ਮਸਾਲਾ ਵੜਾ
Table of Contents
Masala Vada ਸਮੱਗਰੀ:
- ਛੋਲਿਆਂ ਦੀ ਦਾਲ- 1 ਕੱਪ (200 ਗ੍ਰਾਮ),
- ਹਰੀਆਂ ਮਿਰਚਾਂ-4 ਜਾਂ 5,
- ਅਦਰਕ-1 ਇੰਚ ਦਾ ਟੁਕੜਾ,
- ਪੱਤਾਗੋਭੀ-1ਕੱਪ (ਗੇ੍ਰਟ ਕਰਕੇ),
- ਲੂਣ-1 ਛੋਟਾ ਚਮਚ,
- ਲਾਲ ਮਿਰਚ (ਕੁੱਟੀ)-1 ਛੋਟਾ ਚਮਚ,
- ਧਨੀਆ ਪਾਊਡਰ-1 ਛੋਟਾ ਚਮਚ,
- ਜ਼ੀਰਾ-ਅੱਧਾ ਛੋਟਾ ਚਮਚ,
- ਗਰਮ ਮਸਾਲਾ-ਚੌਥਾਈ ਛੋਟਾ ਚਮਚ,
- ਹਰਾ ਧਨੀਆ-1 ਵੱਡਾ ਚਮਚ,
- ਵੇਸਣ- ਅੱਧਾ ਕੱਪ (100 ਗ੍ਰਾਮ)
Masala Vada ਵਿਧੀ:
ਮਸਾਲਾ ਵੜਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੱਪ ਛੋਲਿਆਂ ਦੀ ਦਾਲ ਨੂੰ 4 ਤੋਂ 5 ਘੰਟੇ ਪਾਣੀ ’ਚ ਭਿਓਂ ਲਓ ਹੁਣ ਮਿਕਸਰ ਜਾਰ ’ਚ 4 ਤੋਂ 5 ਹਰੀਆਂ ਮਿਰਚਾਂ ਅਤੇ 1 ਇੰਚ ਅਦਰਕ ਦਾ ਟੁਕੜਾ ਪਾ ਕੇ ਉਸ ਨੂੰ ਪੀਸ ਲਓ ਧਿਆਨ ਰਹੇ ਕਿ ਦਾਲ ਨੂੰ ਦਰਦਰਾ ਹੀ ਪੀਸਣਾ ਹੈ, ਫਿਰ ਵੜੇ ਕ੍ਰਿਸਪੀ ਬਣਨਗੇ ਦਾਲ ਪੀਸਣ ਸਮੇਂ ਉਸ ’ਚ ਪਾਣੀ ਨਾ ਮਿਲਾਓ
ਮਿਰਚ ਅਤੇ ਅਦਰਕ ਪੀਸਣ ਤੋਂ ਬਾਅਦ ਉਸ ’ਚ ਅੱਧਾ ਕੱਪ ਛੋਲਿਆਂ ਦੀ ਦਾਲ ਪਾ ਕੇ ਦਰਦਰਾ ਪੀਸ ਲਓ (ਦਾਲ ਨੂੰ ਬਿਨਾਂ ਪਾਣੀ ਪਾਏ ਹੀ ਦਰਦਰਾ ਪੀਸਣਾ ਹੈ) ਪੀਸੀ ਹੋਈ ਦਾਲ ਨੂੰ ਕਿਸੇ ਬਾਊਲ ’ਚ ਕੱਢ ਲਓ ਅਤੇ ਉਸ ’ਚ ਬਚੀ ਹੋਈ ਸਾਬਤ ਦਾਲ ਮਿਲਾ ਲਓ ਹੁਣ ਦਾਲ ’ਚ ਗ੍ਰੇਟਿਡ ਪੱਤਾਗੋਭੀ, ਲੂਣ, ਕੁੱਟੀ ਹੋਈ ਲਾਲ ਮਿਰਚ, ਧਨੀਆ ਪਾਊਡਰ, ਜ਼ੀਰਾ, ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ ਹੁਣ ਬਾਇੰਡਿੰਗ ਲਈ ਮਿਸ਼ਰਨ ’ਚ ਇੱਕ ਕੱਪ ਵੇਸਣ ਪਾ ਕੇ ਮਿਲਾ ਲਓ (ਤੁਸੀਂ ਭਾਵੇਂ ਤਾਂ ਵੇਸਣ ਦੀ ਜਗ੍ਹਾ ਸੂਜੀ ਜਾਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ)
ਹੁਣ ਮਿਸ਼ਰਨ ਦੀਆਂ ਛੋਟੀਆਂ-ਛੋਟੀਆਂ ਲੋਈਆਂ ਲੈ ਕੇ ਵੜੇ ਬਣਾ ਲਓ (ਵੜੇ ਬਣਾਉਂਦੇ ਸਮੇਂ ਹੱਥ ’ਚ ਤੇਲ ਲਗਾ ਲਓ, ਇਸ ਨਾਲ ਮਿਸ਼ਰਨ ਹੱਥ ’ਚ ਨਹੀਂ ਚਿਪਕਣਗੇ) ਇਸ ਤਰ੍ਹਾਂ ਸਾਰੇ ਵੜੇ ਬਣਾ ਕੇ ਇੱਕ ਪਾਸੇ ਰੱਖ ਲਓ ਵੜਿਆਂ ਦੇ ਤਲਣ ਲਈ ਇੱਕ ਕੜਾਹੀ ’ਚ ਤੇਲ ਗਰਮ ਕਰ ਲਓ ਅਤੇ ਮੀਡੀਅਮ-ਹਾਈ ਫਲੇਮ ’ਤੇ ਵੜਿਆਂ ਨੂੰ ਗੋਲਡਨ ਬਰਾਊਨ ਅਤੇ ਕ੍ਰਿਸਪ ਹੋਣ ਤੱਕ ਤਲ ਲਓ ਗਰਮਾ-ਗਰਮ ਕ੍ਰਿਸਪੀ ਵੜੇ ਬਣ ਕੇ ਤਿਆਰ ਹਨ ਇਸ ਨੂੰ ਤੁਸੀਂ ਹਰੀ ਚਟਨੀ ਜਾਂ ਟਮੈਟੋ ਸੌਸ ਨਾਲ ਸਰਵ ਕਰ ਸਕਦੇ ਹੋ