ਆਪਣੇ ਬੇਟੇ ਨੂੰ ਬਣਾਓ ਸਫਲ ਪਤੀ Successful Husband
ਹਰੇਕ ਰਿਸ਼ਤੇ ਦੀ ਆਪਣੀ ਇੱਕ ਹੱਦ, ਸੀਮਾ ਹੁੰਦੀ ਹੈ ਭਾਵੇਂ ਉਹ ਰਿਸ਼ਤਾ ਮਾਂ-ਬੇਟੇ ਦਾ ਹੀ ਕਿਉਂ ਨਾ ਹੋਵੇ ਮਾਂ ਨੂੰ ਆਪਣੇ ਬੇਟੇ ਦੇ ਜੀਵਨ ’ਚ ਗੈਰ-ਜ਼ਰੂਰੀ ਦਖਲ ਨਹੀਂ ਦੇਣਾ ਚਾਹੀਦਾ ਹੈ ਮਾਂ ਦਾ ਫਰਜ਼ ਸਿਰਫ ਬੇਟੇ ਨੂੰ ਵਿਆਹ ਦੇ ਬੰਧਨ ’ਚ ਬੰਨ੍ਹਣ ਦਾ ਨਹੀਂ ਹੁੰਦਾ ਬੇਟੇ ਦੇ ਪਰਿਵਾਰ ਅਤੇ ਘਰੇਲੂ ਜਿੰਮੇਵਾਰੀ ਨਿਭਾਉਣ ਦੀ ਕਲਾ ਸਿਖਾਉਣਾ ਉਸ ਦਾ ਦਾ ਫਰਜ਼ ਬਣ ਜਾਂਦਾ ਹੈ
ਇਹ ਸੱਚ ਹੈ ਕਿ ਮਾਂ ਆਪਣੇ ਬੇਟੇ ਨਾਲ ਬਚਪਨ ਤੋਂ ਹੀ ਇਸ ਤਰ੍ਹਾਂ ਜੁੜੀ ਹੁੰਦੀ ਹੈ ਕਿ ਉਸ ਦੇ ਬਾਲਗ ਹੋਣ ’ਤੇ ਅਤੇ ਵਿਆਹੇ ਜਾਣ ’ਤੇ ਬੇਟੇ ਨਾਲ ਉਹ ਭਾਵਨਾਤਮਕ ਸਬੰਧ ਬਣਾਏ ਰੱਖਦੀ ਹੈ ਦੂਜੇ ਸ਼ਬਦਾਂ ’ਚ ਕਿਹਾ ਜਾ ਸਕਦਾ ਹੈ ਕਿ ਬੇਟੇ ਨਾਲ ਮਾਂ ਦਾ ਭਾਵਨਾਤਮਕ ਰਿਸ਼ਤਾ ਉਸ ਦੇ ਜਨਮ ਤੋਂ ਪਹਿਲਾਂ ਨਾਲ ਹੀ ਜੁੜਿਆ ਹੁੰਦਾ ਹੈ ਮਾਂ ਆਪਣੇ ਗਰਭ ’ਚ ਹੀ ਆਪਣੇ ਬੱਚੇ ਦੀਆਂ ਹਰਕਤਾਂ ਮਹਿਸੂਸ ਕਰਕੇ ਉਸ ਨਾਲ ਪਿਆਰ ਭਰਿਆ ਰਿਸ਼ਤਾ ਕਾਇਮ ਕਰ ਲੈਂਦੀ ਹੈ ਬੇਟਾ ਜਦੋਂ ਜਨਮ ਲੈਂਦਾ ਹੈ ਤਾਂ ਮਾਂ ਦਾ ਸਾਰਾ ਸਮਾਂ ਉਸ ਦੇ ਪਾਲਣ-ਪੋਸ਼ਣ ’ਚ ਹੀ ਬਤੀਤ ਹੋਣ ਲੱਗਦਾ ਹੈ
ਬੱਚਾ ਵੀ ਸਭ ਤੋਂ ਜ਼ਿਆਦਾ ਮਾਂ ਨੂੰ ਹੀ ਆਪਣੇ ਕਰੀਬ ਸਮਝਦਾ ਹੈ ਆਪਣੀ ਹਰ ਗੱਲ ਉਹ ਬੇਧੜਕ ਹੋ ਕੇ ਮਾਂ ਨੂੰ ਕਹਿੰਦਾ ਹੈ ਬੱਚੇ ਦੇ ਵੱਡੇ ਹੋਣ ’ਤੇ ਵੀ ਮਾਂ ਬੇਟੇ ’ਤੇ ਓਨਾ ਹੀ ਅਧਿਕਾਰ ਸਮਝਦੀ ਹੈ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਆਪਣਾ ਸਾਰਾ ਸਮਾਂ ਉਸ ਨੂੰ ਹੀ ਦੇਵੇ, ਉਸ ਦੀ ਹੀ ਗੱਲ ਮੰਨੇ ਅਤੇ ਆਪਣੀ ਸਾਰੀ ਦੀ ਸਾਰੀ ਕਮਾਈ ਉਸ ਨੂੰ ਹੀ ਲਿਆ ਕੇ ਦੇਵੇ ਪੁੱਤਰ ਜਦੋਂ ਤੱਕ ਵਿਆਹਿਆ ਨਾ ਜਾਵੇ, ਉਦੋਂ ਤੱਕ ਤਾਂ ਇਹ ਗੱਲਾਂ ਠੀਕ ਹਨ ਪਰ ਅਸਲੀ ਸਮੱਸਿਆ ਬੇਟੇ ਦੇ ਵਿਆਹੇ ਜਾਣ ਤੋਂ ਬਾਅਦ ਹੀ ਆਉਂਦੀ ਹੈ
Also Read :-
ਵਿਆਹ ਤੋਂ ਬਾਅਦ ਲੜਕੇ ਦਾ ਫਰਜ਼ ਆਪਣੀ ਪਤਨੀ ਦੇ ਪ੍ਰਤੀ ਵੀ ਹੁੰਦਾ ਹੈ ਜੋ ਆਪਣੇ ਘਰ-ਪਰਿਵਾਰ ਨੂੰ ਛੱਡ ਕੇ ਇਸ ਨਵੇਂ ਘਰ ’ਚ ਆਉਂਦੀ ਹੈ ਉਸ ਦਾ ਵੀ ਆਪਣੇ ਪਤੀ ’ਤੇ ਪੂਰਾ ਅਧਿਕਾਰ ਬਣਦਾ ਹੈ ਮਾਂ ਬੇਟੇ ਦੇ ਵਿਆਹ ਤੋਂ ਬਾਅਦ ਵੀ ਇਹੀ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਆਪਣੀ ਪਤਨੀ ਤੋਂ ਜਿਆਦਾ ਉਸ ਨੂੰ ਮਹੱਤਵ ਦੇਵੇ ਇਸ ਦੇ ਲਈ ਜ਼ਿਆਦਾਤਰ ਮਾਵਾਂ ਪੁੱਤਰ ਨੂੰ ਆਪਣੇ ਭਾਵਨਾਤਮਕ ਰਿਸ਼ਤਿਆਂ ਦਾ ਵਾਸਤਾ ਦੇਣ ਤੋਂ ਵੀ ਨਹੀਂ ਰਹਿੰਦੀਆਂ
ਇਸ ਨਾਲ ਉਨ੍ਹਾਂ ਦਾ ਲਾਡਲਾ ਨਾ ਤਾਂ ਆਦਰਸ਼ ਬੇਟਾ ਬਣ ਪਾਉਂਦਾ ਹੈ ਅਤੇ ਨਾ ਹੀ ਆਦਰਸ਼ ਪਤੀ ਇੱਕ ਪਤੀ ਅਤੇ ਪੁੱਤਰ ਦੋਵਾਂ ਦੀ ਸਫਲ ਜਿੰਮੇਵਾਰੀ ਸਮਝਣ ’ਚ ਉਸ ਦੀ ਸਥਿਤੀ ਕਾਫੀ ਨਾਜ਼ੁਕ ਹੋ ਜਾਂਦੀ ਹੈ ਜੇਕਰ ਉਹ ਮਾਂ ਨੂੰ ਜ਼ਿਆਦਾ ਸਮਾਂ ਦਿੰਦਾ ਹੈ ਤਾਂ ਪਤਨੀ ਨੂੰ ਲੱਗਦਾ ਹੈ ਕਿ ਚੌਵੀ ਘੰਟੇ ਮਾਂ ਨਾਲ ਹੀ ਲੱਗਿਆ ਰਹਿਣਾ ਸੀ ਤਾਂ ਮੈਨੂੰ ਵਿਆਹਿਆ ਕਿਉਂ ਅਤੇ ਜੇਕਰ ਪਤਨੀ ਨੂੰ ਜ਼ਿਆਦਾ ਸਮਾਂ ਦਿੰਦਾ ਹੈ ਤਾਂ ਮਾਂ ਨੂੰ ਲੱਗਦਾ ਹੈ ਕਿ ਬੇਟਾ ਜ਼ੋਰੂ ਦਾ ਗੁਲਾਮ ਹੋ ਗਿਆ, ਬੇਟਾ ਹੱਥ ’ਚੋਂ ਨਿਕਲ ਗਿਆ
ਇਹ ਸੱਚ ਹੈ ਕਿ ਕੁਝ ਬੇਟੇ ਆਪਣੀ ਮਾਂ ਨੂੰ ਐਨੀ ਜ਼ਿਆਦਾ ਤਰਜੀਹ ਦੇ ਦਿੰਦੇ ਹਨ ਕਿ ਉਸ ਦੀ ਆਪਣੀ ਗ੍ਰਹਿਸਥੀ ਬਰਬਾਦ ਹੋ ਜਾਂਦੀ ਹੈ ਕੁਝ ਮਨੋਵਿਗਿਆਨਕ ਸੋਧਾਂ ਤੋਂ ਪਤਾ ਚੱਲਦਾ ਹੈ ਕਿ ਜੋ ਬੇਟੇ ਆਪਣੀ ਮਾਂ ਨਾਲ ਰਹਿੰਦੇ ਹਨ ਉਹ ਜ਼ਿਆਦਾ ਸਫਲ ਪਤੀ ਮੰਨੇ ਜਾਂਦੇ ਹਨ ਪਰ ਜਿਹੜੇ ਬੇਟਿਆਂ ਦੀ ਗ੍ਰਹਿਸਥੀ ’ਚ ਉਨ੍ਹਾਂ ਦੀ ਮਾਂ ਦੀ ਦਖਲਅੰਦਾਜ਼ੀ ਜ਼ਿਆਦਾ ਹੁੰਦੀ ਹੈ, ਉਹ ਸਫਲ ਪਤੀ ਬਿਲਕੁਲ ਵੀ ਨਹੀਂ ਬਣ ਪਾਉਂਦੇ
ਬੈਗਰ ਸ਼ੱਕ ਦੇ ਪਤੀ ਦੀ ਭੂਮਿਕਾ ਕਾਫੀ ਨਾਜ਼ੁਕ ਹੁੰਦੀ ਹੈ ਪਰ ਉਹ ਚਾਹੇ ਤਾਂ ਸਥਿਤੀ ਨੂੰ ਵਿਗੜਨ ਤੋਂ ਬਚਾਇਆ ਜਾ ਸਕਦਾ ਹੈ ਉਸ ਦੇ ਲਈ ਮਾਂ ਨੂੰ ਵੀ ਸਮਾਂ ਦੇਣਾ ਜ਼ਰੂਰੀ ਹੈ ਪਰ ਨਾਲ ਹੀ ਨਾਲ ਉਸ ਨੂੰ ਇਹ ਅਹਿਸਾਸ ਰਹਿਣਾ ਚਾਹੀਦਾ ਹੈ ਕਿ ਪਤੀ ਹੋਣ ਦੇ ਨਾਤੇ ਉਸ ਦੀ ਪਤਨੀ ਦਾ ਵੀ ਉਸ ’ਤੇ ਪੂਰਾ-ਪੂਰਾ ਹੱਕ ਹੈ ਪਤੀ ਨੂੰ ਗ੍ਰਹਿਸਥੀ ਪਤਨੀ ਨਾਲ ਚਲਾਉਣੀ ਹੈ ਨਾ ਕਿ ਮਾਂ ਨਾਲ
ਮਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਲਾਡਲੇ ਨੂੰ ਪਾਲ-ਪੋਸ ਦਿੱਤਾ ਹੈ ਤਾਂ ਲਾਡਲੇ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਹੈ ਹੁਣ ਆਪਣੇ ਲਾਡਲੇ ਨੂੰ ਵੀ ਆਪਣੀ ਜਿੰਮੇਵਾਰੀ ਨਿਭਾਉਣ ਦਿਓ ਇੱਥੇ ਆ ਕੇ ਮਾਂ ਦੀ ਜਿੰਮੇਵਾਰੀ ਹੋਰ ਜ਼ਿਆਦਾ ਵਧ ਜਾਂਦੀ ਹੈ ਹੁਣ ਉਸ ਨੂੰ ਆਪਣੇ ਲਾਡਲੇ ਦੀ ਮਾਂ ਬਣ ਕੇ ਨਹੀਂ, ਸਹਾਇਕਾ ਬਣ ਕੇ ਇੱਕ ਸਫਲ ਪਤੀ ਬਣਨ ’ਚ ਉਸ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਉਸ ਦਾ ਲਾਡਲਾ ਕਿਸੇ ਦਾ ਪਿਆਰਾ ਪਤੀ ਵੀ ਬਣ ਸਕੇ
ਹਰੇਕ ਰਿਸ਼ਤੇ ਦੀ ਆਪਣੀ ਇੱਕ ਹੱਦ, ਸੀਮਾ ਹੁੰਦੀ ਹੈ ਭਾਵੇਂ ਉਹ ਰਿਸ਼ਤਾ ਮਾਂ-ਬੇਟੇ ਦਾ ਹੀ ਕਿਉਂ ਨਾ ਹੋਵੇ ਮਾਂ ਨੂੰ ਆਪਣੇ ਬੇਟੇ ਦੇ ਜੀਵਨ ’ਚ ਗੈਰ-ਜ਼ਰੂਰੀ ਦਖਲ ਨਹੀਂ ਦੇਣਾ ਚਾਹੀਦਾ ਹੈ ਮਾਂ ਦਾ ਫਰਜ਼ ਸਿਰਫ ਬੇਟੇ ਨੂੰ ਵਿਆਹ ਦੇ ਬੰਧਨ ’ਚ ਬੰਨ੍ਹਣ ਦਾ ਨਹੀਂ ਹੁੰਦਾ ਬੇਟੇ ਦੇ ਪਰਿਵਾਰ ਅਤੇ ਘਰੇਲੂ ਜਿੰਮੇਵਾਰੀ ਨਿਭਾਉਣ ਦੀ ਕਲਾ ਸਿਖਾਉਣਾ ਉਸ ਦਾ ਦਾ ਫਰਜ਼ ਬਣ ਜਾਂਦਾ ਹੈ ਨੂੰਹ ਤਾਂ ਆਪਣੇ ਪੇਕੇ ਤੋਂ ਘਰੇਲੂ ਜੀਵਨ ਦੇ ਫਰਜ਼ ਸਿੱਖ ਕੇ ਆਉਂਦੀ ਹੈ ਪਰ ਬੇਟੇ ਨੂੰ ਕੌਣ ਸਿਖਾਏਗਾ
ਬੇਟਾ ਦੋਸਤਾਂ ਨਾਲ ਤਾਂ ਸਿਰਫ ਵਿਆਹਕ ਜੀਵਨ ਦੇ ਤੌਰ-ਤਰੀਕੇ ਹੀ ਸਿੱਖਦਾ ਹੈ ਪਰ ਪਰਿਵਾਰਕ ਅਤੇ ਪਤੀਧਰਮ ਨੂੰ ਸਿਖਾਉਣਾ ਤਾਂ ਮਾਂ ਦਾ ਹੀ ਕੰਮ ਹੈ ਇੱਕ ਪਤੀ ਹੋਣ ਦੇ ਜੋ ਫਰਜ਼ ਉਸ ਦੇ ਪਤੀ ਨੇ ਉਸ ਪ੍ਰਤੀ ਨਿਭਾਏ ਸਨ, ਜੋ ਕਮੀਆਂ ਉਸ ਨੇ ਆਪਣੇ ਪਤੀ ’ਚ ਦੇਖੀਆਂ ਉਹ ਕਮੀਆਂ ਉਸ ਦੇ ਬੇਟੇ ’ਚ ਨਾ ਆਉਣ ਅਤੇ ਉਹ ਵੀ ਆਪਣੇ ਪਿਤਾ ਵਾਂਗ ਹੀ ਪਤੀ-ਧਰਮ ਨੂੰ ਚੰਗੀ ਤਰ੍ਹਾਂ ਨਿਭਾਅ ਸਕੇ ਤਾਂ ਕਿ ਤੁਹਾਡਾ ਲਾਡਲਾ ਵੈਸਾ ਹੀ ਪਤੀ ਸਾਬਤ ਹੋਵੇ ਜਿਹੋ-ਜਿਹੀ ਹਰ ਔਰਤ ਦੀ ਕਾਮਨਾ ਹੁੰਦੀ ਹੈ
ਹਰੇਕ ਮਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਦੇ ਨੂੰਹ-ਪੁੱਤਰ ਦਾ ਵੀ ਆਪਣਾ ਵੱਖਰਾ ਸੰਸਾਰ ਹੈ ਉਨ੍ਹਾਂ ਦੇ ਵੀ ਆਪਣੇ ਅਰਮਾਨ ਹਨ ਉਹ ਵੀ ਆਪਣੀ ਗ੍ਰਹਿਸਥੀ ਕੁਝ ਆਪਣੇ ਵੱਖ ਤਰੀਕੇ ਨਾਲ ਚਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰ ਛੋਟੇ-ਛੋਟੇ ਫੈਸਲੇ ਲੈਣ ਲਈ ਆਪਣਾ ਮੋਹਤਾਜ ਨਾ ਬਣਾਓ ਆਪਣੇ ਸਬੰਧੀ ਪਤੀ-ਪਤਨੀ ਦੇ ਜੀਵਨ ਦੇ ਫੈਸਲੇ ਲੈਣ ਦਾ ਉਨ੍ਹਾਂ ਨੂੰ ਪੂਰਾ ਅਧਿਕਾਰ ਦਿਓ ਹਮੇਸ਼ਾ ਪੁੱਤਰ ਨੂੰ ਆਪਣੇ ਆਂਚਲ ਨਾਲ ਬੰਨ੍ਹ ਕੇ ਨਾ ਰੱਖੋ ਨਹੀਂ ਤਾਂ ਉਹ ਕਦੇ ਵੀ ਇੱਕ ਸਫਲ ਅਤੇ ਆਦਰਸ਼ ਪਤੀ ਨਹੀਂ ਬਣ ਸਕੇਗਾ ਅਜਿਹੇ ਪਤੀ ਦੀ ਇੱਜ਼ਤ ਖੁਦ ਉਸ ਦੀ ਪਤਨੀ ਵੀ ਨਹੀਂ ਕਰਦੀ ਮਾਂ ਦਾ ਆਂਚਲ ਫੜ ਕੇ ਚੱਲਣ ਵਾਲੇ ਮਰਦ ਆਪਣੇ ਵਿਆਹਕ ਜੀਵਨ ’ਚ ਖੁਦ ਹੀ ਜ਼ਹਿਰ ਘੋਲ ਲੈਂਦੇ ਹਨ
Successful Husband ਬੇਟੇ ਨੂੰ ਸਫਲ ਪਤੀ ਬਣਾਉਣ ਲਈ ਕਈ ਤਰੀਕੇ ਹਨ ਜਿੰਨੀ ਸੰਭਵ ਹੋ ਸਕੇ ਆਪਣੇ ਬੇਟੇ ਦੀ ਜ਼ਿੰਦਗੀ ’ਚ ਫਾਲਤੂ ਦਖਲਅੰਦਾਜ਼ੀ ਨਾ ਕਰਨ ਉਨ੍ਹਾਂ ਨੂੰ ਆਪਣਾ ਫੈਸਲਾ ਅਜ਼ਾਦ ਹੋ ਕੇ ਲੈਣ ਦਿਓ ਜਦੋਂ ਤੁਹਾਡੇ ਤੋਂ ਰਾਇ ਮੰਗੀ ਜਾਵੇ, ਤਾਂ ਆਪਣੀ ਰਾਇ ਦਿਓ ਨਹੀਂ ਤਾਂ ਚੁੱਪ ਰਹੋ ਸਮੇਂ-ਸਮੇਂ ’ਤੇ ਬੇਟਿਆਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਾਓ ਵਿਆਹ ਅਤੇ ਵਰ੍ਹੇਗੰਢ ’ਤੇ ਨੂੰਹ-ਬੇਟੇ ਨੂੰ ਮਿਲਣ ਵਾਲੇ ਤੋਹਫ਼ਿਆਂ ’ਤੇ ਆਪਣਾ ਹੱਕ ਨਾ ਜਤਾਓ
ਨੂੰਹ-ਬੇਟੇ ਨੂੰ ਇੱਕ-ਦੂਜੇ ਨੂੰ ਸਮਝਣ ਦਾ ਲੋਂੜੀਦਾ ਮੌਕਾ ਦਿਓ ਰਿਸ਼ਤਾ ਭਾਵੇਂ ਸੱਸ-ਨੂੰਹ ਦਾ ਹੋਵੇ ਜਾਂ ਮਾਂ-ਬੇਟੇ ਦਾ, ਤੁਹਾਨੂੰ ਇੱਕ ਹੱਦ ਬਣਾ ਲੈਣੀ ਚਾਹੀਦੀ ਹੈ ਅਤੇ ਉਸ ਦਾ ਧਿਆਨ ਨਾਲ ਪਾਲਣ ਕਰਨਾ ਚਾਹੀਦਾ ਹੈ ਫਾਲਤੂ ਗੱਲਾਂ ਰਿਸ਼ਤਿਆਂ ਨੂੰ ਵਿਗਾੜ ਦਿੰਦੀਆਂ ਹਨ, ਆਖਰ ਆਪਣੇ ਵਿਚਾਰ ਪ੍ਰਗਟ ਤਾਂ ਕਰੋ ਪਰ ਉਨ੍ਹਾਂ ਨੂੰ ਦੂਜਿਆਂ ’ਤੇ ਜ਼ਬਰਨ ਨਾ ਥੋਪੋ
ਨੂੰਹ ਦੇ ਨਾਲ ਪ੍ਰੇਮ ਨਾਲ ਅਤੇ ਸਨਮਾਨ ਨਾਲ ਵਿਹਾਰ ਕਰੋ ਤਾਂ ਉਹ ਮਨ ਨਾਲ ਤੁਹਾਡਾ ਸਨਮਾਨ ਕਰੇਗੀ ਨੂੰਹ ਨੂੰ ਵੀ ਪਿਆਰ ਨਾਲ ਉਸ ਦੇ ਫਰਜ਼ਾਂ ਬਾਰੇ ਸਮਝਾਓ ਜੇਕਰ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਇੱਕ ਮਾਂ ਨੂੰਹ-ਬੇਟੇ ਪ੍ਰਤੀ ਆਪਣਾ ਵਿਹਾਰ ਰੱਖੇ ਤਾਂ ਉਸ ਦੀ ਆਪਣੀ ਗਰਿਮਾ ਵੀ ਬਣੀ ਰਹੇਗੀ ਨਾਲ ਹੀ ਉਸ ਦਾ ਬੇਟਾ ਵੀ ਉਸ ਦਾ ਆਪਣਾ ਬਣਿਆ ਰਹੇਗਾ ਨੂੰਹ ਦੇ ਰੂਪ ’ਚ ਉਸ ਨੂੰ ਇੱਕ ਪਿਆਰੀ ਪੁੱਤਰੀ ਵੀ ਮਿਲ ਜਾਏਗੀ ਅਤੇ ਉਸ ਦਾ ਬੇਟਾ ਇੱਕ ਸਫਲ ਪਤੀ ਵੀ ਬਣ ਸਕੇਗਾ
ਮੀਨਾ ਜੈਨ ਛਾਬੜਾ