ਸਤਿਨਾਮ ਖੰਡ-ਬ੍ਰਹਿਮੰਡ ਜਿਸਦੇ ਸਹਾਰੇ
63ਵਾਂ ਪਵਿੱਤਰ ਗੁਰਗੱਦੀਨਸ਼ੀਨੀ ਦਿਵਸ ਮਹਾਂਰਹਿਮੋ-ਕਰਮ ਦਿਵਸ:- 28 ਫਰਵਰੀ

28 ਫਰਵਰੀ 1960 ਨੂੰ ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਵਾਰਿਸ ਦੇ ਰੂਪ ’ਚ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੀ ਪਾਤਸ਼ਾਹੀ ਪ੍ਰਗਟ ਕਰਕੇ ਦੁਨੀਆਂ ਨੂੰ ਉਸ ਮਹਾਨ ਈਸ਼ਵਰੀ ਤਾਕਤ ਦੇ ਨਾਲ ਰੂਬਰੂ ਕਰਵਾਇਆ ਉਹ ਹੀ ਸਤਿਨਾਮ ਜਿਸਦੇ ਸਹਾਰੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹਨ ਅਤੇ ਸਭ ਵੇਦ-ਪੁਰਾਣਾਂ ਅਤੇ ਸੰਤਾਂ-ਮਹਾਂਪੁਰਸ਼ਾਂ ਨੇ ਜਿਸਦਾ ਦਿਨ-ਰਾਤ ਗੁਣਗਾਨ ਕੀਤਾ ਹੈ

ਰੂਹਾਨੀ ਬਖਸ਼ਿਸ਼ ਦਾ ਹੋਣਾ ਅਧਿਆਤਮਕਤਾਵਾਦ ਦਾ ਇੱਕ ਅਨੋਖਾ ਅਤੇ ਦੁਰਲੱਭ ਬਿਰਤਾਂਤ ਹੁੰਦਾ ਹੈ ਕੋਈ ਈਸ਼ਵਰੀ ਤਾਕਤ ਹੀ ਇਸ ਪਦਵੀਂ ਨੂੰ ਹਾਸਲ ਕਰ ਸਕਦੀ ਹੈ ਬੇਸ਼ੱਕ ਉਹ ਆਮ ਲੋਕਾਂ ’ਚ ਰਹਿਕੇ ਉਨ੍ਹਾਂ ਦੀ ਤਰ੍ਹਾਂ ਹੀ ਜੀਵਨ ਗੁਜ਼ਾਰਦੇ ਹਨ, ਪਰ ਉਸ ਰੂਹਾਨੀ ਤਾਕਤ ਦਾ ਭੇਦ ਸਮਾਂ ਆਉਣ ’ਤੇ ਹੀ ਖੁੱਲ੍ਹਦਾ ਹੈ ਅਤੇ ਭੇਦ ਨੂੰ ਖੋਲ੍ਹਣਾ ਉਸ ਤੋਂ ਵੀ ਦੁਰਲੱਭ ਅਤੇ ਮਹੱਤਵਪੂਰਣ ਹੈ ਕਿਉਂਕਿ ਇੱਕ ਜਲਦਾ ਦੀਪਕ ਹੀ ਦੂਜੇ ਦੀਪਕ ਨੂੰ ਜਲਾ ਸਕਦਾ ਹੈ ਇਸੇ ਤਰ੍ਹਾਂ ਇੱਕ ਰੂਹਾਨੀ ਤਾਕਤ ਨੂੰ ਇੱਕ ਰੂਹਾਨੀ ਤਾਕਤ ਹੀ ਪ੍ਰਗਟ ਕਰ ਸਕਦੀ ਹੈ ਇਹ ਕੰਮ ਕੋਈ ਵੀ ਆਮ ਵਿਅਕਤੀ ਨਹੀਂ ਕਰ ਸਕਦਾ ਇੱਕ ਕਾਮਿਲ ਫਕੀਰ ਹੀ ਅਪਣੇ ਸਵਰੂਪ ਨੂੰ ਪਹਿਚਾਣ ਸਕਦਾ ਹੈ ਅਤੇ ਉਹ ਉਸਨੂੰ ਦੁਨੀਆਂ ਸਾਹਮਣੇ ਪ੍ਰਗਟ ਕਰਕੇ ਪੂਰੀ ਦੁਨੀਆਂ ਨੂੰ ਅਟੱਲ ਸੱਚਾਈ ਨਾਲ ਰੂਬਰੂ ਕਰਵਾ ਦਿੰਦਾ ਹੈ

28 ਫਰਵਰੀ 1960 ਨੂੰ ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਵਾਰਿਸ ਦੇ ਰੂਪ ’ਚ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੀ ਪਾਤਸ਼ਾਹੀ ਪ੍ਰਗਟ ਕਰਕੇ ਦੁਨੀਆਂ ਨੂੰ ਉਸ ਮਹਾਨ ਈਸ਼ਵਰੀ ਤਾਕਤ ਨਾਲ ਰੂਬਰੂ ਕਰਵਾਇਆ ਉਹ ਹੀ ਸਤਿਨਾਮ ਜਿਸਦੇ ਸਹਾਰੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹਨ ਅਤੇ ਸਭ ਵੇਦ-ਪੁਰਾਣਾਂ ਅਤੇ ਸੰਤ-ਮਹਾਂਪੁਰਸ਼ਾਂ ਨੇ ਜਿਸਦਾ ਦਿਨ-ਰਾਤ ਗਣਗਾਨ ਕੀਤਾ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਘੂਕਾਂਵਾਲੀ ’ਚ ਨਾਮ-ਸ਼ਬਦ ਦੇ ਰੂਪ ’ਚ ਆਪਣੇ ਪਵਿੱਤਰ ਬਚਨਾਂ ਨਾਲ ਇਹ ਇਲਾਹੀ ਬਖਸ਼ਿਸ਼ ਕੀਤੀ ਕਿ ‘ਆਪ ਕੋ ਇਸ ਲੀਏ ਪਾਸ ਬਿਠਾ ਕਰ ਨਾਮ ਦੇਤੇ ਹੈਂ ਕਿ ਆਪ ਸੇ ਕੋਈ ਕਾਮ ਲੇਨਾ ਹੈ ਆਪਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆਂ ਮੇਂ ਨਾਮ ਜਪਾਏਗਾ’

ਯੇ ਰੱਬ ਕੀ ਪੈੜ ਹੈ:-

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਇੱਕ ਵਾਰ ਗਦਰਾਣਾ ਪਿੰਡ ’ਚ ਸਤਿਸੰਗ ਕਰਨ ਲਈ ਪਧਾਰੇ ਹੋਏ ਸਨ ਉਸ ਦਿਨ ਜਦੋਂ ਆਪ ਜੀ ਬਾਹਰ ਘੁੰਮਣ ਗਏ, ਕੁਝ ਸੇਵਾਦਾਰ ਵੀ ਆਪ ਜੀ ਦੇ ਨਾਲ ਸਨ ਅਚਾਨਕ ਇੱਕ ਪੈੜ (ਪੈਰ ਦੇ ਨਿਸ਼ਾਨ) ਨੂੰ ਦੇਖ ਕੇ ਆਪ ਜੀ ਰੁਕ ਗਏ ਆਪਜੀ ਨੇ ਆਪਣੀ ਡੰਗੋਰੀ ਨਾਲ ਉਸ ਪੈੜ ਦੇ ਚਾਰੋਂ ਪਾਸੇ ਘੇਰਾ ਬਣਾ ਕੇ ਸੇਵਾਦਾਰਾਂ ਨੂੰ ਕਿਹਾ, ‘ਆਓ ਭਈ ਤੁਮਹੇਂ ਰੱਬ ਕੀ ਪੈੜ ਦਿਖਾੲਂੇ’ ਨਾਲ ਵਾਲੇ ਕਿਸੇ ਸੇਵਾਦਾਰ ਭਾਈ ਨੇ ਕਿਹਾ ਕਿ ਇਹ ਪੈਰ ਦੇ ਨਿਸ਼ਾਨ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਿਤਾ ਜੀ ਦਾ ਬਚਪਨ ਦਾ ਨਾਂਅ) ਦੇ ਹਨ ਇਸ ’ਤੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਡੰਗੋਰੀ ਨੂੰ ਜ਼ਮੀਨ ’ਤੇ ਠੋਕ ਕੇ ਕਿਹਾ, ‘ਅਸੀਂ ਕਿਸੀ ਜੈਲਦਾਰ ਕੋ ਨਹੀਂ ਜਾਨਤੇ ਅਸੀਂ ਤੋ ਸਿਰਫ ਯੇ ਜਾਨਤੇ ਹੈਂ ਕਿ ਯੇ ਰੱਬ ਕੀ ਹੀ ਪੈੜ ਹੈ, ਇੱਥੋਂ ਰੱਬ ਲੰਘਿਆ ਹੈ’

ਪਵਿੱਤਰ ਜੀਵਨ ਝਲਕ:-

ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਜੀ ਦਾ ਨਾਂਅ ਮਾਤਾ ਆਸ ਕੌਰ ਜੀ ਸੀ ਪੂਜਨੀਕ ਪਿਤਾ ਜੀ ਬਹੁਤ ਵੱਡੇ ਲੈਂਡਲਾਰਡ, ਜ਼ਮੀਨ ਜਾਇਦਾਦ ਦੇ ਮਾਲਕ ਸਨ ਘਰ ’ਚ ਕਿਸੇ ਵੀ ਦੁਨਿਆਵੀ ਵਸਤੂ ਦੀ ਕਮੀ ਨਹੀਂ ਸੀ ਕਮੀ ਸੀ ਤਾਂ ਆਪਣੇ ਖਾਨਦਾਨ ਦੇ ਵਾਰਿਸ ਦੀ 18 ਸਾਲਾਂ ਤੋਂ ਪੂਜਨੀਕ ਮਾਤਾ-ਪਿਤਾ ਜੀ ਨੂੰ ਸੰਤਾਨ ਪ੍ਰਾਪਤੀ ਦੀ ਚਿੰਤਾ ਸਤਾ ਰਹੀ ਸੀ ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਇੱਕ ਫਕੀਰ ਬਾਬਾ ਨਾਲ ਹੋਇਆ ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਨੇਕ ਅਤੇ ਪਵਿੱਤਰ ਸੁਭਾਅ ਅਨੁਸਾਰ ਉਸ ਫਕੀਰ ਦੀ ਖੂਬ ਸੇਵਾ ਕੀਤੀ ਉਹ ਫਕੀਰ ਪਰਮ ਪਿਤਾ ਪਰਮਾਤਮਾ ਦਾ ਇੱਕ ਸੱਚਾ ਫਕੀਰ ਸੀ

ਇੱਕ ਦਿਨ ਉਸਨੇ ਪੂਜਨੀਕ ਮਾਤਾ-ਪਿਤਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਕਿਹਾ ਕਿ ‘ਭਾਈ ਭਗਤੋ! ਈਸ਼ਵਰ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ ਤੁਹਾਡੇ ਘਰ ਤੁਹਾਡਾ ਵਾਰਿਸ ਜ਼ਰੂਰ ਆਵੇਗਾ ਉਹ ਕੁੱਲ ਦੁਨੀਆਂ ਦਾ ਵਾਰਿਸ ਕਹਾਏਗਾ’ ਇਸ ਤਰ੍ਹਾਂ ਉਹ ਫਕੀਰ ਦੀ ਦੁਆ ਅਤੇ ਈਸ਼ਵਰ ਦੀ ਕ੍ਰਿਪਾ ਨਾਲ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਘਰ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਜੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਪੂਜਨੀਕ ਪਿਤਾ ਜੀ ਨੇ ਆਪਣੀ ਇਸ ਖੁਸ਼ੀ ਨੂੰ ਪੂਰੇ ਪਿੰਡ ’ਚ ਮਿਠਾਈਆਂ ਆਦਿ ਵੰਡ ਕੇ ਸਾਂਝਾ ਕੀਤਾ ਇਸ ਸ਼ੁੱਭ ਮੌਕੇ ’ਤੇ ਉਹ ਫਕੀਰ-ਬਾਬਾ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦੇਣ ਲੰਬੀ ਯਾਤਰਾ ਕਰਕੇ ਪਹੁੰਚਿਆ ਫਕੀਰ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦਿੰਦੇ ਹੋਏ

ਇਹ ਵੀ ਕਿਹਾ ਕਿ ‘ਭਾਈ ਭਗਤੋ! ਤੁਹਾਡੇ ਘਰ ਤੁਹਾਡੀ ਸੰਤਾਨ ਦੇ ਰੂਪ ’ਚ ਖੁਦ ਪਰਮੇਸ਼ਵਰ ਦਾ ਅਵਤਾਰ ਆਇਆ ਹੈ ਇਸਨੂੰ ਕੋਈ ਆਮ ਬੱਚਾ ਨਾ ਸਮਝਣਾ ਇਹ ਖੁਦ ਈਸ਼ਵਰ ਸਵਰੂਪ ਹੈ ਇਹ ਤੁਹਾਡੇ ਕੋਲ ਚਾਲ੍ਹੀ ਸਾਲਾਂ ਤੱਕ ਹੀ ਰਹਿਣਗੇ, ਉਸ ਤੋਂ ਬਾਅਦ ਸ੍ਰਿਸ਼ਟੀ ਉੱਧਾਰ, ਜੀਵ-ਕਲਿਆਣ ਲਈ ਜਿਸ ਉਦੇਸ਼ ਲਈ ਈਸ਼ਵਰ ਨੇ ਇਨ੍ਹਾਂ ਨੂੰ ਭੇਜਿਆ ਹੈ, ਸਮਾਂ ਆਉਣ ’ਤੇ ਉਨ੍ਹਾਂ ਕੋਲ ਚਲੇ ਜਾਣਗੇ’ ਆਪ ਜੀ ਸਿੱਧੂ ਵੰਸ਼ ਨਾਲ ਸਬੰਧ ਰੱਖਦੇ ਸਨ ਆਪਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦੇ ਬਚਪਨ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਪਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸੰਪਰਕ ’ਚ ਆਉਣ ’ਤੇ ਉਨ੍ਹਾਂ ਨੇ ਆਪਜੀ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ

ਸਾਈਂ ਮਸਤਾਨਾ ਜੀ ਮਹਾਰਾਜ ਦਾ ਮਿਲਾਪ-

ਬਚਪਨ ਤੋਂ ਹੀ ਆਪ ਜੀ ਸੱਚ ਦੀ ਤਲਾਸ਼ ’ਚ ਲੱਗੇ ਹੋਏ ਸਨ ਆਪ ਜੀ ਨੇ ਕਈ ਮਹਾਤਮਾਵਾਂ ਨਾਲ ਮਿਲਾਪ ਕੀਤਾ, ਉਨ੍ਹਾਂ ਦੇ ਬਚਨ ਸੁਣੇ, ਉਨ੍ਹਾਂ ਦੇ ਵਿਵਹਾਰ ਨੂੰ ਪਰਖਿਆ ਪਰ ਕਿਤੋਂ ਵੀ ਤਸੱਲੀ ਨਹੀਂ ਹੋਈ ਆਪ ਜੀ ਨੇ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਦੇ ਬਾਰੇ ਵੀ ਬਹੁਤ ਕੁਝ ਸੁਣ ਰੱਖਿਆ ਸੀ ਆਪ ਜੀ ਨੇ ਡੇਰਾ ਸੱਚਾ ਸੌਦਾ ਸਰਸਾ ’ਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣਿਆ ਬੱਸ ਉਹ ਦਿਨ ਕਿ ਉਹ ਦਿਨ, ਸੱਚ, ਅਸਲ ਸੱਚ ਨੂੰ ਪਾ ਕੇ ਆਪਜੀ ਨੇ ਆਪਣਾ ਤਨ-ਮਨ-ਧਨ ਪੂਜਨੀਕ ਸਾਈਂ ਜੀ ਦੇ ਸਪੁਰਦ ਕਰ ਦਿੱਤਾ, ਆਪਜੀ ਪੂਰਨ ਰੂਪ ਨਾਲ ਪੂਜਨੀਕ ਸਾਈਂ ਜੀ ਦੇ ਹੋ ਗਏ

ਸਖ਼ਤ-ਪ੍ਰੀਖਿਆ:-

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਹਿਲੇ ਦਿਨ ਤੋਂ ਹੀ ਆਪਜੀ ਨੂੰ ਆਪਣੀ ਨੂਰੀ ਨਜ਼ਰ ’ਚ ਲੈ ਲਿਆ ਸੀ ਅਤੇ ਆਪ ਜੀ ਲਈ ਇਮਤਿਹਾਨ ਵੀ ਕਦਮ-ਕਦਮ ’ਤੇ ਸ਼ੁਰੂ ਕਰ ਦਿੱਤੇ ਸਨ ਇਨ੍ਹਾਂ ਰੂਹਾਨੀ ਪ੍ਰੀਖਿਆਵਾਂ ’ਚ ਸਾਈਂ ਮਸਤਾਨਾ ਜੀ ਮਹਾਰਾਜ ਇੱਕ ਵਾਰ 18 ਦਿਨ ਤੱਕ ਲਗਾਤਾਰ ਸ਼੍ਰੀ ਜਲਾਲਆਣਾ ਸਾਹਿਬ ’ਚ ਰਹੇ ਉਸ ਦੌਰਾਨ ਆਪ ਜੀ ਨੇ ਗਦਰਾਣਾ, ਚੋਰਮਾਰ ਡੇਰਿਆਂ ਨੂੰ ਗਿਰਵਾਇਆ ਪੂਜਨੀਕ ਸਾਈਂ ਜੀ ਨੇ ਆਪ ਜੀ ਦੀ ਡਿਊਟੀ ਗਦਰਾਣਾ ਡੇਰੇ ਦਾ ਮਲਬਾ ਢੋਣ ’ਚ ਲਗਾ ਰੱਖੀ ਸੀ ਗਿਰਾਏ ਗਏ ਡੇਰਿਆਂ ਦਾ ਮਲਬਾ ਸ੍ਰੀ ਜਲਾਲਆਣਾ ਸਾਹਿਬ ਡੇਰੇ ’ਚ ਮੰਗਵਾ ਲਿਆ ਸੀ ਇੱਧਰ ਆਪ ਜੀ ਗਦਰਾਣਾ ਡੇਰੇ ਦਾ ਮਲਬਾ ਢੋਣ ’ਚ ਲੱਗੇ ਹੋਏ ਸਨ,

ਉੱਧਰ ਇਕੱਠਾ ਕੀਤਾ ਮਲਬਾ ਘੂਕਾਂਵਾਲੀ ਡੇਰੇ ’ਚ ਸੇਵਾਦਾਰਾਂ ਵੱਲੋਂ ਭਿਜਵਾ ਦਿੱਤਾ ਅਤੇ ਗਦਰਾਣਾ ’ਚ ਡੇਰੇ ਨੂੰ ਦੁਬਾਰਾ ਬਣਾਉਣ ਦੀ ਉੱਥੋਂ ਦੇ ਸੇਵਾਦਾਰਾਂ ਨੂੰ ਆਗਿਆ ਦੇ ਦਿੱਤੀ ਇਹ ਇੱਕ ਰੂਹਾਨੀ ਬੇਪਰਵਾਹੀ ਅਲੌਲਿਕ ਖੇਡ ਸੀ ਅਤੇ ਆਪਜੀ ਦੀ ਪ੍ਰੀਖਿਆ ਸੀ ਆਪ ਜੀ ਤਾਂ ਪਹਿਲੇ ਦਿਨ ਤੋਂ ਹੀ ਆਪਣਾ ਤਨ-ਮਨ-ਧਨ ਅਤੇ ਸਭ ਕੁਝ ਆਪਣੇ ਪੀਰੋ-ਮੁਰਸ਼ਿਦ ’ਤੇ ਕੁਰਬਾਨ ਕਰ ਚੁੱਕੇ ਸਨ ਪੂਜਨੀਕ ਬੇਪਰਵਾਹ ਜੀ ਜੋ ਵੀ ਹੁਕਮ ਆਪ ਜੀ ਨੂੰ ਫਰਮਾਉਂਦੇ, ਆਪਜੀ ਖੁਦਾ, ਪਿਆਰੇ ਸਤਿਗੁਰੂ ਜੀ ਦੇ ਹਰ ਹੁਕਮ ਨੂੰ ਸਤਿਬਚਨ ਕਹਿ ਕੇ ਉਨ੍ਹਾਂ ’ਤੇ ਫੁੱਲ ਚੜ੍ਹਾਉਂਦੇ ਪੂਜਨੀਕ ਬੇਪਰਵਾਹ ਜੀ ਨੇ ਹਰ ਤਰ੍ਹਾਂ ਨਾਲ ਆਪ ਜੀ ਨੂੰ ਆਪਣੇ ਯੋਗ ਪਾਇਆ ਅਤੇ ਇੱਕ ਦਿਨ ਆਖਿਰ ਆਪਣੇ ਇਸ ਅਲੌਕਿਕ ਖੇਡ ਦਾ ਰਹੱਸ ਪ੍ਰਗਟ ਕਰਦੇ ਹੋਏ ਸੇਵਾਦਾਰਾਂ ’ਚ ਗੱਲ ਕੀਤੀ ਕਿ ‘ਅਸੀਂ’ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦਾ ਇਮਤਿਹਾਨ ਲਿਆ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲਣ ਦਿੱਤਾ

ਕਰ ਦਿੱਤੀ ਇੱਟ ਨਾਲ ਇੱਟ (ਮਕਾਨ ਤੋੜਨਾ):-

ਫਿਰ ਇੱਕ ਦਿਨ ਜਿਵੇਂ ਹੀ ਪੂਜਨੀਕ ਬੇਪਰਵਾਹ ਜੀ ਦਾ ਹਵੇਲੀ (ਮਕਾਨ) ਨੂੰ ਤੋੜਨ ਅਤੇ ਸਾਰਾ ਸਮਾਨ ਡੇਰੇ ’ਚ ਲਿਆਉਣ ਦਾ ਆਦੇਸ਼ ਆਪ ਜੀ ਨੂੰ ਮਿਲਿਆ, ਆਪ ਜੀ ਨੇ ਤੁਰੰਤ ਬੇਪਰਵਾਹੀ ਹੁਕਮ ਦੀ ਪਾਲਣਾ ਕੀਤੀ ਅਤੇ ਪਲ ਵੀ ਨਹੀਂ ਲਗਾਇਆ ਆਪਣੇ ਹੱਥਾਂ ਨਾਲ ਹਵੇਲੀ ਦੀ ਇੱਟ-ਇੱਟ ਕਰ ਦਿੱਤੀ ਅਤੇ ਹੁਕਮ ਅਨੁਸਾਰ ਘਰ ਦਾ ਸਾਰਾ ਸਮਾਨ ਅਤੇ ਹਵੇਲੀ ਦੀ ਇੱਕ-ਇੱਕ ਇੱਟ, ਛੋਟੇ ਕੰਕਰ ਤੱਕ ਟਰੱਕਾਂ, ਟਰੈਕਟਰ-ਟਰਾਲੀਆਂ ’ਚ ਭਰ ਕੇ ਡੇਰਾ ਸੱਚਾ ਸੌਦਾ ਸਰਸਾ ’ਚ ਲਿਆ ਕੇ ਰੱਖ ਦਿੱਤਾ ਮਹੀਨਾਵਾਰੀ ਸਤਿਸੰਗ ਦਾ ਦਿਨ ਸੀ ਸਮਾਨ ਦਾ ਬਹੁਤ ਵੱਡਾ ਢੇਰ ਡੇਰੇ ’ਚ ਲੱਗਿਆ ਸੀ ਪੂਜਨੀਕ ਬੇਪਰਵਾਹ ਜੀ ਨੇ ਸ਼ਨਿੱਚਰਵਾਰ ਰਾਤ ਨੂੰ ਸਾਰਾ ਸਮਾਨ ਤੁਰੰਤ ਬਾਹਰ ਕੱਢਣ ਦਾ ਹੁਕਮ ਫਰਮਾਇਆ ਕਿ ਕੋਈ ਸਾਡੇ ਤੋਂ ਪੁੱਛੇ ਕਿ ਇਹ ਕਿਸਦਾ ਸਮਾਨ ਹੈ

ਤਾਂ ਅਸੀਂ ਕੀ ਜਵਾਬ ਦੇਵਾਂਗੇ ਅਤੇ ਨਾਲ ਹੀ ਆਪਣੇ ਸਮਾਨ ਦੀ ਖੁਦ ਰੱਖਵਾਲੀ ਕਰਨ ਦਾ ਹੁਕਮ ਵੀ ਫਰਮਾਇਆ ਸਰਦੀ ਦੀ ਠੰਡੀ ਰਾਤ, ਸ਼ੀਤ-ਲਹਿਰ ਅਤੇ ਉੱਪਰ ਤੋਂ ਬੂੰਦਾਬਾਂਦੀ, ਐਨੀ ਕੜਾਕੇ ਦੀ ਠੰਡ ਕਿ ਹੱਥ-ਪੈਰ ਸੁੰਨ ਹੋ ਰਹੇ ਸਨ ਆਪਜੀ ਨੇ ਆਪਣੇ ਦਾਤਾ ਰਹਿਬਰ ਦੇ ਇਸ ਇਲਾਹੀ ਹੁਕਮ ਨੂੰ ਹੱਸਦੇ ਹੋਏ ਹਿਰਦੇ ਨਾਲ ਲਗਾਇਆ ਅਤੇ ਪੂਰੀ ਰਾਤ ਖੁੱਲ੍ਹੇ ਆਸਮਾਨ ਦੇ ਹੇਠਾਂ ਆਪਣੇ ਸਮਾਨ ਕੋਲ ਬੈਠ ਕੇ ਗੁਜ਼ਾਰੀ, ਕਿਉਂਕਿ ਇਹੀ ਬੇਪਰਵਾਹੀ ਹੁਕਮ ਸੀ ਅਗਲੇ ਦਿਨ ਬੇਪਰਵਾਹੀ ਰਜਾ ਅਨੁਸਾਰ ਇੱਕ-ਇੱਕ ਚੀਜ਼ ਆਪਣੇ ਹੱਥਾਂ ਨਾਲ ਸਾਧ-ਸੰਗਤ ’ਚ ਵੰਡ ਦਿੱਤੀ ਅਤੇ ਹਰ ਪਾਸੇ ਤੋਂ ਨਿਸ਼ਚਿੰਤ ਹੋ ਕੇ ਪਾਵਨ ਹਜ਼ੂਰੀ ’ਚ ਬੈਠ ਕੇ ਅਪਾਰ ਖੁਸ਼ੀਆਂ ਹਾਸਲ ਕੀਤੀਆਂ ਆਪਜੀ ਆਪਣੇ ਵੱਲੋਂ ਰਚਿਤ ਇੱਕ ਭਜਨ ’ਚ ਵੀ ਫਰਮਾਉਂਦੇ ਹਨ:-

ਪ੍ਰੇਮ ਵਾਲਾ ਰੋਗ ‘ਸ਼ਾਹ ਸਤਿਨਾਮ ਜੀ’ ਵੀ ਦੇਖਿਆ
ਆਪਣੀ ਕੁੱਲੀ ਨੂੰ ਹੱਥੀਂ ਅੱਗ ਲਾ ਕੇ ਸੇਕਿਆ,
ਕਰਤਾ ਹਵਾਲੇ ਵੈਦ ‘ਸ਼ਾਹ ਮਸਤਾਨ’ ਦੇ, ਰੋਗ ਟੁੱਟ ਜਾਂਦੇ
ਦਾਰੂ ਦਰਸ਼ਨਾਂ ਦੀ ਖਾਣ ਤੇ ਪ੍ਰੇਮ ਦਿਆਂ ਰੋਗੀਆਂ ਦਾ…

ਸਤਿਨਾਮ ਕੁੱਲ ਮਾਲਕ ਬਣਾਇਆ:-

ਪੂਜਨੀਕ ਪਰਮਪਿਤਾ ਜੀ ਦੀ ਇਸ ਮਹਾਨ ਕੁਰਬਾਨੀ ’ਤੇ ਖੁਸ਼ ਹੁੰਦੇ ਹੋਏ ਸਾਈਂ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ ਕਿ ‘ਹਰਬੰਸ ਸਿੰਘ ਜੀ (ਪੂਜਨੀਕ ਪਰਮਪਿਤਾ ਜੀ) ਆਪਕੋ ਆਪਕੀ ਕੁਰਬਾਨੀ ਕੇ ਬਦਲੇ ‘ਸੱਚ’ ਦੇਤੇ ਹੈਂ ਆਪਕੋ ਸਤਿਨਾਮ ਕਰਤੇ ਹੈਂ’ ਪੂਜਨੀਕ ਸਾਈਂ ਜੀ ਨੇ ਸਾਧ-ਸੰਗਤ ’ਚ ਫਰਮਾਇਆ, ‘ਅਸੀਂ ਸਰਦਾਰ ਸਤਿਨਾਮ ਸਿੰਘ ਜੀ ਕੋ ਸਤਿਗੁਰੂ, ਕੁੱਲ ਮਾਲਕ ਬਣਾ ਦੀਆ ਹੈ ਮਾਲਕ ਨੇ ਸਰਦਾਰ ਸਤਿਨਾਮ ਸਿੰਘ ਜੀ ਸੇ ਬਹੁਤ ਕਾਮ ਲੇਨਾ ਹੈ’

ਅਨਾਮੀ ਗੁਫਾ:-

ਡੇਰਾ ਸੱਚਾ ਸੌਦਾ ਦਰਬਾਰ ’ਚ ਇੱਕ ਤਿੰਨ ਮੰਜ਼ਿਲੀ ਅਨਾਮੀ ਗੁਫਾ ਵਿਸ਼ੇਸ਼ ਤੌਰ ’ਤੇ ਆਪ ਜੀ ਲਈ ਬਣਾਈ ਗਈ ਪੂਜਨੀਕ ਸਾਈਂ ਜੀ ਨੇ ਖੁਦ ਆਪਣੇ ਹੱਥਾਂ ਨਾਲ ਆਪਜੀ ਨੂੰ ਅਨਾਮੀ ਗੁਫਾ ’ਚ ਬਿਰਾਜ਼ਮਾਨ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ‘ਯੇ ਅਨਾਮੀ ਗੁਫ਼ਾ ਸਰਦਾਰ ਸਤਿਨਾਮ ਸਿੰਘ ਜੀ ਕੋ ਇਨਕੀ ਕੁਰਬਾਨੀ ਕੇ ਬਦਲੇ ਇਨਾਮ ਮੇਂ ਦੀ ਜਾਤੀ ਹੈ ਇਹ ਤਿੰਨ ਮੰਜ਼ਿਲੀ ਗੋਲ ਗੁਫਾ ਖੁਦ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਦਿਸ਼ਾ-ਨਿਰਦੇਸ਼ ’ਚ ਤਿਆਰ ਕਰਵਾਈ ਇਸ ਅਨਾਮੀ ਗੁਫਾ ’ਚ ਇੱਟ, ਲੱਕੜ ਬਾਲਾ, ਸ਼ਤੀਰ, ਗਾਰਡਰ ਆਦਿ ਸਮਾਨ ਪੂਜਨੀਕ ਪਰਮ ਪਿਤਾ ਜੀ ਦੀ ਹਵੇਲੀ ਦਾ ਵਰਤੋਂ ਕੀਤਾ ਗਿਆ ਹੈ ਆਪ ਜੀ ਨੇ ਫਰਮਾਇਆ ਕਿ ‘ਯੇ ਅਨਾਮੀ ਗੋਲ ਗੁਫ਼ਾ ਸਤਿਗੁਰੂ ਕੇ ਹੁਕਮ ਸੇ ਹੀ ਬਨਾਈ ਗਈ ਹੈ

ਜੋ ਸਰਦਾਰ ਸਤਿਨਾਮ ਸਿੰਘ ਜੀ ਕੋ ਇਨਾਮ ਮੇਂ ਦੀ ਗਈ ਹੈ ਯਹਾਂ ਹਰ ਕੋਈ ਰਹਿਨੇ ਕਾ ਅਧਿਕਾਰੀ ਨਹੀਂ ਹੈ’ ਉਪਰੰਤ ਪਾਠੀ ਰਾਹੀਂ ਗ੍ਰੰਥ ਚੋਂ ਸ੍ਰੀ ਕ੍ਰਿਸ਼ਨ ਜੀ ਦਾ ਗੋਪੀਆਂ ਪ੍ਰਤੀ ਸੰਵਾਦ ਪੜ੍ਹਵਾ ਕੇ ਸੰਗਤ ’ਚ ਸੁਣਾਇਆ ਜੋ ਕਿ ਇਸ ਤਰ੍ਹਾਂ ਹੈ:- ਸ੍ਰੀ ਕ੍ਰਿਸ਼ਨ ਜੀ ਮਹਾਰਾਜ ਗੋਪੀਆਂ ਨੂੰ ਸੰਬੋਧਿਤ ਕਰਦੇ ਹੋਏ ਫਰਮਾਉਂਦੇ ਹਨ ਕਿ ਤੁਮਨੇ ਲੋਹੇ ਕੇ ਸਮਾਨ ਅਟੂਟ ਬੰਧਨੋਂ ਕੋ ਤੋੜਕਰ ਮੁਝਸੇ ਅਤਿ ਦਰਜੇ ਕੀ ਪ੍ਰੀਤ ਕੀ ਹੈ ਔਰ ਇਸਕੇ ਬਦਲੇ ਮੈਨਂੇ ਤੁਮਹੇਂ ਜੋ ਰਾਮਨਾਮ ਕਾ ਰਸ ਪ੍ਰਦਾਨ ਕੀਆ ਹੈ ਵਹ ਬਹੁਤ ਤੁੱਛ (ਘੱਟ) ਹੈ ਇਸ ਲਈ ਮੈਂ ਖਿਮਾ ਕਾ ਪਰਾਰਥੀ ਹੂੰ ਮੁਝੇ ਖਿਮਾ ਕਰਨਾ ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ‘ਉਨ ਗੋਪੀਓਂ ਕੀ ਤਰਹ ਸਰਦਾਰ ਸਤਿਨਾਮ ਸਿੰਘ ਜੀ ਨੇ ਭੀ ਅਪਨੇ ਸਤਿਗੁਰੂ ਕੇ ਨਾਮ ਪਰ ਇਤਨੀ ਬੜੀ ਜੋ ਕੁਰਬਾਨੀ ਦੀ ਹੈ, ਇਸਕੇ ਬਦਲੇ ਮੇਂ ਅਸੀਂ ਜੋ ਇਨਹੇਂ ਰਾਮ ਨਾਮ ਕਾ ਰਸ ਦੀਆ ਹੈ, ਵਹ ਬਹੁਤ ਹੀ ਕਮ ਹੈ, ਇਸ ਲੀਏ ਅਸੀਂ ਭੀ ਮਾਫੀ ਕੇ ਅਧਿਕਾਰੀ ਹੈਂ’

ਨਾ ਹਿਲ ਸਕੇ ਨਾ ਕੋਈ ਹਿਲਾ ਸਕੇ:-

ਅਨਾਮੀ ਗੁਫਾ (ਤੇਰਾਵਾਸ) ’ਚ ਆਪਜੀ ਨੂੰ ਬਿਰਾਜਮਾਨ ਕਰਕੇ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਇੱਕ ਵਾਰ ਫਿਰ ਤੋਂ ਫਰਮਾਇਆ, ‘ਸਰਦਾਰ ਸਤਿਨਾਮ ਸਿੰਘ ਜੀ ਕਾ ਨਾਮ ਪਹਿਲੇ ਸਰਦਾਰ ਹਰਬੰਸ ਸਿੰਘ ਜੀ ਥਾ ਯੇ ਈਸ਼ਵਰੀ ਸ਼ਕਤੀ ਗਾਂਵ ਸ੍ਰੀ ਜਲਾਲਆਣਾ ਸਾਹਿਬ ਜਿਲ੍ਹਾ ਸਰਸਾ ਕੇ ਰਹਿਨੇ ਵਾਲੇ ਹੈਂ ਰਾਮਨਾਮ ਕੋ ਹਾਸਿਲ ਕਰਨੇ ਕੇ ਲੀਏ (ਆਪਣੇ ਸਤਿਗੁਰੂ ਲਈ) ਇਨ੍ਹੋਂਨੇ ਅਪਨਾ ਮਕਾਨ ਤੋੜਾ ਔਰ ਦੁਨੀਆਂ ਕੀ ਬਦਨਾਮੀ ਸਹੀ, ਇਸਲੀਏ ਯੇ ਗੁਫ਼ਾ ਇਨਹੇਂ ਇਨਾਮ ਮੇਂ ਮਿਲੀ ਹੈ ਹਰ ਕੋਈ ਯਹਾਂ ਰਹਿਨੇ ਕਾ ਅਧਿਕਾਰੀ ਨਹੀਂ ਹੈ ਜਿਸੇ ਉਪਰ ਸੇ ਸਤਿਗੁਰੂ ਕਾ ਹੁਕਮ ਹੋਤਾ ਹੈ, ਯਹਾਂ ਪਰ ਉਸੀ ਕੋ ਹੀ ਜਗਹ ਮਿਲਤੀ ਹੈ’ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ਜਿਸ ਤਰਹ ਮਿਸਤਰੀਓਂ ਨੇ ਇਸ ਬਿਲਡਿੰਗ (ਗੁਫ਼ਾ) ਕੀ ਮਜ਼ਬੂਤੀ ਕੇ ਲੀਏ ਇਸਮੇਂ ਤੀਨ ਬੰਦ ਲਗਾਏ ਹੈਂ, ਅਸੀਂ ਭੀ ਸਰਦਾਰ ਸਤਿਨਾਮ ਸਿੰਘ ਜੀ ਕੋ (ਹੱਥ ਦਾ ਇਸ਼ਾਰਾ ਕਰਦੇ ਹੋਏ) ਏਕ-ਦੋ-ਤੀਨ ਬੰਦ ਲਗਾ ਦੀਏ ਹੈਂ ਬਾਰਿਸ਼ ਆਏ, ਝੱਖੜ ਆਏ, ਆਂਧੀ ਆਏ, ਨਾ ਯੇ ਹਿਲ ਸਕੇਂਗੇ ਔਰ ਨਾ ਹੀ ਇਨਹੇਂ ਕੋਈ ਹਿਲਾ ਸਕੇਗਾ’

ਗੁਰਗੱਦੀ-ਰਸਮ:-

28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਦਰਬਾਰ ’ਚ ਸ਼ਾਹੀ ਸਟੇਜ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਉਸ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਨੇ ਸੇਵਾਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਹੁਕਮ ਫਰਮਾਇਆ, ‘ਭਾਈ, ਸਰਦਾਰ ਸਤਿਨਾਮ ਸਿੰਘ ਜੀ ਕੋ ਗੁਫਾ ਸੇ ਲੇਕਰ ਆਓ’ ਬੇਪਰਵਾਹ ਜੀ ਦਾ ਆਦੇਸ਼ ਪਾ ਕੇ ਦੋ-ਇੱਕ ਸੇਵਾਦਾਰ ਗੁਫਾ ਵੱਲ ਦੌੜੇ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਨੂੰ ਰੋਕਦੇ ਹੋਏ ਫਰਮਾਇਆ, ਕਿ ‘ਭਾਈ, ਐਸੇ ਨਹੀਂ! ਦਸ ਸੇਵਾਦਾਰ ਭਾਈ (ਪੰਚਾਇਤ ਰੂਪ ’ਚ) ਇਕੱਠੇ ਹੋਕਰ ਜਾਓ ਔਰ ਸਰਦਾਰ ਸਤਿਨਾਮ ਸਿੰਘ ਜੀ ਕੋ ਪੂਰੇ ਆਦਰ-ਸਨਮਾਨ ਕੇ ਸਾਥ ਸਟੇਜ ਪਰ ਲੇਕਰ ਆਓ’ ਪੂਜਨੀਕ ਬੇਪਰਵਾਹ ਜੀ ਨੇ ਆਪਣਾ ਭਰਪੂਰ ਸਨੇਹ ਦਿੰਦੇ ਹੋਏ ਆਪਜੀ ਨੂੰ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ ਉਸ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਨੇ ਆਪਜੀ ਨੂੰ ਨੋਟਾਂ ਦੇ ਹਾਰ ਪਹਿਨਾਏ ਅਤੇ ਸਾਧ-ਸੰਗਤ ਨੂੰ ਜੋ ਇਸ ਰੂਹਾਨੀ ਸ਼ਾਹੀ ਨਜ਼ਾਰੇ ਨੂੰ ਪੂਰੀ ਉਤਸੁਕਤਾ ਨਾਲ ਦੇਖ ਰਹੀ ਸੀ,

ਬਚਨ ਫਰਮਾਏ, ‘ਦੁਨੀਆਂ ਸਤਿਨਾਮ, ਸਤਿਨਾਮ ਜਪਦੀ ਮਰ ਗਈ, ਕਿਸੀ ਨੇ ਦੇਖਾ ਹੈ ਭਾਈ?’ ਸੰਗਤ ’ਚ ਇੱਕਦਮ ਸੰਨਾਟਾ ਛਾ ਗਿਆ, ਕੋਈ ਕੁਝ ਨਹੀਂ ਬੋਲ ਸਕਿਆ ਬੇਪਰਵਾਹ ਸਾਈਂ ਜੀ ਨੇ ਜੋਸ਼ ਭਰੀ ਆਵਾਜ਼ ’ਚ ਫਰਮਾਇਆ, ‘ਭਾਈ! ਜਿਸ ਸਤਿਨਾਮ ਕੋ ਦੁਨੀਆਂ ਜਪਦੀ-ਜਪਦੀ ਮਰ ਗਈ, ਪਰ ਸਤਿਨਾਮ ਨਹੀਂ ਮਿਲਾ ਵੋ ਸਤਿਨਾਮ (ਪੂਜਨੀਕ ਸਾਈਂ ਜੀ ਨੇ ਆਪਜੀ ਵੱਲ ਪਾਵਨ ਇਸ਼ਾਰਾ ਕਰਦੇ ਹੋਏ) ਯੇ ਹੈ ਯੇ ਵੋਹੀ ਸਤਿਨਾਮ ਹੈ ਜਿਸਕੇ ਸਹਾਰੇ ਯੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹੈਂ ਇਨਹੇਂ ਸਾਵਣ ਸ਼ਾਹ ਸਾਈਂ ਜੀ ਕੇ ਹੁਕਮ ਸੇ ਮਾਲਿਕ ਸੇ ਮਨਜ਼ੂਰ ਕਰਵਾ ਕਰ ਲਾਏ ਹੈਂ ਔਰ ਤੁਮਹਾਰੇ ਸਾਮਨੇ ਬਿਠਾ ਦੀਆ ਹੈ’ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ‘ਇਨਕੇ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ) ਭਾਈਚਾਰੇ ਕਾ ਕੋਈ ਆਦਮੀ ਵ ਇਨਕਾ ਕੋਈ ਰਿਸ਼ਤੇਦਾਰ-ਸਬੰਧੀ ਆਕਰ ਪੂਛੇ, ਗਰੀਬ ਮਸਤਾਨੇ ਨੇ ਤੇਰਾ ਘਰ-ਬਾਰ ਤੁੜਵਾਇਆ ਹੈ, ਤੇਰੇ ਕੋ ਕਿਆ ਮਿਲਾ? ਤੋ ਭਾਈ, ਯੇ ਉਨਹੇਂ ਯੇ ਗੋਲ ਗੁਫ਼ਾ ਦਿਖਾ ਸਕਤੇ ਹੈਂ ਯਹ ਗੋਲ ਗੁਫਾ ਤੋ ਭੀਤੋਂ (ਪੱਕੀ ਈਟੋਂ) ਸੇ ਬਣੀ ਹੈ, ਪਰੰਤੂ ਜੋ ਅਸਲੀ ਗੋਲ ਗੁਫਾ (ਆਪਣੀਆਂ ਦੋਵਾਂ ਅੱਖਾਂ ਦੇ ਵਿਚਕਾਰ ਇਸ਼ਾਰਾ ਕਰਦੇ ਹੋਏ) ਇਨਕੋ ਦੀ ਹੈ, ਉਸਕੇ ਏਕ ਬਾਲ ਕੇ ਬਰਾਬਰ ਭੀ ਯੇ ਤੀਨ ਲੋਕ ਨਹੀਂ ਹੈਂ’

ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਨੇ ਗੁਰਗੱਦੀ ਦੀ ਪਵਿੱਤਰ ਰਸਮ ਨੂੰ ਖੁਦ ਗੁਰੂ-ਮਰਿਆਦਾ ਅਨੁਸਾਰ ਪੂਰਨ ਕਰਵਾਇਆ ਪੂਜਨੀਕ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੇ ਸਾਰੇ ਅਧਿਕਾਰ ਅਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਉਸੇ ਦਿਨ ਤੋਂ ਹੀ ਆਪਜੀ ਨੂੰ ਸੌਂਪ ਦਿੱਤੀਆਂ ਅਤੇ ਆਪਣਾ ਇਲਾਹੀ, ਖੁਦਾਈ, ਸਵਰੂਪ ਵੀ ਆਪਜੀ ਨੂੰ ਬਖਸ਼ ਕੇ ਆਪਣਾ ਸਵਰੂਪ, ਖੁਦ-ਖੁਦਾ ਬਣਾ ਦਿੱਤਾ ਗੁਰਗੱਦੀ ਦੀ ਇਹ ਪਵਿੱਤਰ ਕਾਰਵਾਈ, ਖੁਦ ਇਲਾਹੀ ਮੌਜ ਦੀ ਇਹ ਰਜ਼ਾ ਦੁਨੀਆਂ ਦੇ ਸਾਹਮਣੇ ਇੱਕ ਅਦਭੁੱਤ ਉਦਾਹਰਣ ਹੈ
ਵਰਣਨਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਉਸ ਦਿਨ ਤੋਂ ਬਾਅਦ ਆਪਜੀ ਨੂੰ ਭੇਂਟ ਕੀਤੀ ਗਈ ਇਸ ਅਨਾਮੀ ਗੋਲ ਗੁਫਾ ’ਚ ਕਦੇ ਨਹੀਂ ਗਏ, ਸਗੋਂ ਦਰਬਾਰ ’ਚ ਇੱਕ ਵੱਖ ਕਮਰੇ ਨੂੰ ਆਪਣਾ ਨਿਵਾਸ ਬਣਾਇਆ

ਪੂਰੇ ਸਰਸਾ ਸ਼ਹਿਰ ’ਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜਲੂਸ ਆਪਜੀ ਨੂੰ ਇੱਕ ਸੁੰਦਰ ਸਜੀ ਜੀਪ ’ਚ ਬਿਰਾਜਮਾਨ ਕਰਕੇ ਕੱਢਿਆ ਗਿਆ ਜੋ ਕਿ ਇਹ ਸਭ ਪੂਜਨੀਕ ਬੇਪਰਵਾਹ ਸਾਈਂ ਜੀ ਦੇ ਪਾਵਨ ਹੁਕਮ ਅਨੁਸਾਰ ਸੀ, ਉਹ ਵੀ ਗੁਰਗੱਦੀ ਰਸਮ ਦਾ ਇੱਕ ਹੋਰ ਮਹੱਤਵਪੂਰਣ ਹਿੱਸਾ ਸੀ ਤਾਂ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਅਤੇ ਪੂਰੀ ਦੁਨੀਆਂ ਨੂੰ ਪਤਾ ਲੱਗੇੇ ਕਿ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨੂੰ ਆਪਣਾ ਸਵਰੂਪ ਬਖ਼ਸ਼ ਕੇ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰ ਦਿੱਤਾ ਹੈ

ਦੁਨੀਆ ’ਚ ਵੱਜ ਰਿਹਾ ਰਾਮ-ਨਾਮ ਦਾ ਡੰਕਾ:-

ਪੂਜਨੀਕ ਪਰਮ ਪਿਤਾ ਜੀ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਹੋਏ ਆਪਜੀ ਨੇ 30-31 ਸਾਲ ਤੱਕ ਆਪਣੇ ਪੂਜਨੀਕ ਮੁਰਸ਼ਿਦ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਸਥਾਪਿਤ ਕੀਤੇ ਡੇਰਾ ਸੱਚਾ ਸੌਦਾ ਦੀ ਫੁੱਲਵਾੜੀ ਨੂੰ ਆਪਣੇ ਰਹਿਮੋ-ਕਰਮ, ਰਾਤ-ਦਿਨ ਦੀ ਸਖ਼ਤ ਮਿਹਨਤ ਨਾਲ ਅਜਿਹਾ ਮਹਿਕਾਇਆ ਕਿ ਜਿਸਦੀ ਮਹਿਕ ਨੂੰ ਅੱਜ ਪੂਰੇ ਵਿਸ਼ਵ ’ਚ ਮਹਿਸੂਸ ਕੀਤਾ ਜਾਂਦਾ ਹੈ ਆਪਜੀ ਨੇ ਸੰਨ 1963 ਤੋਂ ਅਗਸਤ 1990 ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ਦੇ ਸੈਂਕੜੇ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਹਜ਼ਾਰਾਂ ਸਤਿਸੰਗ ਲਗਾਏ ਅਤੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮਨਾਮ ਰਾਹੀਂ ਨਸ਼ੇ ਆਦਿ ਬੁਰਾਈਆਂ ਅਤੇ ਪਖੰਡਾਂ ਤੇ ਕੁਰੀਤੀਆਂ ਤੋਂ ਦੂਰ ਕਰਕੇ ਭਗਤਮਈ ਖੁਸ਼ਹਾਲ ਜੀਵਨ ਜਿਉਣ ਦਾ ਸਰਲ ਰਸਤਾ ਦੱਸਿਆ ਆਪਜੀ ਦੇ ਰਹਿਮੋ-ਕਰਮ ਨਾਲ ਦੁਨੀਆਂ ਦੇ ਅੱਜ ਕਰੋੜਾਂ ਡੇਰਾ ਸ਼ਰਧਾਲੂ ਆਪਜੀ ਦੀਆਂ ਪਾਵਨ ਸਿੱਖਿਆਵਾਂ ਨੂੰ ਧਾਰਨ ਕਰਕੇ ਬੇਫਿਕਰੀ ਦਾ ਜੀਵਨ ਜੀਅ ਰਹੇ ਹਨ

ਅਪਾਰ ਰਹਿਮੋ-ਕਰਮ ਜੋ ਹੋ ਨਾ ਸਕੇ ਬਿਆਨ:-

ਸਾਧ-ਸੰਗਤ ਪ੍ਰਤੀ ਆਪਜੀ ਦੇ ਅਣਗਿਣਤ ਪਰਉਪਕਾਰ ਹਨ ਆਪਜੀ ਦੇ ਅਪਾਰ ਰਹਿਮੋ-ਕਰਮ ਦਾ ਵਰਣਨ ਨਹੀਂ ਹੋ ਸਕਦਾ ਆਪਣੀ ਪਿਆਰੀ ਸਾਧ-ਸੰਗਤ ਲਈ ਆਪ ਜੀ ਦੇ ਪਵਿੱਤਰ ਬਚਨ ਕਿ ‘ਸਾਧ-ਸੰਗਤ ਤਾਂ ਸਾਨੂੰ ਦਿਲੋ-ਜਾਨ ਤੋਂ, ਆਪਣੀ ਸੰਤਾਨ ਤੋਂ ਵੀ ਜ਼ਿਆਦਾ ਪਿਆਰੀ ਹੈ, ਅਸੀਂ ਦਿਨ-ਰਾਤ ਸਾਧ-ਸੰਗਤ ਦੇ ਭਲੇ ਦੀ, ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ ਪਰਮਪਿਤਾ ਪਰਮਾਤਮਾ ਨੂੰ ਦੁਆ ਕਰਦੇ ਹਾਂ’
ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਆਪਣਾ ਅਪਾਰ ਰਹਿਮੋ-ਕਰਮ ਫਰਮਾਇਆ ਹੈ ਆਪ ਜੀ ਖੁਦ ਵੀ ਕਰੀਬ 15 ਮਹੀਨੇ ਨਾਲ ਰਹੇ ਆਪ ਜੀ ਦੇ ਪਵਿੱਤਰ ਬਚਨ ਕਿ ‘ਇਹ (ਪੂਜਨੀਕ ਮੌਜ਼ੂਦਾ ਗੁਰੂ ਜੀ) ਸਾਡਾ ਆਪਣਾ ਹੀ ਸਵਰੂਪ ਹਨ ਹੁਣ ਅਸੀਂ ਇਸ ਨੌਜਵਾਨ ਬਾਡੀ ’ਚ ਖੁਦ ਕੰਮ ਕਰਾਂਗੇ’

ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਅਨੁਸਾਰ ਡੇਰਾ ਸੱਚਾ ਸੌਦਾ ਰੂਹਾਨੀਅਤ ਅਤੇ ਸਮਾਜ ਤੇ ਮਾਨਵਤਾ ਭਲਾਈ ਦੇ ਕੰਮਾਂ ’ਚ ਪੂਰੇ ਵਿਸ਼ਵ ’ਚ ਪ੍ਰਸਿੱਧ ਹੈ ਆਪਜੀ ਵੱਲੋਂ ਦਰਸਾਏ ਸੱਚ ਦੇ ਮਾਰਗ ’ਤੇ ਚੱਲਦੇ ਹੋਏ ਅੱਜ ਕਰੋੜਾਂ ਲੋਕ ਨਸ਼ੇ, ਭ੍ਰਿਸ਼ਟਾਚਾਰ, ਵੇਸ਼ਵਪੁਣਾ, ਹਰਾਮਖੋਰੀ ਆਦਿ ਬੁਰਾਈਆਂ ਨੂੰ ਤਿਆਗ ਕੇ ਰਾਮ-ਨਾਮ, ਪਰਮਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜੇ ਹੋਏੇ ਹਨ ਘਰ-ਘਰ ’ਚ ਪ੍ਰੇਮ-ਪਿਆਰ ਦੀ ਗੰਗਾ ਵਹਿ ਰਹੀ ਹੈ ਘਰ-ਘਰ ’ਚ ਰਾਮ-ਨਾਮ ਦੀ ਚਰਚਾ ਹੈ ਅਤੇ ਨਾਲ ਹੀ ਦੀਨ-ਦੁਖੀਆਂ ਨੂੰ ਸਾਧ-ਸੰਗਤ ਰਾਹੀਂ ਸਹਾਰਾ ਮਿਲ ਰਿਹਾ ਹੈ, ਮਾਨਵਤਾ, ਇਨਸਾਨੀਅਤ ਦੇ ਤੌਰ ’ਤੇ ਸਾਧ-ਸੰਗਤ ਅੱਜ ਹਰ ਦੁਖੀਏ ਲਈ ਆਸ਼ਾ ਦੀ ਕਿਰਨ ਬਣ ਚੁੱਕੀ ਹੈ

ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਅਨੁਸਾਰ ਡੇਰਾ ਸੱਚਾ ਸੌਦਾ ਦੇ ਟ੍ਰਿਊ ਬਲੱਡ ਪੰਪ (ਸੇਵਾਦਾਰ ਖੂਨਦਾਨੀ) ਜ਼ਰੂਰਤਮੰਦਾਂ, ਬਿਮਾਰਾਂ, ਥੈਲੇਸੀਮੀਆ ਪੀੜਤਾਂ ਲਈ ਕੋਵਿਡ-19, ਲਾੱਕ ਡਾਊਨ ਦੌਰਾਨ ਵੀ ਖੁਦ ਹਸਪਤਾਲਾਂ ਅਤੇ ਮਰੀਜ਼ਾਂ ਕੋਲ ਜਾ ਕੇ ਆਪਣਾ ਖੂਨਦਾਨ ਕਰਦੇ ਰਹੇ ਹਨ ਅਤੇ ਅੱਜ ਵੀ ਤਨ-ਮਨ ਨਾਲ ਪੀੜਤਾਂ ਦੀ ਸੇਵਾ ’ਚ ਲੱਗੇ ਹੋਏ ਹਨ ਕਿਤੇ ਜ਼ਰੂਰਤਮੰਦਾਂ ਅਤੇ ਬੇਸਹਾਰਿਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਤਾਂ ਕਿਤੇ ਜ਼ਰੂਰਤਮੰਦ-ਪਰਿਵਾਰਾਂ ਨੂੰ ਪੂਰੇ-ਪੂਰੇ ਘਰ (ਮਕਾਨ) ਬਣਾ ਕੇ ਦਿੱਤੇ ਜਾ ਰਹੇ ਹਨ ਡੇਰਾ ਸੱਚਾ ਸੌਦਾ ਅੱਜ ਅੱਨਾਥ ਬੱਚਿਆਂ, ਬੇਸਹਾਰਾ ਬਜੁਰਗਾਂ (ਮਾਤਰ-ਪਿਤਰ ਸੇਵਾ) ਦੀ ਤਨ-ਮਨ-ਧਨ ਨਾਲ ਸੇਵਾ ਕਰ ਰਿਹਾ ਹੈ ਉਨ੍ਹਾਂ ਨੂੰ ਖਾਣਪੀਣ ਦਾ ਸਮਾਨ ਦੇ ਕੇ ਉਨ੍ਹਾਂ ਦਾ ਸਹਾਰਾ ਸਿੱਧ ਹੋ ਰਿਹਾ ਹੈ

ਸ਼ਿਸ਼ੂ ਸੰਭਾਲ ਵੀ ਪੂਜਨੀਕ ਗੁਰੂ ਜੀ ਵੱਲੋਂ ਚਲਾਏ 147 ਮਾਨਵਤਾ ਭਲਾਈ ਦੇ ਕੰਮਾਂ ’ਚੋਂ ਇੱਕ ਹੈ, ਇਸਦੇ ਤਹਿਤ ਗਰਭਵਤੀ ਮਹਿਲਾਵਾਂ ਅਤੇ ਪੇਟ ’ਚ ਪਲ ਰਹੇ ਅਤੇ ਛੋਟੇ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਦਾ ਕੰਮ ਵੀ ਡੇਰਾ ਸੱਚਾ ਸੌਦਾ ਬਾਖੂਬੀ ਨਿਭਾਅ ਰਿਹਾ ਹੈ ਪੂਜਨੀਕ ਗੁਰੂ ਜੀ ਦੀ ਡੈਪਥ ਮੁਹਿੰਮ ਨੂੰ ਆਪਣੇ ਦੇਸ਼ ਭਾਰਤ ਸਮੇਤ ਪੂਰੀ ਦੁਨੀਆਂ ਨੇ ਸਵੀਕਾਰ ਕੀਤਾ ਹੈ ਨਸ਼ੇ ਦੇ ਦੈਂਤ ਨੂੰ ਭਜਾਉਣ ਲਈ ਜਗ੍ਹਾ-ਜਗ੍ਹਾ ਪਿੰਡਾਂ ਦੀਆਂ ਪੰਚਾਇਤਾਂ ਸਰਵਸੰਮਤੀ ਨਾਲ ਮਤੇ ਪਾਸ ਕਰ ਰਹੀਆਂ ਹਨ ਪੂਜਨੀਕ ਗੁਰੂ ਜੀ ਦੇ ਸ਼ਬਦ ‘ਜਾਗੋ ਦੁਨੀਆਂ ਦੇ ਲੋਕੋ’ ਨੂੰ ਸੁਣ ਕੇ ਹਜ਼ਾਰਾਂ ਨੌਜਵਾਨ ਨਸ਼ਾ ਛੱਡ ਰਹੇ ਹਨ ਪੂਜਨੀਕ ਗੁਰੂ ਜੀ ਦਾ ਮਾਨਵਤਾ ਪ੍ਰਤੀ ਇਹ ਬਹੁਤ ਵੱਡਾ ਉਪਕਾਰ ਹੈ

28 ਫਰਵਰੀ ਦਾ ਦਿਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਇਹ ਪਾਕ-ਪਵਿੱਤਰ ਗੁਰਗੱਦੀ-ਨਸ਼ੀਨੀ ਦਿਵਸ ਹੈ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ’ਚ ਗੱਦੀਨਸ਼ੀਨ ਹੋ ਕੇ ਸਾਧ-ਸੰਗਤ ’ਤੇ ਆਪਣਾ ਅਪਾਰ ਰਹਿਮੋ-ਕਰਮ ਫਰਮਾਇਆ ਪੂਜਨੀਕ ਪਰਮ ਪਿਤਾ ਜੀ ਦੇ ਪਰਉਪਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਅਨੁਸਾਰ ਇਹ ਪਾਕ-ਪਵਿੱਤਰ ਦਿਨ ਡੇਰਾ ਸੱਚਾ ਸੌਦਾ ’ਚ ‘ਮਹਾਂ ਰਹਿਮੋ-ਕਰਮ ਦਿਵਸ’ ਦੇ ਰੂਪ ’ਚ ਸਾਧ-ਸੰਗਤ ਹਰ ਸਾਲ ਭੰਡਾਰੇ ਦੇ ਰੂਪ ’ਚ ਧੂਮ-ਧਾਮ ਨਾਲ ਮਨਾਉਂਦੀ ਹੈ ਅਤੇ ਇਸ ਦਿਨ ਡੇਰਾ ਸੱਚਾ ਸੌਦਾ ਵੱਲੋਂ ਸਾਧ-ਸੰਗਤ ਦੇ ਸਹਿਯੋਗ ਨਾਲ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ

ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਦੀ ਸਾਧ-ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!