Merry Christmas -sachi shiksha punjabi

ਖੁਸ਼ੀਆਂ ਮਨਾਉਣ ਦਾ ਤਿਉਹਾਰ ਕ੍ਰਿਸਮਿਸ

25 ਦਸੰਬਰ ਦਾ ਦਿਨ ਮਸੀਹੀ ਭਾਈਚਾਰੇ ਲਈ ਖਾਸ ਮਹੱਤਵ ਰੱਖਦਾ ਹੈ ਇਸ ਦਿਨ ਪ੍ਰਭੂ ਈਸਾ ਮਸੀਹ ਦਾ ਜਨਮ ਹੋਇਆ ਸੀ ਇਸ ਦਿਨ ਨੂੰ ‘ਈਸਾ ਮਸੀਹ ਜੈਅੰਤੀ’ ਦੇ ਰੂਪ ’ਚ ਮਨਾਇਆ ਜਾਂਦਾ ਹੈ ਇਸ ਜਨਮ ਉਤਸਵ ਦੇ ਦਿਨ ਨੂੰ ਮਸੀਹ ਭਾਈਚਾਰਾ ਪੂਰੀ ਦੁਨੀਆਂਭਰ ’ਚ ਧੂਮਧਾਮ ਨਾਲ ਮਨਾਉਂਦਾ ਹੈ ਇਸ ਨੂੰ ਵੱਡਾ ਦਿਨ ਅਤੇ ਕ੍ਰਿਸਮਿਸ ਡੇਅ ਵੀ ਕਿਹਾ ਜਾਂਦਾ ਹੈ

ਸਾਂਤਾ ਕਲਾੱਜ ਦੀ ਕਹਾਣੀ Merry Christmas

ਸੰਤ ਨਿਕੋਲਸ ਦੀ ਕਹਾਣੀ ਇਸ ਕਦਰ ਪ੍ਰਚੱਲਿਤ ਹੈ ਨਿਕੋਲਸ ਬਚਪਨ ’ਚ ਹੀ ਅਨਾਥ ਹੋ ਗਏ ਬਾਅਦ ’ਚ ਆਪਣੇ ਵਧੀਆ ਕੰਮਾਂ ਨਾਲ ਅਤੇ ਪ੍ਰਭੂ ਯੀਸ਼ੂ ਪ੍ਰਤੀ ਭਗਤੀ ਭਾਵਨਾ ਹੋਣ ਕਾਰਨ ਉਹ ਆਪਣੇ ਸ਼ਹਿਰ ਦੇ ਮੇਅਰ ਬਣਾ ਦਿੱਤੇ ਗਏ ਬਾਅਦ ’ਚ ਰੋਮਨ ਸਮਰਾਟ ਹਾਇਕਲੇ ਸੀਅਨ ਦੇ ਸਮੇਂ ’ਚ ਉਨ੍ਹਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਗਿਆ ਕਿਉਂਕਿ ਉਹ ਸਮਰਾਟ ਨੂੰ ਨਹੀਂ ਮੰਨਦੇ ਸਨ

ਇਸ ਨਾਲ ਨਿਕੋਲਸ ਨੂੰ ਕਈ ਸਾਲਾਂ ਤੱਕ ਜਗ੍ਹਾ-ਜਗ੍ਹਾ ਭਟਕਣਾ ਪਿਆ ਅਤੇ ਭੁੱਖੇ-ਪਿਆਸੇ ਦਿਨ ਲੰਘਾਉਣੇ ਪਏ ਬਾਅਦ ’ਚ ਫਾਂਸਟੇਟਾਇਨ ਦੇ ਸੂਬੇ ’ਚ ਉਨ੍ਹਾਂ ਨਾਲ ਵਧੀਆ ਵਿਹਾਰ ਕੀਤਾ ਗਿਆ ਉਹ ਸਦਾ ਦੀਨ-ਦੁਖੀਆਂ ਦੀ ਮੱਦਦ ਕਰਿਆ ਕਰਦੇ ਸਨ, ਬਿਮਾਰਾਂ ਦੀ ਸੇਵਾ ਕਰਦੇ ਸਨ ਅਤੇ ਬੱਚਿਆਂ ਨੂੰ ਪਿਆਰ ਕਰਦੇ ਸਨ ਆਖਰ ਕ੍ਰਿਸਮਿਸ ਤਿਉਹਾਰ ’ਤੇ ਉਨ੍ਹਾਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ ਅੱਜ-ਕੱਲ੍ਹ ਸਾਂਤਾ ਕਲਾੱਜ ਦੇ ਬਿਨਾਂ ਕ੍ਰਿਸਮਿਸ ਦਾ ਤਿਉਹਾਰ ਪੂਰਾ ਨਹੀਂ ਹੁੰਦਾ ਕ੍ਰਿਸਮਿਸ ’ਚ ਸ਼ਹਿਰ ’ਚ ਕਿਸੇ ਨੂੰ ਸਾਂਤਾ ਕਲਾੱਜ ਬਣਾ ਦਿੱਤਾ ਜਾਂਦਾ ਹੈ ਉਸ ਦਿਨ ਸਮੂਹਿਕ ਰੂਪ ਨਾਲ ਕੁਝ ਗਿਫਟ ਦੇ ਪੈਕਟ ਬਣਾਏ ਜਾਂਦੇ ਹਨ ਅਤੇ ਸਾਂਤਾ ਕਲਾੱਜ ਉਸ ਨੂੰ ਸਾਰਿਆਂ ’ਚ ਅਤੇ ਘਰ-ਘਰ ਜਾ ਕੇ ਵੰਡ ਦਿੰਦੇ ਹਨ

ਅਸਲ ’ਚ ਜਦੋਂ ਸੰਤ ਨਿਕੋਲਸ ਆਪਣੇ ਚਰਮ ਬਿੰਦੂ ’ਤੇ ਸਨ, ਉਸ ਸਮੇਂ ਧਰਮ ਸੁਧਾਰ ਦੇ ਨਾਂਅ ’ਤੇ ਬਹੁਤ ਸਾਰੀਆਂ ਪ੍ਰਥਾਵਾਂ ਬੰਦ ਕਰ ਦਿੱਤੀਆਂ ਗਈਆਂ ਜਿਸ ਦਾ ਨਿਕੋਲਸ ਨੇ ਸਮਰੱਥਨ ਕੀਤਾ, ਸੀ, ਆਖਰ ਹੁਣ ਨਿਕੋਲਸ ਦੀ ਥਾਂ ਸਾਂਤਾ ਕਲਾੱਜ ਨੂੰ ਮਿਲੀ ਫਾਦਰ ਕ੍ਰਿਸਮਿਸ ਅਤੇ ਸੰਤ ਨਿਕੋਲਸ ਦਾ ਸਾਂਝਾ ਰੂਪ ਸਾਂਤਾ ਕਲਾੱਜ ਹੈ ਸੰਤ ਨਿਕੋਲਸ ਦਾ ਸਾਂਝਾ ਰੂਪ ਸਾਂਤਾ ਕਲਾੱਜ ਹੈ ਉਸ ਦੀ ਪੌਸ਼ਾਕ ਅਤੇ ਵੇਸਭੂਸ਼ਾ ਵੀ ਨਿਕੋਲਸ ਦੇ ਸਮਾਨ ਹੀ ਹੁੰਦੀ ਹੈ

ਇਸ ਲਈ ਸਾਂਤਾ ਕਲਾੱਜ ਅਮਰੀਕੀ ਦੇਣ ਹੈ ਵੱਡੇ-ਵੱਡੇ ਸਟੋਰਾਂ ’ਚ ਸਾਂਤਾ ਕਲਾੱਜ ਦਾ ਆਗਮਣ ਬੜੇ ਧੂਮ-ਧਾਮ ਨਾਲ ਹੁੰਦਾ ਹੈ ਸਟੋਰ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਅਖਬਾਰਾਂ ’ਚ ਐਡ ਛਪਣ ਲੱਗਦੇ ਹਨ ਕਿ ਇਸ ਦਿਨ ਫਾਦਰ ਕ੍ਰਿਸਮਿਸ ਬੜੇ ਸਾਜ-ਸਮਾਨ ਨਾਲ ਸਟੋਰ ’ਚ ਆਉਣ ਵਾਲੇ ਹਨ ਇਸ ਲਈ ਉਨ੍ਹਾਂ ਦੇ ਸਵਾਗਤ ਲਈ ਜ਼ਿਆਦਾ ਗਿਣਤੀ ’ਚ ਮੌਜ਼ੂਦ ਹੋਣ ਸਾਂਤਾ ਕਲਾੱਜ ਦੇ ਆਗਮਨ ਲਈ ਹਰ ਐਤਵਾਰ ਦਾ ਦਿਨ ਹੀ ਚੁਣਿਆ ਜਾਂਦਾ ਹੈ ਤਾਂ ਕਿ ਸਕੂਲ ਅਤੇ ਦਫ਼ਤਰ ਬੰਦ ਰਹਿਣ ਕਾਰਨ ਲੋਕ ਜ਼ਿਆਦਾ ਗਿਣਤੀ ’ਚ ਹਾਜ਼ਰ ਹੋ ਸਕਣ
ਸਾਂਤਾ ਦੇ ਆਗਮਨ ਦੇ ਬਹੁਤ ਪਹਿਲਾਂ ਤੋਂ ਹੀ ਵੱਡੇ ਬਜ਼ੁਰਗਾਂ ਦੀ ਭੀੜ ਸਟੋਰ ਦੇ ਬਾਹਰ ਉਨ੍ਹਾਂ ਦੀ ਉਡੀਕ ਕਰਦੀ ਹੈ

ਅਤੇ ਯਕੀਨੀ ਸਮੇਂ ’ਤੇ ਸਾਂਤਾ ਬਰਫ ’ਤੇ ਰੈਂਡੀਅਰ ਰਾਹੀਂ ਖਿੱਚੀ ਜਾ ਰਹੀ ਗੱਡੀ ’ਚ ਆਉਂਦੇ ਹਨ ਉਂਜ ਇਸ ਮੌਕੇ ਲਈ ਗੱਡੀ ’ਚ ਫੋਮ ਦੇ ਟੁਕੜੇ ਇਸ ਤਰ੍ਹਾਂ ਵਿਛਾ ਦਿੱਤੇ ਜਾਂਦੇ ਹਨ ਕਿ ਦੂਰ ਤੋਂ ਦੇਖਣ ’ਤੇ ਬਰਫ ਲੱਗੇ ਰੈਂਡੀਅਰ ਦੀ ਸ਼ਕਲ ਦੇ ਪਲਾਸਟਿਕ ਦੇ ਬਣੇ ਹੋਏ ਵੱਡੇ ਜਾਨਵਰ ਗੱਡੀ ਦੇ ਅੱਗੇ ਜੋੜ ਦਿੱਤੇ ਜਾਂਦੇ ਹਨ ਇਸ ਨਾਲ ਚੱਲਦੀ ਹੋਈ ਗੱਡੀ ਅਜਿਹੀ ਲੱਗਦੀ ਹੈ ਮੰਨੋ ਰੈਂਡੀਅਰ ਖਿੱਚ ਰਹੇ ਹੋਣ ਸਕੂਲਾਂ, ਆਫਿਸਾਂ, ਕਲੱਬਾਂ ਆਦਿ ’ਚ ਖਾਸ ਤੌਰ ’ਤੇ ਹੋਈਆਂ ਪਾਰਟੀਆਂ ’ਚ ਸਾਂਤਾ ਕਲਾੱਜ ਆਪਣਾ ਲੰਬਾ ਝੋਲਾ ਲਟਕਾਏ ਆਉਂਦੇ ਹਨ ਅਤੇ ਪਾਰਟੀ ਦੇ ਅੰਤ ’ਚ ਗਿਫਟ ਵੰਡ ਕੇ ਚਲੇ ਜਾਂਦੇ ਹਨ

ਭਾਰਤੀ ਈਸਾਈ ਪਰਿਵਾਰਾਂ ’ਚ ਵੀ ਸਾਂਤਾ ਕਲਾੱਜ ਬਣ ਕੇ ਗਿਫਟ ਵੰਡਣ ਦੀ ਪ੍ਰਥਾ ਹੈ ਕ੍ਰਿਸਮਿਸ ਦੇ ਦਿਨ ਈਸਾਈ ਪਰਿਵਾਰਾਂ ’ਚ ਆਪਣੇ ਘਰਾਂ ’ਚ ਤਾਰੇ ਦੇ ਆਕਾਰ ’ਚ ਬੱਲਬ ਚਲਾਇਆ ਜਾਂਦਾ ਹੈ ਇਸ ਨਾਲ ਸਾਂਤਾ ਕਲਾੱਜ ਅਤੇ ਨਾਲ ਹੀ ਲੜਕੇ ਲੜਕੀਆਂ ਦਾ ਝੁੰਡ ਉਨ੍ਹਾਂ ਦੇ ਘਰ ਜਾ ਕੇ ਕ੍ਰਿਸਮਿਸ ਮਨਾਉਣ ’ਚ ਸਹਿਯੋਗ ਕਰਦਾ ਹੈ

ਤਾਰੇ ਦੇ ਆਕਾਰ ਦੇ ਬੱਲਬ ਬਾਰੇ ਅਜਿਹਾ ਕਿਹਾ-ਸੁਣਿਆ ਜਾਂਦਾ ਹੈ ਕਿ ਯੂਸੁਫ ਜਦੋਂ ਆਪਣੀ ਗਰਭਵਤੀ ਪਤਨੀ ਨੂੰ ਨਾਲ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਨ, ਉਸ ਸਮੇਂ ਇੱਕ ਦਿਆਲੂ ਸੱਜਣ ਨੇ ਉਨ੍ਹਾਂ ਨੂੰ ਆਪਣੇ ਜਾਨਵਰ ਰੱਖਣ ਦੀ ਥਾਂ ’ਚ ਰਹਿਣ ਦੀ ਸੁਵਿਧਾ ਦੇ ਦਿੱਤੀ ਉੱਥੇ ਪ੍ਰਭੂ ਯੀਸ਼ੂ ਦਾ ਜਨਮ ਹੋਇਆ

ਉਨ੍ਹਾਂ ਦੇ ਜਨਮ ਨਾਲ ਹੀ ਕੁਝ ਪਵਿੱਤਰ ਆਤਮਾਵਾਂ ਅਤੇ ਪਾਦਰੀਆਂ ਨੂੰ ਆਤਮਗਿਆਨ ਹੋਇਆ ਕਿ ਇਸ ਸ੍ਰਿਸ਼ਟੀ ’ਚ ਨਵੇਂ ਸਮਰਾਟ ਦਾ ਜਨਮ ਹੋੋ ਚੁੱਕਾ ਹੈ ਤੁਸੀਂ ਉਨ੍ਹਾਂ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਸੰਦੇਸ਼ਾ ਜਨ-ਜਨ ਤੱਕ ਪਹੁੰਚਾਓ ਪਾਦਰੀਆਂ ਦੇ ਇਕੱਠ ਨੇ ਸਮਰਾਟ ਦੇ ਘਰ ਜਾ ਕੇ ਨਵੇਂ ਉੱਤਰ-ਅਧਿਕਾਰੀ ਦੇ ਜਨਮ ਬਾਰੇ ਆਪਣੇ ਆਤਮਗਿਆਨ ਦੀ ਗੱਲ ਸੁਣ ਕੇ ਦੱਸ ਕੇ ਦਰਸ਼ਨ ਕਰਨ ਦੀ ਪ੍ਰਾਰਥਨਾ ਕੀਤੀ

ਇਸ ਨਾਲ ਸਮਰਾਟ ਨੂੰ ਵੀ ਡਰ ਲੱਗਣ ਨਾਲ ਹੈਰਾਨੀ ਹੋਈ ਉਨ੍ਹਾਂ ਨੇ ਪਾਦਰੀਆਂ ਨੂੰ ਕਿਹਾ ਤੁਸੀਂ ਉਨ੍ਹਾਂ ਨੂੰ ਲੱਭੋ ਅਤੇ ਜਦੋਂ ਉਹ ਮਿਲ ਜਾਣ ਤਾਂ ਮੈਨੂੰ ਵੀ ਸੂਚਿਤ ਕਰੋ ਮੈਂ ਵੀ ਦਰਸ਼ਨ ਕਰਕੇ ਧੰਨ ਹੋ ਜਾਵਾਂਗਾ ਪਰ ਮਨ ’ਚ ਡਰ ਸੀ ਕਿ ਮੇਰਾ ਰਾਜਭਾਗ ਸਭ ਕੁਝ ਚਲਿਆ ਜਾਵੇਗਾ, ਇਸ ਲਈ ਕਿਉਂ ਨਾ ਉਸ ਬੀਜ ਨੂੰ ਹੀ ਨਸ਼ਟ ਕਰ ਦਿੱਤਾ ਜਾਵੇ

ਡਰੇ ਪਾਦਰੀਆਂ ਦਾ ਇਹ ਇਕੱਠ ਉੱਥੋਂ ਚਲਿਆ ਗਿਆ ਉਨ੍ਹਾਂ ਦੇ ਦਰਸ਼ਨ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਬੇਚੈਨ ਕਰ ਦਿੱਤਾ ਉਨ੍ਹਾਂ ਨੂੰ ਹਮੇਸ਼ਾ ਇਹੀ ਚਿੰਤਾ ਸਤਾਉਣ ਲੱਗੀ ਕਿ ਉਨ੍ਹਾਂ ਦਾ ਦਰਸ਼ਨ ਕਿਵੇਂ ਹੋਵੇ ਇੱਕ ਰਾਤ ਉਨ੍ਹਾਂ ਨੂੰ ਇੱਕ ਤਾਰਾ ਦਿਖਾਈ ਦਿੱਤਾ ਜੋ ਚੱਲਦਾ ਹੋਇਆ ਮਹਿਸੂਸ ਹੋਇਆ ਪਾਦਰੀਆਂ ਦਾ ਇਕੱਠ ਉਸ ਤਾਰੇ ਨਾਲ ਚੱਲਦਾ ਗਿਆ ਅਖੀਰ ’ਚ ਉਹ ਤਾਰਾ ਉਸ ਜਾਨਵਰ ਦੀ ਝੋਂਪੜੀ ਦੇ ਸਾਹਮਣੇ ਰੁਕ ਗਿਆ ਜਿੱਥੇ ਪ੍ਰਭੂ ਯੀਸ਼ੂ ਦਾ ਜਨਮ ਹੋਇਆ ਸੀ ਉੱਥੇ ਜਾ ਕੇ ਉਹ ਉਨ੍ਹਾਂ ਦੇ ਦਰਸ਼ਨ ਕੀਤੇ ਅਤੇ ਫਿਰ ਉਨ੍ਹਾਂ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਇਆ ਇਸ ਲਈ ਕ੍ਰਿਸਮਿਸ ਦੇ ਦਿਨ ਘਰਾਂ ’ਚ ਤਾਰੇ ਦੇ ਆਕਾਰ ਦੇ ਬੱਲਬ ਜ਼ਰੂਰ ਜਗਾਏ ਜਾਂਦੇ ਹਨ

ਜੋ ਵੀ ਹੋਵੇੇ, ਕ੍ਰਿਸਮਿਸ ਦਾ ਤਿਉਹਾਰ ਉਸ ਪਵਿੱਤਰ ਆਤਮਾ ਦੇ ਜਨਮ ਤੋਂ ਲੈ ਕੇ ਜਨ-ਜਨ ਤੱਕ ਪਹੁੰਚਾਉਣ ਵਾਲਾ ਸੰਦੇਸ਼ ਦਾ ਤਿਉਹਾਰ ਹੁੰਦਾ ਹੈ

ਕੋਈ ਵੀ ਤਿਉਹਾਰ ਆਉਂਦਾ ਹੈ, ਉਸ ਨੂੰ ਨੇਕੀ ਭਲਾਈ ਦੇ ਕੰਮ ਕਰਕੇ ਹੀ ਮਨਾਉਣਾ ਚਾਹੀਦਾ ਹੈ ਭਲੇ ਕਰਮ ਕਰੋ ਅਤੇ ਭਲੇ ਕਰਮ ਕਰਨ ਦਾ ਪ੍ਰਣ ਕਰੋ ਇਹੀ ਤਿਉਹਾਰ ਸਿਖਾਉਂਦੇ ਹਨ ਜੋ ਵੀ ਧਰਮ ਦੇ ਲੋਕ ਆਪਣੇ ਤਿਉਹਾਰ ਨੂੰ ਮਨਾਉਂਦੇ ਹਨ ਉਸ ’ਚ ਇਹ ਅਹਿਮ ਗੱਲ ਹੁੰਦੀ ਹੈ ਕਿ ਉਸ ਦਾ ਸਵਰੂਪ ਬਦਲਣਾ ਨਹੀਂ ਚਾਹੀਦਾ ਹੈ ਕੋਈ ਵੀ ਧਰਮ ਬੁਰੇ ਕਰਮ ਕਰਨੇ ਨਹੀਂ ਸਿਖਾਉਂਦਾ ਹੈ

ਸਾਰੇ ਧਰਮਾਂ ਦੀ ਨੀਂਹ ਚੰਗਿਆਈ ’ਤੇ, ਨੇਕੀ ’ਤੇ, ਭਲੇ ਕੰਮਾਂ ’ਤੇ ਟਿਕੀ ਹੋਈ ਹੈ ਇਸ ਲਈ ਤਿਉਹਾਰ ਉਦੋਂ ਪੂਰੀਆਂ ਖੁਸ਼ੀਆਂ ਦਿੰਦਾ ਹੈ, ਜਦੋਂ ਇਨਸਾਨ ਤਿਉਹਾਰ ਨੂੰ ਤਿਉਹਾਰ ਵਾਂਗ ਮਨਾਉਂਦਾ ਹੈ ਤਿਉਹਾਰ ’ਤੇ ਉਨ੍ਹਾਂ ਪੀਰ-ਪੈਗੰਬਰਾਂ ਨੂੰ ਨਮਨ ਕਰਨਾ ਚਾਹੀਦਾ ਹੈ, ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਖੁਸ਼ੀਆਂ ਦੇ ਦਿਨ ਆਉਂਦੇ ਹਨ ਜੇਕਰ ਤੁਸੀਂ ਭਲੇ ਕਰਮ ਕਰਦੇ ਹੋ, ਤਾਂ ਯਕੀਨਨ ਮਾਲਕ, ਦਾਤਾ, ਰਹਿਬਰ ਖੁਸ਼ ਹੁੰਦੇ ਹਨ ਅਤੇ ਉਹ ਖੁਸ਼ੀਆਂ ਤੁਹਾਡੀਆਂ ਕੁਲਾਂ ਤੱਕ ਪਹੁੰਚ ਜਾਇਆ ਕਰਦੀਆਂ ਹਨ
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!