winter decorations -sachi shiksha punjabi
ਸਰਦੀ ’ਚ ਡੈਕੋਰੇਸ਼ਨ ਨਾਲ ਘਰ ਬਣਾਓ ਹੋਰ ਵੀ ਬਿਹਤਰ
ਇਸ ਮੌਸਮ ’ਚ ਚੱਲਦੀਆਂ ਸਰਦ ਹਵਾਵਾਂ ’ਚ ਜਿੱਥੇ ਬਾਹਰ ਨਿਕਲਦੇ ਹੀ ਸਰੀਰ ’ਚ ਕੰਬਨੀ ਜਿਹੀ ਛਿੜ ਜਾਂਦੀ ਹੈ, ਉੱਥੇ ਘਰ ਅੰਦਰ ਬੈਠ ਕੇ ਸਕੂਨ ਮਿਲਦਾ ਹੈ ਤੁਹਾਡਾ ਆਸ਼ੀਆਨਾ ਵੀ ਠੰਡ ਦੇ ਮੌਸਮ ’ਚ ਗਰਮ ਰਹੇ ਇਸ ਦੇ ਲਈ ਤੁਹਾਨੂੰ ਆਪਣੇ ਘਰ  ਦੀ ਸਜਾਵਟ ’ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ ਤਾਂ ਕਿ ਘਰ ਸਰਦੀ ਤੋਂ ਸੁਰੱਖਿਅਤ ਵੀ ਰਹੇ ਅਤੇ ਦੇਖਣ ’ਚ ਵੀ ਸੁੰਦਰ ਨਜ਼ਰ ਆਏ ਇਨ੍ਹਾਂ ਦਿਨਾਂ ’ਚ ਆਪਣੇ ਘਰ ਨੂੰ ਨਿਊ ਲੁੱਕ ਦੇਣ ਲਈ ਇਹ ਟਿਪਸ ਅਪਣਾਓ

ਕਾਰਪੇਟ ਤੇ ਰਗਸ

ਸਰਦੀਆਂ ਦੀ ਜ਼ਰੂਰਤ ਹੈ ਕਾਰਪੇਟ ਅਤੇ ਰਗਸ ਕਿਉਂਕਿ ਇਹ ਪੈਰਾਂ ਨੂੰ ਠੰਡੇ ਫਰਸ਼ ਦੇ ਸਿੱਧੇ ਸੰਪਰਕ ’ਚ ਆਉਣ ਤੋਂ ਬਚਾਉਂਦੇ ਹਨ ਇਸ ਲਈ ਪੂਰੇ ਘਰ ’ਚ ਇਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਕਮਰਿਆਂ ’ਚ ਵਿਛੇ ਕਾਰਪੇਟ ਅਤੇ ਰਗਸ  ਘਰ ਨੂੰ ਵਾਰਮ ਅਤੇ ਕੋਜ਼ੀ ਲੁੱਕ ਦਿੰਦੇ ਹਨ

ਕਰਟਨਸ ਬਦਲੋ

ਆਪਣੇ ਘਰ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਪੂਰੇ ਘਰ ਦੇ ਕਰਟਨਸ ਬਦਲ ਦਿਓ ਸਰਦੀ ਦੇ ਮੌਸਮ ’ਚ ਸਿਲਕ, ਸਾਟਿਨ, ਵੈਲਵੇਟ ਆਦਿ ਫੈਬਰਿਕ ਵਾਲੇ ਕਰਟਨ ਘਰ ਨੂੰ ਰਿਚ, ਰਾਇਲ ਅਤੇ ਵਾਰਮ ਲੁੱਕ ਦਿੰਦੇ ਹਨ ਇਸ ਲਈ ਇਸ ਮੌਸਮ ’ਚ  ਫੈਬਰਿਕ ਦੇ ਕਰਟਨਸ ਇਸਤੇਮਾਲ ਕਰੋ

ਬੈੱਡ ਸ਼ੀਟ ਤੋਂ ਕੁਸ਼ਨ ਕਵਰ ਤੱਕ ਬਦਲੋ

ਇਸੇ ਤਰ੍ਹਾਂ ਬੈੱਡ ਸ਼ੀਟ, ਪਿੱਲੋ ਕਵਰ ਅਤੇ ਕੁਸ਼ਨ ਕਵਰ ਆਦਿ ਨੂੰ ਬਦਲ ਕੇ ਵੀ ਤੁਸੀਂ ਆਪਣੇ ਘਰ ਨੂੰ ਨਿਊ ਲੁੱਕ ਦੇ ਸਕਦੇ ਹੋ ਇਸ ਦੇ ਲਈ ਵੀ ਤੁਸੀਂ ਸਿਲਕ ਅਤੇ ਵੈਲਵੇਟ ਜਿਵੇਂ ਸਾਫ਼ਟ ਅਤੇ ਸ਼ਾਇਨੀ ਫੈਬਰਿਕ ਇਸਤੇਮਾਲ ਕਰ ਸਕਦੇ ਹੋ

ਡੈਕੋਰੇਟਿਵ ਆਈਟਮਾਂ

ਸਟੋਨ ਅਤੇ ਵੁੱਡ ਆਦਿ ਨਾਲ ਬਣੀ ਡੈਕੋਰੇਟਿਵ ਆਈਟਮਾਂ ਵੀ ਵਿੰਟਰ ਲੁੱਕ ਦੇ ਨਾਲ ਮੈਚ ਕਰਦੀਆਂ ਹਨ ਇਸ ਲਈ ਚਾਹੇ ਤਾਂ ਘਰ ਦੀ ਸਜਾਵਟ ’ਚ ਇਨ੍ਹਾਂ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ
ਡਾਰਕ ਕਲਰ ਨਾਲ ਪੇਂਟ ਕੀਤੇ ਹੋਏ ਸੁੱਕੇ ਫੁੱਲ ਅਤੇ ਪੱਤੀਆਂ ਬਜ਼ਾਰ ’ਚ ਬੜੀ ਅਸਾਨੀ ਨਾਲ ਮਿਲ ਜਾਂਦੇ ਹਨ ਇਨ੍ਹਾਂ ਨੂੰ ਤੁਸੀਂ ਵਾਸ ’ਚ ਸਜਾ ਕੇ ਅਸਾਨੀ ਨਾਲ ਘਰ ਨੂੰ ਵਿੰਟਰ ਲੁੱਕ ਦੇ ਸਕਦੇ ਹੋ ਤੁਸੀਂ ਚਾਹੋ ਤਾਂ ਪੈਬਲਸ ਅਤੇ ਸਟੋਨਸ ਆਦਿ ਨੂੰ ਵੀ ਪ ੇਂਟ ਕਰਕੇ ਸੈਂਟਰ ਟੇਬਲ ਜਾਂ ਮਨਪਸੰਦ ਜਗ੍ਹਾ ’ਤੇ ਡੈਕੋਰੇਟ ਕਰ ਸਕਦੇ ਹੋ

ਫਾਇਰ ਪਲੇਸ ਕੋਲ ਸਿਟਿੰਗ ਅਰੇਂਜਮੈਂਟ

ਜੇਕਰ ਸਰਦੀ ਦੇ ਮੌਸਮ ਦਾ ਸਹੀ ਮਾਇਨੇ ’ਚ ਲੁਤਫ ਉਠਾਉਣਾ ਚਾਹੁੰਦੇ ਹੋ ਤਾਂ ਫਾਇਰ ਪਲੇੇਸ ਦੇ ਨਾਂਅ ਸਿਟਿੰਗ ਏਰੀਆ ਕ੍ਰਿਏਟ ਕਰੋ ਸਰਦੀ ਤੋਂ ਬਚਣ ਦਾ ਇਸ ਤੋਂ ਬਿਹਤਰ ਕੋਈ ਹੋਰ ਬਦਲ ਡੈਕੋਰੇਸ਼ਨ ’ਚ ਨਹੀਂ ਹੋ ਸਕਦਾ ਇਸ ਦੇ ਲਈ ਤੁਸੀਂ ਉੱਥੇ  ਕਾਫੀ ਟੇਬਲ, ਰਗ ਅਤੇ ਕੁਝ ਕੁਰਸੀਆਂ ਰੱਖ ਦਿਓ ਜਿਸ ਨਾਲ ਫੁਰਸਤ ਦੇ ਪਲਾਂ ਦਾ ਉੱਥੇ ਪਰਿਵਾਰ ਤੇ ਦੋਸਤਾਂ ਨਾਲ ਬੈਠ ਕੇ ਆਨੰਦ ਲੈ ਸਕਦੇ
ਹਾਂ ਜੇਕਰ ਤੁਹਾਡੇ ਕੋਲ ਫਾਇਰ ਪਲੇਸ ਨਹੀਂ ਹੈ ਤਾਂ ਘਰ ’ਚ ਖੂਬ ਸਾਰੀ ਕੈਂਡਲਾਂ ਜਲਾ ਕੇ ਵੀ ਆਪਣੀ ਇਹ  ਖਵਾਇਸ਼ ਪੂਰੀ ਕਰ ਸਕਦੇ ਹੋ ਘਰ ਨੂੰ ਰੋਮਾਂਟਿਕ ਲੁੱਕ ਦੇਣ ਲਈ ਤੁਸੀਂ ਫਲੋਟਿੰਗ ਕੈਂਡਲਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਵਿੰਟਰ ਸੀਜਨ ’ਚ ਜਿੱਥੇ ਅਸੀਂ ਊਨੀ ਕੱਪੜੇ ਪਹਿਨ ਕੇ ਠੰਡ ਤੋਂ ਬਚਾਅ ਕਰਦੇ ਹਾਂ, ਉੱਥੇ ਹੋਮ ਡੈਕੋਰੇਸ਼ਨ ਲਈ ਘਰ ’ਚ ਮੋਟੇ  ਫੈਬਰਿਕ ਵਾਲੇ ਕਰਟਨਸ, ਬੈੱਡ ਸ਼ੀਟ ਤੇ ਕੁਸ਼ਨਸ ਆਦਿ ਨੂੰ ਇਸਤੇਮਾਲ ਕਰਨ ਨਾਲ ਵਾਰਮ ਫੀÇਲੰਗ ਆਉਂਦੀ ਹੈ
  • ਇਸ ਮੌਸਮ ’ਚ ਘਰ ’ਚ ਵਨੀਲਾ ਅਤੇ ਦਾਲ-ਚੀਨੀ ਵਰਗੀ ਫਰੈਗਰੈਂਸ ਵਾਲੇ ਸੈਂਟ ਇਸਤੇਮਾਲ ਕਰੋ ਤੁਸੀਂ ਚਾਹੋ ਤਾਂ ਸੈਂਟ ਦੀ ਜਗ੍ਹਾ ਸੈਂਟੇਡ ਕੈਂਡਲਾਂ ਜਾਂ ਮਨਪਸੰਦ ਫਰੈਗਰੈਂਸ ਵਾਲੀ ਅਗਰਬੱਤੀ ਵੀ ਜਲਾ ਸਕਦੇ ਹੋ ਇਸ ਨਾਲ ਘਰ ਖੂਬਸੂਰਤ ਦਿਸਣ  ਦੇ ਨਾਲ ਮਹਿਕਦਾ ਹੋਇਆ ਵੀ ਲੱਗੇਗਾ
  • ਵਿੰਟਰ ’ਚ ਲਾਈਟ ਕਲਰਾਂ ਦੀ ਤੁਲਨਾ ਘਰ ਨੂੰ ਡਾਰਕ ਕਲਰਾਂ ਦੇ ਡੈਕੋਰੇਟਿਵ ਆਈਟਿਮਾਂ ਨਾਲ ਡੈਕੋਰੇਟ ਕਰੋ ਇਸ ਨਾਲ ਤੁਹਾਡੇ ਘਰ ਨੂੰ ਵਾਰਮ ਲੁੱਕ ਮਿਲੇਗੀ
  • ਘਰ ਨੂੰ ਕੋਜੀ ਅਤੇ ਰੋਮਾਂਟਿਕ ਲੁੱਕ ਦੇਣ ਲਈ ਲੋਅ ਵਾਟ ਲਾਈਟਾਂ ਅਤੇ ਬੱਲਬ ਵੀ ਤੁਸੀਂ ਇਸ ਸੀਜਨ ’ਚ ਇਸਤੇਮਾਲ ਕਰ ਸਕਦੇ ਹੋ
  • ਜੇਕਰ ਤੁਹਾਡਾ ਘਰ ਛੋਟਾ ਹੈ, ਤਾਂ ਘਰ ’ਚ ਹੈਵੀ ਜਾਂ ਬਹੁਤ ਜ਼ਿਆਦਾ ਡੈਕੋਰੇਟਿਵ ਫਰਨੀਚਰ ਨਾ ਰੱਖੋ
  • ਇਹ ਠੀਕ ਹੈ ਕਿ ਵਿੰਟਰ ’ਚ ਡਾਰਕ ਕਲਰ ਚੰਗੇ ਲੱਗਦੇ ਹਨ, ਪਰ ਬਹੁਤ ਜ਼ਿਆਦਾ ਡਾਰਕ ਕਲਰ ਜਾਂ ਬਹੁਤ ਸਾਰੇ ਰੰਗਾਂ ਦੀ ਵਰਤੋਂ ਕਰਨ ਨਾਲ ਘਰ ਦੀ ਖੂਬਸੂਰਤੀ ਵੀ ਵਿਗੜ ਸਕਦੀ ਹੈ
  • ਸਰਦੀ ’ਚ ਡਿੰਮ ਲਾਈਟ ਜਾਂ ਕੈਂਡਲ ਲਾਈਟ ਚੰਗੀ ਲੱਗਦੀ ਹੈ, ਪਰ ਕਮਰੇ ’ਚ ਲੋੜੀਂਦੀ ਰੌਸ਼ਨੀ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ
  • ਵਿੰਟੇਜ਼ ਲੁੱਕ ਦੇ ਨਾਂਅ ’ਤੇ ਉਂਜ ਹੀ ਕਿਸੇ ਵੀ ਪੁਰਾਣੀ ਚੀਜ਼ ਨੂੰ ਚੁੱਕ ਕੇ ਨਾ ਸਜਾ ਲਓ, ਸਗੋਂ ਪਰੰਪਰਿਕ ਚੀਜ਼ਾਂ ਨੂੰ ਨਵੇਂ ਅੰਦਾਜ਼ ’ਚ ਸਜਾਉਣਾ ਹੀ ਨਿਊ ਟਰੈਂਡ ਕਹਾਉਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!