ਪੂਜਨੀਕ ਗੁਰੂ ਜੀ ਨੇ ਦੱਸੇ ਸਿਹਤ ਸਬੰਧੀ ਅਨਮੋਲ ਟਿਪਸ
ਰੂਹਾਨੀ ਸਤਿਸੰਗ ਦੌਰਾਨ ਸਾਧ-ਸੰਗਤ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਹਤ ਸਬੰਧੀ ਅਨਮੋਲ ਟਿਪਸ ਦਿੱਤੇ MSG Health Tips:-
Table of Contents
ਸਵਾਲ: ਗੁਰੂ ਜੀ, ਜੇਕਰ ਅੱਖ ’ਚ ਕੁਝ ਚਲਿਆ ਜਾਵੇ ਤਾਂ ਕੀ ਕਰੀਏ?
ਜਵਾਬ: ਅਸੀਂ ਆਪਣੀ ਜ਼ਿੰਦਗੀ ਦਾ ਤਜ਼ਰਬਾ ਦੱਸਦੇ ਹਾਂ, ਕਿਉਂਕਿ ਅਸੀਂ ਪਲੇਅਰ ਵੀ ਰਹੇ ਹਾਂ ਅਤੇ ਕੋਚ ਵੀ ਹਾਂ, ਤਾਂ ਕੀ ਕਰਦੇ ਰਹੇ ਹਾਂ ਤੁਸੀਂ ਫਿਲਟਰ ਵਾਲਾ ਬਿਲਕੁਲ ਸਾਫ-ਸੁਥਰਾ ਪਾਣੀ ਇੱਕ ਕੱਪ ’ਚ ਲਓ ਜਾਂ ਫਿਰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਚੂਲੀ ਸਾਫ ਪਾਣੀ ਨਾਲ ਭਰ ਲਓ ਅਤੇ ਅੱਖ ਨੂੰ ਚੂਲੀ ਦੇ ਪਾਣੀ ’ਚ ਖੋਲ੍ਹੋ ਅਤੇ ਬੰਦ ਕਰੋ, ਖੋਲ੍ਹੋ-ਬੰਦ ਕਰੋ ਤੁਸੀਂ ਯਕੀਨ ਮੰਨੋ ਸਿਰਫ ਜੋ ਕਣ ਅੱਖ ’ਚ ਗਿਆ ਹੈ ਉਹ ਹੀ ਬਾਹਰ ਨਹੀਂ ਆਵੇਗਾ ਸਗੋਂ ਅੱਖਾਂ ਦੀਆਂ ਕਈ ਬਿਮਾਰੀਆਂ ਵੀ ਇਸ ਨਾਲ ਦੂਰ ਹੁੰਦੀਆਂ ਹਨ ਅਤੇ ਇਸ ’ਤੇ ਆਲਰੇਡੀ (ਪਹਿਲਾਂ ਹੀ) ਸਾਡੇ ਡਾਕਟਰ ਸਾਹਿਬਾਨਾਂ ਨੇ ਰਿਸਰਚ ਕੀਤਾ ਹੋਇਆ ਹੈ
ਅਤੇ ਉਹ ਕਹਿੰਦੇ ਹਨ ਕਿ ਗੁਰੂ ਜੀ ਇੱਕ ਵਿਅਕਤੀ ਦੀਆਂ ਅੱਖਾਂ ’ਤੇ ਹਲਕੀਆਂ-ਹਲਕੀਆਂ ਫਿੰਸੀਆਂ ਹੋ ਗਈਆਂ, ਹਲਕੇ-ਹਲਕੇ ਦਾਣੇ ਹੋ ਗਏ ਉਸ ਨੇ ਸਾਫ ਪਾਣੀ ’ਚ ਅੱਖ ਖੋਲ੍ਹਣ-ਬੰਦ ਕਰਨ ਵਾਲੀ ਐਕਸਰਸਾਈਜ਼ 15-20 ਦਿਨ ਕੀਤੀ ਅਤੇ ਉਸ ਦੀ ਅੱਖ ਦੇ ਉਹ ਦਾਣੇ ਗਾਇਬ ਹੋ ਗਏ ਉਹ ਤੰਦਰੁਸਤ ਹੋ ਗਈਆਂ ਅੱਖਾਂ ਕਿੰਨਾ ਵਧੀਆ ਤਰੀਕਾ ਹੈ, ਕੋਈ ਦਵਾਈ ਦੀ ਜ਼ਰੂਰਤ ਨਹੀਂ ਪਈ ਪਰ ਪਾਣੀ ਵਧੀਆ ਹੋਣਾ ਚਾਹੀਦਾ, ਉਸ ’ਚ ਮਿੱਟੀ ਨਾ ਹੋਵੇ ਜਾਂ ਹੱਥ ਵੀ ਪੂਰੀ ਤਰ੍ਹਾਂ ਸਾਫ ਧੋਤੇ ਹੋਣੇ ਚਾਹੀਦੇ ਹਨ
ਸਵਾਲ: ਜੁਕਾਮ ਜਾਂ ਨਜ਼ਲੇ ਤੋਂ ਕਿਵੇਂ ਨਿਜ਼ਾਤ ਪਾਈਏ?
ਜਵਾਬ: ਪੈ੍ਰਕਟੀਕਲੀ ਅਸੀਂ ਜੋ ਕਰਕੇ ਦੇਖਿਆ ਆਯੁਰਵੇਦਾ ਪੜਿ੍ਹਆ ਹੈ, ਪਵਿੱਤਰ ਵੇਦਾਂ ਨੂੰ ਪੜਿ੍ਹਆ ਹੈ ਜਦੋਂ ਤੁਸੀਂ ਨਹਾਉਂਦੇ ਹੋ ਤਾਂ ਨਹਾਉਂਦੇ ਸਮੇਂ ਪਾਣੀ ਨੂੰ ਅੰਜੁਲੀ ’ਚ ਭਰੋ ਅਤੇ ਇੱਕ ਨੱਕ ਦਾ ਛਿੱਦਰ ਬੰਦ ਕਰਕੇ ਦੂਜੀ ਨੱਕ ਛਿੱਦਰ ਨਾਲ ਪਾਣੀ ਨੂੰ ਥੋੜ੍ਹਾ ਹਲਕਾ ਜਿਹਾ ਉੱਪਰ ਖਿੱਚੋ ਅਤੇ ਫਿਰ ਕੱਢ ਦਿਓ ਫਿਰ ਇਸੇ ਤਰ੍ਹਾਂ ਦੂਜੀ ਸਾਈਡ ਤੁਸੀਂ ਪੰਜ-ਚਾਰ ਵਾਰ ਇੱਧਰ ਅਤੇ ਪੰਜ-ਚਾਰ ਵਾਰ ਉੱਧਰ ਕਰੋ ਜ਼ੋਰ ਨਾਲ ਨਹੀਂ, ਪ੍ਰੈਸ਼ਰ ਨਾਲ ਨਹੀਂ, ਪਰ ਕਰੋ ਫਿਰ ਚੈੱਕ ਕਰੋਂਗੇ ਤਾਂ ਤੁਹਾਡਾ ਨੱਕ ਬਿਲਕੁਲ ਸਾਫ ਹੋ ਜਾਵੇਗਾ, ਇਸ ਦਾ ਮਤਲਬ ਆਪ ਨੇ ਨੱਕ ਦਾ ਫਿਲਟਰ ਸਾਫ ਕਰ ਲਿਆ ਇਹ ਹਕੀਕਤ ਹੈ ਉਸ ’ਚ ਜੋ ਕਣ ਫਸੇ ਹੋਏ ਹਨ,
ਇਹ ਭਗਵਾਨ ਨੇ ਨੱਕ ’ਚ ਐਵੇਂ ਹੀ ਵਾਲ ਨਹੀਂ ਬਣਾਏ ਹਨ, ਬੱਚੋ ਤੁਸੀਂ ਤਾਂ ਅੰਦਰ ਨੋਜਲ ਫਸਾ-ਫਸਾ ਕੇ ਸਾਫ ਕਰ ਲੈਂਦੇ ਹੋ ਅਸੀਂ ਨਹੀਂ ਰੋਕਦੇ ਕਿਸੇ ਨੂੰ, ਭਾਵੇਂ ਕਿੱਥੋਂ ਤੱਕ ਹੀ ਸਾਫ ਕਰ ਲਓ, ਕੋਈ ਫਰਕ ਨਹੀਂ ਪੈਂਦਾ ਪਰ ਰਾਮ ਜੀ ਨੇ ਇਹ ਫਿਲਟਰ ਬਣਾਏ ਹਨ ਧੂੜ ਦੇ ਕਣ, ਧੂੰਏ ਦੇ ਕਣ, ਪੋਲਿਊਸ਼ਨ, ਪ੍ਰਦੂਸ਼ਣ ਦੇ ਬਹੁਤ ਸਾਰੇ ਕਣ, ਬੈਕਟੀਰੀਆ ਟਾਈਪ ਉਨ੍ਹਾਂ ਨੂੰ ਵੀ ਇਹ ਵਾਲ ਅੰਦਰ ਜਾਣ ਤੋਂ ਰੋਕ ਲੈਂਦੇ ਹਨ ਕੁਦਰਤ ਨੇ ਕਮਾਲ ਕੀਤਾ ਹੈ, ਰਾਮ ਜੀ ਨੇ ਇਸ ਨੂੰ ਦੇਸੀ ਭਾਸ਼ਾ ’ਚ ਕਹਿੰਦੇ ਹਨ ਪਾਣੀ ਦੀ ਨਸਵਾਰ ਪਾਣੀ ਨੂੰ ਥੋੜ੍ਹਾ ਜਿਹਾ ਨੱਕ ’ਚ ਖਿੱਚਿਆ ਅਤੇ ਕੱਢ ਦਿੱਤਾ, ਜ਼ਿਆਦਾ ਉੱਪਰ ਨਾ ਚੜ੍ਹਾ ਲੈਣਾ ਕਿਤੇ ਗੜਬੜ ਹੋ ਜਾਵੇ ਸਵੇਰੇ ਨਹਾਉਣ ਸਮੇਂ ਅਤੇ ਸ਼ਾਮ ਨੂੰ ਵੀ ਇਸ ਐਕਸਰਸਾਈਜ਼ ਨੂੰ ਕਰੋ
ਸਰਦੀ ’ਚ ਥੋੜ੍ਹਾ ਗੁਣਗੁਣਾ ਪਾਣੀ ਲਓ ਅਤੇ ਗਰਮੀ ’ਚ ਨਾਰਮਲ ਪਾਣੀ ਲਓ ਠੰਡਾ ਪਾਣੀ ਨਾ ਲਓ ਇਸ ਤਰ੍ਹਾਂ ਨੱਕ ਸਾਫ ਰਹੇਗਾ, ਕਾਫੀ ਹੱਦ ਤੱਕ ਤੁਹਾਡੀ ਇਹ ਪ੍ਰੋਬਲਮ ਦੂਰ ਹੋਣ ਲੱਗੇਗੀ ਸਵੇਰੇ ਜੋ ਅਸੀਂ ਆਜਮਾਈ, ਕੱਚੀ ਹਲਦੀ ਦਾ ਬਿਲਕੁਲ ਛੋਟਾ ਜਿਹਾ ਪੀਸ ਚਬਾਚਬਾ ਕੇ ਖਾਓ, ਥੋੜ੍ਹਾ ਘੁੱਟ ਪਾਣੀ ਲੈ ਸਕਦੇ ਹੋ ਅਤੇ ਅੱਧੇ ਘੰਟੇ ਬਾਅਦ ਕੁਝ ਖਾਓ ਤਾਂ ਇੱਥੇ ਸਾਡੇ ਇੱਕ ਸੱਜਣ ਸੀ, ਹਾਲੇ ਕੁਝ ਦਿਨਾਂ ਦੀ ਹੀ ਗੱਲ ਹੈ, ਕਈ ਦਿਨਾਂ ਤੋਂ ਜ਼ੁਕਾਮ ਤੋਂ ਪ੍ਰੇਸ਼ਾਨ ਸੀ ਅਤੇ ਉਹ ਕਹਿ ਰਿਹਾ ਸੀ ਕਿ ਗੁਰੂ ਜੀ ਮੇਰੇ ਤਾਂ ਦੋਵੇਂ ਸਾਈਡ ਨੱਕ ਬੰਦ ਹੈ ਪਿਛਲੀ ਵਾਰ ਅਸੀਂ ਆਏ ਸੀ ਤਾਂ ਉਦੋਂ ਵੀ ਉਸ ਦਾ ਇਹੀ ਹਾਲ ਸੀ
ਤਾਂ ਅਸੀਂ ਬੋਲਿਆ ਸੀ ਕਿ ਕੱਚੀ ਹਲਦੀ, ਸ਼ਾਇਦ ਉਸ ਨੇ ਸੋਚਿਆ ਹੋਵੇ ਕਿ ਗੁਰੂ ਜੀ ਨੇ ਐਵੇਂ ਹੀ ਕਹਿ ਦਿੱਤਾ ਕਈ ਸੁਣਨ ਵਾਲੇ ਵੀ ਐਵੇਂ ਸੋਚ ਰਹੇ ਹੋਣਗੇ ਫਿਰ ਉਸ ਨੇ ਥੋੜ੍ਹੀ ਜਿਹੀ ਕੱਚੀ ਹਲਦੀ ਖਾਧੀ ਅਤੇ ਫਿਰ ਚਾਰ ਦਿਨਾਂ ਬਾਅਦ ਉਸ ਦਾ ਮਾਸਕ ਹਟ ਗਿਆ ਅਤੇ ਜ਼ੁਕਾਮ ਵੀ ਠੀਕ ਹੋ ਗਿਆ ਅਸੀਂ ਉਸ ਤੋਂ ਪੁੱਛਿਆ ਕਿ ਕੀ ਹਾਲ ਹੈ? ਕਹਿੰਦਾ ਗੁਰੂ ਜੀ ਮੁਆਫ ਕਰਨਾ, ਮੈਂ ਤੁਹਾਡੀ ਗੱਲ ਪਹਿਲਾਂ ਕਿਉਂ ਨਹੀਂ ਮੰਨੀ, ਢਾਈ ਮਹੀਨੇ ਇਸ ਜ਼ੁਕਾਮ ਤੋਂ ਪ੍ਰੇਸ਼ਾਨ ਰਿਹਾ ਹਾਂ ਅੱਜ ਪੰਜ-ਛੇ ਦਿਨ ਹੋਏ ਹਨ ਬਿਲਕੁਲ ਠੀਕ ਹੋ ਗਿਆ ਹਾਂ, ਕੋਈ ਜ਼ੁਕਾਮ ਨਹੀਂ ਇਹ ਦੇਸੀ ਨੁਸਖੇ ਹਨ ਕੋਈ ਗਰੰਟੀ ਵਾਲਾ ਨੁਸਖਾ ਨਹੀਂ ਹੁੰਦਾ ਆਪਣੇ ’ਤੇ ਕੀਤਾ ਅਤੇ ਬਹੁਤ ਸਾਰੇ ਬੱਚਿਆਂ ਨੇ ਕੀਤਾ ਤਾਂ ਉਨ੍ਹਾਂ ਦਾ ਵੀ ਫਾਇਦਾ ਹੋ ਗਿਆ ਫਿਰ ਤੁਸੀਂ ਹਲਦੀ ਲੈਣ ਤੋਂ ਪਹਿਲਾਂ ਥੋੜ੍ਹਾ ਕਿਸੇ ਡਾਕਟਰ ਦੀ ਰਾਇ ਜ਼ਰੂਰ ਲੈ ਲੈਣਾ, ਕਈ ਵਾਰ ਹੁੰਦਾ ਕਿ ਇਹ ਗਰਮ ਹੁੰਦੀ ਹੈ, ਤਾਂ ਤੁਹਾਡੇ ਤੇਜ਼ਾਬ ਵਗੈਰਾ ਥੋੜ੍ਹਾ ਬਹੁਤ ਹੋ ਸਕਦਾ ਹੈ
ਸਾਈਡ-ਇਫੈਕਟ, ਪਰ ਮਾਮੂਲੀ ਜਿਹੀ ਲੈਣ ਨਾਲ ਕੋਈ ਸਾਈਡ-ਇਫੈਕਟ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਨੱਕ ਸਾਫ ਕੀਤਾ ਇੱਕ ਹੋਰ ਤਰੀਕਾ ਹੈ ਜੋ ਅਸੀਂ ਅਜ਼ਮਾਇਆ, ਉਹ ਹੈ ਕਿ ਜਦੋਂ ਤੁੁਸੀਂ ਨਹਾਉਣ ਲੱਗੋ ਵੈਸੇ ਤਾਂ ਤੁਸੀਂ ਕਰੋਗੇ ਨਹੀਂ, ਨਹਾਉਂਦੇ ਟਾਈਮ ਜਿੰਨਾ ਗਰਮ ਪਾਣੀ ਤੁਸੀਂ ਮੰੂੰਹ ’ਚ ਰੱਖ ਸਕਦੇ ਹੋ, ਉੱਬਲਦਾ ਹੋਇਆ ਨਾ ਰੱਖਣਾ, ਠੰਡਾ ਵੀ ਨਾ ਰੱਖਣਾ ਜਿੰਨਾ ਗਰਮ ਤੁਸੀਂ ਮੂੰਹ ’ਚ ਰੱਖ ਸਕਦੇ ਹੋ, ਜਿੰਨਾ ਸਹਿ ਸਕਦੇ ਹੋ, ਮੂੰਹ ’ਚ ਰੱਖੋ ਅਤੇ ਫਿਰ ਪੂਰੇ ਸਰੀਰ ’ਤੇ ਸਾਬਣ ਵਗੈਰਾ ਲਗਾਓ, ਨਹਾਉਂਦੇ ਰਹੋ ਪਰ ਪਾਣੀ ਮੂੰਹ ’ਚ ਰਹਿਣਾ ਚਾਹੀਦਾ ਹੈ ਬਸ ਜਦੋਂ ਨੱਕ ਸਾਫ ਕਰਨਾ ਹੈ ਤਾਂ ਮੂੰਹ ਦਾ ਪਾਣੀ ਕੱਢ ਕੇ ਬਾਹਰ ਸੁੱਟ ਦਿਓ, ਕੁਰਲੀ ਕਰਕੇ, ਉਦੋਂ ਤੱਕ ਪੰਜ-ਸੱਤ, ਅੱਠ-ਦਸ ਮਿੰਟ ਤਾਂ ਲੱਗ ਹੀ ਜਾਂਦੇ ਹੋਣਗੇ ਇੱਕ ਮਹੀਨਾ ਕਰਕੇ ਦੇਖੋ ਬਹੁਤਿਆਂ ਦਾ ਜ਼ੁਕਾਮ ਠੀਕ ਹੋਇਆ ਹੈ ਤਾਂ ਇਸ ਤਰ੍ਹਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ ਅਤੇ ਸਿਹਤਮੰਦ ਰਹਿ ਸਕਦੇ ਹੋ
ਸਵਾਲ: ਕੰਨ ’ਚ ਜੇਕਰ ਖਾਜ ਹੁੰਦੀ ਹੈ ਜਾਂ ਕੰਨ ਸਾਫ ਕਰਨਾ ਹੈ ਤਾਂ ਕੀ ਕਰੀਏ?
ਜਵਾਬ: ਵੈਸੇ ਨੇਚਰ ਹੈ ਕਿ ਜਦੋਂ ਤੁਸੀਂ ਨਹਾ ਕੇ ਹਟੋਗੇ ਤਾਂ ਕੋਈ ਵੀ ਰੁਮਾਲ ਜਾਂ ਕੱਪੜਾ ਲੈ ਕੇ ਕੰਨ ’ਤੇ ਐਵੇਂ ਮਾਰ ਕੇ ਦੇਖਣਾ ਜਿੰਨੀ ਵੀ ਫਾਲਤੂ ਦੀ ਚੀਜ਼ ਹੈ ਉਹ ਬਾਹਰ ਆ ਜਾਵੇਗੀ ਪਰ ਤੁਹਾਨੂੰ ਆਦਤ ਬਣੀ ਹੋਈ ਹੈ, ਖਾਸ ਕਰਕੇ ਭੈਣਾਂ ਨੂੰ ਤਾਂ ਸਿਰ ਦੀ ਸੂਈ ਕੱਢੀ ਅਤੇ ਕੰਨ ’ਚ ਮਾਰਨ ਲੱਗ ਜਾਣਗੀਆਂ ਅਸੀਂ ਦੇਖਿਆ ਹੈ ਬੇਟੀਆਂ ਨੂੰ ਐਵੇਂ ਕਰਦੇ ਹੋਏ ਅਤੇ ਭਾਈ ਤਿਨਕਾ ਜਿਹਾ ਲੈ ਲੈਂਦੇ ਹਨ, ਅੱਜ-ਕੱਲ੍ਹ ਬਣੇ ਬਣਾਏ ਵੀ ਆਉਂਦੇ ਹਨ, ਉਸ ਦਾ ਇਹ ਨਹੀਂ ਪਤਾ ਕਿ ਕਿੱਥੋਂ ਤੱਕ ਚਲਿਆ ਗਿਆ ਕਈ ਪਰਦੇ ’ਚ ਮਾਰ ਬੈਠਦੇ ਹਨ, ਕਿਉਂਕਿ ਉਹ ਪਤਲਾ ਜਿਹਾ ਹੁੰਦਾ ਹੈ ਉਸ ਦਾ ਕੋਈ ਮੂੰਹ, ਸਿਰ ਤਾਂ ਹੈ ਨਹੀਂ ਅਤੇ ਅੰਦਰ ਕੰਨ ’ਚ ਖਾਜ ਹੋਈ ਤਾਂ ਕਈਆਂ ਨੂੰ ਮਿੱਠੀ-ਮਿੱਠੀ ਵੀ ਲੱਗਣ ਲੱਗਦੀ ਹੈ ਅਤੇ ਅੱਗੇ ਪਰਦੇ ’ਤੇ ਮਾਰ ਦਿੰਦੇ ਹਨ ਅਤੇ ਫਿਰ ਸੁਣਨ ਵਾਲੇ ਕੰਮ ਦੀ ਛੁੱਟੀ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜ਼ਿਆਦਾ ਹੀ ਹੋਵੇ ਤਾਂ ਖੁਦ ਸਾਫ ਰੂੰ ਲਓ, ਜੋ ਡਾਕਟਰਾਂ ਕੋਲ ਹੁੰਦੀ ਹੈ,
ਹਲਕਾ ਜਿਹਾ ਤਿਨਕੇ ’ਤੇ ਲਗਾ ਕੇ ਕੰਨ ਦੇ ਬਾਹਰ ਵੱਲ ਜੋ ਮੈਲ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਕੰਨ ਦੇ ਬਿਲਕੁੱਲ ਅੰਦਰ ਜੋ ਮੈਲ ਹੁੰਦੀ ਹੈ ਉਹ ਫਾਇਦੇਮੰਦ ਹੁੰਦੀ ਹੈ ਤੁਹਾਡੇ ਕੰਨਾਂ ’ਚ ਕੀਟ-ਪਤੰਗਾ ਕੁਝ ਵੀ ਨਹੀਂ ਜਾਂਦਾ, ਕਿਉਂਕਿ ਇਹ ਜ਼ਹਿਰੀਲੀ ਚੀਜ਼ ਹੁੰਦੀ ਹੈ ਉਹ ਇਸ ਦੀ ਬਦਬੂ ਨਾਲ, ਤੁਹਾਨੂੰ ਬਦਬੂ ਨਹੀਂ ਆਉਂਦੀ, ਗੁਆਂਢੀ ਨੂੰ ਵੀ ਨਹੀਂ ਆਉਂਦੀ, ਪਰ ਸਿਰਫ ਉਨ੍ਹਾਂ ਕੀਟ-ਪਤੰਗਿਆਂ ਨੂੰ ਆਉਂਦੀ ਹੈ, ਜੋ ਕੰਨ ’ਚ ਵੜਨ ਨੂੰ ਤਿਆਰ ਰਹਿੰਦੇ ਹਨ ਤਾਂ ਅੰਦਰ ਉਹ ਜੇਕਰ ਥੋੜ੍ਹੀ ਜਿਹੀ ਵੈਕਸ ਪਈ ਹੋਵੇ ਤਾਂ ਫਾਇਦੇਮੰਦ ਹੈ ਉਸ ਦੀ ਬਦਬੂ ਨਾਲ ਅਤੇ ਉਸ ਨੂੰ ਟੱਚ ਕਰਨ ਨਾਲ ਉਹ ਜੀਵ ਭੱਜ ਜਾਂਦੇ ਹਨ ਜਿਵੇਂ ਨੱਕ ’ਚ ਹੈ ਉਵੇਂ ਹੀ ਕੰਨ ਅੰਦਰ ਵੀ ਛੋਟੇ-ਛੋਟੇ ਵਾਲ ਹੁੰਦੇ ਹਨ
ਅਤੇ ਉਹ ਵੀ ਫਿਲਟਰ ਦਾ ਕੰਮ ਕਰਦੇ ਹਨ ਤਾਂ ਕਿ ਕੰਨਾਂ ’ਤੇ ਪਰਦੇ ’ਤੇ ਕੋਈ ਹੋਰ ਚੀਜ਼ ਜਾ ਕੇ ਜੰਮ ਨਾ ਜਾਵੇ, ਕਲੀਅਰ ਸੁਣੇ ਜਿਵੇਂ ਪਿਆਜ ਦੀ ਝਿੱਲੀ ਹੁੰਦੀ ਹੈ, ਉਸ ਤੋਂ ਵੀ ਪਤਲਾ ਪਰਦਾ ਹੁੰਦਾ ਹੈ ਕੰਨ ਦਾ ਅਤੇ ਤੁਸੀਂ ਸੂਈਆਂ, ਪਤਾ ਨਹੀਂ ਕੀ-ਕੀ ਮਾਰਦੇ ਹੋ ਪਹਿਲਾਂ ਤਾਂ ਆਇਆ ਕਰਦੇ ਸਨ ਕੜਛੀ ਨਾਲ ਲੈ ਕੇ ਕਿ ਆਜਾ ਤੇਰਾ ਕੰਨ ਸਾਫ ਕਰਾਂ ਤਾਂ ਕਈ ਬਹਿਰੇ ਹੋਏ ਹਨ ਉਸ ਪੰਗੇ ’ਚ, ਕਿਉਂਕਿ ਅੱਗੇ ਕੰਨ ਦਾ ਪਰਦਾ ਫਟ ਜਾਂਦਾ ਹੈ ਤਾਂ ਤੁਸੀਂ ਆਰਾਮ ਨਾਲ ਕੰਨ ਨੂੰ ਸਾਫ ਕਰੋ ਕੰਨ ’ਚ ਪਾਣੀ ਨਾ ਜਾਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਤਾਂ ਕੰਨ ’ਚ ਜ਼ਿਆਦਾ ਕਲਾਕਾਰੀ ਨਾ ਕਰਿਆ ਕਰੋ
ਸਵਾਲ: ਬਦਲਦੇ ਮੌਸਮ ’ਚ ਵਾਇਰਲ ਫੀਵਰ ਤੋਂ ਕਿਵੇਂ ਬਚੀਏ?
ਜਵਾਬ: ਬਦਲਦਾ ਮੌਸਮ, ਕਹਿੰਦੇ ਹਨ ਕਿ ਸਰਦੀ ਆਉਂਦੀ ਮਾਰਦੀ ਹੈ ਜਾਂ ਸਰਦੀ ਜਾਂਦੀ ਮਾਰਦੀ ਹੈ ਇਹ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ, ਕਿ ਜਦੋਂ ਸਰਦੀ ਆਉਂਦੀ ਹੈ ਤਾਂ ਗੜਬੜ ਕਰਦੀ ਹੈ ਅਤੇ ਜਦੋਂ ਜਾਣ ਲੱਗਦੀ ਹੈ ਤਾਂ ਗੜਬੜ ਕਰਨ ਲੱਗਦੀ ਹੈ ਹੁੰਦਾ ਕੀ ਹੈ ਤੁਸੀਂ ਪਹਿਲਵਾਨ ਬਣ ਜਾਂਦੇ ਹੋ ਇੱਕ ਦਿਨ ਮੌਸਮ ਗਰਮ ਹੋਇਆ, ਫਰਵਰੀ ਦਾ ਮਹੀਨਾ ਜਿਵੇਂ ਚੱਲ ਰਿਹਾ ਹੈ, ਇਹ ਸਰਦੀ ਤਾਂ ਚਲੀ ਗਈ ਅੱਧੀਆਂ ਬਾਹਾਂ ਦਾ ਕੱਪੜਾ ਪਹਿਨਿਆ ਅਤੇ ਚੱਲ ਪਏ ਰਾਤ ਨੂੰ ਕੜਾਕੇ ਦੀ ਸਰਦੀ ਅਤੇ ਇੱਕੋਦਮ ਠੰਢ ਲੱਗ ਜਾਂਦੀ ਹੈ, ਨੈਚੂਰਲੀ ਕਿਉਂਕਿ ਪਹਿਲਾਂ ਤੁਸੀਂ ਬਾੱਡੀ ਨੂੰ ਗਰਮ ਕੱਪੜਿਆਂ ਦਾ ਆਦੀ ਬਣਾ ਚੁੱਕੇ ਹੋ ਕਈ ਅਜਿਹੇ ਵੀ ਹੁੰਦੇ ਹਨ ਸਰਦੀ ’ਚ ਬਨਿਆਨ ’ਚ ਹੀ ਘੁੰਮਦੇ ਰਹਿੰਦੇ ਹਨ, ਫਰਕ ਹੀ ਨਹੀਂ ਪੈਂਦਾ ਸਾਡੇ ਉੱਥੇ ਰਾਜਸਥਾਨ ’ਚ ਐਵੇਂ ਹੁੰਦਾ ਸੀ ਪਰ ਉਸ ਨਾਲ ਕੀ ਹੁੰਦਾ ਹੈ
ਕਿ ਗਰਮ ਸਰਦ ਹੋ ਗਿਆ ਤਾਂ ਤੁਹਾਨੂੰ ਜ਼ੁਕਾਮ ਵਗੈਰ੍ਹਾ ਜਾਂ ਇਹ ਵਾਇਰਲ ਬੁਖਾਰ ਹੋ ਜਾਂਦਾ ਹੈ ਮੌਸਮ ਦੇ ਕਾਰਨ ਵੀ ਇਹ ਚੀਜ਼ਾਂ ਬਹੁਤ ਹੁੰਦੀਆਂ ਹਨ ਬੈਕਟੀਰੀਆ, ਵਾਇਰਸ ਵਧ ਜਾਂਦੇ ਹਨ, ਕਿ ਜਿਵੇਂ ਸਰਦੀ ਦੇ ਮੌਸਮ ’ਚ ਦਿਨ ’ਚ ਗਰਮੀ ਹੋਈ ਉਹ ਛੁਪ ਗਏ ਅਤੇ ਰਾਤ ਨੂੰ ਇੱਕੋਦਮ ਨਿੱਕਲੇ ਤਾਂ ਉਹ ਵੀ ਕਾਰਨ ਹੈ ਖਾਣ-ਪੀਣ ’ਚ ਤੁਸੀਂ ਚੱਕਰ ਪਾ ਦਿੱਤਾ, ਪਹਿਲਾਂ ਕੋਈ ਗਰਮ ਚੀਜ਼ ਖਾ ਲਈ ਅਤੇ ਫਿਰ ਦੇਖਿਆ ਕਿ ਅੱਜ ਤਾਂ ਮੌਸਮ ਗਰਮ ਹੈ ਕੋਈ ਠੰਢੀ ਚੀਜ਼ ਖਾ ਲਈ ਤਾਂ ਉਸ ਨਾਲ ਬੁਖਾਰ ਹੋ ਜਾਂਦਾ ਹੈ ਅਤੇ ਫਿਰ ਇਹ ਵਾਇਰਲ ਜੇਕਰ ਹੋ ਗਿਆ ਤਾਂ ਘੱਟ ਤੋਂ ਘੱਟ ਮਾਸਕ ਲਗਾ ਕੇ ਜ਼ਰੂਰ ਰੱਖੋ ਕਹਿੰਦਾ ਹੈ
ਕਿ ਮੈਨੂੰ ਹੋਇਆ ਹੈ ਤਾਂ ਮੇਰੇ ਤਾਏ ਨੂੰ, ਚਾਚੇ ਨੂੰ, ਮਾਂ ਨੂੰ, ਬਾਪ ਨੂੰ ਕਿਉਂ ਨਹੀਂ? ਅਤੇ ਵਾਇਰਲ ਤਾਂ ਤਿਆਰ ਬੈਠਾ ਹੁੰਦਾ ਹੈ, ਵਾਇਰਲ ਮਤਲਬ ਫੈਲਣ ਵਾਲਾ ਤਾਂ ਫੈਲਣ ਵਾਲੀ ਚੀਜ਼ ਹੈ ਤਾਂ ਆਪਣੇ ਤੱਕ ਸੀਮਤ ਰੱਖ ਲਓ ਜੇਕਰ ਤੁਸੀਂ ਪ੍ਰੇਸ਼ਾਨ ਹੋ ਰਹੇ ਹੋ ਤਾਂ ਦਵਾਈ ਤਾਂ ਲੈ ਲੈਣੀ ਚਾਹੀਦੀ ਹੈ ਤਾਂ ਤੁਸੀਂ ਆਪਣਾ ਬਚਾਅ ਰੱਖੋ ਹੁਣ ਜਿਵੇਂ ਅੰਦਰ ਠੰਢ ਹੈ, ਬਾਹਰ ਗਰਮੀ ਤਾਂ ਤੁਸੀਂ ਜਦੋਂ ਜਾਓ ਤਾਂ ਥੋੜ੍ਹਾ ਸਰੀਰ ਨੂੰ, ਜੇਕਰ ਤੁਸੀਂ ਏਸੀ ਵਗੈਰਾ ਚਲਾ ਰੱਖਿਆ ਹੈ ਤਾਂ ਉਸ ਨੂੰ ਬੰਦ ਕਰੋ, ਟੈਂਪਰੇਚਰ ਨੂੰ ਵਧਣ ਦਿਓ, ਕਿਉਂਕਿ ਅੰਦਰ ਵਾਲਾ ਹੌਲੀ-ਹੌਲੀ ਵਧੇਗਾ ਤਾਂ ਇਸ ਲਾਇਕ ਹੋ ਜਾਓ ਕਿ ਜਦੋਂ ਬਾਹਰ ਜਾਓ ਤਾਂ ਅੰਦਰ ਅਤੇ ਬਾਹਰ ਦਾ ਟੈਂਪਰੇਚਰ ਮੈਨਟੇਨ ਰਹੇ ਤਾਂ ਉਸ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ
ਸਵਾਲ: ਗੁਰੂ ਜੀ, ਅੱਖਾਂ ਦੀ ਰੌਸ਼ਨੀ ਕਿਵੇਂ ਵਧਾਈਏ?
ਜਵਾਬ: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਐਕਸਰਸਾਈਜ਼ ਹੈ ਅਤੇ ਅਸੀਂ ਜੋ ਤਜ਼ਰਬਾ ਕਰਕੇ ਦੇਖਿਆ, ਮਿੱਠੀਆਂ ਹਰੀਆਂ ਮਿਰਚਾਂ ਤੁਸੀਂ ਸਲਾਦ ਨਾਲ ਖਾਓ ਉਹ ਬਹੁਤ ਹੀ ਵਧੀਆ ਰਹਿੰਦੀਆਂ ਹਨ ਅਤੇ ਐਕਸਰਸਾਈਜ਼ ਕਰੋ ਜਾੱਗਿੰਗ ਅਤੇ ਭੱਜਣ ਦਰਮਿਆਨ ਇੱਕ ਤਰੀਕਾ ਹੁੰਦਾ ਹੈ ਕਿ ਆਪਣੀ ਬਾੱਡੀ ਉੱਛਲੇ ਇਸ ਤਰ੍ਹਾਂ ਚੱਲੋ ਨਾ ਉਹ ਰਨਿੰਗ ਹੈ ਅਤੇ ਨਾ ਉਹ ਵਾਕਿੰਗ ਹੈ, ਨਾ ਜਾਗਿੰਗ ਹੈ ਤਾਂ ਉਸ ’ਚ ਤੁਸੀਂ ਮੈਡੀਟੇਸ਼ਨ ਕਰੋ, ਆਉਂਦੇ-ਜਾਂਦੇ ਸਵਾਸ, ਉਸ ਨਾਲ ਕੀ ਹੁੰਦਾ ਹੈ ਕਿ ਜੋ ਆਕਸੀਜਨ ਦਾ ਫਲੋ ਹੈ ਉਹ ਸਾਡੀਆਂ ਸਾਰੀਆਂ ਨਾੜਾਂ ਦੀ ਸਫਾਈ ਕਰ ਦਿੰਦਾ ਹੈ ਜਿਵੇਂ ਅਸੀਂ ਭੱਜਦੇ ਹਾਂ ਤਾਂ ਸਾਹ ਦੋ ਵਾਰ ਝਟਕੇ ਨਾਲ ਉੱਪਰ ਜਾਂਦਾ ਹੈ ਅਤੇ ਦੋ ਵਾਰ ਹੇਠਾਂ ਆਉਂਦਾ ਹੈ, ਮਤਲਬ ਦੋ ਵਾਰ ਖਿੱਚਿਆ, ਦੋ ਵਾਰ ਛੱਡਿਆ ਅਸੀਂ ਆਪਣੇ ਉੱਪਰ ਅਜ਼ਮਾਇਆ ਤਾਂ ਪ੍ਰੈਸ਼ਰ ਨਾਲ ਬਹੁਤ ਸਾਰੀਆਂ ਬੰਦ ਨਾੜਾਂ ਖੁੱਲ੍ਹ ਜਾਂਦੀਆਂ ਹਨ ਅਤੇ ਬਹੁਤ ਸਾਰੀਆਂ ਬਲਾਕੇਜ਼ ਖ਼ਤਮ ਹੋ ਜਾਂਦੀਆਂ ਹਨ ਸਿਰਫ ਅੱਖਾਂ ਹੀ ਨਹੀਂ ਪੂਰੀ ਬਾੱਡੀ ਦਾ ਫਾਇਦਾ ਹੁੰਦਾ ਹੈ ਅਤੇ ਅੱਖਾਂ ਦਾ ਤਾਂ ਫਾਇਦਾ ਹੁੰਦਾ ਹੀ ਹੁੰਦਾ ਹੈ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਅੱਖਾਂ ਬੰਦ ਕਰਕੇ ਅੰਦਰ ਹੀ ਅੰਦਰ ਅੱਖਾਂ ਨੂੰ ਕਲਾਕਵਾਈਜ ਗੋਲ ਘੁਮਾਓ ਸੱਜੇ ਅਤੇ ਖੱਬੇ ਪਾਸੇ ਘੁੰਮਾਓ, ਫਿਰ ਉੱਪਰ-ਹੇਠਾਂ ਲੈ ਕੇ ਜਾਓ ਜ਼ਿਆਦਾ ਉੱਪਰ ਨਾ ਚੜ੍ਹਾਉਣਾ, ਨਾਰਮਲ ਅਤੇ ਅੱਖਾਂ ਨੂੰ ਤੇਜ਼ੀ ਨਾਲ ਬÇਲੰਕ ਕਰੋ ਤਾਂ ਇਸ ਨਾਲ ਅੱਖਾਂ ’ਚ ਜੋ ਕਣ ਵਗੈਰਾ ਹੁੰਦੇ ਹਨ ਉਹ ਵੀ ਨਿੱਕਲ ਜਾਂਦੇ ਹਨ ਇਸ ਤਰ੍ਹਾਂ ਅੱਖਾਂ ਦੀ ਸੰਭਾਲ ਕਰੋ
ਸਵਾਲ: ਬਲੱਡ ਪੈ੍ਰਸ਼ਰ ਨੂੰ ਕਿਵੇਂ ਕੰਟਰੋਲ ਕਰੀਏ?
ਜਵਾਬ: ਜੇਕਰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਮੋਟਾਪਾ ਘੱਟ ਕਰੋ, ਲੂਣ ਘੱਟ ਹੋਣਾ ਚਾਹੀਦਾ ਹੈ, ਨਾ-ਮਾਤਰ, ਕਾਲਾ ਲੂਣ ਥੋੜ੍ਹਾ ਜਿਹਾ ਜਾਂ ਫਿਰ ਸੇਂਧਾ ਨਮਕ ਹੈ, ਜੋ ਆਯੁਰਵੇਦਾ ’ਚ ਚੀਜ਼ਾਂ ਆਉਂਦੀਆਂ ਹਨ, ਇਹ ਚੀਜ਼ਾਂ ਤੁਸੀਂ ਲਓ ਅਤੇ ਦੂਜਾ ਮੈਡੀਟੇਸ਼ਨ ਕਰੋ, ਤਾਂ ਕਿ ਦਿਮਾਗ ’ਚ ਕੋਈ ਬੋਝ ਨਾ ਬਣੇ, ਗੁੱਸਾ ਨਹੀਂ ਆਵੇਗਾ, ਬੋਝ ਨਹੀਂ ਹੋਵੇਗਾ ਦਿਮਾਗ ’ਚ ਤਾਂ ਜੋ ਹਾਈ ਬਲੱਡ ਪ੍ਰੈਸ਼ਰ ਹੈ ਨਾਰਮਲੀ ਘੱਟ ਹੋ ਜਾਵੇਗਾ ਜੇਕਰ ਤੁਸੀਂ ਭੱਜਣ ਲੱਗ ਜਾਓ, ਐਕਸਰਸਾਈਜ਼ ਕਰਨ ਲੱਗ ਜਾਓ, ਯਕੀਨ ਮੰਨੋ, ਹੇਠਾਂ, ਉੱਪਰ ਵਾਲੇ ਸਾਰੇ ਬਲੱਡ ਪ੍ਰੈਸ਼ਰ ਠੀਕ ਹੋ ਜਾਂਦੇ ਹਨ ਡਾਈਟ ਦਾ ਖਿਆਲ ਰੱਖੋ ਜੋ ਕੁਰਸੀ ’ਤੇ ਬੈਠ ਕੇ ਕੰਮ ਕਰਦੇ ਹਨ,
ਖੇਤੀਬਾੜੀ ਵਾਲਿਆਂ ਨੂੰ ਛੱਡ ਕੇ, ਉਨ੍ਹਾਂ ਨੂੰ ਮੋਟਾ ਅਨਾਜ ਘੱਟ ਲੈਣਾ ਚਾਹੀਦਾ ਹੈ ਫਰੂਟ ਖਾ ਲਓ ਜਾਂ ਤੁਸੀਂ ਖੀਰਾ ਵਗੈਰਾ ਜਾਂ ਸਲਾਦ ਵਗੈਰਾ ਖਾਇਆ ਕਰੋ ਖਾਣਾ ਖਾਓ ਪਰ ਥੋੜ੍ਹਾ ਫਿਫਟੀ ਪਰਸੈਂਟ ਸਲਾਦ ਅੱਧਾ ਘੰਟਾ ਪਹਿਲਾਂ, ਫਿਫਟੀ ਪਰਸੈਂਟ ਖਾਣਾ ਖਾ ਲਓ ਅਤੇ 12 ਵਜੇ ਤੱਕ ਜਿੰਨਾ ਬਾਡੀ ਵੈਟ ਹੈ, ਇਨਟੂ 10 ਗ੍ਰਾਮ, ਹੋ ਸਕੇ ਤਾਂ ਕੋਈ ਫਰੂਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਖਾ ਕੇ ਦੇਖੋ, ਜੋ ਵੀ ਉਪਲੱਬਧ ਹੋਵੇ ਜਿਵੇਂ ਬੇਰ, ਕੇਲਾ ਹੈ ਜਾਂ ਕੋਈ ਵੀ ਫਰੂਟ ਇਕੱਠਾ ਨਾ ਖਾਓ, ਉਸ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਖਾਓ ਤਾਂ ਇਸ ਨਾਲ ਸਰੀਰ ਦਾ ਵਜ਼ਨ ਵੀ ਘੱਟ ਹੋਵੇਗਾ ਅਤੇ ਬਲੱਡ ਪ੍ਰੈਸ਼ਰ ਸਬੰਧੀ ਪ੍ਰੇਸ਼ਾਨੀਆਂ ਵੀ ਖ਼ਤਮ ਹੋ ਜਾਂਦੀਆਂ ਹਨ ਇਹ ਵੀ ਇੱਕ ਤਰੀਕਾ ਹੈ ਆਯੁਰਵੇਦਾ ਦਾ, ਜੇਕਰ ਕਰਕੇ ਦੇਖੋਗੇ ਤਾਂ ਪਤਾ ਚੱਲੇਗਾ