ਪੁਰਸ਼ਾਂ ਦੀ ਵੀ ਚਾਹਤ ਹੈ ਅਕਸੈਸਰੀਜ

ਅਜਿਹਾ ਨਹੀਂ ਹੈ ਕਿ ਔਰਤਾਂ ਹੀ ਅਕਸੈਸਰੀਜ ਦੀਆਂ ਦੀਵਾਨੀਆਂ ਹੋਣ ਆਧੁਨਿਕ ਪੁਰਸ਼ ਵੀ ਇਸ ਦੀਵਾਨੇਪਣ ’ਚ ਔਰਤਾਂ ਤੋਂ ਪਿੱਛੇ ਨਹੀਂ ਹਨ ਵੈਸੇ ਤਾਂ ਪ੍ਰਾਚੀਨ ਕਾਲ ਤੋਂ ਹੀ ਪੁਰਸ਼ ਅਕਸੈਸਰੀਜ਼ ਦੀ ਵਰਤੋਂ ਕਰਦੇ ਆ ਰਹੇ ਹਨ ਪਰ ਹੁਣ ਅਕਸੈਸਰੀਜ ਦੇ ਅਰਥ ਕੁਝ ਹੋਰ ਹਨ ਹੁਣ ਪੁਰਸ਼ਾਂ ਦੀ ਜ਼ਿਆਦਾ ਗਿਣਤੀ ਦਾ ਇਸ ਵੱਲ ਝੁਕਾਅ ਵਧ ਗਿਆ ਹੈ ਪਹਿਲਾਂ ਕੁਝ ਹੀ ਪੁਰਸ਼ ਜਿਵੇਂ ਰਾਜਾ, ਮੰਤਰੀ, ਸ਼ਾਹੂਕਾਰ ਅਤੇ ਵੱਡੇ ਜ਼ਿੰਮੀਂਦਾਰ ਹੀ ਕੰਨਾਂ ’ਚ ਕੁੰਡਲ ਆਦਿ ਪਹਿਨਦੇ ਸਨ ਫਿਰ ਗਲੇ ਦੀ ਚੈਨ ਫੈਸ਼ਨ ’ਚ ਆਈ

Also Read :-

ਹੌਲੀ-ਹੌਲੀ ਹੁਣ ਪੁਰਸ਼ਾਂ ਦੀ ਅਕਸੈਸਰੀਜ ਦੀ ਭਰਮਾਰ ਹੋ ਗਈ ਹੈ

ਅਕਸੈਸਰੀਜ਼ ਦੀ ਵਰਤੋਂ ਨਾਲ ਕਿਸੇ ਵੀ ਡਰੈੱਸ ਨੂੰ ਫੈਨਸੀ ਲੁੱਕ ਦਿੱਤੀ ਜਾ ਸਕਦੀ ਹੈ ਇਨ੍ਹਾਂ ਦਾ ਫੈਸ਼ਨ ਤੇਜ਼ੀ ਨਾਲ ਬਦਲਦਾ ਰਹਿੰਦਾ ਹੈ ਫਿਰ ਵੀ ਕਈ ਵੱਡੀਆਂ ਕੰਪਨੀਆਂ ਆਧੁਨਿਕ ਅਕਸੈਸਰੀਜ ’ਚ ਅੱਗੇ ਆਈਆਂ ਹਨ ਉਨ੍ਹਾਂ ਨੇ ਔਰਤਾਂ ਨਾਲ ਪਾਪੂਲਰ ਪੁਰਸ਼ ਅਕਸੈਸਰੀਜ ਵੀ ਕੱਢੀ ਹੈ ਜਿਨ੍ਹਾਂ ਨੇ ਇਸ ਸਮੇਂ ਮਾਰਕਿਟ ’ਚ ਧੁੰਮ ਮਚਾ ਰੱਖੀ ਹੈ

ਗਾੱਗਲਸ

ਇਸ ਸਮੇਂ ਮਾਰਕਿਟ ’ਚ ਗਾੱਗਲਸ ਦੀ ਭਰਮਾਰ ਹੈ ਕੋਈ ਚੌੜੇ ਫਰੇਮ ਵਾਲੇ, ਕੋਈ ਪਤਲੇ ਫਰੇਮ ਵਾਲੇ, ਮੈਟੇਲਿਕ, ਪਲਾਸਟਿਕ ਅਤੇ ਪਤਾ ਨਹੀਂ ਕਿੰਨੀਆਂ ਵਿੰਭਿੰਨਤਾਵਾਂ ਲਏ ਹੋਏ ਗਾੱਗਲਸ ਉਪਲੱਬਧ ਹਨ ਵੱਖ-ਵੱਖ ਰੰਗਾਂ ਅਤੇ ਆਕਾਰ ਅਨੁਸਾਰ ਆਪਣੇ ਚਿਹਰੇ ’ਤੇ ਸੂਟ ਕਰਨ ਵਾਲੇ ਸਨ-ਗਲਾਸੇਜ ਖਰੀਦ ਕੇ ਪੁਰਸ਼ ਆਪਣੀ ਸ਼ਖਸੀਅਤ ’ਚ ਜ਼ਿਆਦਾ ਨਿਖਾਰ ਲਿਆ ਸਕਦੇ ਹਨ ਕੁਝ ਲੋਕ ਸਨ-ਗਲਾਸੇਜ਼ ਨੂੰ ਵਾਲਾਂ ’ਚ ਟੰਗ ਕੇ ਆਪਣੀ ਸ਼ਖਸੀਅਤ ਨਿਖਾਰਦੇ ਹਨ ਅਤੇ ਕੁਝ ਲੋਕ ਜੀਨਸ ਦੀ ਪਾਕਿਟ ’ਚ ਇਸ ਤਰ੍ਹਾਂ ਫੰਸਾਉਂਦੇ ਹਨ ਕਿ ਦੇਖਣ ਵਾਲਾ ਕਹਿ ਉੱਠਦਾ ਹੈ ‘ਵਾਹ ਕਿੰਨੇ ਵਧੀਆ ਗਾੱਗਲਸ ਹਨ’

ਰਿੰਗਸ

ਹੁਣ ਤੱਕ ਤਾਂ ਸ਼ਾਦੀਸ਼ੁਦਾ ਪੁਰਸ਼ ਗੋਲਡ ਰਿੰਗ ਹੀ ਪਹਿਨਦੇ ਸਨ ਹੁਣ ਤਾਂ ਬਾਜਾਰ ’ਚ ਡਾਇਮੰਡ, ਪਲੈਟੀਨਮ ਰਿੰਗਸ ਕਈ ਡਿਜ਼ਾਇਨਾਂ ’ਚ ਉਪਲੱਬਧ ਹਨ ਇਨ੍ਹਾਂ ਰਿੰਗਸਾਂ ਤੋਂ ਇਲਾਵਾ ਰਕਮ ਅਨੁਸਾਰ ਵੱਖ-ਵੱਖ ਰੰਗਾਂ ਦੇ ਸਟੋਨਸ ਦੀਆਂ ਰਿੰਗਾਂ ਵੀ ਪੁਰਸ਼ਾਂ ’ਚ ਪਾਪੂਲਰ ਹਨ ਕਈ ਪੁਰਸ਼ ਤਾਂ ਤਿੰੰਨ ਤੋਂ ਚਾਰ ਰਿੰਗ ਤੱਕ ਪਹਿਨਦੇ ਹਨ ਰਿੰਗ ਬਣਵਾਉਂਦੇ ਅਤੇ ਖਰੀਦਦੇ ਸਮੇਂ ਧਿਆਨ ਦਿਓ ਕਿ ਅਜਿਹੀ ਰਿੰਗ ਖਰੀਦੋ ਜੋ ਲੰਮੇ ਸਮੇਂ ਤੱਕ ਸਾਥ ਦੇਵੇ

ਨੈੱਕ ਚੈਨ

ਗਲੇ ’ਚ ਗੋਲਡ ਚੈਨ ਤਾਂ ਕਾਫੀ ਸਮੇਂ ਤੋਂ ਫੈਸ਼ਨ ’ਚ ਹਨ ਅੱਜ-ਕੱਲ੍ਹ ‘ਮੈਟੇਲਿਕ ਚੈਨ ਵਿਦ ਫੰਕੀ ਲਾਕੇਟ’ ਦਾ ਫੈਸ਼ਨ ਹੈ ਆਧੁਨਿਕ ਨੌਜਵਾਨ ਗੋਲਡ ਦੀ ਚੈਨ ਨਾ ਪਹਿਨ ਕੇ ਮੈਟੇਲਿਕ ਮੋਟੀ ਚੈਨ ਪਹਿਨਣਾ ਪਸੰਦ ਕਰਦੇ ਹਨ ਜਾਂ ਗਲੇ ਨਾਲ ਲੱਗੀ ਚਪਟੀ ਚੈਨ ਪਹਿਨਦੇ ਹਨ ਗੋਲਡ ਚੈਨ ’ਚ ਵੀ ਕਈ ਤਰ੍ਹਾਂ ਦੇ ਪੇਂਡੈਂਟ ਬਾਜ਼ਾਰ ’ਚ ਉਪਲੱਬਧ ਹਨ, ਜਿਵੇਂ ਕਰਾਸ, ਵੱਖ-ਵੱਖ ਦੇਵੀ-ਦੇਵਤਿਆਂ ਦੇ ਹਾਰਟ ਸ਼ੇਪ, ਡਾਇਮੰਡ ਲੱਗੇ ਲਾਕੇਟ ਅਤੇ ਕਈ ਵੱਖ-ਵੱਖ ਆਕ੍ਰਿਤੀਆਂ ਵਾਲੇ ਪੈਂਡੇਂਟ ਬਾਜ਼ਾਰ ’ਚ ਗੋਲਡ ਅਤੇ ਵ੍ਹਾਈਟ ਮੈਟਲ ’ਚ ਉਪਲੱਬਧ ਹਨ ਜੋ ਪੁਰਸ਼ਾਂ ਦੀ ਸ਼ਖਸੀਅਤ ’ਚ ਚਾਰ ਚੰਨ ਲਾਉਂਦੇ ਹਨ

ਬਰੈੱਸਲੈਟ

ਬਰੈੱਸਲੈਟ ਦੀ ਵਰਤੋਂ ਕਿਸੇ ਵੀ ਆਊਟਫਿੱਟ ਨੂੰ ਹੋਰ ਜ਼ਿਆਦਾ ਗਲੈਮਰਸ ਬਣਾ ਦਿੰਦਾ ਹੈ ਪੁਰਸ਼ ਤਾਂ ਗੋਲਡ ਜਾਂ ਡਾਇਮੰਡ ਦੇ ਬਰੈੱਸਲੈਟ ਪਹਿਨਣਾ ਪਸੰਦ ਕਰਦੇ ਹਨ ਨੌਜਵਾਨ ਵਰਗ ਬੀਡਸ, ਮੈਟਲ ਅਤੇ ਵੱਖ-ਵੱਖ ਰੰਗਾਂ ਦੇ ਪੱਥਰਾਂ ਵਾਲੇ ਪਹਿਨਣਾ ਪਸੰਦ ਕਰਦੇ ਹਨ ਹੁਣ ਤਾਂ ਰਿਸਟ ਬੈਂਡਸ ਪਹਿਨਣਾ ਨੌਜਵਾਨ ਵਰਗ ਨੂੰ ਜ਼ਿਆਦਾ ਲੁਭਾਉਂਦਾ ਹੈ

ਹੇਅਰ ਬੈਂਡ

ਹੇਅਰ ਬੈਂਡ ਆਧੁਨਿਕ ਨੌਜਵਾਨਾਂ ਦੀ ਪਸੰਦ ਹੈ ਲੰਮੇ ਵਾਲਾਂ ’ਚ ਡਿਫਰੈਂਟ ਹੇਅਰ ਬੈਂਡ ਲਗਾਉਣਾ ਨੌਜਵਾਨਾਂ ਨੂੰ ਵਧੀਆ ਲੱਗਦਾ ਹੈ ਜ਼ਿਆਦਾਤਰ ਬਲੈਕ ਮੈਟਲਿਕ ਹੇਅਰ ਬੈਂਡ ਬਾਜ਼ਾਰ ’ਚ ਉਪਲੱਬਧ ਹਨ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਇਨ੍ਹਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ

ਵਾੱਚ

ਪਹਿਲਾਂ ਤਾਂ ਪੁਰਸ਼ ਮੈਟੇਲਿਕ ਚੈਨ ਵਾਲੀਆਂ ਘੜੀਆਂ ਪਹਿਨਣਾ ਪਸੰਦ ਕਰਦੇ ਸਨ ਹੁਣ ਵੀ ਪੁਰਸ਼ ਤਾਂ ਜ਼ਿਆਦਾਤਰ ਗੋਲਡਨ ਜਾਂ ਸਿਲਵਰ ਕਲਰ ਵਾਲੀ ਵਾੱਚ ਪਹਿਨਣਾ ਪਸੰਦ ਕਰਦੇ ਹਨ ਪਰ ਨੌਜਵਾਨ ਵਰਗ ਨੂੰ ਓਵਰਸਾਈਜ਼ ਵਾੱਚ ਜਿਆਦਾ ਪਸੰਦ ਆਉਂਦੀ ਹੈ ਇਸ ਦੇ ਨਾਲ ਵੱਖ-ਵੱਖ ਰੰਗਾਂ ਦੀ ਸਟੈੱਪ ਵਾਲੀ ਵਾੱਚ ਵੀ ਨੌਜਵਾਨ ਵਰਗ ਨੂੰ ਲੁਭਾਉਂਦੀ ਹੈ ਬਾਜਾਰ ’ਚ ਵੱਖ-ਵੱਖ ਆਕਾਰ ਵਾਲੀਆਂ ਓਵਲ, ਸਕਵੇਅਰ, ਗੋਲ, ਰੈਕਟਐਂਗਲ ਘੜੀਆਂ ਉਪਲੱਬਧ ਹਨ ਆਪਣੀ ਕਲਾਈ ’ਤੇ ਰੱਖ ਕੇ ਜੋ ਘੜੀ ਠੀਕ ਲੱਗੇ, ਉਹੀ ਖਰੀਦਣੀ ਚਾਹੀਦੀ ਹੈ ਘੜੀ ਤਾਂ ਬਿਜਨੈੱਸ ਸੂਟ, ਜੀਨ ਸ਼ਰਟ, ਪੈਂਟ ਸ਼ਰਟ ਸਾਰਿਆਂ ਨਾਲ ਵਧੀਆ ਲੱਗਦੀ ਹੈ

ਫੁੱਟਵੇਅਰਸ

ਪੁਰਸ਼ਾਂ ਦੇ ਫੁੱਟਵੇਅਰਸ ਦਾ ਹੁਣ ਵੱਡਾ ਬਜ਼ਾਰ ਹੈ ਵੱਖ-ਵੱਖ ਮੌਕਿਆਂ ’ਤੇ ਵੱਖ-ਵੱਖ ਫੁੱਟਵੇਅਰਸ ਆਧੁਨਿਕ ਪਹਿਨਣਾ ਪੁਰਸ਼ਾਂ ਦੀ ਪਸੰਦ ਬਣ ਚੁੱਕਾ ਹੈ ਲੈਦਰ ਸ਼ੂਜ਼ ਅਤੇ ਸਪੋਰਟਸ ਸੂਜ਼ ਤੋਂ ਇਲਾਵਾ ਆਧੁਨਿਕ ਪੁਰਸ਼ ਫਲੋਟਰ, ਸਲੀਪਰ ਅਤੇ ਜੁੱਤੀਆਂ ਪਹਿਨਣਾ ਵੀ ਪਸੰਦ ਕਰਦੇ ਹਨ ਸ਼ੇਰਵਾਨੀ ਦੇ ਨਾਲ ਜੁੱਤੀਆਂ ਬਹੁਤ ਫੱਬਦੀਆਂ ਹਨ ਸੂਟ ਦੇ ਨਾਲ ਲੈਦਰ ਸ਼ੂਜ਼ ਸ਼ਖਸੀਅਤ ’ਚ ਨਿਖਾਰ ਲਿਆਉਂਦੇ ਹਨ ਕੈਜ਼ੂਐਲ ਡਰੈੱਸ ਨਾਲ ਫਲੋਟਰਸ ਵਧੀਆ ਲੱਗਦੇ ਹਨ ਜੀਨਸ ਨਾਲ ਸਲੀਪਰ ਅਤੇ ਸਪੋਰਟਸ ਸ਼ੂਜ਼ ਦਾ ਜਵਾਬ ਨਹੀਂ
ਉਰਵਸ਼ੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!