ਅਜਿਹਾ ਹਾਦਸਾ ਜਿਸ ਨੇ ਹਿੱਲਾ ਦਿੱਤੀ ਪੂਰੀ ਦੁਨੀਆਂ ਟਾਈਟੈਨਿਕ ਪਾਰਟ-2
111 ਸਾਲਾਂ ਬਾਅਦ ਫਿਰ ਟਾਈਟੈਨਿਕ ਨਾਲ ਜੁੜੀ ਤ੍ਰਾਸਦੀ ਸਬਮਰੀਨ ਪਣਡੁੱਬੀ ਦੇ ਰੂਪ ’ਚ ਵਾਪਸ ਆਈ, ਸਵਾਰ ਸਾਰੇ 5 ਯਾਤਰੀਆਂ ਦੀ ਮੌਤ
ਟਾਈਟੈਨਿਕ ਆਪਣੇ ਜ਼ਮਾਨੇ ਦਾ ਸਭ ਤੋਂ ਵਿਸ਼ਾਲ ਅਤੇ ਆਲੀਸ਼ਾਨ ਜਹਾਜ਼ ਸੀ ਲਾਂਚ ਤੋਂ ਪਹਿਲਾਂ ਹੀ ਇਸ ਨੂੰ ਸਮੁੰਦਰ ਦੀ ਮਹਾਰਾਣੀ ਦਾ ਨਾਂਅ ਦਿੱਤਾ ਗਿਆ 10 ਅਪਰੈਲ 1912 ਨੂੰ ਟਾਈਟੈਨਿਕ ਸਾਊਥੈਂਪਟਨ ਦੇ ਬੰਦਰਗਾਹ ਤੋਂ ਰਵਾਨਾ ਹੋਇਆ, ਜਿਸ ’ਚ 2200 ਤੋਂ ਜ਼ਿਆਦਾ ਲੋਕ ਸਵਾਰ ਸਨ ਇਨ੍ਹਾਂ ’ਚ ਦੁਨੀਆਂ ਦੀਆਂ ਕੁਝ ਸਭ ਤੋਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਸਨ, ਪਰ ਸਫਰ ਦੀ ਸ਼ੁਰੂਆਤ ’ਚ ਹੀ ਟਾਈਟੈਨਿਕ ਬਰਫ ਦੀ ਚੱਟਾਨ ਨਾਲ ਟਕਰਾ ਕੇ ਓਝਲ ਹੋ ਗਿਆ
ਇਸ ਹਾਦਸੇ ’ਚ ਡੇਢ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਕਰੀਬ 111 ਸਾਲਾਂ ਬਾਅਦ ਇਸ ਟਾਈਟੈਨਿਕ ਦੇ ਮਲਬੇ ਨੂੰ ਕੋਲੋਂ ਦੇਖਣ ਦਾ ਸੁਫਨਾ ਸੰਜੋ ਕੇ ਸਬਮਰੀਨ ਪਣਡੁੱਬੀ ਰਾਹੀਂ ਸਮੁੰਦਰ ’ਚ ਉੱਤਰੇ 5 ਉਦਯੋਗਪਤੀ ਸਮੁੰਦਰ ਦੀਆਂ ਗਹਿਰਾਈਆਂ ’ਚ ਹੀ ਸਮਾ ਗਏ ਇਸ ਦਰਨਦਾਕ ਹਾਦਸੇ ਨੂੰ ਟਾਈਟੈਨਿਕ ਪਾਰਟ-2 ਦਾ ਨਾਂਅ ਦਿੱਤਾ ਗਿਆ ਹੈ
Also Read :-
- ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ
- ਹਵਾ ਪ੍ਰਦੂਸ਼ਣ ਨਾਲ ਧੁੰਦਲੇ ਮਹਾਂਨਗਰ ਹੋਏ ਨਿਰਮਲ
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ
- ਕੋਰੋਨਾ ਦਾ ਫੈਲਾਅ ਅਤੇ ਵਾਤਾਵਰਨ ਸੰਕਟ
- ਸੈਰ ਜ਼ਰੂਰ ਕਰੋ, ਚਾਹੇ ਸਵੇਰ ਹੋਵੇ ਜਾਂ ਸ਼ਾਮ
ਟਾਈਟਨ ਪਣਡੁੱਬੀ 18 ਜੂਨ ਦੀ ਸ਼ਾਮ ਕਰੀਬ 5:30 ਵਜੇ (ਭਾਰਤੀ ਸਮੇਂ ਅਨੁਸਾਰ) ਕੈਨੇਡਾ ਦੇ ਨਿਊਫਾਊਂਡਲੈਂਡ ਤੋਂ ਯਾਤਰਾ ਸ਼ੁਰੂ ਕੀਤੀ ਸੀ, ਜਿਸ ਨੂੰ ਅਟਲਾਂਟਿਕ ਮਹਾਂਸਾਗਰ ’ਚ ਛੱਡਿਆ ਗਿਆ ਸੀ ਇਹ 1:45 ਘੰਟਿਆਂ ਬਾਅਦ ਲਾਪਤਾ ਹੋ ਗਈ ਸੀ ਜਹਾਜ਼ ’ਚ ਪਾਇਲਟ ਸਮੇਤ 5 ਟੂਰਿਸਟ ਸ਼ਾਮਲ ਸਨ 4 ਦਿਨਾਂ ਤੱਕ ਸਬਮਰੀਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ 23 ਜੂਨ ਨੂੰ ਟਾਈਟੈਨਿਕ ਜਹਾਜ਼ ਦੇ ਮਲਬੇ ਦੇ 1600 ਫੁੱਟ ਦੂਰ ਇਸ ਦਾ ਮਲਬਾ ਮਿਲਿਆ ਅੰਦਾਜ਼ਾ ਲਗਾਇਆ ਗਿਆ ਸੀ ਪਣਡੁੱਬੀ ’ਚ ਵਿਸਫੋਟ ਹੋਇਆ ਸੀ ਟਾਈਟੈਨਿਕ ਜਹਾਜ਼ ਦਾ ਮਲਬਾ ਅਟਲਾਂਟਿਕ ਓਸ਼ਨ ’ਚ ਮੌਜ਼ੂਦ ਹੈ
ਇਹ ਕੈਨੇਡਾ ਦੇ ਨਿਊਫਾਊਂਡਲੈਂਡ ਦੇ ਸੇਂਟ ਜੋਨਸ ਤੋਂ 700 ਕਿੱਲੋਮੀਟਰ ਦੂਰ ਹੈ ਮਲਬਾ ਮਹਾਂਸਾਗਰ ’ਚ 3800 ਮੀਟਰ ਦੀ ਗਹਿਰਾਈ ’ਚ ਹੈ ਪਣਡੁੱਬੀ ਦਾ ਇਹ ਸਫਰ ਵੀ ਕੈਨੇਡਾ ਦੇ ਨਿਊਫਾਊਂਡਲੈਂਡ ਤੋਂ ਹੀ ਸ਼ੁਰੂ ਹੁੰਦਾ ਹੈ ਇਹ 2 ਘੰਟਿਆਂ ’ਚ ਮਲਬੇ ਕੋਲ ਪਹੁੰਚ ਜਾਂਦਾ ਹੈ ਅਮਰੀਕੀ ਨੇਵੀ ਦੇ ਇੱਕ ਅਫਸਰ ਮੁਤਾਬਕ, ਟਾਈਟਨ ਪਣਡੁੱਬੀ ਦੀ ਆਖਰੀ ਲੋਕੇਸ਼ਨ ਟਾਈਟੈਨਿਕ ਜਹਾਜ਼ ਦੇ ਕੋਲੋਂ ਹੀ ਰਿਕਾਰਡ ਕੀਤੀ ਗਈ ਸੀ ਲਾਪਤਾ ਹੋਣ ਦੇ ਕੁਝ ਦੇਰ ਬਾਅਦ ਰਡਾਰ ’ਤੇ ਵਿਸਫੋਟ ਨਾਲ ਜੁੜੇ ਕੁਝ ਸਿਗਨਲ ਵੀ ਮਿਲੇ ਸਨ ਅਮਰੀਕਾ-ਕੈਨੇਡਾ ਦੀ ਰੈਸਕਿਊ ਟੀਮ ਸਮੁੰਦਰ ’ਚ 7600 ਸਕਵਾਇਰ ਮੀਲ ਦੇ ਏਰੀਆ ’ਚ ਸਰਚਿੰਗ ਕਰ ਰਹੀ ਸੀ
ਪਾਣੀ ’ਚ ਸੋਨਾਰ-ਬਾਏ ਵੀ ਛੱਡੇ ਗਏ ਸਨ, ਜੋ 13 ਹਜ਼ਾਰ ਫੁੱਟ ਦੀ ਡੂੰਘਾਈ ਤੱਕ ਮਾਨੀਟਰ ਕਰਨ ’ਚ ਸਮਰੱਥ ਹਨ ਇਸ ਤੋਂ ਇਲਾਵਾ ਕਮਰਸ਼ੀਅਲ ਜਹਾਜ਼ਾਂ ਦੀ ਵੀ ਮੱਦਦ ਲਈ ਗਈ ਸੀ ਟਾਈਟਨ ਸਬਮਰੀਨ ਦਾ ਮਲਬਾ 6 ਦਿਨਾਂ ਬਾਅਦ ਮਿਲਿਆ ਇਸ ਨੂੰ ਕਈ ਟੁਕੜਿਆਂ ’ਚ ਕੈਨੇਡਾ ਦੇ ਸੈਂਟ ਜਾੱਨ ਪੋਰਟ ’ਤੇ ਲਿਆਂਦਾ ਗਿਆ 18 ਜੂਨ ਨੂੰ ਇਹ ਸਬਮਰੀਨ ਅਟਲਾਂਟਿਕ ਮਹਾਂਸਾਗਰ ’ਚ 12000 ਫੁੱਟ ਹੇਠਾਂ ਗਈ ਸੀ ਉਸ ਤੋਂ ਬਾਅਦ ਲਾਪਤਾ ਹੋ ਗਈ ਮਾਹਿਰਾਂ ਦਾ ਅਨੁਮਾਨ ਹੈ ਕਿ ਇਹ ਹਾਦਸਾ ਧਮਾਕੇ ਦੀ ਵਜ੍ਹਾ ਨਾਲ ਹੋ ਸਕਦਾ ਹੈ ਪਣਡੁੱਬੀ ਦੇ ਮਲਬੇ ’ਚ ਲੈਂਡਿੰਗ ਫਰੇਮ, ਰੀਅਰ ਕਵਰ ਸਮੇਤ 5 ਹਿੱਸੇ ਬਰਾਮਦ ਕੀਤੇ ਗਏ ਹਨ ਕੋਸਟ ਗਾਰਡ ਨੇ ਦੱਸਿਆ ਕਿ ਪਣਡੁੱਬੀ ਦਾ ਕਾਫੀ ਸਾਰਾ ਮਲਬਾ ਹੁਣ ਟਾਈਟੈਨਿਕ ਜਹਾਜ਼ ਕੋਲ ਹੈ
Table of Contents
ਕਾਰਬਨ ਫਾਈਬਰ ਨਾਲ ਤਿਆਰ ਕੀਤੀ ਗਈ ਸੀ ਸਬਮਰੀਨ
ਪਣਡੁੱਬੀ ਓਸ਼ਨ ਗੇਟ ਕੰਪਨੀ ਦੀ ਟਾਈਟਨ ਸਬਮਰਸਿਬਲ ਹੈ ਇਸ ਪਣਡੁੱਬੀ ਦੀ ਬਣਾਵਟ ਕਾਰਬਨ-ਫਾਈਬਰ ਨਾਲ ਤਿਆਰ ਕੀਤੀ ਗਈ ਸੀ ਇਸ ਦਾ ਸਾਈਜ਼ ਇੱਕ ਟੱਕਰ ਬਰਾਬਰ ਭਾਵ 22 ਫੁੱਟ ਲੰਮਾ ਅਤੇ 9.2 ਫੁੱਟ ਚੌੜਾ ਸੀ ਇਹ ਸਬਮਰੀਨ ਸਮੁੰਦਰ ’ਚ ਰਿਸਰਚ ਅਤੇ ਸਰਵੇ ਦੀ ਵੀ ਕੰਮ ਆਉਂਦੀ ਹੈ ਇਸ ਸਬਮਰੀਨ ਨੂੰ ਪਾਣੀ ’ਚ ਉਤਾਰਨ ਅਤੇ ਅਪਰੇਟ ਕਰਨ ਲਈ ਪੋਲਰ ਪ੍ਰਿੰਸ ਵੇਸਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੱਸਦੇ ਹਨ ਕਿ ਸਬਮਰੀਨ ਸਾਹਮਣੇ ਵੱਲ ਪਾਰਦਰਸ਼ੀ ਖਿੜਕੀ ਲੱਗੀ ਸੀ, ਜਿਸ ਨਾਲ ਲੋਕ ਬਾਹਰ ਦਾ ਨਜ਼ਾਰਾ ਦੇਖ ਸਕਦੇ ਸਨ ਇਸ ’ਚ ਇੱਕ ਪਾਇਲਟ ਤੋਂ ਇਲਾਵਾ 4 ਹੋਰ ਬੈਠ ਸਕਦੇ ਸਨ 17 ਸਾਲ ਤੋਂ ਉੱਪਰ ਦੇ ਲੋਕ ਇਸ ਦੀ ਟਿਕਟ ਲੈ ਸਕਦੇ ਸਨ ਇਹ ਟਿਕਟ ਦੀ ਕੀਮਤ ਲਗਭਗ ਦੋ ਕਰੋੜ ਰੁਪਏ ਸੀ
2010 ’ਚ ਸ਼ੁਰੂ ਹੋਈ ਸੀ ਟਾਈਟੈਨਿਕ ਮਲਬੇ ਨੂੰ ਦੇਖਣ ਦੀ ਰੇਸ:
ਟਾਈਟੈਨਿਕ ਦਾ ਮਲਬਾ ਅਟਲਾਂਟਿਕ ਸਮੁੰਦਰ ’ਚ ਲਗਭਗ ਚਾਰ ਹਜ਼ਾਰ ਮੀਟਰ ਹੇਠਾਂ ਹੈ ਇਸ ਦੀ ਖੋਜ ਸਤੰਬਰ 1985 ’ਚ ਯੂਐੱਸ ਨੇਵੀ ਦੇ ਅਫਸਰ ਰਾਬਰਟ ਬਲਾਰਡ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਸੀ ਉਸ ਤੋਂ ਬਾਅਦ ਵਿਗਿਆਨਕਾਂ ਅਤੇ ਐਕਸਪਲੋਰਰਸ ਨੇ ਰਿਸਰਚ ਦੇ ਮਕਸਦ ਨਾਲ ਕਈ ਵਾਰ ਦੌਰਾ ਕੀਤਾ ਫਿਰ 2010 ਦੇ ਦਹਾਕੇ ’ਚ ਨਵੀਂ ਰੇਸ ਸ਼ੁਰੂ ਹੋਈ, ਮਲਬੇ ਤੱਕ ਪਹੁੰਚਣ ਅਤੇ ਮਲਬੇ ਦਾ ਦੀਦਾਰ ਕਰਨ ਦੀ ਕੁਝ ਕੰਪਨੀਆਂ ਨੇ ਟਾਈਟੈਨਿਕ ਟੂਰਿਜ਼ਮ ਦੀ ਸ਼ੁਰੂਆਤ ਕੀਤੀ ਓਸ਼ਨਗੇਟ ਉਨ੍ਹਾਂ ’ਚੋਂ ਇੱਕ ਹੈ,
ਉਸ ਦੇ ਕੋਲ ਟਾਈਟਨ ਵਰਗੀਆਂ ਕੁਝ ਹੋਰ ਪਣਡੁੱਬੀਆਂ ਵੀ ਹਨ ਇੱਕ ਵਾਰ ’ਚ ਟਾਈਟੈਨਿਕ ਤੱਕ ਪਹੁੰਚ ਕੇ ਵਾਪਸ ਬਾਹਰ ਆਉਣ ’ਚ ਟਾਈਟਨ ਨੂੰ ਲਗਭਗ ਅੱਠ ਘੰਟੇ ਲੱਗਦੇ ਹਨ ਇਸ ’ਚ ਇੱਕ ਵਾਰ ’ਚ 96 ਘੰਟਿਆਂ ਤੱਕ ਚੱਲਣ ਲਾਇਕ ਆਕਸੀਜ਼ਨ ਭਰਿਆ ਜਾ ਸਕਦਾ ਹੈ ਟਾਈਟਨ ਨੂੰ ਬਾਹਰੋਂ ਪੋਲਰ ਪ੍ਰਿੰਸ ਨਾਂਅ ਦੇ ਜਹਾਜ਼ ਨਾਲ ਸਪੋਰਟ ਮਿਲਦਾ ਹੈ, ਪਰ 18 ਜੂਨ ਨੂੰ ਡੁਬਕੀ ਲਗਾਉਣ ਦੇ ਲਗਭਗ ਦੋ ਘੰਟਿਆਂ ਬਾਅਦ ਹੀ ਪਣਡੁੱਬੀ ਦਾ ਸੰਪਰਕ ਟੁੱਟ ਗਿਆ
50 ਸਾਲ ਪਹਿਲਾਂ ਵੀ ਹੋਇਆ ਸੀ ਅਜਿਹਾ ਹਾਦਸਾ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦ ਸਮੁੰਦਰ ਅੰਦਰ ਇਸ ਤਰ੍ਹਾਂ ਲੋਕ ਆਪਣੀ ਜਾਨੋਂ ਹੱਥ ਧੋ ਬੈਠੇ ਕਰੀਬ 50 ਸਾਲ ਪਹਿਲਾਂ ਦੋ ਬ੍ਰਿਟਿਸ਼ ਫੌਜੀਆਂ ਨੂੰ ਕੁਝ ਇਸੇ ਤਰ੍ਹਾਂ ਪਾਣੀ ਦੇ ਅੰਦਰ ਤਿੰਨ ਦਿਨਾਂ ਤੱਕ ਛੇ ਫੁੱਟ ’ਚੋਂ ਇੱਕ ਸਟੀਲ ਵਾਲ ਦੇ ਅੰਦਰ ਲੰਘਾਉਣੇ ਪਏ ਸਨ ਇਹ ਘਟਨਾ ਆਇਰਲੈਂਡ ਤੋਂ ਕਰੀਬ 150 ਮੀਲ ਦੂਰ ਹੋਈ ਸੀ ਜਦੋਂ ਇਨ੍ਹਾਂ ਲੋਕਾਂ ਨੂੰ ਬਚਾਇਆ ਗਿਆ, ਉਸ ਸਮੇਂ ਇਹ ਪਣਡੁੱਬੀ ਸਮੁੰਦਰ ’ਚ 1600 ਫੁੱਟ ਹੇਠਾਂ ਸੀ ਅਤੇ ਉਸ ’ਚ ਸਿਰਫ 12 ਮਿੰਟਾਂ ਦੀ ਆਕਸੀਜ਼ਨ ਬਚੀ ਸੀ
ਇਹ ਕਹਾਣੀ ਪਾਇਸੀਸ ਦੀ ਹੈ 29 ਅਗਸਤ 1973 ਨੂੰ ਰਾਇਲ ਨੇਵੀ ਦੇ ਕਰਮਚਾਰੀ ਰੋਜ਼ਰ ਚੈਪਮੈਨ (28) ਅਤੇ ਇੰਜੀਨੀਅਰ ਰੋਜ਼ਰ ਮੈਲਿਨਸਨ ਇੱਕ ਹਾਦਸੇ ਤੋਂ ਬਾਅਦ ਅਟਲਾਂਟਿਕ ਮਹਾਂਸਾਗਰ ’ਚ ਕਾਫੀ ਡੂੰਘਾਈ ’ਚ ਚਲੇ ਗਏ ਸਨ, ਉਨ੍ਹਾਂ ਨੂੰ ਬਚਾਉਣ ਲਈ 76 ਘੰਟਿਆਂ ਦਾ ਬਚਾਅ ਅਭਿਆਨ ਚਲਾਇਆ ਗਿਆ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਦੋਵੇਂ ਸਮੁੰਦਰੀ ਫੌਜਾਂ ਨੂੰ ਕੋਈ ਖਾਸ ਸੱਟਾਂ ਨਹੀਂ ਲੱਗੀਆਂ ਸਨ 1 ਸਤੰਬਰ 1973 ਨੂੰ ਦੋਵਾਂ ਨੂੰ ਬਾਹਰ ਕੱਢ ਲਿਆ ਗਿਆ
ਪਣਡੁੱਬੀ ’ਚ ਇਹ ਲੋਕ ਸਵਾਰ ਸਨ
58 ਸਾਲ ਦੇ ਬ੍ਰਿਟਿਸ਼ ਉਦਯੋਗਪਤੀ ਹਾਮਿਸ਼ ਹਾਰਡਿੰਗ
ਇਹ ਪ੍ਰਾਈਵੇਟ ਜੈੱਟ ਵੇਚਣ ਵਾਲੀ ਕੰਪਨੀ ਐਕਸ਼ਨ ਐਵੀਏਸ਼ਨ ਦੇ ਮੁਖੀ ਸਨ ਅੰਟਾਰਕਟਿਕ ਲਗਜ਼ਰੀ ਟੂਰਿਸਟ ਕੰਪਨੀ ਵ੍ਹਾਈਟ ਡੈਜ਼ਰਟ ਨਾਲ ਵੀ ਕੰਮ ਕੀਤਾ ਇਸ ਕੰਪਨੀ ਨੇ ਅੰਟਾਰਕਟਿਕਾ ਲਈ ਪਹਿਲੀ ਜੈੱਟ ਸਰਵਿਸ ਸ਼ੁਰੂ ਕੀਤੀ ਸੀ ਹਾਰਡਿੰਗ ਨੇ ਨਾਮੀਬੀਆ ਤੋਂ ਚੀਤਿਆਂ ਨੂੰ ਲਿਆਉਣ ’ਚ ਭਾਰਤ ਸਰਕਾਰ ਦੀ ਮੱਦਦ ਕੀਤੀ ਸੀ, ਉਹ ਸਾਊਥ ਪੋਲ ਦੀਆਂ ਕਈ ਯਾਤਰਾਵਾਂ ਕਰ ਚੁੱਕੇ ਹਨ 2022 ’ਚ ਜੈਫ ਬੇਜੋਸ ਦੀ ਬਲੂ ਓਰਿਜ਼ਨ ਕੰਪਨੀ ਨਾਲ ਪੁਲਾੜ ਦੀ ਯਾਤਰਾ ’ਤੇ ਵੀ ਗਏ ਸਨ, ਉਹ ਦੁਨੀਆਂ ਦੀ ਸਭ ਤੋਂ ਡੂੰਘੀ ਜਗ੍ਹਾ ਪ੍ਰਸ਼ਾਂਤ ਮਹਾਂਸਾਗਰ ’ਚ ਸਥਿਤ ਮੋਰਿਆਨਾ ਟਰੈਂਚ ’ਚ ਵੀ ਉੱਤਰ ਚੁੱਕੇ ਸਨ
ਪਾਕਿਸਤਾਨੀ ਮੂਲ ਦੇ ਬਾਪ-ਬੇਟੇ :
ਸ਼ਹਿਜਾਦਾ ਦਾਊਦ ਅਤੇ ਸੁਲੇਮਾਨ ਦਾਊਦ
48 ਸਾਲ ਦੇ ਸ਼ਹਿਜਾਦਾ ਦਾਊਦ ਕੈਮੀਕਲ-ਟੂ-ਐਨਰਜ਼ੀ ਕੰਪਨੀ ਐਗਰੋ ਕਾਰਪੋਰੇਸ਼ਨ ਦੇ ਵਾਈਸ ਪ੍ਰੈਜੀਡੈਂਟ ਸਨ ਉਨ੍ਹਾਂ ਦੀ ਕੰਪਨੀ ਖਾਦ ਅਤੇ ਪੈਟਰੋ-ਕੈਮੀਕਲ ਉਤਪਾਦ ਬਣਾਉਂਦੀ ਹੈ ਸ਼ਹਿਜਾਦਾ ਬ੍ਰਿਟੇਨ ਦੇ ਕਿੰਗ ਚਾਰਲਸ ਦੀ ਚੈਰਿਟੀ ਪ੍ਰਿੰਸ ਟਰੱਸਟ ਇੰਟਰਨੈਸ਼ਨਲ ਦੇ ਬੋਰਡ ਮੈਂਬਰ ਵੀ ਸਨ ਉਨ੍ਹਾਂ ਦੇ ਬੇਟੇ ਸੁਲੇਮਾਨ ਦਾਊਦ ਵੀ ਪਿਤਾ ਨਾਲ ਟਾਈਟੈਨਿਕ ਦਾ ਮਲਬਾ ਦੇੇਖਣ ਗਏ ਸਨ
ਟਾਈਟਨ ਆਪੇ੍ਰਰਟ ਕੰਪਨੀ ਦੇ ਫਾਊਂਡਰ ਸਟਾੱਕਟਨ ਰਸ਼
ਰਸ਼, ਟਾਈਟਨ ਨੂੰ ਆਪਰੇਟ ਕਰਨ ਵਾਲੀ ਕੰਪਨੀ ਓਸ਼ਨਗੇਟ ਦੇ ਫਾਊਂਡਰ ਅਤੇ ਸੀਈਓ ਸਨ 1981 ’ਚ ਜੈੱਟ ਟ੍ਰੇਨਿੰਗ ਇੰਸਟੀਚਿਊਟ ਤੋਂ 19 ਦੀ ਉਮਰ ’ਚ ਲਾਇਸੰਸ ਲਿਆ ਸੀ, ਉਹ ਉਸ ਸਮੇਂ ਦੁਨੀਆਂ ਦੀ ਸਭ ਤੋਂ ਨੌਜਵਾਨ ਜੈੱਟ ਟਰਾਂਸਪੋਰਟ ਤੋਂ ਏਅਰੋਸਪੇਸ ਇੰਜੀਨੀਅਰਿੰਗ ਦੀ ਡਿਗਰੀ ਸੀ 2022 ’ਚ ਓਸ਼ਨਗੇਟ ਦੇ ਫਾਊਂਡਰ ਅਤੇ ਸੀਈਓ ਸਟਾੱਕਟਨ ਰਸ਼ ਨੇ ਕਿਹਾ ਸੀ, ਮੱਛੀ ਫੜਨ ਵਾਲੇ ਜਾਲ ਜਾਂ ਕਿਸੇ ਹਾਦਸੇ ਦੀ ਵਜ੍ਹਾ ਨਾਲ ਪਣਡੁੱਬੀ ਫਸੀ ਰਹਿ ਸਕਦੀ ਹੈ, ਪਰ ਖ਼ਤਰਾ ਤਾਂ ਕਾਰ ’ਚ ਬੈਠਣ ’ਤੇ ਵੀ ਹੁੰਦਾ ਹੈ ਤਾਂ ਕੀ ਤੁਸੀਂ ਕਾਰ ’ਚ ਬੈਠਣਾ ਛੱਡ ਦਿਓਗੇ? ਸਟਾਕਟਨ ਰਸ਼, ਪਣਡੁੱਬੀ ਦੇ ਪਾਇਲਟ ਵੀ ਸਨ, ਉਨ੍ਹਾਂ ਦੀ ਪਤਨੀ ਵੈਂਡੀ ਰਸ਼ ਦੇ ਪੂਰਵਜ਼ ਉਦਯੋਗਪਤੀ ਈਸੀਡਾਰ ਸਟਰਾਸ ਅਤੇ ਉਨ੍ਹਾਂ ਦੀ ਪਤਨੀ ਆਈਡਾ ਸਟਰਾਸ ਟਾਈਟੈਨਿਕ ਦੇ ਯਾਤਰੀ ਸਨ
ਫਰਾਂਸਿਸੀ ਖੋਜੀ ਪਾਲ ਆਨਰੀ ਨਾਰਜਿਓਲੇ
77 ਸਾਲ ਦੇ ਪਾੱਲ ਨੂੰ ਮਿਸਟਰ ਟਾਈਟੈਨਿਕ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਉਹ ਫ੍ਰੈਂਚ ਨੇਵੀ ’ਚ ਸਨ 1987 ’ਚ ਪਹਿਲੀ ਵਾਰ ਟਾਈਟੈਨਿਕ ਦਾ ਮਲਬਾ ਦੇਖਣ ਸਮੁੰਦਰ ’ਚ ਉੱਤਰੇ ਸਨ ਮਲਬੇ ਦੀ ਤਲਾਸ਼ ਪੂਰੀ ਕੀਤੀ ਸੀ, ਉਦੋਂ ਤੋਂ ਹੁਣ ਤੱਕ ਉਹ 35 ਵਾਰ ਇਸ ਮਲਬੇ ਤੱਕ ਦੀ ਯਾਤਰਾ ਕਰ ਚੁੱਕੇ ਸਨ
ਜੇਕਰ ਕਾਰਬਨ ਫਾਈਬਰ ਬਣਾਏ ਜਾਣ ਦੌਰਾਨ ਉਸ ’ਚ ਅੰਤਰਿਕ ਦੋਸ਼ ਹੁੰਦੇ ਹਨ ਤਾਂ ਉਸ ਨਾਲ ਨੁਕਸਾਨ ਹੋ ਜਾਂਦਾ ਹੈ ਕਾਰਬਨ ਫਾਈਬਰ ਅਤੇ ਟਾਈਟੈਨੀਅਮ ਨੂੰ ਜੋੜਨ ਵਾਲੇ ਹਿੱਸਿਆਂ ਦੀ ਕਾਫੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ ਪਣਡੁੱਬੀ ’ਚ ਤੇਜ਼ੀ ਨਾਲ ਇਪਲੋਜ਼ਨ ਭਾਵ ਅੰਦਰ ਵੱਲ ਕਸਾਵ ਹੋਣ ਦੀ ਵਜ੍ਹਾ ਨਾਲ ਘਟਨਾਕ੍ਰਮ ਦਾ ਪਤਾ ਕਾਫੀ ਮੁਸ਼ਕਲ ਹੋਵੇਗਾ
ਪ੍ਰੋਫੈਸਰ ਰੋਡੇਰਿਕ ਏ ਸਮਿੱਥ, ਇੰਪੀਰੀਅਲ ਕਾਲਜ ਲੰਦਨ
ਹੁਣ ਤੱਕ ਜੋ ਕੁਝ ਪਤਾ ਚੱਲਿਆ ਹੈ, ਉਹ ਤਬਾਹਕਾਰੀ ਧਮਾਕੇ ਦੀ ਗੱਲ ਨਾਲ ਮੇਲ ਖਾਂਦਾ ਹੈ -ਰੀਅਰ ਐਡਮਿਰਲ ਜਾਨ ਮਾਗਰ