Mature - sachi shiksha punjabi

Mature  ਮੈਚਿਓਰ ਹੋਣ ਦੇ ਮਾਇਨੇ

ਨਿਊਜ਼ ਚੈਨਲ ’ਤੇ ਸਾਰਥਕ ਬਹਿਸ ਦੀ ਬਜਾਇ ਬੁਲਾਰਿਆਂ ਦਾ ਇੱਕ-ਦੂਜੇ ’ਤੇ ਚੀਕਣਾ, ਸੜਕ ’ਤੇ ਵਾਹਨ ਚਾਲਕਾਂ ਦਾ ਹਿੰਸਕ ਰਵੱਈਆ ਅਤੇ ਜਨਤਕ ਥਾਵਾਂ ’ਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨਾਲ ਸਾਨੂੰ ਰੋਜ਼ਾਨਾ ਰੂਬਰੂ ਹੋਣਾ ਪੈਂਦਾ ਹੈ ਅਜਿਹੀ ਸਥਿਤੀ ’ਚ ਸਾਡੇ ਮਨ ’ਚ ਇਹੀ ਸਵਾਲ ਉੱਠਦਾ ਹੈ ਕਿ ਲੋਕ ਐਨੀ ਛੋਟੀ ਸੋਚ ਕਿਉਂ ਰੱਖਦੇ ਹਨ? ਦਰਅਸਲ ਪਰਿਪੱਕਤਾ ਅਤੇ ਆਤਮਬੋਧ ਹਾਸਲ ਕਰਨ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ

ਜੀਵਨ ਦੇ ਤਜ਼ਰਬੇ ਤੋਂ ਸਿੱਖਣ, ਬਦਲਾਅ ਲਈ ਤਿਆਰ ਰਹਿਣਾ ਅਤੇ ਵਿਚਾਰਾਂ ਦੇ ਮਤਭੇਦ ਦਾ ਸਨਮਾਨ ਕਰਨ ਦਾ ਲਚੀਲਾਪਣ ਤੁਹਾਨੂੰ ਮੈਚਿਓਰ ਲੋਕਾ ਦੀ ਜਮਾਤ ਦਾ ਹਿੱਸਾ ਬਣਾ ਸਕਦਾ ਹੈ 20, 40 ਜਾਂ 70 ਸਾਲ, ਤੁਹਾਨੂੰ ਕੀ ਲੱਗਦਾ ਹੈ ਕਿ ਇਨ੍ਹਾਂ ’ਚੋਂ ਕਿਹੜੀ ਉਮਰ ’ਚ ਇੱਕ ਵਿਅਕਤੀ ਮੈਚਿਓਰ ਜਾਂ ਪਰਿਪੱਕ ਕਹਾਉਂਦਾ ਹੈ? ਅਸਲ ’ਚ ਪਰਿਪੱਕਤਾ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ

Also Read :-

ਇਹ ਪੂਰੀ ਤਰ੍ਹਾਂ ਤੁਹਾਡੇ ’ਤੇ ਨਿਰਭਰ ਹੈ ਕਿ ਤੁਸੀਂ ਕਦੋਂ ਮੈਚਿਓਰ ਹੋਣਾ ਚਾਹੁੰਦੇ ਹੋ

ਦੂਜਿਆਂ ਨੂੰ ਦੋਸ਼ ਨਾ ਦਿਓ:

ਆਪਣੀਆਂ ਸਮੱਸਿਆਵਾਂ ਦਾ ਦੋਸ਼ ਕਿਸੇ ਹੋਰ ਨੂੰ ਦੇਣਾ ਬਚਪਨਾ ਹੋਵੇਗਾ ਖੁਦ ਨੂੰ ਕਿਸੇ ਮੁਸ਼ਕਲ ਹਾਲਾਤ ’ਚ ਧੱਕਣ ਦੀ ਜ਼ਿੰਮੇਵਾਰੀ ਆਪਣੇ ਮਾਪੇ, ਅਧਿਆਪਕ, ਦੋਸਤ ਜਾਂ ਕਿਸੇ ਹੋਰ ’ਤੇ ਥੋਪ ਕੇ ਤੁਸੀਂ ਉਸ ਤੋਂ ਬਚ ਨਹੀਂ ਸਕਦੇ ਆਪਣੀ ਗਲਤੀ ਨੂੰ ਸਵੀਕਾਰ ਕਰਨਾ, ਉਨ੍ਹਾਂ ਤੋਂ ਸਿੱਖਿਆ ਲੈਣਾ ਅਤੇ ਅਸਫਲਤਾ ਤੋਂ ਨਾ ਡਰਨਾ ਮੈਚਿਓਰ ਹੋਣ ਦੀ ਪਛਾਣ ਹੈ

ਸਹਿਨਸ਼ੀਲ ਬਣੋ:

ਪਰਿਪੱਕ ਹੋਣ ਦਾ ਮਤਲਬ ਹੈ ਦੂਜਿਆਂ ਨੂੰ ਉਸ ਦੇ ਅਸਲ ਰੂਪ ’ਚ ਸਵੀਕਾਰਨਾ ਅਤੇ ਵਿਰੋਧਤਾ ਨੂੰ ਸਹਿਨ ਕਰਨਾ ਜਦੋਂ ਤੁਸੀਂ ਮਾਨਸਿਕਤਾ ਤੌਰ ’ਤੇ ਪਰਿਪੱਕ ਹੋ ਜਾਂਦੇ ਹੋ ਤਾਂ ਦੁਨੀਆਂ ਅਤੇ ਖੁਦ ਪ੍ਰਤੀ ਤੁਹਾਡੀ ਸਮਝ ਵਿਕਸਿਤ ਹੋ ਜਾਂਦੀ ਹੈ ਸਹਿਨਸ਼ੀਲਤਾ ਤੁਹਾਨੂੰ ਉਲਟ ਹਾਲਾਤਾਂ ਅਨੁਸਾਰ ਖੁਦ ਨੂੰ ਢਾਲਣ ਦੀ ਸ਼ਕਤੀ ਦਿੰਦੀ ਹੈ

ਫੀਡਬੈਕ ਲੈਂਦੇ ਰਹੋ:

ਮੈਚਿਓਰ ਲੋਕ ਅੱਗੇ ਵਧਦੇ ਹੋਏ ਅਲੋਚਨਾ ਨੂੰ ਵੀ ਮਹੱਤਵ ਦਿੰਦੇ ਹਨ ਭਾਵੇਂ ਉਹ ਨਕਾਰਾਤਮਕ ਹੋਵੇ ਜਾਂ ਸਕਾਰਾਤਮਕ, ਇਸ ਲਈ ਇਸ ਤੋਂ ਭੱਜਣ ਦੀ ਬਜਾਇ ਇਸ ਨੂੰ ਸੁਧਾਰ ਦਾ ਜ਼ਰੀਆ ਬਣਾਓ ਅਤੇ ਇਸ ਦੇ ਲਈ ਧੰਨਵਾਦ ਵੀ ਕਰੋ ਇਹੀ ਨਹੀਂ, ਅਲੋਚਨਾ ਹੋਣ ’ਤੇ ਅੱਗੇ ਵਧ ਕੇ ਸਲਾਹ ਮੰਗੋ ਅਤੇ ਇਹ ਪੁੱਛੋ ਕਿ ਬਿਹਤਰ ਬਣਨ ਲਈ ਕੀ ਕਰਨਾ ਹੋਵੇਗਾ

ਖੁਦ ’ਤੇ ਹੱਸਣਾ ਸਿੱਖੋ:

ਹੱਸਣ ਦੀ ਵਜ੍ਹਾ ਤਲਾਸ਼ ਲੈਣਾ ਬੁਰੀ ਤੋਂ ਬੁਰੀ ਹਾਲਤ ’ਚ ਵੀ ਦਿਮਾਗ ਨੂੰ ਸ਼ਾਂਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਜਦੋਂ ਤੁਸੀਂ ਸਾਧਾਰਨ ਚੀਜ਼ਾਂ ’ਚ ਵੀ ਹਾਸਾ ਦੇਖ ਪਾਉਂਦੇ ਹੋ ਤਾਂ ਤੁਸੀਂ ਪ੍ਰੇਸ਼ਾਨੀਆਂ ਨੂੰ ਪਿੱਛੇ ਛੱਡ ਅੱਗੇ ਵਧਣ ’ਚ ਜ਼ਿਆਦਾ ਸਮਰੱਥ ਹੁੰਦੇ ਹੋ ਜੋ ਹੋ ਚੁੱਕਾ, ਉਸ ਦੇ ਦੁੱਖ ’ਚ ਡੁੱਬੇ ਰਹਿਣ ਦੀ ਬਜਾਇ ਹਾਸੇ ’ਚ ਲੰਘਾ ਦਿਓ ਅਤੇ ਫਿਰ ਤੋਂ ਕੋਸ਼ਿਸ਼ ਕਰੋ

ਖੁਦ ’ਤੇ ਹੋਵੇ ਫੋਕਸ:

ਦੂਜੇ ਲੋਕ ਕੀ ਕਹਿੰਦੇ ਹਨ, ਕਰਦੇ ਹਨ ਅਤੇ ਸੋਚਦੇ ਹਨ, ਇਸ ਨਾਲ ਤੁਹਾਡਾ ਕੋਈ ਤਾਲੁਕ ਨਾ ਹੋਣ ’ਤੇ ਵੀ ਜੇਕਰ ਤੁਸੀਂ ਵਿਚਲਤ ਹੋ ਜਾਂਦੇ ਹੋ ਤਾਂ ਇਹ ਸਮਝਦਾਰੀ ਨਹੀਂ ਹੈ ਜੇਕਰ ਤੁਸੀਂ ਮੈਚਿਓਰ ਹੋਣਾ ਚਾਹੁੰਦੇ ਹੋ ਤਾਂ ਦੂਜਿਆਂ ਦੀ ਬਜਾਇ ਜੋ ਤੁਹਾਡੇ ਕੋਲ ਹੈ, ਉਸ ’ਤੇ ਫੋਕਸ ਕਰੋ ਉਹੀ ਕਰੋ, ਜੋ ਤੁਹਾਨੂੰ ਆਪਣੇ ਲਈ ਅਤੇ ਆਪਣਿਆਂ ਲਈ ਕਰਨਾ ਹੈ ਅਲੋਚਨਾ ਰਚਨਾਤਮਕ ਨਹੀਂ ਹੈ ਤਾਂ ਉਸ ’ਤੇ ਧਿਆਨ ਨਾ ਦਿਓ ਨਫਰਤ ਜਾਂ ਤੁਲਨਾ ਨੂੰ ਭੁੱਲ ਜਾਓ ਬਸ ਖੁਦ ’ਤੇ ਫੋਕਸ ਕਰੋ

ਜਿਆਦਾ ਨਾ ਸੋਚੋ:

ਕਿਸੇ ਵੀ ਹਾਲਾਤ ਦਾ ਵਾਰ-ਵਾਰ ਮੁਲਾਂਕਣ ਕਰਨਾ ਤੁਹਾਨੂੰ ਆਸਾਨੀ ਨਾਲ ਵਿਚਲਿਤ ਕਰ ਸਕਦਾ ਹੈ ਈਮੇਲ, ਮੈਸੇਜ, ਟੈਕਸਟ ਅਤੇ ਟਵੀਟ ਦੀ ਡੂੰਘਾਈ ’ਚ ਨਾ ਡੁੱਬੋ ਅਜਿਹਾ ਕਰਕੇ ਤੁਹਾਡੀਆਂ ਉਲਝਣਾਂ ਵਧ ਜਾਣਗੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਵੱਖ-ਵੱਖ ਤਰੀਕੇ ਅਜ਼ਮਾਉਣ ਦੀ ਬਜਾਇ ਕ੍ਰਿਏਟਿਵ ਅਤੇ ਡੂੰਘਾਈ ਨਾਲ ਸੋਚ ਦਾ ਇਸਤੇਮਾਲ ਕਰਨਾ ਸਮਝਦਾਰੀ ਹੋਵੇਗੀ

ਡਟੇ ਰਹੋ:

ਮੰਗ ਪੂਰੀ ਨਾ ਹੋਣ ’ਤੇ ਬੱਚੇ ਪੈਰ ਮਾਰ-ਮਾਰ ਕੇ ਰੋਂਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਗੁੱਸਾ ਦਿਖਾਉਣ ਨਾਲ ਉਨ੍ਹਾਂ ਦੀ ਗੱਲ ਮੰਨ ਲਈ ਜਾਵੇਗੀ, ਪੂਰੀ ਨਹੀਂ ਤਾਂ ਸ਼ਾਇਦ ਕੁਝ ਹੱਦ ਤੱਕ ਦੂਜੇ ਪਾਸੇ ਬਾਲਗ ਹੋਣ ਦੇ ਨਾਤੇ ਸਾਨੂੰ ਪਤਾ ਹੈ ਕਿ ਉੱਨਤੀ ਦੇ ਰਸਤੇ ’ਚ ਅਸਫ਼ਲਤਾਵਾਂ ਮਿਲਣ ਜਾਂ ਸਮੱਸਿਆਵਾਂ ਖੜ੍ਹੀਆਂ ਹੋਣ ’ਤੇ ਹਾਰ ਨਹੀਂ ਮੰਨਣੀ ਚਾਹੀਦੀ ਹੈ ਭਾਵਨਾਵਾਂ ’ਤੇ ਕਾਬੂ ਰੱਖੋ ਅਤੇ ਜੋ ਮਹੱਤਵਪੂਰਨ ਹੈ, ਉਸ ’ਤੇ ਨਜ਼ਰ ਬਣਾਈ ਰੱਖੋ ਤੁਰੰਤ ਪ੍ਰਵਾਹ ’ਚ ਨਾ ਆਓ, ਦੂਰ ਦੀ ਸੋਚੋ

ਟੀਚੇ ’ਤੇ ਨਜ਼ਰ:

ਮੈਚਿਓਰ ਲੋਕਾਂ ਦੀਆਂ ਕੁਝ ਉਮੀਦਾਂ, ਸੁਫਨੇ ਅਤੇ ਇੱਛਾਵਾਂ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ ਦੂਜੇ ਪਾਸੇ ਅਪਰਿਪੱਕ ਲੋਕ ਦਿਲ ਅਤੇ ਦਿਮਾਗੀ ਤੌਰ ’ਤੇ ਅੱਗੇ ਵਧੇ ਬਿਨਾਂ ਚੀਜ਼ਾਂ ਹਾਸਲ ਕਰਨਾ ਚਾਹੁੰਦੇ ਹਨ ਪਰਿਪੱਕ ਲੋਕ ਖੁਦ ਦੀ ਬਿਹਤਰੀ ’ਤੇ ਸਮੇਂ ਦਾ ਨਿਵੇਸ਼ ਕਰਦੇ ਹੋਏ ਸਮਾਜ ਨੂੰ ਬਿਹਤਰ ਬਣਾਉਣ ’ਚ ਵੀ ਆਪਣਾ ਯੋਗਦਾਨ ਦਿੰਦੇ ਹਨ ਕਿਉਂਕਿ ਉਹ ਆਪਣੀ ਜਿੰਮੇਵਾਰੀ ਸਮਝਦੇ ਹਨ
ਖੁੰਜਰਿ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!