Diwali Bonus -sachi shiksha punjabi

Diwali Bonus ਦਾ ਕਰੋ ਸਹੀ ਇਸਤੇਮਾਲ
ਦੀਵਾਲੀ ਦਾ ਤਿਉਹਾਰ ਬਹੁਤ ਸਾਰੇ ਲੋਕਾਂ ਲਈ ਸਾਲਾਨਾ ਬੋਨਸ ਮਿਲਣ ਦੀ ਖੁਸ਼ੀ ਲੈ ਕੇ ਆਉਂਦਾ ਹੈ, ਪਰ ਬੋਨਸ ’ਚ ਮਿਲੇ ਪੈਸੇ ਸਿਰਫ ਤੁਰੰਤ ਖੁਸ਼ੀ ਹੀ ਨਹੀਂ ਸਗੋਂ ਭਵਿੱਖ ਨੂੰ ਬਿਹਤਰ ਬਣਾਉਣ ਦਾ ਮੌਕਾ ਵੀ ਦੇ ਸਕਦੇ ਹਨ, ਬਸ਼ਰਤੇ ਤੁਸੀਂ ਉਨ੍ਹਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰੋ ਸਵਾਲ ਇਹ ਹੈ ਕਿ ਆਖਰ ਬੋਨਸ ਦੀ ਰਕਮ ਦਾ ਸਹੀ ਇਸਤੇਮਾਲ ਕੀ ਹੋ ਸਕਦਾ ਹੈ?

ਆਓ ਜਾਣਦੇ ਹਾਂ ਕਿਵੇਂ ਬੋਨਸ ਦੇ ਪੈਸੇ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ

ਹਾਲੇ ਛੋਟੀ ਲੱਗ ਰਹੀ ਰਕਮ ਭਵਿੱਖ ’ਚ ਵੱਡੀ ਹੋ ਸਕਦੀ ਹੈ:

ਹੋ ਸਕਦਾ ਹੈ ਕਿ ਬੋਨਸ ਦੇ ਤੌਰ ’ਤੇ ਮਿਲੀ ਰਕਮ ਹਾਲੇ ਤੁਹਾਨੂੰ ਨਿਵੇਸ਼ ਦੇ ਲਿਹਾਜ਼ ਨਾਲ ਬੇਹੱਦ ਘੱਟ ਲੱਗ ਰਹੀ ਹੈ, ਪਰ ਸੋਚ-ਸਮਝ ਕੇ ਸਹੀ ਜਗ੍ਹਾ ਇਨਵੈਸਟ ਕਰੋ ਤਾਂ ਸਹੀ ਰਕਮ ਅੱਗੇ ਚੱਲ ਕੇ ਇੱਕ ਚੰਗੇ ਫੰਡ ’ਚ ਤਬਦੀਲ ਹੋ ਸਕਦੀ ਹੈ ਤੁਸੀਂ ਇਸ ਪੈਸੇ ਨੂੰ ਬੈਂਕ ਐੱਫਡੀ, ਪੋਸਟ ਆਫਿਸ ਟਾਈਮ ਡਿਪਾਜਿਟ ਜਾਂ ਫਿਰ ਕੰਪਨੀਆਂ ਦੇ ਐੱਫਡੀ ’ਚ ਪਾ ਸਕਦੇ ਹੋ ਹਾਂ, ਇਹ ਜ਼ਰੂਰ ਯਾਦ ਰਹੇ ਕਿ ਕਿਤੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਕਈ ਮੁੱਖ ਬੈਂਕਾਂ ਅਤੇ ਪੋਸਟ ਆਫਿਸ ਸਕੀਮਾਂ ’ਚ ਮਿਲਣ ਵਾਲੀ ਰਿਟਰਨ ਦੀ ਤੁਲਨਾ ਜ਼ਰੂਰ ਕਰ ਲਓ

ਆਪਣਾ ਮੌਜ਼ੂਦਾ ਲੋਨ ਚੁਕਾਓ:

ਜੇਕਰ ਤੁਸੀਂ ਦੀਵਾਲੀ ਬੋਨਸ ਦਾ ਇਸਤੇਮਾਲ ਆਪਣੇ ਮੌਜ਼ੂਦਾ ਲੋਨ ਨੂੰ ਪੂਰੀ ਤਰ੍ਹਾਂ ਚੁਕਾਉਣ ਜਾਂ ਘੱਟ ਕਰਨ ’ਚ ਕਰਦੇ ਹੋ, ਤਾਂ ਇਹ ਕਾਫੀ ਵਧੀਆ ਫੈਸਲਾ ਸਾਬਤ ਹੋ ਸਕਦਾ ਹੈ ਜੇਕਰ ਤੁਹਾਡੇ ਇੱਕ ਤੋਂ ਜਿਆਦਾ ਲੋਨ ਚੱਲ ਰਹੇ ਹਨ ਤਾਂ ਸਭ ਤੋਂ ਪਹਿਲਾਂ ਉਸ ਕਰਜ ਨੂੰ ਚੁਕਾਓ ਜਿਸ ਦੀ ਵਿਆਜ ਦਰ ਸਭ ਤੋਂ ਜ਼ਿਆਦਾ ਹੈ ਆਮ ਤੌਰ ’ਤੇ ਕੇ੍ਰਡਿਟ ਕਾਰਡ ਦੇ ਲੋਨ ਸਭ ਤੋਂ ਮਹਿੰਗੇ ਹੁੰਦੇ ਹਨ, ਲਿਹਾਜ਼ਾ ਉਨ੍ਹਾਂ ਤੋਂ ਛੁਟਕਾਰਾ ਪਾਉਣ ਨੂੰ ਪਹਿਲ ਦਿਓ ਪਰਸਨਲ ਲੋਨ ਦੀਆਂ ਵਿਆਜ ਦਰਾਂ ਵੀ ਜ਼ਿਆਦਾ ਹੁੰਦੀਆਂ ਹਨ,

ਲਿਹਾਜ਼ਾ ਉਸ ਨੂੰ ਚੁਕਾਉਣ ’ਚ ਵੀ ਦੀਵਾਲੀ ਬੋਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਕਾਰ ਲੋਨ ਨੂੰ ਚੁਕਾਉਣ ਬਾਰੇ ਸੋਚ ਸਕਦੇ ਹੋ ਹੋਮ ਲੋਨ ਆਮ ਤੌਰ ’ਤੇ ਸਭ ਤੋਂ ਸਸਤੇ ਹੁੰੁਦੇ ਹਨ, ਇਸ ਲਈ ਉਨ੍ਹਾਂ ਦਾ ਨੰਬਰ ਬਾਅਦ ’ਚ ਰੱਖੋ ਤਾਂ ਕੋਈ ਹਰਜ਼ ਨਹੀਂ ਉੱਚੀਆਂ ਵਿਆਜ ਦਰਾਂ ਵਾਲੇ ਲੋਨ ਤੋਂ ਛੁਟਕਾਰਾ ਮਿਲ ਜਾਵੇ ਤਾਂ ਨਾ ਸਿਰਫ ਤੁਹਾਡਾ ਆਰਥਿਕ ਬੋਝ ਘੱਟ ਹੋਵੇਗਾ ਸਗੋਂ ਤੁਹਾਨੂੰ ਮਾਨਸਿਕ ਸ਼ਾਂਤੀ ਅਤੇ ਸੁਕੂਨ ਵੀ ਮਿਲੇਗਾ, ਜਿਸ ਨੂੰ ਤੁਸੀਂ ਦੀਵਾਲੀ ’ਤੇ ਖੁਦ ਨੂੰ ਦਿੱਤਾ ਗਿਆ ਬਿਹਤਰੀਨ ਤੋਹਫਾ ਮੰਨ ਸਕਦੇ ਹੋ

ਹੈਲਥ ਇਸ਼ੋਰੈਂਸ ਕਵਰ ਖਰੀਦੋ:

ਆਪਣੇ ਦੇਸ਼ ’ਚ ਹੈਲਥ ਇੰਸ਼ੋਰੈਂਸ ਖਰੀਦਣ ਬਾਰੇ ਲੋਕ ਆਮ ਤੌਰ ’ਤੇ ਕਾਫੀ ਢਿਲਾਈ ਵਰਤਦੇ ਹਨ ਜੇਕਰ ਤੁਸੀਂ ਵੀ ਹੁਣ ਤੱਕ ਅਜਿਹਾ ਹੀ ਕਰਦੇ ਆ ਰਹੇ ਹੋ ਜਾਂ ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਵੀ ਭਾਰੀ ਪ੍ਰੀਮੀਅਮ ਦੀ ਵਜ੍ਹਾ ਨਾਲ ਹੈਲਥ ਇੰਸ਼ੋਰੈਂਸ ਨਹੀਂ ਖਰੀਦ ਸਕੇ ਹੋ, ਤਾਂ ਦੀਵਾਲੀ ਬੋਨਸ ਦਾ ਇਸਤੇਮਾਲ ਕਰਕੇ ਇਸ ਅਧੂਰੇ ਕੰਮ ਨੂੰ ਪੂਰਾ ਕਰ ਸਕਦੇ ਹੋ ਕੋਰੋਨਾ ਮਹਾਂਮਾਰੀ ਦੇ ਦੌਰ ਨੇ ਇਸ ਗੱਲ ਨੂੰ ਹੋਰ ਵੀ ਸਾਫ ਕਰ ਦਿੱਤਾ ਹੈ ਕਿ ਲੋਂੜੀਦੀ ਹੈਲਥ ਕਵਰੇਜ਼ ਪਲਾਨ ਲੈਣਾ ਤੁਹਾਡੀ ਫਾਈਨਾਂਸ਼ੀਅਲ ਸਕਿਊਰਿਟੀ ਲਈ ਕਿੰਨਾ ਜ਼ਰੂਰੀ ਹੈ ਇਸ ਲਈ ਹੈਲਥ ਇੰਸ਼ੋਰੈਂਸ ਲੈਣਾ ਦੀਵਾਲੀ ਬੋਨਸ ਦਾ ਬਿਹਤਰੀਨ ਇਸਤੇਮਾਲ ਹੋ ਸਕਦਾ ਹੈ

ਐਮਰਜੰਸੀ ਫੰਡ ਬਣਾਉਣ ’ਚ ਕਰੋ ਇਸਤੇਮਾਲ:

ਹਰ ਨੌਕਰੀਪੇਸ਼ਾ ਵਿਅਕਤੀ ਨੂੰ ਆਪਣੇ ਕੋਲ ਐਮਰਜੰਸੀ ਫੰਡ ਤਾਂ ਰੱਖਣਾ ਹੀ ਚਾਹੀਦਾ ਹੈ ਜਾਣਕਾਰਾਂ ਦੀ ਰਾਇ ਹੈ ਕਿ ਇਸ ਫੰਡ ’ਚ ਘੱਟ ਤੋਂ ਘੱਟ 6 ਮਹੀਨਿਆਂ ਦੇ ਖਰਚ ਦਾ ਇੰਤਜ਼ਾਮ ਕਰ ਸਕੋ ਜੇਕਰ ਤੁਸੀਂ 8 ਮਹੀਨੇ ਜਾਂ ਸਾਲਭਰ ਦੇ ਖਰਚ ਦੇ ਬਰਾਬਰ ਐਮਰਜੰਸੀ ਫੰਡ ਰੱਖ ਸਕਦੇ ਹੋ ਤਾਂ ਇਹ ਹੋਰ ਵੀ ਬਿਹਤਰ ਹੋਵੇਗਾ ਜੇਕਰ ਤੁਸੀਂ ਹੁਣ ਤੱਕ ਫੰਡ ਦਾ ਇੰਤਜ਼ਾਮ ਨਹੀਂ ਕੀਤਾ ਹੈ ਜਾਂ ਤੁਹਾਡਾ ਐਮਰਜੰਸੀ ਫੰਡ ਘੱਟ ਹੈ, ਤਾਂ ਤੁਸੀਂ ਦੀਵਾਲੀ ਬੋਨਸ ਦਾ ਇਸਤੇਮਾਲ ਕਰਕੇ ਆਪਣੀ ਫਾਈਨਾਂਸ਼ੀਅਲ ਪਲਾਨਿੰਗ ਦੀ ਇਸ ਕਮੀ ਨੂੰ ਦੂਰ ਕਰ ਸਕਦੇ ਹੋ ਐਮਰਜੰਸੀ ਫੰਡ ਦੀ ਰਕਮ ਨੂੰ ਬਿਨਾਂ ਲਾੱਕ-ਇੰਨ ਵਾਲੇ ਟਰਮ ਡਿਪਾਜਿਟ, ਡੇਟ ਮਿਊਚੁਅਲ ਫੰਡਸ, ਗੋਲਡ ਵਗੈਰਾ ’ਚ ਵੰਡ ਕੇ ਰੱਖ ਸਕਦੇ ਹੋ

ਟੈਕਸ ਸੇਵਿੰਗ ਲਈ ਇਨਵੈਸਟ ਕਰੋ:

ਜੇਕਰ ਤੁਸੀਂ ਹਰ ਸਾਲ ਇਨਕਮ ਟੈਕਸ ਭਰਦੇ ਹੋ ਅਤੇ ਘੱਟ ਨਿਵੇਸ਼ ਦੀ ਵਜ੍ਹਾ ਨਾਲ ਟੈਕਸ ’ਤੇ ਮਿਲਣ ਵਾਲੀ ਪੂਰੀ ਛੋਟ ਦਾ ਇਸਤੇਮਾਲ ਨਹੀਂ ਕਰ ਪਾ ਰਹੇ, ਤਾਂ ਤੁਹਾਡਾ ਦੀਵਾਲੀ ਬੋਨਸ ਇਸ ਅਧੂਰੇ ਟੀਚੇ ਨੂੰ ਪੂਰਾ ਕਰਨ ’ਚ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ ਇਨਕਮ ਟੈਕਸ ਬਚਾਉਣ ਵਾਲੇ ਨਿਵੇਸ਼ ’ਚ ਰਿਟਰਨ ਦੀ ਅਸਲੀ ਦਰ ਕਾਫੀ ਉੱਚੀ ਰਹਿੰਦੀ ਹੈ, ਕਿਉਂਕਿ ਇਸ ’ਚ ਤੁਹਾਨੂੰ ਵਿਆਜ ਜਾਂ ਕੈਪੀਟਲ ਗੇਨ ਤੋਂ ਇਲਾਵਾ ਟੈਕਸ ’ਚ ਬੱਚਤ ਦਾ ਸਿੱਧਾ ਲਾਭ ਵੀ ਮਿਲਦਾ ਹੈ ਇਕਵਿਟੀ ਲਿੰਕਡ ਸੇਵਿੰਗਸ ਸਕੀਮ ’ਚ ਨਿਵੇਸ਼ ਵੀ ਇਸ ਦਾ ਇੱਕ ਬਿਹਤਰੀਨ ਜ਼ਰੀਆ ਹੋ ਸਕਦਾ ਹੈ

ਮਿਊਚੁਅਲ ਫੰਡਸ ’ਚ ਨਿਵੇਸ਼:

ਜੇਕਰ ਤੁਸੀਂ ਹੁਣ ਤੱਕ ਮਿਊਚੁਅਲ ਫੰਡ ’ਚ ਕਦੇ ਨਿਵੇਸ਼ ਨਹੀਂ ਕੀਤਾ, ਇਸ ਵਾਰ ਦੀਵਾਲੀ ਦੇ ਬੋਨਸ ਦਾ ਇਸਤੇਮਾਲ ਕਰਕੇ ਇਸ ਦੀ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਵੈਕੇਸ਼ਨ ਜਾਂ ਕਾਰ ਖਰੀਦਣ ਵਰਗੇ ਸ਼ਾਰਟ ਟਰਮ ਗੋਲ ਲਈ ਡੇਟ ਮਿਊਚੁਅਲ ਫੰਡ ’ਚ ਨਿਵੇਸ਼ ਕਰ ਸਕਦੇ ਹੋ, ਜਦਕਿ ਰਿਟਾਇਰਮੈਂਟ ਅਤੇ ਬੱਚਿਆਂ ਦੀ ਪੜ੍ਹਾਈ-ਲਿਖਾਈ ਵਰਗੇ ਲੌਂਗ-ਟਰਮ ਟੀਚੇ ਲਈ ਨਿਵੇਸ਼ ਕਰਨਾ ਹੋਵੇ ਤਾਂ ਇਕਵਿਟੀ ਮਿਊਚੁਅਲ ਫੰਡ ਬਿਹਤਰ ਬਦਲ ਹੋ ਸਕਦੇ ਹਨ

ਮੌਜ਼ੂਦਾ ਨਿਵੇਸ਼ ਨੂੰ ਵਧਾਓ:

ਜੇਕਰ ਤੁਸੀਂ ਪਹਿਲਾਂ ਤੋਂ ਰੈਗੂਲਰ ਨਿਵੇਸ਼ ਕਰਦੇ ਆ ਰਹੇ ਹੋ, ਤਾਂ ਤੁਸੀਂ ਆਪਣੇ ਦੀਵਾਲੀ ਬੋਨਸ ਦਾ ਇਸਤੇਮਾਲ ਉਸ ਨੂੰ ਹੋਰ ਵਧਾਉਣ ’ਚ ਵੀ ਕਰ ਸਕਦੇ ਹੋ ਮਿਸਾਲ ਦੇ ਤੌਰ ’ਤੇ ਜੇਕਰ ਤੁਸੀਂ ਚੰਗਾ ਰਿਟਰਨ ਦੇਣ ਵਾਲਾ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਲਿਆ ਹੋਇਆ ਹੈ, ਤਾਂ ਉਸ ’ਚ ਕੁਝ ਵਾਧੂ ਰਕਮ ਜਮ੍ਹਾ ਕਰ ਸਕਦੇ ਹੋ ਇਸ ਨਾਲ ਤੁਸੀਂ ਆਪਣੇ ਵਿੱਤੀ ਟੀਚੇ ਨੂੰ ਘੱਟ ਤੋਂ ਘੱਟ ਸਮੇਂ ’ਚ ਹਾਸਲ ਕਰ ਸਕੋਂਗੇ

ਜੇਕਰ ਅਸੀਂ ਦੀਵਾਲੀ ਬੋਨਸ ਦਾ ਇਸਤੇਮਾਲ ਉੱਪਰ ਦੱਸੇ ਕਿਸੇ ਵੀ ਤਰੀਕੇ ਨਾਲ ਕਰਾਂਗੇ, ਤਾਂ ਇਸ ਨਾਲ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਧਨ ਅਤੇ ਖੁਸ਼ਹਾਲੀ ’ਚ ਮੁਨਾਫਾ ਹੋਵੇਗਾ ਅਸੀਂ ਸਾਰੇ ਦੀਵਾਲੀ ’ਤੇ ਇੱਕ-ਦੂਜੇ ਨੂੰ ਸੁਖੀ-ਸੰਪੰਨ ਅਤੇ ਖੁਸ਼ਹਾਲ ਜੀਵਨ ਦੀਆਂ ਸ਼ੁੱਭਕਾਮਨਾਵਾਂ ਤਾਂ ਦਿੰਦੇ ਹਾਂ ਤਾਂ ਜੇਕਰ ਖੁਦ ਲਈ ਇਸ ਸ਼ੁੱਭਕਾਮਨਾ ਦੇ ਸੱਚ ਹੋਣ ਦਾ ਇੰਤਜ਼ਾਮ ਵੀ ਕਰ ਲਓ ਤਾਂ ਇਸ ਤੋਂ ਚੰਗਾ ਕੀ ਹੋ ਸਕਦਾ ਹੈ
ਧੰਨਵਾਦ ਫਾਈਨਾਂਸ਼ੀਅਲ ਐਕਸਪ੍ਰੈੱਸ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!