Incarnation Day -sachi shiksha punjabi

132ਵੇਂ ਪਾਵਨ ਅਵਤਾਰ ਦਿਵਸ (ਕੱਤਕ ਪੂਰਨਮਾਸ਼ੀ) ਮੌਲਾ ਜਗ ਤਾਰਨ ਆਇਆ

ਸੰਤ-ਮਹਾਂਪੁਰਸ਼ਾਂ, ਰੂਹਾਨੀ ਪੀਰ-ਫਕੀਰਾਂ ਦਾ ਸਾਰਾ ਜੀਵਨ ਪਵਿੱਤਰ ਪ੍ਰੇਰਨਾਵਾਂ ਦਾ ਸਰੋਤ ਹੁੰਦਾ ਹੈ ਖੁਦ ਪਰਮ ਪਿਤਾ ਪਰਮਾਤਮਾ ਦੀ ਇੱਛਾ ਅਨੁਸਾਰ ਅਜਿਹੀਆਂ ਮਹਾਨ ਹਸਤੀਆਂ ਸ੍ਰਿਸ਼ਟੀ ਦੇ ਉੱਧਾਰ ਲਈ ਅਕਸਰ ਧਰਤੀ ’ਤੇ ਅਵਤਾਰ ਧਾਰਨ ਕਰਦੀਆਂ ਰਹਿੰਦੀਆਂ ਹਨ ਸ੍ਰਿਸ਼ਟੀ ਸੱਚੇ ਸੰਤਾਂ, ਪੀਰਾਂ-ਫਕੀਰਾਂ ਤੋਂ ਕਦੇ ਖਾਲੀ ਨਹੀਂ ਰਹਿੰਦੀ ਉਹ ਪਰਉਪਕਾਰੀ ਹਸਤੀਆਂ, ਗੁਰੂ, ਸੰਤ-ਮਹਾਂਪੁਰਸ਼ ਮਾਨਵਤਾ ਅਤੇ ਸ੍ਰਿਸ਼ਟੀ-ਉੱਧਾਰ ਦੇ ਨਾਲ-ਨਾਲ ਸਮਾਜ ਦੇ ਸੁਧਾਰ ਦਾ ਕੰਮ ਅੱਜ ਦੇ ਯੁੱਗ ਵਿੱਚ ਸਮੇਂ ਅਤੇ ਯੁੱਗ ਦੇ ਅਨੁਸਾਰ ਬਰਾਬਰ ਕਰਦੇ ਰਹਿੰਦੇ ਹਨ

ਅਸਲ ’ਚ ਉਨ੍ਹਾਂ ਦਾ ਉਦੇਸ਼ ਹੀ ਹਰ ਤਰ੍ਹਾਂ ਨਾਲ ਜੀਵਾਂ ਦਾ ਉੱਧਾਰ ਅਤੇ ਸ੍ਰਿਸ਼ਟੀ ਤੇ ਮਾਨਵਤਾ ਦੀ ਭਲਾਈ ਕਰਨਾ ਹੀ ਰਹਿੰਦਾ ਹੈ ਪਰਮੇਸ਼ਵਰ ਸਵਰੂਪ ਪੂਜਨੀਕ ਪਰਮ ਸੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਵਤਾਰ ਧਾਰਨ ਕਰਕੇ ਮਾਨਵਤਾ ਅਤੇ ਜੀਵ ਸ੍ਰਿਸ਼ਟੀ ’ਤੇ ਜੋ ਉਪਕਾਰ ਕੀਤੇ ਹਨ, ਉਨ੍ਹਾਂ ਦਾ ਵਰਣਨ ਲਿਖ-ਬੋਲ ਕੇ ਹੋ ਹੀ ਨਹੀਂ ਸਕਦਾ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਮਾਜ ਤੋਂ ਚੋਰੀ-ਚਕਾਰੀਆਂ ਅਤੇ ਨਸ਼ੇ ਆਦਿ ਬੁਰਾਈਆਂ ਨੂੰ ਖ਼ਤਮ ਕਰਕੇ ਹੱਕ-ਹਲਾਲ, ਮਿਹਨਤ ਦੀ ਕਰਕੇ ਖਾਣ ਦਾ ਸੰਦੇਸ਼ ਦਿੱਤਾ ਆਪ ਜੀ ਨੇ ਦੁਨੀਆਂ ਨੂੰ ਰਾਮ-ਨਾਮ ਨਾਲ ਰੂਬਰੂ ਕਰਵਾਇਆ

ਪਵਿੱਤਰ ਜੀਵਨ ਦਰਸ਼ਨ:-

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਵਿਕਰਮੀ ਸੰਵਤ 1948 ਸੰਨ 1891 ਦੀ ਕੱਤਕ ਦੀ ਪੂਰਨਮਾਸ਼ੀ ਨੂੰ ਪਿੰਡ ਕੋਟੜਾ ਤਹਿਸੀਲ ਗੰਧੇਅ ਜ਼ਿਲ੍ਹਾ ਕੋਲਾਇਤ ਬਿਲੋਚਿਸਤਾਨ (ਪਾਕਿਸਤਾਨ) ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਸ੍ਰੀ ਪਿੱਲਾ ਮੱਲ ਜੀ ਸੀ ਉਹ ਆਪਣੀ ਇਮਾਨਦਾਰੀ ਅਤੇ ਸੱਚਾਈ ਕਾਰਨ ਪਿੰਡ ਤੇ ਇਲਾਕੇ ’ਚ ‘ਸ਼ਾਹ ਜੀ’ ਦੇ ਨਾਂਅ ਨਾਲ ਜਾਣੇ ਜਾਂਦੇ ਸਨ ਆਪ ਜੀ ਦੇ ਪੂਜਨੀਕ ਮਾਤਾ ਜੀ ਦਾ ਨਾਂਅ ਮਾਤਾ ਤੁਲਸਾਂ ਬਾਈ ਜੀ ਸੀ ਉਹ ਅਤਿ ਦਿਆਲੂ, ਜ਼ਰੂਰਤਮੰਦਾਂ ਦੇ ਸੱਚੇ ਹਮਦਰਦ ਸਨ ਉਹ ਸਾਧੂ-ਸੰਤਾਂ ਦੀ ਸੇਵਾ ਅਤੇ ਪ੍ਰਭੂ-ਭਗਤੀ ’ਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਸਨ ਪੂਜਨੀਕ ਪਿਤਾ ਜੀ ਦੇ ਘਰ ਚਾਰ ਪੁੱਤਰੀਆਂ ਹੀ ਸਨ ਹਾਲਾਂਕਿ ਘਰ ’ਚ ਕਿਸੇ ਵੀ ਵਸਤੂ ਦੀ ਕੋਈ ਕਮੀ ਨਹੀਂ ਸੀ ਪਰ ਆਪਣਾ ਵਾਰਸ (ਬੇਟਾ) ਪਾਉਣ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਸਤਾਏ ਰੱਖਦੀ ਸੀ

ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਰੱਬ ਦੇ ਇੱਕ ਸੱਚੇ ਫਕੀਰ ਨਾਲ ਹੋਇਆ ਉਨ੍ਹਾਂ ਨੇ ਆਪਣੇ ਨੇਕ ਸੁਭਾਅ ਦੇ ਅਨੁਰੂਪ ਉਸ ਫਕੀਰ ਬਾਬਾ ਦੀ ਸੱਚੇ ਦਿਲੋਂ ਸੇਵਾ ਕੀਤੀ ਉਹ ਫਕੀਰ-ਬਾਬਾ ਉਨ੍ਹਾਂ ਦੀ ਸੇਵਾ-ਭਾਵਨਾ ਅਤੇ ਸੱਚੀ ਤੜਫ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਤੇ ਬਹੁਤ ਹੀ ਖੁਸ਼ ਹੋਇਆ ਪੂਜਨੀਕ ਮਾਤਾ-ਪਿਤਾ ਜੀ ਨੇ ਉਸ ਫਕੀਰ-ਬਾਬਾ ਦੇ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ ਫਕੀਰ-ਬਾਬਾ ਨੇ ਉੁਨ੍ਹਾਂ ਦੀ ਤੜਫ ਨੂੰ ਦੇਖ ਕੇ ਉਨ੍ਹਾਂ ਨੂੰ ਕਿਹਾ ਕਿ ‘ਬੇਟਾ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਤੁਹਾਡੇ ਕੰਮ ਨਹੀਂ ਆਏਗਾ ਉਹ ਜ਼ਿਆਦਾ ਸਮਾਂ ਤੁਹਾਡੇ ਕੋਲ ਨਹੀਂ ਰਹੇਗਾ ਉਹ ਜਗ ਤਾਰਨ, ਜੀਵ-ਸ੍ਰਿਸ਼ਟੀ ਦਾ ਉੱਧਾਰ ਕਰਨ ਆਏਗਾ ਜੇਕਰ ਤੁਹਾਨੂੰ ਇਹ ਮਨਜ਼ੂਰ ਹੈ ਤਾਂ ਦੇਖ ਲਓ’

ਪੂਜਨੀਕ ਮਾਤਾ ਜੀ ਨੇ ਫਕੀਰ-ਬਾਬਾ ਦੇ ਬਚਨਾਂ ਨੂੰ ਸਤਿਬਚਨ ਕਹਿੰਦੇ ਹੋਏ ਕਿਹਾ ਕਿ ਸਾਨੂੰ ‘ਅਜਿਹਾ’ ਵੀ ਮਨਜ਼ੂਰ ਹੈ ਇਸ ਤਰ੍ਹਾਂ ਪਰਮ ਪਿਤਾ ਪਰਮਾਤਮਾ ਨੇ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ ਅਤੇ ਉਸ ਫਕੀਰ-ਬਾਬਾ ਦੀ ਦੁਆ ਨਾਲ ਆਪਣਾ ਅਲੌਕਿਕ ਸਵਰੂਪ ‘ਸ਼ਾਹ ਮਸਤਾਨਾ ਜੀ ਮਹਾਰਾਜ’ ਦੇ ਰੂਪ ’ਚ ਪ੍ਰਗਟ ਕਰਕੇ ਉਨ੍ਹਾਂ ਦੀ ਲੰਬੇ ਸਮੇਂ ਦੀ ਮਨੋਕਾਮਨਾ ਨੂੰ ਪੂਰਾ ਕੀਤਾ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਆਦਰਯੋਗ ਵੱਡੀ ਭੈਣ ਚਤਰੋ ਬਾਈ ਜੀ ਦੇ ਅਨੁਸਾਰ ਕਿ ‘ਅਲੌਕਿਕ’ ਇਸ ਲਈ ਵੀ ਕਿ ਆਪ ਜੀ ਦੇ ਅਵਤਾਰ ਧਾਰਨ ਕਰਨ ’ਤੇ ਸਾਰਾ ਘਰ ‘ਅਲੌਕਿਕ ਪ੍ਰਕਾਸ਼’ ਨਾਲ ਚਮਕ ਉੱਠਿਆ ਸੀ ਅਲੌਕਿਕ ਪ੍ਰਕਾਸ਼ ਦੀਆਂ ਉਹ ਮਨਮੋਹਕ ਕਿਰਨਾਂ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਬਾਲ ਸਵਰੂਪ ਤੋਂ ਨਿਕਲ ਰਹੀਆਂ ਸਨ ਸ਼ਾਹੀ ਪਰਿਵਾਰ ’ਚ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ ਪੂਜਨੀਕ ਪਿਤਾ ਜੀ ਨੇ ਜਿੱਥੇ ਸਾਰੇ ਪਿੰਡ ’ਚ ਮਠਿਆਈਆਂ ਵੰਡੀਆਂ

ਉੱਥੇ ਪੂਜਨੀਕ ਮਾਤਾ ਜੀ ਨੇ ਆਪਣੇ ਲਾਲ (ਪੂਜਨੀਕ ਸਾਈਂ ਜੀ) ਦੇ ਵਜ਼ਨ ਦੇ ਬਰਾਬਰ ਚਾਂਦੀ ਤੋਲ ਕੇ ਗਰੀਬਾਂ ’ਚ ਵੰਡੀ ਅਤੇ ਅੰਨ, ਵਸਤਰ, ਸੋਨਾ ਵੀ ਦਾਨ ਕੀਤਾ ਆਪ ਜੀ ਖੱਤਰੀ ਵੰਸ਼ ਨਾਲ ਸਬੰਧ ਰੱਖਦੇ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸ੍ਰੀ ਖੇਮਾ ਮੱਲ ਜੀ ਰੱਖਿਆ ਸੀ ‘ਸ਼ਾਹ ਮਸਤਾਨਾ ਜੀ’ ਦਾ ਇਹ ਰੂਹਾਨੀ ਖਿਤਾਬ ਆਪ ਜੀ ਨੂੰ ਆਪ ਜੀ ਦੇ ਪੂਜਨੀਕ ਸਤਿਗੁਰੂ, ਮੁਰਸ਼ਿਦੇ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਰੂਪ ’ਚ ਪ੍ਰਦਾਨ ਕੀਤਾ ਹੈ ਪੂਜਨੀਕ ਬਾਬਾ ਸ਼ਾਹ ਸਾਵਣ ਸਿੰਘ ਜੀ ਮਹਾਰਾਜ ਆਪ ਜੀ ਨੂੰ ‘ਮਸਤਾਨਾ ਸ਼ਾਹ ਬਿਲੋਚਿਸਤਾਨੀ ਦੇ ਨਾਂਅ ਨਾਲ ਪੁਕਾਰਿਆ ਕਰਦੇ ਅਤੇ ਇਸ ਤਰ੍ਹਾਂ ਆਪ ਜੀ ਇਸ ਪਵਿੱਤਰ ਨਾਂਅ ਨਾਲ ਪ੍ਰਸਿੱਧ ਹੋਏ

ਨੂਰੀ ਬਚਪਨ ਦੇ ਚੋਜ:

ਆਪ ਜੀ ਹਾਲੇ ਬਹੁਤ ਛੋਟੀ ਉਮਰ ’ਚ ਸਨ ਕਿ ਆਪ ਜੀ ਦੇ ਪੂਜਨੀਕ ਪਿਤਾ ਜੀ ਭਗਵਾਨ ਨੂੰ ਪਿਆਰੇ ਹੋ ਗਏ ਪੂਜਨੀਕ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਪੂਜਨੀਕ ਮਾਤਾ ਜੀ ’ਤੇ ਆਣ ਪਿਆ ਫਿਰ ਵੀ ਪੂਜਨੀਕ ਮਾਤਾ ਜੀ ਨੇ ਆਪਣੀ ਮਿਹਨਤ ਨਾਲ ਜਿੱਥੇ ਐਨੇ ਵੱਡੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ, ਉੱਥੇ ਆਪ ਜੀ ਦੇ ਲਾਲਣ-ਪਾਲਣ ’ਚ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਆਪ ਜੀ ਵੀ ਜਿੱਥੋਂ ਤੱਕ ਸੰਭਵ ਹੋ ਸਕਦਾ ਪੂਜਨੀਕ ਮਾਤਾ ਜੀ ਦਾ ਬਰਾਬਰ ਸਾਥ ਦਿੰਦੇ ਅਤੇ ਆਪ ਜੀ ਆਪਣੀ ਪੂਜਨੀਕ ਮਾਤਾ ਜੀ ਦਾ ਦਿਲ ਆਪਣੇ ਨੰਨ੍ਹੇ-ਨੰਨ੍ਹੇ ਚੋਜ ਦਿਖਾ ਕੇ ਬਹਿਲਾਉਂਦੇ ਰਹਿੰਦੇ

ਮਾਤਾ ਪ੍ਰਤੀ ਨਿਭਾਈ ਜ਼ਿੰਮੇਵਾਰੀ:

ਪੂਜਨੀਕ ਮਾਤਾ ਜੀ ਵਧੀਆ ਖੋਏ ਦੀ ਮਠਿਆਈ ਬਣਾ ਕੇ ਦਿੰਦੇ ਅਤੇ ਆਪ ਜੀ ਬਜ਼ਾਰ ’ਚ ਵੇਚ ਆਇਆ ਕਰਦੇ ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਜਦੋਂ ਆਪ ਜੀ ਮਠਿਆਈ ਦਾ ਥਾਲ ਲੈ ਕੇ ਘਰੋਂ ਨਿਕਲੇ ਤਾਂ ਆਪ ਜੀ ਨੂੰ ਕੋਈ ਮਾਲਕ ਦਾ ਪਿਆਰਾ ਸਾਧੂ ਮਿਲਿਆ ਆਪ ਜੀ ਬਚਪਨ ਤੋਂ ਹੀ ਸਾਧੂ-ਮਹਾਤਮਾਵਾਂ ਦੀ ਸੇਵਾ ਅਤੇ ਸੋਹਬਤ ਕਰਿਆ ਕਰਦੇ ਸਨ ਉਸ ਸਾਧੂ-ਬਾਬਾ ਨਾਲ ਰਾਮ-ਨਾਮ ਦੀ ਚਰਚਾ ਦੌਰਾਨ ਆਪ ਜੀ ਨੇ ਕੁਝ ਮਠਿਆਈ ਸਾਧੂ-ਬਾਬਾ ਨੂੰ ਖਾਣ ਨੂੰ ਦਿੱਤੀ ਸਾਧੂ-ਬਾਬਾ ਨੇ ਹੋਰ ਮਠਿਆਈ ਖਾਣ ਦੀ ਇੱਛਾ ਪ੍ਰਗਟ ਕੀਤੀ ਆਪ ਜੀ ਦਿੰਦੇ ਗਏ ਅਤੇ ਉਹ ਖਾਂਦਾ ਗਿਆ ਇਸ ਤਰ੍ਹਾਂ ਆਪ ਜੀ ਨੇ ਸਾਰੀ ਮਠਿਆਈ ਉਸ ਸਾਧੂ-ਬਾਬਾ ਨੂੰ ਖੁਆ ਦਿੱਤੀ

ਸਾਧੂ-ਬਾਬਾ ਨੇ ਖੁਸ਼ ਹੋ ਕੇ ਕਿਹਾ, ‘ਬੱਚਾ ਤੈਨੂੰ ਬਾਦਸ਼ਾਹੀ ਮਿਲੇਗੀ’ ਆਪ ਜੀ ਨੇ ਕਿਹਾ ਕਿ ‘ਬਾਬਾ, ਤੂੰ ਕੂੜ ਬੋਲਦਾ ਹੈਂ’ ਸਾਧੂ-ਬਾਬਾ ਨੇ ਕਿਹਾ, ‘ਬੱਚਾ! ਮੈਂ ਅੱਲ੍ਹਾ-ਪਾਕ ਦੇ ਹੁਕਮ ਨਾਲ ਬੋਲਦਾ ਹਾਂ ਮੈਂ ਕੂੜ ਨਹੀਂ ਬੋਲਦਾ ਤੈਨੂੰ ਬਾਦਸ਼ਾਹੀ ਮਿਲੇਗੀ, ਦੋਨੋਂ ਜਹਾਨਾਂ ਦੀ ਬਾਦਸ਼ਾਹੀ ਮਿਲੇਗੀ ਉਹ ਫਕੀਰ ਕੌਣ ਸੀ, ਕਿੱਥੋਂ ਆਇਆ ਸੀ ਅਤੇ ਪਲਕ ਝਪਕਦੇ ਕਿੱਧਰ ਚਲਿਆ ਗਿਆ! ਆਪ ਜੀ ਨੇ ਜਦੋਂ ਦੇਖਿਆ ਥਾਲ ਵੀ ਖਾਲੀ ਅਤੇ ਹੱਥ ਵੀ ਖਾਲੀ ਮਾਤਾ ਜੀ ਨੂੰ ਕੀ ਜਵਾਬ ਦੇਵਾਂਗੇ ਆਪ ਜੀ ਨੇ ਦਿਨ-ਭਰ ਇੱਕ ਜ਼ਿੰਮੀਂਦਾਰ ਦੇ ਕੋਲ ਖੇਤ-ਮਜ਼ਦੂਰ ਦੇ ਤੌਰ ’ਤੇ ਮਜ਼ਦੂਰੀ ਕੀਤੀ ਉਹ ਜ਼ਿੰਮੀਂਦਾਰ ਭਾਈ ਕਦੇ ਆਪ ਜੀ ਦੀ ਬਾਲ-ਅਵਸਥਾ ਨੂੰ ਦੇਖਦਾ ਅਤੇ ਕਦੇ ਆਪ ਜੀ ਦੀ ਲਗਨ ਅਤੇ ਕਰਮਠਤਾ ਨੂੰ ਦੇਖਦਾ ਉਹ ਦੇਖ-ਦੇਖ ਕੇ ਹੈਰਾਨ ਅਤੇ ਸੋਚਣ ’ਤੇ ਮਜ਼ਬੂਰ ਹੋ ਗਿਆ ਕਿ ਇਹ ਲੜਕਾ ਆਮ ਬੱਚਿਆਂ ਦੀ ਤਰ੍ਹਾਂ ਨਹੀਂ ਹੈ,

ਇਹ ਕੋਈ ਮਹਾਨ ਹਸਤੀ ਹੈ ਉਹ ਜ਼ਿੰਮੀਂਦਾਰ ਭਾਈ ਆਪ ਜੀ ਨੂੰ ਨਾਲ ਲੈ ਕੇ ਪੂਜਨੀਕ ਮਾਤਾ ਜੀ ਨੂੰ ਮਿਲਿਆ ਅਤੇ ਮਜ਼ਦੂਰੀ ਦੇ ਪੈਸੇ ਦੇ ਕੇ ਕਿਹਾ ਕਿ ਤੁਹਾਡਾ ਪੁੱਤਰ ਕੋਈ ਮਹਾਨ ਹਸਤੀ ਹੈ ਜਦੋਂ ਪੂਜਨੀਕ ਮਾਤਾ ਜੀ ਨੂੰ ਅਸਲੀਅਤ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਆਪ ਜੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਬਹੁਤ ਪਿਆਰ ਤੇ ਦੁਲਾਰ ਦਿੱਤਾ ਅਤੇ ਕਿਹਾ ਕਿ ਕੀ ਜ਼ਰੂਰਤ ਸੀ ਐਨਾ ਸਖ਼ਤ ਕੰਮ ਕਰਨ ਦੀ? ਘਰ ’ਚ ਕੋਈ ਕਿਸੇ ਚੀਜ਼ ਦੀ ਕਮੀ ਥੋੜ੍ਹੇ ਹੀ ਸੀ? ਆਪ ਜੀ ਨੇ ਆਪਣੀ ਪੂਜਨੀਕ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ, ਮੇਰਾ ਵੀ ਕੋਈ ਫਰਜ਼ ਸੀ ਮੈਂ ਆਪਣਾ ਫਰਜ਼ ਵੀ ਨਿਭਾਉਣਾ ਸੀ

ਜਿਵੇਂ-ਜਿਵੇਂ ਆਪ ਜੀ ਵੱਡੇ ਹੁੰਦੇ ਗਏ, ਦੂਜਿਆਂ, ਜ਼ਰੂਰਤਮੰਦਾਂ ਪ੍ਰਤੀ ਹਮਦਰਦੀ ਅਤੇ ਪ੍ਰਭੂ-ਭਗਤੀ ਦਾ ਦਾਇਰਾ ਵੀ ਵਧਦਾ ਗਿਆ ਜਿੱਥੇ ਵੀ ਆਪ ਜੀ ਨੂੰ ਕੋਈ ਦੁਖੀ, ਕੋਈ ਪੀੜਤ ਅਤੇ ਜ਼ਰੂਰਤਮੰਦ ਮਿਲਿਆ, ਆਪ ਜੀ ਆਪਣੇ ਨੇਕ ਸੁਭਾਅ, ਈਸ਼ਵਰੀ ਬਖਸ਼ਿਸ਼ ਦੇ ਅਨੁਸਾਰ ਉਸ ਦੀ ਹਰ ਸੰਭਵ ਮੱਦਦ ਕਰਦੇ ਪ੍ਰਭੂ-ਭਗਤੀ ਪ੍ਰਤੀ ਆਪ ਜੀ ਦੀ ਲਗਨ ਬੇਇੰਤਹਾ ਸੀ

ਸੱਚ ਦਾ ਮਿਲਾਪ:

ਸੱਚ ਦੀ ਤਲਾਸ਼ ਤਾਂ ਆਪ ਜੀ ਦੇ ਅੰਦਰ ਬਚਪਨ ਤੋਂ ਸੀ ਭਗਵਾਨ ਸਤਿਨਾਰਾਇਣ ਜੀ ਦੀ ਪੂਜਾ ਪਰਿਵਾਰ ’ਚ ਸ਼ੁਰੂ ਤੋਂ ਹੀ ਹੁੰਦੀ ਸੀ ਪੂਜਾ ਲਈ ਆਪ ਜੀ ਨੇ ਆਪਣੇ ਈਸ਼ਟ-ਦੇਵ, ਆਪਣੇ ਭਗਵਾਨ ਸਤਿਨਾਰਾਇਣ ਜੀ ਦੀ ਸੋਨੇ ਦੀ ਮੂਰਤੀ ਆਪਣੇ ਛੋਟੇ ਜਿਹੇ ਮੰਦਰ ’ਚ ਸਜਾਈ ਹੋਈ ਸੀ ਆਪ ਜੀ ਆਪਣੇ ਭਗਵਾਨ ਦੀ ਪੂਜਾ ਤੇ ਧਿਆਨ ’ਚ ਘੰਟਿਆਂ ਤੱਕ ਬੈਠੇ ਰਹਿੰਦੇ ਇੱਕ ਵਾਰ ਕੋਈ ਸਾਧੂ-ਮਹਾਂਪੁਰਸ਼ ਆਪ ਜੀ ਕੋਲ ਮੰਦਰ ’ਚ ਆਏ ਉਨ੍ਹਾਂ ਨੇ ਪ੍ਰਭੂ ਦੀ ਭਗਤੀ ਲਈ ਸੱਚ ਦਾ ਰਸਤਾ ਸਮਝਾਇਆ ਕਿ ਜੇਕਰ ਤੁਸੀਂ ਆਪਣੇ ਸਤਿਨਾਰਾਇਣ ਭਗਵਾਨ ਨੂੰ ਮਿਲਣਾ ਅਤੇ ਆਪਣੀ ਮੌਕਸ਼-ਮੁਕਤੀ ਚਾਹੁੰਦੇ ਹੋ ਤਾਂ ਸੱਚੇ ਗੁਰੂ ਦੀ ਤਲਾਸ਼ ਕਰੋ ਭਗਵਦ ਚਰਚਾ ’ਚ ਲੀਨ ਆਪ ਜੀ ਨੂੰ ਮਹਿਮਾਨ ਸਤਿਕਾਰ ਦਾ ਖਿਆਲ ਨਹੀਂ ਆਇਆ ਸੀ ਮਹਿਮਾਨ ਸਤਿਕਾਰ ਦਾ ਖਿਆਲ ਆਉਂਦੇ ਹੀ ਆਪ ਜੀ ਉਸ ਮਹਾਤਮਾ ਲਈ ਘਰੋਂ ਦੁੱਧ-ਪਾਣੀ ਲੈਣ ਲਈ ਗਏ ਪਰ ਜਾਣ ਤੋਂ ਪਹਿਲਾਂ ਮੰਦਰ ਦਾ ਦਰਵਾਜ਼ਾ ਇਹ ਸੋਚ ਕੇ ਬਾਹਰੋਂ ਬੰਦ ਕਰ ਗਏ ਕਿ ਮਹਾਤਮਾ ਭੇਸ ’ਚ ਕੋਈ ਚੋਰ-ਠੱਗ ਹੀ ਨਾ ਹੋਵੇ ਕਿ ਪਿੱਛੋਂ ਸੋਨੇ ਦੀ ਮੂਰਤੀ ਹੀ ਨਾ ਚੁੱਕ ਕੇ ਲੈ ਜਾਵੇ

ਵਾਪਸ ਆਏ, ਦਰਵਾਜ਼ਾ ਵੀ ਖੁਦ ਖੋਲ੍ਹਿਆ ਅੰਦਰ ਦੇਖਿਆ ਤਾਂ ਸਭ ਕੁਝ ਉਸੇ ਜਗ੍ਹਾ ਸਹੀ ਸਲਾਮਤ ਸੀ, ਪਰ ਉਹ ਸਾਧੂ, ਉਹ ਮਹਾਤਮਾ ਉੱਥੇ ਨਹੀਂ ਸਨ ਆਪ ਜੀ ਹੈਰਾਨ ਕਿ ਆਉਣ-ਜਾਣ ਦਾ ਦਰਵਾਜ਼ਾ ਵੀ ਇਹੀ ਇੱਕ ਹੈ ਅਤੇ ਉਹ ਮਹਾਤਮਾ ਗਏ ਤਾਂ ਕਿੱਧਰ ਤੋਂ ਗਏ? ਉਹ ਮਹਾਤਮਾ ਕੌਣ ਸਨ? ਉਸ ਤੋਂ ਬਾਅਦ ਤਾਂ ਸੱਚ ਦੀ ਤਲਾਸ਼ ਆਪ ਜੀ ਦੇ ਅੰਦਰ ਹੋਰ ਪ੍ਰਬਲ ਹੋ ਗਈ ਇਸ ਦੌਰਾਨ ਪੂਜਨੀਕ ਮਾਤਾ ਜੀ ਨੇ ਆਪ ਜੀ ਦਾ ਵਿਆਹ ਵੀ ਕਰ ਦਿੱਤਾ ਅਤੇ ਆਪ ਜੀ ਦੇ ਘਰ ਇੱਕ ਸਪੁੱਤਰ ਨੇ ਵੀ ਜਨਮ ਲਿਆ ਆਪ ਜੀ ਸੱਚੇ ਗੁਰੂ ਦੀ ਤਲਾਸ਼ ’ਚ ਲੱਗ ਗਏ ਆਪ ਜੀ ਵੱਡੇ-ਵੱਡੇ ਤੀਰਥ-ਧਾਮਾਂ ’ਤੇ ਗਏ ਉੱਥੇ ਆਪ ਜੀ ਦਾ ਮਿਲਾਪ ਬਹੁਤ ਹੀ ਪ੍ਰਸਿੱਧ ਤੇ ਪਹੁੰਚੇ ਹੋਏ ਮਹਾਤਮਾਵਾਂ ਅਤੇ ਰਿਸ਼ੀਆਂ-ਮੁਨੀਆਂ ਨਾਲ ਹੋਇਆ ਆਪ ਜੀ ਜਿਸ ਵੀ ਮਹਾਤਮਾ ਨੂੰ ਮਿਲਦੇ,

ਉਨ੍ਹਾਂ ਤੋਂ ਈਸ਼ਵਰ-ਪ੍ਰਾਪਤੀ ਅਤੇ ਮੌਕਸ਼ ਮੁਕਤੀ ਦਾ ਰਸਤਾ ਪੁੱਛਦੇ ਇਸ ਦੌਰਾਨ ਆਪ ਜੀ ਨੂੰ ਰਿੱਧੀ-ਸਿੱਧੀ ’ਚ ਮਸ਼ਹੂਰ ਮਹਾਤਮਾ ਮਿਲੇ ਉਨ੍ਹਾਂ ਕਿਹਾ ਕਿ ਨੋਟਾਂ, ਸੋਨੇ-ਚਾਂਦੀ ਦੀ ਵਰਖਾ ਕਰਵਾ ਸਕਦੇ ਹਾਂ, ਪਾਣੀ ’ਤੇ ਚਲਾ ਸਕਦੇ ਹਾਂ ਪਰ ਆਪ ਜੀ ਨੂੰ ਇਨ੍ਹਾਂ ਚੀਜ਼ਾਂ ਦੀ ਨਹੀਂ, ਪਰਮ ਪਿਤਾ ਪਰਮਾਤਮਾ ਦੀ ਹੀ ਤਲਾਸ਼ ਸੀ ਇਸ ਤਰ੍ਹਾਂ ਘੁੰਮਦੇ-ਘੁੰਮਦੇ ਆਪ ਜੀ ਡੇਰਾ ਬਿਆਸ (ਪੰਜਾਬ) ’ਚ ਪਹੁੰਚ ਗਏ ਆਪ ਜੀ ਜਿਸ ਦੀ ਤਲਾਸ਼ ’ਚ ਨਿਕਲੇ ਸਨ ਆਪ ਜੀ ਨੂੰ ਨਿਸ਼ਾਨਾ ਮਿਲ ਗਿਆ, ਉਦੇਸ਼ ਹੱਲ ਹੋ ਗਿਆ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਪ੍ਰਤੱਖ ਰੂਪ ’ਚ ਪਾ ਕੇ ਆਪ ਜੀ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੇ ਸਨ

ਇਹ ਉਹੀ ਮਹਾਤਮਾ ਮਹਾਂਪੁਰਸ਼ ਸਨ ਜਿਨ੍ਹਾਂ ਨੇ ਪੂਰੇ ਗੁਰੂ ਦੀ ਤਲਾਸ਼ ਕਰਨ ਨੂੰ ਕਿਹਾ ਸੀ ਸੱਚ ਵੀ ਸਾਹਮਣੇ ਸੀ ਅਤੇ ਉਦੇਸ਼ ਵੀ ਮਿਲ ਗਿਆ ਆਪ ਜੀ ਨੇ ਪੂਜਨੀਕ ਹਜ਼ੂਰ ਬਾਬਾ ਜੀ ਦਾ ਸਤਿਸੰਗ ਸੁਣਿਆ, ਨਾਮ-ਗੁਰੂਮੰਤਰ ਪ੍ਰਾਪਤ ਕਰਕੇ ਅਤੇ ਆਪਣਾ ਤਨ-ਮਨ-ਧਨ ਸਭ ਕੁਝ ਭੇਂਟ ਕਰਕੇ ਉੁਨ੍ਹਾਂ ਨੂੰ ਆਪਣਾ ਖੁਦ-ਖੁਦਾ ਦਿਲ ਤੋਂ ਮੰਨ ਲਿਆ ਆਪ ਜੀ ਉਸੇ ਦਿਨ ਤੋਂ ਹੀ ਆਪਣੇ ਮੁਰਸ਼ਿਦੇ-ਕਾਮਿਲ ਪੂਜਨੀਕ ਬਾਬਾ ਜੀ ਦੇ ਹੋ ਕੇ ਰਹਿ ਗਏ ਨਾਮ-ਖ਼ਜ਼ਾਨਾ, ਨਾਮ-ਖੁਮਾਰੀ, ਧੁਰ ਕੀ ਬਾਣੀ ਅਤੇ ਸਭ ਕੁਝ ਆਪ ਜੀ ਨੇ ਆਪਣੇ ਪੂਜਨੀਕ ਸਤਿਗੁਰੂ ਜੀ ਤੋਂ ਹਾਸਲ ਕਰ ਲਿਆ ਸੀ ਪੂਜਨੀਕ ਬਾਬਾ ਜੀ ਨੇ ਨਾਮ-ਸ਼ਬਦ ਦੇ ਨਾਲ-ਨਾਲ ਆਪਣੀਆਂ ਬੇਇੰਤਹਾ ਰੂਹਾਨੀ ਬਖਸ਼ਿਸ਼ਾਂ ਪ੍ਰਦਾਨ ਕਰਦੇ ਹੋਏ ਇਹ ਵੀ ਬਚਨ ਫਰਮਾਇਆ ਕਿ ਆਪ ਨੂੰ ਸਾਰੇ ਕੰਮ ਕਰਨ ਵਾਲਾ ਰਾਮ ਦਿੰਦੇ ਹਾਂ

ਇਲਾਹੀ ਬਖਸ਼ਿਸ਼ਾਂ:

ਆਪ ਜੀ ਆਪਣੇ ਸਤਿਗੁਰ ਮੌਲਾ ਨੂੰ ਨੱਚ-ਨੱਚ ਕੇ ਤੇ ਸੇਵਾ ਤੇ ਸਿਮਰਨ ਨਾਲ ਅਜਿਹਾ ਖੁਸ਼ ਕਰ ਲਿਆ ਕਿ ਮਾਲਕ ਅਤੇ ਸੇਵਕ ‘ਇੱਕ’ ਹੋ ਗਏ ਉਸ ਸਮੇਂ ਦੀ 70 ਹਜ਼ਾਰ ਦੇ ਕਰੀਬ ਸਾਧ-ਸੰਗਤ ’ਚ ਆਪ ਜੀ ਨੇ ਆਪਣੇ ਸਤਿਗੁਰੂ ਮੌਲਾ ਨੂੰ ਰਿਝਾ ਲਿਆ

‘‘ਸ਼ਾਹ ਮਸਤਾਨਾ ਜੀ ਬਿਲੋਚਿਸਤਾਨੀ ਉਨ੍ਹਾਂ ਇੱਕੋ ਨੁਕਤਾ ਫੜਿਆ
ਜਾਨ ਫਿਦਾ ਕਰ ਮੁਰਸ਼ਿਦ ਉੱਤੋ, ਝੱਟ ਮੁਰਸ਼ਿਦ ਨਜ਼ਰੀਂ ਚੜਿ੍ਹਆ
ਲੋਕ-ਲਾਜ ਤੇ ਅਕਲਾਂ ਪਹਿਲੇ ਪੂਰ ਰੁੜ੍ਹਾਈਆਂ ਜਦ ਵੱਖ ਹੋਏ ਪਰਿਵਾਰੋਂ
ਸਾਦਕ ਇਸ਼ਕ ਆ ਬਾਬਾ ਸਾਵਣ ਸ਼ਾਹ ਜੀ ਲੁੱਟੇ, ਨੱਚ-ਨੱਚ ਕੇ ਸੱਤਰ ਹਜ਼ਾਰੋਂ

(ਸੱਚਖੰਡ ਦਾ ਸੰਦੇਸ਼-2)

ਆਪ ਜੀ ਦੇ ਸੱਚੇ ਇਸ਼ਕ ਅਤੇ ਖੁਦਾ ਦੀ ਸੱਚੀ ਮਸਤੀ ਤੋਂ ਪੂਜਨੀਕ ਹਜ਼ੂਰ ਬਾਬਾ ਜੀ ਬਹੁਤ ਖੁਸ਼ ਹੁੰਦੇ ਅਤੇ ਆਪ ਜੀ ’ਤੇ ਆਪਣੇ ਇਲਾਹੀ ਬਚਨਾਂ ਦੀਆਂ ਬੌਛਾਰਾਂ ਕਰ ਦਿੰਦੇ

ਇੱਕ ਵਾਰ ਦਾ ਅਜਿਹਾ ਹੀ ਮਨਮੋਹਕ ਦ੍ਰਿਸ਼ ਵਰਣਨਯੋਗ ਹੈ:-

ਸਤਿਸੰਗ ਲੱਗਿਆ ਹੋਇਆ ਸੀ ਸਾਧ-ਸੰਗਤ ਵੀ ਸਜੀ ਹੋਈ ਸੀ ਪੂਜਨੀਕ ਹਜ਼ੂਰ ਬਾਬਾ ਜੀ ਸਤਿਸੰਗ ਸਟੇਜ ’ਤੇ ਬਿਰਾਜਮਾਨ ਸਨ ਆਪ ਜੀ ਆਪਣੇ ਖੁਦ-ਖੁਦਾ ਦੀ ਪਵਿੱਤਰ ਹਜ਼ੂਰੀ ’ਚ ਖੁਦਾ ਦੇ ਇਲਾਹੀ ਪ੍ਰੇਮ ਦੀ ਮਸਤੀ ’ਚ ਕਮਰ ਅਤੇ ਪੈਰਾਂ ’ਚ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਨੱਚ ਰਹੇ ਸਨ ਪੂਜਨੀਕ ਬਾਬਾ ਜੀ ਆਪ ਜੀ ਦੀ ਇਸ ਪ੍ਰੇਮ-ਮਸਤੀ ’ਤੇ ਖੁਸ਼ ਹੋ ਕੇ ਆਪ ਜੀ ਨੂੰ ਮਸਤਾਨਾ ਸ਼ਾਹ ਬਿਲੋਚਿਸਤਾਨੀ ਕਿਹਾ ਕਰਦੇ ਸਨ ਪੂਜਨੀਕ ਹਜ਼ੂਰ ਬਾਬਾ ਜੀ ਨੇੇ ਆਪ ਜੀ ’ਤੇ ਖੁਸ਼ ਹੋ ਕੇ ਇਲਾਹੀ ਬਖਸ਼ਿਸ਼ਾਂ ਦੀਆਂ ਬਰਾਬਰ ਬੌਛਾਰਾਂ ਕਰਦੇ ਹੋਏ ਬਚਨ ਫਰਮਾਏ, ‘ਜਾ ਮਸਤਾਨਾ ਸ਼ਾਹ, ਅਸੀਂ ਤੈਨੂੰ ਅਖੁੱਟ ਭੰਡਾਰ ਦਿੱਤਾ ਜਾ ਮਸਤਾਨਾ ਸ਼ਾਹ, ਅਸੀਂ ਤੈਨੂੰ ਸਭ ਦਾਤਾਂ ਦੀ ਕੁੰਜੀ ਦਿੱਤੀ

ਜਿਸ ਨੂੰ ਮਰਜ਼ੀ ਦੇ, ਸੋਨਾ, ਚਾਂਦੀ, ਪੈਸਾ, ਪੁੱਤਰ, ਧੀ ਦੇ, ਭਾਵੇਂ ਜੋ ਮਰਜ਼ੀ ਕਰ ਜਾ ਮਸਤਾਨਾ, ਅਸੀਂ ਤੈਨੂੰ ਪੀਰ ਬਣਾਇਆ ਅਤੇ ਆਪਣਾ ਸਵਰੂਪ ਵੀ ਦਿੱਤਾ ਜਾ ਮਸਤਾਨਾ ਸ਼ਾਹ, ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਸਰਸਾ ਜਾ ਅਤੇ ਕੁਟੀਆ (ਡੇਰਾ) ਬਣਾ ਅਤੇ ਸੱਚੇ ਨਾਮ ਦਾ ਪ੍ਰਚਾਰ ਕਰ’ ਸਗੋਂ ਇਸ ਤਰ੍ਹਾਂ ਇਲਾਹੀ ਬਖਸ਼ਿਸ਼ਾਂ ਕਰਦੇ ਹੋਏ ਪੂਜਨੀਕ ਬਾਬਾ ਜੀ ਸਟੇਜ ਤੋਂ ਉੱਤਰ ਕੇ ਆਪ ਜੀ ਦੇ ਪਿੱਛੇ-ਪਿੱਛੇ ਇਸ ਤਰ੍ਹਾਂ ਫਿਰ ਰਹੇ ਸਨ ਜਿਵੇਂ ਗਾਂ ਆਪਣੇ ਵੱਛੇ ਦੇ ਪਿੱਛੇ-ਪਿੱਛੇ ਉਸ ਦੇ ਮੋਹ ’ਚ ਫਿਰਦੀ ਹੈ ਜੋ ਹੋਰ ਵੀ ਮੰਗੇਗਾ ਸਭ ਦੇਵਾਂਗੇ ਅਜਿਹੇ ਸਤਿਗੁਰੂ ਜੀ ਦੇ ਪਰਉਪਕਾਰੀ ਬਚਨਾਂ ਰਾਹੀਂ ਜਿੱਥੇ ਆਪ ਜੀ ਨੇ ਆਪਣੇ ਮੱਖਣ-ਮਲਾਈ ਦਾਤਾ ਰਹਿਬਰ ਤੋਂ ਸਾਧ-ਸੰਗਤ ਲਈ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਮਨਜ਼ੂਰ ਕਰਵਾਇਆ ਅਤੇ ਉੱਥੇ ਹੋਰ ਵੀ ਅਨੇਕਾਂ ਬਖਸ਼ਿਸ਼ਾਂ ਆਪਣੇ ਮੁਰਸ਼ਿਦੇ-ਕਾਮਿਲ ਤੋਂ ਹਾਸਲ ਕੀਤੀਆਂ

ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ:

ਕੁੱਲ ਆਲਮ ਯਹਾਂ ਝੁਕੇਗਾ: ਆਪ ਜੀ ਆਪਣੇ ਸਤਿਗੁਰੂ ਮੁਰਸ਼ਿਦੇ-ਕਾਮਿਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦਾ ਇਲਾਹੀ ਹੁਕਮ ਪਾ ਕੇ ਸਰਸਾ ’ਚ ਪਧਾਰੇ ਅਤੇ ਉਨ੍ਹਾਂ ਦੇ ਹੁਕਮ ਅਨੁਸਾਰ 29 ਅਪਰੈਲ 1948 ਨੂੰ ਇੱਕ ਛੋਟੀ ਜਿਹੀ ਕੁਟੀਆ ਦੇ ਰੂਪ ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ

ਉਨ੍ਹੀਂ ਦਿਨੀਂ ਪੀਣ ਵਾਲਾ ਪਾਣੀ ਬਹੁਤ ਦੂਰ ਤੋਂ ਲਿਆਉਣਾ ਪੈਂਦਾ ਸੀ ਆਪ ਜੀ ਗਰਮੀ ਦੇ ਦਿਨਾਂ ’ਚ ਪਾਣੀ ਦੇ ਘੜੇ ਭਰਵਾ ਕੇ ਆਸ਼ਰਮ ਤੋਂ ਬਾਹਰ ਗੇਟ ’ਤੇ ਛਾਵੇਂ ਰਾਹਗੀਰਾਂ ਲਈ ਰਖਵਾ ਦਿਆ ਕਰਦੇ ਪਰ ਕਈ ਵਾਰ ਲੋਕ ਉਥੋਂ ਘੜੇ ਹੀ ਚੋਰੀ ਕਰ ਕੇ ਲੈ ਜਾਂਦੇ ਇੱਕ ਵਾਰ ਫਿਰ ਅਜਿਹਾ ਹੋਇਆ ਤਾਂ ਗੁਆਂਢ ’ਚ ਜ਼ਮੀਨ ਦੇ ਮਾਲਕ ਸ੍ਰੀ ਬੂਟਾ ਰਾਮ ਜੀ ਨੇ ਆਪ ਜੀ ਨੂੰ ਕਿਹਾ ਕਿ ਸਾਈਂ ਜੀ, ਕਿਤੇ ਹੋਰ ਚੱਲੋ, ਡੇਰਾ ਕਿਤੇ ਹੋਰ ਬਣਾਓ ਇੱਥੇ ਰਹਿਣਾ ਠੀਕ ਨਹੀਂ ਹੈ ਇੱਥੇ ਤਾਂ ਚੋਰ ਪਾਣੀ ਦੇ ਘੜੇ ਵੀ ਚੋਰੀ ਕਰਕੇ ਲੈ ਜਾਂਦੇ ਹਨ

ਉਸ ਭਾਈ ਦੀ ਇਹ ਗੱਲ ਸੁਣ ਕੇ ਆਪ ਜੀ ਹੱਸੇ ਅਤੇ ਬਚਨ ਫਰਮਾਇਆ, ‘ਪੁੱਟਰ, ਪਾਣੀ ਕਿਸ ਲੀਏ ਰੱਖਾ ਥਾ? ਯਹ ਉਨਕੀ ਇੱਛਾ ਹੈ ਕਿ ਪਾਣੀ ਯਹਾਂ ਪੀਏ ਯਾ ਘੜੇ ਘਰ ਲੇ ਜਾਕਰ ਪੀਏਂ ਪੁੱਟਰ, ਆਜ ਕੀ ਬਾਤ ਯਾਦ ਰੱਖਣਾ, ਗਾਂਠ ਬਾਂਧ ਲੇ ਸੱਚਾ ਸੌਦਾ ਮੇਂ ਕੋਈ ਭੀ ਚੀਜ਼ ਖੁਟਨੇ ਵਾਲੀ ਨਹੀਂ ਹੈ ਤੂੰ ਬੋਲਤਾ ਹੈ ਕਿ ਇਸ ਜਗ੍ਹਾ ਕੋ ਛੋੜ ਕਰ ਚਲੇ ਜਾਏਂ! ਡੇਰਾ ਕਹੀਂ ਔਰ ਬਣਾਏਂ! ਯਾਦ ਰੱਖਣਾ, ਇਸ ਧਰਤੀ ਪਰ ਲਹਿੰਦਾ ਝੁਕੇਗਾ, ਚੜ੍ਹਦਾ ਝੁਕੇਗਾ, ਝੁਕੇਗੀ ਦੁਨੀਆਂ ਸਾਰੀ ਕੁੱਲ ਆਲਮ ਇੱਥੇ ਝੁਕੇਗਾ ਮੌਕੇ ਪਰ ਫਕੀਰ ਕੀ ਕਦਰ ਨਹੀਂ ਹੋਤੀ ਅਭੀ ਤੋ ਡੇਰਾ ਸੱਚਾ ਸੌਦਾ ਕੀ ਦੁਕਾਨ ਬਣੀ ਹੈ, ਫਿਰ ਇਸਮੇਂ ਰਾਮ-ਨਾਮ ਕਾ ਸੌਦਾ ਡਲੇਗਾ, ਫਿਰ ਦੁਕਾਨ ਚਲੇਗੀ, ਫਿਰ ਦੁਨੀਆਂ ਕੋ ਪਤਾ ਚਲੇਗਾ ਅਭੀ ਤੋ ਜੈਸੇ ਰਿਮਝਿਮ-ਰਿਮਝਿਮ ਬੂੰਦਾ-ਬਾਂਦੀ ਹੋਤੀ ਹੈ ਜਬ ਮੂਸਲਾਧਾਰ ਬਰਸਾਤ ਹੋਗੀ ਫਿਰ ਪਤਾ ਚਲੇਗਾ’

12 ਸਾਲ ਵਰਸਾਈ ਰਹਿਮਤ:

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਮੁਰਸ਼ਿਦੇ-ਕਾਮਿਲ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ 1948 ਤੋਂ ਡੇਰਾ ਸੱਚਾ ਸੌਦਾ ਰੂਪੀ ਬਾਗ ਲਗਾ ਕੇ ਜੀਵਾਂ ਨੂੰ ਨਾਮ-ਸ਼ਬਦ ਰਾਹੀਂ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਬੁਰਾਈਆਂ ਅਤੇ ਨਸ਼ੇ ਛੁਡਵਾਉਣ ਦਾ ਪੁੰਨ ਦਾ ਕੰਮ ਸ਼ੁਰੂ ਕੀਤਾ ਆਪ ਜੀ ਨੇ 1960 ਤੱਕ ਬਾਰਾਂ ਸਾਲਾਂ ’ਚ ਨੋਟ, ਸੋਨਾ, ਚਾਂਦੀ, ਕੱਪੜੇ, ਕੰਬਲ ਵੰਡ-ਵੰਡ ਕੇ ਅਤੇ ਆਪਣੇ ਕਈ ਰੂਹਾਨੀ ਖੇਡ ਰਚ ਕੇ ਹਜ਼ਾਰਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਆਪ ਜੀ ਨੇ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ ਆਦਿ ਸੂਬਿਆਂ ਦੇ ਅਨੇਕਾਂ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਦਿਨ-ਰਾਤ ਸੈਂਕੜੇ ਸਤਿਸੰਗ ਲਗਾ ਕੇ ਲੋਕਾਂ ਨੂੰ ਰਾਮ-ਨਾਮ ਦੀ ਭਗਤੀ ਨਾਲ ਰੂਬਰੂ ਕਰਾਇਆ ਆਪ ਜੀ ਨੇ ਡੇਰਾ ਸੱਚਾ ਸੌਦਾ ਦੇ ਨਾਂਅ ਨਾਲ ਦਰਜ਼ਨਾਂ ਡੇਰੇ ਸਥਾਪਿਤ ਕਰਕੇ ਉਨ੍ਹਾਂ ਇਲਾਕਿਆਂ ਦੇ ਸਥਾਨਕ ਲੋਕਾਂ ਦੇ ਮਨਾਂ ’ਚ ਪਰਮ ਪਿਤਾ ਪਰਮਾਤਮਾ ਦੀ ਸੱਚੀ ਭਗਤੀ ਦੀ ਭਾਵਨਾ ਨੂੰ ਜਗਾਇਆ

ਆਪ ਜੀ ਆਪਣੇ ਸਤਿਗੁਰੂ ਮੁਰਸ਼ਿਦੇ-ਕਾਮਿਲ ਦੇ ਬਚਨ ਅਨੁਸਾਰ ਬੇਧੜਕ ਰੂਹਾਨੀ ਸਤਿਸੰਗ ਕਰਦੇ ਕਿ ਸੁਣਨ ਵਾਲਿਆਂ ’ਤੇ ਜ਼ਬਰਦਸਤ ਪ੍ਰਭਾਵ ਪੈਂਦਾ ਲੋਕ ਇਹ ਸੋਚਣ ’ਤੇ ਮਜ਼ਬੂਰ ਹੋ ਜਾਂਦੇ ਕਿ ਰਾਮ-ਨਾਮ ਦੇ ਬਿਨਾਂ ਅਸੀਂ ਐਨੀ ਉਮਰ ਕਿਉਂ ਫ਼ਜ਼ੂਲ ਗੁਆ ਦਿੱਤੀ ਹਜ਼ਾਰਾਂ ਲੋਕਾਂ ਨੇ ਆਪਣੀਆਂ ਬੁਰਾਈਆਂ ਤੋਂ ਤੌਬਾ ਕਰਕੇ ਆਪ ਜੀ ਰਾਹੀਂ ਡੇਰਾ ਸੱਚਾ ਸੌਦਾ (ਰਾਮ-ਨਾਮ) ਨਾਲ ਜੁੜੇ ਅਤੇ ਆਪਣੀ ਜੀਵ-ਆਤਮਾ ਦਾ ਉੱਧਾਰ ਕੀਤਾ ਆਪ ਜੀ ਦੀਆਂ ਅਦਭੁੱਤ ਰੂਹਾਨੀ ਖੇਡਾਂ ਨੂੰ ਦੇਖ ਕੇ ਵੱਡੇ-ਵੱਡੇ ਹੰਕਾਰੀਆਂ ਦਾ ਹੰਕਾਰ ਟੁੱਟ ਜਾਂਦਾ ਅਤੇ ਉਹ ਲੋਕ ਵੀ ਨਤਮਸਤਕ ਹੁੰਦੇ ਦੇਖੇ ਜਾਂਦੇ ਸਿਰਫ ਇਹੀ ਨਹੀਂ, ਜੁਆਰੀਏ, ਸੱਟਾਬਾਜ਼, ਚੋਰ-ਚਕਾਰ ਅਤੇ ਬੁਰਾਈਆਂ ਦੇ ਕਾਰਨ ਸਮਾਜ ’ਚ ਬੁਰੀ ਤਰ੍ਹਾਂ ਬਦਨਾਮ ਲੋਕ ਵੀ ਆਪਣੀਆਂ ਬੁਰੀਆਂ ਆਦਤਾਂ ਨੂੰ ਹਮੇਸ਼ਾ ਲਈ ਛੱਡ ਕੇ ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਬਣ ਗਏ

ਇਸ ਤਰ੍ਹਾਂ ਆਪ ਜੀ ਦੇ ਰਹਿਮੋ-ਕਰਮ ਨਾਲ ਸੱਚਾ ਸੌਦਾ ਦਾ ਦਿਨੋਂ-ਦਿਨ ਵਿਸਥਾਰ ਹੁੰਦਾ ਗਿਆ ਗਧਿਆਂ, ਬਲਦਾਂ ਨੂੰ ਬੂੰਦੀ ਖੁਆਉਣਾ, ਕੁੱਤਿਆਂ, ਬੱਕਰੀਆਂ ਦੇ ਗਲੇ ’ਚ ਨੋਟਾਂ ਦੇ ਹਾਰ ਬੰਨ੍ਹ ਕੇ ਭਜਾ ਦੇਣਾ ਅਤੇ ਲੋਕ ਨੋਟ ਬਟੋਰਣ ਲਈ ਟੁੱਟ ਪੈਂਦੇ ਅਤੇ ਇਹ ਦੇਖ ਕੇ ਆਪ ਜੀ ਹੱਸਦੇ ਕਿ ‘ਸਭ ਮਾਇਆ ਕੇ ਯਾਰ ਹੈਂ, ਮਸਤਾਨਾ ਗਰੀਬ ਕਾ ਯਾਰ ਤੋ ਕੋਈ-ਕੋਈ ਹੈ’ ਡੇਰਾ ਸੱਚਾ ਸੌਦਾ ਦਰਬਾਰ ’ਚ ਆਲੀਸ਼ਾਨ ਨਵੇਂ-ਨਵੇਂ ਮਕਾਨ ਬਣਵਾਉਣਾ ਅਤੇ ਉਨ੍ਹਾਂ ਨੂੰ ਗਿਰਵਾ ਦੇਣਾ, ਫਿਰ ਬਣਵਾ ਦੇਣਾ ਆਦਿ ਅਜਿਹੇ ਕਿੰਨੇ ਹੀ ਆਪ ਜੀ ਦੇ ਅਨੋਖੇ ਕਰਿਸ਼ਮਾਈ ਰੂਹਾਨੀ ਖੇਡ ਦੇਖ ਕੇ ਲੋਕ ਦੂਰ-ਦੂਰ ਤੋਂ ਸੱਚਾ ਸੌਦਾ ’ਚ ਖਿੱਚੇ ਚਲੇ ਆਉਂਦੇ ਇਸ ਤਰ੍ਹਾਂ ਸੱਚਾ ਸੌਦਾ ਰੂਪੀ ਰੂਹਾਨੀ ਬਾਗ ਦਿਨੋਂ-ਦਿਨ ਮਹਿਕਣ ਲੱਗਿਆ

ਦਿਨ ਦੁੱਗਣੀ ਰਾਤ ਚੌਗੁਣੀ ਡੇਰਾ ਸੱਚਾ ਸੌਦਾ ਤਰੱਕੀ ਵੱਲ:

ਆਪ ਜੀ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ ਗੁਰਗੱਦੀ ਬਖਸ਼ਿਸ਼ ਕਰਦੇ ਹੋਏ ਆਪ ਜੀ ਨੇ ਸਾਧ-ਸੰਗਤ ’ਚ ਪੂਜਨੀਕ ਪਰਮ ਪਿਤਾ ਜੀ ਦੇ ਬਾਰੇ ਬਚਨ ਕੀਤੇ, ‘ਭਾਈ, ਯੇ ਵੋਹੀ ਸਤਿਨਾਮ ਹੈ ਜਿਸਕੋ ਦੁਨੀਆਂ ਜਪਤੀ-ਜਪਤੀ ਮਰ ਗਈ, ਪਰ ਵੋ ਨਹੀਂ ਮਿਲਾ ਅਸੀਂ ਆਪਣੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਦਾਤਾ ਸਾਵਣ ਸ਼ਾਹ ਜੀ ਕੇ ਹੁਕਮ ਸੇ ਇਨਹੇਂ ਅਰਸ਼ੋਂ ਸੇ ਲਾਕਰ ਤੁਮਹਾਰੇ ਸਾਮ੍ਹਣੇ ਬਿਠਾ ਦੀਆ ਹੈ ਜੋ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰ ਲੇਗਾ, ਵਹ ਭੀ ਨਰਕੋਂ ਮੇਂ ਨਹੀਂ ਜਾਏਗਾ’

ਆਪ ਜੀ ਨੇ ਇਹ ਵੀ ਬਚਨ ਕੀਤੇ ਕਿ ‘ਸੱਤ ਸਾਲ ਬਾਅਦ ਅਸੀਂ ਫਿਰ ਆਵਾਂਗੇ’ (ਵਰਣਨਯੋਗ ਹੈ ਕਿ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 18 ਅਪਰੈਲ 1960 ਨੂੰ ਆਪਣਾ ਨੂਰੀ ਚੋਲ਼ਾ ਬਦਲ ਲਿਆ ਸੀ ਤਾਂ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ਠੀਕ ਸੱਤ ਸਾਲ ਤੋਂ ਬਾਅਦ ਭਾਵ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਨੂੰ 23 ਸਤੰਬਰ 1990 ਨੂੰ ਆਪਣੇ ਪਵਿੱਤਰ ਕਰ ਕਮਲਾਂ ਨਾਲ ਡੇਰਾ ਸੱਚਾ ਸੌਦਾ ’ਚ ਬਤੌਰ ਆਪਣਾ ਉੱਤਰ-ਅਧਿਕਾਰੀ ਬਣਾ ਕੇ ਗੱਦੀਨਸ਼ੀਨ ਕੀਤਾ)

ਇਲਾਹੀ ਮੌਜ-ਦੁਨੀਆਂ ਦੇ ਕੋਨੇ-ਕੋਨੇ ’ਚ ਰਾਮ-ਨਾਮ:

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੱਚਾ ਸੌਦਾ ਦੇ ਬਾਰੇ ਇਹ ਵੀ ਬਚਨ ਫਰਮਾਏ ਕਿ ‘ਸੱਚਾ ਸੌਦਾ ਕਈ ਗੁਣਾ ਬੜ੍ਹੇਗਾ, ਦੁਨੀਆਂ ਕੇ ਕੋਨੇ-ਕੋਨੇ ਮੇਂ ਰਾਮ-ਨਾਮ ਗੂੰਜੇਗਾ ਅਸੀਂ ਮਕਾਨ ਬਣਵਾਏ ਔਰ ਗਿਰਵਾਏ, ਤੀਸਰੀ ਬਾਡੀ ਮੇਂ ਐਸਾ ਬੱਬਰ ਸ਼ੇਰ ਆਏਗਾ, ਵੋਹ ਚਾਹੇ ਤੋ ਬਣੇ-ਬਣਾਏ ਮਕਾਨ ਆਸਮਾਨ ਸੇ ਧਰਤੀ ਪਰ ਉਤਾਰ ਸਕੇਂਗੇ ਅਸੀਂ ਨੋਟ, ਸੋਨਾ-ਚਾਂਦੀ ਬਾਂਟਾ, ਤੀਸਰੀ ਬਾਡੀ ਚਾਹੇ ਤੋ ਹੀਰੇ-ਜਵਾਹਰਾਤ ਭੀ ਬਾਂਟ ਸਕੇਂਗੇ ਸਤਿਗੁਰੂ ਜੀ ਕੀ ਦਇਆ-ਮੇਹਰ, ਰਹਿਮਤ ਸੇ ਕਭੀ ਕੋਈ ਕਮੀ ਨਹੀਂ ਰਹੇਗੀ ਇਤਨੀ ਜ਼ਿਆਦਾ ਸੰਗਤ ਹੋਗੀ ਕਿ ਸਰਸਾ-ਨੇਜੀਆ ਏਕ ਹੋ ਜਾਏਗਾ ਤਿਲ ਰੱਖਣੇ ਕੀ ਜਗ੍ਹਾ ਨਹੀਂ ਹੋਗੀ

ਊਪਰ ਸੇ ਥਾਲੀ ਫੈਕੇਂ ਤੋ ਨੀਚੇ ਨਾ ਗਿਰੇ, ਲੋਗੋਂ ਕੇ ਸਿਰੋਂ ਪਰ ਹੀ ਰਹਿ ਜਾਏਗੀ ਹਾਥੀ ਪਰ ਚੜ੍ਹਕਰ ਦਰਸ਼ਨ ਦੇਂਗੇ ਤੋ ਭੀ ਦਰਸ਼ਨ ਮੁਸ਼ਕਿਲ ਸੇ ਹੋ ਪਾਏਂਗੇ’ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਡੇਰਾ ਸੱਚਾ ਸੌਦਾ ਦੀ ਤਰੱਕੀ ਦੇ ਬਾਰੇ ਇਹੀ ਬਚਨ ਫਰਮਾਏ ਕਿ ਦਿਨ ਦੁੱਗਣੀ, ਰਾਤ ਚੌਗੁਣੀ, ਕਈ ਗੁਣਾ ਰਾਮ-ਨਾਮ ਵਾਲੇ ਵਧਣਗੇ ਅਜਿਹਾ ਆਲੀਸ਼ਾਨ ਡੇਰਾ ਬਣੇਗਾ ਕਿ ਸੱਚਖੰਡ ਦਾ ਨਮੂਨਾ ਹੋਵੇਗਾ, ਦੁਨੀਆਂ ਦੇਖੇਗੀ ‘ਹਾਥ ਕੰਗਨ ਕੋ ਆਰਸੀ ਕਿਆ, ਪੜ੍ਹੇ-ਲਿਖੇ ਕੋ ਫਾਰਸੀ ਕਿਆ’ ਇਸ ਬੇਪਰਵਾਹੀ ਬਚਨ ਅਨੁਸਾਰ ਸਾਧ-ਸੰਗਤ ਡੇਰਾ ਸੱਚਾ ਸੌਦਾ ’ਚ ਜਿਉਂ ਦੇ ਤਿਉਂ ਸਤਿਗੁਰੂ ਜੀ ਦੀਆਂ ਰਹਿਮਤਾਂ ਨੂੰ ਪਾ ਰਹੀ ਹੈ

ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ’ਚ ਰਿਕਾਰਡ:

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਮਾਰਗ ਦਰਸ਼ਨ ਅਤੇ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ’ਚ 159 ਮਾਨਵਤਾ ਭਲਾਈ ਦੇ ਕਾਰਜ ਸਾਧ-ਸੰਗਤ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਇਨ੍ਹਾਂ 159 ਮਾਨਵਤਾ ਭਲਾਈ ਦੇ ਕਾਰਜਾਂ ’ਚ ਖੂਨਦਾਨ ਅਤੇ ਪੌਦਾਰੋਪਣ (ਵਾਤਾਵਰਨ ਦੀ ਸੁਰੱਖਿਆ) ਕੰਮਾਂ ’ਚ ਤਿੰਨ-ਤਿੰਨ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ਼ ਹਨ

ਇਹ ਹਨ ਉਹ ਵਿਸ਼ਵ ਰਿਕਾਰਡ ਖੂਨਦਾਨ:

ਖੂਨਦਾਨ 7 ਦਸੰਬਰ 2003 ’ਚ 15,432 ਯੂਨਿਟ ਖੂਨਦਾਨ ਕਰਨ ’ਤੇ, 10 ਅਕਤੂਬਰ 2004 ਨੂੰ 17,921 ਯੂਨਿਟ ਖੂਨਦਾਨ ਕਰਨ ’ਤੇ ਅਤੇ ਤੀਜਾ ਵਿਸ਼ਵ ਰਿਕਾਰਡ 10 ਅਗਸਤ 2010 ਨੂੰ 43,732 ਯੂਨਿਟ ਖੂਨਦਾਨ ਕਰਨ ’ਤੇ ਅਤੇ ਇਹ ਤਿੰਨੇ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤੇ ਦਰਜ਼ ਹਨ ਇਸ ਤੋਂ ਇਲਾਵਾ 12 ਅਪਰੈਲ 2014 ਨੂੰ ਇੱਕ ਹੀ ਦਿਨ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਇੱਕ ਹੀ ਦਿਨ ਤੇ ਇੱਕ ਹੀ ਸਮੇਂ ’ਚ ਅਲੱਗ-ਅਲੱਗ ਥਾਵਾਂ ’ਤੇ ਲਗਾਏ ਗਏ 200 ਖੂਨਦਾਨ ਕੈਂਪਾਂ ਵਿੱਚ 75,711 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਡੇਰਾ ਸੱਚਾ ਸੌਦਾ ਦੇ ਨਾਂਅ ਖੂਨਦਾਨ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਰਿਕਾਰਡ ਬਣਿਆ ਹੈ

ਪੌਦਾਰੋਪਣ

(ਵਾਤਾਵਰਨ ਸੁਰੱਖਿਆ)- 15 ਅਗਸਤ 2009 ’ਚ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਅਤੇ ਇਸੇ ਦਿਨ 8 ਘੰਟੇ (ਪੂਰੇ ਦਿਨ) ’ਚ 68 ਲੱਖ 73 ਹਜ਼ਾਰ 451 ਪੌਦੇ ਲਗਾਉਣੇ) ਭਾਵ ਇੱਕ ਹੀ ਦਿਨ ’ਚ ਦੋ ਵਿਸ਼ਵ ਰਿਕਾਰਡ ਅਤੇ ਇਸੇ ਤਰ੍ਹਾਂ 15 ਅਗਸਤ 2011 ’ਚ 1 ਘੰਟੇ ’ਚ 19 ਲੱਖ 45 ਹਜ਼ਾਰ 435 ਪੌਦੇ ਲਾਉਣ ’ਤੇ ਇਹ ਤਿੰਨੇ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਵਾਤਾਵਰਨ ਦੀ ਸੁਰੱਖਿਆ ਦੇ ਖੇਤਰ ’ਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ਼ ਹਨ ਇਸੇ ਤਰ੍ਹਾਂ 15 ਅਗਸਤ 2012 ਨੂੰ ਸਾਧ-ਸੰਗਤ ਨੇ ਸਿਰਫ਼ ਇੱਕ ਘੰਟੇ ਵਿੱਚ 20 ਲੱਖ 39 ਹਜ਼ਾਰ 747 ਪੌਦੇ ਲਾਏ ਜੋ ਕਿ

ਇੱਕ ਹੋਰ ਵੱਡਾ ਰਿਕਾਰਡ ਬਣਿਆ ਇਸ ਪ੍ਰਕਾਰ ਸਾਧ-ਸੰਗਤ ਵੱਲੋਂ ਅੱਜ ਤੱਕ ਪੰਜ ਕਰੋੜ ਤੋਂ ਜ਼ਿਆਦਾ ਪੌਦੇ ਲਗਾਏ ਜਾ ਚੁੱਕੇ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ (ਕਾਫੀ ਪ੍ਰਤੀਸ਼ਤ) ਪੌਦੇ ਛਾਂਦਾਰ ਤੇ ਫਲਦਾਰ ਦਰਖੱਤ ਬਣ ਚੁੱਕੇ ਹਨ ਦੇਸ਼-ਵਿਦੇਸ਼ ਵਿੱਚ ਸਾਧ-ਸੰਗਤ ਹਰ ਸਾਲ 15 ਅਗਸਤ ਨੂੰ ਪੂਜਨੀਕ ਗੁਰੂ ਜੀ ਦਾ ਪਾਵਨ ਅਵਤਾਰ ਦਿਵਸ ਅਤੇ ਅਜ਼ਾਦੀ ਦਿਵਸ ਜ਼ਿਆਦਾ ਤੋਂ ਜ਼ਿਆਦਾ ਪੌਦਾਰੋਪਣ ਕਰਕੇ ਧਰਤੀ ਨੂੰ ਹਰਿਆਲੀ ਦੀ ਸੌਗਾਤ ਪ੍ਰਦਾਨ ਕਰਕੇ ਮਨਾਉਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਦਰਜ਼ਨਾਂ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ਼ ਹਨ ਅਤੇ ਇਸ ਤਰ੍ਹਾਂ 79 ਤੋਂ ਜ਼ਿਆਦਾ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ਼ ਹਨ

ਇਸ ਤੋਂ ਇਲਾਵਾ ਜ਼ਰੂਰਤਮੰਦਾਂ ਲਈ ਖੂਨਦਾਨ ਕਰਨਾ, ਗਰੀਬ ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਅਨਾਥ ਬੇਸਹਾਰਿਆਂ ਨੂੰ ਸਹਾਰਾ ਦੇਣਾ, ਆਰਥਿਕ ਤੌਰ ’ਤੇ ਕਮਜ਼ੋਰ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ’ਚ ਸਹਿਯੋਗ ਕਰਨਾ ਆਦਿ 159 ਮਾਨਵਤਾ ਭਲਾਈ ਦੇ ਕਾਰਜ ਸਾਧ-ਸੰਗਤ ਤਨ-ਮਨ-ਧਨ ਨਾਲ ਕਰ ਰਹੀ ਹੈ ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਜਿੱਥੇ ਕਿੰਨਰ ਸਮਾਜ ਨੂੰ ਦੇਸ਼ ਦੀ ਸੁਪਰੀਮ ਅਦਾਲਤ ਮਾਣਯੋਗ ਸੁਪਰੀਮ ਕੋਰਟ ਤੋਂ ਥਰਡ ਜੈਂਡਰ ਦਾ ਨਾਂਅ ਦਿਵਾ ਕੇ ਇਸ ਸਮਾਜ ਨੂੰ ਭਾਰਤੀ ਸੰਵਿਧਾਨ ’ਚ ਸਤਿਕਾਰਤ ਖਿਤਾਬ ਅਤੇ ਹੋਰ ਸਾਰੀਆਂ ਸੁਵਿਧਾਵਾਂ ਦਾ ਹੱਕ ਦਿਵਾਇਆ,

ਉੱਥੇ ਹੀ ਕਿਸੇ ਮਜ਼ਬੂਰੀਵੱਸ ਵੇਸਵਾਪੁਣੇ ’ਚ ਫਸੀਆਂ ਅਨੇਕਾਂ ਲੜਕੀਆਂ ਨੂੰ ਉਸ ਬੁਰਾਈ ਦੀ ਦਲਦਲ ’ਚੋਂ ਕੱਢ ਕੇ ਸ਼ੁੱਭਦੇਵੀ ਦਾ ਨਾਂਅ ਦੇ ਕੇ ਉਨ੍ਹਾਂ ਦੀ ਚੰਗੇ ਸੰਪੰਨ ਪਰਿਵਾਰਾਂ ’ਚ ਸ਼ਾਦੀ-ਵਿਆਹ ਕਰਵਾ ਕੇ ਉਨ੍ਹਾਂ ਨੂੰ ਘਰ ਤੇ ਵਰ ਪ੍ਰਦਾਨ ਕਰਾਇਆ ਪੂਜਨੀਕ ਗੁਰੂ ਜੀ ਦੇ ਅਜਿਹੇ ਅਨੇਕਾਂ ਸਮਾਜਿਕ ਕਾਰਜ ਸਮਾਜ ਲਈ ਬਹੁਤ ਵੱਡੀ ਦੇਣ ਹਨ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਇਹ 159 ਮਾਨਵਤਾ ਭਲਾਈ ਦੇ ਕਾਰਜ ਸਾਧ-ਸੰਗਤ ਵਧ-ਚੜ੍ਹ ਕੇ ਕਰ ਰਹੀ ਹੈ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 132ਵੇਂ ਪਾਵਨ ਅਵਤਾਰ ਦਿਵਸ ਦੀ ਕੋਟਿਨ-ਕੋਟਿ ਵਧਾਈ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!