ਪਾਵਨ ਐੱਮਐੱਸਜੀ ਭੰਡਾਰਾ ਅਨੰਤ ਸਰਥਾ ਅਥਾਹ ਸਮੁੰਦਰ
(25 ਜਨਵਰੀ 2023)
- ਡੇਢ ਕਰੋੜ ਤੋਂ ਜ਼ਿਆਦਾ ਪਹੁੰਚੇ ਸ਼ਰਧਾਲੂ
- 700 ਏਕੜ ’ਚ ਬਣਾਏ 11 ਵੱਡੇ ਪੰਡਾਲ
- 2000 ਤੋਂ ਜ਼ਿਆਦਾ ਲਾਊਡ ਸਪੀਕਰ ਅਤੇ 38 ਵੱਡੀਆਂ ਸਕਰੀਨਾਂ ਰਾਹੀਂ ਸੰਗਤ ਨੇ ਕੀਤੇ ਦਰਸ਼ਨ
- 25 ਤੋਂ 60 ਕਿੱਲੋਮੀਟਰ ਤੱਕ ਲੱਗੇ ਰਹੇ ਲੰਮੇ ਜਾਮ
- ਪਾਵਨ ਭੰਡਾਰੇ ਮੌਕੇ ਸੇਵਾਦਾਰਾਂ ਨੇ ਸਾਧ-ਸੰਗਤ ਦੀ ਸਹੂਲਤ ਲਈ ਆਵਾਜਾਈ, ਪੰਡਾਲ, ਪੀਣ ਵਾਲੇ ਪਾਣੀ, ਮੁੱਢਲਾ ਇਲਾਜ, ਲੰਗਰ-ਭੋਜਨ, ਬਜ਼ੁਰਗਾਂ ਅਤੇ ਦਿਵਿਅੰਗਾਂ ਨੂੰ ਪੰਡਾਲ ਤੱਕ ਪਹੁੰਚਾਉਣ ਦੀ ਸੇਵਾ ਤਨ-ਮਨ ਨਾਲ ਨਿਭਾਈ
- ਸਾਧ-ਸੰਗਤ ਨੂੰ ਮਿਲਿਆ ਕਾਜੂ ਕਤਲੀ ਅਤੇ ਮਾਲਪੂਏ ਦਾ ਪ੍ਰਸ਼ਾਦ ਅਤੇ ਮਟਰ-ਪਨੀਰ ਦਾ ਲੰਗਰ
- ਪੂਰੀ ਦੁਨੀਆ ’ਚ ਧੂਮਧਾਮ ਨਾਲ ਮਨਾਇਆ 104ਵਾਂ ਪਾਵਨ ਐੱਮਐੱਸਜੀ ਭੰਡਾਰਾ
- ਕਰੋੜਾਂ ਸੰਗਤ ਨੇ ਕੀਤਾ ਸਜਦਾ, ਲੱਖਾਂ ਨੇ ਕੀਤੇ ਆੱਨ-ਲਾਇਨ ਦਰਸ਼ਨ
ਰੂਹਾਨੀਅਤ ਦੇ ਸਰਤਾਜ ਡੇਰਾ ਸੱਚਾ ਸੌਦਾ ਦੀ ਚਰਚਾ ਅੱਜ ਹਰ ਜ਼ੁਬਾਨ ’ਤੇ ਹੈ, ਖਾਸ ਕਰਕੇ 25 ਜਨਵਰੀ ਨੂੰ ਹੋਏ ਪਾਵਨ ਐੱਮਐੱਸਜੀ ਭੰਡਾਰੇ ਸਬੰਧੀ ਆਪਣੇ ਮੁਰਸ਼ਿਦ-ਏ-ਕਾਮਿਲ ਨੂੰ ਸਜਦਾ ਕਰਨ ਲਈ ਡੇਰਾ ਪ੍ਰੇਮੀ ਇਸ ਕਦਰ ਆਏ ਕਿ ਸਰਸਾ ਸ਼ਹਿਰ ਤੋਂ ਦੂਰ 60-60 ਕਿੱਲੋਮੀਟਰ ਤੱਕ ਵਹੀਕਲਾਂ ਦੀਆਂ ਲਾਈਨਾਂ ਟੁੱਟਣ ਦਾ ਨਾਂਅ ਨਹੀਂ ਲੈ ਰਹੀਆਂ ਸਨ ਰੰਗ-ਬਿਰੰਗੀਆਂ ਪੱਗਾਂ, ਟੋਪੀਆਂ ਅਤੇ ਪਟਕਿਆਂ ਨਾਲ ਸਜੇ ਸਿਰਾਂ ਦੀ ਸ਼ਾਨਦਾਰ ਲਗਾਤਾਰਤਾ ਐਨੀ ਨਾਯਾਮ ਲੱਗ ਰਹੀ ਸੀ
ਕਿ ਜਿੱਥੋਂ ਤੱਕ ਨਿਗ੍ਹਾ ਦੇਖ ਸਕਦੀ ਸੀ, ਸੰਗਤ ਹੀ ਸੰਗਤ ਦਿਖਾਈ ਦੇ ਰਹੀ ਸੀ ਸ਼ਾਹ ਸਤਿਨਾਮ ਜੀ ਧਾਮ ਦੇ ਚਾਰੇ ਪਾਸੇ ਸੰਗਤ ਦਾ ਇਕੱਠ ਆਪਣੇ ਸਤਿਗੁਰੂ ਦੇ ਦੀਦ-ਓ-ਦੀਦਾਰ ਨਾਲ ਚਹਿਕ ਰਿਹਾ ਸੀ ਕਰੀਬ 5 ਸਾਲ ਦੇ ਲੰਮੇ ਵਕਫ਼ੇ ਤੋਂ ਬਾਅਦ ਇਹ ਅਜਿਹਾ ਮੁਕੱਦਸ ਮੌਕਾ ਸੀ, ਜਦੋਂ ਤੜਫਦੀਆਂ ਰੂਹਾਂ ਨੂੰ ਆਪਣੇ ਸਤਿਗੁਰ ਸੰਗ ਆਪਣੇ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਵਨ ਭੰਡਾਰਾ ਮਨਾਉਣ ਦੀ ਖੁਸ਼ਕਿਸਮਤੀ ਪ੍ਰਾਪਤ ਹੋਈ ਸੀ ਕਰੋੜਾਂ ਦੀ ਗਿਣਤੀ ’ਚ ਸੰਗਤ ਦਾ ਇਹ ਸੈਲਾਬ ਖੁਦ-ਬ-ਖੁਦ ਅਹਿਸਾਸ ਕਰਵਾ ਰਿਹਾ ਸੀ ਕਿ ਡੇਰਾ ਸੱਚਾ ਸੌਦਾ ਵਰਤਮਾਨ ਦੌਰ ’ਚ ਪਹਿਲਾਂ ਤੋਂ ਕਈ ਗੁਣਾ ਵਧ ਕੇ ਚਮਕ-ਦਮਕ ਰਿਹਾ ਹੈ ਅਤੇ ਇਨਸਾਨੀਅਤ ਦੇ ਇਹ ਫਰਿਸ਼ਤੇ ਹਰ ਮੁਸੀਬਤ, ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ਆਪਣੇ ਮਾਨਵਤਾ ਭਲਾਈ ਦੇ ਮਿਸ਼ਨ ’ਤੇ ਬੁਲੰਦ ਹੌਸਲੇ ਨਾਲ ਅੱਗੇ ਵਧ ਰਹੇ ਹਨ
ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ 104ਵੇਂ ਪਾਵਨ ਅਵਤਾਰ ਦਿਵਸ ਦਾ ਐੱਮਐੱਸਜੀ ਭੰਡਾਰਾ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਕਰੋੜਾਂ ਸਾਧ-ਸੰਗਤ ਨੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ’ਚ ਪਾਵਨ ਭੰਡਾਰਾ ਐੱਮਐੱਸਜੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ ਸੈਂਕੜੇ ਏਕੜ ’ਚ ਬਣਾਏ ਵੱਡੇ ਪੰਡਾਲ ਸ਼ਰਧਾਲੂਆਂ ਦੇ ਇਕੱਠ ਦੇ ਸਾਹਮਣੇ ਛੋਟੇ ਪੈ ਗਏ
ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਸ਼ਰਧਾਲੂ ਹੀ ਨਜ਼ਰ ਆ ਰਹੇ ਸਨ 24 ਜਨਵਰੀ ਦੁਪਹਿਰ ਤੋਂ ਹੀ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਮਸਤਾਨਾ ਜੀ ਧਾਮ ’ਚ ਸਾਧ-ਸੰਗਤ ਦਾ ਆਉਣਾ ਸ਼ੁਰੂ ਹੋ ਗਿਆ, ਜੋ ਕਿ ਭੰਡਾਰਾ ਸਮਾਪਤੀ ਤੱਕ ਲਗਾਤਾਰ ਜਾਰੀ ਰਿਹਾ ਸੰਗਤ ਲਈ ਬਣਾਏ ਮੁੱਖ ਪੰਡਾਲ ਭਰਨ ’ਤੇ ਆਸ਼ਰਮ ਦੀ ਸੈਂਕੜੇ ਏਕੜ ਜ਼ਮੀਨ ’ਚ ਪੰਡਾਲ ਬਣਾਏ ਗਏ ਇਸ ਦੇ ਨਾਲ ਹੀ ਸਕੂਲ ਦੇ ਗਰਾਊਂਡ ਅਤੇ ਕ੍ਰਿਕਟ ਸਟੇਡੀਅਮ ਦੇ ਵੱਡੇ ਮੈਦਾਨ ’ਚ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਇਸੇ ਤਰ੍ਹਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਨਜ਼ਦੀਕ ਇੱਕ ਵੱਡਾ ਪੰਡਾਲ ਬਣਾਇਆ ਗਿਆ ਸੀ ਦੂਜੇ ਪਾਸੇ ਸ਼ਾਹ ਮਸਤਾਨਾ ਜੀ ਧਾਮ ਦੇ ਪੰਡਾਲ ’ਚ ਵੀ ਤਿਲ ਸੁੱਟਣ ਤੱਕ ਦੀ ਜਗ੍ਹਾ ਨਹੀਂ ਸੀ ਇਨ੍ਹਾਂ ਪੰਡਾਲਾਂ ਦੇ ਬਾਵਜ਼ੂਦ ਦਰਬਾਰ ਦੇ ਖੇਤੀ ਦੇ ਕਾਰਜ ਲਈ ਜ਼ਮੀਨ ’ਤੇ ਅਲੱਗ ਤੋਂ ਪੰਡਾਲਾਂ ਦੀ ਵਿਵਸਥਾ ਕਰਨੀ ਪਈ ਸੀ
ਹਰ ਪੰਡਾਲ ’ਚ ਵੱਡੀਆਂ-ਵੱਡੀਆਂ ਐੱਲਈਡੀ ਸਕਰੀਨਾਂ ਲਗਾਈਆਂ ਗਈਆਂ, ਜਿਨ੍ਹਾਂ ਜ਼ਰੀਏ ਸਾਧ-ਸੰਗਤ ਨੇ ਬਰਨਾਵਾ ਆਸ਼ਰਮ ਤੋਂ ਲਾਈਵ ਪਾਵਨ ਭੰਡਾਰੇ ਦਾ ਆਨੰਦ ਲਿਆ ਪਾਵਨ ਐੱਮਐੱਸਜੀ ਭੰਡਾਰੇ ਦਾ ਆਗਾਜ਼ ਸਵੇਰੇ 11 ਵਜੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਵਧਾਈ ਦਿੰਦੇ ਹੋਏ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਹੋਇਆ ਪੂਜਨੀਕ ਗੁਰੂ ਜੀ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਲਾਈਵ ਹੋਏ ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰਕ ਅਤੇ ਸੰਸਕਾਰਾਂ ਨੂੰ ਦਰਸਾਉਂਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ ਇਸ ਦੌਰਾਨ ਏਕ੍ਰੋਬੇਟਿਕ, ਸਕਿੱਟ ਅਤੇ ਕਾਮੇਡੀ ਜ਼ਰੀਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ
ਪਾਵਨ ਭੰਡਾਰੇ ਮੌਕੇ ਲੱਖਾਂ ਵਲੰਟੀਅਰਾਂ ਨੇ ਸਾਧ-ਸੰਗਤ ਦੀ ਸਹੂਲਤ ਲਈ ਆਵਾਜ਼ਾਈ, ਪੰਡਾਲ, ਪੀਣ ਵਾਲੇ ਪਾਣੀ, ਮੁੱਢਲਾ ਇਲਾਜ, ਲੰਗਰ-ਭੋਜਨ, ਬਜ਼ੁਰਗਾਂ ਅਤੇ ਦਿਵਿਅੰਗਾਂ ਨੂੰ ਪੰਡਾਲ ਤੱਕ ਪਹੁੰਚਾਉਣ ਦੀ ਪੂਰੀ ਵਿਵਸਥਾ ਨੂੰ ਸੰਭਾਲਿਆ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੀ ਸਾਧ-ਸੰਗਤ ਦੇ ਵਾਹਨਾਂ ਦੀ ਪਾਰਕਿੰਗ ਲਈ ਵੱਖ-ਵੱਖ ਵੱਡੇ ਟ੍ਰੈਫਿਕ ਗਰਾਊਂਡ ਬਣਾਏ ਗਏ ਸਨ ਸਾਧ-ਸੰਗਤ ਦੀ ਸੁਵਿਧਾ ਲਈ ਵੱਖ-ਵੱਖ ਥਾਵਾਂ ’ਤੇ ਸੂਚਨਾ ਕੇਂਦਰ ਬਣਾਏ ਗਏ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੇ ਆਪਣੀਆਂ ਪਰੰਪਰਿਕ ਪਹਿਰਾਵਿਆਂ ਅਤੇ ਧੁਨਾਂ ’ਤੇ ਨੱਚਦੇ ਗਾਉਂਦੇ ਹੋਏ ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਪ੍ਰਗਟਾਈ
ਤਿੰਨ ਨਵੇਂ ਕਾਰਜ ਕੀਤੇ ਸ਼ੁਰੂ
149: ਭਾਰਤੀ ਸੰਸਕ੍ਰਿਤੀ ਨੂੰ ਮੁੜ-ਸੁਰਜੀਤ ਕਰਨ ਅਤੇ ਖੁਸ਼ਹਾਲ ਜਿੰਦਗੀ ਜਿਉਣ ਲਈ ਸਵੇਰੇ ਉੱਠਦੇ ਹੀ ਮਾਤਾ-ਪਿਤਾ ਅਤੇ ਵੱਡਿਆਂ ਦੇ ਚਰਨ ਛੂਹ ਕੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰਨਾ
150: ਪਰਿਵਾਰ ’ਚ ਖੁਸ਼ਹਾਲੀ ਬਣੀ ਰਹੇ, ਇਸ ਦੇ ਲਈ ਰੋਜ਼ ਨਹੀਂ ਤਾਂ ਘੱਟ ਤੋਂ ਘੱਟ ਹਫਤੇ ’ਚ ਇੱਕ ਦਿਨ ਜ਼ਰੂਰ ਸਾਰਾ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਵੇ
151: ਗਰੀਬ ਬਸਤੀਆਂ ’ਚ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. (ਰਿਵਰਸ ਆਸਮੋਸਿਸ) ਲਗਵਾ ਕੇ ਦੇਣਾ
ਵੈੱਬਸਾਈਟ ਰੀ-ਲਾਂਚ, ਨੰਬਰ ਕੀਤਾ ਜਾਰੀ
ਪੂਜਨੀਕ ਗੁਰੂ ਜੀ ਨੇ ਆਪਣੀ ਵੈੱਬਸਾਈਟ
https://www.saintdrmsginsan.me/ ਨੂੰ ਰੀ-ਲਾਂਚ ਕੀਤਾ, ਜਿਸ ’ਚ ਨਸ਼ਿਆਂ ਖਿਲਾਫ ਚਲਾਈ ਗਈ ਡੈਪਥ ਮੁਹਿੰਮ ਨਾਲ ਸਬੰਧਿਤ ਨੰਬਰ
80596-02525
ਜਾਰੀ ਕੀਤਾ ਗਿਆ ਇਸ ਨੰਬਰ ਅਤੇ ਵੈੱਬਸਾਈਟ ’ਤੇ ਕੋਈ ਵੀ ਨਸ਼ਾ ਛੱਡਣ ਵਾਲਾ ਸੰਪਰਕ ਕਰ ਸਕਦਾ ਹੈ
ਪਾਵਨ ਭੰਡਾਰੇ ਮੌਕੇ ਸਾਧ-ਸੰਗਤ ਜਿੱਥੇ ਇੱਕ-ਦੂਜੇ ਨੂੰ ਵਧਾਈ ਦੇ ਰਹੀ ਸੀ, ਉੱਥੇ ਦੂਜੇ ਪਾਸੇ ਨਸ਼ੇ ਰੂਪੀ ਦੈਤ ਨੂੰ ਜੜ੍ਹੋਂ ਉਖਾੜ ਸੁੱਟਣ ਲਈ ਪੂਜਨੀਕ ਗੁਰੂ ਜੀ ਵੱਲੋਂ ਗਾਇਆ ਗੀਤ ‘ਜਾਗੋ ਦੁਨੀਆ ਦੇ ਲੋਕੋ’ ਸਾਧ-ਸੰਗਤ ਦੇ ਵਾਹਨਾਂ ਅਤੇ ਡੀਜੇ ’ਤੇ ਵੱਜਦਾ ਰਿਹਾ ਇਸ ਤੋਂ ਇਲਾਵਾ ਸਾਧ-ਸੰਗਤ ਢੋਲ-ਨਗਾੜਿਆਂ ’ਤੇ ਪੰਜਾਬੀ ਗਿੱਧਾ-ਭੰਗੜਾ, ਹਰਿਆਣਵੀ ਨਾਚ, ਰਾਜਸਥਾਨੀ ਪਰੰਪਰਿਕ ਲੋਕ-ਨਾਚ ’ਤੇ ਨੱਚਦੇ-ਗਾਉਂਦੇ ਹੋਏ ਪਹੁੰਚੀ
ਪਾਵਨ ਭੰਡਾਰੇ ਦੇ ਸ਼ੁੱਭ ਅਵਸਰ ’ਤੇ ਕੁੱਲ ਕਾ ਕਰਾਊਨ ਮੁਹਿੰਮ ਦੇ ਤਹਿਤ 35ਵੀਂ ਸ਼ਾਦੀ ਧੂਮਧਾਮ ਨਾਲ ਹੋਈ ਪੂਜਨੀਕ ਗੁਰੂ ਜੀ ਦੇ ਪਾਵਨ ਕਰ-ਕਮਲਾਂ ਨਾਲ ਨਵੇਂ ਵਿਆਹੇ ਜੋੜੇ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ 25000 ਰੁਪਏ ਦਾ ਚੈੱਕ ਟੋਕਨ ਆਫ ਲਵ ਦੇ ਰੂਪ ’ਚ ਦਿੱਤਾ ਗਿਆ
ਕੁਲ ਕਾ ਕਰਾਊਨ: ਖੁਸ਼ਬੂ ਇੰਸਾਂ ਸਪੁੱਤਰੀ ਤਾਰਾ ਇੰਸਾਂ ਅਤੇ ਚਰਨਜੀਤ ਸਿੰਘ ਇੰਸਾਂ, ਨਿਵਾਸੀ ਸ਼ਾਹ ਸਤਿਨਾਮ ਜੀ ਪੁਰਾ, ਸਰਸਾ (ਹਰਿਆਣਾ) ਭਗਤ ਮਰਦ ਗਾਜੀ: ਗੁਰਵਿੰਦਰ ਇੰਸਾਂ ਸਪੁੱਤਰ ਸੁਰਿੰਦਰਪਾਲ ਕੌਰ ਇੰਸਾਂ ਅਤੇ ਸੁਰਿੰਦਰ ਸਿੰਘ ਇੰਸਾਂ, ਨਿਵਾਸੀ ਪਿੰਡ ਗੁੜ੍ਹੇ, ਜ਼ਿਲ੍ਹਾ ਸਰਸਾ (ਪੰਜਾਬ)
‘ਐੱਮਐੱਸਜੀ ਭੰਡਾਰੇ ਈ-ਸਪੈਸ਼ਲ ਹਨ’
ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਆੱਨ-ਲਾਇਨ ਗੁਰੂਕੁਲ ਜ਼ਰੀਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਵਿਸ਼ਾਲ ਰੂਹਾਨੀ ਸਤਿਸੰਗ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਹਾਨੂੰ ਸਭ ਨੂੰ ਸੱਚੇ ਦਾਤਾ ਰਹਿਬਰ ਪਰਮ ਪਿਤਾ ਕੁੱਲ ਮਾਲਕ, ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਅਵਤਾਰ ਦਿਨ ਦੀ ਅਤੇ ਅਵਤਾਰ ਦਿਨ ਨੂੰ ਅੱਗੇ ਤੋਂ ਹਮੇਸ਼ਾ ਮਨਾਏ ਜਾਣ ਵਾਲੇ ਐੱਮਐੱਸਜੀ ਭੰਡਾਰੇ ਦੀ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਅਸ਼ੀਰਵਾਦ ਮਾਲਕ ਨੂੰ ਦੁਆ ਕਰਦੇ ਹਾਂ ਕਿ ਜੋ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਪੰਜ ਸਾਲਾਂ ਬਾਅਦ ਮਨਾ ਰਹੇ ਹਾਂ
ਤੁਹਾਡੇ ਨਾਲ ਮਾਲਕ ਰਹਿਮੋ-ਕਰਮ ਕਰੇ ਕਿ ਹਰ ਵਾਰ ਜਦੋਂ ਵੀ ਅਸੀਂ ਮਨਾਵਾਂਗੇ ਜਲਦ ਤੋਂ ਜਲਦ ਅਤੇ ਜਲਦ ਤੋਂ ਜਲਦ ਖੁਸ਼ੀਆਂ ਨਾਲ ਮਾਲਾਮਾਲ ਮਾਲਕ ਤੁਹਾਨੂੰ ਕਰੇ ਹੁਣ ਤੁਸੀਂ ਇੱਕ ਦੋ ਭੰਡਾਰਿਆਂ ਦੀ ਨਹੀਂ ਸਮੁੰਦਰਾਂ ਦੇ ਸਮੁੰਦਰ ਕ੍ਰਿਪਾ ਦ੍ਰਿਸ਼ਟੀ ਦੀਆਂ ਇੱਥੋਂ ਝੋਲੀਆਂ ਭਰ ਕੇ ਲੈ ਜਾਓਂਗੇ ਬਸ ਉਹ ਸੰਭਲੀਆਂ ਰਹਿਣ ਤੁਹਾਡੀਆਂ ਝੋਲੀਆਂ ’ਚ, ਤੁਹਾਡੇ ਦਾਮਨ ’ਚ ਕੋਈ ਦਾਗ ਨਾ ਲੱਗ ਸਕੇ, ਤੁਹਾਡਾ ਦਾਮਨ ਫਟ ਨਾ ਸਕੇ, ਤਾਂ ਬਚਨਾਂ ’ਤੇ ਠੋਕ ਕੇ ਪਹਿਰਾ ਦਿੰਦੇ ਰਹੋ, ਤਾਂ ਕਿ ਇਹ ਸਮੁੰਦਰਾਂ ਦੇ ਸਮੁੰਦਰ ਐੱਮਐੱਸਜੀ ਭੰਡਾਰੇ ਈ-ਸਪੈਸ਼ਲ ਹੈ, ਐਕਸਟਰਾ ਸਪੈਸ਼ਲ ਰਹਿਣਗੇ
ਮੰਦਬੁੱਧੀਆਂ ਦੀ ਸਾਰ-ਸੰਭਾਲ ਅਤੇ ਇਲਾਜ ਤੋਂ ਬਾਅਦ ਸਹੀ-ਸਲਾਮਤ ਘਰ ਪਹੁੰਚਾਉਣ ਵਾਲੇ ਪਹਿਲੇ ਸਥਾਨ ’ਤੇ ਰਹੇ ਰਾਜਸਥਾਨ ਦੇ ਬਲਾਕ ਕੇਸਰੀ ਸਿੰਘਪੁਰ, ਦੂਜੇ ਸਥਾਨ ’ਤੇ ਰਹੇ ਸੰਗਰੀਆ ਅਤੇ ਤੀਜੇ ਸਥਾਨ ’ਤੇ ਰਹੇ ਪੰਜਾਬ ਦੇ ਬਲਾਕ ਸੁਨਾਮ ਨੂੰ ਪੂਜਨੀਕ ਗੁਰੂ ਜੀ ਨੇ ਸੁੰਦਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ
ਸੰਸਕ੍ਰਿਤੀਆਂ ਦਾ ਦਿਸਿਆ ਅਨੋਖਾ ਸੰਗਮ
ਪਾਵਨ ਭੰਡਾਰੇ ਦੌਰਾਨ ਭਿੰਨਤਾਵਾਂ ’ਚ ਵਸੇ ਭਾਰਤ ਦੀ ਏਕਤਾ ਦੀ ਅਨੋਖੀ ਝਲਕ ਦੇਖਣ ਨੂੰ ਮਿਲੀ ਪ੍ਰੋਗਰਾਮ ਦੌਰਾਨ ਕਲਾਕਾਰਾਂ ਨੇ ਪੂਰੇ ਹਿੰਦੁਸਤਾਨ ਦੇ ਸੱਭਿਆਚਾਰਕ ਨੂੰ ਮੰਚ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ, ਜਿਸ ਨੂੰ ਦੇਖ ਕੇ ਹਰ ਕੋਈ ਕਾਇਲ ਨਜ਼ਰ ਆਇਆ ਕਲਾਕਾਰਾਂ ਨੇ ਜਿੱਥੇ ਗਾਇਨ ਜ਼ਰੀਏ ਸਭ ਦਾ ਦਿਲ ਜਿੱਤ ਲਿਆ, ਉੱਥੇ ਮੰਚ ’ਤੇ ਸੂਬਿਆਂ ਦੇ ਪੁਰਾਣੇ ਸੱਭਿਆਚਾਰ ਦੀ ਝਲਕ ਦੇਖਦੇ ਹੀ ਬਣ ਰਹੀ ਸੀ ਪਹਿਲੀ ਪੇਸ਼ਕਾਰੀ ਦੇਣ ਪਹੁੰਚੇ ਹਰਿਆਣਾ ਦੇ ਕਲਾਕਾਰਾਂ ਦੀ ਟੀਮ ਨੇ ਮੰਚ ’ਤੇ ਓ ਬਾਪੂ ਤੇਰਾ ਜੋਬਨ ਕਰੇ ਓ ਕਮਾਲ, ਓ ਸੁਣਲੇ ਛੋਟੇ ਨੰਬਰਦਾਰ… ਹਮ ਤੋ ਨਾਚਾਂ ਮਾਰ ਕੈ ਛਾਲ, ਓ ਜਿਬ ਭੀ ਤੂ ਮਾਈਕ ਪਕੜ ਕੈ ਗਾਵੈ..
ਤੇਰੀ ਕੜ ਪੈ ਮੈ ਚਲਾਊਂਗਾ ਕੀੜੀ, ਬਾਪੂ ਬੇਟਾ ਦੋਨੂੰ ਖੇਲਾਂ ਕਾਗਾ ਉੱਡ ਚਿੜੀ, ਮਹਾਰਾ ਤੇਰੇ ਬਿਨਾਂ ਪਲ ਭੀ ਨਾ ਸਰਤਾ, ਗੱਫੇ-ਗੱਫੇ ਕਰਾਂ ਤੇਰੇ ਲਾਡ ਬਾਪੂ ਹੋ… ਵਰਗੇ ਜੋਸ਼ੀਲੇ ਅਤੇ ਰਸੀਲੇ ਬੋਲਾਂ ਜ਼ਰੀਏ ਸਭ ਨੂੰ ਮੋਹਿਤ ਕਰ ਲਿਆ ਇਸ ਦੌਰਾਨ ਕਾਲਾਕਾਰਾਂ ਨੇ ਹਰਿਆਣਾ ਦੀ ਗੌਰਵਮਈ ਪੁਰਾਤਨ ਸੰਸਕ੍ਰਿਤੀ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਦਰਸਾਇਆ, ਜਿਵੇਂ ਪੁਰਾਤਨ ਸਮੇਂ ’ਚ ਪ੍ਰਚੱਲਿਤ ਚੱਕੀ, ਅਨਾਜ ਕੁੱਟਦੀਆਂ ਮਹਿਲਾਵਾਂ, ਗੰਡਾਸੇ ਨਾਲ ਚਾਰਾ ਕੱਟਦੇ ਕਿਸਾਨ ਤੋਂ ਇਲਾਵਾ ਘੱਗਰਾ, ਦਾਮਣ, ਕੁੜਤੀ, ਧੋਤੀ-ਕੁੁੜਤਾ ਵਰਗੇ ਪੁਰਾਣੇ ਪਹਿਨਾਵੇ ਅਦਭੁੱਤ ਦਿੱਖ ਬਿਖੇਰ ਰਹੇ ਸਨ ਹਮ ਤੋ ਨਾਚਾਂ ਮਾਰ ਕੈ ਛਾਲ, ਓ ਜਿਬ ਭੀ ਤੂ ਮਾਈਕ ਪਕੜ ਕੈ ਗਾਵੈ, ਬੋਲਾਂ ’ਤੇ ਪੰਡਾਲ ’ਚ ਬੈਠੀ ਸਾਧ-ਸੰਗਤ ਇੱਕਦਮ ਖੜ੍ਹੀ ਹੋ ਕੇ ਨੱਚਣ ਲੱਗੀ ਇਸ ਸੌਂਗ ’ਤੇ ਝੂੰਮਦੀ ਸੰਗਤ ਨੂੰ ਆਪਣੇ ਅਸ਼ੀਰਵਾਦ ਨਾਲ ਨਿਹਾਲ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਕਲਾਕਾਰਾਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਫਰਮਾਇਆ ਕਿ ਆਪਣੇ ਪੀਰ ਫਕੀਰ ਲਈ ਗਾਣਾ ਬਹੁਤ ਵੱਡੀ ਗੱਲ ਹੈ, ਨਹੀਂ ਤਾਂ ਅੱਜ-ਕੱਲ੍ਹ ਤਾਂ ਗਾਣਿਆਂ ’ਚ ਬਹੁਤ ਗੰਦਗੀ ਆ ਚੁੱਕੀ ਹੈ
ਜਦੋਂ ਜਾਗੋ ਨੇ ਬੰਨਿ੍ਹਆ ਸਮਾਂ
ਪੰਜਾਬੀ ਸੱਭਿਆਚਾਰ ਨਾਲ ਲਬਰੇਜ਼ ਜਾਗੋ ਦੀ ਪੇਸ਼ਕਾਰੀ ਬੜੀ ਸ਼ਾਨਦਾਰ ਰਹੀ ਮਹਿਲਾਵਾਂ ਨੇ ਜਾਗੋ ਸਿਰ ’ਤੇ ਲਓ ਉਠਾ, ਦੀਵਾ ਜਗਾ…, ਕੁੱਲ ਮਾਲਕ ਨੇ ਜਾਗੋ ਜਗਾਈ, ਜਾਗੋ ਬਿਲੋਚਿਸਤਾਨ ਚ ਆਈ ਸੰਗਤੇ ਦੀਵਾ ਜਗਾ, ਜਾਗੋ ਜਲਾਲਆਣੇ ਵਿੱਚ ਆਈ ਸੰਗਤੇ ਦੀਵਾ ਜਗਾ, ਜਾਗੋ ਗੁਰੂਸਰ ਮੋਡੀਆ ਆਈ ਸੰਗਤੇ ਦੀਵਾ ਜਗਾ… ਵਰਗੀਆਂ ਮਿੱਠੀਆਂ ਬੋਲੀਆਂ ਨਾਲ ਖੂਬ ਧੁੰਮ ਮਚਾਈ ਜਾਗੋ ਦੌਰਾਨ ਪੰਜਾਬੀ ਸੱਭਿਆਚਾਰ ਨੂੰ ਬੜੇ ਸੁੰਦਰ ਢੰਗ ਨਾਲ ਦਰਸਾਇਆ ਗਿਆ ਸੀ ਇਸ ਦੌਰਾਨ ਛੱਜ ਰਾਹੀਂ ਹੱਥਾਂ ਨਾਲ ਕਣਕ ਸਾਫ ਕਰਦੀਆਂ ਔਰਤਾਂ, ਫੁਲਕਾਰੀ ਕੱਢਦੀਆਂ, ਚਰਖਾ ਚਲਾਉਂਦੀਆਂ ਔਰਤਾਂ ਆਪਣੀ ਲੋਕ ਪਰੰਪਰਾ ਨੂੰ ਬਾਖੂਬੀ ਦਰਸਾ ਰਹੀਆਂ ਸਨ
ਹੈਰਤੰਗੇਜ਼ ਸਟੰਟ
ਸ਼ਾਹ ਸਤਿਨਾਮ ਜੀ ਕਾਲਜ ਦੇ ਦੋ ਨੌਜਵਾਨਾਂ ਨੇ ਐੱਮਐੱਸਜੀ ਦ ਮੈਸੇੇਂਜਰ ਸੌਂਗ ’ਤੇ ਹੈਰਤੰਗੇਜ਼ ਸਟੰਟ ਦਿਖਾਇਆ ਇਹ ਨੌਜਵਾਨ ਉੱਚੀ ਛਾਲ ਲਗਾ ਕੇ ਵੀ ਕਮਾਲ ਦਾ ਬੈਲੰਸ ਬਣਾ ਰਹੇ ਸਨ, ਜਿਸ ਨਾਲ ਹਰ ਕੋਈ ਦੰਦਾਂ ਹੇਠ ਉਂਗਲੀ ਦਬਾ ਰਿਹਾ ਸੀ ਇਨ੍ਹਾਂ ਨੌਜਵਾਨਾਂ ਨੇ ਮੰਚ ’ਤੇ ਸ਼ਾਨਦਾਰ ਏਕ੍ਰੋਬੇਟਿਕ ਸਟੰਟ ਦਿਖਾਏ ਜ਼ਿਕਰਯੋਗ ਹੈ ਕਿ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਖੁਦ ਟੇ੍ਰਨਿੰਗ ਦਿੱਤੀ ਗਈ ਹੈ
ਰਾਜਸਥਾਨੀ ਧਮਾਲ ਨੇ ਕੀਤਾ ਕਮਾਲ
ਰਾਜਸਥਾਨੀ ਕਲਾਕਾਰਾਂ ਵੱਲੋਂ ਵਾਰੀ ਜਾਊਂ ਰੀ ਬਲਿਹਾਰੀ ਜਾੳਂੂ ਰੀ, ਮਹਾਰਾ ਧੰਨ ਗੁਰੂ ਆਇਆ ਆਂਗਣ ਬਲਿਹਾਰੀ ਜਾੳਂੂ ਰੀ… ਪੇਸ਼ਕਾਰੀ ਨਾਲ ਮਾਰੂ ਸੂਬੇ ਦੇ ਸੱਭਿਆਚਾਰ ਨੂੰ ਜਿਉਂਦਾ ਕਰ ਦਿਖਾਇਆ ਇਸ ਦੌਰਾਨ ਇੱਕ ਕਲਾਕਾਰ ਨੇ ਸਿਰ ’ਤੇ ਤਿੰਨ ਗਿਲਾਸ ਇੱਕ-ਦੂਜੇ ਦੇ ਉੱਪਰ ਰੱਖ ਕੇ ਉਨ੍ਹਾਂ ’ਤੇ ਤੌੜਾ ਟਿਕਾ ਕੇ ਗਜ਼ਬ ਦਾ ਸੰਤੁਲਨ ਬਣਾਉਂਦੇ ਹੋਏ ਲੋਕ ਨਾਚ ਕੀਤਾ ਇਹੀ ਨਹੀਂ, ਉਸ ਨੇ ਕਿੱਲਾਂ ਉੱਪਰ ਖੜ੍ਹੇ ਹੋ ਕੇ ਵੀ ਨਾਚ ਦਿਖਾਇਆ ਤਾਂ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਦੂਜੇ ਪਾਸੇ ਝੂਮਰ ਨਾਲ ਨਾਚ ਕਰਦੀਆਂ ਮਹਿਲਾ ਕਲਾਕਾਰਾਂ ਨੇ ਵੀ ਕਮਾਲ ਕਰ ਦਿਖਾਇਆ
ਪਾਵਨ 104ਵੇਂ ਅਵਤਾਰ ਦਿਵਸ ਦੀ ਖੁਸ਼ੀ ’ਚ ਜ਼ਿਲ੍ਹਾ ਕਰਨਾਲ ਦੇ ਬਲਾਕ ਬਿਆਨਾ ਨਿਵਾਸੀ ਰੌਸ਼ਨ ਲਾਲ ਪੂਜਨੀਕ ਗੁਰੂ ਜੀ ਸਾਹਮਣੇ 104 ਦੀਵਿਆਂ ਦਾ ਸੈੱਟ ਬਣਾ ਲੈ ਕੇ ਆਇਆ
ਇਸ ’ਤੇ ਪੂਜਨੀਕ ਗੁਰੂ ਜੀ ਨੇ ਸੇਵਾਦਾਰ ’ਤੇ ਖੂਬ ਪਿਆਰ ਲੁਟਾਇਆ ਅਤੇ ਫਰਮਾਇਆ ਕਿ ਵਾਹ ਜੀ ਵਾਹ! ਕਮਾਲ ਕਰ ਦਿੱਤਾ ਤੁਸੀਂ ਬਹੁਤ ਸੁੰਦਰ ਹੈ
ਇਹ 104 ਦੀਵਿਆਂ ਦਾ ਸੈੱਟ ਅਸੀਂ ਬਿਟੀਆ ਨਾਲ ਅੱਜ ਹੀ ਜਲਾਵਾਂਗੇ ਬੇਪਰਵਾਹ ਜੀ ਦੇ ਇਸ 104ਵੇਂ ਅਵਤਾਰ ਦਿਵਸ ’ਤੇ ਇਹ ਸੈੱਟ ਘਿਓ ਦੇ ਦੀਵੇ ਜਲਾਵਾਂਗੇ
ਸਾਧ-ਸੰਗਤ ਨੂੰ ਮਿਲਿਆ ਕਾਜੂ-ਕਤਲੀ ਅਤੇ ਮਾਲ੍ਹਪੂੜੇ ਦਾ ਪ੍ਰਸ਼ਾਦ ਅਤੇ ਲੰਗਰ ’ਚ ਸੰਗਤ ਨੇ ਛਕਿਆ ਮਟਰ-ਪਨੀਰ
ਪਾਵਨ ਭੰਡਾਰੇ ’ਤੇ ਆਈ ਸਾਧ-ਸੰਗਤ ’ਤੇ ਜਿੱਥੇ ਸਤਿਗੁਰੂ ਜੀ ਸਮੁੰਦਰ ਦੇ ਸਮੁੰਦਰ ਰਹਿਮਤਾਂ ਲੁਟਾ ਰਹੇ ਸਨ, ਉੱਥੇ ਪ੍ਰਸ਼ਾਦ ਅਤੇ ਲੰਗਰ ਵੀ ਸਪੈਸ਼ਲ ਵੰਡਿਆ ਗਿਆ ਸੰਗਤ ਨੂੰ ਇਲਾਹੀ ਕਾਜੂ-ਕਤਲੀ ਅਤੇ ਮਾਲ੍ਹਪੂੜੇ ਦਾ ਪ੍ਰਸਾਦ ਦਿੱਤਾ ਗਿਆ ਲੰਗਰ ’ਚ ਮਟਰ-ਪਨੀਰ ਦਾ ਦਾਲਾ ਤਿਆਰ ਕੀਤਾ ਗਿਆ ਸੀ ਲੱਖਾਂ ਸੇਵਾਦਾਰਾਂ ਨੇ ਅਣਥੱਕ ਯਤਨ ਨਾਲ ਸੰਗਤ ਨੂੰ ਘੱਟ ਸਮੇਂ ’ਚ ਹੀ ਪ੍ਰਸਾਦ ਅਤੇ ਲੰਗਰ ਵੰਡਿਆ ਗਿਆ ਲੰਗਰ ਸੰਮਤੀ ਦੇ ਜ਼ਿੰਮੇਵਾਰ ਨਿਰਮਲ ਸਿੰਘ ਨੇ ਦੱਸਿਆ
ਕਿ ਪਾਵਨ ਭੰਡਾਰੇ ’ਚ ਪ੍ਰਸਾਦ ਅਤੇ ਲੰਗਰ ਲਈ ਸੇਵਾਦਾਰ ਪਹਿਲਾਂ ਤੋਂ ਹੀ ਤਿਆਰੀਆਂ ’ਚ ਜੁਟ ਗਏ ਸਨ ਲੰਗਰ ਘਰ ’ਚ ਵੱਡੀਆਂ-ਵੱਡੀਆਂ ਭੱਠੀਆਂ ਅਤੇ ਤਵੀਆਂ ’ਤੇ ਲੰਗਰ ਤਿਆਰ ਕੀਤਾ ਗਿਆ ਲੰਗਰ ਘਰ ’ਚ ਭਜਨ ਅਤੇ ਸਿਮਰਨ ਦਰਮਿਆਨ ਇਹ ਸੇਵਾ ਦਾ ਕਾਰਜ ਦਿਨ-ਰਾਤ ਚੱਲਦਾ ਰਿਹਾ ਉਨ੍ਹਾਂ ਦੱਸਿਆ ਕਿ ਸੰਗਤ ਲਈ ਸੈਂਕੜੇ ਟਰੱਕਾਂ ’ਚ ਸਮੱਗਰੀ ਲਿਆਂਦੀ ਗਈ ਸੀ ਜਿਸ ਨਾਲ ਲੰਗਰ ਅਤੇ ਇਲਾਹੀ ਪ੍ਰਸਾਦ ਤਿਆਰ ਹੋਇਆ 40 ਟਨ ਕਾਜੂ-ਕਤਲੀ ਅਤੇ 70 ਟਨ ਮਾਲ੍ਹਪੂੜੇ ਪ੍ਰਸਾਦ ਵੰਡਿਆ ਗਿਆ ਨਾਲ ਹੀ 30 ਟਰੱਕ ਆਟਾ, 7 ਟਰੱਕ ਮਟਰ, 13 ਟਨ ਪਨੀਰ, 20 ਕੁਇੰਟਲ ਮਿਰਚ ਮਸਾਲਾ, 1 ਟਰੱਕ ਗੰਢਿਆਂ ਦਾ, 8 ਟਨ ਟਮਾਟਰ, 10 ਕੁਇੰਟਲ ਕਰੀਮ ਅਤੇ 2000 ਟੀਨ ਘਿਓ ਦੀ ਵਰਤੋਂ ਕੀਤੀ ਗਈ