ਮਖਾਨਾ-ਮਟਰ ਕੜੀ
ਸਮੱਗਰੀ:
- 1 ਕੱਪ ਮਖਾਨਾ,
- 1 ਕੱਪ ਮਟਰ (ਉੱਬਲੀ ਹੋਈ),
- 2 ਵੱਡੇ ਗੰਢੇ ਟੁਕੜਿਆਂ ’ਚ ਕੱਟੇ ਹੋਏ,
- 2 ਵੱਡੇ ਟਮਾਟਰ ਟੁਕੜਿਆਂ ’ਚ ਕੱਟੇ ਹੋਏ,
- 2-3 ਹਰੀਆਂ ਮਿਰਚਾਂ,
- 1 ਟੀ ਸਪੂਨ ਅਦਰਕ ਟੁਕੜਿਆਂ ’ਚ ਕੱਟਿਆ ਹੋਇਆ,
- 5-6 ਲਸਣ,
- 8-10 ਕਾਜੂ,
- 1 ਟੇਬਲ ਸਪੂਨ ਕਰੀਮ,
- 2 ਛੋਟੀਆਂ ਇਲਾਇਚੀਆਂ,
- ਦਾਲਚੀਨੀ ਅਤੇ ਤੇਜਪੱਤਾ,
- 1 ਟੀ ਸਪੂਨ ਲਾਲ ਮਿਰਚ,
- 1/2 ਟੀ ਸਪੂਨ ਕਸ਼ਮੀਰੀ ਲਾਲ ਮਿਰਚ,
- 1/4 ਟੀ ਸਪੂਨ ਹਲਦੀ,
- 1 ਟੀ ਸਪੂਨ ਧਨੀਆ ਪਾਊਡਰ,
- 1/2 ਟੀ ਸਪੂਨ ਗਰਮ ਮਸਾਲਾ,
- 1/4 ਟੀ ਸਪੂਨ ਜੀਰਾ ਪਾਊਡਰ,
- 1/2 ਟੀ ਸਪੂਨ ਜੀਰਾ,
- 2 ਸਾਬਤ ਲਾਲ ਮਿਰਚ,
- 1 ਟੇਬਲ ਸਪੂਨ ਕਸੂਰੀ ਮੇਥੀ,
- ਸਵਾਦ ਅਨੁਸਾਰ ਲੂਣ,
- 1 ਟੇਬਲ ਸਪੂਨ ਹਰਾ ਧਨੀਆ ਬਾਰੀਕ ਕੱਟਿਆ ਹੋਇਆ,
- 3 ਟੇਬਲ ਸਪੂਨ ਤੇਲ,
- 1 ਟੇਬਲ ਸਪੂਨ ਘਿਓ
ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਇੱਕ ਪੈਨ (ਕੜਾਹੀ) ’ਚ ਘਿਓ ਗਰਮ ਕਰਕੇ ਮਖਾਨਿਆਂ ਨੂੰ ਕਰਿਸਪੀ ਅਤੇ ਹਲਕਾ ਰੰਗ ਬਦਲਣ ਤੱਕ ਰੋਸਟ ਕਰਕੇ ਇੱਕ ਪਾਸੇ ਰੱਖ ਦਿਓ
- ਹੁਣ ਇਸ ’ਚ ਛੋਟੀ ਇਲਾਇਚੀ, ਸਾਬਤ ਲਾਲ ਮਿਰਚ, ਦਾਲਚੀਨੀ, ਤੇਜਪੱਤਾ ਅਤੇ ਗੰਢੇ ਪਾ ਕੇ ਕੁਝ ਦੇਰ ਭੁੰਨੋ ਟਮਾਟਰ ਅਤੇ ਕਾਜੂ ਨਾਲ ਹਰੀ ਮਿਰਚ ਪਾ ਕੇ ਭੁੰਨੋ ਹੁਣ ਇਸ ’ਚ ਲੂਣ ਪਾਓ
- ਇਸ ਮਿਸ਼ਰਨ ਦੇ ਨਰਮ ਹੁੰਦੇ ਹੀ ਸੇਕਾ ਬੰਦ ਕਰ ਕੇ ਠੰਡਾ ਹੋਣ ਦਿਓ ਸਾਰੇ ਸਾਬਤ ਮਸਾਲਿਆਂ ਨੂੰ ਵੱਖ ਕੱਢ ਲਓ ਅਤੇ ਮਿਕਸੀ ’ਚ ਪੀਸ ਕੇ ਸਮੂਦ ਪੇਸਟ ਬਣਾ ਲਓ
- ਹੁਣ ਕੜਾਹੀ ’ਚ ਤੇਲ ਗਰਮ ਕਰੋ ਅਤੇ ਇਸ ’ਚ ਜੀਰਾ ਪਾਓ ਅਤੇ ਤਿਆਰ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ ਇਸ ਤੋਂ ਬਾਅਦ ਲਾਲ ਮਿਰਚ, ਹਲਦੀ, ਕਸ਼ਮੀਰੀ ਲਾਲ ਮਿਰਚ, ਧਨੀਆ ਪਾਊਡਰ, ਜੀਰਾ ਪਾਊਡਰ ਪਾ ਦਿਓ
- ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ’ਚ ਉੱਬਲੇ ਹੋਏ ਮਟਰ ਪਾ ਕੇ ਮਿਕਸ ਕਰੋ ਕਸੂਰੀ ਮੇਥੀ ਅਤੇ ਗਰਮ ਮਸਾਲਾ ਪਾ ਕੇ ਮਿਲਾਓ
- ਰੋਸਟਿਡ ਮਖਾਨਾ ਪਾ ਕੇ ਮਿਕਸ ਕਰੋ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਢਕ ਕੇ ਪਕਾਓ ਪੱਕਣ ਤੋਂ ਬਾਅਦ ਹਰਾ ਧਨੀਆ ਪਾ ਕੇ ਸਰਵ ਕਰੋ