ਨਵਰਤਨ ਕੋਰਮਾ

Navratan Korma Recipe ਕੋਰਮਾ ਲਈ ਸਮੱਗਰੀ:

 • ਆਲੂ-1, ਮਟਰ-1/4 ਕੱਪ,
 • ਬੀਨਸ-1/4 ਕੱਪ,
 • ਸ਼ਿਮਲਾ ਮਿਰਚ-1,
 • ਗਾਜਰ-1,
 • ਟਮਾਟਰ-1,
 • ਪਿਆਜ-1,
 • ਅਦਰਕ-ਲਸਣ ਪੇਸਟ-1 ਟੀ ਸਪੂਨ,
 • ਨਾਰੀਅਲ ਦੁੱਧ-3/4 ਕੱਪ,
 • ਹਲਦੀ-1/2 ਟੀ ਸਪੂਨ,
 • ਲਾਲ ਮਿਰਚ,
 • ਪਾਊਡਰ-1/2 ਟੀ ਸਪੂਨ,
 • ਧਨੀਆ ਪਾਊਡਰ-1 ਟੀ ਸਪੂਨ,
 • ਗਰਮ ਮਸਾਲਾ-1 ਟੀ ਸਪੂਨ,
 • ਘਿਓ/ਤੇਲ-2 ਟੇਬਲ ਸਪੂਨ,
 • ਲੂਣ-ਸਵਾਦ ਅਨੁਸਾਰ

ਪੇਸਟ ਲਈ ਸਮੱਗਰੀ:

 • ਕਾਜੂ-8-10,
 • ਬਾਦਾਮ 8-10,
 • ਖਰਬੂਜ਼ੇ ਦੇ ਬੀਜ 1 ਟੇਬਲ ਸਪੂਨ

Navratan Korma Recipe ਸਜਾਵਟ ਲਈ ਸਮੱਗਰੀ:

ਅਨਾਰ ਦੇ ਦਾਣੇ-2 ਟੇਬਲ ਸਪੂਨ, ਕਾਜੂ-1 ਟੇਬਲਸਪੂਨ, ਕਿਸ਼ਮਿਸ਼-1 ਟੇਬਲਸਪੂਨ, ਘਿਓ-1 ਟੇਬਲ ਸਪੂਨ
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਖਰਬੂਜੇ ਦੇ ਬੀਜ ਅਤੇ ਬਾਦਾਮ ਨੂੰ ਪਾਣੀ ’ਚ ਭਿਓਂ ਕੇ ਅੱਧੇ ਘੰਟੇ ਲਈ ਰੱਖ ਦਿਓ ਇਸ ਤੋਂ ਬਾਅਦ ਇਨ੍ਹਾਂ ਨੂੰ ਪਾਣੀ ’ਚੋਂ ਕੱਢ ਲਓ ਅਤੇ ਬਾਦਾਮ ਦਾ ਛਿਲਕਾ ਉਤਾਰ ਲਓ ਹੁਣ ਮਿਕਸਰ ਜਾਰ ’ਚ ਇਹ ਸਾਰੀ ਸਮੱਗਰੀ ਪਾ ਦਿਓ ਅਤੇ ਇਸ ਨੂੰ ਗਰਾਇੰਡ ਕਰਕੇ ਪੇਸਟ ਤਿਆਰ ਕਰ ਲਓ

ਪੇਸਟ ਨੂੰ ਇੱਕ ਬਾਊਲ ’ਚ ਕੱਢ ਕੇ ਅਲੱਗ ਰੱਖ ਦਿਓ ਇਸ ਤੋਂ ਬਾਅਦ ਆਲੂ, ਸ਼ਿਮਲਾ ਮਿਰਚ, ਗਾਜਰ, ਟਮਾਟਰ, ਪਿਆਜ ਅਤੇ ਬੀਂਸ ਦੇ ਛੋਟੇ-ਛੋਟੇ ਟੁਕੜੇ ਕਰ ਲਓ ਹੁਣ ਇੱਕ ਕੜਾਹੀ ’ਚ ਤੇਲ ਪਾ ਕੇ ਉਸ ਨੂੰ ਮੀਡੀਅਮ ਸੇਕੇ ’ਤੇ ਗਰਮ ਕਰੋ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ’ਚ ਪਿਆਜ ਨਰਮ ਹੋ ਕੇ ਸੁਨਹਿਰਾ ਹੋ ਜਾਵੇ ਤਾਂ ਉਸ ’ਚ ਅਦਰਕ-ਲਸਣ ਦਾ ਪੇਸਟ ਪਾ ਕੇ ਭੁੰਨੋ ਹੁਣ ਇਸ ਮਸਾਲੇ ’ਚ ਬਾਰੀਕ ਕੱਟਿਆ ਟਮਾਟਰ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾ ਕੇ ਮਿਕਸ ਕਰੋ ਇਸ ਤੋਂ ਬਾਅਦ ਕਾਜੂ-ਖਰਬੂਜੇ ਦੇ ਬੀਜ ਨਾਲ ਤਿਆਰ ਕੀਤਾ ਗਿਆ ਪੇਸਟ ਅਤੇ 1/4 ਕੱਪ ਪਾਣੀ ਪਾ ਕੇ ਪਕਾਓ ਇਸ ਮਿਸ਼ਰਨ ਨੂੰ 2-3 ਮਿੰਟ ਪਕਾਓ,

ਇਸ ਤੋਂ ਬਾਅਦ ਸਾਰੀਆਂ ਕੱਟੀਆਂ ਸਬਜ਼ੀਆਂ ਨੂੰ ਪਾ ਕੇ ਮਿਸ਼ਰਨ ਨਾਲ ਚੰਗੀ ਤਰ੍ਹਾਂ ਮਿਲਾ ਲਓ ਇਸ ਤੋਂ ਬਾਅਦ ਉੱਪਰੋਂ ਇੱਕ ਕੱਪ ਪਾਣੀ ਅਤੇ ਨਾਰੀਅਲ ਦੁੱਧ ਪਾ ਦਿਓ ਹੁਣ ਕੜਾਹੀ ਨੂੰ ਢਕ ਦਿਓ ਅਤੇ ਸਬਜ਼ੀ ਨੂੰ 10-15 ਮਿੰਟਾਂ ਤੱਕ ਹਲਕੇ ਸੇਕੇ ’ਤੇ ਪੱਕਣ ਦਿਓ ਵਿੱਚ-ਵਿੱਚ ਦੀ ਸਬਜੀ ਨੂੰ ਹਿਲਾਉਂਦੇ ਵੀ ਰਹੋ ਹੁਣ ਇੱਕ ਛੋਟਾ ਪੈਨ ਲਓ ਅਤੇ ਉਸ ’ਚ ਘਿਓ ਪਾ ਕੇ ਗਰਮ ਕਰੋ ਜਦੋਂ ਘਿਓ ਗਰਮ ਹੋ ਜਾਵੇ, ਤਾਂ ਉਸ ’ਚ ਕਾਜੂ ਪਾ ਕੇ ਚੰਗੀ ਤਰ੍ਹਾਂ ਫਰਾਈ ਕਰਕੇ ਪਲੇਟ ’ਚ ਕੱਢ ਲਓ ਜਦੋਂ ਸਬਜ਼ੀ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਸਬਜ਼ੀ ਨੂੰ ਇੱਕ ਵੱਡੇ ਬਾਊਲ ’ਚ ਕੱਢ ਲਓ ਇਸ ਤੋਂ ਬਾਅਦ ਇਸ ’ਤੇ ਫਰਾਈਡ ਕਾਜੂ, ਕਿਸ਼ਮਿਸ਼ ਅਤੇ ਅਨਾਰ ਦਾਣਿਆਂ ਦੀ ਸਜਾਵਟ ਕਰੋ ਲੰਚ ਜਾਂ ਡਿਨਰ ’ਚ ਨਵਰਤਨ ਕੋਰਮਾ ਪਰਾਂਠੇ, ਨਾਨ ਜਾਂ ਰਾਈਸ ਨਾਲ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!