ਮੋਹਨ ਦੀ ਸ਼ਰਾਰਤੀ ਟੋਲੀ
ਕੁਝ ਦਿਨਾਂ ’ਚ ਹੀ ਹੋਲੀ ਆਉਣ ਵਾਲੀ ਸੀ ਮੋਹਨ ਅਤੇ ਉਸ ਦੀ ਟੋਲੀ ਸੋਚ ਰਹੀ ਸੀ ਕਿ ਇਸ ਵਾਰ ਹੋਲੀ ’ਚ ਕੀ ਹੰਗਾਮਾ ਕੀਤਾ ਜਾਵੇਗਾ! ਅਸਲ ’ਚ 13-14 ਸਾਲ ਦੇ ਚਾਰ ਬੱਚਿਆਂ ਦੀ ਇਹ ਟੋਲੀ ਸੀ, ਜਿਸ ਦਾ ਲੀਡਰ ਮੋਹਨ ਸੀ ਇਹ ਸਾਰੇ ਬੱਚੇ ਇੱਕ ਹੀ ਸਕੂਲ, ਇੱਕ ਹੀ ਕਲਾਸ ’ਚ ਪੜ੍ਹਦੇ ਸਨ ਚਾਰਾਂ ਦੀ ਦੋਸਤੀ ਵੀ ਬੜੀ ਮਜ਼ਬੂਤ ਸੀ ਸਕੂਲ ਤੋਂ ਆਉਣ ਤੋਂ ਬਾਅਦ ਖੇਡਦੇ ਵੀ ਨਾਲ, ਪੜ੍ਹਦੇ ਵੀ ਨਾਲ ਅਤੇ ਸ਼ੈਤਾਨੀਆਂ ਵੀ ਨਾਲ ਹੀ ਕਰਦੇ ਸਨ ਪਿਛਲੀ ਵਾਰ ਹੋਲੀ ’ਚ ਇਸ ਟੋਲੀ ਨੇ ਟੈਂਕੀ ’ਚ ਪੱਕੇ ਰੰਗ ਪਾ ਦਿੱਤੇ ਸਨ ਅਤੇ ਉਸ ’ਚ ਛੋਟੇ ਬੱਚਿਆਂ ਨੂੰ ਫੜ ਕੇ ਡੁਬੋ ਦਿੰਦੇ, ਜਿਸ ਨਾਲ ਬੱਚੇ ਪੂਰੇ ਰੰਗੀਨ ਹੋ ਜਾਂਦੇ, ਉਨ੍ਹਾਂ ’ਤੇ ਚੜ੍ਹੇ ਰੰਗ ਨੂੰ ਛੁਡਾਉਣ ’ਚ ਕਈ ਦਿਨ ਲੱਗ ਜਾਂਦੇ, ਉਦੋਂ ਤੱਕ ਸਾਰੇ ਬੱਚਿਆਂ ਨੂੰ ਚਿੜਾਉਂਦੇ ਰਹਿੰਦੇ
ਹੋਲੀ ਨੂੰ ਲੈ ਕੇ ਮੋਹਨ ਦੀ ਟੋਲੀ ਆਪਸ ’ਚ ਸਿਰ ਨਾਲ ਸਿਰ ਜੋੜੇ ਵਿਚਾਰ ਕਰ ਰਹੀ ਸੀ ਇਸ ਵਾਰ ਦੀ ਹੋਲੀ ’ਚ ਇੱਕ ਪੇਂਚ ਫਸ ਰਿਹਾ ਸੀ ਕਿ ਹੋਲੀ ਦੇ ਦੋ ਦਿਨਾਂ ਬਾਅਦ ਹੀ ਉਨ੍ਹਾਂ ਦੇ ਫਾਈਨਲ ਐਗਜਾਮ ਸ਼ੁਰੂ ਹੋਣ ਵਾਲੇ ਸਨ ਸਾਰਿਆਂ ਨੇ ਮਿਲ ਕੇ ਸੋਚਿਆ ਕਿ ਇਸ ਸਾਲ ਕੋਈ ਵੱਡਾ ਹੰਗਾਮਾ ਨਹੀਂ ਕਰਾਂਗੇ, ਜਿਸ ਨਾਲ ਪ੍ਰੀਖਿਆ ’ਚ ਦਿੱਕਤ ਹੋਵੇ ਉਨ੍ਹਾਂ ਨੇ ਪਲਾਨ ਬਣਾਇਆ ਕਿ ਇਸ ਵਾਰ ਸਿਰਫ ਗੁਬਾਰਿਆਂ ’ਚ ਰੰਗ ਭਰ ਕੇ ਲੋਕਾਂ ਨੂੰ ਮਾਰਾਂਗੇ ਲੋਕਾਂ ਨੂੰ ਰੰਗ ਨਾਲ ਲਥਪਥ ਦੇਖਾਂਗੇ, ਤਾਂ ਬੜਾ ਮਜ਼ਾ ਆਵੇਗਾ
ਹੋਲੀ ਵਾਲੇ ਦਿਨ ਸਾਰੇ ਦੋਸਤ ਸਵੇਰੇ ਜਲਦੀ ਉੱਠ ਕੇ ਰੰਗ ਭਰੇ ਗੁਬਾਰਿਆਂ ਦੀ ਬਾਲਟੀ ਲਏ ਮੋਹਨ ਦੇ ਘਰ ਦੀ ਛੱਤ ’ਤੇ ਜਮ੍ਹਾ ਹੋ ਗਏ ਸਾਰਿਆਂ ਨੇ ਪਹਿਲਾਂ ਆਪਸ ’ਚ ਇੱਕ-ਦੂਜੇ ਨਾਲ ਜੰਮ ਕੇ ਹੋਲੀ ਖੇਡੀ, ਫਿਰ ਥੋੜ੍ਹੀ ਦੇਰ ’ਚ ਹੀ ਮੋਹਨ ਦੀ ਟੋਲੀ ਦੇ ਆਪਣੇ ਹਥਿਆਰ ਲਈ ਛੱਤ ਦੀਵਾਰ ਦੇ ਪਿੱਛੇ ਛੁਪ ਗਏ ਸਭ ਦੇ ਹੱਥਾਂ ’ਚ ਗੁਬਾਰੇ ਸਨ ਉਨ੍ਹਾਂ ਨੇ ਤੈਅ ਕੀਤਾ ਕਿ ਇੱਕ ਵਾਰ ’ਚ ਇੱਕ ਹੀ ਸਾਥੀ ਗੁਬਾਰਾ ਸੁੱਟੇਗਾ ਇਸ ਨਾਲ ਵਾਰੀ-ਵਾਰੀ ਨਾਲ ਸਾਰਿਆਂ ਨੂੰ ਗੁਬਾਰੇ ਸੁੱਟਣ ਦਾ ਮੌਕਾ ਮਿਲ ਜਾਵੇਗਾ ਹੁਣ ਬਸ ਇੰਤਜ਼ਾਰ ਸੀ ਤਾਂ ਸ਼ਿਕਾਰ ਦਾ ਉਦੋਂ ਦੂਰੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਵੇਂ ਹੀ ਉਹ ਮਕਾਨ ਕੋਲ ਆਇਆ,
ਟੋਲੀ ਦੇ ਇੱਕ ਮੈਂਬਰ ਅਕਸ਼ੈ ਨੇ ਗੁਬਾਰਾ ਉਸ ਦੇ ਵੱਲ ਸੁੱਟਿਆ ਅਤੇ ਸਭ ਦੀਵਾਰ ਦੇ ਪਿੱਛੇ ਛੁਪ ਗਏ ਗੁਬਾਰਾ ਲੱਗਦੇ ਹੀ ਉਸ ਵਿਅਕਤੀ ਦੀ ਪੂਰੀ ਸ਼ਰਟ ਰੰਗ ਨਾਲ ਭਰ ਗਈ ਉਸ ਨੇ ਆਸ-ਪਾਸ ਦੇਖਿਆ, ਪਰ ਕੋਈ ਨਜ਼ਰ ਨਹੀਂ ਆਇਆ ਤਾਂ ਉਹ ਉੱਲਝਦੇ ਹੋਏ ਚਲਾ ਗਿਆ ਹੁਣ ਵਾਰੀ ਮੋਹਨ ਦੀ ਸੀ ਉਸ ਨੇ ਛੱਤ ’ਤੇ ਦੇਖਿਆ ਕਿ ਇੱਕ ਮੋਟਰਸਾਈਕਲ ਆ ਰਹੀ ਹੈ, ਉਸ ਨੇ ਜ਼ੋਰ ਨਾਲ ਗੁਬਾਰਾ ਸੁੱਟਿਆ ਅਤੇ ਉਹ ਮੋਟਰਸਾਈਕਲ ਸਵਾਰ ਦੀ ਬਾਂਹ ’ਚ ਲੱਗਿਆ ਇਸ ਨਾਲ ਉਸ ਦਾ ਬੈਲੰਸ ਵਿਗੜ ਗਿਆ ਅਤੇ ਗੱਡੀ ਦੇ ਜ਼ੋਰ ਨਾਲ ਸਲਿੱਪ ਹੋ ਕੇ ਡਿੱਗਣ ਦੀ ਆਵਾਜ ਆਈ ਮੋਟਰਸਾਈਕਲ ਸਵਾਰ ਉੱਥੇ ਡਿੱਗ ਪਿਆ ਅਤੇ ਉਸ ਦਾ ਪੈਰ ਮੋਟਰਸਾਈਕਲ ’ਚ ਫਸ ਗਿਆ ਅਤੇ ਹੱਡੀ ਟੁੱਟ ਗਈ ਹੱਥ, ਕੂਹਣੀ ਤੋਂ ਖੂਨ ਨਿੱਕਲਣ ਲੱਗਿਆ, ਸਿਰ ’ਤੇ ਸੱਟ ਲੱਗ ਗਈ ਉਹ ਜ਼ੋਰ-ਜ਼ੋਰ ਨਾਲ ਮੱਦਦ ਲਈ ਚਿਲਾਉਣ ਲੱਗਿਆ ਮੋਹਨ ਅਤੇ ਉਸ ਦੀ ਟੋਲੀ ਡਰ ਗਈ ਅਤੇ ਹੋਲੀ ਨਾਲ ਦੀਵਾਰ ਤੋਂ ਸਿਰ ਚੁੱਕ ਕੇ ਦੇਖਿਆ ਕਿ ਉਹ ਅੰਕਲ ਮੋਟਰਸਾਈਕਲ ਤੋਂ ਡਿੱਗੇ ਹੋਏ ਸਨ ਅਤੇ ਚੀਖ ਰਹੇ ਸਨ
ਮੋਹਨ ਦੇ ਪਾਪਾ ਆਵਾਜ਼ ਸੁਣ ਕੇ ਘਰੋਂ ਬਾਹਰ ਆਏ ਉਨ੍ਹਾਂ ਨੇ ਅੰਕਲ ਨੂੰ ਚੁੱਕਿਆ ਅਤੇ ਇਸ ਹਾਦਸੇ ਦਾ ਕਾਰਨ ਪੁੱਛਿਆ ਅੰਕਲ ਨੇ ਦੱਸਿਆ ਕਿ ਛੱਤ ਤੋਂ ਕਿਸੇ ਨੇ ਉਨ੍ਹਾਂ ’ਤੇ ਗੁਬਾਰਾ ਸੁੱਟਿਆ, ਜਿਸ ਨਾਲ ਸੰਤੁਲਨ ਵਿਗੜਨ ’ਤੇ ਉਹ ਡਿੱਗ ਗਏ ਮੋਹਨ ਦੇ ਪਾਪਾ ਸਮਝ ਗਏ ਕਿ ਇਹ ਸ਼ੈਤਾਨੀ ਮੋਹਨ ਅਤੇ ਉਸ ਦੇ ਟੋਲੀ ਦੀ ਹੈ ਪਾਪਾ, ਅੰਕਲ ਨੂੰ ਲੈ ਕੇ ਹਸਪਤਾਲ ਗਏ, ਪੱਟੀ ਕਰਵਾਈ, ਪੈਰ ’ਚ ਪਲਾਸਟਰ ਬੰਨ੍ਹਵਾ ਕੇ ਉਨ੍ਹਾਂ ਨੂੰ ਘਰ ਛੱਡਿਆ ਮੋਹਨ ਅਤੇ ਟੋਲੀ ਬਹੁਤ ਸਦਮੇ ’ਚ ਸਨ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ
ਕਿ ਉਨ੍ਹਾਂ ਦੀ ਖੇਡ ਨਾਲ ਕਿਸੇ ਨੂੰ ਐਨੀ ਵੱਡੀ ਪ੍ਰੇਸ਼ਾਨੀ ਹੋ ਜਾਵੇਗੀ ਮੋਹਨ ਦੇ ਪਾਪਾ ਨੇ ਚਾਰਾਂ ਲੜਕਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਸ਼ਰਾਰਤ ਕਾਰਨ ਅੱਜ ਇੱਕ ਵਿਅਕਤੀ ਦੀ ਜਾਨ ਜਾਂਦੇ-ਜਾਂਦੇ ਬਚੀ ਹੈ ਡਾਕਟਰ ਨੇ ਕਿਹਾ ਕਿ ਪੈਰ ਦੀ ਹੱਡੀ ਜੁੜਨ ਤੋਂ ਬਾਅਦ ਵੀ ਸ਼ਾਇਦ ਉਸ ਨੂੰ ਜੀਵਨ ਭਰ ਲੰਗੜਾ ਕੇ ਚੱਲਣਾ ਪਵੇ ਸਾਰੇ ਬੱਚਿਆਂ ਦੀਆਂ ਅੱਖਾਂ ’ਚ ਹੰਝੂ ਆ ਗਏ ਉਨ੍ਹਾਂ ਨੂੰ ਆਪਣੀ ਕਰਨੀ ’ਤੇ ਬੇਹੱਦ ਪਛਤਾਵਾ ਹੋ ਰਿਹਾ ਸੀ ਉਨ੍ਹਾਂ ਨੂੰ ਸਮਝ ਆਇਆ ਕਿ ਸ਼ੈਤਾਨੀਆਂ ਕਦੇ ਵੀ ਅਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ, ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਸਾਰੇ ਬੱਚਿਆਂ ਨੇ ਤੈਅ ਕੀਤਾ ਕਿ ਉਹ ਸਭ ਅੰਕਲ ਦੇ ਘਰ ਜਾ ਕੇ ਉਨ੍ਹਾਂ ਤੋਂ ਮੁਆਫੀ ਮੰਗਣਗੇ