ਮਲਾਈ ਕੋਫਤਾ
ਸਮੱਗਰੀ
- 4 ਉੱਬਲੇ ਹੋਏ ਵੱਡੇ ਆਲੂ,
- 250 ਗ੍ਰਾਮ ਪਨੀਰ,
- 50 ਗ੍ਰਾਮ ਮੈਦਾ,
- 1 ਟੇਬਲ ਸਪੂਨ ਹਰਾ ਧਨੀਆ,
- 3 ਪਿਆਜ,
- 1 ਟੇਬਲ ਸਪੂਨ ਅਦਰਕ-ਲੱਸਣ ਦਾ ਪੇਸਟ,
- 2 ਟਮਾਟਰ,
- 200 ਮਿਲੀ. ਮਲਾਈ ਜਾਂ ਕ੍ਰੀਮ,
- 2 ਟੇਬਲ ਸਪੂਨ ਕਿਸ਼ਮਿਸ਼ ਅਤੇ ਕਾਜੂ,
- 50 ਗ੍ਰਾਮ ਕਾਜੂ ਦਾ ਪੇਸਟ,
- 1/2 ਟੀ ਸਪੂਨ ਹਲਦੀ,
- 1/2 ਟੀ ਸਪੂਨ ਲਾਲ ਮਿਰਚ ਪਾਊਡਰ,
- 1/2 ਟੀ ਸਪੂਨ ਕਿਚਨ ਕਿੰਗ ਮਸਾਲਾ,
- 1 ਟੇਬਲ ਸਪੂਨ ਕਸੂਰੀ ਮੈਥੀ (ਸੁੱਕੀ),
- ਸਵਾਦ ਅਨੁਸਾਰ ਨਮਕ 1 ਟੇਬਲ ਸਪੂਨ ਚੀਨੀ
ਕੋਫਤੇ ਬਣਾਉਣ ਦੀ ਵਿਧੀ
ਉੱਬਲੇ ਹੋਏ ਆਲੂਆਂ ਨੂੰ 4 ਤੋਂ 6 ਘੰਟਿਆਂ ਲਈ ਫਰਿੱਜ਼ ’ਚ ਰੱਖੋ ਬਾਅਦ ’ਚ ਆਲੂਆਂ ਨੂੰ ਮੈਸ਼ ਕਰੋ ਅਤੇ ਇਸ ’ਚ ਪਨੀਰ ਅਤੇ ਮੈਦਾ ਮਿਲਾਓ ਇਹ ਮਿਸ਼ਰਣ ਨਾ ਤਾਂ ਜ਼ਿਆਦਾ ਸਖ਼ਤ ਹੋਵੇ ਅਤੇ ਨਾ ਹੀ ਜਿਆਦਾ ਨਰਮ ਹੋਵੇ ਇਸ ’ਚ ਹੁਣ ਨਮਕ, ਹਰਾ ਧਨੀਆ ਪਾ ਕੇ ਮਿਲਾਓ ਕਾਜੂ-ਕਿਸ਼ਮਿਸ਼ ਨੂੰ ਛੋਟੇ ਟੁਕੜਿਆਂ ’ਚ ਕੱਟ ਲਓ ਅਤੇ ਇਸ ’ਚ 1/2 ਚਮਚ ਚੀਨੀ ਮਿਲਾ ਲਓ ਕੋਫਤੇ ਤਲਣ ਲਈ ਤੇਲ ਗਰਮ ਕਰੋ ਹੁਣ ਮਿਸ਼ਰਣ ਨਾਲ ਛੋਟੇ-ਛੋਟੇ ਬਾਲਸ ਬਣਾ ਲਓ ਅਤੇ ਇਸ ’ਚ ਡਰਾਈ ਫਰੂਟ ਦਾ ਮਿਸ਼ਰਣ ਭਰੋ ਕੋਫਤਿਆਂ ਨੂੰ ਫਰਾਈ ਕਰੋ ਅਤੇ ਜੇਕਰ ਉਹ ਫਰਾਈ ਕਰਦੇ ਸਮੇਂ ਵਿੱਚੋਂ ਟੁੱਟਣ ਤਾਂ ਉਸ ’ਤੇ ਮੈਦਾ ਛਿੜਕ ਲਓ
ਗ੍ਰੇਵੀ ਬਣਾਉਣ ਦੀ ਵਿਧੀ
ਪਿਆਜ, ਅਦਰਕ-ਲੱਸਣ ਦਾ ਪੇਸਟ ਅਤੇ ਟਮਾਟਰ ਦੇ ਪੇਸਟ ਨੂੰ ਥੋੜ੍ਹਾ ਜਿਹਾ ਫਰਾਈ ਕਰੋ 2 ਛੋਟੇ ਚਮਚ ਗਰਮ ਤੇਲ ’ਚ ਕਾਜੂ ਦਾ ਪੇਸਟ ਮਿਕਸ ਕਰੋ ਅਤੇ ਇਸਨੂੰ ਤਿਆਰ ਕੀਤੇ ਗਏ ਮਸਾਲੇ ’ਚ ਪਾਓ ਕਸੂਰੀ ਮੈਥੀ ਨੂੰ ਛੱਡ ਕੇ ਇਸ ’ਚ ਸਾਰੇ ਸੁੱਕੇ ਮਸਾਲੇ ਤਿਆਰ ਪੇਸਟ ’ਚ ਪਾ ਕੇ ਉਦੋਂ ਤੱਕ ਭੁੰਨੋ ਜਦੋਂ ਤੱਕ ਤੇਲ ਵੱਖ ਨਾ ਹੋ ਜਾਵੇ ਇਸ ’ਚ ਅੱਧਾ ਕੱਪ ਪਾਣੀ ਪਾਓ ਅਤੇ ਧੀਮੇ ਸੇਕੇ ’ਤੇ ਗ੍ਰੇਵੀ ਤਿਆਰ ਹੋਣ ਤੱਕ ਪਕਾਓ ਫਿਰ ਇਸ ’ਚ ਕਰੀਮ ਜਾਂ ਮਲਾਈ ਨਾਲ ਇੱਕ ਵੱਡਾ ਚਮਚ ਚੀਨੀ ਅਤੇ ਕਸੂਰੀ ਮੈਥੀ ਪਾਓ
ਧੀਮੇ ਸੇਕੇ ’ਤੇ ਗੇ੍ਰਵੀ ਨੂੰ ਤੇਲ ਵੱਖ ਹੋਣ ਤੱਕ ਪਕਾਓ ਅਤੇ ਜਦੋਂ ਇਹ ਹੋ ਜਾਵੇ, ਤਾਂ ਇਸ ’ਚ ਫਰਾਈ ਕੀਤੇ ਹੋਏ ਕੋਫਤੇ ਪਾਓ ਗਰਮ-ਗਰਮ ਰੋਟੀ ਨਾਲ ਸਰਵ ਕਰੋ