ਮਾਂ ਸ਼ਬਦ ’ਚ ਸਮਾਇਆ ਪੂਰਾ ਜਹਾਨ
ਕਹਿੰਦੇ ਹਨ ਦੁਨੀਆਂ ’ਚ ਮਾਂ ਦੀ ਮੁਹੱਬਤ ਦਾ ਕੋਈ ਸਾਨੀ ਨਹੀਂ ਹੈ ਜਦੋਂ ਦਵਾਈ ਕੰਮ ਨਾ ਆਵੇ ਤਾਂ ਨਜ਼ਰ ਉਤਾਰਦੀ ਹੈ, ਇਹ ਮਾਂ ਹੈ ਸਾਹਿਬ ਹਾਰ ਕਿੱਥੇ ਮੰਨਦੀ ਹੈ ਮਾਂ ਦੀ ਝੋਲੀ ਆਪਣੀ ਸੰਤਾਨ ਲਈ ਕਦੇ ਛੋਟਾ ਨਹੀਂ ਪੈਂਦੀ ਮਾਂ ਦਾ ਵਿਸ਼ਵਾਸ ਅਤੇ ਪ੍ਰੇਮ ਆਪਣੀ ਸੰਤਾਨ ਲਈ ਐਨਾ ਡੂੰਘਾ ਅਤੇ ਅਟੁੱਟ ਹੁੰਦਾ ਹੈ ਕਿ ਮਾਂ ਆਪਣੇ ਬੱਚੇ ਦੀ ਖੁਸ਼ੀ ਖਾਤਰ ਸਾਰੀ ਦੁਨੀਆਂ ਨਾਲ ਲੜ ਸਕਦੀ ਹੈ ਉਹ ਇੱਕ ਇਕੱਲੀ ਬਹੁਤ ਹੁੰਦੀ ਹੈ, ਬੁਰੀਆਂ ਨਜ਼ਰਾਂ ਅਤੇ ਦੁਨੀਆਂ ਦੇ ਸਵਾਰਥ ਤੋਂ ਆਪਣੀ ਸੰਤਾਨ ਨੂੰ ਬਚਾਉਣ ਲਈ
ਇਤਿਹਾਸ ਤੋਂ ਲੈ ਕੇ ਵਰਤਮਾਨ ਤੱਕ ਮਾਂ ਦੀ ਮਮਤਾ ਦੇ ਅਣਗਿਣਤ ਕਿੱਸੇ ਗਵਾਹੀ ਭਰਦੇ ਹਨ ਕਿ ਮਾਂ ਦਾ ਪਿਆਰ ਔਲਾਦ ਲਈ ਸਭ ਨਾਲ ਲੜ ਜਾਣ ਅਤੇ ਜਾਨ ’ਤੇ ਖੇਡ ਕੇ ਵੀ ਸੰਤਾਨ ਨੂੰ ਸੁੱਖ ਦੇਣ ਲਈ ਕਦੇ ਪਿੱਛੇ ਨਹੀਂ ਹਟਿਆ ਵਿਸ਼ਵ ਪ੍ਰਸਿੱਧ ਹੈ ਕਿ ਬੱਲਬ ਵਰਗੀਆਂ ਅਦਭੁੱਤ ਚੀਜ਼ਾਂ ਦੀਆਂ ਖੋਜਾਂ, ਥਾਮਸ ਅਲਵਾ ਐਡੀਸਨ ਨੂੰ ਸਕੂਲ ਵਾਲਿਆਂ ਨੇ ਮੰਦਬੁੱਧੀ ਕਹਿ ਕੇ ਕੱਢ ਦਿੱਤਾ ਸੀ ਇਹ ਗੱਲ ਉਸ ਦੀ ਮਾਂ ਨੇ ਉਸ ਤੋਂ ਹਮੇਸ਼ਾ ਛੁਪਾਈ ਅਤੇ ਖੁਦ ਘਰ ’ਚ ਉਸ ਨੂੰ ਪੜ੍ਹਾਇਆ ਉਹ ਇਸ ਗੱਲ ਨੂੰ ਕਦੇ ਨਹੀਂ ਜਾਣ ਸਕੇ ਕਿ ਸਕੂਲ ਤੋਂ ਉਸ ਨੂੰ ਕਿਉਂ ਕੱਢਿਆ ਗਿਆ ਸੀ
Also Read :-
- ਕੋਟਿਨ-ਕੋਟਿ ਨਮਨ ਗੁਰੂ-ਮਾਂ 87ਵਾਂ ਜਨਮ ਦਿਨ ਵਿਸ਼ੇਸ਼ (9 ਅਗਸਤ)
- ਮਾਂ ਤੋਂ ਚੰਗਾ ਟਿਊਟਰ ਕੋਈ ਨਹੀਂ
- ਪ੍ਰੇਮ, ਸੰਵੇਦਨਾ ਅਤੇ ਮਮਤਾ ਦੀ ਮੁਰਤ ਮਾਂ
- ਪ੍ਰੇਮ ਅਤੇ ਸੰਵੇਦਨਾ ਦੀ ਮੂਰਤ ਹੈ ਮਾਂ
- ‘ਦੂਜੀ ਮਾਂ’ ਹੁੰੰਦੀ ਹੈ ‘ਬੇਟੀ’
ਬਹੁਤ ਸਮੇਂ ਤੋਂ ਬਾਅਦ, ਕਈ ਖੋਜਾਂ ਤੋਂ ਬਾਅਦ ਉਸ ਨੂੰ ਸਕੂਲ ਦੀ ਡਾਇਰੀ ਮਿਲੀ ਜਿਸ ’ਚ ਲਿਖਿਆ ਸੀ ਕਿ ਤੁਹਾਡਾ ਬੇਟਾ ਮੰਦਬੁੱਧੀ ਹੈ ਉਹ ਸਾਡੇ ਸਕੂਲ ਦੇ ਲਾਇਕ ਨਹੀਂ ਮਦਰਸ-ਡੇਅ ’ਤੇ ਤੁਸੀਂ ਆਪਣੀ ਮਾਂ ਨੂੰ ਢੇਰਾਂ ਤੋਹਫੇ ਦਿੰਦੇ ਹੋ ਜ਼ਰੂਰ ਦਿਓ, ਪਰ ਇਸ ਇੱਕ ਦਿਨ ’ਚ ਤੋਹਫੇ ਦੇਣ ਦੇ ਨਾਲ-ਨਾਲ ਜਦੋਂ ਕਦੇ ਮਾਂ ਦਾ ਚਸ਼ਮਾ ਟੁੱਟ ਜਾਵੇ ਤਾਂ ਉਸ ਨੂੰ ਬਣਵਾ ਦਿਓ ਜਿਸ ਦਿਨ ਮਾਂ ਜ਼ਿਆਦਾ ਥੱਕੀ ਹੋਵੇ ਤਾਂ ਉਸ ਦੇ ਪੈਰ ਦਬਾ ਦਿਓ ਕਿਸੇ ਦਿਨ ਕੰਮ ’ਚ ਉਨ੍ਹਾਂ ਦਾ ਹੱਥ ਵੰਡਾਓ, ਉਨ੍ਹਾਂ ਨਾਲ ਬੈਠੋ ਅਤੇ ਗੱਲਾਂ ਕਰੋ ਮਾਂ ਕਿਸੇ ਇੱਕ ਦਿਨ ਦੀ ਮੋਹਤਾਜ਼ ਨਹੀਂ, ਸਗੋਂ ਹਰ ਦਿਨ ਉਹ ਤੁਹਾਡਾ ਪ੍ਰੇਮ ਚਾਹੁੰਦੀ ਹੈ ਉਸ ਨੂੰ ਅਹਿਸਾਸ ਕਰਵਾਓ ਕਿ ਤੁਹਾਡੇ ਲਈ ਹਰ ਸਮਾਂ ਸਭ ਕੁਝ ਹੈ
Table of Contents
ਮਦਰਸ ਡੇਅ ਨੂੰ ਬਣਾਓ ਖਾਸ:
ਪਸੰਦੀਦਾ ਕਵਿਤਾ ਜਾਂ ਪਿਆਰ ਭਰਿਆ ਪੱਤਰ ਭੇਜੋ:
ਤੁਸੀਂ ਆਪਣੀ ਮਾਂ ਨੂੰ ਪੱਤਰ ਜਾਂ ਸੰਦੇਸ਼ ਲਿਖਣ ਦੇ ਜ਼ਰੀਏ ਸ਼ਲਾਘਾ ਕਰ ਸਕਦੇ ਹੋ ਜਾਂ ਜੇਕਰ ਉਹ ਕਵਿਤਾਵਾਂ ਪਸੰਦ ਕਰਦੀ ਹੈ, ਤਾਂ ਤੁਸੀਂ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਾਉਣ ਲਈ ਆਪਣੀ ਪਸੰਦੀਦਾ ਕਵਿਤਾ ਸੁਣਾ ਸਕਦੇ ਹੋ ਇਹ ਤੁਸੀਂ ਵੀਡੀਓ ਕਾਲ ਜ਼ਰੀਏ ਜਾਂ ਫੋਨ ’ਤੇ ਕਰ ਸਕਦੇ ਹੋ ਜੇਕਰ ਤੁਸੀਂ ਘਰ ’ਚ ਨਹੀਂ ਹੋ ਅਤੇ ਜੇਕਰ ਤੁਸੀਂ ਘਰ ’ਚ ਹੋ ਤਾਂ ਤੁਸੀਂ ਵੀ ਕਰ ਸਕਦੇ ਹੋ
ਮਾਂ ਦੀ ਪਸੰਦ ਦਾ ਖਾਣਾ ਤਿਆਰ ਕਰੋ:
ਮਾਵਾਂ ਬਹੁ ਪ੍ਰਤਿਭਾ ਦੀਆਂ ਧਨੀ ਹੁੰਦੀਆਂ ਹਨ ਉਹ ਹਰ ਕਿਸੇ ਦੀ ਹਰ ਤਰੀਕੇ ਦੇਖਭਾਲ ਕਰਦੀਆਂ ਹਨ, ਭਾਵੇਂ ਬੱਚੇ ਦੀ ਸਕੂਲ ਡਰੈੱਸ, ਨਾਸ਼ਤਾ, ਸਕੂਲ ਟਿਫਿਨ ਆਦਿ ਸਭ ਜੇਕਰ ਤੁਸੀਂ ਬਿਸਤਰ ’ਤੇ ਚਾਹ ਜਾਂ ਨਾਸ਼ਤੇ ਦੀ ਪੇਸ਼ਕਸ਼ ਕਰਦੇ ਹੋ ਅਤੇ ਸਵੇਰੇ ਉਸ ਨੂੰ ਆਰਾਮ ਦਾ ਅਹਿਸਾਸ ਕਰਾਉਂਦੇ ਹੋ, ਤਾਂ ਇਹ ਮਦਰਸ-ਡੇਅ ’ਤੇ ਇੱਕ ਚੰਗਾ ਸੁਨੇਹਾ ਹੋਵੇਗਾ ਇਹ ਉਨ੍ਹਾਂ ਲਈ ਹੈ ਜੋ ਘਰ ’ਚ ਹਨ
ਘਰ ਦੇ ਕੰਮਾਂ ’ਚ ਉਸ ਦੀ ਮੱਦਦ ਕਰੋ:
ਮਾਵਾਂ ਹਮੇਸ਼ਾਂ ਘਰ ਦਾ ਸਾਰਾ ਕੰਮ ਕਰਦੀਆਂ ਹਨ ਅਤੇ ਕਰਦੇ ਸਮੇਂ ਸ਼ਿਕਾਇਤ ਵੀ ਨਹੀਂ ਕਰਦੀਆਂ ਹਨ ਮਦਰਸ ਡੇਅ ’ਤੇ ਜਾਂ ਤਾਂ ਉਸ ਦੀ ਰੋਜ਼ਾਨਾ ਦੇ ਕੰਮਾਂ ’ਚ ਕੰਮਾਂ ’ਚ ਮੱਦਦ ਕਰੋ ਜਾਂ ਉਸ ਨੂੰ ਇੱਕ ਦਿਨ ਦੀ ਛੁੱਟੀ ਦਿਓ, ਉਸ ਦੀ ਪਸੰਦੀਦਾ ਡਿਸ਼ ਤਿਆਰ ਕਰੋ ਅਤੇ ਉਸ ਨੂੰ ਦੁਪਹਿਰ ਦੇ ਭੋਜਨ ’ਤੇ ਪੇਸ਼ ਕਰੋ ਅਤੇ ਪਰਿਵਾਰ ਨਾਲ ਮਨਾਓ ਤੁਸੀਂ ਨਵੇਂ ਵਿਅੰਜਨਾਂ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਉਸ ਦੇ ਲਈ ਨਵੇਂ ਵਿਅੰੰਜਨ ਬਣਾ ਸਕਦੇ ਹੋ ਇਹ ਉਸ ਨੂੰ ਆਰਾਮ ਦਾ ਇੱਕ ਚੰਗਾ ਦਿਨ ਦੇਣ ਦੇ ਸਭ ਤੋਂ ਚੰਗੇ ਤੋਹਫਿਆਂ ’ਚੋਂ ਇੱਕ ਹੈ ਇਹ ਤੁਸੀਂ ਉਦੋਂ ਕਰ ਸਕਦੇ ਹੋ ਜਦੋਂ ਤੁਸੀਂ ਘਰੇ ਹੋ
ਮਾਂ ਨਾਲ ਢੇਰ ਸਾਰੀਆਂ ਗੱਲਾਂ ਕਰੋ:
ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਜਦੋਂ ਤੁਹਾਡੀ ਮਾਂ ਤੁਹਾਨੂੰ ਕਾਲ ਕਰਦੀ ਹੈ ਅਤੇ ਤੁਸੀਂ ਬਿਜ਼ੀ ਹੁੰਦੇ ਹੋ ਜਾਂ ਤੁਸੀਂ ਘਰ ਨਹੀਂ ਹੁੰਦੇ ਹੋ ਅਤੇ ਕਹਿੰਦੇ ਹੋ ਕਿ ‘ਤੁਹਾਨੂੰ ਬਾਅਦ ’ਚ ਮਾਂ ਕਹਾਂਗੇ’ ਜਾਂ ਮੈਂ ਤੁਹਾਨੂੰ ਮਾਂ ਵਾਪਸ ਬੁਲਾਵਾਂਗਾ’ ਪਰ ਬਾਅਦ ’ਚ ਤੁਸੀਂ ਇਸ ਨੂੰ ਕਰਨਾ ਭੁੱਲ ਜਾਂਦੇ ਹੋ ਮਦਰਸ ਡੇਅ ’ਤੇ ਉਸ ਨੂੰ ਫੋਨ ਕਰੋ ਅਤੇ ਪੁੱਛੋ ਕਿ ਤੁਹਾਡੇ ਅਤੇ ਤੁਹਾਡੇ ਬਿਜ਼ੀ ਜੀਵਨ ਬਾਰੇ ਹਮੇਸ਼ਾ ਕਹਿਣ ਦੀ ਬਜਾਇ ਉਸ ਦਾ ਦਿਨ ਕਿਵੇਂ ਦਾ ਸੀ ਕਦੇ-ਕਦੇ ਕਿਸੇ ਦੀ ਸੁਣਨਾ ਵੀ ਇੱਕ ਤਰ੍ਹਾਂ ਦਾ ਤੋਹਫਾ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਹੈ ਇਹ ਤੁਸੀਂ ਉਦੋਂ ਕਰ ਸਕਦੇ ਹੋ ਜਦੋਂ ਤੁਸੀਂ ਘਰ ਨਹੀਂ ਹੁੰਦੇ ਹੋ ਅਤੇ ਜੇਕਰ ਤੁਸੀਂ ਘਰ ਹੁੰਦੇ ਹੋ ਤਾਂ ਤੁਸੀਂ ਥੋੜ੍ਹੀ ਦੇਰ ਲਈ ਆਪਣੀ ਮਾਂ ਨਾਲ ਬੈਠ ਸਕਦੇ ਹੋ ਅਤੇ ਦਿਨ ਬਾਰੇ ਪੁੱਛ ਸਕਦੇ ਹੋ, ਉਸ ਦੀ ਗੱਲ ਸੁਣ ਸਕਦੇ ਹੋ, ਉਸ ਦੇ ਮਨ, ਦਿਲ ਆਦਿ ’ਚ ਕੀ ਹੈ
ਆਪਣੀ ਗਲਤੀ ਮੰਨੋ:
ਜੇਕਰ ਤੁਸੀਂ ਕਦੇ ਵੀ ਆਪਣੀ ਮਾਂ ਨੂੰ ਦੁਖੀ ਕੀਤਾ ਹੈ ਤਾਂ ਤੁਸੀਂ ਸਾੱਰੀ ਬੋਲ ਕੇ ਆਪਣੀ ਮਾਂ ਨੂੰ ਵਿਸ਼ੇਸ਼ ਮਹਿਸੂਸ ਕਰਾ ਸਕਦੇ ਹੋ ਉਸ ਨੂੰ ਮਹਿਸੂਸ ਕਰਾਓ ਕਿ ਮੇਰੇ ਜੀਵਨ ’ਚ ਕੋਈ ਵੀ ਤੁਹਾਡੇ ਵਰਗਾ ਨਹੀਂ ਹੈ ਅਤੇ ਤੁਸੀਂ ਇੱਕ ਈਸ਼ਵਰ ਦਾ ਤੋਹਫ਼ਾ ਹੋ ਆਪਣੇ ਮਾਤਾ-ਪਿਤਾ ਪ੍ਰਤੀ ਦਿਆਲੂ ਰਹੋ ਇਹ ਤੁਸੀਂ ਕਿਤੋਂ ਵੀ ਕਰ ਸਕਦੇ ਹੋ ਭਾਵੇਂ ਤੁਸੀਂ ਘਰ ਹੋ ਜਾਂ ਨਹੀਂ ਹੋ
ਮਾਂ ਲਈ ਵੀਡੀਓ ਬਣਾਓ:
ਤੁਸੀਂ ਪਿਆਰ ਅਤੇ ਸ਼ੁਕਰਗੁਜ਼ਾਰ ਜ਼ਾਹਿਰ ਕਰਨ ਲਈ ਇੱਕ ਵੀਡੀਓ ਬਣਾ ਸਕਦੇ ਹੋ, ਵੀਡੀਓ ’ਚ ਤੁਸੀਂ ਆਪਣੀ ਮਾਂ ਦੀ ਯਾਤਰਾ ਦਿਖਾ ਸਕਦੇ ਹੋ, ਕੁਝ ਪੁਰਾਣੀਆਂ ਤਸਵੀਰਾਂ ਅਤੇ ਪਰਿਵਾਰਕ ਯਾਦਾਂ ਜੋੜ ਸਕਦੇ ਹੋ ਇਸ ਨੂੰ ਬਿਹਤਰ ਬਣਾਉਣ ਲਈ ਤੁਸੀਂ ਵੀਡੀਓ ’ਚ ਕਈ ਦ੍ਰਿਸ਼ ਵੀ ਜੋੜ ਸਕਦੇ ਹੋ ਇਹ ਤੁਸੀਂ ਇਸ ਨੂੰ ਕਿਤੇ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਘਰ ’ਚ ਹੋ ਤਾਂ ਤੁਸੀਂ ਆਪਣੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੇਖ ਸਕਦੇ ਹੋ ਇਹ ਮਜ਼ੇਦਾਰ ਹੋਵੇਗਾ ਅਤੇ ਹਾਂ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ
ਹੋਮ ਸੈਲੂਨ ਜਾਂ ਸਪਾ ਗਿਫਟ ਕਰੋ:
ਤੁਸੀਂ ਆਪਣੀ ਮਾਂ ਨੂੰ ਪੈਡੀਕਿਓਰ ਜਾਂ ਮੈਨੀਕਿਓਰ, ਵਾਲ ਅਤੇ ਬਾਡੀ ਸਪਾ ਦੇ ਸਕਦੇ ਹੋ ਅਤੇ ਉਨ੍ਹਾਂ ਨੂੰ ਤਨਾਅ ਮੁਕਤ ਮਹਿਸੂਸ ਕਰਾ ਸਕਦੇ ਹੋ
ਹੋਮ ਮੇਡ ਗਿਫਟ:
ਤੁਸੀਂ ਆਪਣੀ ਮਾਂ ਲਈ ਘਰ ’ਚ ਹੀ ਗਿਫਟ ਤਿਆਰ ਕਰ ਸਕਦੇ ਹੋ, ਜਿਵੇਂ ਗ੍ਰੀਟਿੰਗ ਕਾਰਡ, ਫੋਟੋ ਫਰੇਮ, ਉਨ੍ਹਾਂ ਦੀ ਪਸੰਦ ਦੀ ਕੋਈ ਡਿਸ਼ ਆਦਿ