ਕੰਜੂਸ ਸੇਠ, ਚਲਾਕ ਨੌਕਰ
ਇੱਕ ਸੇਠ ਜੀ ਸਨ ਹਲਵਾਈ ਦਾ ਕੰਮ ਕਰਦੇ ਸਨ ਕਸਬੇ ’ਚ ਮਠਿਆਈਆਂ ਦੀ ਦੁਕਾਨ ਸੀ ਸੇਠ ਬੜਾ ਕੰਜੂਸ ਸੀ ਐਨੀ ਵੱਡੀ ਦੁਕਾਨ ’ਚ ਕਾਰੀਗਰਾਂ ਤੋਂ ਇਲਾਵਾ ਕੰਮ ਕਰਨ ਲਈ ਇੱਕ ਹੀ ਨੌਕਰ ਸੀ ਉਸ ਨੂੰ ਵੀ ਤਨਖਾਹ ਅਤੇ ਖਾਣਾ ਪੂਰਾ ਨਹੀਂ ਦਿੰਦਾ ਸੀ ਪ੍ਰੇਸ਼ਾਨ ਅਲੱਗ ਕਰਦਾ ਸੀ, ਇਸ ਲਈ ਕੋਈ ਵੀ ਨੌਕਰ ਉਸ ਦੇ ਇੱਥੇ ਮਹੀਨੇ ਦੋ ਮਹੀਨਿਆਂ ਤੋਂ ਜ਼ਿਆਦਾ ਨਹੀਂ ਟਿਕਦਾ ਸੀ
ਉਸ ਨੇ ਇੱਕ ਵਾਰ ਇੱਕ ਨੌਕਰ ਰੱਖਿਆ ਉਹ ਅਠਾਰ੍ਹਾਂ-ਵੀਹ ਸਾਲ ਦਾ ਲੜਕਾ ਸੀ ਕੰਜੂਸ ਨੌਕਰਾਂ ਦੇ ਛੇਤੀ-ਛੇਤੀ ਭੱਜ ਜਾਣ ਕਾਰਨ ਪਰੇਸ਼ਾਨ ਸੀ ਇਸ ਲਈ ਉਸ ਨੇ ਨੌਕਰ ਤੋਂ ਘੱਟ ਤੋਂ ਘੱਟ ਇੱਕ ਸਾਲ ਤੱਕ ਨੌਕਰੀ ਕਰਨ ਦਾ ਇਕਰਾਰਨਾਮਾ ਲਿਖਵਾ ਲਿਆ
ਨੌਕਰ ਵੀ ਚਲਾਕ ਅਤੇ ਕੰਮਚੋਰ ਸੀ ਉਸ ਨੇ ਨੌਕਰਾਂ ਪ੍ਰਤੀ ਸੇਠ ਦੇ ਦੁਰਵਿਹਾਰ ਬਾਰੇ ਸੁਣ ਰੱਖਿਆ ਸੀ ਉਸ ਨੇ ਸੇੇਠ ਨੂੰ ਸਬਕ ਸਿਖਾਉਣ ਦੀ ਸੋਚੀ ਜਦੋਂ ਦੁਕਾਨ ’ਚ ਇੱਕਾ-ਦੁੱਕਾ ਗਾਹਕ ਹੁੰਦਾ ਤਾਂ ਉਹ ਉੱਥੇ ਟਿਕਿਆ ਰਹਿੰਦਾ ਸੀ ਪਰ ਜਦੋਂ ਭੀੜ ਜ਼ਿਆਦਾ ਹੁੰਦੀ ਤਾਂ ਉਹ ਉੱਥੋਂ ਕਿਤੇ ਚਲਿਆ ਜਾਂਦਾ ਜਾਂ ਫਿਰ ਢਿੱਡ ਫੜ ਕੇ ਢਿੱਡ-ਦਰਦ ਜਾਂ ਦਸਤ ਹੋਣ ਦਾ ਬਹਾਨਾ ਬਣਾ ਲੈਂਦਾ ਸੀ ਉਸ ਨੂੰ ਪਤਾ ਸੀ ਕਿ ਸੇਠ ਆਪਣੀ ਆਦਤ ਅਨੁਸਾਰ ਕਿਸੇ ਨਾ ਕਿਸੇ ਬਹਾਨੇ ਨਾਲ ਤਨਖਾਹ ਤਾਂ ਕੱਟ ਹੀ ਲਵੇਗਾ ਭੋਜਨ ਦੀ ਪੂਰਤੀ ਤਾਂ ਉਹ ਚੋਰੀ ਨਾਲ ਮਠਿਆਈਆਂ ਖਾ ਕੇ ਪੂਰੀ ਕਰ ਲੈਂਦਾ ਸੀ
ਦੀਵਾਲੀ ਦਾ ਦਿਨ ਸੀ ਦੁਕਾਨ ’ਤੇ ਮਠਿਆਈਆਂ ਖਰੀਦਣ ਵਾਲਿਆਂ ਦੀ ਭੀੜ ਸੀ, ਪਰ ਨੌਕਰ ਦੁਕਾਨ ਤੋਂ ਗਾਇਬ ਸੀ ਸੇਠ ਖੁਦ ਹੀ ਮਠਿਆਈਆਂ, ਚੁੱਕਦਾ, ਤੋਲਦਾ ਅਤੇ ਪੈਸੇ ਲੈਂਦਾ ਭੀੜ ਕਾਰਨ ਉਸ ਦੀ ਹਾਲਤ ਖਰਾਬ ਸੀ
ਕੁਝ ਸਮੇਂ ਬਾਅਦ ਨੌਕਰ ਆਇਆ ਸੇਠ ਗੁੱਸੇ ’ਚ ਸੀ ਨੌਕਰ ਨੂੰ ਦੇਖਦੇ ਹੀ ਜ਼ੋਰ ਨਾਲ ਗੁੱਸੇ ’ਚ ਬੋਲਿਆ-‘ਕਿਉਂ ਓਏ, ਕੰਮ ਦੇ ਸਮੇਂ ਕਿੱਥੇ ਮਰ ਗਿਆ ਸੀ?’
‘ਮਰਿਆ ਨਹੀਂ ਸੇਠ ਜੀ, ਵਾਲ ਕਟਵਾਉਣ ਲਈ ਗਿਆ ਸੀ’ ਨੌਕਰ ਬੋਲਿਆ
‘ਇਹ ਜਾਣਦੇ ਹੋਏ ਵੀ ਕਿ ਅੱਜ ਦੁਕਾਨ ’ਚ ਜਿਆਦਾ ਕੰਮ ਹੈ,
ਤੂੰ ਵਾਲ ਕਟਵਾਉਣ ਕਿਉਂ ਗਿਆ ਸੀ?’ ਸੇਠ ਆਕੜ ਕੇ ਬੋਲਿਆ
‘ਕਿਉਂਕਿ ਵਾਲ ਦੁਕਾਨ ’ਚ ਰਹਿੰਦੇ ਹੀ ਤਾਂ ਵਧੇ ਹਨ,
ਇਸ ਲਈ ਹੁਣ ਵਾਲ ਕਟਵਾਉਣ ਚਲਿਆ ਗਿਆ ਸੀ’ ਨੌਕਰ ਨੇ ਕਿਹਾ
ਨੌਕਰ ਦੇ ਉੱਤਰ ਨਾਲ ਸੇਠ ਗੁੱਸੇ ’ਚ ਬੋਲਿਆ-
‘ਤੇਰੇ ਸਾਰੇ ਵਾਲ ਦੁਕਾਨ ’ਚ ਰਹਿੰਦੇ ਸਾਲ ਹੀ ਵਧੇ ਹਨ ਕਿ? ਇਹ ਰਾਤਾਂ ਨੂੰ ਨਹੀਂ ਵਧੇ?’
ਨੌਕਰ ਨੇ ਹੱਥ ਵਾਲਾਂ ’ਤੇ ਘੁੰਮਾਉਂਦੇ ਹੋਏ ਕਿਹਾ-
‘ਕਿਉਂ ਨਹੀਂ, ਸਿਰ ’ਤੇ ਬਚੇ ਹੋਏ ਵਾਲ ਰਾਤਾਂ ਨੂੰ ਹੀ ਤਾਂ ਵਧੇ ਹੋਏ ਹਨ’
ਸੇਠ ਨੇ ਨੌਕਰ ਤੋਂ ਤੌਬਾ ਕੀਤੀ ਅਤੇ ਉਸ ਨੂੰ ਪੂਰੇ ਮਹੀਨੇ ਦੀ ਤਨਖਾਹ ਦੇ ਕੇ ਚੱਲਦਾ ਕੀਤਾ
ਇਸ ਤੋਂ ਬਾਅਦ ਸੇੇਠ ਨੇ ਆਪਣੇ ਵਿਹਾਰ ’ਚ ਸੁਧਾਰ ਕਰ ਲਿਆ ਦੋ ਨੌਕਰ ਰੱਖੇ ਪੂਰੀ ਤਨਖਾਹ ਅਤੇ ਸਹੀ ਭੋਜਨ ਦੇਣ ਲੱਗਿਆ ਪਿਆਰ ਦੀ ਭਾਸ਼ਾ ਦੀ ਵਰਤੋਂ ਕਰਨ ਲੱਗਿਆ
ਦੁਕਾਨ ਪਹਿਲਾਂ ਤੋਂ ਵੀ ਵਧੀਆ ਚੱਲਣ ਲੱਗੀ