Negative Thinking ਨਕਾਰਾਤਮਕ ਸੋਚ ਤੋਂ ਪਾਓ ਛੁੱਟੀ
ਨਕਾਰਾਤਮਕ ਵਿਚਾਰ ਵਾਲੇ ਲੋਕ ਹਮੇਸ਼ਾ ਉਦਾਸ ਰਹਿੰਦੇ ਹਨ ਅਤੇ ਹੀਨਤਾ ਦੇ ਸ਼ਿਕਾਰ ਹੋ ਜਾਂਦੇ ਹਨ ਸਕਾਰਾਤਮਕ ਵਿਚਾਰ ਵਾਲੇ ਲੋਕ ਸਿਹਤਮੰਦ ਅਤੇ ਖੁਸ਼ਮਿਜਾਜ਼ ਹੁੰਦੇ ਹਨ ਉਨ੍ਹਾਂ ਦੀ ਸਕਾਰਾਤਮਕਤਾ ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦੇ ਵਿਹਾਰ ਅਤੇ ਉਨ੍ਹਾਂ ਦੀ ਸਿਹਤ ਤੋਂ ਝਲਕਦੀ ਹੈ
Also Read :-
ਨਕਾਰਾਤਮਕ ਸੋਚ-
ਮਨ, ਦਿਮਾਗ ਅਤੇ ਜੀਵਨ ’ਤੇ ਬੁਰਾ ਅਸਰ ਪਾਉਂਦੀ ਹੈ ਇਸ ਲਈ ਨਕਾਰਾਤਮਕ ਭਾਵਨਾਵਾਂ ਤੋਂ ਉੱਪਰ ਉੱਠ ਕੇ ਸਕਾਰਾਤਮਕ ਸੋਚ ਵਿਕਸਤ ਕਰਨਾ ਸਿਹਤ ਅਤੇ ਸੁੰਦਰਤਾ ਨੂੰ ਨਿਖਾਰਨ ਅਤੇ ਦਿਮਾਗ ਨੂੰ ਵਿਕਸਤ ਕਰਨ ’ਚ ਬਹੁਤ ਉਪਯੋਗੀ ਸਿੱਧ ਹੁੰਦਾ ਹੈ ਜੀਵਨ ਨੂੰ ਖੁਸ਼ਨੁੰਮਾ ਜਿਉਣ ਲਈ ਨਕਾਰਾਤਮਕ ਸੋਚ ਨੂੰ ਛੱਡਣਾ ਹੀ ਬਿਹਤਰ ਹੁੰਦਾ ਹੈ ਆਓ ਕੁਝ ਗੱਲਾਂ ’ਤੇ ਅਮਲ ਕਰਕੇ ਨਕਾਰਾਤਮਕ ਸੋਚ ਤੋਂ ਮੁਕਤੀ ਪਾਉਣ ਦਾ ਯਤਨ ਕਰੀਏ
ਵਰਤਮਾਨ ’ਚ ਜਿਉਣਾ ਸਿੱਖੋ-
ਬੀਤੇ ਹੋਏ ਸਮੇਂ ਜਾਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਖੁਦ ਨੂੰ ਚਿੰਤਤ ਨਾ ਬਣਾਓ ਅਜਿਹਾ ਸੋਚਣਾ ਤਨਾਅ ਨੂੰ ਸੱਦਾ ਦੇਣਾ ਹੁੰਦਾ ਹੈ ਜਿਸ ਸਮੇਂ, ਜਿਸ ਹਾਲਾਤ ’ਚ ਹੋ, ਉਸ ਪਲ ਨੂੰ ਭਰਪੂਰ ਜਿਉਣ ਦਾ ਯਤਨ ਕਰੋ ਖੁਸ਼ ਰਹਿਣ ਦਾ ਇਹ ਇੱਕ ਵੱਡਾ ਜ਼ਰੀਆ ਹੈ
ਖੁਦ ਨੂੰ ਬਿਜੀ ਕਰਨਾ ਸਿੱਖੋ-
ਸੁੱਖ-ਦੁੱਖ ਜੀਵਨ ’ਚ ਸਾਰਿਆਂ ਨੂੰ ਹੁੰਦਾ ਹੈ ਇਨ੍ਹਾਂ ਹਮਦਰਦੀਆਂ ਨੂੰ ਦੂਜਿਆਂ ਸਾਹਮਣੇ ਜ਼ਾਹਿਰ ਕਰਨਾ ਸਿੱਖਣਾ ਚਾਹੀਦਾ ਹੈ ਕਿਉਂਕਿ ਸੁੱਖ ਵੰਡਣ ਨਾਲ ਵਧਦਾ ਹੈ ਅਤੇ ਦੁੱਖ ਵੰਡਣ ਨਾਲ ਘੱਟ ਹੁੰਦਾ ਹੈ ਕਦੇ-ਕਦੇ ਅਸੀਂ ਜਿਹੜੀਆਂ ਗੱਲਾਂ ਤੋਂ ਦੁਖੀ ਹਾਂ, ਦੂਜਾ ਵਿਅਕਤੀ ਉਨ੍ਹਾਂ ਦੁੱਖਾਂ ਨਾਲ ਕਿਵੇਂ ਨਜਿੱਠਿਆ ਜਾਵੇ, ਦੀ ਜਾਣਕਾਰੀ ਤੁੁਹਾਨੂੰ ਦੇ ਕੇ ਤੁਹਾਡਾ ਉਤਸ਼ਾਹ ਵਧਾਉਂਦਾ ਹੈ ਇਸ ਨਾਲ ਤੁਸੀਂ ਥੋੜ੍ਹੇ ਮਸਤ ਹੋ ਜਾਂਦੇ ਹੋ
ਕੋਈ ਦਰਦ, ਸੋਗ, ਕ੍ਰੋਧ ਜਾਂ ਨਕਾਰਾਤਮਕ ਸੋਚ ਜੇਕਰ ਤੁਸੀਂ ਜ਼ਾਹਿਰ ਨਹੀਂ ਕਰਦੇ ਤਾਂ ਤੁਸੀਂ ਅੰਦਰ ਹੀ ਅੰਦਰੋਂ ਖੋਖਲੇ ਹੋ ਜਾਂਦੇ ਹੋ ਦੂਜਿਆਂ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਨ ਨਾਲ ਤੁਹਾਡੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ ਅਤੇ ਤੁਸੀਂ ਖੁਦ ਨੂੰ ਵਰਤਮਾਨ ’ਚ ਢਾਲਣ ਦਾ ਯਤਨ ਕਰਕੇ ਉਨ੍ਹਾਂ ਦੁੱਖਾਂ ਤੋਂ ਦੂਰੀ ਬਣਾ ਲੈਂਦੇ ਹੋ
ਪੌੌਸ਼ਟਿਕ ਆਹਾਰ ਲਓ-
ਇਹ ਕਹਾਵਤ ਸੱਚ ਹੈ ‘ਜੈਸਾ ਖਾਓ ਅੰਨ, ਵੈਸਾ ਹੋਗਾ ਮਨ’ ਜੇਕਰ ਅਸੀਂ ਪੌਸ਼ਟਿਕ ਆਹਾਰ ਲੈਂਦੇ ਹਾਂ ਤਾਂ ਅਸੀਂ ਜ਼ਿਆਦਾ ਖੁਸ਼ ਰਹਿੰਦੇ ਹਾਂ ਅਤੇ ਜੇਕਰ ਅਸੀਂ ਪੌਸ਼ਟਿਕ ਭੋਜਨ ਨਹੀਂ ਲੈਂਦੇ ਤਾਂ ਅਸੀਂ ਦੁਖੀ ਅਤੇ ਬੁਝੇ ਰਹਿੰਦੇ ਹਾਂ ਭੋਜਨ ’ਚ ਫਲ, ਸਬਜ਼ੀਆਂ, ਦਾਲਾਂ, ਅਨਾਜ, ਪਨੀਰ, ਦੁੱਧ, ਦਹੀ ਆਦਿ ਠੀਕ ਮਾਤਰਾ ’ਚ ਰੈਗੂਲਰ ਲੈਂਦੇ ਰਹਿਣ ਨਾਲ ਸਰੀਰ ਠੀਕ ਰਹਿੰਦਾ ਹੈ ਅਤੇ ਵਿਚਾਰ ਸਕਾਰਾਤਮਕ ਬਣਦੇ ਹਨ ਜੰਕ ਫੂਡ, ਤਲੇ ਹੋਏ ਖਾਧ ਪਦਾਰਥ, ਤੇਜ ਮਿਰਚ ਮਸਾਲੇ ਹਾਜ਼ਮਾ ਵੀ ਵਿਗਾੜਦੇ ਹਨ ਅਤੇ ਵਿਚਾਰ ਨਕਾਰਾਤਮਕ ਬਣਾਉਂਦੇ ਹਨ ਪੌਸ਼ਟਿਕ ਆਹਾਰ ਅਪਣਾ ਕੇ ਅਸੀਂ ਜੀਵਨ ਖੁਸ਼ਹਾਲ ਬਣਾਈਏ
ਨਿਯਮਬੱਧ ਚੱਲੋ-
ਜੀਵਨ ’ਚ ਅੱਗੇ ਵਧਣ ਦੀ ਇੱਛਾ ਸਾਰਿਆਂ ਨੂੰ ਹੁੰਦੀ ਹੈ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਆਪਣੀਆਂ ਯੋਜਨਾਵਾਂ ਨੂੰ ਇਕੱਠਾ ਕਰਕੇ ਉਨ੍ਹਾਂ ’ਤੇ ਰੈਗੂਲਰ ਚੱਲੋ ਜਦੋਂ ਟੀਚੇ ਦੀ ਪੂਰਤੀ ਹੋਵੇਗੀ ਤਾਂ ਮਨ ਖੁਸ਼ ਰਹੇਗਾ ਅਤੇ ਵਿਚਾਰ ਵੀ ਸਕਾਰਾਤਮਕ ਰਹਿਣਗੇ ਬਿਨਾ ਪਲਾਨ ਤਰੀਕੇ ਨਾਲ ਚੱਲਣ ’ਤੇ ਟੀਚੇ ਦੀ ਪ੍ਰਾਪਤੀ ਨਹੀਂ ਹੋਵੇਗੀ ਅਤੇ ਜੀਵਨ ਦੇ ਹਰ ਵਿਚਾਰ ਵੀ ਨਕਾਰਾਤਮਕ ਹੋ ਜਾਣਗੇ ਤਾਂ ਕਿਉਂ ਨਾ ਯੋਜਨਾਬੱਧ ਚੱਲ ਕੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾਵੇ
ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਬਟੋਰੋ-
ਕਦੇ ਖੁਸ਼ੀ ਕਦੇ ਗਮ, ਇਹ ਸਭ ਤਾਂ ਜੀਵਨ ਦੇ ਅੰਗ ਹਨ ਕਿਉਂ ਨਾ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਆਨੰਦ ਲਈਏ ਤਾਂ ਕਿ ਜੀਵਨ ਜ਼ਿਆਦਾ ਆਨੰਦਮਈ ਬਣ ਸਕੇ ਜ਼ਿੰਦਗੀ ਸਮੱਸਿਆਵਾਂ ਨਾਲ ਘਿਰੀ ਹੋਈ ਹੈ ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਮੱਸਿਆਵਾਂ ਦੀ ਕੈਦ ’ਚੋਂ ਖੁਦ ਨੂੰ ਆਜ਼ਾਦ ਕਰਨਾ ਹੋਵੇਗਾ ਫਿਰ ਜ਼ਿੰਦਗੀ ਜੀਅ ਸਕਾਂਗੇ
ਗਹਿਰੀ ਨੀਂਦ-
ਭਰਪੂਰ ਸੌਣਾ ਅਤੇ ਸਾਊਂਡ ਸਲੀਪ ਲੈਣਾ ਚੰਗੀ ਸਿਹਤ ਅਤੇ ਤੇਜ਼ ਦਿਮਾਗ ਲਈ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਨੀਂਦ ਪੂਰੀ ਲੈਂਦੇ ਹੋ ਤਾਂ ਸਰੀਰ ਅਤੇ ਦਿਮਾਗ ਚੁਸਤ ਰਹਿੰਦੇ ਹਨ ਜਿਹੜੇ ਲੋਕਾਂ ਨੂੰ ਅਨਿੰਦਰਾ ਦੀ ਪ੍ਰੇਸ਼ਾਨੀ ਹੁੰਦੀ ਹੈ, ਉਨ੍ਹਾਂ ਦੇ ਮਨ ’ਚ ਨਕਾਰਾਤਮਕ ਵਿਚਾਰ ਘੁੰਮਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਇਸ ਲਈ ਸੌਣ ਤੋਂ ਘੱਟ ਤੋਂ ਘੱਟ ਦੋ ਘੰਟੇ ਪਹਿਲਾਂ ਕੁਝ ਵੀ ਨਕਾਰਾਤਮਕ ਨਾ ਸੋਚੋ ਘਰ ’ਚ ਵਾਤਾਵਰਨ ਹਲਕਾ ਰੱਖੋ ਜੇਕਰ ਟੀਵੀ ਵੀ ਦੇਖਣਾ ਹੈ ਤਾਂ ਹਾਸੇ ਵਾਲੇ ਪ੍ਰੋਗਰਾਮ ਦੇਖੋ, ਪੜ੍ਹਨ ਦੇ ਸ਼ੌਕੀਨ ਹੋ ਤਾਂ ਹਲਕਾ-ਫੁਲਕਾ ਪੜ੍ਹੋ ਜਿਸ ਨਾਲ ਦਿਮਾਗ ਨੂੰ ਸੋਚਣਾ ਨਾ ਪਵੇ
ਦਿਨ ’ਚ ਕੁਝ ਸਮਾਂ ਆਪਣੇ ਲਈ ਕੱਢੋ-
ਦਿਨ ’ਚ ਕੋਈ ਵੀ ਸਮਾਂ ਜੋ ਤੁਹਾਨੂੰ ਸੂਟ ਕਰੇ, ਆਪਣੇ ਲਈ ਇਕਾਂਤ ’ਚ ਬੈਠਣ ਲਈ ਰੱਖੋ ਉਸ ਸਮੇਂ ਮੈਡੀਟੇਸ਼ਨ ਕਰੋ, ਆਪਣੇ ਬਾਰੇ ਸੋਚੋ, ਨਿਰਵਿਚਾਰ ਬੈਠੋ, ਸ਼ਾਂਤ ਬੈਠੋ, ਲੰਮੇ ਡੂੰਘੇ ਸਾਹ ਲਓ, ਜਾਪ ਕਰੋ ਮਨ ਸ਼ਾਂਤ ਅਤੇ ਸਥਿਰ ਹੋਵੇਗਾ ਜਦੋਂ ਤੁਸੀਂ ਬਾਹਰ ਆਓਗੇ ਤਾਂ ਮਨ ’ਚ ਸਕਾਰਾਤਮਕ ਵਿਚਾਰ ਉੱਪਜਣਗੇ
ਖੂਬ ਹੱਸੋ ਅਤੇ ਮੁਸਕਰਾਓ-
ਮਨੋਵਿਗਿਆਨਕਾਂ ਅਨੁਸਾਰ ਦਿਲ ਖੋਲ੍ਹ ਕੇ ਹੱਸੋ ਇਸ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਰਹਿਣਗੀਆਂ ਕਿਸੇ ਨੂੰ ਵੀ ਮਿਲੋ ਤਾਂ ਮੁਸਕੁਰਾ ਕੇ ਮਿਲੋ ਤਾਂ ਕਿ ਸਾਹਮਣੇ ਵਾਲਾ ਵੀ ਰਿਲੈਕਸ ਮਹਿਸੂਸ ਕਰੇ ਹਰ ਸਮੇਂ ਦੁੱਖੜੇ ਨਾ ਰੋਵੋ ਖੁਦ ਵੀ ਹੱਸੋ, ਦੂਜਿਆਂ ਨੂੰ ਵੀ ਹਸਾਓ ਅਜਿਹਾ ਮਾਹੌਲ ਨਕਾਰਾਤਮਕ ਸੋਚਣ ਹੀ ਨਹੀਂ ਦੇਵੇਗਾ
ਕਸਰਤ ਕਰੋ-
ਹਰ ਰੋਜ਼ 30 ਮਿੰਟਾਂ ਦੀ ਕਸਰਤ ਸਰੀਰ ਲਈ ਬਹੁਤ ਜ਼ਰੂਰੀ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ ਅਤੇ ਸੋਚ ਨੂੰ ਸਕਾਰਾਤਮਕ ਵੀ ਬਣਾਉਂਦਾ ਹੈ ਕਸਰਤ ਨਾਲ ਸਰੀਰ ਅਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਹਨ ਜਦੋਂ ਮਨ ਵੀ ਖੁਸ਼ ਅਤੇ ਤਨ ਵੀ ਖੁਸ਼ ਤਾਂ ਕੀ ਕੰਮ ਹੈ ਨਕਾਰਾਤਮਕਤਾ ਦਾ
ਖੂਬ ਪਾਣੀ ਪੀਓ-
ਪਾਣੀ ਸਰੀਰ ਦੇ ਪਾਚਣ-ਤੰਤਰ ਨੂੰ ਠੀਕ ਰੱਖਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ’ਚ ਮੱਦਦ ਕਰਦਾ ਹੈ, ਇਸ ਲਈ ਦਿਨ ’ਚ ਪਾਣੀ ਖੂਬ ਪੀਓ ਤਾਂ ਕਿ ਸਰੀਰ ’ਚ ਪਾਣੀ ਦੀ ਕਮੀ ਨਾ ਹੋ ਸਕੇ ਡੀ-ਹਾਈਡਰੇਸ਼ਨ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਖੂਬ ਪਾਣੀ ਪੀਓ ਅਤੇ ਸਿਹਤਮੰਦ ਜੀਵਨ ਜੀਓ
ਸਿਹਤਮੰਦ ਦਰਪਣ