ਘਰ ਦਾ ਬਜ਼ਟ ਸੰਭਾਲੋ ਇੰਜ

ਅੱਜ-ਕੱਲ੍ਹ ਮਹਿੰਗਾਈ ਐਨੀ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਦਾ ਜੀਵਨ ਜਿਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਆਮ ਤਨਖਾਹ ਨਾਲ ਘਰ ਦਾ ਖਰਚ ਚਲਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਰਿਹਾ ਹੈ ਪੈਸਾ ਇੱਕ ਅਜਿਹੀ ਵਸਤੂ ਹੈ ਜਿਸ ਤੋਂ ਬਿਨਾਂ ਦੁਨੀਆਂ ’ਚ ਜੀਆ ਨਹੀਂ ਜਾ ਸਕਦਾ ਪਰ ਇਹ ਪੈਸਾ ਜਿੰਨੀ ਮੁਸ਼ਕਲ ਨਾਲ ਸਾਡੀ ਜੇਬ੍ਹ ’ਚ ਆਉਂਦਾ ਹੈ ਓਨੀ ਹੀ ਅਸਾਨੀ ਨਾਲ ਖਰਚ ਹੋ ਜਾਂਦਾ ਹੈ ਜੇਕਰ ਅਸੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ’ਤੇ ਧਿਆਨ ਦੇਈਏ ਤਾਂ ਅਸੀਂ ਇੱਕ ਚੰਗੀ ਰਕਮ ਜਮ੍ਹਾ ਕਰ ਸਕਦੇ ਹਾਂ, ਜਿਸ ਨਾਲ ਸਾਡਾ ਪੂਰੇ ਮਹੀਨੇ ਦਾ ਬਜਟ ਵੀ ਨਹੀਂ ਵਿਗੜੇਗਾ ਅਤੇ ਮਹੀਨੇ ਦੇ ਆਖਰ ਤੱਕ ਕੁਝ ਪੈਸਾ ਬਚ ਵੀ ਜਾਵੇਗਾ

Also Read: 

ਤਾਂ ਅੱਜ ਅਸੀਂ ਤੁਹਾਨੂੰ ਘਰ ਦੇ ਖਰਚ ’ਚੋਂ ਪੈਸੇ ਬਚਾਉਣ ਦੇ ਪੰਜ ਅਸਾਨ ਤਰੀਕੇ ਦੱਸਾਂਗੇ

ਘਰੇਲੂ ਖਰਚ ਦੀ ਸੂਚੀ ਬਣਾਓ:

ਜੇਕਰ ਅਸੀਂ ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਪਲਾਨ ਕਰਦੇ ਹਾਂ ਤਾਂ ਸਾਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਮਹੀਨੇ ਦੀ ਸ਼ੁਰੂਆਤ ’ਚ ਹੀ ਆਪਣੇ ਘਰੇਲੂ ਖਰਚ ਦਾ ਬਜਟ ਅਤੇ ਸੂਚੀ ਬਣਾ ਲਓ ਤਾਂ ਮਹੀਨੇ ਦੇ ਆਖਰ ਤੱਕ ਤੁਹਾਡਾ ਬਜ਼ਟ ਨਹੀਂ ਵਿਗੜੇਗਾ ਤੁਸੀਂ ਹਮੇਸ਼ਾ ਦੋ ਤਰ੍ਹਾਂ ਦੀ ਸੂਚੀ ਬਣਾਓ ਇਸ ’ਚੋਂ ਇੱਕ ਸੂਚੀ ਉਨ੍ਹਾਂ ਚੀਜ਼ਾਂ ਦੀ ਬਣਾਓ ਜੋ ਕਿ ਜ਼ਰੂਰੀ ਖਰਚ ਹਨ ਜਿਵੇਂ ਕਿ ਪਾਣੀ ਦਾ ਬਿੱਲ, ਰਾਸ਼ਨ ਦਾ ਖਰਚ, ਬੱਚਿਆਂ ਦੇ ਸਕੂਲ ਦੀ ਫੀਸ, ਟਿਊਸ਼ਨ ਫੀਸ, ਪੈਟਰੋਲ ਦਾ ਖਰਚ, ਬਿਜਲੀ ਦਾ ਬਿੱਲ ਆਦਿ ਇਸ ਤੋਂ ਬਾਅਦ ਦੂਜੀ ਸੂਚੀ ਉਨ੍ਹਾਂ ਵਸਤੂਆਂ ਦੀ ਬਣਾਓ ਜੋ ਕਿ ਜ਼ਿਆਦਾ ਜ਼ਰੂਰੀ ਖਰਚ ਨਹੀਂ ਹੈ ਜਿਵੇਂ ਕਿ ਉਹ ਕੰਮ ਜਿਨ੍ਹਾਂ ਦੇ ਬਿਨਾਂ ਕੰਮ ਚੱਲ ਸਕਦਾ ਹੈ ਅਤੇ ਉਹ ਹਰ ਮਹੀਨੇ ਕਰਨਾ ਜ਼ਰੂਰੀ ਨਹੀਂ ਹੁੰਦੇ ਹਨ, ਜਿਵੇਂ ਕਿ ਕੱਪੜੇ ਖਰੀਦਣਾ, ਬਾਹਰ ਖਾਣਾ ਪੀਣਾ, ਮੂਵੀ ਦੇਖਣ ਜਾਣਾ ਆਦਿ

ਡਿਸਕਾਊਂਟ ਦੇ ਲਾਲਚ ’ਚ ਨਾ ਪਓ:

ਪੈਸੇ ਬਚਾਉਣ ਦਾ ਸਭ ਤੋਂ ਅਸਾਨ ਤਰੀਕਾ ਇਹ ਹੈ ਕਿ ਤੁਸੀਂ ਫਾਲਤੂ ਖਰਚ ਕਰਨਾ ਬੰਦ ਕਰ ਦਿਓ ਸਭ ਤੋਂ ਜ਼ਿਆਦਾ ਫਾਲਤੂ ਖਰਚ ਡਿਸਕਾਊਂਟ ਦਾ ਲਾਲਚ ਕਰਵਾਉਂਦਾ ਹੈ ਜਦੋਂ ਵੀ ਅਸੀਂ ਕਿਤੇ ਸ਼ਾੱਪਿੰਗ ਕਰਨ ਜਾਂਦੇ ਹਾਂ ਅਤੇ ਦੇਖਦੇ ਹਾਂ ਕਿ ਕਿਸੇ ਸਮਾਨ ’ਤੇ ਡਿਸਕਾਊਂਟ ਮਿਲ ਰਿਹਾ ਹੈ ਜਾਂ ਬਾਇ ਵਨ ਗੈੱਟ ਵਨ ਫਰੀ ਦਾ ਆਫਰ ਮਿਲ ਰਿਹਾ ਹੈ ਤਾਂ ਅਸੀਂ ਲਾਲਚ ’ਚ ਆ ਕੇ ਉਸ ਸਮਾਨ ਨੂੰ ਤੁਰੰਤ ਖਰੀਦ ਲੈਂਦੇ ਹਾਂ ਫਿਰ ਭਾਵੇਂ ਸਾਨੂੰ ਉਸ ਦੀ ਜ਼ਰੂਰਤ ਹੋਵੇ ਜਾਂ ਨਾ ਹੋਵੇ ਅਜਿਹਾ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਕਿਉਂਕਿ ਇਹ ਨਾ ਸਿਰਫ ਤੁਹਾਡੇ ਪੈਸੇ ਖਰਚ ਕਰਵਾਉਂਦਾ ਹੈ ਸਗੋਂ ਤੁਹਾਨੂੰ ਉਹ ਸਮਾਨ ਖਰੀਦਣ ’ਤੇ ਮਜਬੂਰ ਕਰ ਦਿੰਦਾ ਹੈ ਜਿਸ ਦੀ ਤੁਹਾਨੂੰ ਐਨੀ ਕੋਈ ਜ਼ਰੂਰਤ ਨਹੀਂ ਸੀ

ਬੱਚਿਆਂ ਨੂੰ ਨਾਲ ਲਿਜਾ ਕੇ ਸ਼ਾਪਿੰਗ ਨਾ ਕਰੋ:

ਅੱਜ-ਕੱਲ੍ਹ ਜਿੰਨੀਆਂ ਵੀ ਇਸ਼ਤਿਹਾਰ ਵਾਲੀਆਂ ਕੰਪਨੀਆਂ ਹਨ ਉਨ੍ਹਾਂ ਨੇ ਬੱਚਿਆਂ ਜ਼ਰੀਏ ਆਪਣੇ ਪ੍ਰੋਡਕਟਾਂ ਦੀ ਸੇਲ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਟੀਵੀ ਇਸ਼ਤਿਹਾਰ ਬੱਚਿਆਂ ਨੂੰ ਮਨਮੋਹਕ ਲੱਗਦੇ ਹਨ ਅਤੇ ਉਹ ਆਪਣੇ ਮਾਤਾ-ਪਿਤਾ ਨਾਲ ਉਸ ਸਮਾਨ ਨੂੰ ਖਰੀਦਣ ਦੀ ਜਿਦ ਕਰਨ ਲੱਗਦੇ ਹਨ ਮਾਤਾ-ਪਿਤਾ ਵੀ ਆਪਣੇ ਬੱਚਿਆਂ ਦੀ ਜਿਦ ਨੂੰ ਨਾਕਾਰ ਨਹੀਂ ਪਾਉਂਦੇ ਅਤੇ ਉਨ੍ਹਾਂ ਨੂੰ ਉਹ ਸਮਾਨ ਖਰੀਦਣਾ ਪੈਂਦਾ ਹੈ ਠੀਕ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਬੱਚਿਆਂ ਨਾਲ ਸ਼ਾਪਿੰਗ ਕਰਨ ਜਾਂਦੇ ਹੋ ਤਾਂ ਬੱਚਿਆਂ ਨੂੰ ਨਾਲ ਲੈ ਕੇ ਨਾ ਜਾਓ ਜੇਕਰ ਤੁਸੀਂ ਸਮਾਨ ਆਪਣੇ ਬੱਚਿਆਂ ਲਈ ਖਰੀਦਣ ਜਾ ਰਹੇ ਹੋ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਜਾ ਸਕਦੇ ਹੋ, ਨਹੀਂ ਤਾਂ ਉਨ੍ਹਾਂ ਨੂੰ ਨਾਲ ਲੈ ਜਾਣ ਤੋਂ ਬਚੋ

ਬਾਹਰ ਜਾ ਕੇ ਖਾਣਾ ਬੰਦ ਕਰੋ:

ਇੱਕ ਸਰਵੇ ਦੀ ਮੰਨੀਏ ਤਾਂ ਅੱਜ-ਕੱਲ੍ਹ ਲੋਕ ਸਭ ਤੋਂ ਜ਼ਿਆਦਾ ਖਰਚ ਬਾਹਰ ਦੇ ਖਾਣੇ ’ਤੇ ਕਰਦੇ ਹਨ ਘਰ ’ਚ ਖਾਣਾ ਬਣਾਉਣਾ ਬਹੁਤ ਹੀ ਮੁਸ਼ਕਲ ਅਤੇ ਮਿਹਨਤ ਦਾ ਕੰਮ ਹੁੰਦਾ ਹੈ ਅੱਜ-ਕੱਲ੍ਹ ਲੋਕ ਕਈ ਸਾਇਟਾਂ ਦਾ ਇਸਤੇਮਾਲ ਕਰਕੇ ਖਾਣਾ ਆਰਡਰ ਕਰ ਲੈਂਦੇ ਹਨ ਇਹ ਕੰਮ ਜਿੰਨੀ ਜ਼ਿਆਦਾ ਅਸਾਨੀ ਨਾਲ ਤੁਹਾਨੂੰ ਖਾਣਾ ਦਿਵਾਉਂਦਾ ਹੈ ਓਨੀ ਹੀ ਅਸਾਨੀ ਨਾਲ ਹੀ ਤੁਹਾਡੀ ਜੇਬ੍ਹ ਵੀ ਖਰਚ ਕਰ ਦਿੰਦਾ ਹੈ ਨਾ ਸਿਰਫ ਇਹ ਤੁਹਾਡੇ ਪੈਸੇ ਖਰਚ ਕਰਦਾ ਹੈ ਸਗੋਂ ਤੁਹਾਨੂੰ ਅਣਹੈਲਥੀ ਫੂਡ ਖਾਣੇ ’ਤੇ ਮਜ਼ਬੂਰ ਵੀ ਕਰਦਾ ਹੈ ਇਸ ਲਈ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਜ਼ਿਆਦਾ ਹੋ ਸਕੇ ਘਰ ਦਾ ਖਾਣਾ ਹੀ ਖਾਓ ਅਤੇ ਬਾਹਰ ਦਾ ਖਾਣਾ ਖਾਣ ਤੋਂ ਬਚੋ ਬਾਹਰ ਦਾ ਖਾਣਾ ਉਦੋਂ ਆਰਡਰ ਕਰੋ ਜਦੋਂ ਬਹੁਤ ਜ਼ਿਆਦਾ ਹੀ ਜ਼ਰੂਰੀ ਹੋਵੇ ਨਹੀਂ ਤਾਂ ਖੁਦ ਖਾਣਾ ਬਣਾਓ

ਸਾਇਡ ਇਨਕਮ ਹੋਣ ਦੇ ਫਾਇਦੇ:

ਅੱਜ-ਕੱਲ੍ਹ ਸਿਰਫ ਇੱਕ ਕੰਮ ਕਰਨਾ ਕਾਫੀ ਨਹੀਂ ਹੈ ਜੇਕਰ ਤੁਹਾਨੂੰ ਇੱਕ ਚੰਗੀ ਲਾਈਫ ਸਟਾਇਲ ਚਾਹੀਦੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਇਡ ’ਚ ਵੀ ਕੁਝ ਕੰਮ ਕਰੋ ਹੁਣ ਤਾਂ ਬਹੁਤ ਸਾਰੀਆਂ ਕੰਪਨੀਆਂ ਆਨਲਾਈਨ ਕੰਮ ਕਰਨ ਦਾ ਮੌਕਾ ਦੇ ਰਹੀਆਂ ਹਨ ਤੁਸੀਂ ਭਾਵੇਂ ਤਾਂ ਇੱਕ ਆਨਲਾਈਨ ਬਿਜਨੈੱਸ ਵੀ ਸ਼ੁਰੂ ਕਰ ਸਕਦੇ ਹੋ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜੋ ਕਿ ਘਰ ਬੈਠੇ ਆਨਲਾਈਨ ਵਟਸਐਪ ਜ਼ਰੀਏ ਆਨਲਾਈਨ ਸ਼ਾਪਿੰਗ ਦਾ ਕੰਮ ਕਰ ਰਹੀਆਂ ਹਨ

ਇਸ ਤੋਂ ਇਲਾਵਾ ਤੁਸੀਂ ਭਾਵੇਂ ਤਾਂ ਆਪਣਾ ਖੁਦ ਦਾ ਛੋਟਾ ਜਿਹਾ ਸਟਾਰਟਅੱਪ ਵੀ ਸ਼ੁਰੂ ਕਰ ਸਕਦੇ ਹੋ ਜਿਸ ’ਚ ਤੁਸੀਂ ਕੋਈ ਹੈਂਡ ਮੇਡ ਚੀਜ਼ ਬਣਾ ਕੇ ਭੇੇਜ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਪੰਜ ਅਜਿਹੇ ਤਰੀਕੇ ਦੱਸੇ ਜਿਸ ਨਾਲ ਤੁਸੀਂ ਘਰ ਦੇ ਖਰਚ ਨੂੰ ਘੱਟ ਕਰਕੇ ਸੇਵਿੰਗ ਕਰ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!