਦੋਂ ਤੁਸੀਂ ਦੂਜਿਆਂ ਦਾ ਦਿਲ ਦੁਖਾਉਂਦੇ ਹੋ ਤਾਂ ਭਗਵਾਨ ਦੀ ਪ੍ਰਾਪਤੀ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਹਰ ਦਿਲ ’ਚ ਉਹ ਰਹਿੰਦਾ ਹੈ ਕਣ-ਕਣ ’ਚ, ਜ਼ਰ੍ਹੇ-ਜ਼ਰ੍ਹੇ ’ਚ ਪ੍ਰਭੂ ਮੌਜ਼ੂਦ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੇਕਰ ਤੁਹਾਡਾ ਮੂਢ ਖਰਾਬ ਹੈ, ਤੁਹਾਨੂੰ ਕੋਈ ਟੈਨਸ਼ਨ ਹੈ, ਕੋਈ ਪ੍ਰੇਸ਼ਾਨੀ ਹੈ ਤਾਂ ਤੁਸੀਂ ਉਸ ਪ੍ਰੇਸ਼ਾਨੀ ਨੂੰ, ਉਸ ਟੈਨਸ਼ਨ ਨੂੰ ਸਿਮਰਨ ਰਾਹੀਂ, ਭਗਤੀ-ਇਬਾਦਤ ਨਾਲ ਦੂਰ ਕਰੋ, ਨਾ ਕਿ ਕਿਸੇ ’ਤੇ ਚੀਖ ਕੇ ਜਾਂ ਕਿਸੇ ਨੂੰ ਬੁਰਾ ਕਹਿ ਕੇ ਕਈ ਵਾਰ ਹੁੰਦਾ ਹੈ ਕਿ ਘਰ ’ਚ ਕੋਈ ਪ੍ਰੇਸ਼ਾਨੀ ਆ ਜਾਂਦੀ ਹੈ ਕੋਈ ਮੁਸ਼ਕਲ ਹੁੰਦੀ ਹੈ ਤੁਸੀਂ ਘਰ ’ਚ ਕਹਿਣ ਦੀ ਬਜਾਇ ਬਾਹਰ ਸਮਾਜ ’ਚ ਜਾ ਕੇ ਉਹ ਗੱਲ ਕਹਿੰਦੇ ਹੋ ਗਲਤ ਬੋਲਦੇ ਹੋ ਤਾਂ ਇੱਕ ਤਰ੍ਹਾਂ ਨਾਲ ਪ੍ਰਭੂ ਦੀ ਔਲਾਦ ਦਾ ਦਿਲ ਦੁਖਾਉਂਦੇ ਹੋ ਅਸੀਂ ਕਿੰਨੀ ਵਾਰ ਬੋਲੀ ਹੈ
ਇਹ ਗੱਲ, ਬੇਪਰਵਾਹ ਜੀ ਵੀ ਫਰਮਾਇਆ ਕਰਦੇ, ਹਰ ਬਾਡੀ ’ਚ ਉਨ੍ਹਾਂ ਨੇ ਬੋਲਿਆ ਕਿ ਪਹਿਲਾਂ ਤੋਲੋ ਅਤੇ ਫਿਰ ਬੋਲੋ ਬੋਲਣ ਤੋਂ ਪਹਿਲਾਂ ਥੋੜ੍ਹਾ ਬ੍ਰੇਕ ਲਿਆ ਕਰੋ, ਤੁਨਕ-ਮਿਜਾਜ਼ੀ ਚੰਗੀ ਨਹੀਂ ਹੁੰਦੀ ਤੁਹਾਨੂੰ ਕੋਈ ਗੱਲ ਕਹੀ ਗਈ ਅਤੇ ਝੱਟ ਦੇਣੇ ਤੁਸੀਂ ਉਸ ’ਤੇ ਰਿਐਕਟ ਕਰ ਦਿੱਤਾ ਖਾਸ ਕਰਕੇ ਗੁੱਸੇ ਵਾਲਾ ਜਾਂ ਕੌੜਾ ਕਿਸੇ ਨੂੰ ਬੋਲ ਦਿੱਤਾ, ਇਹ ਗਲਤ ਗੱਲ ਹੈ ਤੁਹਾਨੂੰ ਕੋਈ ਕਿਸੇ ਬਾਰੇ ਗਲਤ ਕਹਿੰਦਾ ਹੈ, ਕਿਸੇ ਬਾਰੇ ਗਲਤ ਬੋਲਦਾ ਹੈ ਜਾਂ ਤੁਹਾਡੇ ਕੋਲ ਆ ਕੇ ਕੋਈ ਕਿਸੇ ਦੀ ਚੁਗਲੀ ਕਰਦਾ ਹੈ,
ਕਿ ਫਲਾਂ ਆਦਮੀ ਤੁਹਾਡੇ ਬਾਰੇ ਬਹੁਤ ਬੁਰਾ ਬੋਲਦਾ ਹੈ ਫਲਾਂ ਆਦਮੀ ਤੁਹਾਨੂੰ ਗਾਲਾਂ ਕੱਢਦਾ ਹੈ, ਤਾਂ ਤੁਰੰਤ ਉਸ ਕੋਲ ਬਹਿਸਬਾਜੀ ਕਰਨ ਨਾ ਜਾਓ, ਇੱਕ ਦਿਨ ਘੱਟ ਤੋਂ ਘੱਟ ਤੁਸੀਂ ਉਸ ਨਾਲ ਗੱਲ ਨਾ ਕਰੋ ਇੱਕ ਦਿਨ ’ਚ ਤੁਹਾਡਾ ਗੁੱਸਾ ਵੈਸੇ ਹੀ 50 ਪਰਸੈਂਟ ਤਾਂ ਚਲਿਆ ਹੀ ਜਾਵੇਗਾ ਅਤੇ ਫਿਰ ਜਾ ਕੇ ਜਦੋਂ ਪੁੱਛੋਂਗੇ ਪਿਆਰ ਨਾਲ ਕਿ ਕੀ ਭਾਈ ਤੁਸੀਂ ਅਜਿਹਾ ਬੋਲਿਆ?
ਤਾਂ ਯਕੀਨ ਮੰਨੋ ਜੋ ਉਸ ਨੇ ਦੱਸਿਆ ਹੋਵੇਗਾ, ਉਸ ਨੇ 5-10 ਪਰਸੈਂਟ ਹੀ ਬੋਲਿਆ ਹੋਵੇਗਾ ਪਰ ਤੀਜੇ ਵਿਅਕਤੀ ਨੇ 100 ਪਰਸੈਂਟ ਉਸ ਨੂੰ ਪਾਲਿਸ਼ ਕਰਕੇ, ਜਾਂ ਮਸਾਲਾ ਲਗਾ ਕੇ ਤੁਹਾਡੇ ਤੱਕ ਪਹੁੰਚਾਇਆ ਤਾਂ ਤੁਸੀਂ ਸਮਝ ਜਾਓਗੇ ਕਿ ਉਹ ਆਦਮੀ ਤੁਹਾਨੂੰ ਲੜਾਉਣਾ ਚਾਹੁੰਦਾ ਹੈ ਤਾਂ ਫਿਰ ਉਸ ਦੀ ਗੱਲ ’ਤੇ ਤੁਸੀਂ ਜਲਦੀ ਯਕੀਨ ਨਾ ਕਰੋ