ਆਡਿਓਲਾਜਿਸਟ ਬਣ ਸੰਵਾਰੋ ਕਰੀਅਰ

ਜੇਕਰ ਤੁਸੀਂ ਇੱਕ ਪ੍ਰੋਫੈਸ਼ਨਲ ਜਾੱਬ ’ਚ ਦਿਲਚਸਪੀ ਰੱਖਦੇ ਹੋ, ਤਾਂ ਆਡਿਓਲਾਜਿਸਟ ਦੀ ਜਾੱਬ ਤੁਹਾਡੇ ਲਈ ਬੇਹੱਦ ਵਧੀਆ ਹੈ ਇਸ ਖੇਤਰ ’ਚ ਇਨਸਾਨਾਂ ਦੀ ਸੁਣਨ ਦੀ ਸਮੱਸਿਆ ਦਾ ਇਲਾਜ ਕੀਤਾ ਜਾਂਦਾ ਹੈ ਆਡਿਓਲਾਜਿਸਟ ਰਾਹੀਂ ਸਾਰੇ ਉਮਰ ਦੇ (ਭਾਵੇਂ ਉਹ ਬੱਚਾ ਹੋਵੇ ਜਾਂ ਫਿਰ ਬਜ਼ੁਰਗ) ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਨਾਲ ਹੀ ਨਾਲ ਆਡਿਓਲਾਜ਼ੀ ਖੇਤਰ ਦੇ ਅਧੀਨ ਨਵੀਆਂ-ਨਵੀਆਂ ਤਕਨੀਕਾਂ ਬਾਰੇ ਅਤੇ ਰਿਸਰਚ ਬਾਰੇ ਦੱਸਿਆ ਜਾਂਦਾ ਹੈ ਜਿਹੜੀਆਂ ਨਵੀਆਂ-ਨਵੀਆਂ ਤਕਨੀਕਾਂ ਜ਼ਰੀਏ ਲੋਕਾਂ ਦੀ ਸੁਣਨ ਦੀ ਪਰੇਸ਼ਾਨੀ ਦਾ ਹੱਲ ਕੀਤਾ ਜਾਂਦਾ ਹੈ

ਜੇਕਰ ਕੋਈ ਵਿਦਿਆਰਥੀ ਕਿਸੇ ਵੀ ਖੇਤਰ ’ਚ ਭਵਿੱਖ ਬਣਾਉਣਾ ਚਾਹੁੰਦਾ ਹੈ, ਤਾਂ ਉਸ ਦੀ ਸਭ ਤੋਂ ਪਹਿਲੀ ਪੌੜੀ 12ਵੀਂ ਜਮਾਤ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਆਡਿਓਲਾਜੀ ਦੇ ਖੇਤਰ ’ਚ ਆਡਿਓਲਾਜਿਸਟ ਬਣਨਾ ਚਾਹੁੰਦਾ ਹੈ, ਤਾਂ ਉਸ ਦੇ ਲਈ 12ਵੀਂ ਜਮਾਤ ਨੂੰ ਚੰਗੇ ਨੰਬਰਾਂ ਨਾਲ ਪਾਸ ਕਰਨਾ ਹੋਵੇਗਾ ਨਾਲ ਹੀ ਧਿਆਨ ਰਹੇ ਕਿ ਤੁਹਾਨੂੰ 12ਵੀਂ ਜਮਾਤ ਪੀਸੀਬੀ ਭਾਵ ਫਿਜ਼ੀਕਸ, ਕੈਮਿਸਟਰੀ ਅਤੇ ਬਾਇਓਲਾਜੀ ਵਿਸ਼ੇ ’ਚ ਚੰਗੇ ਨੰਬਰਾਂ ਨਾਲ ਪਾਸ ਕਰਨੀ ਹੋਵੇਗੀ

12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਤੁਹਾਨੂੰ ਆਡਿਓਲਾਜੀ ਦੇ ਖੇਤਰ ’ਚ ਬੈਚਲਰ ਡਿਗਰੀ ਪ੍ਰਾਪਤ ਕਰਨੀ ਹੋਵੇਗੀ ਇਸ ਦੇ ਲਈ ਤੁਸੀਂ ਬੀਐੱਸਸੀ ਇਨ ਸਪੀਚ ਐਂਡ ਹੀਅਰਿੰਗ ’ਚ ਦਾਖਲਾ ਲੈ ਸਕਦੇ ਹੋ, ਪਰ ਜੇਕਰ ਤੁਸੀਂ ਇੱਕ ਚੰਗੇ ਕਾਲਜ ਤੋਂ ਬੀਐੱਸਸੀ ਦੀ ਡਿਗਰੀ ਪ੍ਰਾਪਤ ਕਰੋਂਗੇ, ਤਾਂ ਤੁਹਾਨੂੰ ਉਸ ’ਚ ਐਡਮਿਸ਼ਨ ਲੈਣ ਲਈ ਐਂਟਰੈਂਸ ਐਗਜਾਮ ਤੋਂਂ ਹੋ ਕੇ ਲੰਘਣਾ ਪਵੇਗਾ 12ਵੀਂ ਜਮਾਤ ’ਚ ਤੁਹਾਨੂੰ 50 ਪ੍ਰਤੀਸ਼ਤ ਅੰਕ ਲਿਆਉਣਾ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਅਜਿਹੇ ਕਾਲਜ ਹਨ, ਜੋ ਬੀਐੱਸਸੀ ’ਚ ਤੁਹਾਨੂੰ ਮੈਰਿਟ ਦੇ ਆਧਾਰ ’ਤੇ ਐਡਮਿਸ਼ਨ ਦਿੰਦੇ ਹਨ ਜੇਕਰ ਤੁਹਾਡੇ ਨੰਬਰ ਚੰਗੇ ਹੋਣਗੇ, ਤਾਂ ਤੁਹਾਡੀ ਚੰਗੀ ਮੈਰਿਟ ਲੱਗੇਗੀ ਅਤੇ ਤੁਹਾਨੂੰ ਕਿਸੇ ਚੰਗੇ ਕਾਲਜ ’ਚ ਐਡਮਿਸ਼ਨ ਅਸਾਨੀ ਨਾਲ ਮਿਲ ਜਾਵੇਗੀ

ਆਡਿਓਲਾਜਿਸਟ ਦੇ ਕੰਮ

  • ਜੇਕਰ ਕਿਸੇ ਰੋਗੀ ਨੂੰ ਸੁਣਨ ਨਾਲ ਸਬੰਧਿਤ ਸਮੱਸਿਆ ਹੈ, ਤਾਂ ਉਸ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਇਲਾਜ ਦਿਵਾਉਣਾ ਇਨ੍ਹਾਂ ਦਾ ਮੁੱਖ ਕੰਮ ਹੁੰਦਾ ਹੈ ਇਹ ਇਲਾਜ ਆਡਿਓਲਾਜਿਸਟ ਰਾਹੀਂ ਐਡਵਾਂਸ ਟੈਕਨੋਲਾਜੀ ਅਤੇ ਪ੍ਰੋਸੀਜਰ ਦੀ ਮੱਦਦ ਨਾਲ ਦਿੱਤਾ ਜਾਂਦਾ ਹੈ
  • ਇਨ੍ਹਾਂ ਦਾ ਮੁੱਖ ਕੰਮ ਇਨਸਾਨਾਂ ’ਚ ਸੁਣਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰੋਗਾਂ ਬਾਰੇ ਸਰਚ ਕਰਨਾ ਅਤੇ ਨਵੀਆਂ-ਨਵੀਆਂ ਤਕਨੀਕਾਂ ਦੀ ਖੋਜ ਕਰਨਾ ਹੁੰਦਾ ਹੈ
  • ਆਮ ਤੌਰ ’ਤੇ ਲੋਕ ਆਡਿਓਲਾਜਿਸਟ ਬਣ ਕੇ ਟੀਚਰ ਬਣ ਜਾਂਦੇ ਹਨ, ਜਿਨ੍ਹਾਂ ਦੇ ਰਾਹੀਂ ਮੁੱਖ ਕੰਮ ਲੋਕਾਂ ਨੂੰ ਆਡਿਓਲਾਜੀ ਨਾਲ ਸਬੰਧਿਤ ਜਾਣਕਾਰੀ ਦੇਣਾ ਹੁੰਦਾ ਹੈ
  • ਜਿਹੜੇ ਮਰੀਜ਼ਾਂ ਨੂੰ ਸੁਣਨ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਲਿੱਪ ਰੀਡਿੰਗ ਅਤੇ ਸਾਈਨ ਲੈਂਗਵੇਜ ਨਾਲ ਪੜ੍ਹਾਉਣਾ ਵੀ ਆਡਿਓਲਾਜਿਸਟ ਦਾ ਕੰਮ ਹੁੰਦਾ ਹੈ
    ਗ਼ ਆਡਿਓਲਾਜਿਸਟ ਰਾਹੀਂ ਸੁਣਨ ’ਚ ਸਹਾਇਕ ਮਸ਼ੀਨਾਂ ਅਤੇ ਯੰਤਰਾਂ ਦੇ ਕੰਮ ਕਰਨ ਦੇ ਤਰੀਕੇ ਆਦਿ ਬਾਰੇ ਜਾਣਕਾਰੀ ਰੱਖਣਾ ਵੀ ਇਨ੍ਹਾਂ ਦਾ ਹੀ ਕੰਮ ਹੁੰਦਾ ਹੈ

ਆਡਿਓਲਾਜੀ ਦਾ ਕੋਰਸ ਕਰੋ:

ਜੇਕਰ ਤੁਸੀਂ 12ਵੀਂ ਤੋਂ ਬਾਅਦ ਆਡਿਓਲਾਜੀ ਦੇ ਖੇਤਰ ’ਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਤਾਂ ਤੁਸੀਂ ਆਡਿਓਲਾਜੀ ਦਾ ਕੋਰਸ ਵੀ ਕਰ ਸਕਦੇ ਹੋ ਆਡਿਓਲਾਜੀ ਦੇ ਵੱਖ-ਵੱਖ ਤਰ੍ਹਾਂ ਦੇ ਕੋਰਸ ਹੁੰਦੇ ਹਨ, ਜਿਨ੍ਹਾਂ ’ਚੋਂ ਤੁਸੀਂ ਕਿਸੇ ਵੀ ਕੋਰਸ ਨੂੰ ਕਰ ਸਕਦੇ ਹੋ ਤੁਸੀਂ ਅਜਿਹੇ ਡਾਕਟਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ, ਜਿਨ੍ਹਾਂ ਰਾਹੀਂ ਤੁਹਾਨੂੰ ਪ੍ਰਾਈਵੇਟ ਪ੍ਰੈਕਟਿਸ ਦੇ ਨਾਲ-ਨਾਲ ਮੈਡੀਕਲ ਐਡਵਾਈਜ਼ ਵੀ ਦਿੱਤੀ ਜਾਂਦੀ ਹੈ

ਕਰੀਅਰ ਦੇ ਮੌਕੇ:

ਕਿਸੇ ਵੀ ਫੀਲਡ ’ਚ ਸਫਲਤਾ ਹਾਸਲ ਕਰਨ ਲਈ ਵਿਅਕਤੀ ਨੂੰ ਆਪਣਾ ਮਾਇੰਡ ਕ੍ਰਿਏਟਿਵ ਰੱਖਣਾ ਹੁੰਦਾ ਹੈ ਆਡਿਓਲਾਜਿਸਟ ਰਾਹੀਂ ਸਿਰਫ ਡਿਵਾਇਜ਼ ਬਣਾਉਣ ਦਾ ਕੰਮ ਨਹੀਂ ਕੀਤਾ ਜਾਂਦਾ ਹੈ, ਸਗੋਂ ਕੰਪਨੀ ’ਚ ਪ੍ਰੋਡਕਟ ਨੂੰ ਡਿਜ਼ਾਇਨ ਕਰਨਾ ਅਤੇ ਕਿਸੇ ਵੀ ਪ੍ਰੋਡਕਟ ਉੱਪਰ ਰਿਸਰਚ ਕਰਨ ਦਾ ਕੰਮ ਵੀ ਇੱਕ ਆਡਿਓਲਾਜਿਸਟ ਵੱਲੋਂ ਕੀਤਾ ਜਾਂਦਾ ਹੈ

ਕੋਰਸ:

  • ਬੀਐੱਸਸੀ ਇਨ ਸਪੀਚ ਐਂਡ ਹੀਅਰਿੰਗ
  • ਬੈਚਲਰ ਆਫ ਸਪੈਸ਼ਲ ਐਜ਼ੂਕੇਸ਼ਨ ਇਨ ਹੀਅਰਿੰਗ ਇੰਪੈਕਟ
  • ਬੈਚਲਰ ਇਨ ਆਡਿਓਲਾਜੀ ਐਂਡ ਸਪੀਚ ਲੈਂਗਵੇਜ਼ ਪੈਥੋਲਾਜੀ
  • ਬੀਐੱਸਸੀ ਇਨ ਆਡਿਓਲਾਜੀ
  • ਡਿਪਲੋਮਾ ਇਨ ਹੀਅਰਿੰਗ ਐਡ ਐਂਡ ਏਅਰ ਮੋਲਡ ਟੈਕਨੋਲਾਜੀ

ਕੋਰਸ ਲਈ ਚੰਗੇ ਇੰਸਟੀਚਿਊਟ:

  • ਸ੍ਰੀ ਰਾਮਚੰਦਰ ਮੈਡੀਕਲ ਕਾਲਜ, ਚੇੱਨਈ
  • ਨੈਸ਼ਨਲ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ, ਕੇਰਲਾ
  • ਭਾਰਤੀ ਵਿੱਦਿਆਪੀਠ ਮੈਡੀਕਲ ਕਾਲਜ, ਪੂਨੇ
  • ਡਾ. ਐੱਸਆਰਸੀ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ, ਬੰਗਲੁਰੂ
  • ਆਲ ਇੰਡੀਆ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ, ਮੈਸੂਰ

ਆਡਿਓਲਾਜਿਸਟ ਇੰਡਸਟਰੀਜ਼:

ਜੇਕਰ ਕੋਈ ਵਿਅਕਤੀ ਆਡਿਓਲਾਜੀ ਦੇ ਖੇਤਰ ’ਚ ਕੋਰਸ ਕਰਦਾ ਹੈ ਅਤੇ ਆਪਣੀ ਪੜ੍ਹਾਈ ਪੂਰੀ ਕਰਦਾ ਹੈ, ਤਾਂ ਉਸ ਨੂੰ ਇਸ ਖੇਤਰ ’ਚ ਵੱਖ-ਵੱਖ ਤਰ੍ਹਾਂ ਦੇ ਕਰੀਅਰ ਮੌਕੇ ਦੇਖਣ ਨੂੰ ਮਿਲਦੇ ਹਨ ਅਜਿਹੀਆਂ ਬਹੁਤ ਸਾਰੀਆਂ ਇੰਡਸਟਰੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਧੀਨ ਇੱਕ ਆਡਿਓਲਾਜਿਸਟ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ-

  • ਵਿੱਦਿਅਕ ਸੇਵਾਵਾਂ
  • ਐਮਰਜੰਸੀ ਦੇਖਭਾਲ
  • ਹਸਪਤਾਲ
  • ਹੱਲ ਕੇਂਦਰ
  • ਸਿਹਤ ਦੇਖਭਾਲ ਕੇਂਦਰ
  • ਕਾਲਜ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!