Mistakes in Office -sachi shiksha punjabi

ਨਾ ਕਰੋ ਗਲਤੀਆਂ ਦਫ਼ਤਰ ’ਚ

ਅੱਜ-ਕੱਲ੍ਹ ਨੌਜਵਾਨ ਹੁੰਦੇ ਬੱਚੇ ਛੇਤੀ ਨੌਕਰੀ ’ਚ ਸੈਟਲ ਹੋਣਾ ਚਾਹੁੰਦੇ ਹਨ ਸੈਟਲ ਹੋਣ ਲਈ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਹਾਡੀ ਸ਼ਖਸੀਅਤ ਤੁਹਾਡੇ ਕੰਮ ’ਤੇ ਕਾਫੀ ਅਸਰ ਪਾਉਂਦੀ ਹੈ

ਇਸ ਤੋਂ ਇਲਾਵਾ ਤੁਹਾਡੀ ਮਿਹਨਤ ਅਤੇ ਲਗਨ ਵੀ ਅਸਰ ਪਾਉਂਦੀ ਹੈ ਇਨ੍ਹਾਂ ਸਭ ਦੇ ਬਾਵਜ਼ੂਦ ਕਈ ਵਾਰ ਤੁਹਾਨੂੰ ਓਨੀ ਸੰਤੁਸ਼ਟੀ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ ਜਾਂ ਤੁਸੀਂ ਆਪਣੇ ਆਪ ਨੂੰ ਉਸ ਪੱਧਰ ’ਤੇ ਨਹੀਂ ਦੇਖ ਪਾਉਂਦੇ ਜਿਸ ਪੱਧਰ ’ਤੇ ਤੁਸੀਂ ਖੁਦ ਨੂੰ ਦੇਖਣਾ ਚਾਹੁੰਦੇ ਹੋ ਲੱਗਦਾ ਹੈ ਕਿਤੇ ਨਾ ਕਿਤੇ ਕੁਝ ਗਲਤੀਆਂ ਰਹਿ ਜਾਂਦੀਆਂ ਹਨ ਜਿਸ ਕਾਰਨ ਤੁਸੀਂ ਉਸ ਪੱਧਰ ਦੇ ਚੰਗੇ ਕਾਮੇ ਨਹੀਂ ਬਣ ਪਾਉਂਦੇ ਜਿਸ ਦੇ ਤੁਸੀਂ ਹੱਕਦਾਰ ਹੋ

Also Read :-

Mistakes in Office ਆਓ ਲੱਭੀਏ ਉਨ੍ਹਾਂ ਗਲਤੀਆਂ ਨੂੰ:-

ਸੇਹਲ ਸੁਭਾਅ ਵਾਲੇ ਬਣੇ:-

ਕਦੇ-ਕਦੇ ਤੁਹਾਡਾ ਗੁੱਸੇ ਵਾਲਾ ਸੁਭਾਅ ਤੁਹਾਨੂੰ ਪਿੱਛੇ ਧੱਕਦਾ ਹੈ ਕੁਝ ਲੋਕਾਂ ਦਾ ਗੁੱਸਾ ਮੰਨੋ ਨੱਕ ’ਤੇ ਹੀ ਬੈਠਾ ਰਹਿੰਦਾ ਹੈ ਜਿਵੇਂ ਕਿਸੇ ਨੇ ਕੁਝ ਕਿਹਾ, ਬਸ ਗੁੱਸੇ ’ਚ ਆ ਜਾਣਾ ਉਨ੍ਹਾਂ ਦੀ ਆਦਤ ’ਚ ਸ਼ੁਮਾਰ ਰਹਿੰਦਾ ਹੈ ਇਸੇ ਤਰ੍ਹਾਂ ਦਾ ਸੁਭਾਅ ਤੁਹਾਨੂੰ ਹੋਰਾਂ ਤੋਂ ਦੂਰੀ ਬਣਾਉਣ ’ਚ ਮੱਦਦ ਕਰਦਾ ਹੈ, ਤੁਹਾਡੀਆਂ ਗਲਤੀਆਂ ਨੂੰ ਨਾ ਸੁਧਾਰਨ ’ਚ ਮੱਦਦ ਕਰਦਾ ਹੈ

ਕਿਸੇ ਨੇ ਜਾਂ ਬਾੱਸ ਨੇ ਕੁਝ ਕਹਿ ਦਿੱਤਾ ਤਾਂ ਇਹ ਤਾਂ ਤੇਵਰ ਦਿਖਾ ਕੇ ਤੁਸੀਂ ਆਪਣੇ ਗੁੱਸੇ ਨੂੰ ਪੀ ਜਾਓਗੇ ਜਾਂ ਜਵਾਬ ਦੇਵੋਗੇ ਇਹ ਦੋਵੇਂ ਹੀ ਗਲਤ ਹਨ ਅਜਿਹੇ ’ਚ ਆਪਣੀ ਸਫਾਈ ਗੱਲ ਦੇ ਸ਼ਾਂਤ ਹੋ ਜਾਣ ’ਤੇ ਦੇਣਾ ਬਿਹਤਰ ਹੁੰਦਾ ਹੈ ਤੁਰੰਤ ਪ੍ਰਤੀਕਿਰਿਆ ਨਾ ਕਰੋ ਚੁੱਪ ਰਹਿ ਜਾਣ ’ਤੇ ਵੀ ਲੋਕ ਤੁਹਾਡੇ ’ਤੇ ਬਿਨਾਂ ਗੱਲ ’ਤੇ ਭੜਕਦੇ ਰਹਿਣਗੇ ਬਿਹਤਰ ਹੋਵੇਗਾ ਜਦੋਂ ਮਨ ਸ਼ਾਂਤ ਹੋਵੇ, ਉਦੋਂ ਉਨ੍ਹਾਂ ਨਾਲ ਗੱਲ ਕਰੋ ਅਤੇ ਆਪਣਾ ਪੱਖ ਸਪੱਸ਼ਟ ਕਰੋ

ਦਫ਼ਤਰ ’ਚ ਨਾ ਕਰੋ ਆਪਣੇ ਨਿੱਜੀ ਕੰਮ:-

ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਦਫ਼ਤਰ ਤੋਂ ਆਪਣੇ ਨਿੱਜੀ ਪ੍ਰਿੰਟ ਆਊਟ ਲੈਣਾ, ਨੈੱਟ ਰਾਹੀਂ ਚੈਟਿੰਗ ਕਰਨਾ, ਫੇਸਬੁੱਕ ’ਚ ਬਿਜ਼ੀ ਰਹਿਣਾ, ਮੈਸੇਜ ਕਰਨਾ ਆਦਿ ਇਹ ਸਭ ਆਦਤਾਂ ਗਲਤ ਹਨ ਬਹੁਤ ਸਮੇਂ ਤੱਕ ਤੁਸੀਂ ਇਨ੍ਹਾਂ ਨੂੰ ਛੁਪਾ ਨਹੀਂ ਸਕਦੇ ਇਸ ਨਾਲ ਤੁਹਾਡਾ ਇੰਪੈ੍ਰਸ਼ਨ ਖਰਾਬ ਹੁੰਦਾ ਹੈ

ਕੰਮ ’ਚ ਬਹਾਨੇ ਨਾ ਬਣਾਓ:-

ਕੁਝ ਲੋਕਾਂ ਨੂੰ ਕੰਮ ਸਮੇਂ ’ਤੇ ਪੂਰਾ ਨਾ ਕਰਨ ਦੀ ਆਦਤ ਹੁੰਦੀ ਹੈ ਡਾਂਟ ਤੋਂ ਬਚਣ ਲਈ ਉਹ ਕੋਈ ਨਾ ਕੋਈ ਬਹਾਨਾ ਬਣਾਉਂਦੇ ਰਹਿੰਦੇ ਹਨ ਇੱਕ ਦੋ ਵਾਰ ਤਾਂ ਬਹਾਨਾ ਚੱਲ ਜਾਂਦਾ ਹੈ ਪਰ ਹਮੇਸ਼ਾ ਇਹ ਆਦਤ ਕੰਮ ਨਹੀਂ ਆਉਂਦੀ ਵਾਰ-ਵਾਰ ਦੀ ਇਸ ਆਦਤ ਨਾਲ ਬਾੱਸ ਅਤੇ ਕਲੀਗਸ ਸਮਝ ਜਾਂਦੇ ਹਨ ਅਤੇ ਤੁਹਾਡਾ ਇੰਪ੍ਰੈਸ਼ਨ ਖਰਾਬ ਹੁੰਦਾ ਹੈ ਛੁੱਟੀ ਵੀ ਝੂਠੇ ਬਹਾਨੇ ਬਣਾ ਕੇ ਨਾ ਲਓ, ਇਸ ਨਾਲ ਹੌਲੀ-ਹੌਲੀ ਦੂਜਿਆਂ ਦੇ ਵਿਸ਼ਵਾਸ ਨੂੰ ਵੀ ਘੱਟ ਕਰਨ ਲੱਗਦੇ ਹਾਂ, ਦੂਜਿਆਂ ਦੀਆਂ ਨਿਗਾਹਾਂ ’ਚ ਤੁਸੀਂ ਬਹਾਨੇਬਾਜ਼ ਬਣ ਜਾਂਦੇ ਹੋ ਜੋ ਠੀਕ ਨਹੀਂ

ਗਲਤੀਆਂ ਨੂੰ ਮੰਨੋ:-

ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਜਿਸ ਨੂੰ ਤੁਸੀਂ ਜਾਣਦੇ ਹੋ ਤਾਂ ਉਸ ਨੂੰ ਮੰਨਣ ’ਚ ਆਨਾਕਾਨੀ ਨਾ ਕਰੋ ਆਪਣੀ ਗਲਤੀ ਕਦੇ ਵੀ ਦੂਜਿਆਂ ’ਤੇ ਨਾ ਸੁੱਟੋ ਸਕਾਰਾਤਮਕ ਸੋਚ ਰੱਖੋ ਗਲਤੀਆਂ ਨਾਲ ਸੁਧਰਨਾ ਸਿੱਖੋ ਗਲਤੀ ਮੰਨਦੇ ਹੋਏ ਸ਼ਰਮਿੰਦਗੀ ਮਹਿਸੂਸ ਨਾ ਕਰੋ

ਧਿਆਨ ਦਿਓ ਆਪਣੇ ਕੱਪੜਿਆਂ ’ਤੇ:-

ਕੱਪੜੇ ਤੁਹਾਡੇ ਸਖਸ਼ੀਅਤ ਦਾ ਸ਼ੀਸ਼ਾ ਹੁੰਦੇ ਹਨ ਆਪਣੇ ਪ੍ਰੋਫੈਸ਼ਨ ਅਨੁਸਾਰ ਆਪਣੀ ਡਰੈੱਸ ਦੀ ਚੋਣ ਕਰੋ ਆਫਿਸ ’ਚ ਕਦੇ ਵੀ ਜ਼ਿਆਦਾ ਭੜਕੀਲੇ ਜਾਂ ਜਿਆਦਾ ਸਾਧਾਰਨ ਕੱਪੜੇ ਨਾ ਪਹਿਨੋ ਆਡ ਵਨ ਆਊਟ ਨਾ ਬਣ ਕੇ ਜਾਓ
ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਆਪਣੇ ਆਪ ਨੂੰ ਅੱਗੇ ਵਧਾਉਣ ਦਾ ਯਤਨ ਕਰੋ
ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!