ਬੈਂਕਿੰਗ ਅਤੇ ਇੰਸ਼ੋਰੈਂਸ ’ਚ ਐੱਮਬੀਏ
ਬੈਂਕਿੰਗ ਅਤੇ ਇੰਸ਼ੋਰੈਂਸ ’ਚ ਐੱਮਬੀਏ 2 ਸਾਲ ਦਾ ਪੋਸਟ ਗ੍ਰੈਜੂਏਟ ਡਿਗਰੀ ਕੋਰਸ ਹੈ, ਜੋ ਮੁੱਢਲੇ ਸਿਧਾਤਾਂ ਦੇ ਨਾਲ-ਨਾਲ ਬੈਂਕਿੰਗ ਅਤੇ ਬੀਮੇ ’ਚ ਮਾਨਤਾਵਾਂ ਦਾ ਅਧਿਐਨ ਹੈ ਬੈਂਕਿੰਗ ਅਤੇ ਇੰਸ਼ੋਰੈਂਸ ਡਿਗਰੀ ਪ੍ਰੋਗਰਾਮ ’ਚ ਐੱਮਬੀਏ ’ਚ ਪ੍ਰਬੰਧ ਦੀਆਂ ਮੌਲਿਕ ਮਾਨਤਾਵਾਂ ਦੇ ਅਧਿਐਨ ਨੂੰ ਵਿਸ਼ਿਆਂ ’ਚ ਵਿਸ਼ੇਸ਼ ਸਿਖਲਾਈ ਨਾਲ ਕਵਰ ਕੀਤਾ ਜਾਂਦਾ ਹੈ, ਉਦਾਹਰਨ ਲਈ ਕੌਮਾਂਤਰੀ ਬੈਂਕਿੰਗ ਅਤੇ ਬੀਮਾ, ਜ਼ੋਖਮ ਪ੍ਰਬੰਧਨ, ਟਰੈਜ਼ਰੀ ਸੰਚਾਲਨ, ਪ੍ਰੋਜੈਕਟ ਅਤੇ ਬੁਨਿਆਦੀ ਢਾਂਚਾ, ਨਿਵੇਸ਼ ਬੈਂਕਿੰਗ ਆਦਿ
Also Read :-
- ਡਿਜ਼ੀਟਲ ਗੋਲਡ ’ਚ ਕਰੋ ਨਿਵੇਸ਼, ਇੱਕ ਰੁਪਏ ’ਚ ਖਰੀਦੋ ਸੋਨਾ
- ਸਫ਼ਲ ਹੋਣ ਲਈ ਆਪਣੇ ਆਪ ਨੂੰ ਬਦਲੋ
- ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਤੇ ਯੋਜਨਾਵਾਂ
- ਟਰਮ ਇੰਸ਼ੋਰੈਂਸ: ਪਰਿਵਾਰ ਦਾ ਰੋਟੀ, ਕੱਪੜਾ ਅਤੇ ਮਕਾਨ ਰਹੇਗਾ ਹਮੇਸ਼ਾ ਸੁਰੱਖਿਅਤ
ਤਾਂ ਆਓ ਜਾਣਦੇ ਹਾਂ, ਇਸ ਬਾਰੇ ਪੂਰੀ ਜਾਣਕਾਰੀ:-
ਕੋਰਸ ਦਾ ਨਾਂਅ-ਐੱਮਬੀਏ ਇਨ ਬੈਂਕਿੰਗ ਐਂਡ ਇੰਸ਼ੋਰੈਂਸ
- ਕੋਰਸ ਦਾ ਪ੍ਰਕਾਰ- ਪੋਸਟ ਗ੍ਰੈਜੂਏਟ
- ਕੋਰਸ ਦਾ ਸਮਾਂ- 2 ਸਾਲ
- ਯੋਗਤਾ-ਗ੍ਰੈਜੂਏਟ
- ਐਡਮਿਸ਼ਨ ਕਿਰਿਆ- ਦਾਖਲਾ ਪ੍ਰੀਖਿਆ
- ਕੋਰਸ ਫੀਸ- 1 ਲੱਖ ਤੋਂ 10 ਲੱਖ ਤੱਕ
- ਐਵਰੇਜ਼ ਸੈਲਰੀ- 3 ਲੱਖ ਤੋਂ 20 ਲੱਖ ਤੱਕ
ਜਾਬ ਪ੍ਰੋਫਾਈਲ:-
ਵਿੱਤੀ ਵਿਸ਼ਲੇਸ਼ਕ, ਕ੍ਰੇਡਿਟ ਅਤੇ ਜੋਖਮ ਪ੍ਰਬੰਧਕ, ਮਾਰਕੇਟਿੰਗ ਅਤੇ ਵਿੱਕਰੀ ਪ੍ਰਬੰਧਕ, ਕਰਜ਼ ਸਲਾਹਕਾਰ ਅਤੇ ਵਿੱਕਰੀ ਅਧਿਕਾਰੀ, ਕੇ੍ਰਡਿਟ ਵਿਸ਼ਲੇਸ਼ਕ, ਨਿਵੇਸ਼ ਬੈਂਕਰ, ਖਾਤਾ ਅਤੇ ਲੇਖਾ ਜਾਂਚਕਰਤਾ, ਸਟਾਕ ਵਿਸ਼ਲੇਸ਼ਕ, ਸੰਪੱਤੀ ਪ੍ਰਬੰਧਕ, ਏਜੰਟ ਅਤੇ ਬਰੋਕਰ, ਬੀਮਾ ਪ੍ਰਬੰਧਕ, ਸੰਚਾਲਨ ਪ੍ਰਬੰਧਕ, ਮਾਰਕੇਟਿੰਗ ਅਤੇ ਵਿੱਕਰੀ ਪ੍ਰਬੰਧਕ, ਵਿੱਤੀ ਪ੍ਰਬੰਧਕ, ਪ੍ਰਬੰਧਕ ਵਿਸ਼ਲੇਸ਼ਕ, ਲੇਖਾਕਾਰ ਅਤੇ ਲੇਖਾ ਜਾਂਚਕਰਤਾ, ਕੇ੍ਰਡਿਟ ਵਿਸ਼ਲੇਸ਼ਕ, ਵਿੱਤੀ ਵਿਸ਼ਲੇਸ਼ਕ, ਨਿੱਜੀ ਵਿੱਤੀ ਸਲਾਹਕਾਰ, ਕਰਜ ਸਲਾਹਕਾਰ ਆਦਿ
ਜਾੱਬ ਫੀਲਡ:
ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ (ਜੀਆਈਸੀ), ਆਈਸੀਆਈਸੀਆਈ ਪ੍ਰੋਡੇਸ਼ੀਅਲ, ਲਾਈਫ ਇੰਸ਼ੋਰੈਂਸ, ਟਾਟਾ ਏਆਈਐੱਫ ਲਾਈਫ, ਰਿਲਾਇੰਸ, ਬਿਡਲਾ ਸਨ-ਲਾਈਫ, ਮੈਕਸ ਨਿਊਯਾਰਕ ਲਾਈਫ, ਐੱਚਡੀਐੱਫਸੀ ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ, ਐੱਸਬੀਆਈ, ਲਾਈਫ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ, ਐੱਚਐੱਸਬੀਸੀ ਬੈਂਕ, ਯੈੱਸ ਬੈਂਕ, ਕੋਟਕ ਮਹਿੰੰਦਰਾ, ਐਕਸਿਸ ਬੈਂਕ, ਆਈਡੀਐੱਫਸੀ ਬੈਂਕ ਆਦਿ
ਯੋਗਤਾ:-
- ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ
- ਉਮੀਦਵਾਰ ਦੀ ਗ੍ਰੈਜੂਏਸ਼ਨ ਡਿਗਰੀ ’ਚ ਕੁੱਲ ਮਿਲਾ ਕੇ ਘੱਟ ਤੋਂ ਘੱਟ 60 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਹਨ
- ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਕਾਲਜਾਂ ’ਚ ਸੀਟ ਸੁਰੱਖਿਅਤ ਕਰਨ ਲਈ ਐੱਮਬੀਏ ਆਮ ਦਾਖਲਾ ਪ੍ਰੀਖਿਆ ਜਿਵੇਂ ਕੈਟ, ਮੈਟ, ਐਕਸਏਟੀ ਅਤੇ ਸੀਐੱਮਏਟੀ ’ਚੋਂ ਕਿਸੇ ਇੱਕ ਨੂੰ ਪਾਸ ਕਰਨਾ ਹੋਵੇਗਾ
- ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜੇ ਵਰਗ ਨਾਲ ਸਬੰਧਿਤ ਉਮੀਦਵਾਰਾਂ ਨੂੰ ਜ਼ਰੂਰੀ ਪ੍ਰਕਿਰਿਆ ਦੇ ਰੂਪ ’ਚ ਸਿਲੇਬਸ ’ਚ 5 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ
ਦਾਖਲਾ ਪ੍ਰਕਿਰਿਆ:
ਕਿਸੇ ਵੀ ਟਾੱਪ ਯੂਨੀਵਰਸਿਟੀ ’ਚ ਐੱਮਬੀਏ ਇਨ ਬੈਂਕਿੰਗ ਐਂਡ ਇਸ਼ੋਰੈਂਸ ਕੋਰਸ ’ਚ ਐਡਮਿਸ਼ਨ ਲੈਣ ਲਈ, ਉਮੀਦਵਾਰਾਂ ਨੂੰ ਐਂਟਰੈਂਸ ਐਗਜਾਮ (ਦਾਖਲਾ ਪ੍ਰੀਖਿਆ) ਦੇਣ ਦੀ ਜ਼ਰੂਰਤ ਹੁੰਦੀ ਹੈ ਐਂਟਰੈਂਸ ਐਗਜਾਮ (ਦਾਖਲਾ ਪ੍ਰੀਖਿਆ) ’ਚ ਪਾਸ ਹੋਣ ਤੋਂ ਬਾਅਦ ਪਰਸਨਲ ਇੰਟਰਵਿਊ ਹੁੰਦਾ ਹੈ ਅਤੇ ਜੇਕਰ ਉਮੀਦਵਾਰ ਇਸ ’ਚ ਚੰਗਾ ਸਕੋਰ ਕਰਦੇ ਹਨ, ਤਾਂ ਉਨ੍ਹਾਂ ਨੂੰ ਸਕਾੱਲਰਸ਼ਿਪ ਵੀ ਮਿਲ ਸਕਦੀ ਹੈ ਐੱਮਬੀਏ ਇਨ ਬੈਂਕਿੰਗ ਐਂਡ ਇਸ਼ੋਰੈਂਸ ਲਈ ਭਾਰਤ ਦੇ ਟਾਪ ਕਾਲਜਾਂ ਵੱਲੋਂ
ਅਪਣਾਈ ਜਾਣ ਵਾਲੀ ਐਡਮਿਸ਼ਨ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਹੈ
ਪੜਾਅ 1:
ਰਜਿਸਟ੍ਰੇਸ਼ਨ ਉਮੀਦਵਾਰ ਆਫੀਸ਼ੀਅਲ ਵੈਬਸਾਈਟ ’ਤੇ ਜਾਵੇ ਆਫੀਸ਼ੀਅਲ ਵੈਬਸਾਈਟ ’ਤੇ ਜਾਣ ਤੋਂ ਬਾਅਦ ਬਿਨੈ ਫਾਰਮ ਭਰੋ ਬਿਨੈ ਫਾਰਮ ਨੂੰ ਭਰਨ ਤੋਂ ਬਾਅਦ ਠੀਕ ਤਰ੍ਹਾਂ ਜਾਂਚ ਲਓ, ਜੇਕਰ ਫਾਰਮ ’ਚ ਗਲਤੀ ਹੋਈ ਤਾਂ ਉਹ ਰਿਜੈਕਟ ਹੋ ਸਕਦਾ ਹੈ ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ ਬਿਨੈ ਪੱਤਰ ਸਬਮਿਟ ਕਰੋ ਕੇ੍ਰਡਿਟ ਕਾਰਡ ਜਾਂ ਡੇਬਿਟ ਕਾਰਡ ਨਾਲ ਆੱਨਲਾਈਨ ਫਾਰਮ ਦੀ ਫੀਸ ਜਮ੍ਹਾ ਕਰੋ
ਪੜਾਅ 2:
ਐਂਟਰੈਂਸ ਐਗਜਾਮ (ਦਾਖਲਾ ਪ੍ਰੀਖਿਆ) ਜੇਕਰ ਉਮੀਦਵਾਰ ਐੱਮਬੀਏ ਇਨ ਬੈਂਕਿੰਗ ਐਂਡ ਇਸ਼ੋਰੈਂਸ ’ਚ ਐਡਮਿਸ਼ਨ ਲੈਣ ਲਈ ਟਾਪ ਯੂਨੀਵਰਸਿਟੀ ਦਾ ਟੀਚਾ ਰੱਖਦੇ ਹਨ, ਤਾਂ ਉਨ੍ਹਾਂ ਲਈ ਐਂਟਰੈਂਸ ਐਗਜਾਮ ਕ੍ਰੈਕ ਕਰਨਾ ਜ਼ਰੂਰੀ ਹੈ ਜਿਸ ਦੇ ਲਈ ਰਜਿਸਟੇ੍ਰਸ਼ਨ ਪ੍ਰੋਸੈੱਸ ਪੂਰਾ ਹੋ ਜਾਣ ਤੋਂ ਬਾਅਦ ਐਡਮਿਟ ਕਾਰਡ ਜਾਰੀ ਕੀਤੇ ਜਾਂਦੇ ਹਨ ਜਿਸ ’ਚ ਐਂਟਰੈਂਸ ਐਗਜ਼ਾਮ (ਦਾਖਲਾ ਪ੍ਰੀਖਿਆ) ਨਾਲ ਸਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ ਕਿ ਐਗਜ਼ਾਮ (ਪ੍ਰੀਖਿਆ) ਕਦੋਂ ਅਤੇ ਕਿੱਥੇ ਹੋਵੇਗਾ, ਆਦਿ ਜ਼ਿਕਰਯੋਗ ਹੈ ਕਿ ਐਮਬੀਏ ਇਨ ਬੈਂਕਿੰਗ ਐਂਡ ਇਸ਼ੋਰੈਂਸ ਲਈ ਐਡਮਿਸ਼ਨ ਪ੍ਰੋਸੈੱਸ ਕੈਟ, ਮੈਟ, ਐਕਸਏਟੀ ਅਤੇ ਸੀਐੱਮਏਟੀ ਆਦਿ ਵਰਗੇ ਐਂਟਰੈਂਸ ਐਗਜਾਮ (ਦਾਖਲਾ ਪ੍ਰੀਖਿਆ) ’ਤੇ ਨਿਰਭਰ ਕਰਦੀ ਹੈ ਯੋਗ ਉਮੀਦਵਾਰਾਂ ਦੀ ਚੋਣ ਅੱਗੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਂਦੀ ਹੈ
ਪੜਾਅ 3:
ਐਂਟਰੈਂਸ ਐਗਜ਼ਾਮ (ਦਾਖਲਾ ਪ੍ਰੀਖਿਆ) ਦਾ ਰਿਜਲਟ ਐਂਟਰੈਂਸ ਐਗਜ਼ਾਮ ਹੋ ਜਾਣ ਦੇ ਕੁਝ ਦਿਨ ਬਾਅਦ ਉਸ ਦਾ ਰਿਜਲਟ ਐਲਾਨਿਆ ਜਾਂਦਾ ਹੈ ਜਿਸ ਦੇ ਲਈ, ਵਿਦਿਆਰਥੀਆਂ ਨੂੰ ਲਗਾਤਾਰ ਯੂਨੀਵਰਸਿਟੀ ਦੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕਰਕੇ ਖੁਦ ਨੂੰ ਅਪਡੇਟ ਰੱਖਣਾ ਚਾਹੀਦਾ ਹੈ
ਪੜਾਅ 4:
ਇੰਟਰਵਿਊ ਐਂਡ ਇੰਨਰੋਲਮੈਂਟ ਐਂਟਰੈਂਸ ਐਗਜ਼ਾਮ (ਦਾਖਲਾ ਪ੍ਰੀਖਿਆ) ’ਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੁਆਰਾ ਇੰਟਰਵਿਊ ’ਚ ਹਾਜ਼ਰ ਹੋਣ ਲਈ ਕਿਹਾ ਜਾਵੇਗਾ- ਜਾਂ ਤਾਂ ਆੱਨਲਾਈਨ (ਸਕਾਈਪ, ਗੂਗਲ ਮੀਟ, ਜੂਮ) ਜਾਂ ਆੱਫਲਾਈਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ’ਚ ਬੁਲਾ ਕੇ ਇਸ ਦੌਰਾਨ ਹੋਰ ਸਾਰੀਆਂ ਐਲਿਜੀਬਿਲੀ ਕਰਾਈਟੇਰੀਆ (ਯੋਗਤਾ ਮਾਪਦੰਡ) ਨੂੰ ਕਰਾਸ ਚੈੱਕ ਕੀਤਾ ਜਾਂਦਾ ਹੈ ਅਤੇ ਜੇਕਰ ਵਿਦਿਆਰਥੀ ਇੰਟਰਵਿਊ ’ਚ ਵਧੀਆ ਪ੍ਰਦਰਸ਼ਨ ਕਰਦੇ ਹਨ, ਤਾਂ ਉਨ੍ਹਾਂ ਨੂੰ ਬੈਂਕਿੰਗ ਐਂਡ ਇਸ਼ੋਰੈਂਸ ’ਚ ਐੱਮਬੀਏ ਦਾ ਅਧਿਐਨ ਕਰਨ ਲਈ ਐਡਮਿਸ਼ਨ ਦਿੱਤੀ ਜਾਂਦੀ ਹੈ
ਸਿਲੇਬਸ:
ਸਮੈਸਟਰ-1:
ਪ੍ਰਬੰਧਨ ਦੇ ਸਿਧਾਂਤ ਅਤੇ ਵਿਹਾਰ, ਸੰਚਾਰ ਪ੍ਰਬੰਧਨ, ਪ੍ਰਬੰਧਕਾਂ ਲਈ ਲੇਖਾਂਕਨ, ਬੈਂਕਿੰਗ ਦੇ ਸਿਧਾਂਤ ਅਤੇ ਵਿਹਾਰ, ਪ੍ਰਬੰਧਕਾਂ ਲਈ ਅਰਥਸ਼ਾਸਤਰ, ਵਿੱਤੀ ਪ੍ਰਬੰਧਨ
ਸਮੈਸਟਰ-2:
ਬੀਮਾ ਪ੍ਰਬੰਧਨ, ਬੀਮਾ ਉਤਪਾਦ, ਮਾਰਕੇਟਿੰਗ ਪ੍ਰਬੰਧਨ, ਮਾਰਕੇਟਿੰਗ ਸੂਚਨਾ ਪ੍ਰਣਾਲੀ, ਬੈਂਕਿੰਗ ਅਤੇ ਬੀਮਾ ਪ੍ਰਬੰਧਨ, ਵਪਾਰੀ ਬੈਂਕਿੰਗ ਅਤੇ ਵਿੱਤੀ ਸੇਵਾਵਾਂ
ਸਮੈਸਟਰ-3:
ਪ੍ਰਬੰਧਨ ਲਈ ਅੰਕੜੇ, ਸੰਗਠਨਾਤਮਕ ਵਿਹਾਰ, ਟੀਮ ਪ੍ਰਬੰਧਨ, ਰਣਨੀਤਕ ਕਰਜ ਪ੍ਰਬੰਧਨ, ਬੈਂਕਿੰਗ ਦਾ ਕਾਨੂੰਨੀ ਪਹਿਲੂ, ਖ਼ਜ਼ਾਨਾ ਅਤੇ ਜ਼ੋਖਮ ਪ੍ਰਬੰਧਨ
ਸਮੈਸਟਰ-4:
ਸੰਸਾਧਨ ਜੁਟਾਉਣਾ ਅਤੇ ਬੈਂਕਿੰਗ ਸੇਵਾਵਾਂ ਦਾ ਮਾਰਕੇਟਿੰਗ
ਕਾਊਂਟਰ ਸੰਚਾਲਨ, ਬੱਚਤ ਬੈਂਕ, ਚਾਲੂ ਖਾਤਾ ਅਤੇ ਡਿਸਪੈਚ
ਖੁਦਰਾ ਬੀਮਾ ਪ੍ਰਬੰਧਨ (ਰਿਹਾਇਸ਼, ਵਾਹਨ, ਖਪਤਕਾਰ ਅਤੇ ਨਿੱਜੀ ਕਰਜ ਆਦਿ) ਜਾਂ ਬੈਂਕਿੰਗ ’ਚ ਉੱਨਤ ਤਕਨੀਕੀ (ਏਟੀਐੱਮ, ਇੰਟਰਨੈੱਟ ਬੈਂਕਿੰਗ ਆਦਿ) ਇੰਫਰਾਸਟਰੱਕਚਰ ਪ੍ਰੋਜੈਕਟ ਫਾਈਨੈਂਸਿੰਗ ਦੇ ਫੰਡਾਮੈਂਟਲ ਕਾਰਪੋਰੇਟ ਬੀਮਾ ਪ੍ਰਬੰਧਨ ਮਿਉਚੁਅਲ ਫੰਡ ਅਤੇ ਪੋਰਟਫੋਲੀਓ ਪ੍ਰਬੰਧਨ
ਟਾੱਪ ਕਾਲਜ:
- ਕੌਮਾਂਤਰੀ ਪ੍ਰਬੰਧਨ ਇੰਸਟੀਚਿਊਟ, ਨਵੀਂ ਦਿੱਲੀ
- ਵਿੱਤੀ ਪ੍ਰਬੰਧਨ ਅਤੇ ਖੋਜ ਸੰਸਥਾਨ, ਚਿਤੂਰ
- ਆਈਸੀਐੱਫਏਆਈ ਬਿਜਨੈੱਸ ਸਕੂਲ, ਹੈਦਰਾਬਾਦ
- ਇੰਟਰਨੈਸ਼ਨਲ ਸਕੂਲ ਆਫ ਬਿਜ਼ਨੈੱਸ ਐਂਡ ਰਿਸਰਚ, ਬੰਗਲੁਰੂ
- ਇੰਸਟੀਚਿਊਟ ਆਫ ਪਬਲਿਕ ਐਂਟਰਪ੍ਰਾਈਜ਼, ਹੈਦਰਾਬਾਦ
- ਪਾਂਡਿਚੇਰੀ ਯੂਨੀਵਰਸਿਟੀ, ਪਾਂਡਿਚੇਰੀ,
- ਜੀਆਈਬੀਐੱਸ ਬਿਜਨੈੱਸ ਸਕੂਲ, ਬੰਗਲੁਰੂ
- ਸ਼੍ਰੀ ਬਾਲਾ ਜੀ ਸੁਸਾਇਟੀ, ਬਾਲਾ ਜੀ ਇੰਸਟੀਚਿਊਟ ਆਫ਼ ਮਾਡਰਨ ਮੈਨੇਜਮੈਂਟ, ਪੂਨੇ
- ਐੱਸਸੀਐੱਮਐੈੱਸ ਕੋਚੀਨ ਸਕੂਲ ਆਫ ਬਿਜ਼ਨੈੱਸ, ਕੋਚੀਨ
- ਏਆਈਐੱਮਐੱਸ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼, ਪੂਨੇ
- ਸ਼ਿਵਾ ਸਿਵਨੀ ਇੰਸਟੀਚਿਊਟ ਆਫ਼ ਮੈਨੇਜਮੈਂਟ, ਸਿਕੰਦਰਾਬਾਦ
- ਬਿਡਲਾ ਤਕਨੀਕੀ ਸੰਸਥਾਨ, ਰਾਂਚੀ
ਜਾੱਬ ਪ੍ਰੋਫਾਈਲ ਅਤੇ ਸੈਲਰੀ:
- ਇਨਵੈਸਟਮੈਂਟ ਬੈਂਕਰ- ਸੈਲਰੀ 9 ਤੋਂ 10 ਲੱਖ ਤੱਕ
- ਇੰਸ਼ੋਰੈਂਸ ਮੈਨੇਜਰ- ਸੈਲਰੀ 7 ਤੋਂ 8 ਲੱਖ ਤੱਕ
- ਕੇ੍ਰਡਿਟ ਐਂਡ ਰਿਸਕ ਮੈਨੇਜਰ- ਸੈਲਰੀ 9 ਤੋਂ 10 ਲੱਖ ਤੱਕ
- ਫਾਈਨੈਂਸ਼ੀਅਲ ਐਡਵਾਇਜ਼ਰ- ਸੈਲਰੀ 4 ਤੋਂ 5 ਲੱਖ ਤੱਕ
- ਲੋਨ ਕਾਊਂਸਲਰ- ਸੈਲਰੀ 2 ਤੋਂ 3 ਲੱਖ ਤੱਕ