ਫਲਾਂ ਦੀ ਰਾਣੀ ‘ਲੀਚੀ’
‘ਅੰਬ’ ਨੂੰ ‘ਫਲਾਂ ਦਾ ਰਾਜਾ’ ਕਿਹਾ ਜਾਂਦਾ ਹੈ, ਤਾਂ ‘ਲੀਚੀ’ ਨੂੰ ‘ਫਲਾਂ ਦੀ ਰਾਣੀ’ ਮੰਨਿਆ ਗਿਆ ਹੈ ਲੀਚੀ, ਅਜਿਹਾ ਫਲ ਹੈ, ਜਿਸ ਦਾ ਨਾਂਅ ਸੁਣਦੇ ਹੀ ਮੂੰਹ ’ਚੋਂ ਪਾਣੀ ਆ ਜਾਂਦਾ ਹੈ ਉੱਪਰ ਲਾਲ ਰੰਗ ਦਾ ਖੁਰਦਰਾ ਛਿਲਕਾ ਛਿੱਲ ਕੇ ਇਸ ਦੇ ਅੰਦਰ ਦਾ ਸਫੈਦ ਮਿੱਠਾ ਗੁੱਦਾ ਖਾਣ ਦਾ ਆਪਣਾ ਇੱਕ ਵੱਖਰਾ ਹੀ ਮਜ਼ਾ ਹੈ ਖਾਣੇ ’ਚ ਸਵਾਦਿਸ਼ਟ ਅਤੇ ਸਿਹਤ ਦੇ ਗੁਣਾਂ ਨਾਲ ਭਰਪੂਰ ਲੀਚੀ ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਦਾ ਮਹੱਤਵਪੂਰਨ ਸਰੋਤ ਹੈ ਇਸ ਦੇ ਅੰਦਰ ਪਾਣੀ ਦੀ ਮਾਤਰਾ ਵੀ ਕਾਫੀ ਹੁੰਦੀ ਹੈ
ਲੀਚੀ ਨੂੰ ਗਰਮੀ ’ਚ ਖਾਣੇ ਨਾਲ ਸਰੀਰ ’ਚ ਪਾਣੀ ਦੇ ਅਨੁਪਾਤ ਨੂੰ ਸੰਤੁਲਿਤ ਰੱਖਦੇ ਹੋਏ ਠੰਢਕ ਵੀ ਪਹੁੰਚਾਉਂਦੀ ਹੈ ਦਸ ਲੀਚੀਆਂ ਤੋਂ ਸਾਨੂੰ ਲਗਭਗ 65 ਕੈਲੋਰੀ ਮਿਲਦੀ ਹੈ ਜ਼ਿਆਦਾ ਸਮੇਂ ਨਾ ਟਿਕ ਪਾਉਣ ਦੀ ਵਜ੍ਹਾ ਨਾਲ ਇਸ ਨੂੰ ਇੱਕ ਵਾਰ ਪੱਕਣ ਤੋਂ ਬਾਅਦ ਜਲਦੀ ਖਾ ਲੈਣਾ ਚਾਹੀਦਾ ਹੈ ਇਸ ਦਾ ਸਵਾਦ ਥੋੜ੍ਹਾ ਗੁਲਾਬ ਅਤੇ ਅੰਗੂਰ ਨਾਲ ਮਿਲਦਾ-ਜੁਲਦਾ ਹੈ, ਪਰ ਅਨੋਖਾ ਜ਼ਰੂਰ ਹੈ ਅੱਜ-ਕੱਲ੍ਹ ਇਹ ਬੰਦ ਡੱਬਿਆਂ ’ਚ ਵੀ ਮਿਲਣ ਲੱਗੀ ਹੈ ਲੀਚੀ ਨੂੰ ਬਤੌਰ ਫਲ ਹੀ ਨਹੀਂ ਖਾਇਆ ਜਾਂਦਾ, ਇਸ ਦਾ ਜੂਸ ਅਤੇ ਸ਼ੇਕ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਜੈਮ, ਜੈਲੀ, ਮਾਰਮਲੇਡ, ਸਲਾਦ ਅਤੇ ਵਿਅੰਜਨਾਂ ਦੀ ਗਾਰਨੀਸ਼ਿੰਗ ਲਈ ਵੀ ਲੀਚੀ ਦੀ ਵਰਤੋਂ ਕੀਤੀ ਜਾਂਦੀ ਹੈ
ਰੋਜ਼ਾਨਾ ਲੀਚੀ ਖਾਣ ਨਾਲ ਚਿਹਰੇ ’ਤੇ ਨਿਖਾਰ ਆਉਂਦਾ ਹੈ ਅਤੇ ਵਧਦੀ ਉਮਰ ਦੇ ਲੱਛਣ ਘੱਟ ਨਜ਼ਰ ਆਉਂਦੇ ਹਨ ਇਸ ਤੋਂ ਇਲਾਵਾ ਇਹ ਫਲ ਸਰੀਰਕ ਵਿਕਾਸ ਨੂੰ ਵੀ ਉਤਸ਼ਾਹਿਤ ਕਰਨ ਦਾ ਕੰਮ ਕਰਦਾ ਹੈ ਹਾਲਾਂਕਿ ਲੀਚੀ ਖਾਂਦੇ ਸਮੇਂ ਧਿਆਨ ਰੱਖੋ ਕਿ ਇਸ ਨੂੰ ਬਹੁਤ ਜ਼ਿਆਦਾ ਮਾਤਰਾ ’ਚ ਖਾਣਾ ਨੁਕਸਾਨਦੇਹ ਹੋ ਸਕਦਾ ਹੈ ਬਹੁਤ ਜ਼ਿਆਦਾ ਲੀਚੀ ਖਾਣ ਨਾਲ ਖੁਜਲੀ, ਸੂਜਨ ਅਤੇ ਸਾਹ ਲੈਣ ’ਚ ਮੁਸ਼ਕਲ ਹੋ ਸਕਦੀ ਹੈ
ਕੁਝ ਵਿਗਿਆਨਕਾਂ ਨੇ ਤਾਂ ਲੀਚੀ ਨੂੰ ‘ਸੁਪਰ ਫਲ’ ਦਾ ਦਰਜਾ ਵੀ ਦਿੱਤਾ ਹੈ ਅਧਿਐਨਾਂ ਤੋਂ ਸਾਬਤ ਹੋਇਆ ਕਿ ਵਿਟਾਮਿਨ-ਸੀ, ਫਲੈਵੋਨਾਇਡ, ਕਿਊਰਸੀਟੀਨ ਵਰਗੇ ਤੱਤਾਂ ਨਾਲ ਭਰਪੂਰ ਲੀਚੀ ’ਚ ਕੈਂਸਰ, ਖਾਸ ਤੌਰ ’ਤੇ ਬਰੈਸਟ ਕੈਂਸਰ ਨਾਲ ਲੜਨ ਦੇ ਗੁਣ ਪਾਏ ਜਾਂਦੇ ਹਨ ਇਸ ਦੇ ਲਗਾਤਾਰ ਸੇਵਨ ਨਾਲ ਸਾਡੇ ਸਰੀਰ ’ਚ ਕੈਂਸਰ ਦੇ ਸੈਲਸ ਜ਼ਿਆਦਾ ਵਧ ਨਹੀਂ ਪਾਉਂਦੇ ਲੀਚੀ ਇੱਕ ਚੰਗਾ ਐਂਟੀਆਕਸੀਡੈਂਟ ਵੀ ਹੈ ਇਸ ’ਚ ਮੌਜ਼ੂਦ ਵਿਟਾਮਿਨ-ਸੀ ਸਾਡੇ ਸਰੀਰ ’ਚ ਖੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਲੋਹੇ ਦੇ ਸਮਾਉਣ ’ਚ ਵੀ ਮੱਦਦ ਕਰਦਾ ਹੈ, ਜੋ ਇੱਕ ਪ੍ਰਤੀਰੱਖਿਆ ਪ੍ਰਣਾਲੀ ਨੂੰ ਬਣਾਏ ਰੱਖਣ ਲਈ ਜ਼ਰੂਰੀ ਹੈ ਖੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਪਾਚਣ-ਪ੍ਰਕਿਰਿਆ ’ਚ ਸਹਾਇਕ ਲੀਚੀ ’ਚ ਬੀਟਾ ਕੈਰੋਟੀਨ, ਰਾਈਬੋਫਲੈਬਿਨ, ਨਿਆਸਿਨ ਅਤੇ ਫੋਲੈਟ ਵਰਗੇ ਵਿਟਾਮਿਨ ਬੀ ਕਾਫੀ ਮਾਤਰਾ ’ਚ ਪਾਇਆ ਜਾਂਦਾ ਹੈ
ਲੀਚੀ ਉਤਪਾਦਨ:
ਲੀਚੀ ਦਾ ਜ਼ਿਆਦਾ ਮਾਤਰਾ ’ਚ ਉਤਪਾਦਨ ਦੱਖਣੀ ਚੀਨ ’ਚ ਹੁੰਦਾ ਹੈ, ਪਰ ਮੁਜ਼ੱਫਰਨਗਰ (ਬਿਹਾਰ) ਪੂਰੇ ਵਿਸ਼ਵ ’ਚ ਲੀਚੀ ਨੂੰ ਲੈ ਕੇ ਮਸ਼ਹੂਰ ਹੈ ਇੱਥੋਂ ਦੀ ਲੀਚੀ ਦੇਸ਼-ਦੁਨੀਆਂ ਦੇ ਲਗਭਗ ਸਾਰੇ ਹਿੱਸਿਆਂ ’ਚ ਜਾਂਦੀ ਹੈ ਲੀਚੀ ਦੀ ਖੇਤੀ ਬਿਹਾਰ ਦੇ ਮੁਜ਼ੱਫਰਨਗਰ ਦੇ ਨਾਲ-ਨਾਲ ਦੇਹਰਾਦੂਨ, ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ, ਝਾਰਖੰਡ, ਹਿਮਾਚਲ ਅਤੇ ਬੰਗਾਲ ’ਚ ਵੀ ਕੀਤੀ ਜਾਂਦੀ ਹੈ ਪਰ ਉੱਥੇ ਖਾਸ ਜਲਵਾਯੂ ਨਾ ਹੋਣ ਕਾਰਨ ਇਸ ਦੇ ਫਲ ਛੋਟੇ ਹੁੰਦੇ ਹਨ ਗੁਣਵੱਤਾ ਦੇ ਆਧਾਰ ’ਤੇ ਹਾਲੇ ਤੱਕ ਮੁਜ਼ੱਫਰਨਗਰ ਦੀ ਲੀਚੀ ਦੀ ਥਾਂ ਸਭ ਤੋਂ ਪ੍ਰਮੁੱਖ ਹੈ
ਲੀਚੀ ’ਚ ਪੌਸ਼ਟਿਕ ਤੱਤ:
ਲੀਚੀ ’ਚ 41 ਪ੍ਰਤੀਸ਼ਤ ਪਾਣੀ, 6 ਤੋਂ 8 ਪ੍ਰਤੀਸ਼ਤ ਸ਼ਰਕਰਾ, 0.64 ਪ੍ਰਤੀਸ਼ਤ ਅਮਲਤਾ, 0.2 ਪ੍ਰਤੀਸ਼ਤ ਸਾਈਟਰਿਕ ਅਮਲ, 0.4 ਪ੍ਰਤੀਸ਼ਤ ਰੇਸ਼ੇ ਅਤੇ ਲੋਹ ਤੱਤ, ਕੈਲਸ਼ੀਅਮ, ਫਾਸਫੋਰਸ, ਵਰਗੇ ਮਹੱਤਵਪੂਰਨ ਖਣਿਜ ਤੱਤਾਂ ਦੀਆਂ ਕੁਝ ਮਾਤਰਾ ਮੌਜ਼ੂਦ ਹੁੰਦੀਆਂ ਹਨ 100ੋ ਗ੍ਰਾਮ ਲੀਚੀ ’ਚ 40 ਤੋਂ 50 ਮਿਲੀਗ੍ਰਾਮ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ 100 ਗ੍ਰਾਮ ਲੀਚੀ ਦਾ ਸੇਵਨ ਕਰਨ ਨਾਲ ਮਨੁੱਖ ਨੂੰ 65 ਪ੍ਰਤੀਸ਼ਤ ਕੈਲੋਰੀ ਦੀ ਪ੍ਰਾਪਤੀ ਸਰੀਰਕ ਊਰਜਾ ਦੇ ਰੂਪ ’ਚ ਹੁੰਦੀ ਹੈ
ਲੀਚੀ ਖਾਣ ਦੇ ਫਾਇਦੇ:
ਬਲੱਡ-ਪ੍ਰੈਸ਼ਰ ਤੋਂ ਬਚਾਵੇ:
ਲੀਚੀ ’ਚ ਮੌਜ਼ੂਦ ਪੋਟਾਸ਼ੀਅਮ ਅਤੇ ਤਾਂਬਾ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ ਇਹ ਦਿਲ ਦੀ ਧੜਕਨ ਦੀਆਂ ਬੇਨਿਯਮੀਆਂ ਅਤੇ ਅਸਥਿਰਤਾ ਅਤੇ ਬੀਪੀ ਨੂੰ ਕੰਟਰੋਲ ਰੱਖਦਾ ਹੈ, ਜਿਸ ਨਾਲ ਹਾਰਟ-ਅਟੈਕ ਦਾ ਜ਼ੋਖਮ ਘੱਟ ਹੋ ਜਾਂਦਾ ਹੈ
ਬੱਚਿਆਂ ਦੇ ਵਿਕਾਸ ’ਚ ਸਹਾਇਕ:
ਲੀਚੀ ’ਚ ਪਾਏ ਜਾਣ ਵਾਲੇ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਆਦਿ ਖਣਿਜ ਤੱਤ ਬੱਚਿਆਂ ਦੇ ਸਰੀਰਕ ਗਠਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਹ ਮਿਨਰਲ ਹੱਡੀਆਂ ’ਚ ਵਿਕਾਰ ਪੈਦਾ ਕਰਨ ਵਾਲੀ ਬਿਮਾਰੀ ‘ਆਸਟਿਓਪੋਰੋਸਿਸ’ ਨੂੰ ਰੋਕਣ ’ਚ ਮੱਦਦ ਕਰਦੇ ਹਨ
ਕੈਂਸਰ ਤੋਂ ਰੱਖਿਆ ਕਰਦੀ ਹੈ:
ਅਧਿਐਨਾਂ ਤੋਂ ਸਾਬਤ ਹੋਇਆ ਹੈ ਕਿ ਵਿਟਾਮਿਨ ਸੀ ਨਾਲ ਭਰਪੂਰ ਲੀਚੀ ’ਚ ਕੈਂਸਰ (ਖਾਸ ਤੌਰ ’ਤੇ ਬਰੈਸਟ ਕੈਂਸਰ) ਨਾਲ ਲੜਨ ਦੇ ਗੁਣ ਪਾਏ ਜਾਂਦੇ ਹਨ ਇਸ ਦੇ ਲਗਾਤਾਰ ਸੇਵਨ ਨਾਲ ਸਾਡੇ ਸਰੀਰ ’ਚ ਕੈਂਸਰ ਦੇ ਸੈੱਲ ਜ਼ਿਆਦਾ ਵਧ ਨਹੀਂ ਪਾਉਂਦੇ ਲੀਚੀ ਇੱਕ ਐਂਟੀਆਕਸੀਡੈਂਟ ਵੀ ਹੈ ਇਸ ’ਚ ਮੌਜ਼ੂਦ ਵਿਟਾਮਿਨ-ਸੀ ਸਾਡੇ ਸਰੀਰ ’ਚ ਖੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਲੋਹੇ ਦੇ ਸਮਾਉਣ ’ਚ ਵੀ ਮੱਦਦ ਕਰਦਾ ਹੈ
ਪਾਚਣ ਪ੍ਰਕਿਰਿਆ ’ਚ ਸਹਾਇਕ:
ਲੀਚੀ ’ਚ ਬੀਟਾ ਕੈਰੋਟੀਨ, ਰਾਈਬੋਫਲੈਬਿਨ, ਨਿਆਸਿਨ ਅਤੇ ਫੋਲੇਟ ਵਰਗੇ ਵਿਟਾਮਿਨ-ਬੀ ਕਾਫੀ ਮਾਤਰਾ ’ਚ ਪਾਏ ਜਾਂਦੇ ਹਨ ਇਹ ਵਿਟਾਮਿਨ ਲਾਲ ਖੂਨ ਦੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਪਾਚਣ-ਪ੍ਰਕਿਰਿਆ ਲਈ ਜ਼ਰੂਰੀ ਹਨ ਫੋਲੈਟ ਸਾਡੇ ਸਰੀਰ ’ਚ ਕੋਲੇਸਟਰਾਲ ਦੇ ਪੱਧਰ ਨੂੰ ਕੰਟਰੋਲ ਰੱਖਦਾ ਹੈ
ਵਜ਼ਨ ਘੱਟ ਕਰਨ ’ਚ ਸਹਾਇਕ:
ਇਸ ’ਚ ਫਾਈਬਰ ਕਾਫੀ ਮਾਤਰਾ ’ਚ ਮਿਲਦਾ ਹੈ, ਜੋ ਮੋਟਾਪਾ ਘੱਟ ਕਰਨ ਦਾ ਚੰਗਾ ਸਾਧਨ ਹੈ ਫਾਈਬਰ ਸਾਡੇ ਭੋਜਨ ਨੂੰ ਪਚਾਉਣ ’ਚ ਸਹਾਇਕ ਹੁੰਦਾ ਹੈ ਇਹ ਵਾਇਰਸ ਅਤੇ ਸੰਕਰਾਮਕ ਰੋਗਾਂ ਨਾਲ ਲੜਨ ਲਈ ਸਰੀਰ ਰੋਗ-ਪ੍ਰਤੀਰੋਧਕ ਸਮੱਰਥਾ ਨੂੰ ਵਧਾਉਂਦਾ ਹੈ
ਊਰਜਾ ਦਾ ਮੁੱਖ ਸਰੋਤ:
ਲੀਚੀ ਊਰਜਾ ਦਾ ਮੁੱਖ ਸਰੋਤ ਹੈ ਥਕਾਣ ਅਤੇ ਕਮਜ਼ੋਰੀ ਮਹਿਸੂਸ ਕਰਨ ਵਾਲਿਆਂ ਲਈ ਲੀਚੀ ਬਹੁਤ ਫਾਇਦੇਮੰਦ ਹੈ ਇਸ ’ਚ ਮੌਜ਼ੂਦ ਨਿਆਸਿਨ ਸਾਡੇ ਸਰੀਰ ’ਚ ਊਰਜਾ ਲਈ ਜ਼ਰੂਰੀ ਸਟੇਰਾਇਡ ਹਾਰਮੋਨ ਅਤੇ ਹੀਮੋਗਲੋਬਿਨ ਦਾ ਨਿਰਮਾਣ ਕਰਦਾ ਹੈ, ਇਸ ਲਈ ਲੀਚੀ ਖਾਣ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰਨ ਲੱਗਦੇ ਹੋ
ਪਾਣੀ ਦਾ ਪੱਧਰ ਬਣਾਏ ਰੱਖਦੀ ਹੈ:
ਲੀਚੀ ਦਾ ਰਸ ਇੱਕ ਪੌਸ਼ਟਿਕ ਤਰਲ ਹੈ ਇਹ ਗਰਮੀ ਨਾਲ ਸਬੰਧਿਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਸਰੀਰ ਨੂੰ ਠੰਢਕ ਪਹੁੰਚਾਉਂਦਾ ਹੈ ਲੀਚੀ ਸਾਡੇ ਸਰੀਰ ’ਚ ਸੰਤੁਲਿਤ ਅਨੁਪਾਤ ’ਚ ਪਾਣੀ ਦੀ ਸਪਲਾਈ ਕਰਦੀ ਹੈ ਅਤੇ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰਦੀ ਹੈ
ਸੰਕਰਮਣ ਤੋਂ ਬਚਾਏ:
ਲੀਚੀ ਖੰਘ-ਜ਼ੁਕਾਮ, ਬੁਖਾਰ ਅਤੇ ਗਲੇ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਦੀ ਹੈ ਗੰਭੀਰ ਸੁੱਕੀ ਖੰਘ ਲਈ ਤਾਂ ਲੀਚੀ ਰਾਮਬਾਣ ਹੈ ਆਲਿਗਨਾਲ ਨਾਮਕ ਰਸਾਇਣ ਦੀ ਮੌਜ਼ੂਦਗੀ ਕਾਰਨ ਲੀਚੀ ਅੇਨਫਿਲਿਊੂਐਂਜਾ ਦੇ ਵਾਇਰਸ ਤੋਂ ਬਚਾਅ ਕਰਦੀ ਹੈ
ਚਮੜੀ ’ਚ ਨਿਖਾਰ ਲਿਆਏ:
ਲੀਚੀ ’ਚ ਸੂਰਜ ਦੀ ਅਲਟਰਾ-ਵਾਇਲੇਟ ਯੂਵੀ ਕਿਰਨਾਂ ’ਚ ਸਾਡੀ ਚਮੜੀ ਅਤੇ ਸਰੀਰ ਦਾ ਬਚਾਅ ਕਰਨ ਦੀ ਖਾਸੀਅਤ ਹੁੰਦੀ ਹੈ ਲੀਚੀ ਦੇ ਲਗਾਤਾਰ ਸੇਵਨ ਨਾਲ ਤੇਲੀਆ ਚਮੜੀ ਨੂੰ ਪੋਸ਼ਣ ਮਿਲਦਾ ਹੈ ਅਤੇ ਚਿਹਰੇ ’ਤੇ ਪੈਣ ਵਾਲੇ ਦਾਗ-ਧੱਬਿਆਂ ’ਚ ਕਮੀ ਆ ਜਾਂਦੀ ਹੈ
ਬੀਜ ਅਤੇ ਛਿਲਕਾ ਵੀ ਫਾਇਦੇਮੰਦ:
ਲੀਚੀ ਦੇ ਬੀਜ ਦੀ ਵਰਤੋਂ ਔਸ਼ਧੀ ਪ੍ਰੋਡਕਟਾਂ ਲਈ ਕੀਤਾ ਜਾਂਦਾ ਹੈ ਪਾਚਣ ਸੰਬੰਧੀ ਵਿਕਾਰਾਂ ਨੂੰ ਦੂਰ ਕਰਨ ਲਈ ਲੀਚੀ ਦੇ ਬੀਜ ਦੇ ਪਾਊਡਰ ਦੀ ਚਾਹ ਪੀਣਾ ਫਾਇਦੇਮੰਦ ਹੈ, ਅਜਿਹੀ ਚਾਹ ਪੀਣ ਨਾਲ ਤੰਤਰਿਕਾ ਤੰਤਰ ’ਚ ਹੋਣ ਵਾਲੇ ਦਰਦ ’ਚ ਵੀ ਰਾਹਤ ਮਿਲਦੀ ਹੈ ਪੇਟ ਦੇ ਕੀੜੇ ਮਾਰਨ ਲਈ ਸ਼ਹਿਦ ਦੇ ਨਾਲ ਇਹ ਪਾਊਡਰ ਮਿਲਾ ਕੇ ਖਾਧਾ ਜਾਂਦਾ ਹੈ ਕਿਸੇ ਵੀ ਅੰਗ ’ਚ ਸੋਜ ਘੱਟ ਕਰਨ ਲਈ ਲੀਚੀ ਦੇ ਬੀਜ ਦੇ ਪਾਊਡਰ ਦਾ ਲੇਪ ਲਗਾਉਣ ਨਾਲ ਆਰਾਮ ਮਿਲਦਾ ਹੈ
ਸਾਵਧਾਨੀ:-
ਲੀਚੀ ਦੀ ਵਰਤੋਂ ਸੀਮਤ ਮਾਤਰਾ ’ਚ ਹੀ ਕਰੋ, ਨਹੀਂ ਤਾਂ ਇਹ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ 10-11 ਤੋਂ ਜ਼ਿਆਦਾ ਲੀਚੀਆਂ ਨਾ ਖਾਓ ਇਸ ਤੋਂ ਜ਼ਿਆਦਾ ਲੀਚੀ ਦੀ ਵਰਤੋਂ ਨਕਸੀਰ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਇਹ ਸਰੀਰ ’ਚ ਖੁਜਲੀ, ਜੀਭ ਅਤੇ ਬੁੱਲ੍ਹਾਂ ’ਚ ਸੋਜ ਅਤੇ ਸਾਹ ਲੈਣ ’ਚ ਮੁਸ਼ਕਲ ਵੀ ਪੈਦਾ ਕਰ ਸਕਦਾ ਹੈ ਬੱਚਿਆਂ ਨੂੰ 2-4 ਲੀਚੀ ਹੀ ਦੇਣੀ ਚਾਹੀਦੀ ਹੈ ਖਾਲੀ ਪੇਟ ਲੀਚੀ ਨਹੀਂ ਖਾਣੀ ਚਾਹੀਦੀ ਹੈ
ਵਿਕਰਮ ਤਿਆਗੀ