luxury cruises in india ਭਾਰਤ ਦੇ ਲਗਜ਼ਰੀ ਕਰੂਜ਼ ਟਰੇਨ, ਬੱਸ, ਜਹਾਜ਼ ਤੋਂ ਇਲਾਵਾ ਭਾਰਤ ’ਚ ਕਈ ਲਗਜ਼ਰੀ ਕਰੂਜ਼ ਵੀ ਹਨ, ਜਿਨ੍ਹਾਂ ਦੀਆਂ ਸੁਵਿਧਾਵਾਂ ਕਾਫੀ ਲਗਜ਼ਰੀ ਹਨ ਜੇਕਰ ਤੁਸੀਂ ਆਪਣੇ ਅਨੁਭਵਾਂ ’ਚ ਕੁਝ ਨਵਾਂ ਜਾਂ ਵੱਖਰਾ ਜੋੜਨਾ ਚਾਹੁੰਦੇ ਹੋ ਤਾਂ ਇਨ੍ਹਾਂ ਲਗਜ਼ਰੀ ਕਰੂਜ਼ ਦੀਆਂ ਸੇਵਾਵਾਂ ਦਾ ਆਨੰਦ ਲੈ ਸਕਦੇ ਹੋ ਹੋ ਸਕਦਾ ਹੈ ਕਿ ਇਸ ਦੀ ਯਾਤਰਾ ਕਰਨ ਲਈ ਸਭ ਦੀ ਜੇਬ੍ਹ ਇਜਾਜ਼ਤ ਨਾ ਦੇਵੇ, ਪਰ ਇਸ ਬਾਰੇ ਜਾਣਨ ਦੀ ਪਰਮਿਸ਼ਨ ਸਭ ਦੀ ਜੇਬ੍ਹ ਦੇਵੇਗੀ ਇਹ ਲਗਜ਼ਰੀ ਕਰੂਜ਼ ਖੂਬਸੂਰਤੀ ਅਤੇ ਮਜ਼ਬੂਤੀ ਦੋਵਾਂ ਦੇ ਮਾਮਲੇ ’ਚ ਨੰਬਰ ਵੰਨ ਹੈ
Also Read :-
- ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ
- ਹਵਾ ਪ੍ਰਦੂਸ਼ਣ ਨਾਲ ਧੁੰਦਲੇ ਮਹਾਂਨਗਰ ਹੋਏ ਨਿਰਮਲ
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ
- ਕੋਰੋਨਾ ਦਾ ਫੈਲਾਅ ਅਤੇ ਵਾਤਾਵਰਨ ਸੰਕਟ
- ਸੈਰ ਜ਼ਰੂਰ ਕਰੋ, ਚਾਹੇ ਸਵੇਰ ਹੋਵੇ ਜਾਂ ਸ਼ਾਮ
Table of Contents
ਆਓ ਜਾਣਦੇ ਹਾਂ ਭਾਰਤ ਦੇ ਲਗਜ਼ਰੀ ਕਰੂਜ਼ ਬਾਰੇ ਜਿਨ੍ਹਾਂ ਨੂੰ ਤੁਸੀਂ ਆਪਣੀ ਟਰੈਵਲ ਲਿਸਟ ’ਚ ਅਪਡੇਟ ਕਰ ਸਕਦੇ ਹੋ
ਦ ਲਗਜ਼ਰੀ ਵ੍ਰੰਦਾ
ਇਸ ਲਗਜ਼ਰੀ ਕਰੂਜ਼ ਲਾਈਨਰ ’ਤੇ ਅਲੈੱਪੀ ਦੇ ਬੈਕਵਾਟਰਸ ਦਾ ਨਿਰੀਖਣ ਕਰੋ ਜੋ ਆਪਣੇ ਸਾਰੇ ਯਾਤਰੀਆਂ ਨੂੰ ਆਨਬੋਰਡ ਖਾਣਾ ਅਤੇ ਡੀਲਕਸ ਲਗਜ਼ਰੀ ਕੈਬਿਨ ਵਰਗੀਆਂ ਵੱਖ-ਵੱਖ ਸੁਵਿਧਾਵਾਂ ਦਿੰਦਾ ਹੈ ਤੁਸੀਂ ਆਰਾਮ ਕਰ ਸਕਦੇ ਹੋ ਅਤੇ ਵੈਮਬਨਾਡ ਸਾਗਰ ਦੇ ਅਦਭੁੱਤ ਦ੍ਰਿਸ਼ਾਂ ਦਾ ਆਨੰਦ ਲੈ ਸਕਦੇ ਹੋ ਜਾਂ ਤੁਸੀਂ ਹਾਊਸ ਬੋਟਿੰਗ, ਸੰਸਕ੍ਰਿਤਕ ਕਲਾ ਵਰਗੀਆਂ ਆਫ-ਬੋਰਡ ਗਤੀਵਿਧੀਆਂ ਕਰ ਸਕਦੇ ਹੋ
ਅੰਡਮਾਨ ਆਈਲੈਂਡ ਕਰੂਜ਼
ਕਈ ਕਰੂਜ਼ ਲਾਈਨਾਂ ਹਨ, ਜੋ ਤੁਹਾਨੂੰ ਅੰਡਮਾਨ ਦੀਪ ਸਮੂਹ ਦੇ ਹਰਿਆਲੀ ਦਾ ਨਜ਼ਾਰਾ ਦਿਖਾਉਣਗੀਆਂ ਤੁਸੀਂ ਇੱਕ ਯਾਕ, ਇੱਕ ਬੇੜੀ, ਇੱਕ ਫੈਰੀ ਜਾਂ ਇੱਕ ਲਗਜ਼ਰੀ ਜਹਾਜ਼ ਕਰੂਜ਼ ਰਾਹੀਂ ਜਾ ਸਕਦੇ ਹੋ ਸਨਾਰਕÇਲੰਗ, ਫੀਸ਼ਿੰਗ, ਕੈਨੋਇੰਗ, ਕਿਆਕਿੰਗ ਅਤੇ ਹੋਰ ਵਾਟਰ ਸਪੋਰਟਸ ਜਿਵੇਂ ਆਫ-ਸ਼ੋਰ ਗਤੀਵਿਧੀਆਂ ਦਾ ਆਨੰਦ ਲੈ ਸਕਦੇ ਹੋ ਹਰ ਦੀਪ ਦਾ ਦੌਰਾ ਕ੍ਰਿਸਟਲ ਸਾਫ ਪਾਣੀ ਜ਼ਰੀਏ ਇੱਕ ਖੁਸ਼ਹਾਲ ਅਨੁਭਵ ਦਿੰਦਾ ਹੈ, ਇਸ ਲਈ ਇਹ ਕਾਫੀ ਅਸਾਧਾਰਨ ਅਨੁਭਵ ਹੋਵੇਗਾ ਅੰਡਮਾਨ ਲਈ ਕਰੂਜ਼ ਸਿਰਫ ਕਲਕੱਤਾ, ਵਿਜਾਗ ਅਤੇ ਚੇਨੱਈ ਦੇ ਬੰਦਰਗਾਹਾਂ ਤੋਂ ਉਪਲੱਬਧ ਹਨ
ਗੋਆ ਕਰੂਜ਼ ਡੈਸਟੀਨੇਸ਼ਨ
ਗੋਆ ਬਗੈਰ ਸ਼ੱਕ ਦੇ ਭਾਰਤ ’ਚ ਸਭ ਤੋਂ ਪ੍ਰਸਿੱਧ ਕਰੂਜ਼ ਸਥਾਨਾਂ ’ਚੋਂ ਇੱਕ ਹੈ ਜਿਵੇਂ ਹੀ ਕਰੂਜ਼ ਮਾਂਡੋਵੀ ਨਦੀ ਦੇ ਚਮਕਦਾਰ ਪਾਣੀ ਤੋਂ ਹੋ ਕੇ ਲੰਘਦਾ ਹੈ, ਤੁਸੀਂ ਸਮੁੰਦਰ ਕੰਢੇ ਦੇ ਨਾਲ ਸੁੰਦਰ ਸੁਨਹਿਰੇ ਸੂਰਜ ਨੂੰ ਛੁਪਦਾ ਦੇਖ ਸਕੋਂਗੇ ਕਰੂਜ਼ ’ਤੇ, ਜਦੋਂ ਤੁਸੀਂ ਸ਼ਾਂਤ ਵਾਤਾਵਰਨ ਦੇ ਸੁਖਦ ਸਥਾਨਾਂ ਨੂੰ ਪਾਰ ਕਰਦੇ ਹੋ ਅਤੇ ਤੁਸੀਂ ਡੋਲਫਿਨ ਵੀ ਦੇਖ ਸਕਦੇ ਹੋ
ਦਿ ਓਬਰਾਇ ਮੋਟਰ ਵੇਸਲ ਵ੍ਰੰਦਾ ਕਰੂਜ਼:
ਇਹ ਕਰੂਜ਼ ਤੁਹਾਨੂੰ ਬੇਮਬਾਨੰਦ ਝੀਲ ਅਤੇ ਅਲੇੱਪੀ ਦੇ ਪਾਣੀ ਤੋਂ ਲੰਘਦੇ ਹੋਏ ਕੇਰਲ ਦੇ ਸਭ ਤੋਂ ਲੰਮੇ ਜਲਮਾਰਗ ਤੋਂ ਲੈ ਜਾਏਗਾ ਗੈਸਟ ਦੇ ਰੂਪ ’ਚ, ਤੁਸੀਂ ਖੁਸ਼ਹਾਲ ਸੱਭਿਆਚਾਰਕ ਪ੍ਰਦਰਸ਼ਨ ਅਤੇ ਰਾਤ ਪਾਰਦੇਸ਼ੀ ਪ੍ਰਦਰਸ਼ਨ ਦਾ ਆਨੰਦ ਲੈ ਸਕਦੇ ਹੋ, ਜਦਕਿ ਤੁਸੀਂ ਆਨਬੋਰਡ ਸਾਰੀਆਂ ਖੂਬਸੂਰਤ ਚੀਜ਼ਾਂ ਅਤੇ ਥਾਵਾਂ ਦਾ ਆਨੰਦ ਲੈ ਸਕਦੇ ਹੋ ਤੁਹਾਨੂੰ ਦੇਸ਼ ਦੇ ਪ੍ਰਸਿੱਧ ਮਾਸਟਰ ਸੈਫ ਵੱਲੋਂ ਸਵਾਦਿਸ਼ਟ ਵਿਅੰਜਨ ਵੀ ਸਰਵ ਕੀਤੇ ਜਾਣਗੇ
ਐੱਮਵੀ ਮਹਾਬਾਹੂ ਕਰੂਜ਼
ਇਹ ਲਗਜ਼ਰੀ ਕਰੂਜ਼ ਕਲਕੱਤਾ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਤੁਹਾਨੂੰ ਵੱਖ-ਵੱਖ ਆਦਿਵਾਸੀ ਪਿੰਡਾਂ, ਸ਼ਾਂਤ ਮੱਠਾਂ, ਵਿਸ਼ਾਲ ਚਾਹ ਬਾਗਾਨਾਂ ਅਤੇ ਹੋਰ ਪ੍ਰਾਚੀਨ ਥਾਵਾਂ ਤੋਂ ਲੈ ਜਾਂਦਾ ਹੈ ਇਸ ਕਰੂਜ਼ ’ਤੇ ਤੁਹਾਨੂੰ ਅਸਾਮ ਅਤੇ ਤੇਜ਼ਪੁਰ ਵਰਗੇ ਸਭ ਤੋਂ ਵਧੀਆ ਉੱਤਰ ਪੂਰਬੀ ਸੂਬਿਆਂ ਦਾ ਦੌਰਾ ਕਰਨ ਨੂੰ ਮਿਲੇਗਾ ਕਰੂਜ਼ ’ਚ ਸਵੀਮਿੰਗ ਪੂਲ, ਜਕੂਜੀ ਅਤੇ ਹੈਲਥ ਸਪਾ ਵਰਗੀਆਂ ਆਨਬੋਰਡ ਸੁਵਿਧਾਵਾਂ ਵੀ ਉਪਲੱਬਧ ਹਨ ਤੁਸੀਂ ਕੁਕਿੰਗ ਸੈਸ਼ਨ ’ਚ ਵੀ ਸ਼ਾਮਲ ਹੋ ਸਕਦੇ ਹੋ, ਨਾਲ ਹੀ ਕਈ ਸੰਸਕ੍ਰਿਤਕ ਪ੍ਰਦਰਸ਼ਨ ਅਤੇ ਇੱਕ ਸਿੰਙ ਵਾਲੇ ਗੈਂਡਿਆਂ ਨੂੰ ਦੇਖ ਸਕਦੇ ਹੋ
ਰੀਵਰ ਗੇਂਜੇਸ ਹੈਰੀਟੇਜ਼ ਕਰੂਜ਼
ਗੰਗਾ ਦਾ ਪਾਣੀ ਧਾਰਮਿਕ ਤੀਰਥ ਸਥਾਨਾਂ ਅਤੇ ਆਸ-ਪਾਸ ਦੇ ਹਰੇ-ਭਰੇ ਜੰਗਲਾਂ ਦੇ ਅਦਭੁੱਤ ਦ੍ਰਿਸ਼ ਦਿਖਾਉਣ ਵਾਲੇ ਇਸ ਕਰੂਜ਼ ’ਚ 32 ਵੱਡੇ ਕਮਰੇ ਅਤੇ ਇੱਕ ਵੱਡਾ ਟੈਰੇਸ ਟਾਈਨਿੰਗ ਏਰੀਆ ਹੈ, ਜਿਸ ’ਚ 80 ਗੈਸਟ ਬੈਠਣ ਦਾ ਬੰਦੋਬਸਤ ਹੈ ਇਸ ’ਚ ਇੱਕ ਲਾਈਵ ਕਿਚਨ ਵੀ ਹੈ, ਜੋ ਸਥਾਨਕ ਵਿਅੰਜਨ ਪੇਸ਼ ਕਰਦਾ ਹੈ ਇਹ 260 ਕਿੱਲੋਮੀਟਰ ਲੰਮਾ ਲਗਜਰੀ ਕਰੂਜ਼ ਤੁਹਾਨੂੰ ਖੂਬਸੂਰਤ ਸਥਾਨਾਂ ਤੋਂ ਲੈ ਕੇ ਜਾਵੇਗਾ
ਸੁੰਦਰਬਨ ਲਗਜਰੀ ਕਰੂਜ਼
ਸੁੰਦਰਬਨ ਦੁਨੀਆਂ ਦਾ ਸਭ ਤੋਂ ਵੱਡਾ ਰਾਇਲ ਬੰਗਾਲ ਟਾਈਗਰ ਰਿਜ਼ਰਵ ਅਤੇ ਯੂਨੇਸਕੋ ਦਾ ਵਿਸ਼ਵ ਵਿਰਾਸਤੀ ਸਥਾਨ ਹੈ ਜੋ ਯਕੀਨਨ ਤੌਰ ’ਤੇ ਦੇਖਣ ਲਾਇਕ ਹੈ ਇਸ ਕਰੂਜ਼ ’ਚ ਟਰੈਵਲ ਕਰਦੇ ਸਮੇਂ ਸਥਾਨਕ ਪਿੰਡਾਂ ਦੇ ਨਾਲ-ਨਾਲ ਗ੍ਰਾਮੀਣਾਂ ਵੱਲੋਂ ਖੁਸ਼ਹਾਲ ਲੋਕ ਨਾਟਕ ਪ੍ਰਦਰਸ਼ਨ ਦਾ ਆਨੰਦ ਲਓ
ਕੋਸਟਾ ਨਿਓ ਕਲਾਸਿਕ ਕਰੂਜ਼
ਇਸ ਵਿਸ਼ਾਲ ਲਗਜਰੀ ਕਰੂਜ਼ ’ਚ ਸਾਰੇ ਯਾਤਰੀਆਂ ਲਈ ਬਹੁਤ ਕੁਝ ਹੈ ਇਹ ਮੁੰਬਈ ਤੋਂ ਹੁੰਦਾ ਹੋਇਆ ਮਾਲਦੀਵ ਵੱਲ ਜਾਂਦਾ ਹੈ ਇਸ ’ਚ 654 ਕੈਬਿਨ ਹਨ, ਜਿਨ੍ਹਾਂ ’ਚੋਂ 428 ਕੈਬਿਨਾਂ ਨਾਲ ਸਮੁੰਦਰ ਦਾ ਸੁੰਦਰ ਦ੍ਰਿਸ਼ ਦਿਖਾਈ ਦਿੰਦਾ ਹੈ ਅਤੇ ਬਾਕੀ ’ਚ ਨਿੱਜੀ ਬਾਲਕਾਨੀ ਵੀ ਹਨ ਇੱਕ ਵੈੱਲਨੈਂਸ ਸੈਂਟਰ, ਇੱਕ ਸਵੀਮਿੰਗ ਪੂਲ, ਇੱਕ ਜ਼ਿੰਮ, ਚਾਰ ਜਕੂਜੀ, ਇੱਕ ਲਾਇਬ੍ਰੇਰੀ, ਇੱਕ ਬੌਲਰੂਮ ਅਤੇ ਆਨਬੋਰਡ ਸ਼ਾਪਿੰਗ ਮਾਲ ਵੀ ਹੈ
ਕੇਰਲ ਬੈਕਵਾਟਰ ਕਰੂਜ਼
ਕੇਰਲ ਦੇ ਬੈਕਵਾਟਰ ’ਚ ਝੋਨੇ ਦੇ ਖੇਤਾਂ ਅਤੇ ਪਾਣੀ ’ਤੇ ਬਾਂਸ ਦੇ ਸ਼ਾਨਦਾਰ ਦ੍ਰਿਸ਼ਾਂ ਦਾ ਆਨੰਦ ਲੈ ਸਕਦੇ ਹੋ ਆਪਣੀ ਜਰਨੀ ’ਚ ਯਾਦਗਾਰ ਪਲ ਜੋੜਨ ਲਈ ਕੇਰਲ ਬੈਕਵਾਟਰ ’ਚ ਸਭ ਤੋਂ ਆਕਰਸ਼ਕ ਅਤੇ ਨਿੱਜੀ ਸ਼ਾਂਤੀਪੂਰਨ ਬੇੜੀ ਦੀ ਸਵਾਰੀ ਕਰ ਸਕਦੇ ਹੋ