ਡੈਪਥ ਮੁਹਿੰਮ: ਨਸ਼ਿਆਂ ਦੇ ਹੜ੍ਹ ਨੂੰ ਪਾਈ ਠੱਲ੍ਹ ਪਾਵਨ ਐੱਮਐੱਸਜੀ ਭੰਡਾਰਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਸਲਾਬਤਪੁਰਾ, ਪੰਜਾਬ
- ਨਸ਼ੇ ਖਿਲਾਫ ਲੱਖਾਂ ਨੇ ਲਿਆ ਪ੍ਰਣ ਹੁੰਕਾਰ, ਪੰਚਾਇਤਾਂ ਨੇ ਲਿਆ ਨਸ਼ਾ ਮੁਕਤ ਪਿੰਡ ਬਣਾਉਣ ਦਾ ਪ੍ਰਣ
- ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ: ਪੂਜਨੀਕ ਗੁਰੂ ਜੀ
‘ਪੰਜ ਦਰਿਆਵਾਂ ਦੀ ਧਰਤੀ’ ਦੇ ਨਾਂਅ ਨਾਲ ਮਸ਼ਹੂਰ ਪੰਜਾਬ ’ਚ ਇੱਕ ਵਾਰ ਫਿਰ ਤੋਂ ਰੂਹਾਨੀਅਤ ਦਾ ਦਰਿਆ ਵਗਿਆ ਸ਼ਰਧਾ ਦੇ ਸਮੁੰਦਰ ’ਚ ਹਿਲੋਰੇ ਲੈਂਦਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਸਲਾਬਤਪੁਰਾ ਇਸ ਦਾ ਗਵਾਹ ਬਣਿਆ ਮੌਕਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਾਵਨ ਅਵਤਾਰ ਦਿਵਸ ਦੀ ਖੁਸ਼ੀ ’ਚ ਹੋਏ ਪਾਵਨ ਐੱਮਐੱਸਜੀ ਭੰਡਾਰੇ ਦਾ 29 ਜਨਵਰੀ ਨੂੰ ਰੂਹਾਨੀ ਸੰਗਮ ਦੇ ਇਸ ਅਨੋਖੇ ਪ੍ਰੋਗਰਾਮ ’ਚ ਮੰਨੋ ਸੰਗਤ ਦਾ ਹੜ੍ਹ ਹੀ ਵਹਿ ਉੱਠਿਆ ਹੋਵੇ
100 ਏਕੜ ’ਚ ਬਣੇ ਪੰਡਾਲ ਵੀ ਸੰਗਤ ਦੇ ਅੱਗੇ ਬੌਣੇ ਸਾਬਤ ਹੋ ਗਏ, ਦਰਬਾਰ ਦੇ ਚਾਰੇ ਪਾਸੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਬਸ ਸੰਗਤ ਹੀ ਸੰਗਤ ਦਿਖਾਈ ਦੇ ਰਹੀ ਸੀ ਸੜਕਾਂ ’ਤੇ ਵੀ 15-15 ਕਿੱਲੋਮੀਟਰ ਦੂਰ ਤੱਕ ਜਾਮ ਲੱਗ ਗਏ ਜਾਮ ਦੇ ਬਾਵਜ਼ੂਦ ਸੰਗਤ ਦਾ ਜਜ਼ਬਾ ਬੇਮਿਸਾਲ ਸੀ, 5 ਕਿੱਲੋਮੀਟਰ ਤੱਕ ਪੈਦਲ ਚੱਲ ਕੇ ਸਤਿਸੰਗੀ ਪੰਡਾਲਾਂ ਤੱਕ ਪਹੁੰਚ ਗਏ ਅਤੇ ਆਪਣੇ ਪੀਰੋ-ਮੁਰਸ਼ਿਦੇ ਦੇ ਦੀਦਾਰ ਪਾ ਕੇ ਖੁਸ਼ੀਆਂ ਨਾਲ ਨਿਹਾਲ ਹੋਏ
ਖਾਸ ਗੱਲ ਇਹ ਵੀ ਸੀ ਕਿ ਇਸ ਪਾਵਨ ਮੌਕੇ ’ਤੇ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਨਸ਼ੇ ਖਿਲਾਫ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਜਿਹੀ ਆਵਾਜ਼ ਬੁਲੰਦ ਕੀਤੀ, ਜਿਸ ਦੀ ਗੂੰਜ ਪੂੁਰੇ ਪੰਜਾਬ ’ਚ ਸੁਣਾਈ ਦਿੱਤੀ ਭੰਡਾਰੇ ’ਤੇ ਵੱਡੀ ਗਿਣਤੀ ’ਚ ਪਹੁੰਚੇ ਪੰਚਾਇਤ ਮੈਂਬਰਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ ਅਤੇ ਲੱਖਾਂ ਨੌਜਵਾਨਾਂ ਨੇ ਉਸੇ ਪਲ ਨਸ਼ੇ ਅਤੇ ਹੋਰ ਬੁਰਾਈਆਂ ਤੋਂ ਤੌਬਾ ਕੀਤੀ ਇਸ ਦਰਮਿਆਨ ਨਸ਼ੇ ਤੋਂ ਪੀੜਤ ਇੱਕ ਲੜਕੀ ਨੇ ਪੂਜਨੀਕ ਗੁਰੂ ਜੀ ਨੂੰ ਆਪਣੀ ਦੁੱਖਭਰੀ ਦਾਸਤਾਂ ਸੁਣਾਈ ਤਾਂ ਸੁਣਨ ਵਾਲਿਆਂ ਦੇ ਲੂੰ-ਕੰਡੇ ਖੜੇ ਹੋ ਗਏ ਪੂਜਨੀਕ ਗੁਰੂ ਜੀ ਨੇ ਭੰਡਾਰੇ ਦੌਰਾਨ ਬਰਨਾਵਾ ਆਸ਼ਰਮ ਤੋਂ ਲਾਈਵ ਹੁੰਦੇ ਹੋਏ ਸੰਗਤ ਨੂੰ ਖੁਸ਼ੀਆਂ ਨਾਲ ਲਬਰੇਜ਼ ਕੀਤਾ ਆਪ ਜੀ ਨੇ ਪੰਜਾਬ ’ਚ ਨਸ਼ੇ ਦੇ ਫੈਲਾਅ ’ਤੇ ਚਿੰਤਾ ਪ੍ਰਗਟਾਉਂਦੇ ਫਰਮਾਇਆ ਕਿ ਅੱਜ-ਕੱਲ੍ਹ ਛੋਟੇ-ਛੋਟੇ ਬੱਚੇ, ਨੌਜਵਾਨ ਨਸ਼ੇ ’ਚ ਡੁੱਬੇ ਪਏ ਹਨ, ਉੱਧਰ ਕਿਸੇ ਦਾ ਧਿਆਨ ਨਹੀਂ ਹੈ
ਕਾਸ਼! ਜੇਕਰ ਸਾਰੇ ਮਿਲ ਕੇ ਉਸ ਵੱਲ ਧਿਆਨ ਦੇਣ ਤਾਂ ਇਕੱਲਾ ਪੰਜਾਬ ਹੀ ਨਹੀਂ, ਪੂਰਾ ਦੇਸ਼ ਨਸ਼ੇ ਤੋਂ ਮੁਕਤ ਹੋ ਸਕਦਾ ਹੈ ਕੀ ਇਹ ਜ਼ਰੂਰੀ ਨਹੀਂ ਹੈ ਕਿ ਜੋ ਐਨੇ ਨਸ਼ੇ, ਜਿਸ ’ਚ ਪੰਜਾਬ ਪਹਿਲੇ ਨੰਬਰ ’ਤੇ ਆਇਆ ਹੋਇਆ ਹੈ, ਸਭ ਕਹਿੰਦੇ ਹਨ ਕਿ ਐਨਾ ਜ਼ਿਆਦਾ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ, ਛੇਵਾਂ ਦਰਿਆ ਨਸ਼ੇ ਦਾ ਵਹਿ ਰਿਹਾ ਹੈ ਜੋ ਵੀ ਮਿਲਦਾ ਹੈ, ਉਹ ਇਹੀ ਕਹਿੰਦਾ ਹੈ ਕਿ ਪੰਜਾਬ ’ਚ ਨਸ਼ਾ ਭਿਆਨਕ ਰੂਪ ਨਾਲ ਫੈਲ ਗਿਆ ਹੈ ਪੂਰੇ ਦੇਸ਼ ’ਚ ਹੀ ਨਸ਼ਾ ਹੈ, ਪੂਰੇ ਵਿਸ਼ਵ ’ਚ ਹੀ ਨਸ਼ਾ ਹੈ, ਪਰ ਆਪਣਾ ਕੰਮ ਪਹਿਲਾਂ ਆਪਣੇ ਦੇਸ਼ ਨੂੰ ਠੀਕ ਕਰਨਾ ਹੈ
ਇਸ ਲਈ ਤੁਸੀਂ ਸਾਰੇ ਮਿਲ ਕੇ ਬਾਕੀ ਗੱਲਾਂ ਨੂੰ ਛੱਡ ਕੇ ਰੱਬ, ਵਾਹਿਗੁਰੂ, ਅੱਲ੍ਹਾ, ਗੌਡ, ਖੁਦਾ, ਜੋ ਵੀ ਨਾਂਅ ਤੁਸੀਂ ਲੈਂਦੇ ਹੋ, ਜਿਸ ਨੂੰ ਵੀ ਤੁਸੀਂ ਜਪਾ ਸਕਦੇ ਹੋ, ਜਪਾਓ ਤਾਂ ਕਿ ਬੱਚੇ ਨਸ਼ੇ ਤੋਂ ਦੂਰ ਹੋ ਜਾਣ ਅਤੇ ਸਾਡਾ ਸਮਾਜ ਤੰਦਰੁਸਤ ਹੋ ਜਾਵੇ, ਇਹ ਬਹੁਤ ਜ਼ਰੂਰੀ ਹੈ ਹੱਥ ਜੋੜ ਕੇ ਸਾਰੇ ਧਰਮ ਪ੍ਰਚਾਰਕਾਂ ਅਤੇ ਨੁਮਾਇੰਦਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਮਿਲ ਕੇ ਸਭ ਤੋਂ ਪਹਿਲਾਂ ਜੋ ਅਤੀ ਜ਼ਰੂਰੀ ਹੈ ਉਹ ਪੰਜਾਬ ਤੋਂ ਆਪ ਨਸ਼ਾ ਛੁਡਵਾਓ ਅਤੇ ਬਾਕੀ ਜੋ ਸਾਧ-ਸੰਗਤ ਜਿੱਥੇ-ਜਿੱਥੇ ਸਾਡਾ ਸਮਾਜ ਹੈ ਮਿਲ ਕੇ ਨਸ਼ਾ ਛੁਡਾਓ ਆਪ ਸਭ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਦਾ ਹੈ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਜਨਮ ਦਿਨ ਸਾਈਂ ਯਾਰ ਦਾ, ਨੀ ਮੈਂ ਮੋਰ ਵਾਂਗ, ਹਾਇ ਮੋਰ ਵਾਂਗ, ਨੀ ਮੈਂ ਮੋਰ ਵਾਂਗ ਨੱਚਦੀ ਫਿਰਾਂ… ਭਜਨ ਵੀ ਸੁਣਾਇਆ
Table of Contents
ਵਿਰਾਸਤੀ ਲੋਕ ਗੀਤਾਂ ਨਾਲ ਮਹਿਕਿਆ ਵਾਤਾਵਰਨ:
‘ਐੱਮਐੱਸਜੀ ਭੰਡਾਰੇ’ ’ਤੇ ਗੂੰਜੀਆਂ ਅਲਗੋਜ਼ੇ ਅਤੇ ਬੁਗਚੂ ਦੀਆਂ ਧੁੰਨਾਂ
ਪਾਵਨ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ’ਚ ਮਨਾਏ ਪਾਵਨ ਐੱੱਮਐੱਸਜੀ ਭੰਡਾਰੇ ਦੌਰਾਨ ਕਲਾਕਾਰਾਂ ਨੇ ਆਪਣੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪੰਜਾਬ ਕਲਚਰ ਤੋਂ ਗਾਇਬ ਰਹੀਆਂ ਪਰੰਪਰਿਕ ਰਸਮ-ਰਿਵਾਜ਼ਾਂ ਨੂੰ ਫਿਰ ਤੋਂ ਜਿਉਂਦਾ ਕਰ ਦਿਖਾਇਆ ਡੇਰਾ ਸ਼ਰਧਾਲੂਆਂ ਨੇ ਪੰਜਾਬ ਦੇ ਲੋਕ ਨਾਚ ਗਿੱਧਾ-ਭੰਗੜਾ ਪਾ ਕੇ ਅਤੇ ਜਾਗੋ ਕੱਢ ਕੇ ਖੁਸ਼ੀ ਮਨਾਈ ਭੰਗੜਾ ਅਤੇ ਬੋਲੀਆਂ ਪਾਉਣ ਵਾਲੇ ਸ਼ਰਧਾਲੂਆਂ ਨੇ ਪਰੰਪਰਿਕ ਸਾਜਾਂ ਨਾਲ ਧੁਨਾਂ ਵਜਾਈਆਂ ਇਨ੍ਹਾਂ ਸਾਜ਼ਾਂ ’ਚ ਢੋਲ, ਚਿਮਟਾ, ਗਿੱੜਦਾ, ਕਾਟੋ, ਅਲਗੋਜ਼ੇ, ਬੁਗਚੂ ਸ਼ਾਮਲ ਸਨ ਭੰਗੜੇ ਵਾਲੇ ਨੌਜਵਾਨ ਕੁੜਤੇ-ਚਾਦਰੇ, ਤੁਰ੍ਹਲੇ ਵਾਲੀਆਂ ਪੱਗਾਂ ਅਤੇ ਗਲਾਂ ’ਚ ਕੈਂਠਾ ਪਾ ਕੇ ਪਰੰਪਰਿਕ ਪਹਿਨਾਵੇ ’ਚ ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰ ਰਹੇ ਸਨ
ਪੂਜਨੀਕ ਗੁਰੂ ਜੀ ਹਮੇਸ਼ਾ ਇਹੀ ਫਰਮਾਉਂਦੇ ਹਨ ਕਿ ਆਪਣੇ ਸੱਭਿਆਚਾਰ ਤੋਂ ਕਦੇ ਵੀ ਦੂਰ ਨਾ ਹੋਵੋ, ਸਗੋਂ ਬੱਚਿਆਂ ਨੂੰ ਵੀ ਅਜਿਹੇ ਆਪਣੇ ਸੱਭਿਆਚਾਰ ਤੋਂ ਜਾਣੂੰ ਕਰਵਾਉਣਾ ਚਾਹੀਦਾ ਔਰਤਾਂ ਨੇ ਵੀ ਬੋਲੀਆਂ ਦੇ ਨਾਲ-ਨਾਲ ਦੋਹੇ ਗਾਏ, ਜਿਸ ਦੀ ਪੂਜਨੀਕ ਗੁਰੂ ਜੀ ਨੇ ਖੂਬ ਪ੍ਰਸ਼ੰਸਾ ਕਰਦੇ ਹੋਏ ਫਰਮਾਇਆ ਕਿ ਸਾਰਿਆਂ ਨੇ ਬਹੁਤ ਹੀ ਸੁੰਦਰ ਬੋਲੀਆਂ ਸੁਣਾਈਆਂ ਅਜਿਹੀ ਵਿਰਾਸਤ ਜਵਾਨਾਂ ਦੇ ਚਿਹਰਿਆਂ ’ਤੇ, ਲਾਲੀ ਸਤਿਗੁਰੂ ਦੇ ਪਿਆਰ ਨਾਲ ਹੀ ਆਉਂਦੀ ਹੈ ਬਹੁਤ ਵਧੀਆ ਸੁਣਾਇਆ ਜਾਗੋ ਦਾ ਜ਼ਿਕਰ ਕਰਦੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਭੈਣਾਂ ਨੇ ਸਿਰ ’ਤੇ ਜਾਗੋ ਚੁੱਕੀ ਹੋਈ ਹੈ, ਪਰੰਪਰਿਕ ਪਹਿਨਾਵਾ ਪਹਿਨਿਆ ਹੋਇਆ ਹੈ, ਜੋ ਬਹੁਤ ਹੀ ਵਧੀਆ ਹੈ
ਸੰਗਤ ਨੂੰ ਪ੍ਰਸਾਦ ’ਚ ਮਿਲਿਆ ਪੰਜੀਰੀ ਦਾ ਲੱਡੂ
ਪਾਵਨ ਐੱਮਐੱਸਜੀ ਭੰਡਾਰੇ ਦੌਰਾਨ ਸਲਾਬਤਪੁਰਾ ’ਚ ਵੀ ਸਰਸਾ ਦਰਬਾਰ ਵਾਂਗ ਗੱਫੇਭਰ ਪ੍ਰਸਾਦ ਦੀ ਸੌਗਾਤ ਨਸੀਬ ਹੋਈ ਪ੍ਰਸ਼ਾਦ ’ਚ ਦੇਸੀ ਘਿਓ ਨਾਲ ਤਿਆਰ 400 ਗ੍ਰਾਮ ਵਜ਼ਨੀ ਪਿੰਨੇ ਨੂੰ ਖਾ ਕੇ ਹਰ ਕੋਈ ਨਿਹਾਲ ਜਿਹਾ ਹੋ ਗਿਆ ਦੂਜੇ ਪਾਸੇ ਦਾਲੇ ’ਚ ਮਲਾਈ ਪਨੀਰ ਕੋਫਤਾ ਨੇ ਤਾਂ ਸਵਾਦ ਦਾ ਜਾਇਕਾ ਹੋਰ ਵੀ ਖੂਬਸੂਰਤ ਬਣਾ ਦਿੱਤਾ ਲੰਗਰ ਸੰਮਤੀ ਦੇ ਇੰਚਾਰਜ ਰਾਜਿੰਦਰ ਇੰਸਾਂ ਅਤੇ ਨਿਰਮਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਹੁਕਮ ਅਨੁਸਾਰ ਦੇਸੀ ਘਿਓ ਦੀ ਪੰਜੀਰੀ ਬਤੌਰ ਪ੍ਰਸਾਦ ਤਿਆਰ ਕੀਤਾ ਗਿਆ ਸੀ, ਜਿਸ ’ਚ ਬਾਦਾਮ, ਕਾਜੂ, ਖਸਖਸ, ਪਿਸਤਾ ਅਤੇ ਕਿਸ਼ਮਿਸ਼ ਵੱਡੀ ਮਾਤਰਾ ’ਚ ਪਾਈ ਗਈ ਸੀ ਹਰ ਸਤਿਸੰਗੀ ਨੂੰ ਪੰਜੀਰੀ ਦਾ 400 ਗ੍ਰਾਮ ਦਾ ਲੱਡੂ ਪ੍ਰਸ਼ਾਦ ਦੇ ਤੌਰ ’ਤੇ ਦਿੱਤਾ ਗਿਆ ਨਾਲ ਹੀ ਦਾਲਾਂ ’ਚ ਮਲਾਈ ਪਨੀਰ ਕੋਫਤਾ ਬਣਾਇਆ ਗਿਆ, ਜਿਸ ਨੂੰ ਹਜ਼ਾਰਾਂ ਸੇਵਾਦਾਰਾਂ ਨੇ ਸੰਗਤ ’ਚ ਵਰਤਾਇਆ
ਆਸ਼ਿਆਨਾ ਮੁਹਿੰਮ ਤਹਿਤ
4 ਪਰਿਵਾਰਾਂ ਨੂੰ ਮਿਲਿਆ ਸੁਫ਼ਨਿਆਂ ਦਾ ਘਰ
ਪਾਵਨ ਐੱਮਐੱਸਜੀ ਭੰਡਾਰੇ ਮੌਕੇ ਆਸ਼ਿਆਨਾ ਮੁਹਿੰਮ ਤਹਿਤ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਤਰਸੇਮ ਕੁਮਾਰ ਪੁੱਤਰ ਪਿਆਰਾ ਲਾਲ ਪਿੰਡ ਚਾਂਗਲੀ, ਬਲਾਕ ਸ਼ੇਰਪੁਰ ਜ਼ਿਲ੍ਹਾ ਸੰਗਰੂਰ (ਪੰਜਾਬ) ਨੂੰ ਸੰਗਰੂਰ ਬਲਾਕ ਦੀ ਸਾਧ-ਸੰਗਤ ਨੇ, ਵਿਧਵਾ ਭੈਣ ਰਣਜੀਤ ਕੌਰ ਪਤਨੀ ਸੱਤਪਾਲ ਸਿੰਘ ਨਿਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ (ਪੰਜਾਬ) ਨੂੰ ਸ਼ੇਰਪੁਰ ਬਲਾਕ ਦੀ ਸਾਧ-ਸੰਗਤ ਨੇ, ਵਿਧਵਾ ਭੈਣ ਸ਼ਕੁੰਤਲਾ ਪਤਨੀ ਸਤਪਾਲ ਸਿੰਘ ਪਿੰਡ ਖਰਕੜਾ ਬਲਾਕ ਉਕਲਾਣਾ, ਜ਼ਿਲ੍ਹਾ ਹਿਸਾਰ ਦੀ ਬਲਾਕ ਉਕਲਾਣਾ ਦੀ ਸਾਧ-ਸੰਗਤ ਨੇ ਅਤੇ ਸਲਾਬਤਪੁਰਾ ’ਚ ਜਗਸੀਰ ਸਿੰਘ ਪੁੱਤਰ ਜਗਰਾਜ ਸਿੰਘ ਨਿਵਾਸੀ ਤਲਵੰਡੀ ਸਾਬੋ ਨੂੰ ਬਠਿੰਡਾ ਦੀ ਸਾਧ-ਸੰਗਤ ਨੇ ਪੂਰਾ ਮਕਾਨ ਬਣਾ ਕੇ ਦਿੱਤਾ ਇਨ੍ਹਾਂ ਮਕਾਨਾਂ ਦੀਆਂ ਚਾਬੀਆਂ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਪੂਜਨੀਕ ਗੁਰੂ ਜੀ ਦੀ ਪਾਵਨ ਹਜ਼ੂਰੀ ’ਚ ਸੌਂਪੀ ਗਈ