Maintain Balance in Life ਜੀਵਨ ’ਚ ਬਣਾਈ ਰੱਖੋ ਸੰਤੁਲਨ

ਉਂਜ ਤਾਂ ਸੰਤੁਲਨ ਸ਼ਬਦ ਦਾ ਜੀਵਨ ਦੇ ਹਰ ਖੇਤਰ ’ਚ ਖਾਸ ਯੋਗਦਾਨ ਹੈ ਪਰ ਇਸ ਦਾ ਸਰੀਰਕ ਸਿਹਤ ਲਈ ਜੋ ਮਹੱਤਵ ਹੈ, ਉਹ ਅਦਭੁੱਤ ਹੈ ਯਕੀਨਨ ਹੀ ਜਦੋਂ ਮਨੁੱਖ ਸੰਤੁਲਨ ਗੁਆ ਬੈਠਦਾ ਹੈ, ਤਾਂ ਉਸ ਦੀ ਜ਼ਿੰਦਗੀ ਦੁਸ਼ਵਾਰ ਹੋ ਜਾਂਦੀ ਹੈ ਜੀਵਨ ਨੂੰ ਜੇਕਰ ਜੀਵਨ ਦੀ ਤਰ੍ਹਾਂ ਜਿਉਣਾ ਹੈ ਤਾਂ ਸੰਤੁਲਨ ਨੂੰ ਇੱਕ ਚੰਗਾ ਮਿੱਤਰ ਬਣਾ ਕੇ ਚੱਲਣਾ ਪਵੇਗਾ

ਸੰਤੁਲਨ ਤੁਹਾਡਾ ਪਲ-ਪਲ ’ਤੇ ਸਹਿਯੋਗ ਕਰੇਗਾਕਹਾਵਤ ਹੈ ਕਿ ਜੇਕਰ ਮਨੁੱਖ ਸਿਹਤਮੰਦ ਹੈ ਤਾਂ ਉਹ ਭੁੱਖਾ ਨਹੀਂ ਮਰ ਸਕਦਾ ਪਰ ਸਿਹਤਮੰਦ ਰਹਿਣਾ ਐਨਾ ਆਸਾਨ ਵੀ ਨਹੀਂ ਹੈ ਸਿਹਤਮੰਦ ਰਹਿਣ ਲਈ ਸੰਤੁਲਨ ਦਾ ਹੱਥ ਫੜ ਕੇ ਚੱਲਣਾ ਪੈਂਦਾ ਹੈ ਸਾਫ ਸ਼ਬਦਾਂ ’ਚ, ਸਿਹਤਮੰਦ ਰਹਿਣ ਲਈ ਸੰਤੁਲਿਤ ਰਹਿਣਾ ਬਹੁਤ ਜ਼ਰੂਰੀ ਹੈ ਸਿਹਤਮੰਦ ਰਹਿਣ ਲਈ ਸਾਨੂੰ ਸੰਤੁਲਨ ਸਬੰਧੀ ਅੱਗੇ ਦੱਸੇ ਤਿੰਨ ਬਿੰਦੂਆਂ ’ਤੇ ਮੁੱਖ ਤੌਰ ’ਤੇ ਵਿਚਾਰ ਕਰਨਾ ਹੋਵੇਗਾ

Also Read :-

ਰੋਜ਼ਾਨਾ ਦੇ ਜੀਵਨ ’ਚ ਸੰਤੁਲਨ:-

ਅੱਜ ਪੈਸੇ ਦਾ ਜ਼ਮਾਨਾ ਹੈ ਹਰ ਮਨੁੱਖ ਪੈਸੇ ਦੇ ਪਿੱਛੇ ਦੌੜ ਰਿਹਾ ਹੈ ਵੈਸੇ ਪੈਸਾ ਕਮਾਉਣਾ ਕੋਈ ਬੁਰੀ ਗੱਲ ਨਹੀਂ ਹੈ, ਪਰ ਸਿਹਤ ਨੂੰ ਦਾਅ ’ਤੇ ਲਗਾ ਕੇ ਪੈਸਾ ਕਮਾਉਣਾ ਸ਼ੋਭਾ ਨਹੀਂ ਦਿੰਦਾ ਅਸੀਂ ਪੈਸਾ ਵੀ ਤਾਂ ਸਰੀਰਕ ਸਿਹਤ ਲਈ ਹੀ ਕਮਾਉਂਦੇ ਹਾਂ, ਪਰ ਪੈਸਾ ਕਮਾਉਣ ਲਈ ਸਾਨੂੰ ਐਨੀ ਸਰੀਰਕ ਜਾਂ ਮਾਨਸਿਕ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਆਪਣੇ ਚੰਗੇ ਖਾਸੇ ਸਰੀਰ ਤੋਂ ਹੀ ਹੱਥ ਧੋਅ ਬੈਠੀਏ

ਵਾਸਤਵ ਵਿੱਚ

ਇਸ ਲਈ ਜੀਵਨ ਦਾ ਉਦੇਸ਼ ਜੀਵਨ ਨੂੰ ਸੁੰਦਰ ਢੰਗ ਨਾਲ ਜਿਉਣਾ ਹੈ ਜੀਵਨ ਨੂੰ ਸੁੰਦਰ ਢੰਗ ਨਾਲ ਜਿਉਣ ਲਈ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ ਦੀਆਂ ਕਿਰਿਆਵਾਂ ’ਚ ਸੰਤੁਲਨ ਬਿਠਾ ਕੇ ਚੱਲਣਾ ਪਵੇਗਾ ਅੱਜ ਮਨੁੱਖ ਪੈਸੇ ਦੇ ਪਿੱਛੇ ਐਨਾ ਪਾਗਲ ਹੋ ਗਿਆ ਹੈ ਕਿ ਉਸ ਦੇ ਕੋਲ ਹੋਰ ਜ਼ਰੂਰੀ ਰੋਜ਼ਾਨਾ ਦੀਆਂ ਕਿਰਿਆਵਾਂ ਲਈ ਸਮਾਂ ਹੀ ਨਹੀਂ ਹੈ ਮਨੁੱਖ ਪੈਸਾ ਕਮਾਉਣ ਲਈ ਹੀ ਸਾਰਾ ਸਮਾਂ ਨਸ਼ਟ ਕਰਨਾ ਚਾਹੁੰਦਾ ਹੈ

ਉਸ ਦੇ ਕੋਲ ਸਵੇਰੇ ਟਹਿਲਣ ਲਈ, ਪਖਾਨੇ ਜਾਣ ਲਈ, ਕਸਰਤ ਕਰਨ ਲਈ, ਪ੍ਰਾਰਥਨਾ ਕਰਨ ਲਈ, ਨਾਸ਼ਤਾ ਜਾਂ ਭੋਜਨ ਆਦਿ ਲਈ ਤਾਂ ਸਮਾਂ ਹੀ ਨਹੀਂ ਹੈ ਇਨ੍ਹਾਂ ਸਾਰੀਆਂ ਜ਼ਰੂਰੀ ਕਿਰਿਆਵਾਂ ਲਈ ਤਾਂ ਉਹ ਮਾੜਾ-ਮੋਟਾ ਜਿਹਾ ਸਮਾਂ ਦਿੰਦਾ ਹੈ ਸਿੱਟੇ ਵਜੋਂ ਪੈਸੇ ਦੇ ਚੱਕਰ ’ਚ ਉਸ ਦੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਅਸੰਤੁਲਿਤ ਅਤੇ ਅਣ-ਰੈਗੂਲਰ ਹੋ ਜਾਂਦੀਆਂ ਹਨ ਅਤੇ ਅਸੰਤੁਲਿਤ ਅਤੇ ਬੇ-ਵਖਤੀਆਂ ਕਿਰਿਆਵਾਂ ਦੀ ਕਮੀ ’ਚ ਉਹ ਗੈਰ-ਸਿਹਤਮੰਦ ਹੋ ਜਾਂਦਾ ਹੈ ਆਖਰ ਸਿਹਤਮੰਦ ਰਹਿਣ ਲਈ ਸਾਨੂੰ ਆਪਣੀਆਂ ਸਾਰੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਨੂੰ ਰੈਗੂਲਰ ਸਮੇਂ ’ਤੇ ਕਰਨਾ ਹੋਵੇਗਾ ਅਤੇ ਉਨ੍ਹਾਂ ’ਚ ਸੰਤੁਲਨ ਬਿਠਾਉਣਾ ਹੋਵੇਗਾ ਨਹੀਂ ਤਾਂ ਸਿਹਤਮੰਦ ਰਹਿ ਸਕਣਾ ਸੰਭਵ ਨਹੀਂ ਹੋ ਸਕੇਗਾ

ਸੰਤੁਲਿਤ ਭੋਜਨ:-

ਭੋਜਨ ਸਿਹਤ ਦਾ ਸਭ ਤੋਂ ਮਹੱਤਵਪੂਰਨ ਘਟਕ ਹੈ ਉਂਜ ਤਾਂ ਹਰ ਮਨੁੱਖ ਭੋਜਨ ਕਰਦਾ ਹੈ ਪਰ ਉਲਟਾ-ਸਿੱਧਾ ਭੋਜਨ ਕਰ ਲੈਣਾ ਚੰਗੀ ਸਿਹਤ ਦੀ ਉਦਾਹਰਨ ਨਹੀਂ ਹੈ ਚੰਗੀ ਸਿਹਤ ਲਈ ਸਾਨੂੰ ਉਮਰ, ਆਕਾਰ ਅਤੇ ਸਮੱਰਥਾ ਅਨੁਸਾਰ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ
ਇਸ ਲਈ ਮਨੁੱਖ ਦਾ ਆਪਣੇ ਮਨ ’ਤੇ ਅਧਿਕਾਰ ਨਹੀਂ ਹੈ ਉਸ ਦੀ ਜੀਭ ਬਹੁਤ ਹੀ ਚਟਪਟੀ ਹੋ ਗਈ ਹੈ ਉਸ ਨੂੰ ਪਤਾ ਹੈ ਕਿ ਇਹ ਪਦਾਰਥ ਉਸ ਦੀ ਸਿਹਤ ਲਈ ਬੇਹੱਦ ਹਾਨੀਕਾਰਕ ਹੈ ਪਰ ਫਿਰ ਵੀ ਉਸਦੀ ਚਟਪਟੀ ਜੀਭ ਉਸ ਨੂੰ ਖਾਣ ਨੂੰ ਮਜ਼ਬੂਰ ਕਰ ਦਿੰਦੀ ਹੈ ਇਹ ਮਜ਼ਬੂਰੀ ਹੀ ਤਾਂ ਅੰਸੁਤਲਨ ਦਾ ਨਾਂਅ ਹੈ ਜੀਭ ’ਤੇ ਕੰਟਰੋਲ ਅਤੇ ਸਮੇਂ ’ਤੇ ਸੰਤੁਲਿਤ ਭੋਜਨ ਕਰਨਾ ਹੀ ਸਾਡੀ ਚੰਗੀ ਸਿਹਤ ਦੀ ਕਸੌਟੀ ਹੈ

ਮਾਨਸਿਕ ਸੰਤੁਲਨ:-

ਸਾਡੀ ਮਾਨਸਿਕਤਾ ਦਾ ਵੀ ਸਾਡੀ ਸਿਹਤ ਨਾਲ ਡੂੰਘਾ ਸਬੰਧ ਹੈ ਸਾਡੀ ਮਾਨਸਿਕਤਾ, ਸਾਡੀ ਸੋਚ ਦਾ ਸੰਕੇਤਕ ਹੈ ਸਾਡੀ ਸੋਚ ਸਾਡੇ ਕਿਰਿਆ-ਕਲਾਪਾਂ ਦਾ ਸੰਕੇਤਕ ਹੈ ਅਤੇ ਸਾਡੇ ਕਿਰਿਆ-ਕਲਾਪ ਸਾਡੀ ਸਿਹਤ ਦੇ ਸੰਕੇਤਕ ਹਨ, ਆਖਰ ਚੰਗੀ ਸਿਹਤ ਲਈ ਸਿਹਤਮੰਦ ਦਾ ਮਾਨਸਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਸਿਹਤਮੰਦ ਮਾਨਸਿਕਤਾ ਦਾ ਅਰਥ ਚੰਗੇ ਵਿਚਾਰਾਂ ਨਾਲ ਹੈ ਸਾਡੀ ਮਾਨਸਿਕਤਾ ਦਾ ਨਿਰਮਾਣ ਸਾਡੇ ਵਾਤਾਵਰਨ ਨਾਲ ਹੁੰਦਾ ਹੈ, ਸਾਡੇ ਰਹਿਣ-ਸਹਿਣ ਨਾਲ ਹੁੰਦਾ ਹੈ, ਸਾਡੀ ਸੰਗਤੀ ਨਾਲ ਹੁੰਦਾ ਹੈ

ਮਾਨਸਿਕਤਾ ਦੇ ਨਿਰਮਾਣ ਦੀ ਵੀ ਇੱਕ ਉਮਰ ਹੱਦ ਹੁੰਦੀ ਹੈ ਸਿੱਖਿਆ ਗ੍ਰਹਿਣ ਕਰਨ ਦੇ ਸਮੇਂ ਨੂੰ ਅਸੀਂ ਮਾਨਸਿਕਤਾ ਦੇ ਨਿਰਮਾਣ ਦਾ ਸਮਾਂ ਕਹਿ ਸਕਦੇ ਹਾਂ ਇਹ ਸਮਾਂ ਵਿਦਿਆਰਥੀ ਦੀ ਸਿੱਖਿਆ ’ਤੇ ਨਿਰਭਰ ਕਰਦਾ ਹੈ ਉਂਜ ਇਸ ਸਮੇਂ ਨੂੰ ਅਸੀਂ ਲਗਭਗ 4-5 ਸਾਲ ਦੀ ਉਮਰ ਤੋਂ ਲੈ ਕੇ 20-22 ਸਾਲ ਦੀ ਉਮਰ ਤੱਕ ਮੰਨ ਸਕਦੇ ਹਾਂ ਇਸ ਸਮੇਂ ’ਚ ਸਾਡੀ ਮਾਨਸਿਕਤਾ ਦਾ ਨਿਰਮਾਣ ਹੋ ਜਾਂਦਾ ਹੈ ਜਿਸ ਦੇ ਆਧਾਰ ’ਤੇ ਹੀ ਅਸੀਂ ਜੀਵਨ ਬਾਰੇ ਸੋਚਦੇ ਹਾਂ ਅਤੇ ਕਿਰਿਆਵਾਂ ਕਰਦੇ ਹਾਂ

ਜੇਕਰ ਇਸ ਸਮੇਂ ਸਾਡੀ ਮਾਨਸਿਕਤਾ ਦਾ ਨਿਰਮਾਣ ਗਲਤ ਹੋ ਜਾਂਦਾ ਹੈ ਤਾਂ ਅਸੀਂ ਗਲਤ ਕਿਰਿਆਵਾਂ ਕਰਨ ਲੱਗਦੇ ਹਨ ਅਤੇ ਸਿੱਟੇ ਵਜੋਂ ਅਸੀਂ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਾਂ ਜੇਕਰ ਇਸ ਸਮੇਂ ਸਾਡੀ ਮਾਨਸਿਕਤਾ ਸਿਹਤਮੰਦ ਬਣ ਜਾਂਦੀ ਹੈ ਤਾਂ ਅਸੀਂ ਸਿਹਤਮੰਦ ਕਿਰਿਆਵਾਂ ਕਰਦੇ ਹਾਂ ਅਤੇ ਜੀਵਨ ਸਿਹਤਮੰਦ ਰਹਿੰਦੇ ਹਾਂ ਸਿਹਤਮੰਦ ਰਹਿਣ ਲਈ ਸੰਤੁਲਿਤ ਜਾਂ ਸਿਹਤਮੰਦ ਮਾਨਸਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ
ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਤੁਲਨ ਦਾ ਸਿਹਤ ਨਾਲ ਡੂੰਘਾ ਸੰਬੰਧ ਹੈ ਜਿਵੇਂ-ਜਿਵੇਂ ਸਾਡਾ ਸੰਤੁਲਨ ਡਗਮਗਾਉਣ ਲੱਗਦਾ ਹੈ, ਉਵੇਂ-ਉਵੇਂ ਸਾਡੀ ਸਿਹਤ ਵੀ ਡਗਮਗਾਉਣ ਲੱਗਦੀ ਹੈ ਸਿਹਤਮੰਦ ਰਹਿਣ ਲਈ ਹਰ ਤਰ੍ਹਾਂ ਸੰਤੁਲਿਤ ਰਹਿਣਾ ਜ਼ਰੂਰੀ ਹੈ
ਸਿਹਤਮੰਦ ਦਰਪਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!