ਮਖਾਨਾ ਕਾਜੂ ਕਰੀ Makhana-Cashew Curry
Table of Contents
Makhana-Cashew Curry ਜ਼ਰੂਰੀ ਸਮੱਗਰੀ:
- ਮਖਾਨੇ- 1 ਕੱਪ,
- ਕਾਜੂ-25,
- ਤੇਲ-ਅੱਧਾ ਕੱਪ,
Makhana-Cashew Curry ਗਰੇਵੀ ਲਈ:
- ਟਮਾਟਰ-4 (250 ਗ੍ਰਾਮ),
- ਹਰੀਆਂ ਮਿਰਚਾਂ-2,
- ਕਾਜੂ-25 ਕਾਜੂ,
- ਇੱਕ ਘੰਟਾ ਪਾਣੀ ’ਚ ਭਿਓਂਏ ਹੋਏ,
- ਹਰਾ ਧਨੀਆ-2-3 ਟੇਬਲ ਸਪੂਨ,
- ਬਾਰੀਕ ਕੱਟਿਆ ਹੋਇਆ,
- ਤੇਲ-2 ਟੇਬਲ ਸਪੂਨ,
- ਅਦਰਕ ਪੇਸਟ-1 ਛੋਟਾ ਚਮਚ,
- ਕਸੂਰੀ ਮੇਥੀ-1 ਛੋਟਾ ਚਮਚ,
- ਹਿੰਗ-1 ਪਿੰਚ,
- ਜੀਰਾ-ਅੱਧਾ ਛੋਟਾ ਚਮਚ,
- ਗਰਮ ਮਸਾਲਾ-1/4 ਛੋਟੇ ਚਮਚ,
- ਹਲਦੀ ਪਾਊਡਰ-1/4 ਛੋਟੇ ਚਮਚ,
- ਲਾਲ ਮਿਰਚ ਪਾਊਡਰ-1/4 ਛੋਟੇ ਚਮਚ,
- ਧਨੀਆ ਪਾਊਡਰ-1 ਛੋਟਾ ਚਮਚ,
- ਲੂਣ-ਛੋਟਾ ਚਮਚ
Makhana-Cashew Curry ਵਿਧੀ:
ਟਮਾਟਰ ਨੂੰ ਧੋ ਕੇ ਵੱਡੇ ਟੁਕੜਿਆਂ ’ਚ ਕੱਟ ਲਓ, ਹਰੀ ਮਿਰਚ ਡੰਢਲ ਹਟਾ ਕੇ ਧੋ ਲਓ ਟਮਾਟਰ ਤੇ ਹਰੀ ਮਿਰਚ ਨੂੰ ਮਿਕਸਰ ਜਾਰ ’ਚ ਪਾ ਲਓ, ਭਿੱਜੇ ਹੋਏ ਕਾਜੂ ਵੀ ਇਨ੍ਹਾਂ ਨਾਲ ਹੀ ਪਾ ਦਿਓ ਅਤੇ ਸਾਰੀਆਂ ਚੀਜ਼ਾਂ ਨੂੰ ਬਾਰੀਕ ਪੀਸ ਲਓ ਗਰੇਵੀ ਲਈ ਮਸਾਲਾ ਭੁੰਨ ਲਓ, ਪੈਨ ਗਰਮ ਕਰੋ ਅਤੇ ਪੈਨ ’ਚ ਤੇਲ ਪਾ ਦਿਓ, ਤੇਲ ਗਰਮ ਹੋਣ ’ਤੇ ਜ਼ੀਰਾ ਪਾ ਦਿਓ, ਜੀਰਾ ਭੁੰਨਣ ’ਤੇ ਹਿੰਗ ਪਾ ਦਿਓ, ਅਦਰਕ ਪੇਸਟ, ਹਲਦੀ ਪਾਊਡਰ, ਕਸੂਰੀ ਮੇਥੀ ਅਤੇ ਧਨੀਆ ਪਾਊਡਰ ਪਾ ਕੇ ਮਸਾਲੇ ਨੂੰ ਥੋੜ੍ਹਾ ਜਿਹਾ ਭੁੰਨ ਲਓ
ਹੁਣ ਪੀਸਿਆ ਹੋਇਆ ਮਸਾਲਾ ਪਾ ਦਿਓ, ਲਾਲ ਮਿਰਚ ਪਾਊਡਰ ਵੀ ਪਾ ਦਿਓ ਅਤੇ ਮਸਾਲੇ ਨੂੰ ਮੀਡੀਅਮ ਅੱਗ ’ਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਕਿ ਉਸ ਦੇ ਉੱਪਰ ਤੇਲ ਨਾ ਤੈਰਨ ਲੱਗੇ ਜਦੋਂ ਤੱਕ ਮਸਾਲਾ ਭੁੰਨਦਾ ਹੈ ਉਦੋਂ ਤੱਕ ਦੂਜੇ ਗੈਸ ’ਤੇ ਕਾਜੂ ਅਤੇ ਮਖਾਨੇ ਤਲ ਕੇ ਤਿਆਰ ਕਰ ਲਓ ਦੂਜੀ ਕੜਾਹੀ ’ਚ ਤੇਲ ਪਾ ਕੇ ਗਰਮ ਕਰੋ, ਮੀਡੀਅਮ ਗਰਮ ਤੇਲ ’ਚ ਕਾਜੂ ਪਾ ਕੇ ਹਲਕਾ ਬਰਾਊਨ ਹੋਣ ਤੱਕ ਤਲ ਕੇ ਕੱਢ ਲਓ
ਹੁਣ ਥੋੜ੍ਹੇ-ਥੋੜ੍ਹੇ ਮਖਾਨੇ ਪਾ ਕੇ ਹਲਕੇ ਬਰਾਊਨ ਹੋਣ ਤੱਕ ਤਲ ਕੇ ਕੱਢ ਲਓ, ਸਾਰੇ ਮਖਾਨੇ ਤਲ ਕੇ ਤਿਆਰ ਕਰ ਲਓ ਮਸਾਲੇ ਨੂੰ ਵਿਚਕਾਰੋਂ ਚਲਾਉਂਦੇ ਹੋਏ ਭੁੰਨ ਕੇ ਤਿਆਰ ਕਰ ਲਓ, ਮਸਾਲੇ ਤੋਂ ਤੇਲ ਅਲੱਗ ਹੋਣ ਲੱਗਾ ਹੈ, ਮਸਾਲਾ ਭੁੰਨਿਆ ਗਿਆ ਹੈ ਭੁੰਨੇ ਮਸਾਲੇ ’ਚ ਇੱਕ ਕੱਪ ਪਾਣੀ ਪਾ ਦਿਓ, ਲੂਣ, ਗਰਮ ਮਸਾਲਾ ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਮਿਲਾ ਦਿਓ ਗਰੇਵੀ ’ਚ ਉੱਬਾਲ ਆਉਣ ਤੋਂ ਬਾਅਦ, ਭੁੰਨੇ ਮਖਾਨੇ ਅਤੇ ਕਾਜੂ ਪਾ ਕੇ ਮਿਲਾ ਦਿਓ, ਸਬਜੀ ਨੂੰ ਢਕ ਕੇ 3-4 ਮਿੰਟਾਂ ਤੱਕ ਧੀਮੀ ਗੈਸ ’ਤੇ ਪੱਕਣ ਦਿਓ ਤਾਂ ਕਿ ਕਾਜੂ ਅਤੇ ਮਖਾਨੇ ਦੇ ਅੰਦਰ ਸਾਰੇ ਮਸਾਲੇ ਸਮਾ ਜਾਣ ਮਖਾਨਾ ਕਾਜੂ ਕਰੀ ਸਬਜੀ ਤਿਆਰ ਹੈ, ਸਬਜ਼ੀ ਨੂੰ ਪਿਆਲੇ ’ਚ ਕੱਢ ਲਓ ਅਤੇ ਉੱਪਰ ਤੋਂ ਹਰਾ ਧਨੀਆ ਜਾਂ ਕਰੀਮ ਪਾ ਕੇ ਸਬਜੀ ਦੀ ਗਾਰਨਿਸ਼ ਕਰ ਦਿਓ