ਮਸਾਲਾ ਮੇਥੀ ਮੱਠੀ
Table of Contents
Masala Methi Mati ਸਮੱਗਰੀ:
- 1 ਕੱਪ ਮੈਦਾ,
- 2 ਵੱਡੇ ਚਮਚ ਪਿਘਲਿਆ ਘਿਓ,
- 2 ਵੱਡੇ ਚਮਚ ਤੇਲ,
- ਸਵਾਦ ਅਨੁਸਾਰ ਨਮਕ ਅਤੇ 2 ਵੱਡੇ ਚਮਚ ਸੁੱਕਾ ਮੈਦਾ ਵੱਖਰਾ ਅਤੇ ਤਲਣ ਲਈ ਤੇਲ
ਮਸਾਲੇ ਲਈ:
- 1 ਛੋਟਾ ਚਮਚ ਕਸੂਰੀ ਮੇਥੀ ਪਾਊਡਰ (ਇਸ ਦੀ ਜਗ੍ਹਾ ਤੁਸੀਂ ਪੁਦੀਨੇ ਦੀ ਵੀ ਵਰਤੋਂ ਕਰ ਸਕਦੇ ਹੋ),
- 1 ਛੋਟਾ ਚਮਚ ਅਮਚੂਰ ਪਾਊਡਰ,
- ਅੱਧਾ ਛੋਟਾ ਚਮਚ ਚਾਟ ਮਸਾਲਾ,
- 1/4 ਛੋਟਾ ਚਮਚ ਅਜਵਾਇਨ,
- 1/4 ਛੋਟਾ ਚਮਚ ਜ਼ੀਰਾ,
- ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ ਤੇ ਸਵਾਦ ਅਨੁਸਾਰ ਨਮਕ
Masala Methi Mati ਬਣਾਉਣ ਦੀ ਵਿਧੀ:
ਮੈਦੇ ’ਚ 2 ਵੱਡੇ ਚਮਚ ਤੇਲ ਤੇ ਨਮਕ ਪਾ ਕੇ ਮੱਠੜੀ ਵਾਂਗ ਸਖ਼ਤ ਗੁੰਨ੍ਹ ਲਓ ਗੁੰਨ੍ਹੇ ਮੈਦੇ ਨੂੰ 10-12 ਹਿੱਸਿਆਂ ’ਚ ਵੰਡ ਕੇ ਪਤਲੀਆਂ ਵੱਡੀਆਂ ਪੂਰੀਆਂ ਵਾਂਗ ਵੇਲ ਕੇ ਪਾਸੇ ਰੱਖ ਲਓ ਇੱਕ ਪੂਰੀ ’ਤੇ ਪਿਘਲਿਆ ਘਿਓ ਫੈਲਾ ਕੇ ਮੈਦਾ ਭੁੱਕ ਦਿਓ ਉੱਪਰੋਂ 2 ਵੱਡੇ ਚਮਚ ਮਸਾਲਾ ਮਿਸ਼ਰਨ ਫੈਲਾਓ ਇਸ ਪ੍ਰਕਿਰਿਆ ਨੂੰ ਦੋ
ਵਾਰ ਹੋਰ ਦੁਹਰਾਓ ਜਦੋਂ ਪੂਰੀਆਂ ਇੱਕ ਦੇ ਉੱਪਰ ਇੱਕ ਰੱਖ ਲਓ, ਤਾਂ ਉਸ ਨੂੰ ਰੋਲ ਕਰ ਦਿਓ ਇਸੇ ਤਰ੍ਹਾਂ ਬਾਕੀ ਬਚੇ ਗੁੰਨ੍ਹੇ ਮੈਦੇ ਨਾਲ ਵੀ ਰੋਲ ਬਣਾ ਲਓ ਇਹਨਾਂ ਰੋਲ ਨੂੰ ਤੇਲ ’ਚ ਤਲ ਲਓ, ਇਸ ਤਰ੍ਹਾਂ ਤੁਹਾਡੀਆਂ ਪੂਰੀਆਂ ਤਿਆਰ ਹਨ, ਹੁਣ ਇਹਨਾਂ ਨੂੰ ਪਰੋਸ ਸਕਦੇ ਹੋ