ਦਫ਼ਤਰ ’ਚ ਕਿਹੋ-ਜਿਹਾ ਹੋਵੇ ਪੁਰਸ਼ਾਂ ਦਾ ਪਹਿਨਾਵਾ
ਅੱਜ ਦੇ ਦੌਰ ਨੂੰ ਦੇਖਦੇ ਹੋਏ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਆਫਿਸ ’ਚ ਪਹਿਨੇ ਜਾਣ ਵਾਲੇ ਕੱਪੜੇ ਜਾਂ ਤੁਹਾਡੇ ਆਫਿਸ ਆਊਟਫਿਟਸ ਤੁਹਾਡੇ ਐਟੀਚਿਊਡ ਲਈ ਬਹੁਤ ਮਹੱਤਵ ਰੱਖਦੇ ਹਨ ਅਤੇ ਤੁਹਾਡੇ ਵਿਹਾਰ ਦਾ ਵੀ ਸਬੂਤ ਦੇਣ ’ਚ ਸਹਾਇਕ ਹੁੰਦੇ ਹਨ ਨੌਕਰੀ ਦੇ ਖੇਤਰਾਂ ’ਚ ਹੁਣ ਵੀ ਸੂਟ ਅਤੇ ਟਾਈ ਦਾ ਖਾਸ ਮਹੱਤਵ ਹੈ ਇਸ ਤੋਂ ਇਲਾਵਾ ਇੱਥੇ ਤੁਹਾਨੂੰ ਦੱਸੇ ਜਾ ਰਹੇ ਹਨ
Also Read :-
Table of Contents
ਕੁਝ ਟਿਪਸ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਫਿਸ ’ਚ ਆਪਣਾ ਸਿੱਕਾ ਜਮਾ ਸਕਦੇ ਹੋ:-
ਆਫਿਸ ਡਰੈੱਸਅਪ:
ਆਫਿਸ ਦੇ ਸ਼ੁਰੂਆਤੀ ਦਿਨ ਆਰਾਮਦਾਇਕ ਕੱਪੜਿਆਂ ਤੋਂ ਥੋੜ੍ਹੇ ਦੂਰ ਹੀ ਹੁੰਦੇ ਹਨ ਅਤੇ ਤੁਹਾਨੂੰ ਕੈਜੁਅਲ ਡਰੈੱਸ ਦੀ ਵਰਤੋਂ ਰੈਗੂਲਰ ਤੌਰ ’ਤੇ ਕਰਨੀ ਪੈਂਦੀ ਹੈ ਇਹ ਜ਼ਰੂਰੀ ਵੀ ਹੈ, ਕਿਉਂਕਿ ਤੁਹਾਡਾ ਪਹਿਲਾ ਇੰਪ੍ਰੈਸ਼ਨ ਹੀ ਤੁਹਾਡਾ ਆਖਰੀ ਇੰਪੈ੍ਰਸਨ ਹੁੰਦਾ ਹੈ ਸ਼ੁਰੂਆਤ ’ਚ ਤੁਸੀਂ ਕਿਸੇ ’ਤੇ ਆਪਣਾ ਜੋ ਅਸਰ ਛੱਡ ਦਿੰਦੇ ਹੋ, ਉਸ ਦੀ ਛਵ੍ਹੀ ਸਾਹਮਣੇ ਵਾਲੇ ਦੇ ਦਿਮਾਗ ’ਚ ਹਮੇਸ਼ਾ ਲਈ ਵੈਸੀ ਹੀ ਬਣ ਜਾਂਦੀ ਹੈ,
ਜਿਸ ਨੂੰ ਮਿਟਾਉਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਇਸ ਲਈ ਆਪਣੇ ਆਫਿਸ ਦੇ ਸ਼ੁਰੂਆਤੀ ਦਿਨਾਂ ਨੂੰ ਕੈਜੁਅਲ ਬਣਾਉਣ ਦੀ ਕੋਸ਼ਿਸ਼ ਕਰੋ ਤੁਹਾਡੇ ਵੱਲੋਂ ਪਹਿਨੇ ਗਏ ਕੱਪੜੇ, ਬੂਟ, ਟਾਈ ਆਦਿ ਇਹ ਸਭ ਤੁਹਾਡੀ ਪਰਸਨੈਲਿਟੀ ਦੀ ਪਛਾਣ ਹੁੰਦੀ ਹੈ ਅਤੇ ਆਫਿਸ ’ਚ ਪਹਿਲਾਂ ਤੋਂ ਹੀ ਮੌਜ਼ੂਦ ਅਨੁਭਵ ਲੋਕ ਤੁਹਾਡੇ ਇਸ ਪਹਿਨਣ ਦੇ ਢੰਗ ਨਾਲ ਤੁਹਾਡੇ ਬਾਰੇ ਬਹੁਤ ਕੁਝ ਤੁਹਾਡੇ ਬਿਨਾਂ ਦੱਸੇ ਹੀ ਪਤਾ ਕਰ ਲੈਂਦੇ ਹਨ
ਬੂਟਾਂ ’ਤੇ ਸਭ ਤੋਂ ਪਹਿਲਾਂ ਧਿਆਨ ਦਿਓ:
ਆਫਿਸ ਲਈ ਤੁਹਾਨੂੰ ਬਹੁਤ ਫੈਨਸੀ ਦਿਸਣ ਵਾਲੇ ਬੂਟਾਂ ਦੀ ਜ਼ਰੂਰਤ ਨਹੀਂ ਹੈ, ਸਗੋਂ ਤੁਹਾਨੂੰ ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਬੂਟਾਂ ਦੀ ਵਰਤੋਂ ਆਫਿਸ ਲਈ ਕਰਨ ਜਾ ਰਹੇ ਹੋ, ਉਹ ਦਿਸਣ ’ਚ ਸ਼ਾਲੀਨ ਹੋਣ ਅਤੇ ਇੱਕ ਕਲਾਸੀ ਲੁੱਕ ਦੇਣ ਇਸ ਸ਼ੇ੍ਰਣੀ ’ਚ ਡੂੰਘੇ ਬਰਾਊਨ ਕਲਰ ਦੇ ਸ਼ੂਜ ਜਿਆਦਾਤਰ ਲੋਕਾਂ ਦੀ ਖਾਸ ਪਸੰਦ ਹੁੰਦੇ ਹਨ ਤੁਸੀਂ ਚਾਹੋ ਤਾਂ ਇਸ ਦੀ ਜਗ੍ਹਾ ਆਪਣੀ ਪਸੰਦ ਦਾ ਕੋਈ ਦੂਜਾ ਕਲਰ ਵੀ ਚੁਣ ਸਕਦੇ ਹੋ ਪੈਰਾਂ ਲਈ ਕਲਾਸੀ ਲੁੱਕ ਦੇਣ ਦੇ ਨਾਲ ਅਜਿਹੇ ਬੂਟ ਤੁਹਾਨੂੰ ਊਰਜਾਵਾਨ ਹੋਣ ਦਾ ਵੀ ਅਹਿਸਾਸ ਦਿਵਾਉਂਦੇ ਰਹਿੰਦੇ ਹਨ
ਅਸੈਸਰੀਜ਼
ਆਫਿਸ ’ਚ ਨਵੇਂ-ਨਵੇਂ ਫੈਸ਼ਨ ਅਤੇ ਟਰੈਂਡਸ ਲਈ ਕੋਈ ਖਾਸ ਜਗ੍ਹਾ ਨਹੀਂ ਹੁੰਦੀ, ਇਸ ਗੱਲ ਦਾ ਧਿਆਨ ਰੱਖਦੇ ਹੋਏ ਸਭ ਦਾ ਧਿਆਨ ਤੁਹਾਡੇ ਵੱਲ ਆਕਰਸ਼ਿਤ ਕਰਨ ਵਾਲੀ ਅਸੈਸਰੀਜ਼ ਤੋਂ ਬਚੋ ਜੇਕਰ ਤੁਸੀਂ ਟਰੈਂਡੀ ਦਿਸਣ ਲਈ ਕੰਨਾਂ ’ਚ ਪੀਅਸਰਿੰਗ ਕਰਵਾਈ ਹੈ, ਤਾਂ ਇਸ ਨੂੰ ਹਟਾ ਦਿਓ ਇਸ ਦੇ ਨਾਲ-ਨਾਲ ਗਲੇ ਦੀ ਕੋਈ ਫੰਕੀ ਜਿਹੀ ਦਿਸਣ ਵਾਲੀ ਅਸੈਸਰੀ ਜਾਂ ਬਰੈਸਲੇਟ ਆਦਿ ਆਫਿਸ ਲਈ ਬਿਹਤਰ ਨਹੀਂ ਹੁੰਦੇ ਅਤੇ ਇਹ ਚੀਜ਼ਾਂ ਤੁਹਾਡੀ ਪਰਸਨੈਲਿਟੀ ਨੂੰ ਗਲਤ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਹਨ ਇਨ੍ਹਾਂ ਸਭ ਦੀ ਜਗ੍ਹਾ ਤੁਹਾਨੂੰ ਇੱਕ ਅਜਿਹੀ ਹੈਂਡਵਾਚ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਬਰਾਊਨ ਜਿਵੇਂ ਸ਼ਾਲੀਨ ਕਲਰ ਦੀ ਬੈਲਟ ਨਾਲ ਹੋਵੇ
ਸ਼ਾਨਦਾਰ ਸ਼ਰਟ:
ਜੇਕਰ ਤੁਸੀਂ ਆਫਿਸ ਦੇ ਵਾੲ੍ਹੀਟ ਕਾਲਰ ਜਾੱਬ ਦੇ ਨਾਂਅ ਨਾਲ ਬੋਰੀਅਤ ਮਹਿਸੂਸ ਕਰਦੇ ਹੋ, ਤਾਂ ਤੁਹਾਡੇ ਲਈ ਅਜਿਹੇ ਕਈ ਆਪਸ਼ਨ ਹਨ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਆਫਿਸ ’ਚ ਵੀ ਇੱਕ ਕੂਲ ਲੁੱਕ ਪਾ ਸਕਦੇ ਹੋ ਨਵੇਂ ਆਫਿਸ ’ਚ ਆਪਣੇ ਆਪ ਨੂੰ ਆਰਾਮਦਾਇਕ ਦਿਖਾਉਣ ਲਈ ਲੂਜ ਫਿਟਿੰਗ ਪਲੇਡ ਜਾਂ ਵੱਡੇ-ਵੱਡੇ ਚੈਕਸ ਵਾਲੀ ਡਿਜ਼ਾਇਨ ਦੀ ਸ਼ਰਟ ਕਾਫੀ ਕੰਮ ਆ ਸਕਦੀ ਹੈ ਤੁਸੀਂ ਇਸ ਡਿਜ਼ਾਇਨ ’ਚ ਢੁਕਵੇ ਰੰਗ ਦੇ ਕੱਪੜਿਆਂ ਦੀ ਵਰਤੋਂ ਕਰ ਸਕਦੇ ਹੋ, ਜੋ ਆਫਿਸ ਦੇ ਵਾਤਾਵਰਨ ਅਨੁਸਾਰ ਖੁਸ਼ਨੁੰਮਾ ਲੱਗਣਗੇ ਇਸ ਸ਼ੇ੍ਰਣੀ ’ਚ ਡੈਨਿਮ ਦੀ ਸ਼ਰਟ ਤੁਹਾਡੇ ਲਈ ਇੱਕ ਬਿਹਤਰੀਨ ਆਪਸ਼ਨ ਹੋ ਸਕਦੀ ਹੈ
ਬਿਹਤਰੀਨ ਜੀਂਸ:
ਨਵੇਂ ਆਫਿਸ ’ਚ ਕੰਮ ਦੇ ਪਹਿਲੇ ਦਿਨ ਤੋਂ ਹੀ ਆਪਣੇ ਵੱਲੋਂ ਪਹਿਨੀ ਜਾਣ ਵਾਲੀ ਜੀਂਸ ’ਤੇ ਖਾਸ ਧਿਆਨ ਦਿਓ ਅੱਜ-ਕੱਲ੍ਹ ਸਮਾਰਟ ਲੁੱਕ ਵਾਲੇ ਕੈਜ਼ੁਅਲ ਜੀਂਸ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ, ਜਿਨ੍ਹਾਂ ’ਚ ਬਲੈਕ ਕਲਰ ਦੀ ਚੋਣ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਜ਼ਿਆਦਾਤਰ ਰੰਗਾਂ ਦੀ ਸ਼ਰਟ ਨਾਲ ਮੈਚ ਕਰ ਜਾਂਦੇ ਹਨ ਜੀਂਸ ਦੀ ਕਟਿੰਗ ’ਤੇ ਵੀ ਖਾਸ ਧਿਆਨ ਦੇਣਾ ਜ਼ਰੂਰੀ ਹੈ, ਜੋ ਪਹਿਨਣ ’ਚ ਵੀ ਸੁਵਿਧਾਜਨਕ ਹੋਵੇ
ਇਸ ਤਰ੍ਹਾਂ ਪਹਿਨਾਵੇ ਦੀਆਂ ਛੋਟੀਆਂ-ਛੋਟੀਆਂ ਗੱਲਾਂ ’ਤੇ ਧਿਆਨ ਰੱਖ ਕੇ ਤੁਸੀਂ ਨਵੇਂ ਆਫਿਸ ’ਚ ਆਪਣੀ ਇੱਕ ਖਾਸ ਪਹਿਚਾਣ ਅਤੇ ਆਪਣੀ ਪਰਸੈਨਲਿਟੀ ਨੂੰ ਇੱਕ ਸ਼ਾਲੀਨ ਤੌਰ ’ਤੇ ਜ਼ਾਹਿਰ ਕਰ ਸਕਦੇ ਹੋ, ਜੋ ਆਫਿਸ ਦੇ ਵਾਤਾਵਰਨ ਲਈ ਬਹੁਤ ਜ਼ਰੂਰੀ ਅਤੇ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ -ਆਰ.ਸਿੰਗਲਾ