Mission Foundation -sachi shiksha punjabi

Mission Foundation ਵਿਗਿਆਨਕ ਦ੍ਰਿਸ਼ਟੀਕੋਣ ਦੀ ਨੀਂਹ ਰੱਖਦਾ ਹੈ ‘ਮਿਸ਼ਨ ਬੁਨਿਆਦ’

ਬੁਨਿਆਦ ਪ੍ਰੋਗਰਾਮ ਸਕੂਲ ਸਿੱਖਿਆ ਵਿਭਾਗ ਅਤੇ ਹਰਿਆਣਾ ਸਰਕਾਰ ਵੱਲੋਂ ਵਿਕਲਪ ਫਾਊਂਡੇਸ਼ਨ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਰੱਥ ਅਤੇ ਪੜ੍ਹੇ-ਲਿਖੇ ਬਣਾਉਣ ਲਈ ਸ਼ੁਰੂ ਕੀਤਾ ਗਿਆ ਨੀਂਹ ਪ੍ਰੋਗਰਾਮ ਹੈ ਬੁਨਿਆਦ ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜਿਨ੍ਹਾਂ ਨੇ 8ਵੀਂ ਜਮਾਤ ਪਾਸ ਕੀਤੀ ਹੋਵੇ ਅਤੇ 9ਵੀਂ ਜਮਾਤ ’ਚ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰ ਰਹੇ ਹੋਣ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨ ਪ੍ਰਤੀ ਰੁਚੀ ਵਧਾਉਣਾ ਅਤੇ ਉਨ੍ਹਾਂ ’ਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਨੀਂਹ ਬਣਾਉਂਦਾ ਹੈ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ (ਐੱਨਟੀਐੱਸਈ), ਨੌਜਵਾਨ ਵਿਗਿਆਨਕ ਉਤਸ਼ਾਹਿਤ ਯੋਜਨਾ ਅਤੇ ਸਕਾਲਰਸ਼ਿਪ ਮੁਕਾਬਲਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ

ਐੱਨਟੀਐੱਸਈ ਭਾਰਤ ’ਚ ਕੌਮੀ ਪੱਧਰ ਦੀ ਸਕਾਲਰਸ਼ਿਪ ਯੋਜਨਾ ਹੈ ਜਿਸ ’ਚ ਉੱਚ ਬੌਧਿਕ ਅਤੇ ਵਿੱਦਿਅਕ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਚੋਣ ਹੁੰਦੀ ਹੈ ਇਸ ’ਚ ਪਾਸ ਹੋਣ ਵਾਲੇ ਵਿਦਿਆਰਥੀ ਪੀਐੱਚਡੀ ਤੱਕ ਸਕਾਲਰਸ਼ਿਪ ਪਾਉਣ ਦੇ ਹੱਕਦਾਰ ਹੋ ਜਾਂਦੇ ਹਨ ਨੌਜਵਾਨ ਵਿਗਿਆਨਕ ਉਤਸ਼ਾਹਿਤ ਯੋਜਨਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਭਾਰਤ ਦੇ ਵੱਕਾਰੀ ਸੰਸਥਾਨ ਜਿਵੇਂ ਭਾਰਤੀ ਵਿਗਿਆਨ ਸੰਸਥਾਨ ਬੈਂਗਲੁਰੂ ਤੇ ਵੱਖ-ਵੱਖ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨਾਂ ’ਚ ਦਾਖਲੇ ਦੇ ਯੋਗ ਹੋ ਜਾਂਦੇ ਹਨ

ਇਸ ਤੋਂ ਇਲਾਵਾ ਬੁਨਿਆਦ ਪ੍ਰੋਗਰਾਮ ਹਰਿਆਣਾ ਸਰਕਾਰ ਦੀ ਮਹੱਤਵਪੂਰਨ ਯੋਜਨਾ ਸੁਪਰ-100 ਦੀ ਚੋਣ ਲਈ ਵਿਦਿਆਰਥੀਆਂ ਦੀ ਮੱਦਦ ਕਰ ਰਿਹਾ ਹੈ ਸਾਲ 2022 ਤੋਂ ਸਰਕਾਰੀ ਸਕੂਲਾਂ ਦੀ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਆਨਲਾਈਨ ਜ਼ਰੀਏ ਵਿਕਲਪ ਸੰਸਥਾਨ ਰਾਹੀਂ ਸੂਬੇ ਦੇ 51 ਚੁਣੇ ਬੁਨਿਆਦ ਕੇਂਦਰਾਂ ਜ਼ਰੀਏ ਕਰਵਾਈ ਜਾ ਰਹੀ ਹੈ ਬੁਨਿਆਦ ਪ੍ਰੋਗਰਾਮ ਲਈ ਚੁਣੇ ਵਿਦਿਆਰਥੀਆਂ ਲਈ ਸਿਲੇਬਸ, ਵਰਦੀ, ਆਵਾਜ਼ਾਈ ਸਹੂਲਤ ਆਦਿ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਇਸ ਯੋਜਨਾ ਦੀ ਜਾਣਕਾਰੀ ਦੇਣ ਲਈ ਬੁਨਿਆਦ ਓਰੀਐਂਟੇਸ਼ਨ ਪ੍ਰੋਗਰਾਮ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ’ਚ ਕਰਵਾਇਆ ਜਾਂਦਾ ਹੈ

ਬੁਨਿਆਦ ਪ੍ਰੋਗਰਾਮ ਦੀ ਸਮਾਂ ਸਾਰਨੀ:

ਬੁਨਿਆਦ ਪ੍ਰੋਗਰਾਮ ਤਹਿਤ ਚੁਣੇ ਸਾਰੇ ਵਿਦਿਆਰਥੀ ਹਫਤੇ ’ਚ ਚਾਰ ਦਿਨ (ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ) ਵਿਕਲਪ ਸੰਸਥਾਨ ਰਾਹੀਂ ਬਰਾਡਕਾਸਟ ਕੀਤੇ ਜਾ ਰਹੇ ਲਾਈਵ ਅਤੇ ਰਿਕਾਰਡਿਡ ਲੈਕਚਰ ਜ਼ਰੀਏ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਾਜ਼ਰੀ ਉਕਤ ਚਾਰ ਰੋਜ਼ਾ ਲਈ ਬੁਨਿਆਦ ਕੇਂਦਰ ’ਚ ਦਰਜ ਕੀਤੀ ਜਾ ਰਹੀ ਹੈ, ਬਾਕੀ ਦੋ ਦਿਨ (ਸੋਮਵਾਰ ਅਤੇ ਸ਼ਨਿੱਚਰਵਾਰ), ਇਹ ਵਿਦਿਆਰਥੀ ਆਪਣੇ-ਆਪਣੇ ਸਕੂਲ ’ਚ ਪਹਿਲਾਂ ਵਾਂਗ ਜਮਾਤਾਂ ਲਗਾ ਰਹੇ ਹਨ ਇਨ੍ਹਾਂ ਸਾਰੇ ਚੁਣੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਰਾਹੀਂ ਟੈਬਲੇਟ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਹਫਤੇ ਦੇ ਛੇ ਦਿਨ (ਸੋਮਵਾਰ ਤੋਂ ਸ਼ਨਿੱਚਰਵਾਰ ਤੱਕ) ਇਹ ਸਾਰੇ ਵਿਦਿਆਰਥੀ ਸਕੂਲ ਦੇ ਘੰਟਿਆਂ ਤੋਂ ਬਾਅਦ ਆਪਣੇ ਘਰੋਂ ਵਿਕਲਪ ਸੰਸਥਾਨ ਰਾਹੀਂ ਦਿੱਤੀ ਗਈ ਸਮੇਂ-ਸਾਰਨੀ ਅਨੁਸਾਾਰ ਟੈਬਲੇਟ ਨਾਲ ਆਨਲਾਈਨ ਪੜ੍ਹਾਈ ਕਰ ਸਕਣ

ਬੁਨਿਆਦ ਸਬੰਧੀ ਬਣਾਏ ਗਏ ਕੇਂਦਰ:

ਮਿਸ਼ਨ ਬੁਨਿਆਦ ਤਹਿਤ ਸਾਲ 2022 ’ਚ ਸੂਬੇ ਭਰ ’ਚ 51 ਬੁਨਿਆਦ ਕੇਂਦਰ ਸਥਾਪਿਤ ਕੀਤੇ ਗਏ ਸਨ ਸਾਲ 2023 ’ਚ 16 ਵਾਧੂ ਬੁਨਿਆਦ ਕੇਂਦਰ/ਮੌਜ਼ੂਦਾ ਬੁਨਿਆਦ ਕੇਂਦਰਾਂ ’ਚ ਵਾਧੂ ਕਮਰਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਇਨ੍ਹਾਂ ਸਾਰੇ ਬੁਨਿਆਦ ਕੇਂਦਰਾਂ ’ਤੇ ਇੰਟਰਨੈੱਟ ਦੀ ਵਿਵਸਥਾ, ਵਿਦਿਆਰਥੀਆਂ ਦੇ ਬੈਠਣ ਲਈ ਕੋਆਰਡੀਨੇਟਰ ਵੀ ਵਿਭਾਗ ਵੱਲੋਂ ਲਗਾਏ ਗਏ ਹਨ

ਸੈਸ਼ਨ 2023-25 ਲਈ ਹਰਿਆਣਾ ਸੂਬੇ ਦੇ 22 ਜ਼ਿਲ੍ਹਿਆਂ ’ਚੋਂ ਲਗਭਗ 75000 ਵਿਦਿਆਰਥੀਆਂ ਨੇ ਬੁਨਿਆਦ ਲੇਵਲ-1 ਦੀ ਪ੍ਰੀਖਿਆ ਲਈ ਬਿਨੈ ਕੀਤਾ ਸੀ 5830 ਵਿਦਿਆਰਥੀਆਂ ਨੇ ਲੇਵਲ-2 ਦੀ ਪ੍ਰੀਖਿਆ ਪਾਸ ਕੀਤੀ ਹੈ ਅਪਰੈਲ/ਮਈ 2023 ’ਚ ਮਿਸ਼ਨ ਬੁਨਿਆਦ ਤਹਿਤ ਓਰਿਐਂਟੇਸ਼ਨ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਉਸੇ ਦਿਨ ਹਰਿਆਣਾ ਭਰ ’ਚੋਂ ਚੁਣੇ ਕੁੱਲ 5830 ਵਿਦਿਆਰਥੀ 22 ਜ਼ਿਲ੍ਹਿਆਂ ’ਚ ਲੇਵਲ-3 ਦੀ ਪ੍ਰੀਖਿਆ ਦੇਣਗੇ ਲੇਵਲ-3 ਦੀ ਪ੍ਰੀਖਿਆ ਪਾਸ ਵਿਦਿਆਰਥੀਆਂ ਨੂੰ ਸੂਬੇ ’ਚ ਸਥਾਪਿਤ 75 ਬੁਨਿਆਦ ਕੇਂਦਰਾਂ ’ਤੇ ਪੜ੍ਹਾਈ ਕਰਵਾਈ ਜਾਵੇਗੀ

ਸਿੱਖਿਆ ਸਾਰਥੀ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸਮਾਜ ਦਾ ਸੰਪੂਰਨ ਵਿਕਾਸ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਕਿ ਸਮੁੱਚੀ ਸਿੱਖਿਆ ਦੀ ਪਹੁੰਚ ਸਮਾਜ ਦੇ ਅਖੀਰਲੇ ਪਾਇਦਾਨ ’ਤੇ ਬੈਠੇ ਵਿਅਕਤੀ ਤੱਕ ਨਾ ਪਹੁੰਚੇ ਨਵੀਂ ਸਿੱਖਿਆ ਨੀਤੀ 2020 ਦੇ ਸਫਲ ਚਲਾਉਣ ਲਈ ਮਿਸ਼ਨ ਬੁਨਿਆਦ ਵਰਗੀ ਸਿੱਖਿਆ ’ਚ ਕ੍ਰਾਂਤੀਕਾਰੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ
ਆਖਰ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਬੁਨਿਆਦ ਪ੍ਰੋਗਰਾਮ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਮੌਕਾ ਮਿਲ ਰਿਹਾ ਹੈ, ਸਗੋਂ ਇਹ ਸਿੱਖਿਆ ਦੇ ਡਾਇਰੈਕਟਰ ਦਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਪਰ ਉਠਾਉਣ ਲਈ ਇੱਕ ਬਿਹਤਰੀਨ ਕੋਸ਼ਿਸ਼ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!