ਪਾਵਨ ਐੱਮਐੱਸਜੀ ਭੰਡਾਰਾ ਜੈਪੂਰ , ਰਾਜਸਥਾਨ 80 ਏਕੜ ’ਚ ਬਣੇ 7 ਪੰਡਾਲ ਵੀ ਸੰਗਤ ਦੇ ਇੱਕਠ ਅੱਗੇ ਪਏ ਛੋਟੇ

  • ਲੱਖਾਂ ਲੋਕਾਂ ਨੇ ਨਸ਼ਾ ਛੱਡਣ ਦਾ ਲਿਆ ਸੰਕਲਪ
  • ਪੂਜਨੀਕ ਗੁਰੂ ਜੀ ਨੇ ਠੇਠ ਰਾਜਸਥਾਨੀ ’ਚ ਗਾਇਆ ‘ਪਿਆਰਾ, ਪਿਆਰਾ, ਮਹਾਰਾ ਗੁਰੂ ਜੀ…’ ਭਜਨ

ਸਵੱਛਤਾ ਦੀ ਸੌਗਾਤ ਪਾਉਣ ਵਾਲੇ ਦੇਸ਼ ਦੀ ਗੁਲਾਬੀ ਨਗਰੀ ਜੈਪੁਰ ’ਚ 5 ਫਰਵਰੀ ਨੂੰ ਰੂਹਾਨੀਅਤ ਨਾਲ ਝਮਾਝਮ ਹੋਈ ਸ਼ਰਧਾ ਦੇ ਸਮੁੰਦਰ ’ਚ ਨਹਾਉਂਦਾ ਇਹ ਸ਼ਹਿਰ ਪ੍ਰਭੂ ਭਗਤੀ ਦੀ ਨਵੀਂ ਵੰਨਗੀ ਪੇਸ਼ ਕਰ ਰਿਹਾ ਸੀ ਇਸ ਰੂਹਾਨੀ ਐੱਮਐੱਸਜੀ ਭੰਡਾਰੇ ’ਚ ਸੰਗਤ ਦਾ ਇਕੱਠ ਇਸ ਕਦਰ ਸੀ ਕਿ ਕਰੀਬ 80 ਏਕੜ ਜ਼ਮੀਨ ’ਚ ਬਣਾਏ ਗਏ 7 ਸਤਿਸੰਗ ਪੰਡਾਲ ਵੀ ਬੌਣੇ ਪੈ ਗਏ

ਭੰਡਾਰੇ ਦੌਰਾਨ ਰਾਜਸਥਾਨੀ ਸੱਭਿਆਚਾਰ ਦੀ ਝਲਕ ਵੀ ਖੂਬ ਦਿਖਾਈ ਦਿੱਤੀ ਖੁਦ ਪੂਜਨੀਕ ਗੁਰੂ ਜੀ ਨੇ ਰਾਜਸਥਾਨੀ ਭਾਸ਼ਾ ’ਚ ਸ਼ਬਦ ਗਾਇਆ, ਜਿਸ ਨੂੰ ਸੁਣਨ ਵਾਲੇ ਝੂਮਣ ਲੱਗ ਗਏ ਦੂਜੇ ਪਾਸੇ ਪੂਜਨੀਕ ਗੁਰੂ ਜੀ ਦੇ ਸਵਾਗਤ ’ਚ ਰਾਜਸਥਾਨੀ ਗੀਤ ‘ਸ਼ਾਹ ਸਤਿਨਾਮ ਜੀ ਥਾਰਾ ਮਹਾਰੀ ਗਲੀ ਮੇਂ ਆਇਆ’ ਨੇ ਵੀ ਸਭ ਦਾ ਦਿਲ ਜਿੱਤ ਲਿਆ ਇਸ ਦੌਰਾਨ ਲੋਕ ਸੱਭਿਆਚਾਰ ਨੂੰ ਸੰਜੀਵਨੀ ਦਿੰਦੇ ਗੀਤਾਂ ’ਚ ਕਠਪੁਤਲੀ ਵਰਗੇ ਨਾਚ ਆਕਰਸ਼ਣ ਦਾ ਖਾਸ ਕੇਂਦਰ ਰਹੇ ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ ਨਸ਼ਾ ਅਤੇ ਬਾਲ ਵਿਆਹ ਵਰਗੀ ਸਮਾਜਿਕ ਕੁਰੀਤੀ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਤਾਂ ਪ੍ਰੋਗਰਾਮ ’ਚ ਪਹੁੰਚੇ ਲੱਖਾਂ ਲੋਕਾਂ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਦੇ ਹੋਏ ਇਕੱਠੇ ਨਸ਼ੇ ਵਰਗੀਆਂ ਕਈ ਬੁਰੀਆਂ ਆਦਤਾਂ ਨੂੰ ਛੱਡਣ ਦਾ ਸੰਕਲਪ ਲਿਆ ਭੰਡਾਰੇ ’ਚ ਮੱਠੀਆਂ ਅਤੇ ਗੁਲਗੁਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ

ਜਾਣਕਾਰੀ ਅਨੁਸਾਰ, ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਾਜਸਥਾਨ ਲਈ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੇ ਤੌਰ ’ਤੇ 5 ਫਰਵਰੀ ਨੂੰ ਪਾਵਨ ਐੱਮਐੱਸਜੀ ਭੰਡਾਰਾ ਮਨਜ਼ੂਰ ਕੀਤਾ ਸੀ ਭੰਡਾਰੇ ਦੇ ਮੱਦੇਨਜ਼ਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਭੰਡਾਰੇ ’ਚ ਹੋਣ ਵਾਲੇ ਸੰਭਾਵਿਤ ਇਕੱਠ ਨੂੰ ਲੈ ਕੇ ਜੈਪੁਰ ਸ਼ਹਿਰ ’ਚ ਵੱਖ-ਵੱਖ 7 ਥਾਵਾਂ ਸਟੈਚੂ ਸਰਕਲ, ਹਾਊਸਿੰਗ ਬੋਰਡ ਗਰਾਊਂਡ, ਸ਼ਿਪਰਾ ਪਥ ਥਾਣੇ ਸਾਹਮਣੇ, ਮਾਨਸਰੋਵਰ, ਵਿੱਦਿਆਧਰ ਨਗਰ ਸਟੇਡੀਅਮ, ਸਾਂਗਾਨੇਰ ਪੁਲੀਆ ਦੇ ਨਜ਼ਦੀਕ ਰੇਲਵੇ ਸਟੇਸ਼ਨ, ਰੂਹ-ਏ-ਸੁੱਖ ਆਸ਼ਰਮ, ਦੌਲਤਪੁਰਾ, ਸਾਂਗਾਨੇਰ ਸਟੇਡੀਅਮ ਅਤੇ ਚੋਖੀ ਢਾਣੀ ਦੇ ਨਜ਼ਦੀਕ, ਬੀਲਵਾ ’ਚ ਪੰਡਾਲ ਬਣਾਏ ਗਏ ਸਨ ਅੰਦਾਜ਼ਨ ਕਰੀਬ 50 ਲੱਖ ਦੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ਸੀ,

ਜਿਸ ਦੇ ਚੱਲਦਿਆਂ ਸਾਰੇ ਇੰਤਜ਼ਾਮ ਛੋਟੇ ਪੈ ਗਏ ਪੰਡਾਲ ਖਚਾਖਚ ਭਰ ਚੁੱਕੇ ਸਨ, ਜਿਸ ਤੋਂ ਬਾਅਦ ਸੜਕਾਂ ’ਤੇ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਸੰਗਤ ਦਾ ਇਹ ਇਕੱਠ ਬਾਖੂਬੀ ਦਰਸਾ ਰਿਹਾ ਸੀ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਅੱਜ ਵੀ ਕੋਈ ਸਾਨੀ ਨਹੀਂ ਹੈ ਇਹ ਭੰਡਾਰਾ ਨਸ਼ੇ ਨਾਲ ਬਦਹਾਲ ਲੱਖਾਂ ਲੋਕਾਂ ਲਈ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਸੌਗਾਤ ਲੈ ਕੇ ਆਇਆ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ, ਗੁਰੂਮੰਤਰ ਦੀ ਦਾਤ ਦੇ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਜ਼ਿੰਦਗੀ ਜਿਉਣ ਦਾ ਪ੍ਰਣ ਕਰਵਾਇਆ ਸਤਿਸੰਗ ’ਚ ਅੰਮ੍ਰਿਤਮਈ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਪੰਡਾਲ ’ਚ ਹੀ ਵੱਡੀ ਗਿਣਤੀ ’ਚ ਦੁਕਾਨਦਾਰਾਂ ਨੇ ਭਵਿੱਖ ’ਚ ਆਪਣੀ ਦੁਕਾਨ ’ਤੇ ਬੀੜੀ, ਸਿਗਰਟ ਵਰਗੇ ਤੰਬਾਕੂ ਸਬੰਧਿਤ ਵਸਤੂਆਂ ਨਾ ਵੇਚਣ ਦਾ ਪ੍ਰਣ ਲਿਆ

ਪਾਵਨ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ’ਚ ਚਿੱਟਾ, ਸਮੈਕ ਅਤੇ ਸ਼ਰਾਬ ਸਮੇਤ ਖ਼ਤਰਨਾਕ ਨਸ਼ਿਆਂ ਦੇ ਫੈਲਣ ਨਾਲ ਨੌਜਵਾਨ ਪੀੜ੍ਹੀ ਦੀ ਦੁਰਦਸ਼ਾ ਦਾ ਜ਼ਿਕਰ ਕਰਦੇ ਹੋਏ ਨੌਜਵਾਨਾਂ ਨੂੰ ਨਸ਼ੇ ਦੇ ਕੋੜ੍ਹ ਤੋਂ ਬਚਣ ਲਈ ਰਾਮ, ਅੱਲ੍ਹਾ, ਵਾਹਿਗੁਰੂ ਦੇ ਨਾਮ, ਸਿਮਰਨ, ਵਧੀਆ ਖੁਰਾਕ ਅਤੇ ਜਾਗਰੂਕਤਾ ਦਾ ਸਹਾਰਾ ਲੈਣ ਦਾ ਸੱਦਾ ਦਿੱਤਾ
ਆਪ ਜੀ ਨੇ ਨਸ਼ਾ ਤਸਕਰੀ ਵਰਗੇ ਮਾਮਲਿਆਂ ’ਚ ਲਿਪਤ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦਾ ਕਾਲਾ ਕਾਰੋਬਾਰ ਨਸ਼ਾ ਵੇਚਣਾ ਛੱਡ ਕੇ ਚੰਗਾ ਕਾਰੋਬਾਰ ਕਰਨਾ ਹੈ ਇਸ ਦੌਰਾਨ ਕਈ ਨੌਜਵਾਨਾਂ ਨੇ ਖੜ੍ਹੇ ਹੋ ਕੇ ਨਸ਼ਿਆਂ ਤੋਂ ਬਰਬਾਦ ਹੋਏ ਆਪਣੇ ਜੀਵਨ ਦੀ ਆਪ-ਬੀਤੀ ਵੀ ਸੁਣਾਈ

ਸਾਨੂੰ ਮਾਣ-ਵਡਿਆਈ ਦੀ ਚਾਹਤ ਨਹੀਂ, ਸਮਾਜ ਦਾ ਭਲਾ ਕਰਨਾ ਹੀ ਮਕਸਦ

ਰਾਜਸਥਾਨ ਦੇ ਪਾਵਨ ਐੱਮਐੱਸਜੀ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਯੂਪੀ ਤੋਂ ਆੱਨ-ਲਾਈਨ ਗੁਰੂਕੁਲ ਜ਼ਰੀਏ ਫਰਮਾਇਆ ਕਿ ਸਾਨੂੰ ਇੱਕ ਹੀ ਗੱਲ ਚਾਹੀਦੀ ਹੈ ਕਿ ਪੂਰੇ ਸਮਾਜ ’ਚ ਪਿਆਰ-ਮੁਹੱਬਤ ਦੀ ਗੰਗਾ ਵਹੇ ਸਭ ਦੀ ਕਾਇਆ ਨਿਰੋਗੀ ਹੋਵੇ, ਤਾਂ ਕਿ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾਲ ਜੁੜ ਕੇ ਹਰ ਕੋਈ ਉਸ ਪਰਮਾਨੰਦ ਨੂੰ ਪਾ ਸਕੇ, ਜੋ ਸਾਡੇ ਪਵਿੱਤਰ ਧਰਮਾਂ ’ਚ, ਸਾਰੇ ਪਵਿੱਤਰ ਗ੍ਰੰਥਾਂ ’ਚ ਲਿਖਿਆ ਹੋਇਆ ਹੈ ਇਲਾਕੇ ’ਚ ਸਾਡਾ ਘਰ ਵੱਡਾ ਸੀ ਤਾਂ ਲੋਕਾਂ ਨੇ ਸਾਨੂੰ ਬਹੁਤ ਕਿਹਾ ਕਿ ਤੁਸੀਂ ਸਰਪੰਚ ਬਣ ਜਾਓ ਅਸੀਂ ਕਿਹਾ ਕਿ ਸਾਡਾ ਇਨ੍ਹਾਂ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ ਕਿਉਂਕਿ ਪੰਜ ਸਾਲ ਦੀ ਉਮਰ ’ਚ ਹੀ ਗੁਰੂ ਜੀ ਨਾਲ ਜੁੜ ਗਏ ਸੀ

ਫਿਰ ਹੌਲੀ-ਹੌਲੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਐੱਮਐੱਲਏ ਜਾਂ ਐੱਮਪੀ ਦੀ ਕੋਈ ਟਿਕਟ ਲੈ ਲਓ ਤਾਂ ਅਸੀਂ ਉਨ੍ਹਾਂ ਨੂੰ ਵੀ ਹੱਥ ਜੋੜੇ ਅਤੇ ਕਿਹਾ ਕਿ ਸਾਡਾ ਇੰਟਰਸਟ ਸਿਰਫ ਓਮ ’ਚ ਹੈ, ਉਸ ਭਗਵਾਨ ’ਚ ਹੈ, ਅੱਲ੍ਹਾ, ਵਾਹਿਗੁਰੂ, ਖੁਦਾ, ਗੌਡ, ਰਾਮ ’ਚ ਹੈ, ਉਸ ਦੀ ਯਾਦ ’ਚ ਹੈ ਅਤੇ ਭਲਾ ਕਰਨਾ ਸਾਡੀ ਫ਼ਿਤਰਤ ਸੀ, ਕਿਉਂਕਿ ਸਾਡੇ ਫਾਦਰ ਸਾਹਿਬ ਵੀ ਲੋਕਾਂ ਦਾ ਭਲਾ ਕਰਦੇ ਸਨ, ਨੈਚੂਰਲੀ ਗੁਰੂ ਜੀ ਨਾਲ ਜੁੜੇ ਸਨ… ਤਾਂ ਗੁਰੂ ਜੀ ਨੂੰ ਦੇਖ ਕੇ ਤਾਂ ਕਹਿਣਾ ਹੀ ਕੀ, ਉਨ੍ਹਾਂ ਦੀ ਤਾਂ ਕੋਈ ਤੁਲਨਾ ਹੋ ਹੀ ਨਹੀਂ ਸਕਦੀ

ਤਾਂ ਉਨ੍ਹਾਂ ਨੇ ਜੋ ਸਿੱਖਿਆ ਦਿੱਤੀ, ਉਸ ਦੇ ਅਨੁਸਾਰ ਉੱਥੇ ਭਲਾ ਕਰਦੇ ਰਹੇ ਸਾਨੂੰ ਮਾਨ-ਵਡਿਆਈ ਦੀ ਕਦੇ ਚਾਹਤ ਨਹੀਂ ਰਹੀ, ਨਾ ਹੈ ਸਾਡਾ ਬੱਸ ਇੱਕ ਹੀ ਮਕਸਦ ਸਮਾਜ ਦਾ ਭਲਾ ਕਰਨਾ ਹੈ ਹਰ ਧਰਮ, ਮਜ਼੍ਹਬ, ਜਾਤ ਦੇ ਲੋਕ ਆਪਣੇ-ਆਪਣੇ ਧਰਮ ਨੂੰ ਮੰਨਣ, ਊਚ-ਨੀਚ ਦਾ ਭੇਦਭਾਵ ਮਿਟ ਜਾਵੇ ਹਰ ਕੋਈ ਪਿਆਰ ਨਾਲ ਰਹੇ, ਕੋਈ ਨਫਰਤ ਨਾ ਕਰੇ, ਕੋਈ ਝਗੜਾ ਨਾ ਕਰੇੇ, ਬਸ ਇਹ ਮਾਲਕ ਨੂੰ ਹਮੇਸ਼ਾ ਇਹ ਦੁਆਵਾਂ ਕਰਦੇ ਰਹਿੰਦੇ ਹਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!