ਮਕਾਨ ਨੂੰ ਘਰ ਬਣਾਓ, ਪਿਆਰ ਦੀ ਖੁਸ਼ਬੂ ਨਾਲ
ਆਪਣਾ ਖੁਦ ਦਾ ਮਕਾਨ ਬਣਾਉਣ ਦਾ ਸੁਫਨਾ ਤਾਂ ਸਾਰੇ ਦੇਖਦੇ ਹਨ ਅਤੇ ਉਸ ਨੂੰ ਪੂਰਾ ਕਰਨ ਦੀ ਵੀ ਭਰਪੂਰ ਕੋਸ਼ਿਸ਼ ਕਰਦੇ ਹਨ ਪਰ ਮਕਾਨ ਨੂੰ ਮਕਾਨ ਨਾ ਬਣਾ ਕੇ ਘਰ ਬਣਾਉਣਾ ਅਤਿ ਜ਼ਰੂਰੀ ਹੁੰਦਾ ਹੈ ਇੱਟ, ਪੱਥਰ, ਸੀਮਿੰਟ ’ਚ ਚਾਰਦੀਵਾਰੀ ਤਾਂ ਬਣ ਜਾਂਦੀ ਹੈ, ਪਰ ਮਕਾਨ ਨੂੰ ਘਰ ਬਣਾਉਣ ਲਈ ਜ਼ਰੂਰਤ ਹੁੰਦੀ ਹੈ ਰਿਸ਼ਤਿਆਂ ’ਚ ਪਿਆਰ ਦੀ, ਆਪਸੀ ਵਿਸ਼ਵਾਸ ਅਤੇ ਮੁਹੱਬਤ ਦੀ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਤੁਸੀਂ ਵੀ ਆਪਣੇ ਆਲ੍ਹਣੇ ਦੇ ਸੁਫਨੇ ਨੂੰ ਸਾਕਾਰ ਬਣਾਉਣਾ ਚਾਹੁੰਦੇ ਹੋ ਜੋ ਆਪਣੇ ਘਰ ’ਚ ਪਿਆਰ ਦੀ ਖੁਸ਼ਬੂ ਦੇ ਚਿਰਾਗ ਬਾਲੇ ਅਤੇ ਉਸ ਪਿਆਰ ਰੂਪੀ ਬਾਗ ਨੂੰ ਮਹਿਕਾਓ, ਆਪਣੇ ਸੰਸਕਾਰਾਂ ਅਤੇ ਸਮਝਦਾਰੀ ਨਾਲ
- ਘਰ ’ਚ ਪਿਆਰ ਅਤੇ ਸ਼ਾਂਤੀ ਬਣਾਏ ਰੱਖਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ’ਚ ਸਹੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ
- ਛੋਟੀਆਂ ਗੱਲਾਂ ਜਾਂ ਝਗੜਿਆਂ ਨੂੰ ਵਾਧਾ ਨਾ ਦੇ ਕੇ ਉਨ੍ਹਾਂ ਮਤਭੇਦਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋ
- ਘਰ ’ਚ ਛੋਟੇ-ਵੱਡਿਆਂ ਨੂੰ ਆਦਰ ਅਤੇ ਪਿਆਰ ਦਿਓ ਕੋਈ ਵੀ ਮੈਂਬਰ ਖੁਦ ਨੂੰ ਇਕੱਲਾ ਮਹਿਸੂਸ ਨਾ ਕਰੇ
- ਘਰ ਪਰਿਵਾਰ ਦੀਆਂ ਔਰਤਾਂ ਘਰ ਦੇ ਮੈਂਬਰਾਂ ਨੂੰ ਪਿਆਰ ਦੀ ਮਜ਼ਬੂਤ ਡੋਰ ਨਾਲ ਬੰਨ੍ਹੀ ਰੱਖ ਸਕਦੀਆਂ ਹਨ, ਇਸ ਲਈ ਘਰ ਦੀਆਂ ਔਰਤਾਂ ਨੂੰ ਸ਼ਾਂਤੀ ਅਤੇ ਪਿਆਰ ਬਣਾਈ ਰੱਖਣਾ ਚਾਹੀਦਾ ਹੈ
- ਹਰ ਤੀਜ਼ ਤਿਉਹਾਰ ਨੂੰ ਪਰਿਵਾਰ ਨਾਲ ਮਿਲ ਕੇ ਮਨਾਉਣਾ ਚਾਹੀਦਾ ਹੈ ਹਰ ਖੁਸ਼ੀ ਨੂੰ ਮਿਲ ਕੇ ਵੰਡਣ ਨਾਲ ਪਰਿਵਾਰ ’ਚ ਆਪਸੀ ਪਿਆਰ ਵਧਦਾ ਹੈ
- ਪਰਿਵਾਰ ਦੇ ਹਰ ਮੈਂਬਰ ਨੂੰ ਇੱਕ ਦੂਜੇ ਦੀ ਤਕਲੀਫ, ਜ਼ਰੂਰਤਾਂ ਅਤੇ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਨਾਲ ਘਰ ਦੀ ਨੀਂਹ ਹੋਰ ਪੱਕੀ ਹੁੰਦੀ ਹੈ
- ਘਰ ’ਚ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਇਸ ਨਾਲ ਘਰ ’ਚ ਲੱਛਮੀ ਦਾ ਵਾਸ ਰਹਿੰਦਾ ਹੈ ਅਤੇ ਬੇਵਜ੍ਹਾ ਰੋਕ ਲਗਾਉਣ ਨਾਲ ਘਰ ’ਚ ਕਲੇਸ਼ ਦਾ ਵਾਧਾ ਮਿਲਦਾ ਹੈ ਪਰਿਵਾਰ ’ਚ ਆਪਸੀ ਤਿਆਗ, ਪ੍ਰੇਮ ਦੀ ਭਾਵਨਾ ਬਣਾਏ ਰੱਖਣ ਨਾਲ ਘਰ ਸਵਰਗ ਬਣਦਾ ਹੈ
- ਘਰ ’ਚ ਪੁਰਸ਼ਾਂ ਨੂੰ ਵੀ ਘਰ ਦੇ ਕੰਮਾਂ ’ਚ ਮੱਦਦ ਕਰਨੀ ਚਾਹੀਦੀ ਹੈ ਜੇਕਰ ਔਰਤਾਂ ਘਰ ਪ੍ਰਤੀ ਸਮਰਪਿੱਤ ਹਨ ਤਾਂ ਪੁਰਸ਼ਾਂ ਨੂੰ ਵੀ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ’ਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਹੈ
- ਘਰ ਆਏ ਮਹਿਮਾਨ ਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ ਮਹਿਮਾਨ ਦੇਵਤਾ ਸਮਾਨ ਹੁੰਦੇ ਹਨ ਉਨ੍ਹਾਂ ਨੂੰ ਦੇਖ ਕੇ ਨੱਕ ਨਹੀਂ ਚੜ੍ਹਾਉਣਾ ਚਾਹੀਦਾ
- ਬੱਚਿਆਂ ਨੂੰ ਬਜ਼ੁਰਗਾਂ ਪ੍ਰਤੀ ਸਨਮਾਨਪੂਰਵਕ ਗੱਲ ਕਰਨੀ ਚਾਹੀਦੀ ਹੈ ਅਜਿਹੇ ਸੰਸਕਾਰ ਖੁਦ ਉਦਾਹਰਨ ਬਣ ਕੇ ਸਿਖਾਉਣ ਖੁਦ ਇੱਜ਼ਤ ਨਾਲ ਗੱਲ ਕਰਾਂਗੇ ਤਾਂ ਬੱਚੇ ਵੀ ਸਮਝ ਜਾਣਗੇ ਕਿ ਗਲਤ ਸ਼ਬਦਾਂ ਦੀ ਜਾਂ ਅਪਮਾਨ ਭਰੇ ਸ਼ਬਦਾਂ ਦੀ ਸਾਡੇ ਘਰ ’ਚ ਕੋਈ ਥਾਂ ਨਹੀਂ ਹੈ ਪਰਿਵਾਰ ਦੇ ਕਿਸੇ ਮੈਂਬਰ ਦੀਆਂ ਕਮੀਆਂ ਨੂੰ ਉਜ਼ਾਗਰ ਨਾ ਕਰਕੇ ਉਨ੍ਹਾਂ ਦੀਆਂ ਚੰਗਿਆਈਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕੋਈ ਨਾ ਕੋਈ ਕਮੀ ਤਾਂ ਹਰ ਇਨਸਾਨ ’ਚ ਹੁੰਦੀ ਹੈ
- ਬਜ਼ੁਰਗਾਂ ਨੂੰ ਵੀ ਸਖ਼ਤ ਅਨੁਸ਼ਾਸਨ ਅਤੇ ਜ਼ਿਆਦਾ ਰੋਕ ਪਰਿਵਾਰ ’ਤੇ ਨਹੀਂ ਰੱਖਣੀ ਚਾਹੀਦੀ ਕੁਝ ਸੀਮਤ ਆਜ਼ਾਦੀ ਘਰ ਦੇ ਮੈਂਬਰਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ
- ਸਵਾਰਥ ਇੱਕ ਬਹੁਤ ਵੱਡਾ ਘੁਣ ਹੈ ਜੋ ਪਰਿਵਾਰ ਦੇ ਪਿਆਰ ਨੂੰ ਖਤਮ ਕਰ ਦਿੰਦਾ ਹੈ ਘਰ ’ਚ ਸਵਾਰਥ ਨੂੰ ਥਾਂ ਨਹੀਂ ਦੇਣੀ ਚਾਹੀਦੀ
- ਘਰ ’ਚ ਅਸੰਤੋਖ ਨਾ ਆਵੇ, ਇਸ ਦੇ ਲਈ ਘਰ ਦੇ ਸਾਰੇ ਮੈਂਬਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਹਨ
ਨੀਤੂ ਗੁਪਤਾ