Maharaja Vikramaditya -sachi shiksha punjabi

ਮਹਾਰਾਜਾ ਵਿਕ੍ਰਮਾਦਿੱਤਿਆ ਦੇ ਨਵਰਤਨ

ਅਕਬਰ ਨੇ ਮਹਾਨ ਮਹਾਰਾਜਾ ਵਿਕ੍ਰਮਾਦਿੱਤਿਆ ਦੀ ਤਰਜ਼ ’ਤੇ ਨੌਂ ਰਤਨ ਰੱਖੇ ਸਨ ਆਓ ਰਾਜਾ ਵਿਕ੍ਰਮਾਦਿੱਤਿਆ ਦੇ ਨਵਰਤਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਰਾਜਾ ਵਿਕ੍ਰਮਾਦਿੱਤਿਆ ਦੇ ਦਰਬਾਰ ’ਚ ਮੌਜ਼ੂਦ ਨਵਰਤਨਾਂ ’ਚ ਉੱਚ ਕੋਟੀ ਦੇ ਕਵੀ, ਵਿੱਦਵਾਨ, ਗਾਇਕ ਅਤੇ ਗਣਿਤ ਦੇ ਪ੍ਰਸਿੱਧ ਪੰਡਿਤ ਸ਼ਾਮਲ ਸਨ ਜਿਨ੍ਹਾਂ ਦੀ ਯੋਗਤਾ ਦਾ ਡੰਕਾ ਦੇਸ਼ ਵਿਦੇਸ਼ ’ਚ ਵੱਜਦਾ ਸੀ

Maharaja Vikramaditya ਇਹ ਹਨ ਨਵਰਤਨ….

ਧੰਨਵੰਤਰੀ

ਨਵਰਤਨਾਂ ’ਚ ਇਨ੍ਹਾਂ ਦੀ ਨਾਂਅ ਗਿਣਾਇਆ ਗਿਆ ਹੈ ਇਨ੍ਹਾਂ ਦੇ ਰਚਿਤ ਨੌਂ ਗ੍ਰੰਥ ਹਨ ਉਹ ਸਾਰੇ ਆਯੂਰਵੈਦ ਇਲਾਜ ਸ਼ਾਸਤਰ ਨਾਲ ਸਬੰਧਿਤ ਹਨ ਮੈਡੀਕਲ ’ਚ ਇਹ ਵੱਡੇ ਮਾਹਿਰ ਸਨ ਅੱਜ ਵੀ ਕਿਸੇ ਵੈਦ ਦੀ ਪ੍ਰਸ਼ੰਸਾ ਕਰਨੀ ਹੋਵੇ ਤਾਂ ਉਸ ਦੀ ‘ਧਨਵੰਤਰੀ’ ਨਾਲ ਤੁਲਨਾ ਕੀਤੀ ਜਾਂਦੀ ਹੈ

ਸ਼ਕਪਣਕ

ਜਿਵੇਂ ਕਿ ਇਸ ਦੇ ਨਾਂਅ ਤੋਂ ਪ੍ਰਤੀਤ ਹੁੰਦਾ ਹੈ, ਇਹ ਬੋਧ ਸੰਨਿਆਸੀ ਸਨ ਇਸ ਤੋਂ ਇੱਕ ਗੱਲ ਇਹ ਵੀ ਸਿੱਧ ਹੁੰਦੀ ਹੈ ਕਿ ਪ੍ਰਾਚੀਨ ਕਾਲ ’ਚ ਮੰਤਰੀਤਵ ਗੁਜ਼ਰ-ਬਸਰ ਦਾ ਸਾਧਨ ਨਹੀਂ ਸੀ ਸਗੋਂ ਲੋਕਾਂ ਦੀ ਭਲਾਈ ਦੀ ਭਾਵਨਾ ਨਾਲ ਮੰਤਰੀ ਪ੍ਰੀਸ਼ਦ ਦਾ ਗਠਨ ਕੀਤਾ ਜਾਂਦਾ ਸੀ ਇਹੀ ਕਾਰਨ ਹੈ ਕਿ ਸੰਨਿਆਸੀ ਵੀ ਮੰਤਰੀ ਮੰਡਲ ਦੇ ਮੈਂਬਰ ਹੁੰਦੇ ਸਨ ਇਨ੍ਹਾਂ ਨੇ ਕੁਝ ਗ੍ਰੰਥ ਲਿਖੇ ਸਨ, ਜਿਨ੍ਹਾਂ ’ਚ ‘ਭਿਕਸ਼ਾਟਨ’ ਅਤੇ ‘ਨਾਨਾਰਥਕੋਸ਼’ ਹੀ ਉਪਲੱਬਧ ਦੱਸੇ ਜਾਂਦੇ ਹਨ

ਅਮਰ ਸਿੰਘ

ਇਹ ਮਾਹਿਰ ਵਿੱਦਵਾਨ ਸਨ ਬੋਧ-ਗਇਆ ਦੇ ਵਰਤਮਾਨ ਬੁੱਧ ਮੰਦਰ ਤੋਂ ਮਤਲਬ ਇੱਕ ਸ਼ਿਲਾਲੇਖ ਦੇ ਆਧਾਰ ’ਤੇ ਇਨ੍ਹਾਂ ਨੂੰ ਉਸ ਮੰਦਰ ਦਾ ਨਿਰਮਾਤਾ ਕਿਹਾ ਜਾਂਦਾ ਹੈ ਉਨ੍ਹਾਂ ਦੇ ਕਈ ਗ੍ਰੰਥਾਂ ’ਚ ਇੱਕ-ਇੱਕ ‘ਅਮਰਕੋਸ਼’ ਗ੍ਰੰਥ ਅਜਿਹਾ ਹੈ ਕਿ ਉਸ ਦੇ ਆਧਾਰ ’ਤੇ ਉਨ੍ਹਾਂ ਦਾ ਯਸ਼ ਅਖੰਡ ਹੈ ਸੰਸਕ੍ਰਿਤਕਾਰਾਂ ’ਚ ਇੱਕ ਉਕਤੀ ਵਿਸ਼ੇਸ਼ਤਾ ਹੈ ਜਿਸ ਦਾ ਅਰਥ ਹੈ ‘ਅਸ਼ਟਾਧਿਆਈ’ ਪੰਡਿਤਾਂ ਦੀ ਮਾਤਾ ਹੈ ਅਤੇ ‘ਅਮਰਕੋਸ਼’ ਪੰਡਿਤਾਂ ਦਾ ਪਿਤਾ ਭਾਾਵ ਜੇਕਰ ਕੋਈ ਇਨ੍ਹਾਂ ਦੋਵਾਂ ਗ੍ਰੰਥਾਂ ਨੂੰ ਪੜ੍ਹ ਲਵੇ ਤਾਂ ਉਹ ਮਹਾਨ ਪੰਡਿਤ ਬਣ ਜਾਂਦਾ ਹੈ

ਸ਼ੰਕੁ

ਇਨ੍ਹਾਂ ਦਾ ਪੂਰਾ ਨਾਂਅ ‘ਸੜਕਕ’ ਹੈ ਇਨ੍ਹਾਂ ਦਾ ਇੱਕ ਹੀ ਕਾਵਿ ਗ੍ਰੰਥ ‘ਭੁਵਨਾਭਯੁਦਯ’ ਬਹੁਤ ਪ੍ਰਸਿੱਧ ਰਿਹਾ ਹੈ ਪਰ ਅੱਜ ਉਹ ਵੀ ਪੁਰਾਤੱਤਵ ਦਾ ਵਿਸ਼ਾ ਬਣਿਆ ਹੋਇਆ ਹੈ ਇਨ੍ਹਾਂ ਨੂੰ ਸੰਸਕ੍ਰਿਤ ਦਾ ਮਾਹਿਰ ਵਿੱਦਵਾਨ ਮੰਨਿਆ ਗਿਆ ਹੈ

ਵੇਤਾਲਭੱਟ

ਵਿਕਰਮ ਅਤੇ ਵੇਤਾਲ ਦੀ ਕਹਾਣੀ ਜਗਤਪ੍ਰਸਿੱਧ ਹੈ ‘ਵੇਤਾਲ ਪੰਚਵਿੰਸ਼ਤੀ’ ਦੇ ਰਚੇਤਾ ਇਹੀ ਸਨ, ਪਰ ਕਿਤੇ ਵੀ ਇਨ੍ਹਾਂ ਦਾ ਨਾਂਅ ਦੇਖਣ ਸੁਣਨ ਨੂੰ ਹੁਣ ਨਹੀਂ ਮਿਲਦਾ ‘ਵੇਤਾਲ ਪਚੀਸੀ’ ਤੋਂ ਹੀ ਇਹ ਸਿੱਧ ਹੁੰਦਾ ਹੈ ਕਿ ਸਮਾਰਟ ਵਿਕਰਮ ਦੇ ਹੋਂਦ ਨਾਲ ਵੇਤਾਲਭੱਟ ਕਿੰਨੇ ਪ੍ਰਭਾਵਿਤ ਸਨ ਇਹੀ ਇਨ੍ਹਾਂ ਦੀ ਇੱਕੋ ਇੱਕ ਰਚਨਾ ਉਪਲੱਬਧ ਹੈ

ਘਟਖਰਪਰ

ਜੋ ਸੰਸਕ੍ਰਿਤ ਜਾਣਦੇ ਹਨ ਕਿ ਉਹ ਸਮਝ ਸਕਦੇ ਹਨ ਕਿ ‘ਘਟਖਰਪਰ’ ਕਿਸੇ ਵਿਅਕਤੀ ਦਾ ਨਾਂਅ ਨਹੀਂ ਹੋ ਸਕਦਾ ਇਨ੍ਹਾਂ ਦਾ ਵੀ ਅਸਲ ਨਾਂਅ ਇਹ ਨਹੀਂ ਹੈ ਮਾਨਤਾ ਹੈ ਕਿ ਇਨ੍ਹਾਂ ਦੀ ਪ੍ਰਤਿੱਗਿਆ ਸੀ ਕਿ ਜੋ ਕਵੀ ਅਨੁਪ੍ਰਾਸ ਅਤੇ ਯਮਕ ’ਚ ਇਨ੍ਹਾਂ ਨੂੰ ਹਰਾ ਦੇਵੇਗਾ ਉਨ੍ਹਾਂ ਦੇ ਇਹ ਫੁੱਟੇ ਤੌੜੇ ਨਾਲ ਪਾਣੀ ਭਰਨਗੇ ਬਸ ਉਦੋਂ ਤੋਂ ਹੀ ਇਨ੍ਹਾਂ ਦਾ ਨਾਂਅ ‘ਘਟਖਰਪਰ’ ਪ੍ਰਸਿੱਧ ਹੋ ਗਿਆ ਅਤੇ ਅਸਲ ਨਾਂਅ ਲੁਪਤ ਹੋ ਗਿਆ ਇਨ੍ਹਾਂ ਦੀ ਰਚਨਾ ਦਾ ਨਾਂਅ ਵੀ ‘ਘਟਖਰਪਰ ਕਾਵਿ’ ਹੀ ਹੈ ਯਮਕ ਅਤੇ ਅਨੁਪ੍ਰਾਸ ਦਾ ਉਹ ਅਨੁਪਮਮਈ ਗ੍ਰੰਥ ਹੈ ਇਨ੍ਹਾਂ ਦਾ ਇੱਕ ਹੋਰ ਗ੍ਰੰਥ ‘ਨੀਤੀਸਾਰ’ ਦੇ ਨਾਂਅ ਨਾਲ ਵੀ ਪ੍ਰਾਪਤ ਹੁੰਦਾ ਹੈ

ਕਾਲਿਦਾਸ

ਅਜਿਹਾ ਮੰਨਿਆ ਜਾਂਦਾ ਹੈ ਕਿ ਕਾਲਿਦਾਸ ਸਮਰਾਟ ਵਿਕ੍ਰਮਾਦਿੱਤਿਆ ਦੇ ਜਾਨੋ-ਪਿਆਰੇ ਕਵੀ ਸਨ ਉਨ੍ਹਾਂ ਨੇ ਵੀ ਆਪਣੇ ਗ੍ਰੰਥਾਂ ’ਚ ਵਿਕਰਮ ਦੀ ਸ਼ਖਸ਼ੀਅਤ ਦਾ ੳੁੱਜਵਲ ਸਵਰੂਪ ਦਰਸਾਇਆ ਹ ਕਾਲੀਦਾਸ ਦੀ ਕਥਾ ਵਿਚਿੱਤਰ ਹੈ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਦੇਵੀ ‘ਕਾਲੀ’ ਦੀ ਕ੍ਰਿਪਾ ਨਾਲ ਵਿੱਦਿਆ ਪ੍ਰਾਪਤ ਹੋਈ ਸੀ ਇਸ ਲਈ ਇਨ੍ਹਾਂ ਦਾ ਨਾਂਅ ‘ਕਾਲੀਦਾਸ’ ਪੈ ਗਿਆ ਸੰਸਕ੍ਰਿਤ ਵਿਆਕਰਨ ਦੀ ਦ੍ਰਿਸ਼ਟੀ ਨਾਲ ਇਹ ਕਾਲਿਦਾਸ ਹੋਣਾ ਚਾਹੀਦਾ ਸੀ ਪਰ ਅਪਵਾਦ ਰੂਪ ’ਚ ਕਾਲੀਦਾਸ ਦੀ ਪ੍ਰਤਿਭਾ ਨੂੰ ਦੇਖ ਕੇ ਇਸ ’ਚ ਉਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਿ ‘ਵਿਸ਼ਵਾਮਿੱਤਰ’ ਨੂੰ ਉਸੇ ਰੂਪ ’ਚ ਰੱਖਿਆ ਗਿਆ

ਜੋ ਹੈ, ਕਾਲਿਦਾਸ ਦੀ ਵਿਦਵਤਾ ਅਤੇ ਕਾਵਿ ਪ੍ਰਤਿਭਾ ਦੇ ਵਿਸ਼ੇ ’ਚ ਹੁਣ ਦੋ ਮਤ ਨਹੀਂ ਹਨ ਉਹ ਨਾ ਸਿਰਫ ਆਪਣੇ ਸਮੇਂ ਦੇ ਅਪ੍ਰੀਤਮ ਸਾਹਿਤਕਾਰ ਸਨ ਸਗੋਂ ਅੱਜ ਤੱਕ ਵੀ ਕੋਈ ਉਨ੍ਹਾਂ ਵਰਗਾ ਅਪ੍ਰਿਤਮ ਸਾਹਿਤਕਾਰ ਪੈਦਾ ਨਹੀਂ ਹੋਇਆ ਹੈ ਉਨ੍ਹਾਂ ਦੇ ਚਾਰ ਕਾਵਿ ਅਤੇ ਤਿੰਨ ਨਾਟਕ ਪ੍ਰਸਿੱਧ ਹਨ ਸ਼ੰਕੁਤਲਾ ਉਨ੍ਹਾਂ ਦੀ ਸ਼ਾਨਦਾਰ ਕ੍ਰਿਤੀ ਮੰਨੀ ਜਾਂਦੀ ਹੈ

ਵਰਾਹਮਿਹਿਰ

ਭਾਰਤੀ ਜੋਤਿਸ਼ ਸ਼ਾਸਤਰ ਇਨ੍ਹਾਂ ਨਾਲ ਮਾਣਮਾਈ ਹੋ ਗਿਆ ਹੈ ਇਨ੍ਹਾਂ ਨੇ ਕਈ ਗ੍ਰੰਥਾਂ ਦੀ ਸੁੰਦਰ ਸ਼ੁਰੂਆਤ ਕੀਤੀ ਹੈ ਇਨ੍ਹਾਂ ’ਚ ‘ਬ੍ਰਹਜਾਤਕ’, ਸੂਰਿਆ ਸਿਧਾਂਤ, ‘ਬ੍ਰਹਿਸਪਤੀ ਸੰਹਿਤਾ’, ‘ਪੰਚਸਿਧਾਂਤੀ’ ਮੁੱਖ ਹਨ ਗਣਕ ਤਰੰਗਿਣੀ’, ‘ਲਘੂ-ਜਾਤਕ’, ‘ਸਮਾਸ ਸੰਹਿਤਾ’, ‘ਵਿਆਹ ਪਟਲ’, ‘ਯੋਗ ਯਾਤਰ’, ਆਦਿ ਦਾ ਵੀ ਇਨ੍ਹਾਂ ਦੇ ਨਾਂਅ ਨਾਲ ਜ਼ਿਕਰ ਪਾਇਆ ਜਾਂਦਾ ਹੈ

ਵਰਰੁਚੀ

ਕਾਲਿਦਾਸ ਵਾਂਗ ਹੀ ਵਰਰੁਚੀ ਵੀ ਹੋਰਾਂ ਕਾਵਿ-ਲੇਖਕਾਂ ’ਚ ਗਿਣੇ ਜਾਂਦੇ ਹਨ ‘ਸਦੁਕਿਤਕਰਨਾਮ੍ਰਤ’, ‘ਸੁਭਾਸ਼ਿਤਾਵਲੀ’ ਅਤੇ ‘ਸ਼ਾਰਡਧਰ ਸੰਹਿਤਾ’, ਇਨ੍ਹਾਂ ਦੀਆਂ ਰਚਨਾਵਾਂ ’ਚ ਗਿਣੀਆਂ ਜਾਂਦੀਆਂ ਹਨ
ਇਨ੍ਹਾਂ ਦੇ ਨਾਂਅ ’ਤੇ ਮੱਤਭੇਦ ਹੈ ਕਿਉਂਕਿ ਇਸ ਨਾਂਅ ਦੇ ਤਿੰਨ ਵਿਅਕਤੀ ਹੋਏ ਹਨ, ਉਨ੍ਹਾਂ ’ਚੋਂ

  1. ਪਾਣਿਨੀਅ ਵਿਆਕਰਨ ਦੇ ਟਿੱਪਣੀਕਾਰ: ਵਰਰੁਚੀ ਕਾਤਿਆਇਨ,
  2. ‘ਪ੍ਰਾਪਤ ਪ੍ਰਕਾਸ਼ ਦੇ ਮੋਢੀ: ਵਰਰੁਚੀ
  3. ਸੁਕਿਤ ਗ੍ਰੰਥਾਂ ’ਚ ਪ੍ਰਾਪਤ ਕਵੀ: ਵਰਰੁਚੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!