ਧੰਨਵਾਦ ਕਹਿਣ ਦੀ ਆਦਤ ਪਾਓ
ਕੁਝ ਲੋਕ ਬਹੁਤ ਚੁੱਪ ਕਿਸਮ ਦੇ ਹੁੰਦੇ ਹਨ ਅਤੇ ਕੁਝ ਬੜਬੋਲ਼ੇ ਦੋਵੇਂ ਹੀ ਤਰ੍ਹਾਂ ਦੀਆਂ ਆਦਤਾਂ ਜ਼ਿਆਦਾ ਹੋਣ ਤਾਂ ਬੁਰੀਆਂ ਹਨ ਚੁੱਪ ਲੋਕਾਂ ਨਾਲ ਸਮੱਸਿਆ ਇਹ ਹੁੰਦੀ ਹੈ ਕਿ ਉਹ ਕਿਸੇ ਬਾਰੇ ਕੀ ਸੋਚਦੇ ਹਨ, ਇਸ ਸਬੰਧੀ ਲੋਕ ਕਿਆਸਅਰਾਈਆਂ ਹੀ ਲਾਉਂਦੇ ਰਹਿ ਜਾਂਦੇ ਹਨ ਮੰਨ ਲਓ ਕਿਸੇ ਨੇ ਬੁਰੇ ਸਮੇਂ ਉਨ੍ਹਾਂ ਦੀ ਮੱਦਦ ਕੀਤੀ ਜਾਂ ਖੁੱਲ੍ਹੇ ਦਿਲ ਨਾਲ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ ਤਾਂ ਉਹ ਮਨ ਹੀ ਮਨ ਭਲੇ ਹੀ ਸਾਹਮਣੇ ਵਾਲੇ ਤੋਂ ਖੁਸ਼ ਹਨ ਪਰ ਧੰਨਵਾਦ ਦੇ ਦੋ ਬੋਲ, ਇੱਕ ਛੋਟਾ ਜਿਹਾ ਸ਼ੁਕਰੀਆ, ਥੈਂਕ ਯੂ ਜਾਂ ਧੰਨਵਾਦ ਵੀ ਨਹੀਂ ਕਹਿ ਸਕੇ ਤਾਂ ਫਿਰ ਜਿਸ ਨੇ ਇਨ੍ਹਾਂ ਨੂੰ ਖੁਸ਼ ਕੀਤਾ, ਉਸ ਨੂੰ ਅੱਗੇ ਲਈ ਕੀ ਉਤਸ਼ਾਹ ਮਿਲੇਗਾ?
ਉਸ ਦੀਆਂ ਭਾਵਨਾਵਾਂ ਆਹਤ ਹੋ ਕੇ ਰਹਿ ਜਾਣਗੀਆਂ
ਉਦਾਰਪਣ ਹੀ ਉਹ ਗੁਣ ਹੈ ਜੋ ਇਨਸਾਨ ਨੂੰ ਨੇਕ ਰਸਤੇ ’ਤੇ ਚਲਾਉਂਦੀ ਹੈ ਉਦਾਰਪਣ ਦਾ ਪਹਿਲਾ ਉਦਾਹਰਨ ਹੈ ਮਾਤਾ-ਪਿਤਾ ਹਰ ਸੰਤਾਨ ਆਪਣੇ ਮਾਤਾ-ਪਿਤਾ ਦੀ ਅਹਿਸਾਨਮੰਦ ਹੁੰਦੀ ਹੈ ਮਾਤਾ-ਪਿਤਾ ਜਿੰਨਾ ਆਪਣੇ ਬੱਚਿਆਂ ਨੂੰ ਚਾਹੁੰਦੇ ਹਨ, ਉਹ ਵੀ ਅਕਸਰ ਓਨਾ ਹੀ ਚਾਹੁੰਦੇ ਹਨ ਪਰ ਕਿੰਨੇ ਬੱਚੇ ਅਜਿਹੇ ਹੋਣਗੇ ਜੋ ਮਾਤਾ-ਪਿਤਾ ਦਾ ਅਹਿਸਾਨ ਮੰਨਦੇ ਹਨ ਕਦੇ ਮੂੰਹ ਤੋਂ ਬੋਲ ਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਾਉਂਦੇ ਹੋਣ ਕਿ ਉਹ ਉਨ੍ਹਾਂ ਦੇ ਕਿੰਨੇ ਅਹਿਸਾਨਮੰਦ ਹਨ ਉਹ ਇਸ ਦੀ ਜ਼ਰੂਰਤ ਹੀ ਨਹੀਂ ਸਮਝਦੇ ਮਾਂ-ਬਾਪ ਦੇ ਅਹਿਸਾਨ ਨੂੰ ਨਾ-ਸਮਝ ਉਹ ਉਸ ਨੂੰ ਆਪਣਾ ਹੱਕ ਸਮਝਦੇ ਹਨ ਉਹ ਨਹੀਂ ਜਾਣਦੇ ਉਨ੍ਹਾਂ ਦਾ ਧੰਨਵਾਦ ਮਾਂ-ਬਾਪ ਨੂੰ ਕਿੰਨਾ ਸੁੱਖ ਸੰਤੋਖ ਦੇਵੇਗਾ
ਅਹਿਸਾਨਮੰਦ ਨਾਲ ਹੀ ਤੁਹਾਡੇ ਪ੍ਰਤੀ ਕੀਤੇ ਗਏ ਚੰਗੇ ਵਿਹਾਰ ਦੀ ਮਹੱਤਤਾ ਵਧਦੀ ਹੈ ਰੋਜ਼ਮਰ੍ਹਾ ਦੇ ਜੀਵਨ ’ਚ ਅਜਿਹੇ ਮੌਕਿਆਂ ਦੀ ਕਮੀ ਨਹੀਂ ਜਦੋਂ ਤੁਹਾਨੂੰ ਵਧਾਈ ਆਦਿ ਤਾਂ ਮਿਲਦੀ ਹੀ ਹੈ ਬਿਮਾਰੀ ’ਚ ਤੁਹਾਡੀ ਸੇਵਾ ਹੁੰਦੀ ਹੈ ਤੁਹਾਡੀਆਂ ਇੱਛਾਵਾਂ ਦੂਜੇ ਪੂਰੀਆਂ ਕਰਦੇ ਹਨ ਪਰ ਕੀ ਅਸੀਂ ਅਹਿਸਾਨ ਕਰਨ ਵਾਲਿਆਂ ਨੂੰ ਫੋਨ ਰਾਹੀਂ ਜਾਂ ਚਾਰ ਲਾਈਨਾਂ ਲਿਖ ਕੇ ਜਾਂ ਸਾਹਮਣੇ ਹੋਣ ਤਾਂ ਬੋਲ ਕੇ ਹੀ ਆਪਣਾ ਧੰਨਵਾਦ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਇਹ ਕਹਿੰਦੇ ਹਾਂ ਕਿ ਸਾਨੂੰ ਕਿੰਨੀ ਖੁਸ਼ੀ ਹੋਈ ਹੈ? ਅਸੀਂ ਉਨ੍ਹਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ?
ਬਹੁਤ ਘੱਟ ਸਕਾਰਾਤਮਕ ਉੱਤਰ ਮਿਲਣਗੇ ਚਲੋ ਅੱਜ ਵੀ ਜੇਕਰ ਤੁਹਾਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤਾਂ ਦੇਰ ਆਏ ਦੁਰਸਤ ਆਏ ਵਾਲੀ ਕਹਾਵਤ ਸਹੀ ਸਾਬਤ ਹੋ ਸਕਦੀ ਹੈ
ਤੁਸੀਂ ਬੱਚਿਆਂ ਸਾਹਮਣੇ ਚੰਗਾ ਉਦਾਹਰਨ ਪੇਸ਼ ਕਰੋਂਗੇ ਤਾਂ ਬੱਚੇ ਵੀ ਧੰਨਵਾਦ ਕਰਨ ਦੀ ਆਦਤ ਬਣਾ ਲੈਣਗੇ ਇਸੇ ਤਰ੍ਹਾਂ ਸਦਭਾਵਨਾ ਫੈਲਾਉਣ ਦਾ ਇਹ ਇੱਕ ਜ਼ਰੀਆ ਹੋਵੇਗਾ
ਅਹਿਸਾਨ ਫਰਾਮੋਸ਼ ਇੱਕ ਅਜਿਹੀ ਗਾਲ ਹੈ ਜੋ ਕੋਈ ਵੀ ਵਿਅਕਤੀ ਜਿਸ ਨੂੰ ਜ਼ਰਾ ਵੀ ਨੈਤਿਕ ਅਸੂਲਾਂ ਦੀ ਪਰਵਾਹ ਹੈ, ਕਦੇ ਨਹੀਂ ਖਾਣਾ ਚਾਹੇਗਾ
ਧੰਨਵਾਦ ਕਰਨ ਤੋਂ ਬਾਅਦ ਵਿਅਕਤੀ ਮਾਨਸਿਕ ਤੌਰ ’ਤੇ ਕਿੰਨਾ ਹਲਕਾ ਮਹਿਸੂਸ ਕਰਦਾ ਹੈ ਇਹ ਉਹੀ ਜਾਣਦਾ ਹੈ ਅਹਿਸਾਨ ਜੇਕਰ ਭਾਰ ਹਨ ਤਾਂ ਧੰਨਵਾਦ ਭਾਰ ਮੁਕਤ ਹੋਣ ਦੀ ਕੋਸ਼ਿਸ਼ ਅੱਜ ਹਰ ਵਿਅਕਤੀ ਤਨਾਅਯੁਕਤ ਦਿਖਾਈ ਦਿੰਦਾ ਹੈ ਇਸ ’ਚ ਇੱਕ ਕਾਰਨ ਉਸ ਦੀ ਨਕਾਰਾਤਮਕ ਸੋਚ ਵੀ ਹੈ ਜੋ ਉਸ ਨੂੰ ਕਿਸੇ ਦਾ ਵੀ ਅਹਿਸਾਨਮੰਦ ਹੋਣ ਤੋਂ ਰੋਕਦੀ ਹੈ
ਹੋਰ ਚੰਗੇ ਕੰਮਾਂ ਵਾਂਗ ਹੀ ਅਹਿਸਾਨਮੰਦ ਹੋਣ ਦੀ ਵੀ ਆਪਣੀ ਖੁਸ਼ਬੂ ਹੁੰਦੀ ਹੈ ਜੋ ਤੁਹਾਡੀ ਸ਼ਖਸੀਅਤ ’ਚ ਰਚ ਵਸ ਕੇ ਉਸ ਨੂੰ ਮਹਿਕਾਈ ਰੱਖਦੀ ਹੈ
ਊਸ਼ਾ ਜੈਨ ‘ਸ਼ੀਰੀਂ’